ਮਹਾਂਮਾਰੀ ਦੇ ਦੌਰ ’ਚ ਰੋਜ਼ ਕਰੋ ਮੈਡੀਟੇਸ਼ਨ, ਮਿਲੇਗੀ ਖੁਸ਼ੀ
ਮੈਡੀਟੇਸ਼ਨ ਭਾਵ ਧਿਆਨ ਦੀ ਉਹ ਅਵਸਥਾ ਜਿੱਥੇ ਸਾਰਾ ਧਿਆਨ ਮਨ ’ਤੇ ਲਾਇਆ ਜਾਂਦਾ ਹੈ ਅੰਦਰ ਵੱਲ ਹੁੰਦਾ ਹੈ ਅੰਦਰ ਸ਼ਕਤੀਆਂ ਤੇ ਊਰਜਾ ਨੂੰ ਪਹਿਚਾਨਣ ਤੇ ਜਗਾਉਣ ’ਤੇ ਹੁੰਦਾ ਹੈ ਮੈਡੀਟੇਸ਼ਨ ਦੇ ਕਈ ਲਾਭ ਹਨ ਅਤੇ ਇਹ ਮਨ ’ਤੇ ਫੋਕਸ ਕਰਦਾ ਹੈ ਤਾਂ ਜ਼ਾਹਿਰ ਹੈ ਕਿ ਡਿਪ੍ਰੈਸ਼ਨ ਵਰਗੇ ਰੋਗ ਜੋ ਮਨ ਨਾਲ ਹੀ ਜੁੜੇ ਹੁੰਦੇ ਹਨ ਉਨ੍ਹਾਂ ਨਾਲ ਨਜਿੱਠਣ ’ਚ ਇਹ ਬੇਹੱਦ ਕਾਰਗਰ ਸਾਬਤ ਹੋਇਆ ਹੈ
ਧਿਆਨ ਨਾਲ ਕਿਵੇਂ ਦੂਰ ਭੱਜਦਾ ਹੈ ਡਿਪ੍ਰੈਸ਼ਨ?
ਮੈਡੀਟੇਸ਼ਨ ਕਿਸ ਤਰ੍ਹਾਂ ਡਿਪ੍ਰੈਸ਼ਨ ਨੂੰ ਘੱਟ ਕਰ ਸਕਦਾ ਹੈ ਇਸ ਦੇ ਕਈ ਵਿਗਿਆਨਕ ਆਧਾਰ ਹਨ ਦਰਅਸਲ ਧਿਆਨ ਅਵਸਥਾ ’ਚ ਦਿਮਾਗ ਅਲਫਾ ਸਟੇਟ ’ਚ ਪਹੁੰਚ ਜਾਂਦਾ ਹੈ, ਜਿਸ ਨਾਲ ਸਰੀਰ ’ਚ ਹੈਪੀ ਹਾਰਮੋਨਜ਼ ਦਾ ਰਿਸਾਅ ਹੁੰਦਾ ਹੈ, ਇਹੀ ਵਜ੍ਹਾ ਹੈ ਕਿ ਮੈਡੀਟੇਸ਼ਨ ਨਾਲ ਸਟਰੈਸ ਅਤੇ ਡਿਪ੍ਰੈਸ਼ਨ ਸਬੰਧੀ ਤਕਲੀਫਾਂ ’ਚ ਵੀ ਰਾਹਤ ਮਿਲਦੀ ਹੈ ਮੈਡੀਟੇਸ਼ਨ ਕਰਨ ਨਾਲ ਸਰੀਰ ’ਚ ਊਰਜਾ ਦਾ ਸੰਚਾਰ ਹੁੰਦਾ ਹੈ, ਕਿਉਂਕਿ ਮੈਡੀਟੇਸ਼ਨ ਸਰੀਰ ਦੇ ਚੱਕਰਾਂ ਨੂੰ ਜਾਗ੍ਰਤ ਕਰਦਾ ਹੈ, ਜਿਸ ਨਾਲ ਹਾਰਮੋਨਜ਼ ’ਚ ਸੰਤੁਲਨ ਪੈਦਾ ਹੁੰਦਾ ਹੈ ਅਤੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ
ਹੁਣ ਤੱਕ ਦੀ ਰਿਸਰਚ ’ਚ ਹੋਏ ਇਹ ਖੁਲਾਸੇ:-
