tips for married couples

ਸ਼ਾਦੀ ਤੋਂ ਬਾਅਦ ਬਣੋ ‘ਹੈਪੀ ਕਪਲ’
ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣਾ ਮੁਸ਼ਕਲ ਕੰਮ ਨਹੀਂ ਬਸ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਤੁਹਾਨੂੰ ਰਿਸ਼ਤਿਆਂ ’ਚ ਬੰਨ੍ਹਣ ਤੋਂ ਪਹਿਲੇ ਦਿਨ ਤੋਂ ਹੀ ਕਰਨੀ ਹੋਵੇਗੀ ਇਸ ਦੁਨੀਆਂ ’ਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਇਸ ਲਈ ਆਪਣੇ ਪਾਰਟਨਰ ਤੋਂ ਵੀ ਪਰਫੈਕਸ਼ਨ ਦੀ ਉਮੀਦ ਨਾ ਕਰੋ ਧਿਆਨ ਰੱਖੋ ਕਿ ਦੂਜਿਆਂ ਨੂੰ ਉਨ੍ਹਾਂ ਦੀਆਂ ਕਮੀਆਂ ਨਾਲ ਸਵੀਕਾਰਨਾ ਹੀ ਸੱਚਾ ਪਿਆਰ ਹੈ ਇਹ ਸੱਚ ਹੈ ਕਿ ਸ਼ਾਦੀ ਤੋਂ ਬਾਅਦ ਵੀ ਤੁਹਾਡੀ ਆਪਣੀ ਜ਼ਿੰਦਗੀ ਹੁੰਦੀ ਹੈ,

ਕੁਝ ਫੈਸਲੇ ਤੁਹਾਡੇ ਆਪਣੇ ਹੁੰਦੇ ਹਨ, ਫਿਰ ਵੀ ਅਜਿਹੇ ਫੈਸਲੇ, ਜਿਸ ਦਾ ਅਸਰ ਦੋਵਾਂ ’ਤੇ ਪੈਂਦਾ ਹੈ, ਉਸ ਨੂੰ ਇਕੱਲੇ ਨਾ ਲਵੋ, ਜਿਵੇਂ ਨੌਕਰੀ ਬਦਲਣਾ, ਲੋਨ ਲੈਣਾ ਜਾਂ ਕਿਸੇ ਵੱਡੀ ਚੀਜ਼ ਦੀ ਖਰੀਦਦਾਰੀ-ਇਨ੍ਹਾਂ ਫੈਸਲਿਆਂ ’ਚ ਆਪਣੇ ਪਾਰਟਨਰ ਨੂੰ ਵੀ ਸ਼ਾਮਲ ਕਰੋ

ਸ਼ਾਦੀ ਹੁੰਦੇ ਹੀ ਇੱਕ-ਦੂਜੇ ਨੂੰ ਬਦਲਣ ਦੀ ਮੁਹਿੰਮ ਨਾ ਛੱਡ ਦਿਓ ਇਹ ਵਿਚਾਰ ਦਿਮਾਗ ਤੋਂ ਕੱਢ ਦਿਓ ਕਿ ਹੁਣ ਪਾਰਟਨਰ ਨੂੰ ਤੁਹਾਡੇ ਅਨੁਸਾਰ ਚੱਲਣਾ ਹੋਵੇਗਾ ਇਸ ਨਾਲ ਮਨ-ਮੁਟਾਅ ਹੋ ਸਕਦਾ ਹੈ ਇੱਕ-ਦੂਜੇ ਨੂੰ ਕਮੀਆਂ-ਖੂਬੀਆਂ ਨਾਲ ਸਵੀਕਾਰ ਕਰੋ ਜੇਕਰ ਪਾਰਟਨਰ ’ਚ ਤੁਸੀਂ ਕੁਝ ਬਦਲਾਅ ਚਾਹੁੰਦੇ ਵੀ ਹੋ, ਜੋ ਉਨ੍ਹਾਂ ਦੇ ਹਿੱਤ ’ਚ ਹੋਣ ਤਾਂ ਇਸ ਦੀ ਸ਼ੁਰੂਆਤ ਆਲੋਚਨਾ ਤੋਂ ਨਾ ਕਰੋ ਇਸ ਨੂੰ ਬੜੀ ਕੇਅਰਫੁੱਲੀ ਹੈਂਡਲ ਕਰੋ ਉਨ੍ਹਾਂ ਨੂੰ ਪਿਆਰ ਨਾਲ ਸਮਝਾਓ ਨਾਲ ਹੀ ਇੱਕ ਹੀ ਸਮੇਂ ’ਚ ਬਦਲਾਅ ਦੀ ਉਮੀਦ ਵੀ ਨਾ ਕਰੋ

