emergency fund

ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ

ਤੁਹਾਨੂੰ ਆਪਣਾ ਐਮਰਜੰਸੀ ਫੰਡ ਆਸਾਨੀ ਨਾਲ ਕਢਵਾਉਣਾ ਵਾਲੀ ਥਾਂ ’ਚ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਕੋਲ ਨਗਦੀ ਦੇ ਰੂਪ ’ਚ ਰੱਖਿਆ ਹੋਵੇ ਜਾਂ ਸੇਵਿੰਗ ਬੈਂਕ ਅਕਾਊਂਟ ਦੇ ਰੂਪ ’ਚ ਰੱਖਿਆ ਹੋਵੇ ਕਿਸੇ ਅਜਿਹੇ ਹੀ ਵਿਕਲਪ ’ਚ ਐਮਰਜੰਸੀ ਫੰਡ ਨੂੰ ਰੱਖਿਆ ਜਾਣਾ ਚਾਹੀਦਾ ਹੈ, ਜਿੱਥੇ ਇਸ ਨੂੰ ਤੁਰੰਤ ਕੱਢਿਆ ਜਾ ਸਕੇ

ਐਮਰਜੰਸੀ ਫੰਡ ਉਹ ਪੈਸੇ ਹਨ, ਜਿਨ੍ਹਾਂ ਨੂੰ ਜਮ੍ਹਾ ਕਰਦੇ ਸਮੇਂ ਥੋੜ੍ਹਾ ਬੋਝ ਲੱਗ ਸਕਦਾ ਹੈ ਪਰ ਜਦੋਂ ਇਨ੍ਹਾਂ ਨੂੰ ਇਸਤੇਮਾਲ ਕਰਨ ਦੀ ਵਾਰੀ ਆਉਂਦੀ ਹੈ ਤਾਂ ਖੁਦ ਹੀ ਪਿੱਠ ਥਪਥਪਾਉਣ ਦਾ ਮਨ ਕਰਦਾ ਹੈ ਇਹ ਉਹ ਫੰਡ ਹੈ, ਜੋ ਤੁਹਾਡੇ ਬੁਰੇ ਸਮੇਂ ’ਚ ਚੰਗੇ ਦੋਸਤ ਵਾਂਗ ਖੜ੍ਹਾ ਰਹਿੰਦਾ ਹੈ ਕੋਈ ਤੁਹਾਡੇ ਕੰਮ ਆਵੇ ਜਾਂ ਨਾ ਪਰ ਇਹ ਤੁਹਾਡੇ ਕੰਮ ਜ਼ਰੂਰ ਆ ਜਾਂਦਾ ਹੈ ਇਸ ਫੰਡ ਦੀ ਜ਼ਰੂਰਤ ਉਹ ਲੋਕ ਚੰਗੀ ਤਰ੍ਹਾਂ ਸਮਝ ਸਕਦੇ ਹਨ, ਜਿਨ੍ਹਾਂ ਦੀ ਕਮਾਈ ਦਾ ਜ਼ਰੀਆ ਪਿਛਲੇ ਸਾਲ ਦੇ ਲਾੱਕਡਾਊਨ ’ਚ ਡਾਂਵਾਡੋਲ ਹੋ ਗਿਆ ਹੈ ਇਨ੍ਹਾਂ ਲੋਕਾਂ ਨੇ ਅਸਲ ਦਿੱਕਤ ਉਦੋਂ ਮਹਿਸੂਸ ਕੀਤੀ, ਜਦੋਂ ਕਮਾਈ ਦਾ ਜ਼ਰੀਆ ਬੰਦ ਹੋਣ ਦੇ ਬਾਅਦ ਉਨ੍ਹਾਂ ਦੀ ਸੇਵਿੰਗ ਖ਼ਤਮ ਹੋਈ ਅਤੇ ਫਿਰ ਹੱਥ ’ਚ ਪੈਸਿਆਂ ਦੇ ਨਾਂਅ ’ਤੇ ਕੁਝ ਨਹੀਂ ਸੀ ਉਨ੍ਹਾਂ ਨੂੰ ਦਿੱਕਤ ਨਾ ਹੁੰਦੀ ਪਰ ਉਨ੍ਹਾਂ ਨੇ ਐਮਰਜੰਸੀ ਫੰਡ ਦਾ ਇੰਤਜ਼ਾਮ ਕੀਤਾ ਹੋਇਆ ਹੁੰਦਾ ਇਹ ਤੁਹਾਡੀ ਮੱਦਦ ਉਦੋਂ ਕਰਦਾ ਜਦੋਂ ਤੁਹਾਡੇ ਕੋਲ ਪੈਸਿਆਂ ਦੇ ਨਾਂਅ ’ਤੇ ਕੁਝ ਨਹੀਂ ਸੀ ਇਸ ਲਈ ਅੱਜ ਤੋਂ ਹੀ ਐਮਰਜੰਸੀ ਫੰਡ ਬਣਾਉਣ ਦੀ ਸ਼ੁਰੂਆਤ ਕਰ ਦਿਓ,