ਕਈ ਸੋਧਾਂ ਅਤੇ ਸਟੱਡੀਜ਼ ਤੋਂ ਇਹ ਪਤਾ ਚੱਲਿਆ ਹੈ ਕਿ ਮੈਡੀਟੇਸ਼ਨ ਤੋਂ ਪੈਰਾਸਿੰਪਥੈਟਿਕ ਨਰਵਸ ਸਿਸਟਮ ਸਕੂਨ ਦੀ ਅਵਸਥਾ ’ਚ ਪਹੁੰਚ ਜਾਂਦਾ ਹੈ, ਜਿਸ ਨਾਲ ਬਰੇਨ ਦੇ ਉਸ ਹਿੱਸੇ ’ਚ ਐਕਟੀਵਿਟੀ ਵਧ ਜਾਂਦੀ ਹੈ, ਜੋ ਫੀਲ ਗੁੱਡ ਕੈਮੀਕਲਾਂ ਤੇ ਹਾਰਮੋਨਜ਼ਾਂ ਨੂੰ ਰਿਲੀਜ਼ ਕਰਦਾ ਹੈ ਮੈਡੀਟੇਸ਼ਨ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਕੇ ਇਕੱਲੇਪਣ ਦੀ ਭਾਵਨਾ ਨੂੰ ਦੂਰ ਕਰਦਾ ਹੈ ਜਿਸ ਨਾਲ ਨੈਗੇਟੀਵਿਟੀ ਦੂਰ ਹੁੰਦੀ ਹੈ ਅਤੇ ਡਿਪ੍ਰੈਸ਼ਨ ਤੋਂ ਰਾਹਤ ਮਿਲਦੀ ਹੈ
- ਰਿਸਰਚ ਕਹਿੰਦੀ ਹੈ ਕਿ ਮੈਡੀਟੇਸ਼ਨ ਕਾਰਟੀਸਾੱਲ ਹਾਰਮੋਨਜ਼ ਦਾ ਪੱਧਰ ਘਟਦਾ ਹੈ, ਜਿਸ ਨਾਲ ਬਰੇਨ ਹੈਪੀ ਸਟੇਟ ’ਚ ਪਹੁੰਚ ਜਾਂਦਾ ਹੈ ਸਟੱਡੀ ਇਹ ਸਾਬਤ ਕਰ ਚੁੱਕੀ ਹੈ ਕਿ ਮੈਡੀਟੇਸ਼ਨ ਸਟਰੈਸ ਕਾਰਨ ਬਣੇ ਇੰਫਲੇਮੇਟਰੀ ਕੈਮੀਕਲਾਂ ਨੂੰ ਘੱਟ ਕਰਦਾ ਹੈ ਇਹ ਕੈਮੀਕਲ ਮੂਡ ਨੂੰ ਪ੍ਰਭਾਵਿਤ ਕਰਕੇ ਡਿਪ੍ਰੈਸ਼ਨ ਪੈਦਾ ਕਰਦੇ ਹਨ ਅਜਿਹੇ ’ਚ ਮੈਡੀਟੇਸ਼ਨ ਜ਼ਰੀਏ ਇਨ੍ਹਾਂ ਕੈਮੀਕਲਾਂ ਨੂੰ ਘੱਟ ਕਰਕੇ ਡਿਪ੍ਰੇੈਸ਼ਨ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ
- ਮੈਡੀਟੇਸ਼ਨ ਨਾਲ ਦਿਮਾਗ ’ਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਰੀਰ ਆਕਸੀਜਨ ਦਾ ਇਸਤੇਮਾਲ ਬਿਹਤਰ ਢੰਗ ਨਾਲ ਕਰ ਪਾਉਂਦਾ ਹੈ
- ਮੈਡੀਟੇਸ਼ਨ ਨਾਲ ਸੈੱਲਾਂ ਦਾ ਨਿਰਮਾਣ ਬਿਹਤਰ ਹੁੰਦਾ ਹੈ ਸਟੈਮਿਨਾ ਵਧਦਾ ਹੈ ਅਤੇ ਨਾਲ ਹੀ ਇਮਿਊਨਿਟੀ ਸਟਰਾਂਗ ਹੁੰਦੀ ਹੈ ਇਸ ਤਰ੍ਹਾਂ ਮੈਡੀਟੇਸ਼ਨ ਪਾਜ਼ੀਟੀਵਿਟੀ ਵਧਾਉਂਦਾ ਹੈ ਡਿਪ੍ਰੈਸ਼ਨ ਦੇ ਅਹਿਸਾਸ ਨੂੰ ਦੂਰ ਕਰਦਾ ਹੈ
