made the impossible possible killed the dead experiences of satsangis

ਅਸੰਭਵ ਨੂੰ ਸੰਭਵ ਕਰ ਦਿੱਤਾ, ਮੁਰਦੇ ਵਿੱਚ ਜਾਨ ਪਾ ਦਿੱਤੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਮੈਂ ਬਲਜਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਸ੍ਰੀ ਗਿਆਨ ਚੰਦ ਪਿੰਡ ਤੇ ਡਾਕਖਾਨਾ ਜੰਡਵਾਲਾ ਮੀਰਾਂ ਸਾਂਗਲਾ ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਦਾ ਰਹਿਣ ਵਾਲਾ ਹਾਂ

ਇਹ ਗੱਲ ਸੰਨ 2020 ਦੇ ਸਤੰਬਰ ਮਹੀਨੇ ਦੀ ਹੈ ਜਦੋਂ ਕੋਰੋਨਾ ਦੀ ਪਹਿਲੀ ਲਹਿਰ ਦਾ ਕਹਿਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ ਹਰ ਰੋਜ਼ ਦੀ ਤਰ੍ਹਾਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮੈਨੂੰ ਹਲਕਾ ਜਿਹਾ ਬੁਖਾਰ ਮਹਿਸੂਸ ਹੋਇਆ ਅਤੇ ਥਕਾਵਟ ਵੀ ਬਹੁਤ ਮਹਿਸੂਸ ਹੋ ਰਹੀ ਸੀ ਜਿਸ ਤਰ੍ਹਾਂ ਅਕਸਰ ਘਰਾਂ ਵਿੱਚ ਅਸੀਂ ਕੋਈ ਦਵਾਈ ਲੈ ਲੈਂਦੇ ਹਾਂ, ਮੈਂ ਵੀ ਪਰਵਾਹ ਨਹੀਂ ਕੀਤੀ ਅਤੇ ਘਰੇ ਹੀ ਦਵਾਈ ਲੈ ਲਈ ਤਿੰਨ ਚਾਰ ਦਿਨ ਇਸ ਤਰ੍ਹਾਂ ਹੀ ਭੱਜ-ਦੌੜ ਵਿੱਚ ਨਿਕਲ ਗਏ ਮੈਂ ਆਪਣੀ ਸਿਹਤ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਚੌਥੇ ਦਿਨ ਰਾਤ ਨੂੰ ਲਗਭਗ 12:00 ਵਜੇ ਅਚਾਨਕ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ, ਮੇਰਾ ਦਮ ਘੁਟ ਰਿਹਾ ਹੈ ਅਚਾਨਕ ਮੈਨੂੰ ਸਾਹ ਲੈਣ ਵਿੱਚ ਬਹੁਤ ਪ੍ਰੇਸ਼ਾਨੀ ਹੋਣ ਲੱਗੀ ਮੇਰੀ ਅਜਿਹੀ ਗੰਭੀਰ ਹੁੰਦੀ ਹਾਲਤ ਨੂੰ ਦੇਖਦੇ ਹੋਏ

ਮੇਰੇ ਪਰਿਵਾਰ ਵਾਲੇ ਵੀ ਘਬਰਾ ਗਏ ਅਤੇ ਜਲਦੀ ਮੈਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਲੈ ਗਏ ਪਰ ਮੇਰੀ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜਦੀ ਦੇਖ ਕੇ ਡਾਕਟਰ ਵੀ ਘਬਰਾ ਗਏ ਉਹਨਾਂ ਨੇ ਮੈਨੂੰ ਛੇਤੀ ਤੋਂ ਛੇਤੀ ਕਿਸੇ ਚੰਗੇ ਹਸਪਤਾਲ ਵਿੱਚ ਲਿਜਾਣ ਲਈ ਕਿਹਾ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਮੇਰਾ ਪਰਿਵਾਰ ਕਈ ਪੁਸ਼ਤਾਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਇਸ ਲਈ ਸਾਰੇ ਵਰਤਮਾਨ ਗੱਦੀਨਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨ ਕਮਲਾਂ ਵਿੱਚ ਪ੍ਰਾਰਥਨਾ ਕਰਨ ਲੱਗੇ ਮੇਰੀ ਸੀਰੀਅਸ ਹਾਲਤ ਨੂੰ ਦੇਖ ਕੇ ਮੈਨੂੰ ਛੇਤੀ ਐਮਰਜੰਸੀ ਵਿੱਚ ਐਡਮਿਟ ਕੀਤਾ ਗਿਆ ਅਤੇ ਵੈਂਟੀਲੇਟਰ ’ਤੇ ਰੱਖਿਆ ਗਿਆ ਡਾਕਟਰਾਂ ਨੇ ਮੇਰੇ ਸੈਂਪਲ ਤੇ ਟੈਸਟ ਲਏ ਅਤੇ ਮੇਰੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮੇਰੇ ਫੇਫੜੇ ਕੋਰੋਨਾ ਕਾਰਨ 80 ਪਰਸੈਂਟ ਖਰਾਬ ਹੋ ਚੁੱਕੇ ਹਨ ਅਜੇ ਇਸ ਮੁਸੀਬਤ ਨਾਲ ਪਰਿਵਾਰ ਜੂਝ ਹੀ ਰਿਹਾ ਸੀ

