face beautiful natural

ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ
ਤੁਹਾਡੇ ਖੂਬਸੂਰਤ ਚਿਹਰੇ ’ਤੇ ਅਗਰ ਛਾਈਆਂ ਹਨ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਆਤਮਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅੱਖਾਂ ਦੇ ਇਰਦ-ਗਿਰਦ ਜਾਂ ਫਿਰ ਚਿਹਰੇ ’ਤੇ ਛਾਈਆਂ ਤੁਹਾਡੀ ਸੁੰਦਰਤਾ ਨੂੰ ਧੁੰਦਲਾ ਕਰ ਦਿੰਦੀਆਂ ਹਨ

ਚਿਹਰੇ ’ਤੇ ਪੈਣ ਵਾਲੀਆਂ ਛਾਈਆਂ ਕਾਰਨ ਤੁਹਾਡੇ ਪੇਟ ’ਚ ਗੜਬੜੀ ਜਾਂ ਹਾਰਮੋਨਸ ’ਚ ਅਸੰਤੁਲਨ ਹੋ ਸਕਦਾ ਹੈ ਹਾਲਾਂਕਿ ਛਾਈਆਂ ਤੋਂ ਮੁਕਤੀ ਪਾਉਣ ਲਈ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਪਰ ਕਦੇ-ਕਦੇ ਇਹ ਛਾਈਆਂ ਸਮੇਂ ਦੇ ਨਾਲ ਠੀਕ ਵੀ ਹੋ ਜਾਂਦੀਆਂ ਹਨ ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਸੀਂ ਇਹ ਘਰੇਲੂ ਇਲਾਜ ਵੀ ਅਪਣਾ ਸਕਦੇ ਹੋ