ਕਿਵੇਂ ਹੋਵੇਗਾ ਇਹ ਜਾਣ ਲਓ

ਕਿੰਨਾ ਵੱਡਾ ਹੋਵੇ ਐਮਰਜੰਸੀ ਫੰਡ?

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਮ ਦਿਨਾਂ ’ਚ ਕਮਾਈ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਕੁਝ ਹਿੱਸਾ ਆਪਣੀ ਐਮਰਜੰਸੀਲਈ ਜਮ੍ਹਾ ਕਰਕੇ ਰੱਖਣਾ ਚਾਹੀਦਾ ਹੈ ਆਮ ਸਮੇਂ ’ਚ ਤੁਹਾਨੂੰ ਇਸ ਫੰਡ ਨੂੰ ਕਿਸੇ ਦੂਸਰੇ ਉਦੇਸ਼ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਅਸਲ ’ਚ ਕਿਸੇ ਵਿਅਕਤੀ ਲਈ ਐਮਰਜੰਸੀ ਫੰਡ ਦੇ ਰੂਪ ’ਚ ਉਸ ਦੇ ਮਹੀਨੇ ਦੀ ਆਮਦਨ ਦਾ ਕਰੀਬ 6 ਗੁਣਾ ਰਕਮ ਰੱਖਿਆ ਹੋਣਾ ਚਾਹੀਦਾ ਹੈ

