ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਂਦਾ ਹੈ ਪ੍ਰਾਣਾਯਾਮ
ਯੋਗ ਦੇ ਅੱਠਾਂ ਅੰਗਾਂ ’ਚ ਪ੍ਰਾਣਾਯਾਮ ਸਭ ਤੋਂ ਮੁੱਖ ਅੰਗ ਹੈ ਪ੍ਰਾਣ ਨੂੰ ਵਿਕਸਤ ਕਰਨ ਵਾਲੀ ਪ੍ਰਣਾਲੀ ਦਾ ਨਾਂਅ ਹੀ ‘ਪ੍ਰਾਣਾਯਾਮ’ ਹੁੰਦਾ ਹੈ ਮਨੁੱਖ ਦਾ ਅਸਤਿੱਤਵ ਇਸੇ ਪ੍ਰਾਣ ਕਾਰਨ ਹੁੰਦਾ ਹੈ ਇਸਦੇ ਬਿਨਾਂ ਅਸੀਂ ਜਿਉਂਦੇ ਰਹਿਣ ਦੀ ਕਲਪਨਾ ਤੱਕ ਨਹੀਂ ਕਰ ਸਕਦੇ ਜਦੋਂ ਅਸੀਂ ਸੁਭਾਵਿਕ ਰੂਪ ਨਾਲ ਸਾਹ ਲੈਂਦੇ ਹਾਂ
ਤਾਂ ਉਹ ਜੀਵਨ ਸ਼ਕਤੀ ਨੂੰ ਸਮਾਨ ਤਾਂ ਬਣਾਏ ਰੱਖਦੇ ਹਨ ਪਰ ਉਹ ਉਸਨੂੰ ਵਿਕਸਤ ਨਹੀਂ ਕਰ ਪਾਉਂਦੇ ਜਦੋਂ ਅਸੀਂ ਅਸੁਭਾਵਿਕ ਰੂਪ ਨਾਲ ਜਾਂ ਜਲਦੀ-ਜਲਦੀ ਜਾਂ ਅਧੂਰਾ ਸਾਹ ਲੈਂਦੇ ਹਾਂ ਤਾਂ ਸਾਡੀ ਜੀਵਨ ਸ਼ਕਤੀ ਹੀਣ ਹੁੰਦੀ ਹੈ, ਨਾਲ ਹੀ ਮੂੰਹ ’ਚੋਂ ਜਾਂ ਨੱਕ ’ਚੋਂ ਅਸ਼ੁੱਧ ਹਵਾ ਨੂੰ ਵੀ ਗ੍ਰਹਿਣ ਕਰਦੇ ਰਹਿੰਦੇ ਹਾਂ ਜੋ ਸਰੀਰ ’ਤੇ ਕਾਫ਼ੀ ਬੁਰਾ ਪ੍ਰਭਾਵ ਪਾਉਂਦੀ ਹੈ
ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਸਾਹ ਲੈਣ ਦੀ ਕਿਰਿਆ ਨੂੰ ਜਾਣਦਾ ਹੈ ਕਿਉਂਕਿ ਉਸਨੂੰ ਪ੍ਰਕਿਰਤੀ ਮੱਦਦ ਕਰਦੀ ਹੈ ਇਸ ਨਾਲ ਬੱਚੇ ਦੀ ਜੀਵਨ ਸ਼ਕਤੀ ਮਜ਼ਬੂਤ ਬਣੀ ਰਹਿੰਦੀ ਹੈ ਅਤੇ ਬੀਮਾਰੀ ਦਾ ਹਮਲਾ ਜਲਦੀ ਨਹੀਂ ਹੁੰਦਾ ਬਚਪਨ ’ਚ ਬੱਚਾ ਪੇਟ ਰਾਹੀ ਸਾਹ ਲੈਂਦਾ ਹੈ, ਜਿਸਨੂੰ ‘ਪੂਰਨ ਯੋਗਿਕ ਸਵਸਨ’ ਕਿਹਾ ਜਾਂਦਾ ਹੈ ਇਸ ’ਚ ਆਕਸੀਜਨ ਦੀ ਪੂਰੀ ਮਾਤਰਾ ਸਰੀਰ ’ਚ ਜਾਂਦੀ ਹੈ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਤਿਉਂ-ਤਿਉਂ ਅਸੀਂ ਪ੍ਰਕਿਰਤੀ ਤੋਂ ਦੂਰ ਹੁੰਦੇ ਚਲੇ ਜਾਂਦੇ ਹਾਂ ਨਤੀਜਨ ਅਸੀਂ ਕਈ ਬੀਮਾਰੀਆਂ ਦੀ ਗਿਰਫ਼ਤ ’ਚ ਫਸਦੇ ਚਲੇ ਜਾਂਦੇ ਹਾਂ
