thank you guru maa

ਕੋਟਿਨ-ਕੋਟਿ ਨਮਨ ਗੁਰੂ-ਮਾਂ 87ਵਾਂ ਜਨਮ ਦਿਨ ਵਿਸ਼ੇਸ਼ (9 ਅਗਸਤ)

ਬਚਪਨ ਤੋਂ ਹੀ ਪ੍ਰਭੂ ਭਗਤੀ ਨਾਲ ਲਬਰੇਜ਼ ਪੂਜਨੀਕ ਮਾਤਾ ਜੀ ਦਾ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪ੍ਰਤੀ ਅਟੁੱਟ ਵਿਸ਼ਵਾਸ ਅਤੇ ਸੱਚਾ ਗੁਰੂ-ਪ੍ਰੇਮ ਬੇ-ਮਿਸਾਲ ਰਿਹਾ ਹੈ ਆਪਣੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਹਰ ਬਚਨ ਨੂੰ ਮੰਨਣਾ, ਪੂਜਨੀਕ ਮਾਤਾ ਜੀ ਦੀ ਜ਼ਿੰਦਗੀ ਦਾ ਅਹਿਮ ਟੀਚਾ ਰਿਹਾ ਹੈ

ਆਪਣੇ ਸਤਿਗੁਰੂ ਦੇ ਹੁਕਮ ਨੂੰ ਮੰਨਣ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ ਕਿ ਪੂਜਨੀਕ ਮਾਤਾ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਏ-ਕਾਮਲ ਪੂਜਨੀਕ ਪਰਮ ਪਿਤਾ ਜੀ ਦੇ ਇੱਕ ਇਸ਼ਾਰੇ ’ਤੇ ਆਪਣੇ ਪਿਆਰੇ ਇਕਲੌਤੇ ਪੁੱਤਰ ਨੂੰ ਪੂਰੀ ਭਰੀ ਜਵਾਨੀ (23 ਸਾਲ ਦੀ ਉਮਰ) ਵਿਚ ਹੀ ਸੱਚਾ ਸੌਦਾ ਮਿਸ਼ਨ ਨੂੰ ਅੱਗੇ ਚਲਾਉਣ ਲਈ ਉਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਭੇਂਟ ਕਰ ਦਿੱਤਾ

ਮਾਂਦਾ ਰੁਤਬਾ ਸਭ ਤੋਂ ਉੱਚਾ ਹੁੰਦਾ ਹੈ ਅਤੇ ਉਸ ਮਾਂ ਦਾ ਦਰਜਾ ਸਰਵੋਤਮ ਹੋ ਜਾਂਦਾ ਹੈ, ਜਿਸ ਦੀ ਔਲਾਦ ਸਮਾਜ ਵਿਚ ਬੁਲੰਦੀਆਂ ਨੂੰ ਹਾਸਲ ਕਰ ਲੈਂਦੀ ਹੈ ਉਸ ਦੀ ਪ੍ਰਸਿੱਧੀ ਹਰ ਪਾਸੇ ਹੋਣ ਲਗਦੀ ਹੈ ਉਹ ਮਾਂ ਧੰਨ ਹੋ ਜਾਂਦੀ ਹੈ ਜਿਸ ਦੀ ਕੁੱਖ ’ਚੋਂ ਜਨਮ ਲੈਣ ਵਾਲੀ ਔਲਾਦ ਸਮਾਜ ਵਿਚ ਇੱਕ ਆਦਰਸ਼ ਦੇ ਰੂਪ ਵਿਚ ਮਕਬੂਲ ਹੋ ਜਾਂਦੀ ਹੈ ਉਹ ਔਲਾਦ ਇੱਕ ਯੋਧਾ, ਵੀਰ, ਵੀਰਾਂਗਣਾ ਜਾਂ ਵਿਗਿਆਨੀ ਜਾਂ ਰਾਜਾ, ਮਹਾਰਾਜਾ ਦੇ ਰੂਪ ਵਿਚ ਆਪਣੇ ਦੇਸ਼ ਤੇ ਮਾਂ-ਬਾਪ ਦਾ ਨਾਂ ਰੌਸ਼ਨ ਕਰਦੀ ਹੈ ਲੋਕ ਉਸ ਮਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ, ਜੋ ਅਜਿਹੀ ਕਾਬਲ ਔਲਾਦ ਨੂੰ ਜਨਮ ਦੇਣ ਵਾਲੀ ਹੁੰਦੀ ਹੈ ਪਰ ਉਸ ਮਾਂ ਦਾ ਗੁਣਗਾਨ ਲੋਕ ਰੋਮ-ਰੋਮ ਨਾਲ ਕਰਦੇ ਹਨ ਜਿਸ ਦੀ ਕੁੱਖ ’ਚੋਂ ਅਵਤਾਰ ਲੈਣ ਵਾਲੀ ਔਲਾਦ ਕੋਈ ਸੰਤ, ਮਹਾਂਪੁਰਸ਼ ਹੋਵੇ ਅਜਿਹੀ ਮਹਾਨ ਹਸਤੀ ਦੀ ਮਾਲਕਣ ਹਨ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਜਿਨ੍ਹਾਂ ਦਾ ਲਾਡਲਾ ਸਿਰਫ਼ ਕੋਈ ਯੋਧਾ ਜਾਂ ਵਿਗਿਆਨੀ ਹੀ ਨਹੀਂ, ਸਗੋਂ ਇੱਕ ਮਹਾਨ ਰੂਹਾਨੀ ਸੰਤ ਸਤਿਗੁਰੂ ਦੇ ਰੂਪ ਵਿਚ ਦੇਸ਼-ਦੁਨੀਆਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਰਹੇ ਹਨ

