meditation is necessary for the health of body and mind

ਤਨ ਅਤੇ ਮਨ ਦੀ ਸਿਹਤ ਲਈ ਜ਼ਰੂਰੀ ਹੈ ਮੈਡੀਟੇਸ਼ਨ

ਮੈਡੀਟੇਸ਼ਨ ਜਾਂ ਧਿਆਨ ਕਰਨਾ ਤਨ-ਮਨ ਦੀ ਸਿਹਤ ਲਈ ਸਭ ਤੋਂ ਵਧੀਆ ਉਪਾਅ ਹੈ ਨਿਯਮਿਤ ਕਰਨ ਨਾਲ 1-2 ਮਹੀਨਿਆਂ ’ਚ ਇਸਦੇ ਫਾਇਦੇ ਤੁਹਾਨੂੰ ਦਿੱਖਣ ਲੱਗਣਗੇ ਦੁਨੀਆਂ ਦੀਆਂ ਸਾਰੀਆਂ ਪ੍ਰਸਿੱਧ ਅਤੇ ਮਹਾਨ ਹਸਤੀਆਂ ’ਚ ਪ੍ਰਾਚੀਨ ਅਤੇ ਆਧੁਨਿਕ ਕਾਲ ’ਚ ਇਨ੍ਹਾਂ ਦਾ ਪਾਲਣ ਕਰਕੇ, ਇਨ੍ਹਾਂ ਦੇ ਲਾਭ ਅਤੇ ਮਹੱਤਵ ਨੂੰ ਸਵੀਕਾਰਿਆ ਹੈ ਅੱਜਕੱਲ੍ਹ ਧਿਆਨ ਸਿਖਾਉਣ ਦੇ ਕਈ ਕੇਂਦਰ ਹਨ, ਸੰਸਥਾਵਾਂ ਹਨ ਜੋ ਕਿ ਕਈ ਵੱਖ-ਵੱਖ ਤਰੀਕਿਆਂ ਨਾਲ ਮੈਡੀਟੇਸ਼ਨ ਕਰਨਾ ਸਿਖਾਉਂਦੇ ਹਨ

ਇਹ ਜਾਣਕਾਰੀ ਤੁਹਾਡੇ ਲਈ ਕੁਝ ਹੈਰਾਨੀਜਨਕ ਹੋਵੇਗੀ ਕਿ ਧਿਆਨ ਤੁਸੀਂ ਕਿਤੇ ਵੀ ਅਤੇ ਕਿਸੇ ਵੀ ਸਮੇਂ ਕਰ ਸਕਦੇ ਹੋ, ਆਪਣੇ ਆਪਨੂੰ ਸ਼ਾਂਤੀ ਅਤੇ ਕੌਮਲਤਾ ਵੱਲ ਪਹੁੰਚਾ ਸਕਦੇ ਹੋ, ਇਸ ਦੌਰਾਨ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਆਸਪਾਸ ਕੀ ਹੋ ਰਿਹਾ ਹੈ ਇਹ ਲੇਖ ਧਿਆਨ ਦੀਆਂ ਮੂਲ ਗੱਲਾਂ ਤੋਂ ਜਾਣੂ ਕਰਾਉਂਦੇ ਹੋਏ ਗਿਆਨ ਅਤੇ ਸੁੱਖ ਵੱਲ ਯਾਤਰਾ ਸ਼ੁਰੂ ਕਰਨ ’ਚ ਤੁਹਾਨੂੰ ਮਜ਼ਬੂਤ ਬਣਾਏਗਾ ਹਰ ਕਿਸੇ ਦਾ ਤਨਾਅਪੂਰਣ ਸਥਿਤੀਆਂ ਨਾਲ ਮੁਕਾਬਲਾ ਕਰਨ ਦਾ ਆਪਣਾ ਵੱਖ ਤਰੀਕਾ ਹੁੰਦਾ ਹੈ

ਅਤੇ ਅੱਗੇ ਵਧਣ ਅਤੇ ਇਸਦਾ ਸਾਹਮਣਾ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਬਦਲ ਵੀ ਨਹੀਂ ਹੈ ਪਰ ਇਸਦਾ ਸਾਹਮਣਾ ਕਰਨ ਦੇ ਕਈ ਸਿਹਤਮੰਦ ਤਰੀਕੇ ਹਨ ਕਿਉਂਕਿ ਜੇਕਰ ਇਸ ਦੌਰਾਨ ਤੁਸੀਂ ਬਹੁਤ ਜ਼ਿਆਦਾ ਤਨਾਅ ਲਵੋਗੇ ਜਾਂ ਚਿੰਤਾ ਕਰੋਗੇ ਤਾਂ ਤੁਹਾਡੀ ਸਥਿਤੀ ਹੋਰ ਬਦਤਰ ਹੋ ਜਾਵੇਗੀ

