son everything will be okay experiences of satsangis

ਬੇਟਾ! ਸਭ ਕੁਝ ਠੀਕ ਹੋ ਜਾਵੇਗਾ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਭੈਣ ਰੁਪਿੰਦਰ ਕੌਰ ਇੰਸਾਂ ਪਤਨੀ ਪ੍ਰੇਮੀ ਗੁਰਤੇਜ ਸਿੰਘ ਪਿੰਡ ਚੱਕ ਅਤਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-

ਸੰਨ 2010 ਦੀ ਗੱਲ ਹੈ ਕਿ ਮੈਨੂੰ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਪੂਜਨੀਕ ਗੁਰੂ ਜੀ ਨੇ ਮੇਰੇ ਤਿੰਨਾਂ ਬੱਚਿਆਂ ਦੇ ਕੋਰਸਾਂ ਬਾਰੇ ਪੁੱਛਿਆ ਮੈਂ ਕਿਹਾ ਕਿ ਪਿਤਾ ਜੀ! ਬੱਚੇ ਪੜ੍ਹ ਰਹੇ ਹਨ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ! ਸਭ ਕੁਝ ਠੀਕ ਹੋ ਜਾਵੇਗਾ’’ ਇਸ ਦੇ ਕੁਝ ਦਿਨ ਬਾਅਦ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਫਿਰ ਮੈਂ ਫਰਵਰੀ ਵਿਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਟਰੇਨਿੰਗ ਲਈ ਡੇਰਾ ਸੱਚਾ ਸੌਦਾ ਸਰਸਾ ਵਿਖੇ ਆਈ ਹੋਈ ਸੀ ਤਾਂ ਮੈਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਚ ਅਲਟਰਾਸਾਊਂਡ ਕਰਵਾਇਆ ਡਾਕਟਰਾਂ ਨੇ ਦੱਸਿਆ ਕਿ ਤੇਰੇ ਪਿੱਤੇ ਵਿਚ ਪਥਰੀਆਂ ਹਨ ਜਲਦੀ ਹੀ ਅਪਰੇਸ਼ਨ ਕਰਵਾਉਣਾ ਪਵੇਗਾ ਨਹੀਂ ਤਾਂ ਪਿੱਤਾ ਫਟ ਸਕਦਾ ਹੈ

ਮੈਂ ਉਸੇ ਦਿਨ ਸ਼ਾਮ ਦੀ ਮਜਲਿਸ਼ ਵਿਚ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਬਿਮਾਰਾਂ ਵਾਲਾ ਪ੍ਰਸ਼ਾਦ ਲਿਆ ਅਤੇ ਦਸ ਨੰ. ਕਮਰੇ ਵਿੱਚੋਂ ਦਵਾਈ ਲੈ ਕੇ ਲਗਾਤਾਰ ਸਿਮਰਨ ਕੀਤਾ ਉਸ ਦੇ ਕੁਝ ਦਿਨਾਂ ਬਾਅਦ ਮੈਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਸਤਿਸੰਗ ਵਾਲੇ ਦਿਨ ਸੇਵਾ ’ਤੇ ਆਈ ਹੋਈ ਸੀ ਮੈਂ ਭੈਣਾਂ ਵਾਲੀਆਂ ਕੰਟੀਨਾਂ ’ਤੇ ਸੇਵਾ ਨਿਭਾ ਰਹੀ ਸੀ ਉੱਥੇ ਇੱਕ ਅਜ਼ਨਬੀ ਮਾਤਾ ਆਈ ਉਹ ਮੈਨੂੰ ਇਸ਼ਾਰੇ ਨਾਲ ਆਪਣੇ ਪਾਸ ਬੁਲਾ ਕੇ ਉੱਥੇ ਕੋਲ ਹੀ ਨਿੰਮ ਦੀ ਛਾਵੇਂ ਸਫੈਦ ਚਾਦਰ ਵਿਛਾ ਕੇ ਬੈਠ ਗਈ ਅਤੇ ਮੈਨੂੰ ਆਪਣੇ ਕੋਲ ਬਿਠਾ ਲਿਆ ਉਸ ਮਾਤਾ ਨੇ ਮੈਥੋਂ ਪੁੱਛਿਆ ਕਿ ਬੇਟਾ! ਤੂੰ ਥੱਕ ਗਈ ਹੈਂ ਮੈਂ ਉਸ ਮਾਤਾ ਨੂੰ ਕਿਹਾ ਕਿ ਮਾਤਾ ਜੀ! ਮੇਰੇ ਪਿੱਤੇ ਵਿਚ ਪਥਰੀਆਂ ਹਨ, ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਮਾਤਾ ਨੇ ਮੈਨੂੰ ਚਾਦਰ ’ਤੇ ਲਿਟਾ ਲਿਆ ਉਸ ਮਾਤਾ ਨੇ ਮੈਥੋਂ ਪੁੱਛਿਆ ਕਿ ਬੇਟਾ! ਕਿੱਥੇ ਦਰਦ ਹੋ ਰਿਹਾ ਹੈ?