ਐਮਰਜੰਸੀ ਫੰਡ ਦੀ ਰਕਮ

ਤੁਹਾਨੂੰ ਆਪਣਾ ਐਮਰਜੰਸੀ ਫੰਡ ਆਸਾਨੀ ਨਾਲ ਕੱਢਣ ਲਾਇਕ ਬਦਲ ’ਚ ਰੱਖਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਨਗਦੀ ਦੇ ਰੂਪ ’ਚ ਰੱਖਿਆ ਹੋਵੇ ਜਾਂ ਸੇਵਿੰਗ ਬੈਂਕ ਅਕਾਊਂਟ ਦੇ ਰੂਪ ’ਚ ਰੱਖਿਆ ਹੋਵੇ ਕਿਸੇ ਅਜਿਹੇ ਹੀ ਬਦਲ ’ਚ ਐਮਰਜੰਸੀ ਫੰਡ ਨੂੰ ਰੱਖਿਆ ਜਾਣਾ ਚਾਹੀਦਾ ਹੈ ਜਿੱਥੋਂ ਇਸ ਨੂੰ ਤੁਰੰਤ ਕੱਢਿਆ ਜਾ ਸਕੇ ਐਮਰਜੰਸੀ ਫੰਡ ਦੇ ਰੂਪ ’ਚ ਰੱਖੀ ਰਕਮ ਨੂੰ ਤੁਸੀਂ ਲਿਕਵਡ ਮਿਊਚਅਲ ਫੰਡ ’ਚ ਵੀ ਰੱਖ ਸਕਦੇ ਹੋ, ਜੋ ਸਿਰਫ਼ ਮਨੀ ਮਾਰਕਿਟ ਸਿਕਓਰਿਟੀਜ਼ ’ਚ ਨਿਵੇਸ਼ ਕਰਦੇ ਹਨ ਇਸ ਵਜ੍ਹਾ ਨਾਲ ਇਨ੍ਹਾਂ ’ਚ ਨਿਵੇਸ਼ ਦਾ ਜ਼ੋਖਮ ਬਹੁਤ ਘੱਟ ਹੁੰਦਾ ਹੈ ਫਿਕਸ ਡਿਪਾੱਜ਼ਿਟ ਜਾਂ ਰੇਕਰਿੰਗ ਡਿਪਾਜ਼ਿਟ ਵਰਗੇ ਬਦਲਾਂ ’ਚ ਵੀ ਤੁਸੀਂ ਐਮਰਜੰਸੀ ਫੰਡ ਬਣਾ ਸਕਦੇ ਹੋ

ਕਦੇ ਹੋ ਜਾਵੇ ਕਰਜ਼ ਤਾਂ

ਸਮਾਂ ਕਿਸੇ ਨੇ ਨਹੀਂ ਦੇਖਿਆ ਹੈ ਪਰ ਸੋਚੋ ਜੇਕਰ ਕਦੇ ਤੁਹਾਡੇ ’ਤੇ ਕਰਜ਼ ਹੋ ਜਾਵੇ ਤਾਂ… ਤਾਂ ਕਿਵੇਂ ਨਿਪਟਾਇਆ ਜਾਵੇਗਾ ਇਹ ਬੋਝ ਉਦੋਂ ਆਪਣੇ ਐਮਰਜੰਸੀ ਫੰਡ ਤੋਂ ਇਹ ਬੋਝ ਆਸਾਨੀ ਨਾਲ ਉਤਾਰ ਸਕੋਂਗੇ ਹੋ ਸਕਦਾ ਹੈ ਤੁਸੀਂ ਪੂਰਾ ਬੋਝ ਨਾ ਉਤਾਰ ਸਕੋ ਪਰ ਕੁਝ ਬੋਝ ਤਾਂ ਇਸ ਨਾਲ ਉਤਰ ਹੀ ਜਾਏਗਾ ਇਸ ਸਮੇਂ ਤੁਹਾਨੂੰ ਹੌਲੀ-ਹੌਲੀ ਕਰਕੇ ਜਮ੍ਹਾ ਕੀਤੇ ਗਏ ਇਸ ਐਮਰਜੰਸੀ ਫੰਡ ਦੀ ਅਹਿਮੀਅਤ ਜ਼ਰੂਰ ਸਮਝ ਆ ਜਾਏਗੀ ਉਦੋਂ ਅਹਿਮੀਅਤ ਸਮਝਣ ਨਾਲੋਂ ਚੰਗਾ ਹੈ ਕਿ ਤੁਸੀਂ ਸਭ ਇਸ ਦੀ ਅਹਿਮੀਅਤ ਸਮਝ ਲਓ