ਸੰਬੰਧਿਤ ਲੇਖ:

ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਉਹ ਵਿਲੱਖਣ ਗੌਰਵਮਈ ਹਸਤੀ ਹਨ, ਜਿਨ੍ਹਾਂ ਦੀ ਪਵਿੱਤਰ ਕੁੱਖ ’ਚੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕਰਕੇ ਉਹਨਾਂ ਨੂੰ ਗੁਰੂ-ਮਾਂ ਹੋਣ ਦਾ ਅੱਵਲ ਖ਼ਿਤਾਬ ਬਖਸ਼ਿਸ਼ ਕੀਤਾ ਸਮੂਹ ਸਾਧ-ਸੰਗਤ ਅਤਿ ਪੂੁਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਪਵਿੱਤਰ ਜਨਮ ਦਿਨ ਹਰ ਸਾਲ 9 ਅਗਸਤ ਨੂੰ ‘ਗੁਰੂ-ਮਾਂ ਡੇ’ ਦੇ ਨਾਂਅ ਨਾਲ ਪੂਰੀ ਦੁਨੀਆਂ ਵਿਚ ਬੜੇ ਧੂਮ-ਧਾਮ ਨਾਲ ਮਨਾਉਂਦੀ ਹੈ ਇਸੇ ਕੜੀ ’ਚ ਅੱਜ
9 ਅਗਸਤ ਨੂੰ ਸਾਧ-ਸੰਗਤ ਪੂਜਨੀਕ ਮਾਤਾ ਜੀ ਦਾ 87ਵਾਂ ਜਨਮ ਦਿਨ ਮਨਾ ਰਹੀ ਹੈ

ਜਨਮ-

ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦਾ ਜਨਮ 9 ਅਗਸਤ 1934 ਨੂੰ ਪੂਜਨੀਕ ਪਿਤਾ ਸਰਦਾਰ ਗੁਰਦਿੱਤ ਸਿੰਘ ਜੀ ਅਤੇ ਪੂਜਨੀਕ ਮਾਤਾ ਜਸਮੇਲ ਕੌਰ ਜੀ ਇੰਸਾਂ ਦੇ ਘਰ ਪਿੰਡ ਕਿੱਕੜਖੇੜਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਹੋਇਆ ਆਪ ਜੀ ਦਾ ਵਿਆਹ ਸ੍ਰੀ ਗੁਰੂਸਰ ਮੋਡੀਆ ਦੇ ਇੱਕ ਬਹੁਤ ਹੀ ਖੁਸ਼ਹਾਲ ਪਰਿਵਾਰ ਵਿੱਚ ਪੂਜਨੀਕ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਨਾਲ ਹੋਇਆ

