Experiences of Satsangis: ਬੇਟਾ, ਇਹ ਗੋਲੀ ਪਾਣੀ ਨਾਲ ਲੈ ਲੈ, ਠੀਕ ਹੋ ਜਾਵੇਂਗੀ… -ਸਤਿਸੰਗੀਆਂ ਦੇ ਅਨੁਭਵ : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਪ੍ਰੇਮੀ ਮੁਖਤਿਆਰ ਸਿੰਘ ਇੰਸਾ ਪੁੱਤਰ ਸ੍ਰੀ ਜੱਗਰ ਸਿੰਘ ਜੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਪ੍ਰੇਮੀ ਜੀ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੀ ਬੇਟੀ ’ਤੇ ਹੋਈ ਰਹਿਮਤ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਸੰਨ 1989 ਦੀ ਗੱਲ ਹੇ ਮੇਰੀ ਬੇਟੀ ਸੁਖਪ੍ਰੀਤ ਕੌਰ ਉਦੋਂ ਆਪਣੇ ਨਾਨਕੇ-ਘਰ ਰਹਿੰਦੀ ਸੀ ਉਸ ਸਮੇਂ ਉਹ ਸੱਤ ਸਾਲ ਦੀ ਸੀ ਅਤੇ ਉਸੇ ਪਿੰਡ ਦੇ ਸਕੂਲ ਵਿੱਚ ਹੀ ਦੂਜੀ ਸ੍ਰੇਣੀ ਵਿੱਚ ਪੜ੍ਹਦੀ ਸੀ ਅਚਾਨਕ ਇੱਕ ਦਿਨ ਉਸਦੇ ਖੱਬੇ ਪੈਰ ’ਤੇ ਸੱਟ ਲੱਗ ਗਈ ਸੀ,
ਜਿਸ ਨਾਲ ਕਿ ਉਸਦਾ ਪੂਰਾ ਪੈਰ ਜ਼ਮੀਨ ’ਤੇ ਨਹੀਂ ਲੱਗਦਾ ਸੀ ਜਦੋਂ ਉਹ ਸਕੂਲੋਂ ਪੜ੍ਹ ਕੇ ਘਰੇ ਆਈ ਤਾਂ ਉਹ ਪੈਰ ਦੇ ਪੰਜੇ ਦੇ ਭਾਰ ਦੇ ਕੇ ਬੜੀ ਮੁਸ਼ਕਿਲ ਨਾਲ ਘਰ ਤੱਕ ਪਹੁੰਚੀ ਸੀ ਮੇਰੇ ਸਹੁਰਾ ਪਰਿਵਾਰ ਨੇ ਪਹਿਲਾਂ ਉਸਨੂੰ ਪਿੰਡ ਵਿੱਚ ਜੋ ਥੋੜ੍ਹਾ ਬਹੁਤ ਟੁੱਟੀਆਂ ਹੱਡੀਆਂ ਬੰਨ੍ਹਦੇ ਸਨ, ਉਹਨਾਂ ਨੂੰ ਉਸਦਾ ਪੈਰ ਦਿਖਾਇਆ, ਪਰੰਤੂ ਉਹਨਾਂ ’ਚੋਂ ਕਿਸੇ ਦੀ ਵੀ ਸਮਝ ਵਿੱਚ ਕੁਝ ਨਹੀਂ ਆਇਆ ਸੀ ਫਿਰ ਪਹਿਲਾਂ ਉਸ ਨੂੰ ਰਾਮਾਂ ਮੰਡੀ ’ਚ ਤੇ ਉਸ ਤੋਂ ਬਾਅਦ ਨਥਾਣਾ ’ਚ ਡਾਕਟਰਾਂ ਨੂੰ ਲੜਕੀ ਦਾ ਪੈਰ ਦਿਖਾਇਆ ਡਾਕਟਰਾਂ ਨੇ ਚੈਕਅੱਪ ਕੀਤਾ ਅਤੇ ਦੱਸਿਆ ਕਿ ਕੋਈ ਵੀ ਹੱਡੀ ਨਾ ਟੁੱਟੀ ਹੈ ਅਤੇ ਨਾ ਹੀ ਉੱਤਰੀ ਹੈ, ਸੱਟ ਨਾਲ ਹੀ ਸੋਜ਼ ਹੈ,