ਆਓ ਜਾਣੀਏ ਚਿਹਰੇ ਦੀਆਂ ਛਾਈਆਂ ਤੋਂ ਮੁਕਤੀ ਪਾਉਣ ਲਈ ਕੀ ਕਰੀਏ:-

  • ਛਾਈਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਤੇਜ਼ ਧੁੱਪ ਤੋਂ ਬਚੋ ਜਦੋਂ ਵੀ ਤੁਸੀਂ ਧੁੱਪ ’ਚ ਨਿਕਲੋ ਤਾਂ ਛਤਰੀ ਦਾ ਇਸਤੇਮਾਲ ਕਰੋ ਅਤੇ ਆਪਣੀਆਂ ਅੱਖਾਂ ਨੂੰ ਬਚਾਓ
  • ਧੁੱਪ ’ਚ ਘਰੋਂ ਬਾਹਰ ਨਿਕਲਦੇ ਸਮੇਂ ਸਨਸਕਰੀਨ ਲੋਸ਼ਨ ਜ਼ਰੂਰ ਲਾਓ
  • ਹਰ ਰੋਜ਼ ਤਾਜ਼ਾ ਟਮਾਟਰ ਕੱਟ ਕੇ, ਉਸ ਦੇ ਰਸ ਨਾਲ ਚਿਹਰੇ ’ਤੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਛਾਈਆਂ ਦੂਰ ਹੁੰਦੀਆਂ ਹਨ
  • ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ’ਚ ਬਾਦਾਮ ਪੀਸ ਕੇ ਪੇਸਟ ਬਣਾ ਕੇ ਚਿਹਰੇ ’ਤੇ ਹਲਕੇ ਹੱਥ ਨਾਲ ਮਸਾਜ ਕਰੋ ਅਤੇ ਇੰਜ ਹੀ ਸੌਂ ਜਾਓ ਸਵੇਰੇ ਉੱਠ ਕੇ ਵੇਸਣ ਨਾਲ ਚਿਹਰਾ ਧੋ ਲਓ
  • ਸੇਬ ਦਾ ਗੁਦਾ ਜਾਂ ਫਿਰ ਪਪੀਤੇ ਦੇ ਪਲਪ ਨੂੰ ਚਿਹਰੇ ’ਤੇ ਮਲਣ ਨਾਲ ਵੀ ਛਾਈਆਂ ਦੂਰ ਹੁੰਦੀਆਂ ਹਨ
  • ਇੱਕ ਟਮਾਟਰ ਦਾ ਰਸ ਦੋ ਵੱਡੇ ਚਮਚ ਦੁੱਧ ’ਚ ਮਿਲਾ ਲਓ ਇਸ ਮਿਸ਼ਰਨ ਨੂੰ 10-15 ਮਿੰਟ ਤੱਕ ਚਿਹਰੇ ’ਤੇ ਲਾ ਕੇ ਛੱਡ ਦਿਓ ਅਤੇ ਫਿਰ ਪਾਣੀ ਨਾਲ ਧੋ ਲਓ ਇਹ ਕਲੀਨਜਰ ਨਾ ਸਿਰਫ਼ ਚਮੜੀ ’ਚੋਂ ਤੇਲ ਕੱਢੇਗੀ, ਸਗੋਂ ਇਸ ਨਾਲ ਮ੍ਰਿਤ-ਚਮੜੀ ਕੋਸ਼ਿਕਾਵਾਂ ਵੀ ਹਟ ਜਾਂਦੀਆਂ ਹਨ ਇਸ ਨਾਲ ਚਿਹਰੇ ਦੇ ਨਿਸ਼ਾਨ ਵੀ ਦੂਰ ਹੁੰਦੇ ਹਨ ਅਤੇ ਨਾਲ ਹੀ ਰੂਪ ਵੀ ਨਿੱਖਰਦਾ ਹੈ
  • ਬਾਦਾਮ, ਨਿੰਬੂ ਅਤੇ ਮਲਾਈ ਦਾ ਪੇਸਟ ਜਾਂ ਫਿਰ ਤੁਲਸੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਾਉਣ ਨਾਲ ਛਾਈਆਂ ਨੂੰ ਦੂਰ ਕਰਨ ’ਚ ਮੱਦਦ ਮਿਲਦੀ ਹੈ
  • ਘਰੇਲੂ ਉਪਾਅ ਅਪਣਾਉਂਦੇ ਹੋਏ ਤੁਸੀਂ ਘਰ ’ਚ ਹੀ ਸਕਰੱਬ ਕਰ ਸਕਦੇ ਹੋ ਸਕਰੱਬ ਲਈ ਜੌਂ ਦੇ ਆਟੇ ’ਚ ਦਹੀ, ਲੈਮਨ-ਜੂਸ ਅਤੇ ਮਿੰਟ-ਜੂਸ ਮਿਲਾ ਕੇ ਚਿਹਰੇ ’ਤੇ 2 ਤੋਂ 3 ਮਿੰਟ ਤੱਕ ਮਲੋ ਅਤੇ 5 ਮਿੰਟ ਤੋਂ ਬਾਅਦ ਚਿਹਰਾ ਧੋ ਲਓ
  • ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਸੀਂ ਨਿੰਬੂ, ਹਲਦੀ ਅਤੇ ਵੇਸਣ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਾ ਸਕਦੇ ਹੋ
  • ਅਨਿੰਦਰਾ ਵੀ ਛਾਈਆਂ ਦਾ ਕਾਰਨ ਹੋ ਸਕਦਾ ਹੈ ਇਸ ਲਈ ਤੁਹਾਡੀ ਨੀਂਦ ਪੂਰੀ ਹੋਣਾ ਵੀ ਜ਼ਰੂਰੀ ਹੈ ਆਪਣੇ ਰੂਟੀਨ ’ਚ ਜ਼ਰੂਰੀ ਬਦਲਾਅ ਕਰੋ ਸਮੇਂ ’ਤੇ ਸੌਂਵੋ ਤੇ ਸਮੇਂ ’ਤੇ ਜਾਗੋ
  • ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਜ਼ਰੂਰ ਧੋਵੋ, ਅਜਿਹਾ ਕਰਨ ਨਾਲ ਛਾਈਆਂ ਵੀ ਦੂਰ ਹੋਣਗੀਆਂ ਅਤੇ ਚਿਹਰੇ ਦੀ ਗੰਦਗੀ ਵੀ ਦੂਰ ਹੋਵੇਗੀ
  • ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਤੁਹਾਡਾ ਅੰਦਰੂਨੀ ਰੂਪ ਤੋਂ ਸਿਹਤਮੰਦ ਰਹਿਣਾ ਜ਼ਰੂਰੀ ਹੈ ਦਿਨ ’ਚ 10 ਤੋਂ 12 ਗਿਲਾਸ ਪਾਣੀ ਜ਼ਰੂਰ ਪੀਓ
  • ਜੂਸ ਪੀਣ ਨਾਲ ਵੀ ਰੂਪ ਨਿੱਖਰਦਾ ਹੈ ਝੁਰੜੀਆਂ ਤੁਹਾਡੇ ਸਰੀਰ ਦੀ ਰੰਗਤ ਚੁਰਾ ਸਕਦੀਆਂ ਹਨ ਅਤੇ ਇਨ੍ਹਾਂ ਦਾ ਅਸਰ ਤੁਹਾਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਦਿਖਾ ਸਕਦਾ ਹੈ
    ਇਸ ਤੋਂ ਬਚਣ ਲਈ ਸੇਬ ਦਾ ਰਸ, ਨਿੰਬੂ ਦਾ ਰਸ ਅਤੇ ਅਨਾਨਾਸ ਦਾ ਰਸ ਕਾਰਗਰ ਘਰੇਲੂ ਉਪਾਅ ਮੰਨੇ ਜਾਂਦੇ ਹਨ ਚਮੜੀ ਨੂੰ ਝੁਰੜੀਆਂ-ਰਹਿਤ ਅਤੇ ਬੇਦਾਗ ਬਣਾਉਣ ਲਈ ਇਨ੍ਹਾਂ ਸਭ ਰਸਾਂ ਨੂੰ ਸਮਾਨ ਮਾਤਰਾ ’ਚ ਮਿਲਾ ਕੇ ਚਿਹਰੇ ’ਤੇ ਲਾਓ ਅਤੇ 10-5 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ ਫਲਾਂ ’ਚ ਮੌਜ਼ੂਦ ਐਸਟ੍ਰੀਨਜੈਂਟ ਅਤੇ ਬਲੀਚਿੰਗ ਦੇ ਗੁਣ ਤੁਹਾਡਾ ਚਿਹਰਾ ਨਿਖਾਰ ਦੇਣਗੇ

ਕੀ ਤੁਸੀਂ ਜਾਣਦੇ ਹੋ ਕਿ ਦਿਮਾਗ ’ਚ ਆਕਸੀਜਨ ਸਹੀ ਜਾਵੇ ਤਾਂ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਰਾਮ-ਰਾਮ ਦੇ ਜਾਪ ਨਾਲ ਨੈਚੂਰਲੀ ਅਜਿਹਾ ਹੋ ਜਾਂਦਾ ਹੈ’’
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!