Experiences of Satsangis

Experiences of Satsangis ਪਹਿਲਾਂ ਹੀ ਦੱਸ ਦਿੱਤਾ ਆਪਣਾ ਅੰਤਿਮ ਸਮਾਂ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਘੁੱਕਰ ਸਿੰਘ ਨੰਬਰਦਾਰ ਪਿੰਡ ਝੁੰਬਾ ਜ਼ਿਲ੍ਹਾ ਬਠਿੰਡਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਉਸਦੀ ਪਤਨੀ ’ਤੇ ਹੋਈ ਅਪਾਰ ਕ੍ਰਿਪਾ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਸੰਨ 1958 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕੀਤੇ ਦਰਸ਼ਨ ਦੇ ਕੇ ਸ਼ਹਿਨਸ਼ਾਹ ਜੀ ਨੇ ਸਦਾ ਲਈ ਮੈਨੂੰ ਆਪਣਾ ਬਣਾ ਲਿਆ ਉਸੇ ਸਾਲ ਸਾਡੇ ਸਾਰੇ ਪਰਿਵਾਰ ਨੇ ਸ਼ਹਿਨਸ਼ਾਹ ਮਸਤਾਨਾ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰ ਲਈ ਸਾਡਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਪ੍ਰਤੀ ਨਤ-ਮਸਤਕ ਹੈ ਪਹਿਲੇ ਪਾਤਸ਼ਾਹ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ, ਦੂਜੇ ਪਾਤਸ਼ਾਹ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਤੀਜੇ ਪਾਤਸ਼ਾਹ ਪੂਜਨੀਕ ਹਜ਼ੂਰ ਮਹਾਰਾਜ ਜੀ ’ਚ ਕੋਈ ਫਰਕ ਨਹੀਂ ਹੈ

ਸਾਨੂੰ ਤਿੰਨੋਂ ਪਾਤਸ਼ਾਹੀਆਂ ਦੀ ਸੋਹਬਤ ਕਰਨ ਦੀ ਖੁਸ਼ਕਿਸਮਤੀ ਪ੍ਰਾਪਤ ਹੋਈ ਮੇਰੀ ਪਤਨੀ ਗੁਰਨਾਮ ਕੌਰ ’ਤੇ ਸਤਿਗੁਰੂ ਦੀ ਅਪਾਰ ਕ੍ਰਿਪਾ ਸੀ ਉਹ ਹਰ ਸਮੇਂ ਨਾਮ ਦਾ ਸਿਮਰਨ ਕਰਦੀ ਰਹਿੰਦੀ ਉਸਦਾ ਸਤਿਗੁਰੂ ਪ੍ਰਤੀ ਪ੍ਰੇਮ ਬਹੁਤ ਜ਼ਿਆਦਾ ਸੀ ਜਦੋਂ ਪੂਜਨੀਕ ਪਰਮਪਿਤਾ ਜੀ ਅਤੇ ਹਜ਼ੂਰ ਪਿਤਾ ਜੀ ਸਾਡੇ ਘਰ ਆਉਂਦੇ ਤਾਂ ਉਹ ਅਪਾਰ ਮਸਤੀ ’ਚ ਡੁੱਬ ਜਾਂਦੀ ਉਹ ਸਤਿਗੁਰੂ ਦੀ ਅਤਿ ਸੰਸਕਾਰੀ ਰੂਹ ਸੀ ਉਸਨੂੰ ਭਵਿੱਖ ’ਚ ਹੋਣ ਵਾਲੀਆਂ ਘਟਨਾਵਾਂ ਦਾ ਸਮੇਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਸੀ ਉਹ ਨਾਲ ਆਉਂਦੇ ਸੇਵਾਦਾਰਾਂ ਅਤੇ ਸਾਧ-ਸੰਗਤ ਦੀ ਬਹੁਤ ਜ਼ਿਆਦਾ ਸੇਵਾ ਕਰਦੀ

