ਬਲੱਡ ਪ੍ਰੈਸ਼ਰ ਦਾ ਵਧਣਾ ਇੱਕ ਰੋਗ ਜਾਂ ਰੋਗਾਂ ਦੀ ਸ਼ੁਰੂਆਤ!
ਬਲੱਡ ਪ੍ਰੈਸ਼ਰ ਇੱਕ ਘਾਤਕ ਸਿਹਤ ਸਥਿਤੀ ਹੈ, ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ ਹਾਈਪਰਟੈਨਸ਼ਨ ਦਾ ਮੁੱਖ ਕਾਰਨ ਜੀਵਨਸ਼ੈਲੀ ਨਾਲ ਜੁੜੀਆਂ ਆਦਤਾਂ ਹੁੰਦੀਆਂ ਹਨ, ਜਿਸ ਕਾਰਨ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ ਜੇਕਰ ਹਾਈ ਬਲੱਡ ਪ੍ਰੈਸ਼ਰ ਹੋ ਜਾਣ ਤੋਂ ਬਾਅਦ ਦਵਾਈਆਂ ਖਾਣੀਆਂ ਪੈਣ ਤਾਂ ਉਸ ਤੋਂ ਬਿਹਤਰ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਅਸੀਂ ਇਹਤਿਆਤ ਵਰਤੀਏ ਅਤੇ ਆਪਣੀ ਜੀਵਨਸ਼ੈਲੀ ’ਚ ਬਦਲਾਅ ਕਰੀਏ ਤਾਂ ਆਓ! ਜਾਣਦੇ ਹਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਮਾਹਿਰ ਡਾ. ਅਵਤਾਰ ਸਿੰਘ (ਐੱਮਡੀ, ਡੀਐੱਮ ਕਾਰਡੀਓਲੋਜੀ) ਤੋਂ ਬਲੱਡ ਪ੍ਰੈਸ਼ਰ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ, ਜਿਨ੍ਹਾਂ ਨੂੰ ਸਮਝ ਕੇ ਤੁਸੀਂ ਵੀ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਤੇ ਉਨ੍ਹਾਂ ਦਾ ਹੱਲ ਕਰ ਸਕਦੇ ਹੋ।
Table of Contents
ਸਵਾਲ: ਬੀ.ਪੀ. ਕੀ ਹੈ?
ਜਵਾਬ : ਬੀ.ਪੀ. (ਬਲੱਡ ਪ੍ਰੈਸ਼ਰ) ਖੂਨ ਦੇ ਵਹਾਅ ਨਾਲ ਨਾੜਾਂ ’ਚ ਬਣਨ ਵਾਲਾ ਦਬਾਅ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਹੈ।
- 1. Systolic BP ਜਿਸ ਨੂੰ ਆਮ ਭਾਸ਼ਾ ’ਚ ਉੱਪਰ ਵਾਲਾ ਬੀ.ਪੀ. ਕਿਹਾ ਜਾਂਦਾ ਹੈ ਇਹ ਦਿਲ ਦੀ ਪੰਪਿੰਗ ਸਮਰੱਥਾ ਅਤੇ ਧੜਕਨ ’ਤੇ ਮੁੱਖ ਤੌਰ ’ਤੇ ਨਿਰਭਰ ਕਰਦਾ ਹੈ।
- 2. Diastolic BP ਜਿਸ ਨੂੰ ਆਮ ਭਾਸ਼ਾ ’ਚ ਹੇਠਾਂ ਵਾਲਾ ਬੀ.ਪੀ. ਕਿਹਾ ਜਾਂਦਾ ਹੈ ਇਹ ਸਰੀਰ ਦੀਆਂ ਖੂਨ ਦੀਆਂ ਨਾੜਾਂ ਦੀ ਸਮਰੱਥਾ ’ਤੇ ਨਿਰਭਰ ਕਰਦਾ ਹੈ। ਇੱਕ ਆਮ ਵਿਅਕਤੀ ਦਾ ਬਲੱਡ ਪ੍ਰੈਸ਼ਰ 120/80 ਖ਼ਖ਼ਵਲ ਹੁੰਦਾ ਹੈ
ਸਵਾਲ: ਬੀ. ਪੀ. ਦੀ ਬਿਮਾਰੀ ਕੀ ਹੈ?