ਜਿਸ ਨਾਲ ਇਸ ਨੂੰ ਤਕਲੀਫ ਹੈ ਲੜਕੀ ਉਹਨਾਂ ਡਾਕਟਰਾਂ ਦੇ ਦੱਸੇ ਅਨੁਸਾਰ ਦਵਾਈ ਖਾਂਦੀ ਰਹੀ, ਪਰੰਤੂ ਕੋਈ ਅਰਾਮ ਨਹੀਂ ਆਇਆ ਜਦੋਂ ਪੰਦਰਾਂ-ਵੀਹ ਦਿਨਾਂ ਤੱਕ ਅਰਾਮ ਨਾ ਆਇਆ, ਤਾਂ ਮੇਰਾ ਸਹੁਰਾ ਸਾਹਿਬ ਲੜਕੀ ਨੂੰ ਨਾਲ ਲੈ ਕੇ ਸਾਡੇ ਘਰ ਦਿਉਣ ਆ ਗਿਆ ਉਦੋਂ ਮੈਂ ਆਪਣੀ ਸਰਕਾਰੀ ਨੌਕਰੀ (ਡਿਊਟੀ) ’ਤੇ ਥਰਮਲ ਪਲਾਂਟ ਬਠਿੰਡਾ ਗਿਆ ਹੋਇਆ ਸੀ ਮੈਨੂੰ ਕਿਸੇ ਪ੍ਰੇਮੀ ਤੋਂ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਆਏ ਹੋਏ ਹਨ
ਅਤੇ ਮੈਂ ਦਫਤਰ ਤੋਂ ਸਿੱਧਾ ਹੀ ਮਲੋਟ ਚਲਾ ਗਿਆ ਜਦੋਂ ਮੈਂ ਸ਼ਾਮ ਦੀ ਮਜਲਿਸ ਸੁਣ ਕੇ ਘਰ ਵਾਪਸ ਆਇਆ ਤਾਂ ਮੇਰੇ ਸਹੁਰਾ ਸਾਹਿਬ ਜੀ ਮੈਨੂੰ ਕਹਿਣ ਲੱਗੇ ਕਿ ਬੇਟਾ, ਐਨਾ ਕਵੇਲਾ ਕਰ ਲਿਆ ਮੈਂ ਦੱਸਿਆ ਕਿ ਮਲੋਟ ਦਰਬਾਰ ਵਿੱਚ ਮਹਾਰਾਜ ਜੀ ਆਏ ਹੋਏ ਹਨ ਅਤੇ ਮੈਂ ਦਫਤਰ ਤੋਂ ਸਿੱਧਾ ਹੀ ਮਲੋਟ ਚਲਾ ਗਿਆ ਸੀ ਮੇਰੇ ਸਹੁਰਾ ਸਾਹਿਬ ਨੇ ਲੜਕੀ ਦੇ ਬਾਰੇ ’ਚ ਸਾਰੀ ਗੱਲ ਮੈਨੂੰ ਦੱਸੀ ਕਿ ਕਿਵੇਂ-ਕਿਵੇਂ ਉਸਦਾ ਇਲਾਜ ਕਰਵਾ ਰਹੇ ਹਾਂ ਮੈਨੂੰ ਫਿਰ ਪਤਾ ਲੱਗਿਆ ਕਿ ਪੂਜਨੀਕ ਪਰਮ ਪਿਤਾ ਜੀ ਅਜੇ ਮਲੋਟ ਦਰਬਾਰ ਵਿੱਚ ਹੀ ਹਨ
ਮੈਂ ਸੁਬ੍ਹ ਚਾਰ ਵਜੇ ਉੱਠ ਕੇ ਮਲੋਟ ਦਰਬਾਰ ਚਲਿਆ ਗਿਆ ਅਤੇ ਉੱਥੋਂ ਸੁਬ੍ਹ ਦੀ ਮਜਲਿਸ ਸੁਣ ਕੇ ਆਪਣੇ ਦਫਤਰ ਬਠਿੰਡਾ ’ਚ ਪਹੁੰਚ ਗਿਆ ਸ਼ਾਮ ਨੂੰ ਵੀ ਪੂਜਨੀਕ ਪਰਮਪਿਤਾ ਜੀ ਮਲੋਟ ਵਿੱਚ ਹੀ ਸਨ ਮੈਂ ਦਫਤਰ ਤੋਂ ਫਿਰ ਮਲੋਟ ਦਰਬਾਰ ਚਲਾ ਗਿਆ ਅਤੇ ਜਦੋਂ ਅਗਲੀ ਸ਼ਾਮ ਨੂੰ ਵਾਪਸ ਘਰ ਆਇਆ ਤਾਂ ਮੇਰੇ ਸਹੁਰਾ ਸਾਹਿਬ ਜੀ ਮੈਨੂੰ ਕਹਿਣ ਲੱਗੇ ਕਿ ਬੇਟਾ, ਮੈਂ ਲੜਕੀ ਨੂੰ ਲੈ ਕੇ ਆਇਆ ਹਾਂ ਅਤੇ ਤੂੰ ਮਲੋਟ ਹੀ ਫਿਰਦਾ ਰਹੇਂਗਾ ਇਸਨੂੰ ਕਿਤੇ ਦਿਖਾ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਕੀ ਕਾਰਨ ਹੈ, ਲੜਕੀ ਪੈਰ ਕਿਉਂ ਨਹੀਂ ਲਾਉਂਦੀ?