ਛੋਟੀਆਂ-ਛੋਟੀਆਂ ਖੁਸ਼ੀਆਂ ਵੰਡਣਾ ਵੀ ਸਿੱਖੋ ਚਾਹੇ ਕਿਤੇ ਬਾਹਰ ਜਾ ਕੇ ਪਰਿਵਾਰ ਦੇ ਨਾਲ ਖਾਣਾ ਵਗੈਰ੍ਹਾ ਖਾਣਾ ਢਲਦੇ ਸੂਰਜ ਨੂੰ ਦੇਖਣਾ, ਇਸ ’ਚ ਵੀ ਇੱਕ ਖਾਸ ਖੁਸ਼ੀ ਛੁਪੀ ਹੁੰਦੀ ਹੈ ਇਸ ਨੂੰ ਇੰਨਜੁਆਏ ਕਰੋ ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ’ਚ ਨਾ ਬੈਠੇ ਰਹੋ ਛੋਟੀਆਂ-ਛੋਟੀਆਂ ਖੁਸ਼ੀਆਂ ਵੰਡਣਾ ਵੀ ਸਿੱਖੋ ਜ਼ਿੰਦਗੀ ਦੀ ਹਰ ਛੋਟੀਆਂ-ਵੱਡੀਆਂ ਖੁਸ਼ੀਆਂ ਦਾ ਲੁਤਫ ਉਠਾਓ ਰਿਸ਼ਤੇ ’ਚ ਕਦੇ ਕੰਮਨਿਊਕੇਸ਼ਨ ਗੈਪ ਨਾ ਆਉਣ ਦਿਓ ਰਿਸ਼ਤਿਆਂ ’ਚ ਖਾਮੋਸ਼ੀ ਪਿਆਰ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ

ਇਸ ਲਈ ਹਰ ਹਾਲ ’ਚ ਕੰਮਨਿਊਕੇਸ਼ਨ ਬਣਾਏ ਰੱਖੋ ਆਪਣੇ ਪਾਰਟਨਰ ਨਾਲ ਆਪਣੇ ਮਨ ਦੀ ਗੱਲ, ਆਪਣੀਆਂ ਭਾਵਨਾਵਾਂ ਸ਼ੇਅਰ ਕਰੋ ਉਨ੍ਹਾਂ ਦੀ ਕੋਈ ਗੱਲ ਚੰਗੀ ਲੱਗਣ ’ਤੇ ਉਨ੍ਹਾਂ ਦੀ ਤਾਰੀਫ਼ ਕਰੋ ਉਨ੍ਹਾਂ ਨੂੰ ਕੰਪਲੀਮੈਂਟ ਦੇਣਾ ਨਾ ਭੁੱਲੋ ਸਮੇਂ ਦੀ ਕਮੀ ਦਾ ਰੋਣਾ ਨਾ ਰੋਵੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੀਜ਼ੀ ਸ਼ਡਿਊਲ ਦੀ ਵਜ੍ਹਾ ਨਾਲ ਰਿਸ਼ਤੇ ਪ੍ਰਭਾਵਿਤ ਹੋ ਰਹੇ ਹਨ ਤਾਂ ਤੁਰੰਤ ਕੋਈ ਸੋਲਿਊਸ਼ਨ ਕੱਢੋ ਅਤੇ ਰਿਸ਼ਤੇ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰੋ ਹਰ ਸਮੇਂ ਮੋਬਾਇਲ, ਟੀਵੀ, ਲੈਪਟਾੱਪ ਜਾਂ ਸੋਸ਼ਲ ਨੈੱਟਵਰਕਿੰਗ ਸਾਇਟਾਂ ’ਤੇ ਹੀ ਬਿਜ਼ੀ ਨਾ ਰਹੋ, ਨਾ ਆਫ਼ਿਸ ਅਤੇ ਦੋਸਤਾਂ ਦੇ ਚੱਕਰ ’ਚ ਪਰਿਵਾਰ ਨੂੰ ਅਣਦੇਖਿਆ ਕਰੋ ਹਰ ਹਾਲ ’ਚ ਬੈਲੰਸ ਬਣਾਈ ਰੱਖੋ ਜੀਵਨ ’ਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ ਫਾਈਨੈਂਸ਼ੀਅਲ ਜਾਂ ਫੈਮਿਲੀ ਪ੍ਰਾੱਬਲਮ ਵੀ ਆ ਸਕਦੀ ਹੈ,