ਇਕੱਲਾ ਕਮਾਓ

ਹੋ ਸਕਦਾ ਹੈ ਕਿ ਤੁਹਾਡੇ ਪਤੀ ਜਾਂ ਤੁਸੀਂ ਖੁਦ ਘਰ ਦੇ ਇਕੱਲੇ ਕਮਾਉਣ ਵਾਲੇ ਹੋ ਇਸ ਸਥਿਤੀ ’ਚ ਵੀ ਐਮਰਜੰਸੀ ਫੰਡ ਤੋਂ ਕਾਫ਼ੀ ਮੱਦਦ ਮਿਲ ਜਾਂਦੀ ਹੈ ਇਹ ਫੰਡ ਅਚਾਨਕ ਤੋਂ ਆਏ ਖਰਚਿਆਂ ਨੂੰ ਸੰਭਾਲ ਲੈਂਦਾ ਹੈ ਕਦੇ ਇੱਕ ਇਕੱਲੇ ਕਮਾਉਣ ਵਾਲੇ ਦੀ ਨੌਕਰੀ ਜਾਣ ’ਤੇ ਵੀ ਇਸ ਦੇ ਪੈਸਿਆਂ ਤੋਂ ਕਾਫ਼ੀ ਮੱਦਦ ਮਿਲ ਜਾਂਦੀ ਹੈ ਇਸ ਲਈ ਤੁਹਾਡਾ ਪਰਿਵਾਰ ਵੀ ਇਸ ਸਥਿਤੀ ’ਚ ਹੋਵੇ ਤਾਂ ਐਮਰਜੰਸੀ ਦੱਸ ਕੇ ਨਹੀਂ ਆਉਂਦੀ ਹੈ ਇਹ ਤਾਂ ਬਸ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ ਅਤੇ ਬਾਕੀ ਦੀ ਜ਼ਿੰਦਗੀ ਬਸ ਇਸ ਨੂੰ ਸੰਭਾਲਣ ’ਚ ਲਾ ਦਿੰਦੇ ਹਾਂ

ਪਰਿਵਾਰ ਤੋਂ ਰਹਿੰਦੇ ਹੋ ਦੂਰ

ਤੁਸੀਂ ਪਰਿਵਾਰ ਤੋਂ ਦੂਰ ਵੱਖ ਸ਼ਹਿਰ ’ਚ ਰਹਿੰਦੇ ਹੋ ਤਾਂ ਵੀ ਐਮਰਜੰਸੀ ਫੰਡ ਇੱਕ ਜ਼ਰੂਰੀ ਕੰਮ ਹੋ ਜਾਂਦਾ ਹੈ ਅਨਜਾਣ ਸ਼ਹਿਰ ’ਚ ਜਦੋਂ ਕਦੇ ਪੈਸਿਆਂ ਨਾਲ ਜੁੜੀ ਪ੍ਰੇਸ਼ਾਨੀ ਆਵੇਗੀ ਤਾਂ ਇਹ ਐਮਰਜੰਸੀ ਫੰਡ ਇਸ ਪ੍ਰੇਸ਼ਾਨੀ ਨੂੰ ਗਾਇਡ ਕਰ ਦੇਵੇਗਾ ਇਸ ਸਮੇਂ ਤੁਸੀਂ ਕਿਸੇ ਤੋਂ ਪੈਸੇ ਵੀ ਨਹੀਂ ਲੈ ਸਕਦੇ ਹੋਵੋਗੇ, ਅਜਿਹੇ ’ਚ ਆਪਣੇ ਪੈਸਿਆਂ ਨੂੰ ਹੀ ਇਸਤੇਮਾਲ ਕਰ ਲਓ ਐਮਰਜੰਸੀ ਫੰਡ ਬਣਾ ਲਓ ਇਹ ਫੰਡ ਦੂਰ ਰਹਿੰਦੇ ਹੋਏ ਵੀ ਤੁਹਾਨੂੰ ਪਰਿਵਾਰ ਵਾਲਾ ਸਹਿਯੋਗ ਦੇਵੇਗਾ ਅਤੇ ਤੁਸੀਂ ਪ੍ਰੇਸ਼ਾਨੀ ਤੋਂ ਉੱਭਰ ਸਕੋਂਗੇ