Also Read :- ਤਨਾਅ ਦੂਰ ਕਰਨ ਦਾ ਕਾਰਗਰ ਉਪਾਅ ਹੈ ਮੈਡੀਟੇਸ਼ਨ -ਸੰਪਾਦਕੀ

ਅਜਿਹੇ ’ਚ ਤੁਸੀਂ ਧਿਆਨ ਭਾਵ ਮੈਡੀਟੇਸ਼ਨ ਜ਼ਰੀਏ ਮਹਾਂਮਾਰੀ ਨਾਲ ਜੁੜੇ ਇਸ ਤਨਾਅ ਨੂੰ ਕੁਝ ਘੱਟ ਕਰ ਸਕਦੇ ਹੋ

ਧਿਆਨ ਦੇ ਕਈ ਰੂਪ ਹਨ ਇਹ ਸੁਝਾਅ ਦੇਣ ਲਈ ਕਈ ਠੋਸ ਸਬੂਤ ਮੌਜ਼ੂਦ ਹਨ ਕਿ ਧਿਆਨ ਕਰਨ ਨਾਲ ਦਿਮਾਗ ਅਤੇ ਸਰੀਰ ਦੋਨੋਂ ਮਿਲ ਕੇ ਤਨਾਅ ਨੂੰ ਬੇਹਤਰ ਤਰੀਕੇ ਨਾਲ ਸੰਭਾਲ ਪਾਉਂਦੇ ਹਨ ਅਤੇ ਚੁਣੌਤੀਪੂਰਣ ਹਾਲਾਤਾਂ ਦਾ ਸਾਹਮਣਾ ਕਰਨ ’ਚ ਲਚੀਲਾਪਣ ਵੀ ਵਧਦਾ ਹੈ ਇਸ ਸੁਝਾਅ ਦੇ ਵੀ ਕਈ ਪ੍ਰਮਾਣ ਮੌਜ਼ੂਦ ਹਨ ਕਿ ਧਿਆਨ, ਸਰੀਰਕ ਬਿਮਾਰੀਆਂ ਦੇ ਲੱਛਣਾਂ ਨੂੰ ਵੀ ਘੱਟ ਕਰ ਸਕਦਾ ਹੈ
ਧਿਆਨ ਦੀ ਵਿਸ਼ੇਸ਼ਤਾ ਇਹੀ ਹੈ ਕਿ ਇਸਨੂੰ ਕੋਈ ਵੀ ਕਰ ਸਕਦਾ ਹੈ

ਅਤੇ ਇਸ ਨੂੰ ਦਿਨ ਦੇ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਕਿਉਂਕਿ ਇਸਨੂੰ ਕਰਨ ’ਚ ਤੁਹਾਡਾ ਸਿਰਫ ਕੁਝ ਮਿੰਟਾਂ ਦਾ ਹੀ ਸਮਾਂ ਲੱਗਦਾ ਹੈ ਵੈਸੇ ਤਾਂ ਧਿਆਨ ਦੇ ਕਈ ਰੂਪ ਹਨ, ਪਰ ਇਸਦਾ ਕੇਂਦਰੀ ਵਿਚਾਰ ਇਹੀ ਹੈ ਕਿ ਮਨ ਦੇ ਇੱਧਰ-ਉੱਧਰ ਭਟਕ ਕੇ ਚਿੰਤਨ-ਮੰਨਨ ਕਰਨ ਦੀ ਪ੍ਰਵਿਰਤੀ ਨੂੰ ਘੱਟ ਕੀਤਾ ਜਾਵੇ ਇਸਦਾ ਉਦੇਸ਼ ਨਕਾਰਾਤਮਕ ਵਿਚਾਰਾਂ ਦੇ ਬੁਰੇ ਪ੍ਰਭਾਵਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ ਅਤੇ ਇਸਦੇ ਲਈ ਮਨ ਨੂੰ ਜ਼ਿਆਦਾ ਗ੍ਰਹਿਣ ਕਰਨ ਵਾਲਾ ਬਣਾਉਣਾ ਹੈ ਤਾਂ ਕਿ ਜਦੋਂ ਤਨਾਅ ਪੈਦਾ ਹੋਵੇ ਤਾਂ ਉੁਸ ਨਾਲ ਜ਼ਿਆਦਾ ਰਚਨਾਤਮਕ ਤਰੀਕੇ ਨਾਲ ਕਿਵੇਂ ਨਜਿੱਠਣਾ ਹੈ ਇਹ ਮਨ ਨੂੰ ਪਤਾ ਹੋਵੇ
ਧਿਆਨ ਨੂੰ ਭਾਵਨਾ ਜਾਂ ਪ੍ਰਤੀਬਿੰਬ ਦਾ ਇੱਕ ਬੇਹੱਦ ਵਿਅਕਤੀਗਤ ਰੂਪ ਮੰਨਿਆ ਜਾਂਦਾ ਹੈ ਅਤੇ ਤੁਸੀਂ ਸ਼ੁਰੂ ’ਚ ਹੀ ਇਸਨੂੰ ਕਿਸੇ ਵੀ ਤਰ੍ਹਾਂ ਨਾਲ ਦੇਖ ਸਕਦੇ ਹੋ ਜੋ ਤੁਹਾਨੂੰ ਫਿੱਟ ਲੱਗਦਾ ਹੋਵੇ ਹੌਲੀ-ਹੌਲੀ ਤੁਹਾਨੂੰ ਸਮਝ ਆਉਣ ਲੱਗੇਗਾ ਕਿ ਤੁਸੀਂ ਇਸ ਕਸਰਤ ਤੋਂ ਕੀ ਚਾਹੁੰਦੇ ਹੋ ਅਤੇ ਤੁਸੀਂ ਆਪਣੇ ਵਿਚਾਰਾਂ ’ਚ ਡੂੰਘਾਈ ਤੱਕ ਉਤਰ ਸਕਦੇ ਹੋ