ਘਰ ਵਿਚ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਪਰ ਵਿਆਹ ਤੋਂ 17-18 ਸਾਲ ਤੱਕ ਆਪ ਜੀ ਦੇ ਘਰ ਕੋਈ ਔਲਾਦ ਨਹੀਂ ਹੋਈ ਸੀ ਔਲਾਦ ਪ੍ਰਾਪਤੀ ਦੀ ਇੱਛਾ ਆਪ ਜੀ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਆਪ ਜੀ ਹਮੇਸ਼ਾ ਮਾਲਕ ਦੀ ਭਗਤੀ ਅਤੇ ਸੰਤਾਂ ਤੇ ਦੀਨ-ਦੁਖੀਆਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਪਿੰਡ ਦੇ ਹੀ ਆਦਰਯੋਗ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਕਿਹਾ ਕਿ ਤੁਹਾਡੇ ਘਰ ਕੋਈ ਸਧਾਰਨ ਔਲਾਦ ਜਨਮ ਨਹੀਂ ਲਵੇਗੀ, ਸਗੋਂ ਉਹ ਖੁਦ ਈਸ਼ਵਰੀ ਅਵਤਾਰ ਹੋਣਗੇ ਅਤੇ ਸਿਰਫ਼ 23 ਸਾਲ ਤੱਕ ਤੁਹਾਡੇ ਕੋਲ ਰਹਿਣਗੇ 18 ਸਾਲ ਗੁਜ਼ਰ ਗਏ ਸੰਤ-ਬਾਬਾ ਦੀ ਭਵਿੱਖਬਾਣੀ ਉਦੋਂ ਸੱਚ ਸਾਬਤ ਹੋਈ ਜਦੋਂ 15 ਅਗਸਤ 1967 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ

ਘਰ ’ਚ ਪੂਰੇ ਪਿੰਡ ’ਚ ਅਤੇ ਸਮੁੱਚੀ ਸ੍ਰਿਸ਼ਟੀ-ਜਗਤ ਵਿਚ ਖੁਸ਼ੀਆਂ ਹੀ ਖੁਸ਼ੀਆਂ ਛਾ ਗਈਆਂ ਪੂਜਨੀਕ ਮਾਤਾ ਜੀ ਨੇ ਆਪਣੀ ਪਵਿੱਤਰ ਗੋਦ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਬਾਲ-ਸਰੂਪ ਲੀਲ੍ਹਾਵਾਂ ਦਾ ਜੋ ਪਰਮਾਨੰਦ ਪ੍ਰਾਪਤ ਕੀਤਾ, ਉਹ ਵਰਣਨ ਤੋਂ ਪਰ੍ਹੇ ਹੈ ਪੂਜਨੀਕ ਗੁਰੂ ਜੀ ਦੇ ਬਾਲ-ਸਰੂਪ ਦੇ ਉਹ ਸੁਨਹਿਰੀ ਪਲ ਤੇ ਅਦਭੁੱਤ ਨੂਰਾਨੀ ਚੋਜ਼, ਪੂਜਨੀਕ ਮਾਤਾ ਜੀ ਅੱਜ ਵੀ ਆਪਣੀਆਂ ਅੱਖਾਂ ਤੇ ਦਿਲ ’ਚ ਸੰਜੋਏ ਹੋਏ ਹਨ