ਸੰਨ 1960 ਦੀ ਗੱਲ ਹੈ ਉਸਨੇ ਸਵੇਰੇ ਸਿਮਰਨ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਉਸਦੀ ਮਾਤਾ (ਮੇਰੀ ਸੱਸ) ਊਠ ਤੋਂ ਹੇਠਾਂ ਡਿੱਗ ਗਈ ਹੈ ਉਸਨੂੰ ਬਹੁਤ ਸੱਟਾਂ ਲੱਗੀਆਂ ਹਨ ਮੈਂ ਉਸ ਤੋਂ ਪੁੱਛਿਆ ਕਿ ਤੈਨੂੰ ਕਿਸਨੇ ਦੱਸਿਆ ਹੈ ਇੱਥੇ ਬੈਠੀ ਨੂੰ? ਉਹ ਕਹਿਣ ਲੱਗੀ ਕਿ ਮੈਨੂੰ ਸੱਚੇ ਪਾਤਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੱਸਿਆ ਹੈ ਦੂਜੇ ਦਿਨ ਮੇਰੇ ਸਹੁਰੇ ਦਾ ਪਰਿਵਾਰ ਮਾਤਾ ਨੂੰ ਲੈ ਕੇ ਸਾਡੇ ਘਰ ਆ ਗਿਆ, ਕਿਉਂਕਿ ਸਾਡੇ ਪਿੰਡ ’ਚ ਇਲਾਜ ਕਰਨ ਵਾਲਾ ਇੱਕ ਬਹੁਤ ਵਧੀਆ ਵੈਦ ਸੀ ਮੇਰੀ ਸੱਸ ਨੂੰ ਸੱਚਮੁੱਚ ਹੀ ਊਠ ਤੋਂ ਡਿੱਗ ਕੇ ਸੱਟਾਂ ਲੱਗੀਆਂ ਸਨ

Also Read:  ਜਿਵੇਂ ਦੀ ਨੀਤ, ਉਵੇਂ ਦੀ ਮੁਰਾਦ

ਜੋ ਸਤਿਗੁਰੂ ਜੀ ਨੇ ਮੇਰੀ ਪਤਨੀ ਨੂੰ ਪਹਿਲਾਂ ਹੀ ਦਿਖਾ ਦਿੱਤਾ ਸੀਇਸੇ ਤਰ੍ਹਾਂ ਮਈ 2001 ਦੀ ਗੱਲ ਹੈ, ਮੇਰੀ ਪਤਨੀ ਗੁਰਨਾਮ ਕੌਰ ਆਪਣੇ ਪੇਕੇ ਪਰਿਵਾਰ ਪਿੰਡ ਚੱਕ ਅਤਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ’ਚ ਮਿਲਣ ਲਈ ਗਈ ਹੋਈ ਸੀ ਉੱਥੇ ਉਸਨੇ ਆਪਣੇ ਭਰਾ ਹਰਬੰਸ ਸਿੰਘ ਨੂੰ ਦੱਸਿਆ ਕਿ ਮੇਰਾ ਸਵਾ ਸਾਲ ਬਾਕੀ ਰਹਿ ਗਿਆ ਹੈ ਮੈਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੱਸ ਕੇ ਗਏ ਹਨ ਉਨ੍ਹਾਂ ਦੇ ਪਰਿਵਾਰ ਨੇ ਤਾਂ ਉਹ ਮਿਤੀ ਲਿਖ ਲਈ ਉਸ ਦਿਨ ਚਾਰ ਮਈ 2001 ਦਾ ਦਿਨ ਸੀ ਸਭ ਦੁਵਿਧਾ ’ਚ ਸਨ ਕਿ ਅਜਿਹਾ ਹੋ ਵੀ ਸਕਦਾ ਹੈ ਜਾਂ ਨਹੀਂ ਉਸ ਤੋਂ ਬਾਅਦ ਉਹ ਅਕਸਰ ਕਿਹਾ ਕਰਦੀ ਸੀ

ਕਿ ਮੇਰੇ ਦਿਨ ਥੋੜ੍ਹੇ ਹੀ ਰਹਿ ਗਏ ਹਨ ਜਿਵੇਂ-ਜਿਵੇਂ ਸਮਾਂ ਨਜ਼ਦੀਕ ਆਉਂਦਾ ਗਿਆ ਉਹ ਕਹਿਣ ਲੱਗੀ ਕਿ ਹੁਣ ਮੈਂ ਜਾਣਾ ਹੈ ਮੇਰਾ ਸਮਾਂ ਆ ਰਿਹਾ ਹੈ 29 ਜੁਲਾਈ 2002 ਦੇ ਦਿਨ ਉਹ ਪੂਜਨੀਕ ਹਜ਼ੂਰ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ’ਚ ਆਈ ਸਮਾਂ ਮਿਲਣ ’ਤੇ ਉਸਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਮੈਨੂੰ ਕਿਸੇ ਦੇ ਵਸ਼ ’ਚ ਨਾ ਪਾਉਣਾ (ਭਾਵ ਵਧਦੀ ਉਮਰ ’ਚ ਲਾਚਾਰੀ ਵਰਗੀ ਸਥਿਤੀ ਤੋਂ ਬਚਾਉਣਾ) ਹੁਣ