ਮੈਂ ਕਿਹਾ ਕਿ ਬਾਪੂ ਸੁਬ੍ਹ ਦੇਖਾਂਗੇ ਬਠਿੰਡਾ ’ਚ ਹੀ ਡਾਕਟਰ ਨੂੰ ਦਿਖਾਵਾਂਗੇ ਅਤੇ ਬਾਅਦ ’ਚ ਉੱਥੋਂ ਤੁਸੀਂ ਉੱਧਰ ਹੀ ਚਲੇ ਜਾਣਾ ਮੇਰੇ ਸਹੁਰਾ ਸਾਹਿਬ ਜੀ ਬੋਲੇ ਕਿ ਮੈਨੂੰ ਤਿੰਨ ਦਿਨ ਹੋ ਗਏ, ਇੱਥੇ ਬੈਠੇ ਨੂੰ ਲੜਕੀ ਦਾ ਕੰਮ ਹੈ, ਕੀ ਕਾਰਨ ਹੈ! ਮੈਨੂੰ ਸੁਬ੍ਹ ਫਿਰ ਪਤਾ ਲੱਗਾ ਕਿ ਘਟ-ਘਟ ਦੀ ਜਾਣਨਹਾਰ, ਦਿਆਲੂ ਅਤੇ ਪਰਉਪਕਾਰੀ ਪਰਮ ਪਿਤਾ ਜੀ ਅਜੇ ਮਲੋਟ ’ਚ ਹੀ ਹਨ ਮੈਂ ਸੁਬ੍ਹ ਫਿਰ ਮਲੋਟ ਦਰਬਾਰ ਚਲਾ ਗਿਆ ਅਤੇ ਉੱਥੇ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਆਪਣੇ ਦਫਤਰ ਬਠਿੰਡੇ ਆ ਗਿਆ ਮੇਰੇ ਸਹੁਰਾ ਸਾਹਿਬ ਮੇਰੀ ਪਤਨੀ ਨਾਲ ਲੜਨ ਲੱਗੇ ਕਿ ਇਹ ਕੀ ਕਰਦਾ ਫਿਰਦਾ ਹੈ! ਮਲੋਟ ਜਾਣਾ ਹੈ! ਮਲੋਟ ਜਾਣਾ ਹੈ!
ਅਤੇ ਮੈਂ ਇੱਥੇ ਬੈਠਾ ਹਾਂ ਚਾਰ ਦਿਨ ਹੋ ਗਏ ਇਸਨੂੰ ਬੱਚਿਆਂ ਦਾ ਕੋਈ ਫਿਕਰ ਨਹੀਂ ਮੇਰੀ ਪਤਨੀ ਕਹਿਣ ਲੱਗੀ ਕਿ ਇਹ ਨਹੀਂ ਰੁਕੇਗਾ, ਇਸਨੂੰ ਕੁਝ ਨਾ ਕਹੋ ਅਤੇ ਮੇਰੇ ਸਹੁਰਾ ਸਾਹਿਬ ਗੁੱਸੇ ਹੋ ਕੇ ਆਪਣੇ ਪਿੰਡ ਚਲੇ ਗਏ ਪਰੰਤੂ ਮੇਰੇ ਦਿਲ ਵਿੱਚ ਸੀ ਕਿ ਸਤਿਗੁਰੂ ਜਾਣੇ ਉਸਦੀ ਮੌਜ ਸ਼ਾਮ ਨੂੰ ਵੀ ਪੂਜਨੀਕ ਪਰਮ ਪਿਤਾ ਜੀ ਮਲੋਟ ਵਿੱਚ ਹੀ ਸਨ, ਮੈਂ ਫਿਰ ਮਲੋਟ ਚਲਾ ਗਿਆ ਜਦੋਂ ਦੇਰ ਰਾਤ ਨੂੰ ਮੈਂ ਘਰ ਆਇਆ ਤਾਂ ਉਸ ਸਮੇਂ ਬੂੰਦਾਂ-ਬਾਂਦੀ ਹੋ ਰਹੀ ਸੀ ਮੈਂ ਘਰ ਦੇ ਗੇਟ ’ਤੇ ਆ ਕੇ ਮੋਟਰ ਸਾਈਕਲ ਦਾ ਹਾਰਨ ਦਿੱਤਾ ਤਾਂ ਮੇਰੀ ਉਹੀ ਲੜਕੀ ਸੁਖਪ੍ਰੀਤ ਭੱਜੀ-ਭੱਜੀ ਆਈ ਅਤੇ ਉਸਨੇ ਹੀ ਗੇਟ ਖੋਲ੍ਹਿਆ ਉਹ ਬਿਲਕੁਲ ਠੀਕ-ਠਾਕ ਸੀ,
ਉਸ ਦਾ ਪੂਰਾ ਪੈਰ ਬਿਨਾਂ ਕਿਸੇ ਦਰਦ ਤੇ ਬਿਨਾਂ ਕਿਸੇ ਤਕਲੀਫ ਤੋਂ ਥੱਲੇ ਜ਼ਮੀਨ ’ਤੇ ਲੱਗ ਰਿਹਾ ਸੀ ਪਰ ਮੈਨੂੰ ਸ਼ੱਕ ਸੀ ਕਿ ਉਸਦਾ ਪੈਰ ਠੀਕ ਨਹੀਂ ਹੈ ਮੈਂ ਬੇਟੀ ਨੂੰ ਕਿਹਾ ਕਿ ਮੇਰੇ ਕੱਪੜੇ ਲੈ ਕੇ ਆ ਉਹ ਭੱਜ ਕੇ ਮੇਰੇ ਬਦਲਣ ਵਾਲੇ ਕੱਪੜੇ ਲੈ ਆਈ ਉਸਦਾ ਪੂਰਾ ਪੈਰ ਥੱਲੇ ਲੱਗ ਰਿਹਾ ਸੀ ਮੇਰੀ ਪਤਨੀ ਮੈਨੂੰ ਕਹਿਣ ਲੱਗੀ ਕਿ ਬਾਪੂ ਜੀ ਨਰਾਜ ਹੋ ਕੇ ਚਲੇ ਗਏ ਹਨ ਮੈਂ ਬੇਟੀ ਸੁਖਪ੍ਰੀਤ ਨੂੰ ਪੁੱਛਿਆ, ਬੇਟਾ ਤੇਰਾ ਪੈਰ ਠੀਕ ਹੈ! ਸੁਖਪ੍ਰੀਤ ਨੇ ਦੱਸਿਆ ਕਿ ਪਾਪਾ ਜੀ, ਅੱਜ ਆਪਣੇ ਘਰ ਇੱਕ ਬਾਬਾ ਜੀ ਆਏ,
ਉਹਨਾਂ ਦੇ ਹੱਥ ਵਿੱਚ ਲੰਬੀ ਸੋਟੀ ਸੀ ਉਹਨਾਂ ਨੇ ਮੈਨੂੰ ਇੱਕ ਗੋਲੀ ਦਿੰਦੇ ਹੋਏ ਕਿਹਾ, ‘‘ਬੇਟਾ, ਇਹ ਗੋਲੀ ਪਾਣੀ ਨਾਲ ਲੈ ਲੈ, ਠੀਕ ਹੋ ਜਾਵੇਂਗੀ ਅਤੇ ਮੇਰੇ ਵੇਖਦੇ-ਵੇਖਦੇ ਹੀ ਉਹ ਬਾਬਾ ਜੀ ਪਤਾ ਨਹੀਂ ਕਿੱਧਰ ਚਲੇ ਗਏ! ਮੈਂ ਉਹ ਗੋਲੀ ਪਾਣੀ ਨਾਲ ਲੈ ਲਈ ਅਤੇ ਮੇਰਾ ਪੈਰ ਬਿਲਕੁਲ ਠੀਕ ਹੋ ਗਿਆ ਉਹ ਹੀ ਗੱਲ ਹੋਈ, ‘ਜਿਹੜੀ ਸੋਚਾਂ ਉਹੀ ਮੰਨ ਲੈਂਦਾ, ਮੈਂ ਕਿਵੇਂ ਭੁੱਲ ਜਾਵਾਂ ਪੀਰ ਨੂੰ’ ਸਤਿਗੁਰੂ ਜੀ ਆਪ ਹੀ ਮੇਰੀ ਬੇਟੀ ਨੂੰ ਠੀਕ ਕਰਨ ਸਾਡੇ ਘਰ ਆਏ ਸਨ ਅਤੇ ਬੱਚੀ ਨੂੰ ਗੋਲੀ ਦੇ ਗਏ
ਮੇਰਾ ਮੰਨਣਾ ਹੈ ਕਿ ਜੋ ਜੀਵ ਮਾਲਕ-ਸਤਿਗੁਰੂ ਦੇ ਰਸਤੇ ’ਤੇ ਚੱਲਦਾ ਹੈ, ਪੱਕਾ ਵਿਸ਼ਵਾਸ਼ ਕਰਦਾ ਹੈ ਅਤੇ ਉਸਦੀ ਭਾਵਨਾ ਸ਼ੁੱਧ ਹੈ, ਤਾਂ ਸਤਿਗੁਰੂ ਆਪ ਹੀ ਉਸਦੇ ਸਾਰੇ ਕਾਜ ਸੰਵਾਰਦਾ ਹੈ
































