ਕਿਹਾ ਜਾਂਦਾ ਹੈ ਕਿ ਦਿਲ ਸਾਹਾਂ ਦੀ ਡੋਰ ਨਾਲ ਹੀ ਬੰਨਿ੍ਹਆ ਰਹਿੰਦਾ ਹੈ ਸਾਹਾਂ ਦੀ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ, ਦਿਲ ਵੀ ਓਨਾ ਹੀ ਸਿਹਤਮੰਦ ਰਹਿੰਦਾ ਹੈ ਦੂਸ਼ਿਤ ਵਾਤਾਵਰਣ ਕਾਰਨ ਮਨੁੱਖ ਸਾਹ ਜਰੀਏ ਓਨੀ ਜ਼ਰੂਰੀ ਹਵਾ ਦਿਲ ਤੱਕ ਪਹੁੰਚਾ ਨਹੀਂ ਪਾਉਂਦਾ ਜਿੰਨੀ ਦਿਲ ਲਈ ਜ਼ਰੂਰੀ ਹੈ ਫਲਸਵਰੂਪ ਦਿਲ ਜ਼ਰੂਰੀ ਹਵਾ ਦੀ ਕਮੀ ’ਚ ਗੈਰ ਸਿਹਤਮੰਦ ਹੋਣ ਲੱਗ ਜਾਂਦਾ ਹੈ ਇਸ ਦਿਲ ਨੂੰ ਠੀਕ ਮਾਤਰਾ ’ਚ ਜ਼ਰੂਰੀ ਹਵਾ ਦੇਣ ਦਾ ਜਰੀਆ ਹੀ ‘ਪ੍ਰਾਣਾਯਾਮ’ ਕਹਾਉਂਦਾ ਹੈ
ਸਾਡੇ ਪੂਰਵਜ਼ਾਂ ਨੇ ਜੰਗਲਾਂ ’ਚ ਰਹਿਕੇ ਕਈ ਸਾਲਾਂ ਤੱਕ ਤਪੱਸਿਆਂ ਕਰਨ ਤੋਂ ਬਾਅਦ ‘ਪ੍ਰਾਣਾਯਾਮ’ ਰੂਪੀ ਸੰਜੀਵਨੀ ਨੂੰ ਖੋਜ ਕੱਢਿਆ ਉਨ੍ਹਾਂ ਨੇ ਆਪਣੇ ਅਧਿਐਨਾਂ ’ਚ ਪਾਇਆ ਕਿ ਮਨੁੱਖਾਂ ਦੀ ਤੁਲਨਾ ’ਚ ਜਾਨਵਰ ਘੱਟ ਸਾਹ ਲੈਂਦੇ ਹਨ, ਇਸੇ ਕਾਰਨ ਉਹ ਲੰਬੀ ਉਮਰ ਦੇ ਹੁੰਦੇ ਹਨ ਜੇਕਰ ਸਾਹ ਹੌਲੀ ਚੱਲਦਾ ਹੈ ਤਾਂ ਦਿਲ ਦੀ ਗਤੀ ਵੀ ਘੱਟ ਹੁੰਦੀ ਹੈ, ਜਿਸ ਨਾਲ ਉਹ ਲੰਬੀ ਉਮਰ ਤੱਕ ਜਿਉਂਦਾ ਰਹਿੰਦਾ ਹੈ ਜਦੋਂ ਸਾਹ ਜ਼ਿਆਦਾ ਤੇਜ਼ੀ ਨਾਲ ਚੱਲਦਾ ਹੈ ਤਾਂ ਦਿਲ ਦੀ ਧੜਕਨ ਵੀ ਤੇਜ਼ ਚੱਲਦੀ ਹੈ ਜਿਸ ਨਾਲ ਉਮਰ ਘੱਟ ਹੋ ਜਾਂਦੀ ਹੈ
ਯੋਗ ਸ਼ਾਸਤਰ ’ਚ ਪ੍ਰਾਣਾਯਾਮ ਦੀਆਂ ਕਈ ਵਿਧੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ’ਚ ਪੂਰਕ, ਰੇਚਕ ਅਤੇ ਕੁੰਭਕ ਵਿਧੀਆਂ ਮੁਖ ਮੰਨੀਆਂ ਜਾਂਦੀਆਂ ਹਨ ਪੂਰਕ ਦਾ ਅਰਥ ਹੁੰਦਾ ਹੈ ਸਾਹ ਨੂੰ ਭਰਨਾ ਅਤੇ ਰੇਚਕ ਦਾ ਅਰਥ ਹੈ ਸਾਹ ਨੂੰ ਬਾਹਰ ਕੱਢਣਾ ਇਸੇ ਤਰ੍ਹਾਂ ਕੁੰਭਕ ਦਾ ਅਰਥ ਹੁੰਦਾ ਹੈ- ਸਾਹ ਨੂੰ ਰੋਕ ਕੇ ਰੱਖਣਾ ਸਾਹ ਨੂੰ ਰੋਕ ਕੇ ਰੱਖਣ ਦੀ ਪ੍ਰਣਾਲੀ ਹੀ ਲੰਬੀ ਉਮਰ ਜੀਵਨ ਨੂੰ ਦਿੰਦੀ ਹੈ