ਜਵਾਬ : ਹਾਈਪਰਟੈਨਸ਼ਨ, ਜਿਸ ਨੂੰ ਬੀਪੀ ਵਧਣ ਦੀ ਬਿਮਾਰੀ ਮੰਨਿਆ ਜਾਂਦਾ ਹੈ ਜੇਕਰ ਕਿਸੇ ਦਾ ਬੀ.ਪੀ. 140/90 mmHg ਤੋਂ ਜ਼ਿਆਦਾ ਹੋਵੇ, ਤਾਂ ਉਸਦੀ ਗਣਨਾ ਇਸ ਸ਼੍ਰੇਣੀ ’ਚ ਆਉਂਦੀ ਹੈ।
ਸਵਾਲ: ਕੀ ਬੀ. ਪੀ. ਦਾ ਵਧਣਾ ਕੋਈ ਗੰਭੀਰ ਸਮੱਸਿਆ ਹੈ?
ਜਵਾਬ : ਆਮ ਤੌਰ ’ਤੇ ਕੁਝ ਹੀ ਲੋਕਾਂ ’ਚ ਬੀਪੀ ਦੇ ਵਧਣ ਨਾਲ ਸਿਰਦਰਦ ਹੋਣਾ, ਚੱਕਰ ਆਉਣੇ, ਸਾਹ ਫੁੱਲਣਾ, ਛਾਤੀ ’ਚ ਦਰਦ ਦੇ ਲੱਛਣ ਸ਼ੁਰੂਆਤੀ ਪੱਧਰ ’ਤੇ ਮਿਲਦੇ ਹਨ ਬਹੁਤ ਸਾਰੇ ਲੋਕਾਂ ’ਚ ਸ਼ੁਰੂਆਤ ’ਚ ਕੋਈ ਖਾਸ ਲੱਛਣ ਨਹੀਂ ਮਿਲਦੇ ਹਨ ਬੀ.ਪੀ. ਚੈਕਅੱਪ ਕਰਨ ’ਤੇ ਹੀ ਪਤਾ ਲੱਗਦਾ ਹੈ ਬੀ.ਪੀ. ਦਾ ਲੰਮੇ ਸਮੇਂ ਤੱਕ ਜ਼ਿਆਦਾ ਰਹਿਣਾ ਕਈ ਜਾਨਲੇਵਾ ਬਿਮਾਰੀਆਂ ਜਿਵੇਂ ਬ੍ਰੇਨ ਸਟ੍ਰੋਕ (ਲਕਵਾ), ਗੁਰਦੇ ਦਾ ਖਰਾਬ ਹੋਣਾ, ਦਿਲ ਦਾ ਕਮਜ਼ੋਰ ਹੋਣਾ, ਅੱਖਾਂ ਦਾ ਖਰਾਬ ਹੋਣਾ ਆਦਿ ਦਾ ਕਾਰਨ ਬਣ ਜਾਂਦਾ ਹੈ।
ਸਵਾਲ: ਕਿਨ੍ਹਾਂ ਲੋਕਾਂ ਨੂੰ ਬੀ.ਪੀ. ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ?
ਜਵਾਬ
- ਜਿਨ੍ਹਾਂ ਦੇ ਪਰਿਵਾਰ ’ਚ ਸਕੇ-ਸਬੰਧੀਆਂ ਨੂੰ ਬੀ.ਪੀ. ਦੀ ਬਿਮਾਰੀ ਹੋਵੇ।
- ਡਾਇਬਿਟੀਜ਼/ਕਿਡਨੀ ਸਬੰਧਿਤ ਰੋਗਾਂ ਦੇ ਮਰੀਜ਼।
- ਐਲਕੋਹਲ ਦਾ ਸੇਵਨ ਕਰਨ ਵਾਲੇ ਲੋਕ।
- ਮੋਟਾਪੇ ਨਾਲ ਗ੍ਰਸਤ ਲੋਕ।
- ਹਾਈਪਰ ਥਾਈਰਾਈਡ/ਹਾਰਮੋਨ ਸਬੰਧੀ ਬਿਮਾਰੀਆਂ ਨਾਲ ਗ੍ਰਸਤ ਰੋਗੀ।
ਸਵਾਲ: ਕਿਹੜੇ ਟੈਸਟ ਦੀ ਸਲਾਹ ਸਭ ਤੋਂ ਪਹਿਲਾਂ ਹਾਈਪਰਟੈਨਸ਼ਨ ਦੇ ਮਰੀਜ਼ ਨੂੰ ਦਿੱਤੀ ਜਾਂਦੀ ਹੈ?
ਜਵਾਬ
- ਬਲੱਡ ਟੈਸਟ:-
Renal Function Test (RFT)
Fasting Blood Sugar (ਬਲੱਡ ਸ਼ੂਗਰ)
Fasting Lipid Profile (ਕੋਲੈਸਟਰੋਲ ਦੀ ਜਾਂਚ)
Thyroid Function Test (ਥਾਈਰਾਈਡ ਟੈਸਟ)
Hormones Level Test (ਖਾਸ ਹਾਲਾਤਾਂ ’ਚ ਹਾਰਮੋਨ ਲੈਵਲ)
- Renal Artery Doppler (ਘੱਟ ਉਮਰ ਦੇ ਬੀ.ਪੀ. ਮਰੀਜ਼ਾਂ ਲਈ ਗੁਰਦੇ ਦੀਆਂ ਖੂਨ ਨਾੜੀਆਂ ਦੀ ਜਾਂਚ ਸੋਨੋਗ੍ਰਾਫੀ ਮਸ਼ੀਨ ਰਾਹੀਂ)।
- ਈਸੀਜੀ
- ਈਕੋਕਾਰਡੀਓਗ੍ਰਾਫੀ।
ਸਵਾਲ: ਬਹੁਤ ਸਾਰੇ ਲੋਕ ਕਹਿੰਦੇ ਸੁਣੇ ਗਏ ਹਨ ਕਿ ਅਸੀਂ ਸਿਹਤਮੰਦ ਹਾਂ ਤੇ ਸਾਰੀਆਂ ਜਾਂਚਾਂ ਵੀ ਨਾਰਮਲ ਹਨ, ਫਿਰ ਵੀ ਸਾਡਾ ਬੀ.ਪੀ. ਜ਼ਿਆਦਾ ਕਿਉਂ ਹੈ?
ਜਵਾਬ : 95 ਫੀਸਦੀ ਤੋਂ ਜ਼ਿਆਦਾ ਬੀ.ਪੀ. ਦੇ ਮਰੀਜ਼ਾਂ ’ਚ ਕੋਈ ਖਾਸ ਕਾਰਨ ਜਾਂ ਸਰੀਰਕ ਰੋਗ ਦਾ ਪਤਾ ਨਹੀਂ ਲੱਗਦਾ ਹੈ, ਇਸ ਲਈ ਇਸ ਨੂੰ Essential Primary Hypertension ਕਿਹਾ ਜਾਂਦਾ ਹੈ।
ਇਸ ਲਈ ਕੋਈ ਸਿਹਤਮੰਦ ਵਿਅਕਤੀ ਵੀ ਬੀ.ਪੀ. ਵਧਣ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਜੇਕਰ ਕੋਈ ਵੀ ਸਰੀਰਕ ਲੱਛਣ ਨਾ ਹੋਵੇ ਪਰ ਜਾਂਚ ’ਚ ਜ਼ਿਆਦਾ ਬੀ. ਪੀ. ਹੋਵੇ ਤਾਂ ਇਸਨੂੰ ਇਲਾਜ ਰਾਹੀਂ ਕੰਟਰੋਲ ਕੀਤਾ ਜਾਣਾ ਚਾਹੀਦੈ, ਕਿਉਂਕਿ ਵਧੇ ਹੋਏ ਬੀ.ਪੀ. ਦਾ ਸਰੀਰ ਦੇ ਅੰਗਾਂ ’ਤੇ ਬੁਰਾ ਅਸਰ ਖ਼ਤਰਨਾਕ ਹੋ ਸਕਦਾ ਹੈ ਸ਼ਾਇਦ ਇਸ ਲਈ ਹਾਈਪਰਟੈਨਸ਼ਨ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ।
ਸਵਾਲ: ਜ਼ਿਆਦਾ ਉਮਰ ਹੋਣ ’ਤੇ ਤਾਂ ਬੀ.ਪੀ. ਆਮ ਤੌਰ ’ਤੇ ਵਧਦਾ ਹੀ ਹੈ, ਦਵਾਈ ਦੀ ਕੀ ਲੋੜ ਹੈ?
ਜਵਾਬ: ਨਵੇਂ ਮਾਨਕਾ ਦੇ ਆਧਾਰ ’ਤੇ ਉਮਰ ਦੇ ਆਧਾਰ ’ਤੇ ਕੋਈ ਛੂਟ ਨਹੀਂ ਹੈ, ਸਗੋਂ ਜ਼ਿਆਦਾ ਉਮਰ ’ਚ ਹਾਈਪਰਟੈਨਸ਼ਨ ਨਾਲ ਹੋਣ ਵਾਲੇ ਕੰਪਲੀਕੇਸ਼ਨ ਦੀ ਦਰ ਜ਼ਿਆਦਾ ਵੱਧ ਜਾਂਦੀ ਹੈ ਇਸ ਲਈ ਅਜਿਹੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।
ਸਵਾਲ: ਬੀ.ਪੀ. ਦੀ ਦਵਾਈ ਇੱਕ ਵਾਰ ਸ਼ੁਰੂ ਕਰ ਲਈਏ ਤਾਂ ਸਦਾ ਇਸ ਨੂੰ ਖਾਣਾ ਪੈਂਦਾ ਹੈ, ਅਜਿਹਾ ਕਿਉਂ?
ਜਵਾਬ : ਸ਼ੁਰੂਆਤੀ ਪੱਧਰ ਦੇ ਮਰੀਜ਼ ਜਿਨ੍ਹਾਂ ਦਾ ਬੀਪੀ ਬਹੁਤ ਜ਼ਿਆਦਾ ਨਾ ਵਧਿਆ ਰਹਿੰਦਾ ਹੋਵੇ ਅਤੇ ਕਦੇ-ਕਦੇ ਹੀ ਵਧਦਾ ਹੋਵੇ ਅਜਿਹੇ ਮਰੀਜਾਂ ਨੂੰ ਡਾਈਟ ’ਚ ਸੁਧਾਰ ਅਤੇ ਸਿਹਤਮੰਦ ਜੀਵਨਸ਼ੈਲੀ ਦੀ ਸਲਾਹ ਦਿੱਤੀ ਜਾਂਦੀ ਹੈ, ਜਿਵੇਂਕਿ ਤਲੇ ਹੋਏ, ਜ਼ਿਆਦਾ ਨਮਕ ਯੁਕਤ ਫਾਸਟਫੂਡ ਦਾ ਸੇਵਨ ਘੱਟ ਕਰੋ, ਬੀਪੀ ਦੀਆਂ ਦਵਾਈਆਂ ਉਦੋਂ ਸ਼ੁਰੂ ਕੀਤੀਆਂ ਜਾਂਦੀਆਂ ਹਨ, ਜਦੋਂ ਉਪਰੋਕਤ ਵਰਜਿਤ ਪ੍ਰਯੋਗ ਦੇ ਬਾਵਜੂਦ ਤੈਅ ਮਾਨਕਾਂ ਤੋਂ ਜ਼ਿਆਦਾ ਬੀ.ਪੀ. ਵਧਿਆ ਹੋਇਆ ਹੋਵੇ। ਇਸ ਤੋਂ ਇਲਾਵਾ ਇਲਾਜ ਦੌਰਾਨ ਜੇਕਰ ਬੀ.ਪੀ. ਕੰਟਰੋਲ ਰਹਿਣ ਲੱਗੇ ਜਾਂ ਘੱਟ ਰਹਿਣ ਲੱਗੇ ਤਾਂ ਦਵਾਈ ਨੂੰ ਘੱਟ ਅਤੇ ਬੰਦ ਵੀ ਕੀਤਾ ਜਾ ਸਕਦਾ ਹੈ, ਪਰ ਇਹ ਕਿਸੇ ਯੋਗ ਡਾਕਟਰ ਦੀ ਨਿਗਰਾਨੀ ’ਚ ਹੀ ਸੰਭਵ ਹੈ ਫਿਰ ਵੀ ਮਰੀਜ਼ ਬੀ.ਪੀ. ਦੀ ਲਗਾਤਾਰ ਜਾਂਚ ਕਰਵਾਏ ਅਤੇ ਬੀ.ਪੀ. ਵਧਣ ’ਤੇ ਫਿਰ ਸਮੇਂ ’ਤੇ ਦਵਾਈਆਂ ਸ਼ੁਰੂ ਕੀਤੀਆਂ ਜਾਣ।
ਸਵਾਲ: ਹਾਈਪਰਟੈਨਸ਼ਨ ਲਈ ਬਹੁਤ ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਹਨ, ਫਿਰ ਵੀ ਜ਼ਿਆਦਾਤਰ ਮਰੀਜ਼ ਬੇਕਾਬੂ ਬੀ.ਪੀ. ਨਾਲ ਗ੍ਰਸਤ ਹਨ?