ਹੋਲੀ-ਹੋਲੀ ਸ਼ੁਰੂਆਤ ਕਰੋ ਅਤੇ ਖੁਦ ਨੂੰ ਚੁਣੌਤੀ ਦਿਓ:-

ਧਿਆਨ ਦਾ ਇੱਕ ਫਾਇਦਾ ਇਹ ਹੈ ਕਿ ਤੁਸੀਂ ਇਸਨੂੰ ਆਪਣੀਆਂ ਸ਼ਰਤਾਂ ’ਤੇ ਅਤੇ ਆਪਣੇ ਟੀਚਿਆਂ ਨੂੰ ਆਪਣੇ ਹਿਸਾਬ ਨਾਲ ਤੈਅ ਕਰ ਕੇ ਪੂਰੀ ਤਰ੍ਹਾਂ ਨਾਲ ਸ਼ੁਰੂ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਸਿਰਫ਼ 3 ਤੋਂ 5 ਮਿੰਟਾਂ ਦੇ ਸਮੇਂ (ਜਾਂ ਉਸ ਤੋਂ ਵੀ ਘੱਟ ਸਮੇਂ) ਨਾਲ ਸ਼ੁਰੂ ਕਰ ਸਕਦੇ ਹੋ ਅਤੇ ਫਿਰ ਹੌਲੀ-ਹੌਲੀ ਜਿਵੇਂ ਤੁਹਾਨੂੰ ਖੁਸ਼ੀ ਮਿਲੇ ਉਸ ਹਿਸਾਬ ਨਾਲ ਸਮੇਂ ਨੂੰ ਵਧਾ ਸਕਦੇ ਹੋ ਇਹ ਇੱਕ ਵਧੀਆ ਵਿਚਾਰ ਹੈ ਕਿ ਤੁਸੀਂ ਹੌਲੀ-ਹੌਲੀ ਇਸਦੀ ਸ਼ੁਰੂਆਤ ਕਰੋ ਤਾਂ ਕਿ ਤੁਸੀਂ ਖੁਦ ਨੂੰ ਡਰਾਓ ਨਾ ਅਤੇ ਹੌਲੀ-ਹੌਲੀ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਸ ਤਰੀਕੇ ਨਾਲ ਤੁਹਾਡੀਆਂ ਕੀ-ਕੀ ਉਮੀਦਾਂ ਹਨ

ਰੂਟੀਨ ਬਣਾ ਲਓ ਤਾਂ ਕਿ ਤੁਹਾਨੂੰ ਧਿਆਨ ਲਗਾਉਣ ’ਚ ਮੱਦਦ ਮਿਲੇ:-

ਹਾਲਾਂਕਿ ਇਹ ਵਿਚਾਰ ਵੱਖ-ਵੱਖ ਲੋਕਾਂ ਲਈ ਵੱਖ ਹੋ ਸਕਦਾ ਹੈ, ਕੁਝ ਲੋਕ ਆਪਣੇ ਰੋਜ਼ਾਨਾ ਦੇ ਜੀਵਨ ’ਚ ਇੱਕ ਸਹੀ ਢਾਂਚੇ ਜਾਂ ਬਣਤਰ ਦੇ ਵਿਚਾਰ ਨੂੰ ਪਸੰਦ ਕਰਦੇ ਹਨ ਅਜਿਹਾ ਹੋਣ ਨਾਲ ਰੋਜ਼ਾਨਾ ਦੇ ਜੀਵਨ ’ਚ ਹੋ ਰਹੀਆਂ ਘਟਨਾਵਾਂ ਨੂੰ ਉਦੇਸ਼ ਮਿਲਦਾ ਹੈ ਅਤੇ ਸਮਾਂ ਪ੍ਰਬੰਧ ਯਾਨੀ ਟਾਈਮ ਮੈਨੇਜਮੈਂਟ ’ਚ ਵੀ ਮੱਦਦ ਮਿਲ ਸਕਦੀ ਹੈ ਇਸ ਲਈ ਜੇਕਰ ਤੁਸੀਂ ਉਨ੍ਹਾਂ ਲੋਕਾਂ ’ਚੋਂ ਹੋ ਜਿਨ੍ਹਾਂ ਨੂੰ ਬਣਤਰ ਪਸੰਦ ਹੈ ਤਾਂ ਦਿਨ ਦੇ ਸਮੇਂ ਇੱਕ ਸਮਾਂ ਤੈਅ ਕਰ ਲਓ ਜਦੋਂ ਤੁਸੀਂ ਸਿਰਫ਼ ਧਿਆਨ ਕਰੋਂਗੇ ਦੂਜਿਆਂ ਨੂੰ ਵੀ ਇਹ ਮੱਦਦਗਾਰ ਲੱਗ ਸਕਦਾ ਹੈ ਧਿਆਨ ਇੱਕ ਅਮੂਰਤ, ਪ੍ਰਾਯੋਗਿਕ ਗਤੀਵਿਧੀ ਹੈ

ਇਸ ਲਈ ਇਸ ਨਾਲ ਜੁੜੀਆਂ ਕੁਝ ਮੁਢਲੀਆਂ ਸਿੱਖਿਆਵਾਂ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੀਆਂ ਹਨ ਇਹ ਤੁਸੀਂ ਤੈਅ ਕਰਨਾ ਹੈ ਕਿ ਦਿਨ ਦਾ ਕਿਹੜਾ ਸਮਾਂ ਧਿਆਨ ਕਰਨ ਲਈ ਤੁਹਾਡੇ ਲਈ ਸਭ ਤੋਂ ਵਧੀਆ ਹੈ ਕੁਝ ਲੋਕ ਸੋਣ ਤੋਂ ਪਹਿਲਾਂ ਵਿਚਾਰ ਕਰਨਾ ਪਸੰਦ ਕਰਦੇ ਹਨ ਜਦਕਿ ਕੁਝ ਇਸਨੂੰ ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰਨਾ ਪਸੰਦ ਕਰਦੇ ਹਨ ਸ਼ੁਰੂਆਤ ’ਚ ਧਿਆਨ ਕਰਨ ਲਈ ਬੈਠਣਾ ਮੁਸ਼ਕਿਲ ਹੋ ਸਕਦਾ ਹੈ ਤੁਹਾਨੂੰ ਅਜੀਬ ਜਾਂ ਅਨਿਸਚਿਤ ਮਹਿਸੂਸ ਹੋ ਸਕਦਾ ਹੈ ਕਿ ਕੀ ਕਰਨਾ ਹੈ ਜਾਂ ਫਿਰ ਤੁਹਾਨੂੰ ਕਸਰਤ ’ਚ ਕੁਝ ਮਿੰਟ ਦੇਣ ਦਾ ਲਾਲਚ ਵੀ ਆ ਸਕਦਾ ਹੈ ਰੋਜ਼ਾਨਾ ਤੌਰ 30 ਮਿੰਟ ਦਾ ਸਮਾਂ ਧਿਆਨ ਲਈ ਕੱਢੋ ਅਤੇ ਇੱਕ ਹੀ ਸਮੇਂ ’ਤੇ ਰੋਜ਼ਾਨਾ ਧਿਆਨ ਕਰੋ ਅਜਿਹਾ ਕਰਨ ਨਾਲ ਧਿਆਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ

ਆਰਾਮਦਾਇਕ ਜਗ੍ਹਾ ਅਤੇ ਸਥਿਤੀ ਖੋਜੋ:-

ਧਿਆਨ ਕਰਨ ਵਾਲੇ ਕੁਝ ਪੇਸ਼ੇਵਰ ਲੋਕ ਬਿਲਕੁੱਲ ਸਿੱਧੀ ਪੋਜ਼ੀਸਨ ’ਚ ਬੈਠ ਕੇ ਧਿਆਨ ਕਰਨ ਦੀ ਸਿਫ਼ਾਰਿਸ਼ ਕਰਦੇ ਹਨ ਪਰ ਇਹ ਪੂਰੀ ਤਰ੍ਹਾਂ ਨਾਲ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਇਸਦੀ ਸ਼ੁਰੂਆਤ ਕਰਦੇ ਹੋ ਅਜਿਹੀ ਬਦਲ ਚੁਣੋ, ਜਿਸ ’ਚ ਤੁਹਾਨੂੰ ਆਰਾਮ ਮਿਲੇ ਅਤੇ ਜਿੱਥੇ ਤੁਸੀਂ ਕੁਝ ਸਮੇਂ ਲਈ ਆਰਾਮਦਾਇਕ ਅਤੇ ਇਕਾਂਤ ’ਚ ਰਹਿ ਸਕੋ ਇਹ ਤੁਹਾਡਾ ਬਿਸਤਰ ਹੋ ਸਕਦਾ ਹੈ, ਤੁਹਾਡੀ ਪਸੰਦੀਦਾ ਕੁਰਸੀ ਜਾਂ ਫਿਰ ਕੋਈ ਪਾਰਕ ਜਾਂ ਪਗਡੰਡੀ ਜਿੱਥੇ ਜਾਣ ਦੇ ਤੁਸੀਂ ਸ਼ੌਕੀਨ ਹੋ
ਆਰਾਮਦਾਇਕ ਅਤੇ ਜਾਣਕਾਰ ਮਾਹੌਲ ’ਚ ਰਹਿਣਾ ਤੁਹਾਨੂੰ ਬੇਹਤਰ ਤਰੀਕੇ ਨਾਲ ਸ਼ਾਂਤ ਹੋਣ ’ਚ ਮੱਦਦ ਕਰੇਗਾ ਅਤੇ ਤੁਸੀਂ ਇਸ ਗੱਲ ’ਤੇ ਵਿਚਾਰ ਕਰ ਸਕੋਗੇ ਕਿ ਤੁਸੀਂ ਇਸ ਸਥਾਨ ਨੂੰ ਕਿਉਂ ਚੁਣਿਆ ਅਤੇ ਇਹ ਤੁਹਾਡੇ ਸਰੀਰ ਅਤੇ ਦਿਮਾਗ ਲਈ ਕੀ ਕਰਦਾ ਹੈ

ਆਰਾਮਦਾਇਕ ਕੱਪੜੇ ਪਹਿਨੋ:-

ਧਿਆਨ ਦੇ ਪ੍ਰਮੁੱਖ ਟੀਚਿਆਂ ’ਚੋਂ ਇੱਕ ਹੈ, ਮਨ ਨੂੰ ਸ਼ਾਂਤ ਕਰਨਾ ਅਤੇ ਬਾਹਰੀ ਕਾਰਕਾਂ ਨੂੰ ਰੋਕਣਾ ਅਪਣੇ ਟਾਈਟ ਅਤੇ ਬੰਦਿਸ਼ ਪਾਉਣ ਵਾਲੇ ਕੱਪੜਿਆਂ ਦੀ ਵਜ੍ਹਾਂ ਨਾਲ ਜੇਕਰ ਸਰੀਰਕ ਤੌਰ ’ਤੇ ਤੁਸੀਂ ਅਸਹਿਜ ਮਹਿਸੂਸ ਕਰ ਰਹੇ ਹੋ, ਤਾਂ ਇਹ ਬਹੁਤ ਮੁਸ਼ਕਿਲ ਹੋ ਸਕਦਾ ਹੈ ਧਿਆਨ ਦੇ ਅਭਿਆਸ ਦੌਰਾਨ ਢਿੱਲੇ ਕੱਪੜੇ ਪਹਿਨੋ ਅਤੇ ਆਪਣੇ ਬੂਟਾਂ ਨੂੰ ਉਤਾਰਨਾ ਨਾ ਭੁੱਲੋ ਜੇਕਰ ਇੱਕ ਠੰਡੀ ਜਗ੍ਹਾ ’ਤੇ ਧਿਆਨ ਕਰਨਾ ਹੈ, ਤਾਂ ਸਵੈਟਰ ਜਾਂ ਕਾਰਡਿਗਨ ਜ਼ਰੂਰ ਪਹਿਨੋ ਅਜਿਹਾ ਨਾ ਕਰਨ ’ਤੇ ਠੰਡ ਦਾ ਅਹਿਸਾਸ ਤੁਹਾਡੇ ਵਿਚਾਰ-ਪ੍ਰਵਾਹ ਨੂੰ ਭੰਗ ਕਰ ਦੇਵੇਗਾ ਅਤੇ ਤੁਸੀਂ ਆਪਣੇ ਅਭਿਆਸ ਨੂੰ ਘੱਟ ਸਮੇਂ ’ਚ ਹੀ ਰੋਕ ਦੇਣ ’ਤੇ ਮਜ਼ਬੂਰ ਹੋ ਜਾਵੋਗੇ ਜੇਕਰ ਦਫਤਰ ’ਚ ਹੋ, ਜਾਂ ਕਿਸੇ ਅਜਿਹੀ ਜਗ੍ਹਾ ’ਤੇ ਜਿੱਥੇ ਕੱਪੜੇ ਬਦਲਣਾ ਆਸਾਨ ਹੋਵੇ, ਤਾਂ ਖੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਸਹਿਜ ਅਤੇ ਆਰਾਮ ਨਾਲ ਰੱਖਣ ’ਚ ਕੋਈ ਕਸਰ ਨਾ ਛੱਡੋ

ਆਪਣੇ ਸਾਹਾਂ ’ਤੇ ਧਿਆਨ ਕੇਂਦਰਿਤ ਕਰੋ:

ਬਹੁਤ ਸਾਰੇ ਲੋਕ ਧਿਆਨ ਅਤੇ ਮੈਡੀਟੇਸ਼ਨ ਨੂੰ ਡੂੰਘੇ ਸਾਹ ਲੈਣ ਨਾਲ ਜੋੜਦੇ ਹਨ ਜੇਕਰ ਤੁਸੀਂ ਵੀ ਫੋਕਸ ਕਰਨ ਜਾਂ ਧਿਆਨ ਲਗਾਉਣ ਲਈ ਕਿਸੇ ਚੀਜ਼ ਦੀ ਤਲਾਸ਼ ’ਚ ਹੋ ਤਾਂ ਸ਼ੁਰੂ ਕਰਨ ਲਈ ਤੁਹਾਡੇ ਸਾਹ ਤੋਂ ਬੇਹਤਰ ਬਦਲ ਹੋਰ ਕੋਈ ਨਹੀਂ ਆਪਣੀ ਨੱਕ ਦੇ ਜ਼ਰੀਏ ਡੁੂੰਘੀ ਸਾਹ ਲਓ, ਆਪਣੇ ਸਾਹ ਨੂੰ ਉਦੋਂ ਤੱਕ ਰੋਕ ਕੇ ਰੱਖੋ ਜਦੋਂ ਤੱਕ ਤੁਸੀਂ ਆਰਾਮ ਨਾਲ ਅਜਿਹਾ ਕਰ ਪਾ ਰਹੇ ਹੋ ਅਤੇ ਫਿਰ ਹੌਲੀ-ਹੌਲੀ ਇਸਨੂੰ ਆਪਣੇ ਮੂੰਹ ’ਚੋਂ ਬਾਹਰ ਕੱਢ ਦਿਓ ਖੋਜ ਤੋਂ ਪਤਾ ਚੱਲਦਾ ਹੈ ਕਿ ਨੱਕ ਜ਼ਰੀਏ ਗਹਿਰਾ ਸਾਹ ਲੈਣ ਨਾਲ ਸਰੀਰ ’ਚ ਨਾਈਟ੍ਰਿਕ ਆਕਸਾਈਡ ਜਾਂ ਠੰਡ ਦੀ ਉਪਲਬਧਤਾ ਵੱਧ ਜਾਂਦੀ ਹੈ ਨਾੲਟ੍ਰਿਕ ਆਕਸਾਈਡ ਪੂਰੇ ਸਰੀਰ ’ਚ ਟਿਸ਼ੂ ’ਚ ਜ਼ਿਆਦਾ ਆਕਸੀਜਨ ਪ੍ਰਾਪਤ ਕਰਨ ’ਚ ਮੱਦਦ ਕਰਦਾ ਹੈ, ਮੂਡ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀਆਂ ਧੜਕਨਾਂ ਨੂੰ ਹੋਲਾ ਕਰਦਾ ਹੈ ਸਾਹ ਦੇ ਸਰੀਰਕ ਮਾਪਾਂ ਬਾਰੇ ਸੋਚੋ ਅਤੇ ਹਰ ਕਦਮ ਤੁਹਾਨੂੰ ਕਿਵੇਂ ਮਹਿਸੂਸ ਕਰਾਉਂਦਾ ਹੈ ਇਸ ਬਾਰੇ ’ਚ ਵੀ

ਕਿਸੇ ਜਾਣੂ ਸ਼ਬਦ ਜਾਂ ਮੰਤਰ ਦਾ ਜਾਪ ਕਰੋ ਧਿਆਨ ਨਾਲ ਜੁੜੇ ਆਪਣੇ ਅਨੁਭਵ ਨੂੰ ਪੂਰਾ ਕਰਨ ਦੀ ਇੱਕ ਹੋਰ ਆਸਾਨ ਤਕਨੀਕ ਇਹ ਹੈ ਕਿ ਤੁਸੀਂ ਆਪਣੇ ਮਨ ’ਚ ਕਿਸੇ ਇੱਕ ਜਾਣੂ ਸ਼ਬਦ ਜਾਂ ਮੰਤਰ ਦੇ ਬਾਰੇ ’ਚ ਵਾਰ-ਵਾਰ ਸੋਚੋ ਚਿੰਤਾ ਨਾ ਕਰੋ ਜੇਕਰ ਤੁਹਾਡਾ ਮਨ ਇੱਧਰ-ਉੱਧਰ ਭਟਕਦਾ ਹੈ-ਅਜਿਹਾ ਹੋਣਾ ਸੁਭਾਵਿਕ ਹੈ ਅਤੇ ਅਜਿਹਾ ਹਮੇਸ਼ਾ ਹੋਵੇਗਾ ਆਪਣੇ ਭਟਕਦੇ ਹੋਏ ਮਨ ਨੂੰ ਵਾਪਸ ਧਿਆਨ ’ਚ ਲਿਆਉਣ ਲਈ ਮੰਤਰ ਦਾ ਵਰਤੋਂ ਕਰੋ ਅਤੇ ਇਸ ’ਤੇ ਹੀ ਫੋਕਸ ਕਰੋ ਇੱਕ ਵਾਰ ਇਹ ਧਿਆਨ ਨੂੰ ਸ਼ੁਰੂ ਕਰਨ ਲਈ ਇੱਕ ਉਪਯੋਗੀ ਤਰੀਕਾ ਹੈ ਕਿਉਂਕਿ ਇਹ ਮਨ ਨੂੰ ਸ਼ਾਂਤ ਅਤੇ ਵਿਵਸਥਿਤ ਕਰਨ ਦਾ ਇੱਕ ਆਸਾਨ ਤਰੀਕਾ ਹੈ ਚਿੰਤਾ ਨਾ ਕਰੋ ਜੇਕਰ ਤੁਸੀਂ ਧਿਆਨ ’ਚ ਮੰਤਰ ਦਾ ਜਾਪ ਕਰਨਾ ਭੁੱਲ ਜਾਓ-ਇਹ ਇੱਕ ਹੋਲੀ ਅਤੇ ਵਿਕਸਤ ਹੋਣ ਵਾਲੀ ਪ੍ਰਕਿਰਿਆ ਹੈ

ਆਪਣੇ ਵਿਚਾਰਾਂ ਨੂੰ ਲਿਖੋ:

ਕੁਝ ਲਈ, ਇਹ ਧਿਆਨ ਦੀ ਪੂਰੀ ਪ੍ਰਕਿਰਿਆ ਦਾ ਇੱਕ ਬੇਹੱਦ ਮਹੱਤਵਪੂਰਣ ਹਿੱਸਾ ਹੈ ਲਿਖਣਾ ਆਪਣੇ ਆਪ ’ਚ ਧਿਆਨ ਸਬੰਧੀ ਇੱਕ ਅਭਿਆਸ ਹੈ ਕਿਉਂਕਿ ਇਹ ਤੁਹਾਨੂੰ ਆਪਣੇ ਵਿਚਾਰਾਂ ਦੇ ਬਾਰੇ ’ਚ ਜ਼ਿਆਦਾ ਡੂੰਘਾਈ ਨਾਲ ਸੋਚਣ ਅਤੇ ਉਨ੍ਹਾਂ ਨੂੰ ਵਿਸ਼ਲੇਸਣਾਤਮਕ ਤਰੀਕੇ ਨਾਲ ਪੇਸ਼ ਕਰਨ ਦਾ ਮੌਕਾ ਦਿੰਦਾ ਹੈ ਧਿਆਨ ਤੁਹਾਡੇ ਦ੍ਰਿਸਟੀਕੋਣ ਜਾਂ ਦ੍ਰਿਸ਼ਟੀ ’ਚ ਹੌਲੀ-ਹੌਲੀ ਬਦਲਾਅ ਲਿਆ ਸਕਦਾ ਹੈ ਪਰ ਇਸ ’ਤੇ ਪੂਰੀ ਤਰ੍ਹਾਂ ਨਾਲ ਨਿਰਭਰ ਨਾ ਰਹੋ ਜਾਂ ਫਿਰ ਧਿਆਨ ਦੀ ਜਗ੍ਹਾ ਇਸ ਨੂੰ ਹੀ ਨਾ ਦੇ ਦਿਓ ਲਿਖਣ ਨਾਲ ਤੁਹਾਨੂੰ ਵਿਚਾਰਸ਼ੀਲਤਾ ਦੇ ਇਸ ਦੌਰ ਦਾ ਫੈਲਾਅ ਕਰਨ ’ਚ ਮੱਦਦ ਮਿਲੇਗੀ ਅਤੇ ਧਿਆਨ ਦੀ ਇਸ ਪ੍ਰਕਿਰਿਆ ’ਚ ਥੋੜ੍ਹਾ ਡੂੰਘਾ ਉਤਰਣ ਦਾ ਮੌਕਾ ਵੀ ਮਿਲੇਗਾ ਇੱਕ ਹੋਰ ਲਾਭ ਇਹ ਹੈ ਕਿ ਲੇਖਣੀ ਤੁਹਾਡੇ ਤਜ਼ਰਬਿਆਂ ਨੂੰ ਬੰਨ ਸਕਦੀ ਹੈ, ਲੇਖਣ ਧਿਆਨ ਸ਼ੈਸ਼ਨ ’ਚ ਇੱਕ ਖੋਜ ਦਾ ਕੰਮ ਕਰ ਸਕਦਾ ਹੈ ਅਤੇ ਤੁਹਾਡੀ ਖੋਜ ਨੂੰ ਇੱਕ ਢਾਂਚਾ ਦੇ ਸਕਦਾ ਹੈ

ਅਪਣੇ ਨਾਲ ਧਿਆਨ ਕਰਨ ਲਈ ਕਿਸੇ ਮਿੱਤਰ ਨੂੰ ਚੁਣੋ:

ਇਹ ਤਰੀਕਾ ਕੁਝ ਲੋਕਾਂ ਲਈ ਕੰਮ ਕਰ ਸਕਦਾ ਹੈ-ਜੇਕਰ ਕੋਈ ਅਜਿਹਾ ਵਿਅਕਤੀ ਹੋਵੇ ਜੋ ਰੋਜ਼ਾਨਾ ਤੁਹਾਡੇ ਰੂਟੀਨ ਦੇ ਬਾਰੇ ਪੁੱਛੇ ਅਤੇ ਉੁਸਦੀ ਜਾਂਚ ਕਰੋ ਤਾਂ ਇਹ ਤੁਹਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਪ੍ਰਤੀ ਵਫਾਦਾਰ ਹੋਣ ਅਤੇ ਪ੍ਰੇਰਿਤ ਰਹਿਣ ’ਚ ਮੱਦਦਗਾਰ ਸਾਬਤ ਹੋ ਸਕਦਾ ਹੈ ਤੁਸੀਂ ਦੋਨੋਂ ਇੱਕ ਸਮੇਂ ਇਸ ਪ੍ਰਕਿਰਿਆ ਨੂੰ ਪ੍ਰਤੀਬਿੰਧਿਤ ਕਰਨ ਅਤੇ ਇਸ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹੋ ਤੁਸੀਂ ਅਜਿਹੇ ਸਮੇਂ ਦੀ ਚੋਣ ਕਰ ਸਕਦੇ ਹੋ ਜੋ ਤੁਹਾਡੇ ਅਤੇ ਤੁਹਾਡੇ ਮਿੱਤਰ ਦੋਨਾਂ ਲਈ ਚੰਗਾ ਹੋਵੇ ਪੱਕਾ ਕਰੋ ਕਿ ਉਹ ਵਿਅਕਤੀ ਹੈ ਜਿਸਦੇ ਕੋਲ ਤੁਸੀਂ ਸਹਿਜ ਹੋ ਉਸਦੇ ਨਾਲ ਧਿਆਨ ਕਰੋ ਅਤੇ ਉਨ੍ਹਾਂ ਨਾਲ ਸਿਰਫ਼ ਓਨਾ ਹੀ ਤਜ਼ਰਬਾ ਸਾਂਝਾ ਕਰੋ ਜਿੰਨਾ ਤੁਸੀਂ ਚਾਹੁੰਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!