ਲਾਕਡਾਊਨ ਦਾ ਸਮਾਂ

ਪਿਛਲੇ ਸਾਲ ਜਦੋਂ ਲਾਕਡਾਊਨ ਲਾਇਆ ਗਿਆ ਤਾਂ ਦੇਸ਼ ਨੂੰ ਆਰਥਿਕ ਹਾਨੀ ਹੋਈ ਅਤੇ ਖਾਮਿਆਜ਼ਾ ਕਈਆਂ ਨੇ ਆਪਣੀ ਨੌਕਰੀ ਗਵਾ ਕੇ ਚੁਕਾਇਆ ਢੇਰਾਂ ਲੋਕਾਂ ਨੇ ਆਰਥਿਕ ਦਿੱਕਤ ਵੀ ਝੱਲੀ, ਜੋ ਹੁਣ ਤੱਕ ਸੰਭਲੀ ਨਹੀਂ ਹੈ ਅਜਿਹਾ ਸਮਾਂ ਦੁਬਾਰਾ ਆਏਗਾ ਤਾਂ ਫਿਰ ਵੈਸੀ ਹੀ ਪੈਸਿਆਂ ਦੀ ਦਿੱਕਤ ਹੋ ਸਕਦੀ ਹੈ ਇਸ ਲਈ ਪ੍ਰੇਸ਼ਾਨੀ ਭਲੇ ਤੁਹਾਡੇ ਤੱਕ ਨਾ ਆਵੇ ਪਰ ਤੁਸੀਂ ਇਸ ਦਾ ਸਾਹਮਣਾ ਕਰਨ ਦੀ ਤਿਆਰੀ ਜ਼ਰੂਰ ਕਰ ਲਓ ਐਮਰਜੰਸੀ ਫੰਡ ਲਾੱਕਡਾਊਨ ਦੇ ਸਮੇਂ ਵੀ ਤੁਹਾਡੀ ਆਰਥਿਕ ਮੱਦਦ ਜ਼ਰੂਰ ਕਰੇਗਾ

ਜਦੋਂ ਬਚੇਗਾ, ਉਦੋਂ ਜੋੜੋਂਗੇ

ਐਮਰਜੰਸੀ ਫੰਡ ਜੋੜਨ ਦੀ ਸ਼ੁਰੂਆਤ ਕਰੋ ਤਾਂ ਧਿਆਨ ਰੱਖੋ ਜਦੋਂ ਬਚੇਗਾ ਤਾਂ ਜੋੜਾਂਗੇ ਵਾਲੇ ਫਾਰਮੂਲਾ ਤੁਹਾਨੂੰ ਛੱਡਣਾ ਹੋਵੇਗਾ ਸਗੋਂ ਹਰ ਮਹੀਨੇ ਦੀ ਨਿਸ਼ਚਿਤ ਰਕਮ ਐਮਰਜੰਸੀ ਫੰਡ ’ਚ ਜੋੜਨੇ ਹੀ ਹੋਣਗੇ ਜੇਕਰ ਅਜਿਹਾ ਨਹੀਂ ਕਰੋਂਗੇ ਤਾਂ ਫੰਡ ਬਣਾਉਣਾ ਹੀ ਬੇਕਾਰ ਹੈ ਜਿਵੇਂ ਕਦੇ ਖਰਚ ਜ਼ਿਆਦਾ ਹੋ ਜਾਵੇ ਤਾਂ ਤੁਸੀਂ ਜਮ੍ਹਾ ਨਹੀਂ ਕਰ ਸਕੋਂਗੇ ਫਿਰ ਹੋ ਸਕਦਾ ਹੈ ਕਿ ਤੁਸੀਂ ਇਸ ਫੰਡ ਦੀ ਸ਼ੁਰੂਆਤ ਕਰਨ ਤੋਂ ਬਾਅਦ ਇਸ ਨੂੰ ਵਿੱਚ ਹੀ ਛੱਡ ਦਿਓ