ਅਨਮੋਲ ਯਾਦਾਂ-

ਬਾਲਰੂਪ ਸਤਿਗੁਰੂ ਜੀ ਦੇ ਨਾਲ ਪੂਜਨੀਕ ਮਾਤਾ ਜੀ ਵੀ ਬਿਲਕੁਲ ਬੱਚਾ ਹੀ ਬਣ ਜਾਂਦੇ ਅਠਖੇਲੀਆਂ ਕਰਦੇ ਹੋਏ ਬਾਲਰੂਪ ਪੂਜਨੀਕ ਗੁਰੂ ਜੀ ਘਰ ਦੇ ਵਿਹੜੇ ਵਿਚ ਦੌੜਦੇ ਰਹਿੰਦੇ ਮਾਂ-ਬੇਟਾ ਦੋਵੇਂ ਬਾਲ ਦੋਸਤਾਂ ਵਾਂਗ ਤਰ੍ਹਾਂ-ਤਰ੍ਹਾਂ ਦੇ ਖੇਡ ਖੇਡਦੇ ਅੱਗੇ-ਅੱਗੇ ਦੌੜਦੇ ਪੂਜਨੀਕ ਗੁਰੂ ਜੀ ਦੀਆਂ ਕਿਲਕਾਰੀਆਂ ਅਤੇ ਪਿੱਛੇ-ਪਿੱਛੇ ਭੱਜਦੇ ਹੋਏ ਪੂਜਨੀਕ ਮਾਤਾ ਜੀ ਦੀਆਂ ਪਿਆਰ ਤੇ ਸਨੇਹ ਭਰੀਆਂ ਘੁੜਕੀਆਂ ਨੂੰ ਸੁਣ ਕੇ ਆਂਢ-ਗੁਆਂਢ ਦੇ ਲੋਕ ਹੈਰਾਨੀ ਨਾਲ ਪੂਜਨੀਕ ਬਾਪੂ ਜੀ ਨੂੰ ਪੁੱਛਦੇ ਕਿ ਤੁਹਾਡੇ ਘਰ ਵਿਚ ਚਾਰ-ਪੰਜ ਬੱਚੇ ਹਨ!

ਪੂਜਨੀਕ ਮਾਤਾ ਜੀ ਵੱਲੋਂ ਬਣਾਏ ਗਏ ਸਰ੍ਹੋਂ ਦੇ ਸਾਗ ਅਤੇ ਉਨ੍ਹਾਂ ਦੇ ਪਵਿੱਤਰ ਹੱਥਾਂ ਨਾਲ ਕੱਢੇ ਗਏ ਮੱਖਣ ਤੇ ਦੇਸੀ ਘਿਓ ਦੀ ਕੋਈ ਤੁਲਨਾ ਨਹੀਂ ਹੈ ਪੂਜਨੀਕ ਮਾਤਾ ਜੀ ਵੱਲੋਂ ਤਿਆਰ ਕੀਤੇ ਗਏ ਦੇਸੀ ਘਿਓ ਦੀ ਖੁਸ਼ਬੂ ਹੀ ਵੱਖਰੀ ਹੁੰਦੀ ਉਨ੍ਹਾਂ ਦੁਆਰਾ ਤਿਆਰ ਕੀਤਾ ਗਿਆ ਦੇਸੀ ਘਿਓ ਪੂਜਨੀਕ ਗੁਰੂ ਜੀ ਕਾਫ਼ੀ ਸਾਰਾ ਕੱਚਾ ਹੀ ਖਾ ਜਾਂਦੇ ਪੂਜਨੀਕ ਮਾਤਾ ਜੀ ਜਦੋਂ ਮੱਕੀ ਦੀ ਰੋਟੀ ਦੇ ਉੱਪਰ ਸਰ੍ਹੋਂ ਦਾ ਸਾਗ ਤੇ ਘਿਓ ਰੱਖ ਕੇ ਖਾਂਦੇ ਤਾਂ ਰੋਟੀ ਖਾਂਦੇ-ਖਾਂਦੇ ਰੋਟੀ ਦਾ ਜੋ ਵਿਚਾਲੜਾ ਹਿੱਸਾ ਰਹਿ ਜਾਂਦਾ