- ਇਹ ਨਹੀਂ ਮੈਡੀਟੇਸ਼ਨ ਕਰ ਚੁੱਕੇ ਲੋਕਾਂ ਨੇ ਵੀ ਆਪਣੇ ਅਨੁਭਵਾਂ ’ਚ ਇਹ ਦੱਸਿਆ ਹੈ ਕਿ ਮੈਡੀਟੇਸ਼ਨ ਸੈਲਫ ਡਿਸਟ੍ਰਕਸ਼ਨ ਨਾਲ ਜੁੜੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਰ ਕਰਦਾ ਹੈ ਅਤੇ ਪਾਜ਼ੀਟਿਵ ਵਿਚਾਰਾਂ ਨੂੰ ਵਧਾਉਂਦਾ ਹੈ ਮੈਡੀਟੇਸ਼ਨ ਚੱਕਰਾਂ ਨੂੰ ਜਗਾ ਕੇ ਭਾਵਨਾਵਾਂ ਨੂੰ ਸੰਤੁਲਿਤ ਕਰਦਾ ਹੈ
- ਸਾਡੇ ਸਰੀਰ ’ਚ ਮੌਜ਼ੂਦ ਸੱਤ ਊਰਜਾ ਚੱਕਰ ਸਰੀਰ ਦੇ ਕਿਸੇ ਨਾ ਕਿਸੇ ਅੰਗ ਅਤੇ ਭਾਵਨਾ ਨਾਲ ਜੁੜੇ ਹੁੰਦੇ ਹਨ ਇਹ ਚੱਕਰ ਸੌਣ ਦੀ ਅਵਸਥਾ ’ਚ ਰਹਿੰਦੇ ਹਨ ਤਾਂ ਉਨ੍ਹਾਂ ਦੀ ਊਰਜਾ ਦਾ ਅਸੀਂ ਇਸਤੇਮਾਲ ਨਹੀਂ ਕਰ ਪਾਉਂਦੇ ਇਹ ਉਦੋਂ ਜਾਗਦੇ ਹਨ ਜਦੋਂ ਅਸੀਂ ਯਤਨ ਕਰਦੇ ਹਾਂ ਅਤੇ ਉਸ ਯਤਨ ਦਾ ਰਸਤਾ ਮੈਡੀਟੇਸ਼ਨ ਤੋਂ ਹੋ ਕੇ ਹੀ ਲੰਘਦਾ ਹੈ
ਮੈਡੀਟੇਸ਼ਨ ਨਾਲ ਇਨ੍ਹਾਂ ਚੱਕਰਾਂ ’ਚ ਵਾਈਬ੍ਰੇਸ਼ਨ ਪੈਦਾ ਹੁੰਦਾ ਹੈ ਜਿਸ ਨਾਲ ਇਹ ਚੱਕਰ ਜਾਗ ਜਾਂਦੇ ਹਨ ਇਨ੍ਹਾਂ ਦੇ ਜਾਗਣ ਨਾਲ ਊਰਜਾ ਪੈਦਾ ਹੁੰਦੀ ਹੈ, ਗਲੈਂਡਸ ਐਕਟਿਵ ਹੁੰਦੇ ਹਨ, ਟਾੱਕਸਿੰਸ ਦੂਰ ਹੁੰਦੇ ਹਨ, ਹਾਰਮੋਨਜ਼ ਬੈਲੰਸਡ ਹੁੰਦੇ ਹਨ ਅਤੇ ਭਾਵਨਾਵਾਂ ਸੰਤੁਲਿਤ ਤੇ ਕੰਟਰੋਲ ਰਹਿੰਦੀਆਂ ਹਨ ਸਕਾਰਾਤਮਕ ਭਾਵਨਾਵਾਂ ਵਧਦੀਆਂ ਹਨ ਨਕਾਰਾਤਮਕ ਅਤੇ ਡਿਪ੍ਰੈਸ਼ਨ ਨਾਲ ਜੁੜੀਆਂ ਭਾਵਨਾਵਾਂ ਦੂਰ ਹੁੰਦੀਆਂ ਹਨ