ਕਿ ਇਸੇ ਦੌਰਾਨ ਮੇਰੇ ਪਾਪਾ ਅਤੇ ਵੱਡੇ ਭਾਈ ਦੀ ਵੀ ਤਬੀਅਤ ਵਿਗੜ ਗਈ, ਉਹਨਾਂ ਨੂੰ ਵੀ ਅੱਡ-ਅੱਡ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਮੇਰੇ ਕੋਲ ਮੇਰੀ ਪਤਨੀ ਸੀ ਮੇਰੇ ਦੋ ਬੱਚੇ ਤੇ ਮੰਮੀ ਉਸੇ ਹਸਪਤਾਲ ਦੇ ਕੋਲ ਰਹਿਣ ਲਈ ਆ ਗਏ ਤਿੰਨ-ਚਾਰ ਦਿਨਾਂ ਦੇ ਅੰਦਰ-ਅੰਦਰ ਜਿਵੇਂ ਮੇਰੀ ਸਾਰੀ ਦੁਨੀਆਂ ਹੀ ਅਸਤ-ਵਿਅਸਤ ਹੋ ਗਈ ਉੱਥੋਂ ਦੇ ਅਨੁਭਵੀ ਡਾਕਟਰ ਲਗਾਤਾਰ ਮੇਰੀ ਹਾਲਤ ਨੂੰ ਸੁਧਾਰਨ ਦਾ ਯਤਨ ਕਰ ਰਹੇ ਸਨ, ਪਰ ਮੇਰੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ ਮੈਨੂੰ ਸਾਹ ਲੈਣ ਵਿੱਚ ਦਿੱਕਤ ਹੋਰ ਵੀ ਵਧਦੀ ਜਾ ਰਹੀ ਸੀ ਮੇਰਾ ਆਕਸੀਜ਼ਨ ਲੇਵਲ ਦਿਨ ਪ੍ਰਤੀ ਦਿਨ ਘੱਟ ਹੁੰਦਾ ਜਾ ਰਿਹਾ ਸੀ ਇਸੇ ਦੌਰਾਨ ਮੇਰੀ ਭੈਣ ਪੂਨਮ ਇੰਸਾਂ ਜੋ ਕਿ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਗੁਰ-ਬ੍ਰਹਮਚਾਰੀ ਸੇਵਾਦਾਰ ਹੈ, ਉਸ ਨੇ ਐਡਮ ਬਲਾਕ ਜ਼ਰੀਏ, ਪਿਤਾ ਜੀ ਦੇ ਚਰਨਾਂ ਵਿੱਚ ਮੇਰੀ ਚੱਲ ਰਹੀ ਸਥਿਤੀ ਨੂੰ ਬਿਆਨ ਕੀਤਾ ਪੂਜਨੀਕ ਪਿਤਾ ਜੀ ਨੇ ਆਪਣੇ ਅਸ਼ੀਰਵਾਦ ਦੇ ਨਾਲ ਬਚਨ ਫਰਮਾਏ ਕਿ ਟੈਨਸ਼ਨ ਨਹੀਂ ਲੈਣੀ ਪਾੱਜ਼ੀਟਿਵ ਰਹੋ ਸਾਰੀ ਦੁਨੀਆਂ ਠੀਕ ਹੋ ਰਹੀ ਹੈ ਸਾਰਾ ਪਰਿਵਾਰ ਸਿਮਰਨ ਕਰੋ ਅਤੇ ਜੋ ਵੀ ਖਾਣ ਨੂੰ ਦਿੰਦੇ ਹੋ, ਸਿਮਰਨ ਕਰਕੇ ਦੇਣਾ ਹੈ

