ਸੇਵਾਦਾਰ ਨੂੰ ਬਖਸ਼ੀ ਪੁੱਤਰ ਦੀ ਦਾਤ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਸੌਦਾਗਰ ਰਾਮ ਲਾਟ ਸਾਹਿਬ ਕਸਬਾ ਰਾਣੀਆ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਕਿਰਪਾ ਦਾ ਪਰਮਾਰਥੀ ਕਰਿਸ਼ਮਾ ਇਸ ਪ੍ਰਕਾਰ ਵਰਣਨ ਕਰਦਾ ਹੈ:-

ਮੈਂ ਸ਼ਹਿਨਸ਼ਾਹ ਜੀ ਦੇ ਬਾਰੇ ਵਿੱਚ ਬਹੁਤ ਅਸਚਰਜ਼ ਗੱਲਾਂ ਸੁਣੀਆਂ ਸਨ ਤਾਂ ਮੈਂ ਵੀ ਸ਼ਹਿਨਸ਼ਾਹ ਜੀ ਦਾ ਸਤਿਸੰਗ ਸੁਣ ਕੇ ਨਾਮ-ਸ਼ਬਦ ਲੈ ਲਿਆ ਮੈਨੂੰ ਸਤਿਗੁਰੂ ਜੀ ਨੇ ਐਨਾ ਜ਼ਿਆਦਾ ਵਿਸ਼ਵਾਸ ਦਿੱਤਾ ਕਿ ਉਹਨਾਂ ਦੀ ਅਪਾਰ ਕਿਰਪਾ ਨਾਲ ਮੈਂ ਆਪਣੇ-ਆਪ ਨੂੰ ਸੇਵਾ ਦੇ ਲਈ ਸ਼ਹਿਨਸ਼ਾਹ ਜੀ ਦੇ ਚਰਨ-ਕਮਲਾਂ ਵਿੱਚ ਅਰਪਿਤ ਕਰ ਦਿੱਤਾ ਉਸ ਸਮੇਂ ਮੇਰੇ ਦੋ ਲੜਕੇ ਸਨ ਇੱਕ ਛੇ-ਸੱਤ ਸਾਲਾਂ ਦਾ ਸੀ ਅਤੇ ਦੂਜਾ ਤਿੰਨ-ਚਾਰ ਸਾਲ ਦਾ ਸੀ ਦੋਵੇਂ ਇੱਕ ਮਹੀਨੇ ਦੇ ਫਰਕ ਨਾਲ ਚੱਲ ਵਸੇ ਸੰਨ 1959 ਦੀ ਗੱਲ ਹੈ

ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਪ੍ਰੇਮੀ ਨਾਧਾ ਰਾਮ ਦੇ ਘਰ ਪਿੰਡ ਰਾਣੀਆ ਵਿਚ ਬਿਰਾਜ਼ਮਾਨ ਸਨ ਉੱਥੇ ਮੈਂ (ਸੌਦਾਗਰ ਰਾਮ ਲਾਟ ਸਾਹਿਬ) ਅਤੇ ਸੁੰਦਰ ਰਾਮ ਦੋਵੇਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਖੜ੍ਹੇ ਸਾਂ ਸਾਡੇ ਦੋ ਭਤੀਜੇ ਭੱਜ ਕੇ ਸਾਡੇ ਕੋਲ ਆਏ ਅਤੇ ਉਹਨਾਂ ਦੋਹਾਂ ਨੇ ਮੇਰੀ ਕਮੀਜ਼ ਨੂੰ ਫੜ ਲਿਆ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫੁਰਮਾਇਆ, ‘‘ਇਹ ਲਾਟ ਸਾਹਿਬ ਕੇ ਲੜਕੇ ਹੈਂ’’ ਸੁੰਦਰ ਰਾਮ ਨੇ ਉੱਤਰ ਦਿੱਤਾ ਕਿ ਸਾਈਂ ਜੀ ਨਹੀਂ ਲਾਟ ਸਾਹਿਬ ਦੇ ਤਾਂ ਦੋ ਲੜਕੇ ਸਨ ਪਰ ਉਹ ਦੋਵੇਂ ਹੀ ਚੱਲ ਵਸੇ ਹਨ

ਐਨੀ ਦੇਰ ਵਿਚ ਦੋਵੇਂ ਬੱਚੇ ਉੱਥੋਂ ਦੌੜ ਗਏ ਕੁਝ ਦੇਰ ਬਾਅਦ ਦੋਹਾਂ ਬੱਚਿਆਂ ਨੇ ਦੁਬਾਰਾ ਫਿਰ ਆ ਕੇ ਮੇਰੀ ਕਮੀਜ਼ ਨੂੰ ਫੜ ਲਿਆ ਫਿਰ ਅੰਤਰਯਾਮੀ ਸਤਿਗੁਰੂ ਜੀ ਨੇ ਬਚਨ ਫਰਮਾਇਆ, ‘‘ਭਈ! ਇਹ ਲਾਟ ਸਾਹਿਬ ਕੇ ਲੜਕੇ ਹੈਂ’’ ਪ੍ਰੇਮੀ ਸੁੰਦਰ ਰਾਮ ਨੇ ਕਿਹਾ ਕਿ ਨਹੀਂ ਸਾਈਂ ਜੀ! ਯੇ ਤੋ ਲਾਟ ਸਾਹਿਬ ਕੇ ਭਤੀਜੇ ਹੈਂ ਸੱਚੇ ਪਾਤਸ਼ਾਹ ਜੀ ਨੇ ਮੇਰੇ ਚਿਹਰੇ ਵੱਲ ਵੇਖ ਕੇ ਆਪਣੀ ਪਾਵਨ ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ,

‘‘ਇਹ ਤੋ ਆਪ ਹੀ ਲੜਕੋਂ ਜੈਸਾ ਹੈ ਇਸਕੇ ਲੀਏ ਸ਼ਹਿਨਸ਼ਾਹ ਦਾਤਾ ਸਾਵਣਸ਼ਾਹ ਸੇ ਲੜਕਾ ਲੇਂਗੇ’’

ਕੁਝ ਮਹੀਨਿਆਂ ਦੇ ਬਾਅਦ ਡੇਰਾ ਸੱਚਾ ਸੌਦਾ ਰਾਣੀਆ ਵਿਚ ਮਕਾਨਾਂ ਦੀ ਉਸਾਰੀ ਦੀ ਸੇਵਾ ਚੱਲ ਰਹੀ ਸੀ ਪ੍ਰੇਮੀ ਭਾਈ ਅਤੇ ਭੈਣਾਂ ਸੇਵਾ ਕਰ ਰਹੇ ਸਨ ਮੇਰੇ ਘਰਵਾਲੀ ਵੀ ਉਸ ਸੇਵਾ ’ਤੇ ਲੱਗੀ ਹੋਈ ਸੀ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਰਾਮ ਨੂੰ ਆਪਣੇ ਕੋਲ ਬੁਲਾਇਆ ਅਤੇ ਮੇਰੀ ਪਤਨੀ ਵੱਲ ਇਸ਼ਾਰਾ ਕਰਕੇ ਬਚਨ ਫਰਮਾਇਆ, ‘‘ਇਹ ਬੀਬੀ ਕੌਣ ਹੈ?’’ ਸੁੰਦਰ ਰਾਮ ਨੇ ਉੱਤਰ ਦਿੱਤਾ, ਸਾਈਂ ਜੀ! ਇਹ ਬੀਬੀ ਲਾਟ ਸਾਹਿਬ (ਪ੍ਰੇਮੀ ਸੌਦਾਗਰ ਰਾਮ) ਦੀ ਘਰਵਾਲੀ ਹੈ ਇਸ ਨੂੰ ਲੜਕਾ ਹੋਣ ਵਾਲਾ ਸਰਵ ਸਮਰੱਥ ਸਤਿਗੁਰੂ ਜੀ ਨੇ ਬਚਨ ਫਰਮਾਇਆ, ‘‘ਕਰੋ ਪੰਚਾਇਤ! ਸੁੰਦਰ ਰਾਮ ਪਕੜਾ ਗਿਆ ਤੇਰੇ ਕੋ ਕਿਆ ਪਤਾ ਹੈ ਕਿ ਲੜਕਾ ਹੋਵੇਗਾ ਪਰ ਹਮੇਂ ਸੁੰਦਰ ਰਾਮ ਕੀ ਲਾਜ ਰਖਨੀ ਪੜੇਗੀ ਲੜਕਾ ਹੀ ਹੋਗਾ ਇਸ ਜੈਸਾ ਲੜਕਾ ਔਰ ਕੋਈ ਨਹੀਂ ਹੋਵੇਗਾ’’ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਕੁਝ ਮਹੀਨਿਆਂ ਬਾਅਦ ਸਾਡੇ ਘਰ ਲੜਕੇ ਨੇ ਜਨਮ ਲੈ ਲਿਆ ਲੜਕਾ ਕੇਵਲ ਪੰਜ ਦਿਨਾਂ ਦਾ ਸੀ ਕਿ ਬਿਮਾਰ ਹੋ ਗਿਆ

ਉਹਨਾਂ ਦਿਨਾਂ ਵਿਚ ਡੇਰਾ ਸੱਚਾ ਸੌਦਾ ਰਾਣੀਆ ਵਿੱਚ ਇੱਟਾਂ ਦੀ ਪੌੜੀ ਚੜ੍ਹਾਈ ਗਈ ਸ਼ਹਿਨਸ਼ਾਹ ਜੀ ਨੇ ਮਿਸਤਰੀ ਨੂੰ ਬਚਨ ਫਰਮਾਇਆ, ‘‘ਇਸ ਸੀੜ੍ਹੀ ਕਾ ਢੂਲਾ ਸੰਭਲ ਕਰ ਖੋਲਨਾ ਹੈ’’ ਜਿਉਂ ਹੀ ਮਿਸਤਰੀ ਨੇ ਢੂਲਾ ਖੋਲ੍ਹਿਆ, ਉਸੇ ਵੇਲੇ ਪੌੜੀ ਡਿੱਗ ਪਈ ਮਿਸਤਰੀ ਇਸ ਗੱਲ ’ਤੇ ਆਪਣੀ ਹਾਨੀ ਮਹਿਸੂਸ ਕਰਨ ਲੱਗਿਆ ਅਤੇ ਪ੍ਰੇਸ਼ਾਨ ਹੋ ਗਿਆ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ, ‘‘ਕੋਈ ਬਾਤ ਨਹੀਂ ਕਾਲ ਮਾਂਗਤਾ ਥਾ ਲਾਟ ਕਾ ਛੋਰਾ ਦੋ ਗੱਟੇ ਸੀਮਿੰਟ ਕੇ ਮੱਥੇ ਮਾਰੇ ਸਾਵਣਸ਼ਾਹ ਕੀ ਦਾਤ ਨਹੀਂ ਦੀ’’ ਉਸੇ ਦਿਨ ਸ਼ਾਮ ਦੇ ਸਮੇਂ ਸਾਡਾ ਪਰਿਵਾਰ ਬਿਮਾਰ ਬੱਚੇ ਨੂੰ ਲੈ ਕੇ ਰਾਣੀਆ ਦਰਬਾਰ ਵਿਚ ਆਇਆ ਅਤੇ ਬੱਚੇ ਦੀ ਦਾਦੀ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ਵਿਚ ਅਰਜ਼ ਕੀਤੀ ਕਿ ‘ਸਾਈਂ ਜੀ! ਇਹ ਬੱਚਾ ਦੁੱਧ ਨਹੀਂ ਪੀਂਦਾ’ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਉਂਗਲੀ ਬੱਚੇ ਦੇ ਮੂੰਹ ਵਿਚ ਪਾ ਦਿੱਤੀ ਬੱਚਾ ਉਸੇ ਵੇਲੇ ਉਂਗਲੀ ਚੂਸਣ ਲੱਗਿਆ ਸਤਿਗੁਰੂ ਜੀ ਨੇ ਬਚਨ ਫਰਮਾਇਆ, ‘ਤੁਮ ਕਹਿਤੇ ਹੋ ਕਿ ਬੱਚਾ ਦੂਧ ਨਹੀਂ ਪੀਤਾ, ਇਹ ਤੋ ਹਮਾਰੀ ਉਂਗਲੀ ਖਾਏ ਜਾਤਾ ਹੈ’ ਸਤਿਗੁਰੂ ਜੀ ਦੀ ਮਿਹਰ ਨਾਲ ਬੱਚਾ ਉਸੇ ਦਿਨ ਠੀਕ ਹੋ ਗਿਆ

ਕੁਝ ਦਿਨਾਂ ਦੇ ਬਾਅਦ ਸਾਡਾ ਪਰਿਵਾਰ ਬੱਚੇ ਦਾ ਨਾ ਰਖਵਾਉਣ ਦੇ ਲਈ ਡੇਰਾ ਸੱਚਾ ਸੌਦਾ ਰਾਣੀਆ ਦਰਬਾਰ ਵਿਚ ਆਇਆ ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ਇਹ ਬੱਚਾ ਪਹਿਲੇ ਮਾਂ ਕੇ ਪੇਟ ਮੇਂ ਲੜਕੀ ਥਾ ਇਸਕਾ ਨਾਮ ਮੋਨ ਸੇ ਮੋਨਾ ਰਾਮ ਰੱਖੇਂ’’ ਅਸਲ ਵਿਚ ਜੋ ਕੁਝ ਵੀ ਹੋਇਆ ਸਤਿਗੁਰ ਨੇ ਖੁਦ ਕੀਤਾ ਪਰ ਸਤਿਗੁਰ ਆਪਣੇ ’ਤੇ ਨਹੀਂ ਲੈਂਦਾ ਇਸ ਪ੍ਰਕਾਰ ਸਤਿਗੁਰੂ ਦੇ ਹੁਕਮ ਨਾਲ ਹੀ ਮੋਨਾ ਰਾਮ ਦਾ ਜਨਮ ਹੋਇਆ

ਜਿਸ ਦਿਨ ਮੇਰੇ ਲੜਕੇ ਦਾ ਜਨਮ ਹੋਇਆ, ਉਸ ਸਮੇਂ ਮੈਂ ਦਰਬਾਰ ਵਿਚ ਸੇਵਾ ਕਰ ਰਿਹਾ ਸੀ ਸ਼ਹਿਨਸ਼ਾਹ ਜੀ ਨੇ ਮੈਨੂੰ ਆਦੇਸ਼ ਫਰਮਾਇਆ, ‘‘ਤੇਰੇ ਘਰ ਲੜਕਾ ਹੂਆ ਹੈ ਟਾਲ-ਮਟੋਲ ਨਹੀਂ ਕਰਨੀ ਤੇਰੇ ਸੇ ਦੇਸੀ ਘੀ ਕਾ ਕੜਾਹ (ਹਲਵਾ) ਖਿਲਾਨਾ ਹੈ ਸੰਗਤ ਕੋ’’ ਫਿਰ ਮੈਂ ਸਤਿਗੁਰੂ ਦੇ ਹੁਕਮ ਅਨੁਸਾਰ ਆਪਣੇ ਘਰ ਤੋਂ ਦੇਸੀ ਘਿਓ ਦਾ ਕੜਾਹ ਬਣਾ ਕੇ ਲਿਆਇਆ ਅਤੇ ਕੁੱਲ ਮਾਲਕ ਦੇ ਹੁਕਮ ਨਾਲ ਸਾਰੀ ਸੰਗਤ ਨੂੰ ਖਵਾਇਆ

ਪੂਰਨ ਸਤਿਗੁਰੂ ਦੇ ਕੋਲ ਸਦਾ ਹੀ ਰਹਿਮਤਾਂ ਦੇ ਭੰਡਾਰ ਭਰੇ ਰਹਿੰਦੇ ਸਨ ਉਹ ਜਿਸ ਨੂੰ ਜੋ ਚਾਹੁਣ, ਜਦੋਂ ਚਾਹੁਣ ਦੇ ਸਕਦੇ ਹਨ, ਦਿੰਦੇ ਹਨ, ਬਖਸ਼ਦੇ ਹਨ ਉਹਨਾਂ ਦੀ ਬਖਸ਼ਿਸ਼ ਨੂੰ ਪਰਮਾਤਮਾ ਵੀ ਨਹੀਂ ਰੋਕਦਾ ਜਿਵੇਂ ਕਿ ਉਪਰੋਕਤ ਸਾਖੀ ਤੋਂ ਸਪੱਸ਼ਟ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!