ਉਸ ਵਿੱਚ ਘਿਓ ਰਚ ਜਾਣ ਨਾਲ ਉਹ ਬਹੁਤ ਹੀ ਨਰਮ ਤੇ ਸਵਾਦਿਸ਼ਟ ਬਣ ਜਾਂਦਾ ਤਾਂ ਪੂਜਨੀਕ ਗੁਰੂ ਜੀ ਪੂਜਨੀਕ ਮਾਤਾ ਜੀ ਨੂੰ ਚੋਚਲੀਆਂ ਗੱਲਾਂ ਵਿਚ ਲਾ ਕੇ ਰੋਟੀ ਦਾ ਉਹ ਹਿੱਸਾ ਮਾਤਾ ਜੀ ਦੇ ਹੱਥਾਂ ’ਚੋਂ ਝਪਟ ਕੇ ਲੈ ਜਾਂਦੇ ਅਤੇ ਫਿਰ ਸ਼ੁਰੂ ਹੋ ਜਾਂਦਾ ਉਹ ਬਾਲ ਲੀਲ੍ਹਾ ਦਾ ਸਿਲਸਿਲਾ ਬਾਲਰੂਪ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਅੱਗੇ-ਅੱਗੇ ਅਤੇ ਪੂਜਨੀਕ ਮਾਤਾ ਜੀ ਪਿੱਛੇ-ਪਿੱਛੇ ਪੂਜਨੀਕ ਮਾਤਾ ਜੀ ਦਾ ਨੰਨ੍ਹਾ ਲਾਡਲਾ ਉਨ੍ਹਾਂ ਨੂੰ ਵਿਖਾ-ਵਿਖਾ ਕੇ ਉਹ ਰੋਟੀ ਦਾ ਸਵਾਦਿਸ਼ਟ ਟੁਕੜਾ ਖਾਂਦਾ ਅਤੇ ਪੂਜਨੀਕ ਮਾਤਾ ਜੀ ਪਿੱਛੇ-ਪਿੱਛੇ ਭੱਜਦੇ ਰਹਿ ਜਾਂਦੇ, ਉਦੋਂ ਤੱਕ ਪੂਜਨੀਕ ਹਜ਼ੂਰ ਪਿਤਾ ਜੀ ਬਾਹਰ ਨਿਕਲ ਜਾਂਦੇ, ਜਿੱਥੇ ਪਿੰਡ ਦੇ ਬਜ਼ੁਰਗਵਾਰ ਬੈਠੇ ਹੁੰਦੇ ਅਤੇ ਮਰਿਆਦਾ ਵਿਚ ਰਹਿੰਦੇ ਹੋਏ ਪੂਜਨੀਕ ਮਾਤਾ ਜੀ ਨੂੰ ਉੱਥੋਂ ਪਿੱਛੇ ਮੁੜਨਾ ਪੈਂਦਾ