ਕਿਵੇਂ ਬਣਾਈਏ ਇਹ ਫੰਡ

  • ਇਸ ਫੰਡ ਦੀ ਸ਼ੁਰੂਆਤ ਕਰੋ ਤਾਂ ਕਦੇ ਵੀ ਮਹੀਨੇ ਦੀ ਤੈਅ ਰਕਮ ਤੋਂ ਹੀ ਸ਼ੁਰੂਆਤ ਨਾ ਕਰੋ ਸਗੋਂ ਥੋੜ੍ਹਾ ਪੈਸਾ ਉਸ ’ਚ ਪਹਿਲਾਂ ਤੋਂ ਪਾ ਦਿਓ ਤਾਂ ਕਿ ਫੰਡ ਸ਼ੁਰੂਆਤ ਤੋਂ ਹੀ ਮਜ਼ਬੂਤ ਹੁੰਦਾ ਜਾਵੇ
  • ਤਿੰਨ ਤੋਂ ਚਾਰ ਮਹੀਨੇ ਦੀ ਕਮਾਈ ਜਿੰਨੀ ਰਕਮ ਤਾਂ ਇਸ ’ਚ ਹੋਣੀ ਹੀ ਚਾਹੀਦੀ ਹੈ
  • ਤੁਹਾਨੂੰ ਹਰ ਮਹੀਨੇ ਨਿਯਮ ਨਾਲ ਆਪਣੀ ਕਮਾਈ ਦਾ ਕੁਝ ਪ੍ਰਤੀਸ਼ਤ ਇਸ ’ਚ ਪਾਉਣਾ ਹੀ ਹੋਵੇਗਾ ਇਸ ’ਚ ਕੋਈ ਕਮੀ ਨਾ ਰੱਖੋ
  • ਇਹ ਫੰਡ ਬੈਂਕ ਦੇ ਅਕਾਊਂਟ ’ਚ ਵੀ ਹੋ ਸਕਦਾ ਹੈ ਅਤੇ ਘਰ ਦੀ ਕਿਸੇ ਗੁਲਕ ’ਚ ਵੀ
  • ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਹਰ ਮਹੀਨੇ ਦੇ ਖਰਚਿਆਂ ਦਾ ਅੰਦਾਜ਼ਾ ਲਾਓ
  • ਇੱਕ ਟੀਚਾ ਨਿਰਧਾਰਤ ਕਰੋ ਤਾਂ ਕਿ ਇਹ ਫੈਸਲਾ ਹੋ ਜਾਵੇ ਕਿ ਅਗਲੇ ਕੁਝ ਦਿਨਾਂ ’ਚ ਤੁਹਾਡੇ ਕੋਲ ਕੁਝ ਕਿੰਨੀ ਰਕਮ ਹੋਣੀ ਚਾਹੀਦੀ ਹੈ
  • ਐਮਰਜੰਸੀ ਫੰਡ ਨੂੰ ਆਪਣੇ ਲਈ ਇੰਸ਼ੋਰੈਂਸ ਫੰਡ ਦੀ ਤਰ੍ਹਾਂ ਦੇਖੋ ਇਹ ਇਸੇ ਤਰ੍ਹਾਂ ਤੁਹਾਡੀ ਮੱਦਦ ਵੀ ਕਰੇਗਾ ਜਦੋਂ ਤੁਸੀਂ ਇਸ ਨੂੰ ਏਨੀ ਅਹਿਮੀਅਤ ਦੇਵੋਗੇ ਉਦੋਂ ਹੀ ਇਹ ਪੈਸੇ ਜੁੜ ਸਕਣਗੇ

ਬਿਮਾਰੀ ਦੀ ਹਾਲਤ ’ਚ ਦਵਾਈਆਂ ਦੇ ਖਰਚੇ ਐਮਰਜੰਸੀ ਫੰਡ ਨਾਲ ਪੂਰੇ ਕੀਤੇ ਜਾ ਸਕਦੇ ਹਨ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਐਮਰਜੰਸੀ ਫੰਡ ਲਈ ਪੈਸਾ ਇਕੱਠਾ ਕਰਨ ਦੇ ਕੀ-ਕੀ ਬਦਲ ਹਨ ਆਓ ਇਸ ਬਾਰੇ ਜਾਣੀਏ-