ਮੈਂ ਹੱਥ ਲਾ ਕੇ ਦੱਸਿਆ ਕਿ ਇੱਥੇ ਦਰਦ ਹੁੰਦਾ ਹੈ ਉਸ ਮਾਤਾ ਨੇ ਉੱਥੇ ਹੀ ਹੱਥ ਲਾ ਕੇ ਦੇਖਿਆ ਅਤੇ ਕਿਹਾ ਕਿ ਹੁਣ ਦਰਦ ਨਹੀਂ ਹੋਵੇਗਾ ਮਾਤਾ ਨੇ ਕਿਹਾ ਕਿ ਮੈਨੂੰ ਅਸ਼ੀਰਵਾਦ ਮਿਲਿਆ ਹੈ ਕਿ ਮੈਂ ਜਿਸ ਦੇ ਵੀ ਹੱਥ ਲਗਾਵਾਂ, ਉਹ ਠੀਕ ਹੋ ਜਾਵੇਗਾ ਉਹ ਮਾਤਾ ਦੋ-ਤਿੰਨ ਮਿੰਟ ਤੱਕ ਮੇਰੇ ਕੋਲ ਰੁਕੀ ਫਿਰ ਉਸ ਨੇ ਕਿਹਾ ਕਿ ਬੇਟਾ! ਤੂ ਅਰਾਮ ਕਰ, ਮੈਂ ਪੰਜਾਹ ਨੰਬਰ ਕਮਰੇ ਵਿੱਚ ਜਾਂਦੀ ਹਾਂ ਉਸ ਦਿਨ ਦੇ ਬਾਅਦ ਮੇਰੇ ਕਦੇ ਵੀ ਦਰਦ ਨਹੀਂ ਹੋਇਆ ਪਰ ਮੈਂ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੀ ਗਈ ਕਮਜ਼ੋਰੀ ਮਹਿਸੂਸ ਕਰਕੇ ਮੈਂ ਸੋਚਿਆ ਕਿ ਅਪਰੇਸ਼ਨ ਤਾਂ ਕਰਵਾ ਹੀ ਲੈਣਾ ਚਾਹੀਦਾ ਹੈ

ਮੈਂ ਆਪਣਾ ਸਮਾਨ ਪੈਕ ਕਰਕੇ ਅਪਰੇਸ਼ਨ ਕਰਵਾਉਣ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਚ ਆ ਗਈ ਇੱਥੇ ਆ ਕੇ ਦੁਬਾਰਾ ਅਲਟਰਾਸਾਊਂਡ ਕਰਵਾਇਆ ਤਾਂ ਮੇਰਾ ਪਿੱਤਾ ਬਿਲਕੁਲ ਸਹੀ ਸੀ ਮੇਰੇ ਪਿੱਤੇ ਵਿੱਚ ਕੋਈ ਵੀ ਪਥਰੀ ਨਹੀਂ ਸੀ ਹੁਣ ਮੈਨੂੰ ਸਮਝ ਆਈ ਕਿ ਮੇਰੇ ਸਤਿਗੁਰੂ ਪਿਤਾ ਜੀ ਨੇ ਮਾਤਾ ਦੇ ਰੂਪ ਵਿਚ ਆ ਕੇ ਮੇਰਾ ਕਸ਼ਟ ਕੱਟ ਦਿੱਤਾ ਅਤੇ ਮੈਨੂੰ ਜ਼ਰਾ ਵੀ ਮਹਿਸੂਸ ਨਹੀਂ ਹੋਣ ਦਿੱਤਾ ਪਿਤਾ ਜੀ ਦੇ ਬਚਨਾਂ ਅਨੁਸਾਰ ਕਿ ਬੇਟਾ! ਸਭ ਕੁਝ ਠੀਕ ਹੋ ਜਾਵੇਗਾ, ਉਸੇ ਤਰ੍ਹਾਂ ਸਭ ਕੁਝ ਠੀਕ ਹੋ ਗਿਆ ਪਥਰੀਆਂ ਦਾ ਇਲਾਜ ਵੀ ਹੋ ਗਿਆ ਅਤੇ ਮੇਰੇ ਦੋ ਬੱਚਿਆਂ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਪੂਜਨੀਕ ਹਜ਼ੂਰ ਪਿਤਾ ਜੀ ਦੇ ਉਪਕਾਰਾਂ ਨੂੰ ਮੈਂ ਕਦੇ ਵੀ ਨਹੀਂ ਭੁਲਾ ਸਕਦੀ ਮੇਰੀ ਪਿਤਾ ਜੀ ਦੇ ਚਰਨਾਂ ਵਿਚ ਇਹੀ ਅਰਜ਼ ਹੈ ਕਿ ਮੇਰੇ ਅਤੇ ਮੇਰੇ ਪਰਿਵਾਰ ’ਤੇ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!