ਪਰ ਇਸ ਦੇ ਲਈ ਪਾਰਟਨਰ ਨੂੰ ਦੋਸ਼ ਦੇਣ ਦੀ ਬਜਾਇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ ਮਨ ’ਚ ਕਿਸੇ ਤਰ੍ਹਾਂ ਦਾ ਫਰਸਟ੍ਰੇਸ਼ਨ ਨਾ ਆਉਣ ਦਿਓ ਸਗੋਂ ਖੁਸ਼-ਖੁਸ਼ ਰਹਿਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਪ੍ਰਾੱਬਲਮ ਕਿਵੇਂ ਚੁਟਕੀਆਂ ’ਚ ਦੂਰ ਹੋ ਗਈ ਜਿਨ੍ਹਾਂ ਮੁੱਦਿਆਂ ’ਤੇ ਤੁਹਾਡੇ ਵਿਚਾਰ ਨਹੀਂ ਮਿਲਦੇ, ਉਨ੍ਹਾਂ ’ਤੇ ਗੈਰ-ਜ਼ਰੂਰਤਮੰਦ ਬਹਿਸ ਕਰਨ ਜਾਂ ਆਪਣੀ ਗੱਲ ਮਨਵਾਉਣ ਦੀ ਜਿਦ ਕਰਨ ਤੋਂ ਬਚੋ ਇਸ ਨਾਲ ਰਿਸ਼ਤਿਆਂ ’ਚ ਬੇਵਜ੍ਹਾ ਸਟਰੈਸ ਵਧਦਾ ਹੈ

ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਵੀ ਸਮਾਂ ਨਾਲ ਬਿਤਾ ਰਹੇ ਹੋ ਉਹ ਕਵਾਂਟਿਟੀ ਟਾਈਮ ਨਾ ਹੋਵੇ, ਸਗੋਂ ਕਵਾਲਿਟੀ ਟਾਇਮ ਹੋਵੇ ਤੁਸੀਂ ਇੱਕ-ਦੂਜੇ ਨਾਲ ਆਪਣੇ ਅਹਿਸਾਸ, ਆਪਣੇ ਆਈਡਿਆ, ਵਿਚਾਰ ਸ਼ੇਅਰ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਸ਼ੇਅਰਿੰਗ ਦੇ ਨਾਂਅ ’ਤੇ ਸਿਰਫ਼ ਸ਼ਿਕਾਇਤਾਂ ਹੀ ਕਰਨ ਨਾ ਬੈਠ ਜਾਣਾ ਇਸ ਨਾਲ ਰਿਸ਼ਤਿਆਂ ’ਚ ਕੜਵਾਹਟ ਅਤੇ ਖਿੱਚ ਵਧਦੀ ਹੈ

ਆਪਣੇ ਰਿਸ਼ਤੇ ਦਾ, ਖੁਦ ਦਾ ਮੁਲਾਂਕਣ ਕਰੋ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਵਿਹਾਰ ’ਚ ਕਿਹੜੀਆਂ ਅਜਿਹੀਆਂ ਗੱਲਾਂ ਹਨ ਜੋ ਤੁਹਾਡੇ ਲਾਇਫ ਪਾਰਟਨਰ ਨੂੰ ਪਸੰਦ ਨਹੀਂ ਹਨ ਖੁਦ ਨਾਲ ਇਹ ਵਾਅਦਾ ਕਰੋ ਕਿ ਅਜਿਹਾ ਕੁਝ ਵੀ ਨਹੀਂ ਕਰਾਂਗੇ, ਜਿਸ ਨਾਲ ਤੁਹਾਡੇ ਸਾਥੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਰਿਸ਼ਤਿਆਂ ’ਚ ਹੰਕਾਰ ਬਿਲਕੁੱਲ ਵੀ ਨਾ ਆਉਣ ਦਿਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!