ਇੱਕ ਪਾਸੇ ਤਾਂ ਹਜ਼ੂਰ ਪਿਤਾ ਜੀ ਦੇ ਭੇਜੇ ਹੋਏ ਬਚਨਾਂ ਨਾਲ ਸਭ ਨੂੰ ਰਾਹਤ ਮਿਲੀ ਅਤੇ ਦੂਜੇ ਪਾਸੇ ਮੇਰੀ ਹਾਲਤ ਬਦ ਤੋਂ ਬਦਤਰ ਹੋ ਗਈ ਆਖਰ ਉਹ ਪਲ ਆ ਗਿਆ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਇਹ ਕੁਝ ਘੰਟਿਆਂ ਜਾਂ ਦਿਨਾਂ ਦਾ ਹੀ ਮਹਿਮਾਨ ਹੈ ਮੇਰੇ ਪਰਿਵਾਰ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੇਰੀ ਪਤਨੀ ਲਗਾਤਾਰ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਮੇਰੀ ਜਾਨ ਬਖਸ਼ਣ ਦੀ ਅਰਦਾਸ ਕਰ ਰਹੀ ਸੀ ਮੇਰੀ ਜਾਨ ਬਚਾਉਣ ਦਾ ਆਖਰੀ ਯਤਨ ਡਾਕਟਰਾਂ ਦੇ ਅਨੁਸਾਰ ਇੱਕ ਮੈਡੀਕਲ ਪਰਸੀਜਰ (ਟਰੈਚੋਸਟੋਮੀ) ਸੀ ਜਿਸ ਵਿੱਚ ਮੇਰੇ ਅੰਦਰ ਇੱਕ ਪਾਈਪ ਪਾਈ ਜਾਣੀ ਸੀ ਪਰ ਇਸ ਪ੍ਰਕਿਰਿਆ ਵਿੱਚ ਮੇਰੀ ਜਾਨ ਜਾਣ ਦੇ ਚਾਂਸ 99 ਪ੍ਰਤੀਸ਼ਤ ਸਨ ਪਤਨੀ ਨੇ ਕੰਬਦੇ ਹੋਏ ਹੱਥਾਂ ਨਾਲ ਡਾਕਟਰ ਦੇ ਕਹੇ ਅਨੁਸਾਰ ਇਸ ਪ੍ਰਕਿਰਿਆ ਨੂੰ ਕਰਨ ਲਈ ਹਾਂ ਕਹਿੰਦੇ ਹੋਏ ਦਸਤਖ਼ਤ ਕਰ ਦਿੱਤੇ ਮੇਰੀ ਪਤਨੀ ਦੱਸਦੀ ਹੈ ਕਿ ਉਸ ਵਾਰਡ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਸਨ ਅਤੇ ਹਰ ਰੋਜ਼ ਦੇ ਇਸ ਮੰਜ਼ਰ ਨੂੰ ਦੇਖ ਕੇ ਉਹ ਹਰ ਪਲ ਮਰਦੀ ਸੀ ਕਰੋਨਾ ਦਾ ਪ੍ਰਕੋਪ ਬਹੁਤ ਵਧ ਗਿਆ ਸੀ

ਹਰ ਪਾਸੇ ਮੌਤ ਦਾ ਤਾਂਡਵ ਚੱਲ ਰਿਹਾ ਸੀ ਆਖਰ ਡਾਕਟਰਾਂ ਨੇ ਮੇਰੇ ਮੂੰਹ ਦੇ ਰਾਹੀਂ ਮੇਰੇ ਸਰੀਰ ਵਿੱਚ ਪਾਈਪ ਪਾ ਦਿੱਤੀ ਮੇਰੇ ਹੱਥਾਂ ਅਤੇ ਪੈਰਾਂ ਨੂੰ ਮੇਰੇ ਬੈੱਡ ਨਾਲ ਬੰਨ੍ਹ ਦਿੱਤਾ ਤਾਂ ਕਿ ਮੈਂ ਕਿਸੇ ਤਰ੍ਹਾਂ ਦੀ ਹਿਲਜੁਲ ਨਾ ਕਰਾਂ ਮੈਨੂੰ ਮੇਰੀ ਮੌਤ ਬਿਲਕੁਲ ਮੇਰੇ ਸਾਹਮਣੇ ਨਜ਼ਰ ਆ ਰਹੀ ਸੀ ਮੇਰਾ ਸਾਹ ਬਿਲਕੁਲ ਰੁਕ ਗਿਆ ਅਤੇ ਤਦ ਮੈਨੂੰ ਅਹਿਸਾਸ ਹੋਇਆ ਜਿਵੇਂ ਹਜ਼ੂਰ ਪਿਤਾ ਜੀ ਪ੍ਰਤੱਖ ਮੇਰੇ ਸਾਹਮਣੇ ਖੜ੍ਹੇ ਹਨ ਹਜ਼ੂਰ ਪਿਤਾ ਜੀ ਨੇ ਸਭ ਤੋਂ ਪਹਿਲਾਂ ਮੇਰੇ ਹੱਥਾਂ ਅਤੇ ਪੈਰਾਂ ਨੂੰ ਖੋਲ੍ਹਿਆ, ਫਿਰ ਮੇਰੇ ਮੂੰਹ ਵਿੱਚੋਂ ਪਾਈਪ ਕੱਢ ਕੇ ਅਤੇ ਆਪਣੇ ਨੂਰੀ ਦੀਦਾਰ ਨਾਲ ਮੈਨੂੰ ਪਿਆਰ ਬਖਸ਼ਦੇ ਹੋਏ ਅਸ਼ੀਰਵਾਦ ਦਿੱਤਾ ਫਿਰ ਪਿਤਾ ਜੀ ਨੇ ਮੈਨੂੰ ਗੋਦ ਵਿੱਚ ਬਿਠਾਇਆ ਅਤੇ ਮੈਨੂੰ ਉੱਪਰ ਵੱਲ ਲੈ ਗਏ ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਜਿਸ ਤਰ੍ਹਾਂ ਅਸੀਂ ਕਿਸੇ ਬਹੁਤ ਵੱਡੇ ਬਰਫ ਦੇ ਪਹਾੜ ’ਤੇ ਪਹੁੰਚ ਗਏ ਜਿਸ ਤਰ੍ਹਾਂ ਕਿ ਹਿਮਾਚਲ ਡੇਰੇ ਚਚੀਆ ਨਗਰੀ ਦਾ ਦ੍ਰਿਸ਼ ਹੋਵੇ

ਪੂਜਨੀਕ ਪਿਤਾ ਜੀ ਨੇ ਫਰਮਾਇਆ, ‘‘ਕਿਵੇਂ ਭੋਲ਼ਿਆ, ਉੱਤੇ ਰਹਿਣਾ ਹੈ ਕਿ ਥੱਲੇ’’ ਮੈਂ ਪਿਤਾ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ ਮੇਰੇ ਬੱਚੇ ਛੋਟੇ-ਛੋਟੇ ਹਨ ਮੇਰੀ ਪਤਨੀ ਦੀ ਉਮਰ ਵੀ ਬਹੁਤ ਘੱਟ ਹੈ ਉਹ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕੇਗੀ ਇਸ ਦੌਰਾਨ ਪੂਜਨੀਕ ਪਿਤਾ ਜੀ ਦੇ ਨਾਲ ਮੇਰੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਪੂਜਨੀਕ ਪਿਤਾ ਜੀ ਤੋਂ ਸ਼ੰਕਾ ਜਤਾਉਂਦੇ ਹੋਏ ਪੁੱਛਿਆ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਜਦੋਂ ਕਿ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਮੇਰੇ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕਰਵਾਉਂਦੇ ਹੋਏ ਫਰਮਾਇਆ ਕਿ ਅੱਜ ਤੋਂ ਦਸ ਸਾਲ ਪਹਿਲਾਂ ਤੇਰਾ ਇੱਕ ਭਿਆਨਕ ਕਰਮ ਸੀ, ਜਦੋਂ ਤੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਤੇਰੀ ਗੱਡੀ ਦਾ ਤਾਂ ਕੁਝ ਨਹੀਂ ਬਚਿਆ ਸੀ, ਪਰ ਤੈਨੂੰ ਖਰੋਚ ਤੱਕ ਨਹੀਂ ਆਈ ਸੀ

ਇਸ ਦੇ ਪੰਜ ਸਾਲ ਬਾਅਦ ਤੇਰੀ ਰੀੜ੍ਹ ਦੀ ਹੱਡੀ ਵਿੱਚ ਬਹੁਤ ਦਿੱਕਤ ਹੋ ਗਈ ਸੀ, ਜਦੋਂ ਤੇਰਾ ਸਰਜਰੀ ਵਾਲਾ ਕਰਮ ਤੇਰੇ ਤੋਂ ਸਿਰਫ਼ ਕੁਝ ਕਸਰਤ ਕਰਵਾ ਕੇ ਹੀ ਕੱਟ ਦਿੱਤਾ ਸੀ ਇਸ ਤੋਂ ਬਾਅਦ 2019 ਵਿੱਚ ਤੈਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਸੀ ਜਿਸ ਨਾਲ ਤੇਰੀ ਬਦਨਾਮੀ ਵੀ ਹੋਈ ਪਰ ਅਸੀਂ ਉਸ ਕੇਸ ਨੂੰ ਵੀ ਬੰਦ ਕਰਵਾ ਦਿੱਤਾ ਅਤੇ ਅੱਜ ਫੇਰ ਤੇਰੀ ਜਾਨ ਬਖਸ਼ ਰਹੇ ਹਾਂ ਤੇਰੇ ਅੰਦਰ ਇੱਕ ਨਵਾਂ ਇੰਜਣ ਰੱਖ ਦਿੱਤਾ ਹੁਣ ਯਾਦ ਰੱਖੀਂ ਸਾਨੂੰ, ਤੈਨੂੰ ਜਿੰਦ ਬਖ਼ਸ਼ੀ ਹੈ ਤੇਰੇ ਭਰਾ ਨੂੰ ਵੀ ਕਹਿ ਦੇਵੀਂ ਕਿ ਤੇਰੀਆਂ ਬਾਹਾਂ ਮੋੜ ਰਹੇ ਹਾਂ ਜੋ ਕਹਿ ਰਹੇ ਸੀ ਕਿ ਤੂੰ ਬਚਦਾ ਨਹੀਂ ਉਹਨਾਂ ਨੂੰ ਕਹਿ ਦੇਵੀਂ ਕਿ ਐਵੇਂ ਕੱਚਾ ਧੂੰਆਂ ਨਾ ਮਾਰਿਆ ਕਰਨ.. ਅਸੀਂ ਵੀ ਕਿਹਾ ਕਿ ਹੋਣ ਅਸੀਂ ਵੀ ਨਹੀਂ ਦਿੰਦੇ ਕੁਛ ਹੁਣ ਸੇਵਾ ਸਿਮਰਨ ਕਰਕੇ ਜ਼ਿੰਦਗੀ ਬਸਰ ਕਰਨਾ

ਮੈਂ ਸ਼ੰਕਾ ਜਤਾਉਂਦੇ ਹੋਏ ਪੁੱਛਿਆ ਕਿ ਕੀ ਮੈਂ ਦਰਬਾਰ ਵਿੱਚ ਰਹਿ ਕੇ ਸੇਵਾ ਕਰਨੀ ਹੈ ਤਾਂ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਨਹੀਂ ਭੋਲ਼ਿਆ, ਰਹਿਣਾ ਤਾਂ ਗ੍ਰਹਿਸਤੀ ’ਚ ਹੀ ਹੈ ਤਦ ਹੀ ਪੂਜਨੀਕ ਪਿਤਾ ਜੀ ਮੈਨੂੰ ਗੋਦ ਵਿਚ ਬਿਠਾ ਕੇ ਦੋਬਾਰਾ ਹਸਪਤਾਲ ਦੇ ਉਸੇ ਕਮਰੇ ਵਿੱਚ ਲੈ ਆਏ ਉਸ ਤੋਂ ਬਾਅਦ ਲਗਾਤਾਰ ਮੈਨੂੰ ਹਜ਼ੂਰ ਪਿਤਾ ਜੀ ਦੇ ਦਰਸ਼ਨ ਹੁੰਦੇ ਰਹੇ ਡਾਕਟਰ ਬੜੀ ਹੈਰਾਨੀ ਨਾਲ ਮੈਨੂੰ ਦੇਖ ਰਹੇ ਸਨ ਕਿਉਂਕਿ ਮੇਰੇ ਮੂੰਹ ਵਿੱਚੋਂ ਪਾਈਪ ਨਿਕਲ ਚੁੱਕੀ ਸੀ ਅਤੇ ਮੇਰੇ ਹੱਥ-ਪੈਰ ਵੀ ਖੁੱਲ੍ਹੇ ਸਨ ਉਹ ਕਹਿ ਰਹੇ ਸਨ ਕਿ ਆਖਰ ਕੋਈ ਆਪਣੀ ਹੀ ਪਾਈਪ ਕਿਸ ਤਰ੍ਹਾਂ ਕੱਢ ਸਕਦਾ ਹੈ? ਮੇਰੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਆਉਣਾ ਸ਼ੁਰੂ ਹੋ ਗਿਆ ਜਦੋਂ ਮੇਰੀ ਪਤਨੀ ਮੇਰੇ ਕੋਲ ਆਈ ਤਾਂ ਮੈਂ ਉਸ ਨੂੰ ਸਤਿਗੁਰੂ ਜੀ ਦੀ ਰਹਿਮਤ ਦਾ ਕਰਿਸ਼ਮਾ ਸੁਣਾਇਆ

ਮੈਨੂੰ ਪਤਾ ਹੈ ਕਿ ਪੂਜਨੀਕ ਪਿਤਾ ਜੀ ਦੇ ਅਹਿਸਾਨ ਬੋਲ ਕੇ ਜਾਂ ਸ਼ਬਦਾਂ ਦੀ ਲਿਖਾਵਟ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਦੇ ਉਪਕਾਰਾਂ ਦੀ ਤਾਂ ਕੋਈ ਸੀਮਾ ਹੀ ਨਹੀਂ ਹੈ, ਉਹ ਤਾਂ ਪਲ-ਪਲ ਆਪਣੇ ਜੀਵਾਂ ਦੀ ਸੰਭਾਲ ਕਰਦੇ ਹਨ ਸਾਰੀ ਦੁਨੀਆਂ ਪੂਜਨੀਕ ਪਿਤਾ ਜੀ ਦੇ ਸੁਨਾਰੀਆ ਧਾਮ ਤੋਂ ਆਉਣ ਦਾ ਇੰਤਜ਼ਾਰ ਕਰ ਰਹੀ ਸੀ, ਉੱਥੇ ਹੀ ਹਜ਼ੂਰ ਪਿਤਾ ਜੀ ਪ੍ਰਤੱਖ ਮੇਰੇ ਕੋਲ ਰਹਿ ਕੇ ਮੇਰੀ ਲਗਾਤਾਰ ਸੰਭਾਲ ਕਰ ਰਹੇ ਸਨ ਮੇਰੀ ਸੁਧਰਦੀ ਹਾਲਤ ਨੂੰ ਵੇਖ ਕੇ ਡਾਕਟਰ ਬੜੇ ਹੈਰਾਨ ਸਨ ਉਹਨਾਂ ’ਚੋਂ ਇੱਕ ਅਨੁਭਵੀ ਡਾਕਟਰ ਰੁਪਿੰਦਰ ਦਾ ਕਹਿਣਾ ਸੀ ਕਿ ਜਿਸ ਨੂੰ ਅਸੀਂ ਡੈੱਡ ਘੋਸ਼ਿਤ ਕਰ ਦੇਈਏ ਉਸ ਦਾ ਜਿੰਦਾ ਰਹਿਣਾ ਨਾ-ਮੁਮਕਿਨ ਹੁੰਦਾ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਇਹ ਉਹਨਾਂ ਲਈ ਚਮਤਕਾਰ ਤੋਂ ਘੱਟ ਨਹੀਂ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੇਰੇ ਰੱਖਿਅਕ ਹਰ ਵਕਤ ਮੇਰੇ ਕੋਲ ਹੀ ਰਹਿੰਦੇ ਹਨ ਮੈਨੂੰ ਪਿਤਾ ਜੀ ਦੇ ਹਰ ਵਕਤ ਦਰਸ਼ਨ ਹੋ ਰਹੇ ਸਨ ਕਦੇ ਮੇਰੇ ਬੈੱਡ ਦੇ ਕੋਲ, ਕਦੇ ਸਾਹਮਣੇ ਤੋਂ, ਕਦੇ ਧੁੱਪ ਨੂੰ ਰੋਕਣ ਲਈ ਲਾਈ ਗਈ ਖਿੜਕੀ ’ਤੇ ਲੱਗੀ ਚਾਦਰ ਵਿੱਚੋਂ ਹੀ ਮੈਨੂੰ ਨਿਹਾਰਦੇ ਰਹਿੰਦੇ ਸਨ ਪੂਜਨੀਕ ਪਿਤਾ ਜੀ ਨੇ ਕੇਵਲ ਮੇਰੀ ਜਾਨ ਹੀ ਨਹੀਂ ਬਖ਼ਸ਼ੀ, ਸਗੋਂ ਮਾਂ ਦੀ ਤਰ੍ਹਾਂ ਹਰ ਵਕਤ ਮੇਰੀ ਨਿਗਰਾਨੀ ਵੀ ਕੀਤੀ

ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਬੈੱਡ ’ਤੇ ਲੇਟਿਆ ਹੋਇਆ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਮੈਂ ਪਿਤਾ ਜੀ ਨੂੰ ਕਿਹਾ, ਪਿਤਾ ਜੀ! ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਘਟ-ਘਟ ਦੇ ਜਾਣਨਹਾਰ ਪਿਤਾ ਜੀ ਨੇ ਕਿਹਾ ਕਿ ਬੇਟਾ, ਕੱਲ੍ਹ ਸ਼ਾਮ ਨੂੰ 6:00 ਵਜੇ ਤੈਨੂੰ ਏ.ਸੀ.ਰੂਮ ਵਿੱਚ ਸ਼ਿਫ਼ਟ ਕਰ ਦੇਵਾਂਗੇ ਅਤੇ ਠੀਕ ਉਵੇਂ ਹੀ ਹੋਇਆ ਅਗਲੇ ਦਿਨ ਛੇ ਵਜੇ ਮੈਨੂੰ ਏ.ਸੀ. ਰੂਮ ਦੇ ਦਿੱਤਾ ਗਿਆ

ਫਿਰ ਮੈਨੂੰ ਦਵਾਈਆਂ ਕਾਰਨ ਕਬਜ਼ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਗਈ ਇਸ ਤੋਂ ਬਹੁਤ ਪ੍ਰੇਸ਼ਾਨ ਹੋ ਗਿਆ ਵਾਰ-ਵਾਰ ਇਸ ਦੀ ਦਵਾਈ ਲੈਣ ’ਤੇ ਵੀ ਮੈਨੂੰ ਕੋਈ ਰਾਹਤ ਨਹੀਂ ਮਿਲੀ ਮੇਰਾ ਦੋ ਤੋਂ ਤਿੰਨ ਵਾਰ ਅਨੀਮਾ ਵੀ ਕੀਤਾ ਗਿਆ ਪਰ ਫਿਰ ਵੀ ਕੋਈ ਸੁਧਾਰ ਨਹੀਂ ਹੋਇਆ ਮੈਂ ਫਿਰ ਪੂਜਨੀਕ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਕਬਜ਼ ਠੀਕ ਨਹੀਂ ਹੋ ਰਹੀਂ ਤਾਂ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਬੇਟਾ ਕੁਛ ਨਹੀਂ ਹੈ ਬਿਸਲੇਰੀ ਦਾ ਪਾਣੀ ਮੰਗਵਾ ਕੇ ਪੀ ਲੈ ਅਗਲੇ ਦਿਨ ਜਦੋਂ ਮੇਰਾ ਭਰਾ ਮੈਨੂੰ ਮਿਲਣ ਲਈ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਬਿਸਲੇਰੀ ਦਾ ਪਾਣੀ ਲਿਆ ਕੇ ਦੇ ਉਸ ਪਾਣੀ ਨੂੰ ਪੀਂਦੇ ਹੀ ਮੇਰੀ ਤਬੀਅਤ ਠੀਕ ਹੋ ਗਈ ਅਤੇ ਮੈਨੂੰ ਇਸ ਤੋਂ ਵੀ ਰਾਹਤ ਮਿਲੀ

ਲਗਾਤਾਰ ਬਿਮਾਰ ਰਹਿਣ ਕਾਰਨ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਮੇਰਾ ਵਜ਼ਨ ਲਗਭਗ 90 ਕਿੱਲੋ ਤੋਂ 42 ਕਿੱਲੋ ਤੱਕ ਆ ਗਿਆ ਸੀ ਮੇਰਾ ਬਿਸਤਰੇ ਤੋਂ ਉੱਠਣਾ ਵੀ ਮੁਸ਼ਕਲ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੈਨੂੰ ਨਾਰਮਲ ਚੱਲਣ-ਫਿਰਨ ਵਿੱਚ ਵੀ ਡਾਕਟਰ ਦੇ ਅਨੁਸਾਰ 3 ਮਹੀਨੇ ਦਾ ਸਮਾਂ ਲੱਗੇਗਾ ਇਸ ਦੌਰਾਨ ਮੇਰੀ ਭੈਣ ਪੂਨਮ ਨੇ ਮੇਰੇ ਲਈ ਪੂਜਨੀਕ ਪਿਤਾ ਜੀ ਦੇ ਅਸ਼ੀਰਵਾਦ ਨਾਲ ਬਦਾਮ ਦਾ ਪ੍ਰਸ਼ਾਦ ਭੇਜਿਆ ਮੇਰੇ ਪਰਿਵਾਰ ਨੇ ਜਿਵੇਂ ਹੀ ਉਹ ਪ੍ਰਸ਼ਾਦ ਮੇਰੇ ਮੂੰਹ ਵਿੱਚ ਪਾਇਆ, ਉਸ ਨੂੰ ਖਾਂਦੇ ਹੀ ਇੱਕਦਮ ਮੇਰਾ ਸਰੀਰ ਬਹੁਤ ਤੇਜ਼ੀ ਨਾਲ ਕੰਬਣ ਲੱਗਿਆ ਮੇਰੀ ਅਜਿਹੀ ਹਾਲਤ ਨੂੰ ਦੇਖ ਕੇ ਸਭ ਡਰ ਗਏ ਅਚਾਨਕ ਮੇਰਾ ਸਰੀਰ ਫਿਰ ਨਾਰਮਲ ਹੋ ਗਿਆ ਅਤੇ ਜਿਸ ਤਰ੍ਹਾਂ ਮੇਰੇ ਅੰਦਰ ਬਹੁਤ ਪਾਵਰ ਆ ਗਈ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਕੁਝ ਕਦਮ ਤੁਰਨਾ ਹੈ ਅਤੇ ਕੁਝ ਹੀ ਪਲਾਂ ਵਿੱਚ ਮੈਂ ਆਪਣੇ ਕਮਰੇ ਵਿੱਚ ਚੱਲਣ ਲੱਗਿਆ ਇਹ ਸਭ ਪੂਜਨੀਕ ਹਜ਼ੂਰ ਪਿਤਾ ਜੀ ਦੀ ਹੀ ਕ੍ਰਿਪਾ ਦਾ ਨਮੂਨਾ ਸੀ