ਥਿੰਕਿੰਗ ਪ੍ਰੋਸੈੱਸ ਨੂੰ ਬਦਲਦਾ ਹੈ ਮੈਡੀਟੇਸ਼ਨ
ਮੈਡੀਟੇਸ਼ਨ ਸਾਨੂੰ ਅੰਦਰੋਂ ਜਾਗਰੂਕ ਕਰਦਾ ਅਤੇ ਸੈਲਫ ਅਵੇਅਰਨੈੱਸ ਵਧਾਉਂਦਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਕੰਟਰੋਲ ਕਰ ਸਕਦੇ ਹਾਂ ਮੈਡੀਟੇਸ਼ਨ ਨਾਲ ਅਸੀਂ ਆਪਣੇ ਪ੍ਰਤੀ ਚੰਗਾ ਮਹਿਸੂਸ ਕਰ ਪਾਉਂਦੇ ਹਾਂ, ਸਹੀ ਢੰਗ ਨਾਲ ਸੋਚ ਪਾਉਂਦੇ ਹਾਂ, ਕਿਉਂਕਿ ਮੈਡੀਟੇਸ਼ਨ ਸਾਡੀ ਥਿੰਕਿੰਗ ਪ੍ਰੋਸੈੱਸ ਨੂੰ ਬਦਲਦਾ ਹੈ ਜਿਸ ਨਾਲ ਮੈਨਟਲ ਹੈਲਥ ਬਿਹਤਰ ਹੁੁੰਦੀ ਹੈ ਜਦੋਂ ਮੈਂਟਲੀ ਅਸੀਂ ਮਜ਼ਬੂਤ ਹੋਵਾਂਗੇ ਤਾਂ ਡਿਪ੍ਰੈਸ਼ਨ ਦੂਰ ਰਹੇਗਾ ਮੈਡੀਟੇਸ਼ਨ ਨਾਲ ਬਰੇਨ ’ਚ ਬਲੱਡ ਫਲੋ ਬਿਹਤਰ ਹੁੰਦਾ ਹੈ
ਜਿਸ ਨਾਲ ਹਾਨੀਕਾਰਕ ਕੈਮੀਕਲ ਘਟਦੇ ਹਨ ਮੈਡੀਟੇਸ਼ਨ ਨਾਲ ਨੀਂਦ ਬਿਹਤਰ ਆਉਂਦੀ ਹੈ ਅਤੇ ਅਸੀਂ ਸਭ ਜਾਣਦੇ ਹਾਂ ਕਿ ਡਿਪ੍ਰੈਸ਼ਨ ਨੂੰ ਦੂਰ ਕਰਨ ਲਈ ਚੰਗੀ ਅਤੇ ਬਿਹਤਰ ਨੀਂਦ ਕਿੰਨੀ ਜ਼ਰੂਰੀ ਹੈ ਮੈਡੀਟੇਸ਼ਨ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ, ਜਿਸ ਨਾਲ ਖੁਦ ’ਤੇ ਵਿਸ਼ਵਾਸ ਵਧਣ ਲਗਦਾ ਹੈ, ਸਰੀਰ ’ਚ ਐਨਰਜ਼ੀ ਮਹਿਸੂਸ ਹੋਣ ਲਗਦੀ ਹੈ ਅਤੇ ਨਕਾਰਾਤਮਕ ਭਾਵ ਦੂਰ ਹੋਣ ਲਗਦੇ ਹਨ ਵਧਿਆ ਹੋਇਆ ਆਤਮਵਿਸ਼ਵਾਸ ਹੀ ਡਿਪ੍ਰੈਸ਼ਨ ਨੂੰ ਦੂਰ ਕਰਦਾ ਹੈ ਕਿਉਂਕਿ ਡਿਪ੍ਰੈਸ਼ਨ ’ਚ ਸਭ ਤੋਂ ਜ਼ਿਆਦਾ ਕਮੀ ਆਤਮਵਿਸ਼ਵਾਸ ’ਚ ਆਉਂਦੀ ਹੈ, ਜਿਸ ਨਾਲ ਐਨਰਜ਼ੀ ਲੋਅ ਹੋਣ ਲਗਦੀ ਹੈ ਅਜਿਹੇ ’ਚ ਮੈਡੀਟੇਸ਼ਨ ਕਿਸੇ ਵਰਦਾਨ ਤੋਂ ਘੱਟ ਨਹੀਂ