ਜਵਾਬ : ਬੀ.ਪੀ. ਦੀਆਂ ਦਵਾਈਆਂ ਲੈਣ ਦਾ ਇੱਕੋ-ਇੱਕ ਉਦੇਸ਼ ਬੀਪੀ ਨੂੰ ਕੰਟਰੋਲ ਕਰਨਾ ਹੋਵੇ, ਦਵਾਈ ਦੀ ਮਾਤਰਾ (ਡੋਜ਼), ਦਵਾਈ ਦਾ ਦੁਹਰਾਅ, ਦਵਾਈ ਦੇ ਪ੍ਰਕਾਰ ਦੇ ਆਧਾਰ ’ਤੇ ਹਰ ਮਰੀਜ਼ ਲਈ ਵੱਖ-ਵੱਖ ਹੁੰਦਾ ਹੈ ਕਿਸੇ ਨੂੰ ਦਵਾਈ ਦੀ ਘੱਟ ਮਾਤਰਾ ਦੀ ਲੋੜ ਹੁੰਦੀ ਹੈ ਅਤੇ ਕਿਸੇ ਨੂੰ ਜ਼ਿਆਦਾ ਮਾਤਰਾ ਦੀ ਇਸ ਲਈ ਜ਼ਿਆਦਾਤਰ ਕੇਸਾਂ ’ਚ ਬੀ.ਪੀ. ਦੇ ਕੰਟਰੋਲ ਨਾ ਹੋਣ ਦਾ ਮੁੱਖ ਕਾਰਨ ਹੁੰਦਾ ਹੈ ਦਵਾਈ ਰੋਜ਼ਾਨਾ ਨਾ ਲੈਣਾ, ਸਮੇਂ ’ਤੇ ਨਾ ਲੈਣਾ, ਪੂਰੀ ਮਾਤਰਾ ’ਚ ਨਾ ਲੈਣਾ, ਕਦੇ ਦਵਾਈ ਲੈਣਾ ਕਦੇ ਛੱਡ ਦੇਣਾ।
ਸਵਾਲ: ਤੁਸੀਂ ਬੀ.ਪੀ. ਦੇ ਮਰੀਜ਼ਾਂ ਨੂੰ ਕੀ ਸਲਾਹ ਦੇਣਾ ਚਾਹੋਗੇ?
ਜਵਾਬ : ਹਾਈਪਰਟੈਨਸ਼ਨ ਨੂੰ ਲੈ ਕੇ ਚਿੰਤਾ ਕਰਨ ਦੀ ਬਜਾਏ ਸਮੇਂ ’ਤੇ ਜ਼ਰੂਰ ਬਲੱਡ ਟੈਸਟ ਅਤੇ ਜਾਂਚਾਂ ਕਰਵਾਓ ਅਤੇ ਕਿਸੇ ਯੋਗ ਡਾਕਟਰ ਦੀ ਨਿਗਰਾਨੀ ’ਚ ਖਾਣ-ਪੀਣ ਅਤੇ ਜੀਵਨਸ਼ੈਲੀ ’ਚ ਸੁਧਾਰ ਕਰਕੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਸਹੀ ਮਾਤਰਾ ’ਚ ਬੀ. ਪੀ. ਦੀ ਦਵਾਈ ਦਾ ਸੇਵਨ ਨਿਯਮਿਤ ਤੌਰ ’ਤੇ ਰੋਜ਼ਾਨਾ ਸ਼ੁਰੂ ਕਰੋ ਅਤੇ ਬੀ.ਪੀ. ਦੀ ਜਾਂਚ ਕਰਵਾਉਂਦੇ ਰਹੋ।