follow these tips for spiritual growth and awareness

‘ਗਰ ਤੁਸੀਂ ਚਾਹੁੰਦੇ ਹੋ ਅਧਿਆਤਮਿਕ ਵਿਕਾਸ follow these tips for spiritual growth and awareness
ਜੀਵਨ ’ਚ ਹਰ ਇਨਸਾਨ ਇੱਕ ਵੱਡੀ ਉਮਰ ਤੋਂ ਬਾਅਦ ਅਧਿਆਤਮ ਨਾਲ ਜੁੜਦਾ ਚਲਿਆ ਜਾਂਦਾ ਹੈ ਉਦੋਂ ਉਸ ਨੂੰ ਖੁਸ਼ੀ, ਠਹਿਰਾਅ, ਸ਼ਾਂਤੀ ਚਾਹੀਦੀ ਹੈ ਇਨ੍ਹਾਂ ਚੀਜ਼ਾਂ ਨੂੰ ਲੱਭਣ ਲਈ ਉਹ ਅਧਿਆਤਮ ਦਾ ਸਹਾਰਾ ਲੈਂਦਾ ਹੈ ਜਿਵੇਂ ਅਧਿਆਤਮਿਕ ਕਿਤਾਬਾਂ ਦਾ ਪੜ੍ਹਨਾ, ਵਚਨ ਸੁਣਨਾ, ਮੈਡੀਟੇਸ਼ਨ ਕਰਨਾ ਜਾਂ ਕਿਸੇ ਧਾਰਮਿਕ ਸੰਸਥਾ ਨਾਲ ਜੁੜਾਅ ਕਰ ਲੈਂਦਾ ਹੈ ਤਾਂ ਕਿ ਉਸ ਦਾ ਆਧਆਤਮਿਕ ਵਿਕਾਸ ਹੋਵੇ ਅਤੇ ਤੇਰੀ-ਮੇਰੀ ਤੋਂ ਦੂਰ ਆਪਣੀ ਵੱਖ ਦੁਨੀਆਂ ’ਚ ਵਿਚਰ ਸਕੇ ,

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਅਧਿਆਤਮਿਕ ਵਿਕਾਸ ਹੋਵੇ ਤਾਂ ਗੌਰ ਕਰੋ ਕੁਝ ਗੱਲਾਂ ’ਤੇ:-

ਬਿਨ੍ਹਾਂ ਸ਼ਰਤ ਦੇ ਮੁਆਫ਼ ਕਰੋ:-

ਗਲਤੀ ਤਾਂ ਸਭ ਤੋਂ ਹੁੰਦੀ ਹੈ ਜੇਕਰ ਦੂਜੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਬਿਨ੍ਹਾਂ ਕਿਸੇ ਸ਼ਰਤ ਦੇ ਮੁਆਫ਼ ਕਰੋ ਉਸ ਨੂੰ ਗਲੇ ਲਾਓ ਅਤੇ ਉਸ ਦੀਆਂ ਗਲਤੀਆਂ ’ਤੇ ਚਾਨਣਾ ਨਾ ਪਾਓ ਬਸ ਉਸ ਨੂੰ ਇੰਜ ਹੀ ਮੁਆਫ਼ ਕਰ ਦਿਓ ਜੇਕਰ ਇਨਸਾਨ ਗਲਤੀ ਨੂੰ ਵਾਰ-ਵਾਰ ਨਾ ਦੁਹਰਾਏ ਤਾਂ ਭਗਵਾਨ ਵੀ ਉਸ ਨੂੰ ਮੁਆਫ਼ ਕਰ ਦਿੰਦੇ ਹਨ ਜੇਕਰ ਤੁਸੀਂ ਉਸ ਨੂੰ ਮੁਆਫ਼ ਕਰ ਦਿਓ ਤੇ ਉਸ ਦੀ ਗਲਤੀ ਨੂੰ ਭੁੱਲੋ ਨਾ ਤਾਂ ਇਹ ਮੁਆਫ਼ੀ ਨਹੀਂ ਹੋਵੇਗੀ ਮੁਆਫ਼ ਕਰਕੇ ਉਸ ਦੀਆਂ ਗਲਤੀਆਂ ਨੂੰ ਭੁੱਲਣਾ ਹੀ ਦਿਲੋਂ ਮੁਆਫ਼ ਕਰਨਾ ਹੈ