ਪ੍ਰਾਣਾਯਾਮ ਨਾਲ ਫੇਫੜਿਆਂ ਨੂੰ ਸ਼ਕਤੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਲਚੀਲਾਪਣ ਪ੍ਰਾਪਤ ਹੁੰਦਾ ਹੈ ਇਸ ਨਾਂਲ ਪੂਰੇ ਸਰੀਰ ’ਚ ਆਕਸੀਜਨ ਦਾ ਸੰਚਾਰ ਹੋਣ ਲੱਗਦਾ ਹੈ ਅਤੇ ਸਰੀਰ ਦਾ ਹਰੇਕ ਅੰਗ ਤਕੜਾ ਅਤੇ ਨਿਰੋਗ ਹੋਣ ਲੱਗਦਾ ਹੈ ਇਸ ਨਾਲ ਸਰੀਰ ਅੰਦਰ ਦੀ ਦੂਸ਼ਿਤ ਹਵਾ ਬਾਹਰ ਨਿਕਲਦੀ ਰਹਿੰਦੀ ਹੈ ਪ੍ਰਾਣਾਯਾਮ ਦੇ ਸਮੇਂ ਖੂਨ ਦੇ ਵਹਾਅ ’ਚ ਤੇਜ਼ੀ ਆ ਜਾਂਦੀ ਹੈ ਜਿਸ ਨਾਲ ਖੂਨ ਦਿਮਾਗ ਦੀਆਂ ਛੋਟੀਆਂ ਨਾੜੀਆਂ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ ਇਸ ਨਾਲ ਸਰੀਰ ਪੂਰਾ ਦਿਨ ਤਰੋਤਾਜ਼ਾ ਰਹਿੰਦਾ ਹੈ
ਪ੍ਰਾਣਾਯਾਮ ਦਾ ਅਭਿਆਸ ਹਮੇਸ਼ਾ ਖੁੱਲ੍ਹੀ ਹਵਾ ’ਚ ਬੈਠਕੇ ਹੀ ਕਰਨਾ ਚਾਹੀਦਾ ਪ੍ਰਦਮ ਆਸਣ, ਵਜਰ ਆਸਣ ਅਤੇ ਸਿੱਧ ਆਸਣ ’ਚ ਹੀ ਬੈਠ ਕੇ ਪ੍ਰਾਣਾਯਾਮ ਕਰਨਾ ਠੀਕ ਹੁੰਦਾ ਹੈ ਇਸਦਾ ਅਭਿਆਸ ਨਿਯਮਤ ਰੂਪ ਨਾਲ ਤਿੰਨ ਤੋਂ ਪੰਜ ਮਿੰਟਾਂ ਤੱਕ ਹੀ ਕਰਨਾ ਚਾਹੀਦਾ ਬਾਅਦ ’ਚ ਹੌਲੀ-ਹੌਲੀ ਇਸਦਾ ਸਮਾਂ ਵਧਾਇਆ ਜਾ ਸਕਦਾ ਹੈ ਪ੍ਰਾਣਾਯਾਮ ਦੀ ਸਫਲਤਾ ਲਈ ਇਹ ਜ਼ਰੂਰੀ ਹੈ
ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ ਇਸਨੂੰ ਸਵੇਰੇ ਪਖਾਨੇ ਆਦਿ ਤੋਂ ਮੁਕਤ ਹੋਣ ਤੋਂ ਬਾਅਦ ਹੀ ਕਰਨਾ ਚਾਹੀਦਾ ਪ੍ਰਾਣਾਯਾਮ ਦੀ ਸ਼ੁਰੂਆਤ ਲਈ ਸਰਦੀ ਦੀ ਰੁੱਤ ਸਭ ਤੋਂ ਠੀਕ ਰੁੱਤ ਮੰਨੀ ਜਾਂਦੀ ਹੈ ਪ੍ਰਾਣਾਯਾਮ ਸਮੇਂ ਸਰੀਰ ਸਥਿਰ ਅਤੇ ਸਿੱਧਾ ਰੱਖਣਾ ਜ਼ਰੂਰੀ ਹੁੰਦਾ ਹੈ ਪ੍ਰਾਣਾਯਾਮ ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਣ ਦਾ ਇੱਕ ਸਰਲ ਅਤੇ ਉੱਤਮ ਸਾਧਨ ਮੰਨਿਆ ਜਾਂਦਾ ਹੈ
ਆਨੰਦ ਕੁ. ਅਨੰਤ