ਓਵਰਨਾਈਟ ਫੰਡ

ਇਹ ਡੇਟ ਫੰਡ ਹੈ ਜੋ ਇੱਕ ਦਿਨ ’ਚ ਮੈਚਿਓਰ ਹੋਣ ਵਾਲੇ ਬ੍ਰਾਂਡ ’ਚ ਨਿਵੇਸ਼ ਕਰਦਾ ਹੈ ਹਰ ਕਾਰੋਬਾਰੀ ਦਿਨ ਦੀ ਸ਼ੁਰੂਆਤ ’ਚ ਬਾਂਡ ਖਰੀਦੇ ਜਾਂਦੇ ਹਨ ਜੋ ਅਗਲੇ ਕਾਰੋਬਾਰੀ ਦਿਨ ਮੈਚਿਓਰ ਹੁੰਦੇ ਹਨ ਸੁਰੱਖਿਅਤ ਰਿਟਰਨ ਚਾਹੁਣ ਵਾਲਿਆਂ ਲਈ ਓਵਰਨਾਈਟ ਫੰਡ ਬਿਹਤਰ ਬਦਲ ਹੈ, ਜਿੱਥੇ ਮੈਚਿਓਰਿਟੀ ਇੱਕ ਦਿਨ ਦੀ ਹੁੰਦੀ ਹੈ 1 ਦਿਨ ਦੀ ਮੈਚਿਓਰਿਟੀ ਹੋਣ ਨਾਲ 100 ਫੀਸਦੀ ਰਕਮ ਕੋਲੈਟਰਲਾਈਜਡ ਬਾਰੋਇੰਗ ਅਤੇ ਲੇਂਡਿੰਗ ਆਬਲੀਗੇਸ਼ਨ ਮਾਰਕਿਟ ’ਚ ਨਿਵੇਸ਼ ਕਰਨ ਦੇ ਚੱਲਦਿਆਂ ਇੱਥੇ ਰਿਸਕ ਘੱਟ ਹੋ ਜਾਂਦਾ ਹੈ ਹਾਲਾਂਕਿ 1 ਦਿਨ ਮੈਚਿਓਰਿਟੀ ਹੋਣ ਨਾਲ ਇਸ ’ਚ ਰਿਟਰਨ ਕੁਝ ਘੱਟ ਹੈ

ਅਲਟਰਾ ਸ਼ਾਰਟ ਟਰਮ ਫੰਡ

ਇਹ ਫੰਡ ਡੇਟ ਅਤੇ ਮਨੀ ਮਾਰਕਿਟ ਇੰਸਟੂਰਿਮੈਂਟ ’ਚ ਤਿੰਨ ਮਹੀਨੇ ਲਈ ਨਿਵੇਸ਼ ਕਰਦੇ ਹਨ ਇਨ੍ਹਾਂ ’ਚ ਵੱਖ-ਵੱਖ ਫੰਡਾਂ ਦਾ ਰਿਟਰਨ ਚੈੱਕ ਕਰੋ ਤਾਂ ਇੱਕ ਸਾਲ ’ਚ ਨਿਵੇਸ਼ਕਾਂ ਨੂੰ 9 ਫੀਸਦੀ ਤੱਕ ਰਿਟਰਨ ਮਿਲਿਆ ਹੈ