ਦੂਜਿਆਂ ਦੀ ਕਰੋ ਤਾਰੀਫ਼:-

ਦੂਜਿਆਂ ਦੀ ਤਾਰੀਫ ਕਰਨਾ ਇੱਕ ਕਲਾ ਹੈ ਜਦੋਂ ਤੁਸੀਂ ਦੂਜਿਆਂ ਦੀ ਤਾਰੀਫ਼ ਦਿਲੋਂ ਕਰਦੇ ਹੋ ਤਾਂ ਬ੍ਰਹਿਮੰਡ ਦਾ ਹਰ ਹਿੱਸਾ ਤੁਹਾਡੀ ਤਾਰੀਫ਼ ਕਰਦਾ ਹੈ ਜਿਵੇਂ ਮਾਂ-ਬੇਟੀ ਤਾਂ ਇੱਕ ਦੂਜੇ ਦੀ ਤਾਰੀਫ਼ ਕਰਦੇ ਨਹੀਂ ਥੱਕਦੇ, ਉਸੇ ਤਰ੍ਹਾਂ ਸੱਸ-ਨੂੰਹ ਵੀ ਇੱਕ ਦੂਜੇ ਦੀ ਤਾਰੀਫ਼ ਕਰਨ ਤਾਂ ਸਾਰਾ ਮਾਹੌਲ ਖੁਸ਼ਨੁੰਮਾ ਰਹੇਗਾ ਅਧਿਆਪਕ ਵਿਦਿਆਰਥੀ ਦੀ ਅਤੇ ਵਿਦਿਆਰਥੀ ਅਧਿਆਪਕ ਦੀ ਤਾਰੀਫ਼ ਕਰੇ ਤਾਂ ਪੜ੍ਹਨ ਦਾ ਮਾਹੌਲ ਹੀ ਕੁਝ ਹੋਰ ਹੋਵੇਗਾ ਗੁਆਂਢੀ, ਗੁਆਂਢੀ ਦੀ ਤਾਰੀਫ਼ ਕਰੇ ਤਾਂ ਵਾਤਾਵਰਨ ਖੁਸ਼ਨੁੁੰਮਾ ਹੋ ਜਾਏਗਾ ਅਤੇ ਬ੍ਰਹਿਮੰਡ ਖੁੁਸ਼ੀਆਂ ਨੂੰ ਕਈ ਗੁਣਾ ਕਰ ਵਾਪਸ ਮਾਹੌਲ ’ਚ ਭੇਜੇਗਾ

ਮੱਦਦ ਕਰਨਾ ਸਿੱਖੋ:-

ਜੇਕਰ ਤੁਸੀਂ ਕਿਸੇ ਦੀ ਮੱਦਦ ਕਰ ਸਕਦੇ ਹੋ ਤਾਂ ਬਿਨਾਂ ਸੰਕੋਚ ਦੇ ਮੱਦਦ ਕਰੋ ਮੱਦਦ ਕਰਨ ਲਈ ਕਿਸੇ ਕਾਰਨ ਨੂੰ ਨਾ ਖੋਜੋ ਬਸ ਮੱਦਦ ਇਸ ਲਈ ਕਰੋ ਕਿ ਸਾਹਮਣੇ ਵਾਲੇ ਨੂੰ ਮੱਦਦ ਦੀ ਜ਼ਰੂਰਤ ਹੈ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ ਇੱਕ ਵਾਰ ਇੱਕ ਵਿਅਕਤੀ ਨੇ 8 ਸਾਲ ਦੇ ਬੱਚੇ ਨੂੰ ਡੁੱਬਣ ਤੋਂ ਬਚਾਇਆ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਦੀ ’ਚ ਕੁੱਦ ਕੇ ਉਸ ਨੂੰ ਬਚਾਇਆ ਜਦੋਂ ਮਾਂ ਨੂੰ ਉਸ ਦਾ ਬੱਚਾ ਸਹੀ ਸਲਾਮਤ ਸੌਂਪਿਆ ਗਿਆ

ਤਾਂ ਮਾਂ ਉਸ ਵਿਅਕਤੀ ਦਾ ਧੰਨਵਾਦ ਕਰਨਾ ਭੁੱਲ ਗਈ ਦਰਸ਼ਕਾਂ ’ਚੋਂ ਇੱਕ ਦਰਸ਼ਕ ਨੇ ਉਸ ਵਿਅਕਤੀ ਤੋਂ ਪੁੱਛਿਆ- ਤੈਨੂੰ ਕੀ ਮਿਲਿਆ ਉਸ ਨੂੰ ਬਚਾ ਕੇ ਉਸ ਦਾ ਜਵਾਬ ਸੀ, ਬੱਚੇ ਦੀ ਮਾਂ ਦੇ ਚਿਹਰੇ ਦੀ ਮੁਸਕਰਾਹਟ ਅਤੇ ਸੰਤੋਸ਼ ਨੇ ਮੈਨੂੰ ਸਭ ਕੁਝ ਦੇ ਦਿੱਤਾ, ਇਸ ਲਈ ਮੱਦਦ ਕਰ ਸਕਣ ਦੀ ਪੁਜ਼ੀਸਨ ’ਚ ਪਿੱਛੇ ਨਾ ਹਟੋ

ਭਗਵਾਨ ਨਾਲ ਹੈ ਤਾਂ ਡਰ ਕਾਹਦਾ:-

ਭਗਵਾਨ ਸਰਵਵਿਆਪਕ ਹੈ ਹਰ ਪਾਸੇ ਹੈ, ਬਸ ਇਸ ਗੱਲ ’ਤੇ ਧਿਆਨ ਕਰੋ ਕਹਿੰਦੇ ਹਨ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਲਈ ਆਪਣੇ ਦਿਮਾਗ ਅਤੇ ਮਨ ’ਚ ਹਮੇਸ਼ਾ ਭਗਵਾਨ ਦੇ ਧਿਆਨ ਨੂੰ ਭਰੇ ਰੱਖੋ ਤਾਂ ਤੁਸੀਂ ਪਾਓਗੇ ਤੁਹਾਡਾ ਮਨ ਸ਼ਾਂਤ ਰਹੇਗਾ ਅਤੇ ਡਰ ਤਾਂ ਰਹੇਗਾ ਹੀ ਨਹੀਂ
-ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!