ਮੈਨੂੰ ਲੈ ਚਲੋ ਪੂਜਨੀਕ ਸੱਚੇ ਪਾਤਸ਼ਾਹ ਦਿਆਲੂ ਸਤਿਗੁਰੂ ਜੀ ਨੇ ਬਚਨ ਫਰਮਾਇਆ, ‘‘ਕੀ ਪਤਾ, ਤੇਰੀ ਅਰਜ਼ ਮਾਲਕ ਮਨਜ਼ੂਰ ਕਰ ਲਵੇ’’ਆਖੀਰ ਉਹ ਸਮਾਂ ਵੀ ਆ ਗਿਆ ਚੋਲਾ ਛੱਡਣ ਤੋਂ ਦੋ ਦਿਨ ਪਹਿਲਾਂ ਉਸਨੂੰ ਬੁਖਾਰ ਹੋ ਗਿਆ ਜਦਕਿ ਚੈਕਅੱਪ ਕਰਵਾਇਆਂ, ਸਭ ਕੁਝ ਨਾਰਮਲ ਸੀ ਉਸਦਾ ਅੰਤਿਮ ਸਮਾਂ ਜੋ ਆ ਗਿਆ ਸੀ ਇਸ ਦੌਰਾਨ ਚਾਰ ਅਗਸਤ 2002 ਦੇ ਦਿਨ ਸਵੇਰੇ ਤਿੰਨ ਵੱਜ ਕੇ ਪੈਂਤੀ ਮਿੰਟ ’ਤੇ ਚੱਲ ਵਸੀ ਸਤਿਗੁਰੂ ਆਪਣੀ ਰੂਹ ਨੂੰ ਆਪਣੇ ਵਤਨ ਲੈ ਗਏ ਵਾਕਈ ਉਸਨੇ ਸਵਾ ਸਾਲ ਪਹਿਲਾਂ ਜੋ ਆਪਣਾ ਸਮਾਂ ਦੱਸਿਆ ਸੀ

Also Read:  ਬਿਨਾਂ ਜਿੰਮ ਜਾਏ ਘਰ ’ਚ ਹੀ ਖੁਦ ਨੂੰ ਰੱਖੋ ਫਿੱਟ

ਉਸਦੇ ਅਨੁਸਾਰ ਹੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਉਸਨੂੰ ਆਪਣੀ ਗੋਦ ’ਚ ਬਿਠਾ ਕੇ ਆਪਣੇ ਨਿੱਜਦੇਸ਼ ਅਨਾਮੀ-ਧਾਮ ਲੈ ਗਏ ਨਾਮ ਵਾਲੇ ਸਾਰੇ ਜੀਵਾਂ ਨੂੰ ਸਤਿਗੁਰੂ ਅੰਤ ਸਮੇਂ ਆਪਣੇ ਨਾਲ ਆਪਣੇ ਵਤਨ-ਅਨਾਮੀ ਦੇਸ਼ ਸਤਿਲੋਕ, ਸੱਚਖੰਡ ਲੈ ਜਾਂਦੇ ਹਨ ਪਰ ਜੋ ਸਤਿਗੁਰੂ ਦੀਆਂ ਅਤਿ ਪਿਆਰੀਆਂ ਰੂਹਾਂ ਹੁੰਦੀਆਂ ਹਨ, ਉਨ੍ਹਾਂ ਨੂੰ ਸਤਿਗੁਰੂ ਜੀ ਪਹਿਲਾਂ ਹੀ ਦੱਸ ਦਿੰਦੇ ਹਨ ਜਿਸ ਤਰ੍ਹਾਂ ਕਿ ਉਪਰੋਕਤ ਸਾਖੀ ਤੋਂ ਸਪੱਸ਼ਟ ਹੈ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਇਹੀ ਅਰਦਾਸ ਹੈ ਕਿ ਸਾਡੇ ਪਰਿਵਾਰ ’ਤੇ ਇਸੇ ਤਰ੍ਹਾਂ ਰਹਿਮਤ ਬਣਾਏ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸੇਵਾ-ਸਿਮਰਨ ’ਚ ਲੱਗੀਆਂ ਰਹਿਣ