ਸ਼ਾਰਟ ਡਿਊਰੇਸ਼ਨ ਫੰਡ

ਇਸ ’ਚ ਆਮ ਤੌਰ ’ਤੇ ਛੇ ਮਹੀਨਿਆਂ ਤੋਂ 1 ਸਾਲ ਲਈ ਪੈਸਾ ਲਾਇਆ ਜਾਂਦਾ ਹੈ ਇਨ੍ਹਾਂ ’ਚ ਵੱਖ-ਵੱਖ ਫੰਡਾਂ ਦਾ ਰਿਟਰਨ ਚੈੱਕ ਕਰੋ ਤਾਂ ਇੱਕ ਸਾਲ ’ਚ ਨਿਵੇਸ਼ਕਾਂ ਨੂੰ 10 ਤੋਂ 12.9 ਫੀਸਦੀ ਤੱਕ ਰਿਟਰਨ ਮਿਲਿਆ ਹੈ

ਲਿਕਵਡ ਫੰਡ

ਲਿਕਵਡ ਫੰਡ ਬੱਚਤ ਖਾਤੇ ਵਾਂਗ ਕੰਮ ਕਰਦਾ ਹੈ, ਜਿੱਥੇ ਜ਼ਰੂਰਤ ਪੈਣ ’ਤੇ ਆਸਾਨੀ ਨਾਲ ਪੈਸਾ ਕੱਢਿਆ ਜਾ ਸਕਦਾ ਹੈ, ਇਹ ਓਪਨ ਐਂਡੇਡ ਫੰਡ ਹੁੰਦੇ ਹਨ, ਜੋ ਡੇਟ ਅਤੇ ਮਨੀ ਮਾਰਕਿਟ ਇੰਸਟੂਟਮੈਂਟ ’ਚ 30 ਦਿਨ ਤੋਂ 91 ਦਿਨ ਲਈ ਨਿਵੇਸ਼ ਕਰਦੇੇ ਹਨ

ਇੱਕ ਸਾਲ ਦੀ ਐੱਫਡੀ

ਇੱਕ ਸਾਲ ਲਈ ਐੱਫਡੀ ਕਰਨ ਦਾ ਵੀ ਬਦਲ ਹੈ ਜ਼ਿਆਦਾਤਰ ਬੈਂਕਾਂ ’ਚ ਨਿਊਨਤਮ ਐੱਫਡੀ 1000 ਰੁਪਏ ਤੋਂ ਸ਼ੁਰੂ ਹੁੰਦੀ ਹੈ ਵੱਧ ਤੋਂ ਵੱਧ ਰਕਮ ਕੁਝ ਵੀ ਹੋ ਸਕਦੀ ਹੈ

ਰੇਕਰਿੰਗ ਡਿਪਾਜ਼ਿਟ

ਪੋਸਟ ਆਫਿਸ ’ਚ ਆਰਡੀ ’ਤੇ 5.8 ਫੀਸਦੀ ਸਾਲਾਨਾ ਵਿਆਜ ਮਿਲ ਰਿਹਾ ਹੈ ਦੂਜੇ ਪਾਸ ਵੱਖ-ਵੱਖ ਬੈਂਕਾਂ ’ਚ ਪੰਜ ਤੋਂ ਛੇ ਫੀਸਦੀ ਦੇ ਵਿੱਚ ਵਿਆਜ ਮਿਲ ਰਿਹਾ ਹੈ ਇੱਕ ਸਾਲ ਤੱਕ ਦਾ ਸਮਾਂ ਵਾਲੇ ਆਰਡੀ ਨੂੰ 10 ਸਾਲ ਤੱਕ ਲਈ ਅੱਗੇ ਵਧਾ ਸਕਦੇ ਹੋ

(ਡਿਸਕਲੇਮਰ: ਸੱਚੀ ਸ਼ਿਕਸ਼ਾ ਮੈਗਜ਼ੀਨ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਦੀ ਸਲਾਹ ਨਹੀਂ ਦਿੰਦੀ ਹੈ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਪੱਧਰ ’ਤੇ ਪੜਤਾਲ ਕਰੋ ਜਾਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!