ਬੇਮਿਸਾਲ ਸਖਸ਼ੀਅਤ-

ਬਚਪਨ ਤੋਂ ਹੀ ਪ੍ਰਭੂ ਭਗਤੀ ਨਾਲ ਲਬਰੇਜ਼ ਪੂਜਨੀਕ ਮਾਤਾ ਜੀ ਦਾ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪ੍ਰਤੀ ਅਟੁੱਟ ਵਿਸ਼ਵਾਸ ਅਤੇ ਸੱਚਾ ਗੁਰੂ-ਪ੍ਰੇਮ ਬੇ-ਮਿਸਾਲ ਰਿਹਾ ਹੈ ਆਪਣੇ ਮੁਰਸ਼ਿਦੇ-ਕਾਮਲ ਪੂਜਨੀਕ ਪਰਮ ਪਿਤਾ ਜੀ ਦੇ ਹਰ ਬਚਨ ਨੂੰ ਮੰਨਣਾ, ਪੂਜਨੀਕ ਮਾਤਾ ਜੀ ਦੀ ਜ਼ਿੰਦਗੀ ਦਾ ਅਹਿਮ ਟੀਚਾ ਰਿਹਾ ਹੈ ਆਪਣੇ ਸਤਿਗੁਰੂ ਦੇ ਹੁਕਮ ਨੂੰ ਮੰਨਣ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ ਕਿ ਪੂਜਨੀਕ ਮਾਤਾ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਇੱਕ ਇਸ਼ਾਰੇ ’ਤੇ ਆਪਣੇ ਪਿਆਰੇ ਇਕਲੌਤੇ ਪੁੱਤਰ ਨੂੰ ਪੂਰੀ ਭਰੀ ਜਵਾਨੀ (23 ਸਾਲ ਦੀ ਉਮਰ) ਵਿਚ ਹੀ ਸੱਚਾ ਸੌਦਾ ਮਿਸ਼ਨ ਨੂੰ ਅੱਗੇ ਚਲਾਉਣ ਲਈ ਉਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਭੇਂਟ ਕਰ ਦਿੱਤਾ ਆਪਣੇ ਸਤਿਗੁਰੂ ਜੀ ਦੀਆਂ ਅਪਾਰ ਰਹਿਮਤਾਂ ਨੂੰ ਪਾ ਕੇ ਪੂਜਨੀਕ ਮਾਤਾ ਜੀ ਦਾ ‘ਗੁੰਚਾ-ਏ-ਦਿਲ’ ਹਮੇਸ਼ਾ ਖਿੜਿਆ ਰਹਿੰਦਾ ਅਤੇ ਆਪਣੇ ਚਾਰੇ ਪਾਸੇ ਖੁਸ਼ਬੂ ਫੈਲਾਉਂਦਾ ਰਹਿੰਦਾ ਨਵਨੀਤ ਤੋਂ ਕੋਮਲ ਹਿਰਦੇ ਦੀ ਮਾਲਕ ਪੂਜਨੀਕ ਮਾਤਾ ਜੀ ਨੂੰ ਗਰੂਰ ਨਾਂਅ ਦੀ ਚੀਜ਼ ਛੂਹ ਕੇ ਵੀ ਨਹੀਂ ਲੰਘੀ

ਪੂਜਨੀਕ ਮਾਤਾ ਜੀ ਹੁਣ ਵੀ ਦੀਨ-ਦੁਖੀਆਂ ਤੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾ ਹੀ ਪਹਿਲਾਂ ਦੀ ਤਰ੍ਹਾਂ ਤਿਆਰ ਰਹਿੰਦੇ ਹਨ ਹਰ ਕਿਸੇ ਦਾ ਖਿਆਲ ਰੱਖਣਾ ਇਹਨਾਂ ਦੀ ਫਿਤਰਤ ਵਿਚ ਸ਼ਾਮਲ ਹੈ ਪੂਜਨੀਕ ਮਾਤਾ ਜੀ ਦਾ ਆਚਾਰ-ਵਿਚਾਰ ਤੇ ਵਿਹਾਰ ਹਮੇਸ਼ਾ ਤੋਂ ਹੀ ਸੱਚ ਤੇ ਪ੍ਰੇਮ ਨਾਲ ਲਬਰੇਜ਼ ਹੈ ਇਹਨਾਂ ਦੇ ਸਿਰਫ਼ ਕੋਲ ਬੈਠਣ ਨਾਲ ਹੀ ਸਾਨੂੰ ਚੰਗੀ ਪ੍ਰੇਰਨਾ ਮਿਲਦੀ ਹੈ ਇਹਨਾਂ ਦੇ ਆਭਾ-ਮੰਡਲ ਨੂੰ ਤੱਕਦੇ ਹੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਵਿਸ਼ਵ-ਵਾਤਸਲਿਆ ਦੀ ਅਨੋਖੀ ਮਿਸਾਲ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨੂੰ ਉਹਨਾਂ ਦੇ 87ਵੇਂ ਜਨਮ ਦਿਹਾੜੇ ’ਤੇ ਸਾਡਾ ਕੋਟਿਨ-ਕੋਟਿ ਪ੍ਰਣਾਮ ਅਤੇ ਮੁਬਾਰਕਬਾਦ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!