ਕਹਿੰਦੇ ਹਨ ਕਿ ‘ਮੈਂ ਜਿਹੜੀ ਸੋਚਾਂ ਓਹੀ ਮੰਨ ਲੈਂਦਾ ਕਿਵੇਂ ਭੁੱਲ ਜਾਵਾਂ ਪੀਰ ਨੂੰ’ ਮੈਂ ਪੂਜਨੀਕ ਪਿਤਾ ਜੀ ਨੂੰ ਕਿਹਾ ਕਿ ਮੈਂ ਹਸਪਤਾਲ ਤੋਂ ਤੰਗ ਆ ਗਿਆ ਹਾਂ ਤਾਂ ਪੂਜਨੀਕ ਪਿਤਾ ਜੀ ਨੇ ਫਰਮਾਇਆ, ਕਿ ਠੀਕ ਇੱਕ ਮਹੀਨਾ ਤਿੰਨ ਦਿਨ ਬਾਅਦ ਇੱਥੋਂ ਛੁੱਟੀ ਮਿਲ ਜਾਵੇਗੀ ਫਿਰ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਹੁਣ ਅਸੀਂ ਚੱਲਦੇ ਹਾਂ ਹੁਣ ਤੂੰ ਬਿਲਕੁਲ ਠੀਕ ਹੈ ਪੂਜਨੀਕ ਪਿਤਾ ਜੀ ਦੇ ਬਚਨ ਅਨੁਸਾਰ ਮੈਨੂੰ ਠੀਕ ਇੱਕ ਮਹੀਨਾ ਤਿੰਨ ਦਿਨ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਪੂਜਨੀਕ ਹਜ਼ੂਰ ਪਿਤਾ ਜੀ ਨੇ ਨਾ ਕੇਵਲ ਮੇਰੀ ਅਤੇ ਮੇਰੇ ਪਰਿਵਾਰ ਦੀ ਸੰਭਾਲ ਕੀਤੀ ਸਗੋਂ ਮੇਰੀ ਬਿਮਾਰੀ, ਮੇਰੀ ਪ੍ਰੇਸ਼ਾਨੀ ਅਤੇ ਮੇਰੀਆਂ ਸ਼ੰਕਾਵਾਂ ਨੂੰ ਵੀ ਦੂਰ ਕੀਤਾ

ਪੂਰਨ ਮੁਰਸ਼ਿਦ ਦੀ ਸ਼ਰਨ ਭਾਗਾਂ ਨਾਲ ਨਸੀਬ ਹੁੰਦੀ ਹੈ ਅਤੇ ਮੈਂ ਉਹ ਭਾਗਸ਼ਾਲੀ ਹਾਂ ਜਿਸ ਦੀ ਸਤਿਗੁਰੂ ਜੀ ਨੇ ਪਲ-ਪਲ ਸੰਭਾਲ ਕੀਤੀ ਅਤੇ ਕਰ ਰਹੇ ਹਨ ਧੰਨ ਹਨ ਮੇਰੇ ਸਤਿਗੁਰੂ ਜੀ ਮੇਰਾ ਅਤੇ ਮੇਰੇ ਪਰਿਵਾਰ ਦਾ ਰੋਮ-ਰੋਮ ਸਤਿਗੁਰੂ ਜੀ ਦਾ ਅਭਾਰੀ ਹੈ ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੇਰੀ ਇਹੀ ਅਰਦਾਸ ