ਪਹਿਲਾ ਸੋਨ ਤਮਗਾ ਓਲੰਪਿਕ: ਐਥਲੇਟਿਕਸ ’ਚ 121 ਸਾਲਾਂ ਦਾ ਇੰਤਜ਼ਾਰ ਖ਼ਤਮ
ਭਾਰਤ ਲਈ ਟੋਕੀਓ ਓਲੰਪਿਕ ਹੁਣ ਤੱਕ ਦਾ ਸਭ ਤੋਂ ਸਫਲ ਓਲੰਪਿਕ ਰਿਹਾ ਭਾਰਤ ਨੇ ਓਲੰਪਿਕ ਦੇ ਪਹਿਲੇ ਦਿਨ ਹੀ ਮੈਡਲ ਜਿੱਤਿਆ ਸੀ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਇਸ ਅਭਿਆਨ ਦੀ ਸ਼ੁਰੂਆਤ ਸਿਲਵਰ ਮੈਡਲ ਜਿੱਤ ਕੇ ਕੀਤੀ ਸੀ ਇਸ ਤੋਂ ਬਾਅਦ ਭਾਰਤ ਦੇ 6 ਹੋਰ ਐਥਲੀਟਾਂ ਨੇ ਵੱਖ-ਵੱਖ ਈਵੈਂਟਾਂ ’ਚ ਮੈਡਲ ਜਿੱਤੇ 7 ਅਗਸਤ ਨੂੰ ਨੀਰਜ ਚੋਪੜਾ ਨੇ ਜੇਵਲਿਨ ਥ੍ਰੋ ’ਚ ਗੋਲਡ ਮੈਡਲ ਜਿੱਤ ਕੇ ਓਲੰਪਿਕ ਅਭਿਆਨ ਦਾ ਗੋਲਡਨ ਫੀਨਿਸ਼ ਕੀਤਾ ਅਸੀਂ ਤੁਹਾਨੂੰ ਭਾਰਤ ਦੇ ਉਨ੍ਹਾਂ 7 ਚੈਂਪੀਅਨਾਂ ਬਾਰੇ ਦੱਸ ਰਹੇ ਹਾਂ, ਜਿਸ ਨੇ ਟੋਕੀਓ ਓਲੰਪਿਕ ਨੂੰ ਭਾਰਤੀ ਇਤਿਹਾਸ ਦਾ ਸਭ ਤੋਂ ਸਫਲ ਓਲੰਪਿਕ ਬਣਾ ਦਿੱਤਾ
Table of Contents
ਨੀਰਜ ਚੋਪੜਾ:
ਨੀਰਜ ਚੋਪੜਾ ਟੋਕੀਓ ਓਲੰਪਿਕ ’ਚ ਐਥਲੇਟਿਕਸ ’ਚ ਦੇਸ਼ ਲਈ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਬਣ ਗਏ ਉਨ੍ਹਾਂ ਨੇ ਫਾਈਨਲ ’ਚ 87.58 ਮੀਟਰ ਜੈਵਲਿਨ ਥ੍ਰੋ ’ਚ ਗੋਲਡ ਮੈਡਲ ਜਿੱਤਿਆ ਇਹ ਉਨ੍ਹਾਂ ਦਾ ਪਹਿਲਾ ਹੀ ਓਲੰਪਿਕ ਹੈ ਇਸ ਤੋਂ ਪਹਿਲਾਂ ਉਹ ਪੂਲ ‘ਅ’ ਦੇ ਕੁਆਲੀਫਿਕੇਸ਼ਨ ’ਚ 86.65 ਮੀਟਰ ਥ੍ਰੋ ਕਰਕੇ ਉਹ ਪਹਿਲੇ ਨੰਬਰ ’ਤੇ ਰਹੇ ਸਨ
ਉਨ੍ਹਾਂ ਦਾ ਹੁਣ ਤੱਕ ਦਾ ਬੈਸਟ ਥ੍ਰੋ 88.07 ਮੀਟਰ ਹੈ ਨੀਰਜ ਅੰਤਰਾਸ਼ਟਰੀ ਪੱਧਰ ’ਤੇ 6 ਵੱਡੇ ਟੂਰਨਾਮੈਂਟਾਂ ’ਚ ਮੈਡਲ ਜਿੱਤ ਚੁੱਕੇ ਹਨ ਉਹ 2018 ’ਚ ਜਕਾਰਤਾ ਏਸ਼ੀਅਨ ਗੇਮਾਂ, ਗੋਲਡ ਕੋਸਟ ਕਾੱਮਨਵੈੱਲਥ ਗੇਮਾਂ, 2017 ’ਚ ਏਸ਼ੀਅਨ ਚੈਂਪੀਅਨਸ਼ਿਪ, 2016 ’ਚ ਸਾਊਥ ਏਸ਼ੀਅਨ ਗੇਮਾਂ ਅਤੇ 2016 ’ਚ ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਚੁੱਕੇ ਹਨ 2016 ’ਚ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ’ਚ ਉਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਸੀ
ਮੀਰਾਬਾਈ ਚਾਨੂੰ:
ਵੇਟਲਿਫਟਿੰਗ ’ਚ ਮੀਰਾਬਾਈ ਚਾਨੂੰ ਨੇ ਭਾਰਤ ਨੂੰ ਓਲੰਪਿਕ 2020 ਦਾ ਪਹਿਲਾ ਮੈਡਲ ਦਿਵਾਇਆ ਉਨ੍ਹਾਂ ਨੇ 49 ਕਿਲੋਗ੍ਰਾਮ ਵੇਟ ਕੈਟਾਗਿਰੀ ’ਚ ਟੋਟਲ 202 ਕਿੱਲੋ ਵਜ਼ਨ ਚੁੱਕ ਕੇ ਸਿਲਵਰ ਮੈਡਲ ਜਿੱਤਿਆ ਇਸ ਤਰ੍ਹਾਂ ਦੇਸ਼ ਨੂੰ ਵੇਟਲਿਫਟਿੰਗ ’ਚ 21 ਸਾਲ ਬਾਅਦ ਓਲੰਪਿਕ ਮੈਡਲ ਮਿਲਿਆ 2017 ’ਚ ਮੀਰਾ ਨੇ 194 ਕਿੱਲੋਗ੍ਰਾਮ ਵਜ਼ਨ ਉਠਾ ਕੇ ਵਰਲਡ ਵੈਟਲਿਫਟਿੰਗ ਚੈਂਪੀਅਨਸ਼ਿਪ ’ਚ ਗੋਲਡ ਜਿੱਤਿਆ ਸੀ ਮੀਰਾਬਾਈ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਹੈ
ਇਹ ਉਪਲੱਬਧੀ ਉਨ੍ਹਾਂ ਨੇ 2017 ’ਚ (49 ਕਿੱਲੋ ਵੇਟ ਕੈਟਾਗਿਰੀ) ਹਾਸਲ ਕੀਤੀ ਉਨ੍ਹਾਂ ਨੇ 2014 ਦੇ ਗਲਾਸਗੋ ਕਾੱਮਨਵੈੱਲਥ ਗੇਮਾਂ ’ਚ 49 ਕਿੱਲੋ ਵੇਟ ਕੈਟਾਗਿਰੀ ’ਚ ਸਿਲਵਰ ਮੈਡਲ ਜਿੱਤਿਆ ਸੀ ਮੀਰਾਬਾਈ ਨੇ 2018 ਕਾੱਮਨਵੈੱਲਥ ਗੇਮਾਂ ’ਚ ਗੋਲਡ ਮੈਡਲ ਜਿੱਤਿਆ ਇਸ ਸਾਲ (2021) ਅਪਰੈਲ ’ਚ ਹੋਏ ਤਾਸ਼ਕੰਦ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਮੀਰਾਬਾਈ ਚਾਨੂੰ ਨੇ ਸਨੈਚ ’ਚ 86 ਕਿਗ੍ਰਾ ਦਾ ਭਾਰ ਚੁੱਕਣ ਤੋਂ ਬਾਅਦ ਕਲੀਨ ਐਂਡ ਜਰਕ ’ਚ ਵਰਲਡ ਰਿਕਾਰਡ ਕਾਇਮ ਕਰਦੇ ਹੋਏ 119 ਕਿੱਲੋਗ੍ਰਾਮ ਦਾ ਭਾਰ ਚੁੱਕਿਆ ਸੀ ਇਸ ਤੋਂ ਪਹਿਲਾਂ ਕਲੀਨ ਐਂਡ ਜਰਕ ’ਚ ਵਰਲਡ ਰਿਕਾਰਡ 118 ਕਿਗ੍ਰਾ. ਦਾ ਸੀ
ਪੀਵੀ ਸਿੰਧੂ:
ਭਾਰਤ ਦੀ ਸਟਾਰ ਬੈਡਮਿੰਟਨ ਪਲੇਅਰ ਪੀਵੀ ਸੰਧੂ ਨੇ ਇਤਿਹਾਸ ਰਚ ਦਿੱਤਾ ਉਹ ਓਲੰਪਿਕ ’ਚ ਲਗਾਤਾਰ 2 ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਓਵਰਆਲ ਸ਼ੁਸ਼ੀਲ ਕੁਮਾਰ ਤੋਂ ਬਾਅਦ ਉਹ ਭਾਰਤ ਦੀ ਦੂਜੀ ਐਥਲੀਟ ਰਹੀ ਸਿੰਧੂ ਨੇ ਬ੍ਰਾਂਜ ਮੈਡਲ ਮੈਚ ’ਚ ਚੀਨ ਦੀ ਜਿਯਾਓ ਵਿੰਗ ਹੇ ਨੂੰ ਸਿਰਫ 52 ਮਿੰਟਾਂ ’ਚ 21-13, 21-15 ਨਾਲ ਹਰਾਇਆ ਸਿੰਧੂ ਨੇ ਇਸ ਤੋਂ ਪਹਿਲਾਂ 2016 ਰੀਓ ਓਲੰਪਿਕ ’ਚ ਸਿਲਵਰ ਮੈਡਲ ਜਿੱਤਿਆ ਸੀ
ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਇੱਕ ਗੋਲਡ ਸਮੇਤ ਪੰਜ ਮੈਡਲ ਜਿੱਤੇ ਹਨ 2013 ਅਤੇ 2014 ’ਚ ਉਨ੍ਹਾਂ ਨੇ ਬ੍ਰਾਂਜ ਮੈਡਲ ਜਿੱਤੇ 2017 ਅਤੇ 2018 ’ਚ ਸਿਲਵਰ ਅਤੇ 2019 ’ਚ ਗੋਲਡ ਮੈਡਲ ਆਪਣੇ ਨਾਂਅ ਕੀਤਾ ਸਿੰਧੂ 2014 ਈਂਚਿਯੋਨ ਏਸ਼ੀਅਨ ਗੇਮਾਂ ’ਚ ਵਿਮੈਂਸ ਟੀਮ ਇਵੈਂਟ ’ਚ ਬ੍ਰਾਂਜ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੀ ਹੈ ਦੂਜੇ ਪਾਸੇ ਜਕਾਰਤਾ ਏਸ਼ੀਅਨ ਗੇਮਾਂ ’ਚ ਔਰਤਾਂ ਦੇ ਸਿੰਗਲ ’ਚ ਉਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਉਹ ਕਾੱਮਨਵੈਲਥ ਗੇਮਾਂ ’ਚ ਵੀ ਇੱਕ ਗੋਲਡ ਸਮੇਤ 3 ਮੈਡਲ ਜਿੱਤ ਚੁੱਕੀ ਹੈ
ਲਵਲੀਨਾ ਬੋਰਗੋਹੇਨ:
ਭਾਰਤ ਦੀ ਬਾਕਸਰ ਲਵਲੀਨਾ ਬੋਰਗੋਹੇਨ ਨੇ 69 ਕਿਗ੍ਰਾ ਵੇਟ ਕੈਟਾਗਿਰੀ ’ਚ ਬ੍ਰਾਂਜ ਮੈਡਲ ਆਪਣੇ ਨਾਂਅ ਕੀਤਾ ਲਵਲੀਨਾ ਓਲੰਪਿਕ ’ਚ ਬਾਕਸਿੰਗ ’ਚ ਭਾਰਤ ਨੂੰ ਮੈਡਲ ਦਿਵਾਉਣ ਵਾਲੀ ਭਾਰਤ ਦੀ ਓਵਰਆਲ ਤੀਜੀ ਅਤੇ ਔਰਤਾਂ ’ਚ ਦੂਜੀ ਬਾੱਕਸਰ ਹੈ ਇਸ ਤੋਂ ਪਹਿਲਾਂ ਵਜਿੰਦਰ ਸਿੰਘ (2008) ਅਤੇ ਮੈਰੀਕਾੱਮ (2012) ਮੈਡਲ ਜਿੱਤ ਚੁੱਕੇ ਹਨ ਲਵਲੀਨਾ 2018 ਅਤੇ 2019 ’ਚ ਹੋਏ ਵਰਲਡ ਬਾੱਕਸਿੰਗ ਚੈਂਪੀਅਨਸ਼ਿਪ ’ਚ ਬ੍ਰਾਂਜ ਮੈਡਲ ਜਿੱਤ ਚੁੱਕੀ ਹੈ ਇਸ ਤੋਂ ਇਲਾਵਾ ਉਹ ਦਿੱਲੀ ’ਚ ਕਰਵਾਏ ਪਹਿਲੇ ਇੰਡੀਅਨ ਓਪਨ ਇੰਟਰਨੈਸ਼ਨਲ ਬਾੱਕਸਿੰਗ ਟੂਰਨਾਮੈਂਟ ’ਚ ਸਿਲਵਰ ਅਤੇ ਗੁਹਾਟੀ ’ਚ ਕਰਵਾਏ ਦੂਜੇ ਇੰਡੀਅਨ ਓਪਨ ਇੰਟਰਨੈਸ਼ਨਲ ਬਾੱਕਸਿੰਗ ਟੂਰਨਾਮੈਂਟ ’ਚ ਗੋਲਡ ਮੈਡਲ ਜਿੱਤ ਚੁੱਕੀ ਹੈ ਨਾਲ ਹੀ ਉਹ 2017 ’ਚ ਏਸ਼ੀਅਨ ਬਾੱਕਸਿੰਗ ਚੈਂਪੀਅਨਸ਼ਿਪ ’ਚ ਵੀ ਬ੍ਰਾਂਜ ਮੈਡਲ ਜਿੱਤ ਚੁੱਕੀ ਹੈ
ਰਵੀ ਦਹੀਆ:
ਰਵੀ ਦਹੀਆ ਨੇ ਕੁਸ਼ਤੀ ਦੇ 57 ਕਿੱਲੋਗ੍ਰਾਮ ਵੇਟ ਕੈਟਾਗਿਰੀ ’ਚ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਉਹ ਫਾਈਨਲ ’ਚ ਰੂਸੀ ਪਹਿਲਵਾਨ ਯੁਗੁਏਵ ਦੇ ਹੱਥੋਂ ਹਾਰ ਗਏ ਰਵੀ 2019 ’ਚ ਨੂਰ ਸੁਲਤਾਨ ’ਚ ਹੋਈ ਵਰਲਡ ਚੈਂਪੀਅਨਸਿਪ ਦੇ ਬ੍ਰਾਂਜ ਮੈਡਲਿਸਟ ਰਹੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਦੋ ਗੋਲਡ ਮੈਡਲ ਵੀ ਆਪਣੇ ਨਾਂਅ ਕੀਤੇ ਹਨ ਉਨ੍ਹਾਂ ਨੇ 2015 ’ਚ ਵਰਲਡ ਜੂਨੀਅਰ ਰੈਸÇਲੰਗ ਚੈਂਪੀਅਨਸਿਪ ’ਚ ਸਿਲਵਰ ਜਿੱਤਿਆ ਸੀ
ਬਜਰੰਗ ਪੂਨੀਆ:
7 ਸਾਲ ਦੀ ਉਮਰ ’ਚ ਅਖਾੜੇ ’ਚ ਕਦਮ ਰੱਖਣ ਵਾਲੇ ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕ ’ਚ ਬ੍ਰਾਂਜ ਮੈਡਲ ਜਿੱਤਿਆ ਉਨ੍ਹਾਂ ਨੇ ਤੀਜੇ ਸਥਾਨ ਲਈ ਹੋਏ ਮੁਕਾਬਲੇ ’ਚ ਕਜਾਕਿਸਤਾਨ ਦੇ ਦੌਲਤ ਨਿਯਾਜਬੇਕੋਵ ਨੂੰ 8-0 ਨਾਲ ਹਰਾਇਆ ਬਜ਼ਰੰਗ ਵਰਲਡ ਅੰਡਰ-23 ਚੈਂਪੀਅਨਸ਼ਿਪ, ਕਾੱਮਨਵੈੱਲਥ ਗੇਮਾਂ, ਏਸ਼ੀਅਨ ਗੇਮਾਂ, ਏਸ਼ੀਅਨ ਚੈਂਪੀਅਨਸ਼ਿਪ ਅਤੇ ਵਰਲਡ ਚੈਂਪੀਅਨਸ਼ਿਪ ’ਚ ਵੀ ਮੈਡਲ ਜਿੱਤ ਚੁੱਕੇ ਹਨ ਉਨ੍ਹਾਂ ਨੂੰ ਪਦਮਸ੍ਰੀ, ਅਰਜੁਨ ਪੁਰਸਕਾਰ ਅਤੇ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ
ਬਜ਼ਰੰਗ ਨੇ ਸੀਨੀਅਰ ਲੇਵਲ ’ਤੇ ਆਪਣਾ ਪਹਿਲਾ ਵਰਲਡ ਚੈਂਪੀਅਨਸ਼ਿਪ ਮੈਡਲ 2013 ’ਚ 60 ਕਿੱਲੋਗ੍ਰਾਮ ਵੇਟ ਕੈਟਾਗਿਰੀ ’ਚ ਜਿੱਤਿਆ ਸੀ 2018 ’ਚ ਉਨ੍ਹਾਂ ਨੇ ਬੂਡਾਪੇਸਟ ’ਚ ਹੋਈ ਵਰਲਡ ਕੁਸ਼ਤੀ ਚੈਂਪੀਅਨਸ਼ਿਪ ’ਚ ਸਿਲਵਰ ਜਿੱਤਿਆ 2019 ’ਚ ਵੀ ਨੂਰ ਸੁਲਤਾਨ ’ਚ ਹੋਈ ਵਰਲਡ ਚੈਂਪੀਅਨਸ਼ਿਪ ’ਚ ਬਜਰੰਗ ਨੇ ਸਿਲਵਰ ਮੈਡਲ ਜਿੱਤਿਆ ਬਜ਼ਰੰਗ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ’ਚ 7 ਮੈਡਲ ਜਿੱਤ ਚੁੱਕੇ ਹਨ 2018 ਕਾੱਮਨਵੈੱਲਥ ਗੇਮਾਂ ’ਚ ਗੋਲਡ ਕੋਸਟ ’ਚ ਉਨ੍ਹਾਂ ਨੇ 65 ਕਿੱਲੋ ਵੇਟ ਕੈਟਾਗਿਰੀ ’ਚ ਗੋਲਡ ਮੈਡਲ ਜਿੱਤਿਆ 2014 ਗਲਾਸਗੋ ਕਾੱਮਨਵੈੱਲਥ ਗੇਮਾਂ ’ਚ ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਂਅ ਕੀਤਾ ਬਜਰੰਗ ਦੋ ਵਾਰ ਏਸ਼ੀਅਨ ਗੇਮਾਂ ’ਚ ਮੈਡਲ ਹਾਸਲ ਕਰ ਚੁੱਕੇ ਹਨ
ਪੁਰਸ਼ ਹਾਕੀ ਟੀਮ:
ਭਾਰਤੀ ਪੁਰਸ਼ ਹਾਕੀ ਨੇ ਇਤਿਹਾਸ ਰਚ ਦਿੱਤਾ ਟੀਮ ਨੇ 41 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਭਾਰਤ ਨੂੰ ਹਾਕੀ ’ਚ ਬ੍ਰਾਂਜ ਮੈਡਲ ਦਿਵਾਇਆ ਟੀਮ ਇੰਡੀਆ ਨੇ ਬ੍ਰਾਂਜ ਮੈਡਲ ਮੈਚ ’ਚ ਜਰਮਨੀ ਨੂੰ 5-4 ਨਾਲ ਹਰਾ ਦਿੱਤਾ ਓਲੰਪਿਕ ’ਚ ਭਾਰਤ ਦੀ ਹਾਕੀ ਟੀਮ ਨੂੰ ਆਖਰੀ ਤਮਗਾ 1980 ’ਚ ਮਾਸਕੋ ’ਚ ਮਿਲਿਆ ਸੀ ਉਦੋਂ ਵਾਸੂਦੇਵਨ ਭਾਸਕਰਨ ਦੀ ਕਪਤਾਨੀ ’ਚ ਟੀਮ ਨੇ ਗੋਲਡ ਜਿੱਤਿਆ ਸੀ ਭਾਰਤ ਨੇ ਓਲੰਪਿਕ ’ਚ ਸਭ ਤੋਂ ਜ਼ਿਆਦਾ ਮੈਡਲ ਪੁਰਸ਼ ਹਾਕੀ ’ਚ ਜਿੱਤੇ ਹਨ ਟੀਮ ਨੇ 1928, 1936, 1948, 1952, 1956, 1964 ਅਤੇ 1980 ਓਲੰਪਿਕ ’ਚ ਗੋਲਡ ਮੈਡਲ ਜਿੱਤਿਆ ਸੀ ਇਸ ਤੋਂ ਇਲਾਵਾ 1960 ’ਚ ਸਿਲਵਰ ਅਤੇ 1968, 1972 ਅਤੇ 2021 (ਟੋਕੀਓ ਓਲੰਪਿਕ 2020) ’ਚ ਬ੍ਰਾਂਜ ਮੈਡਲ ਆਪਣੇ ਨਾਂਅ ਕੀਤਾ ਹੈ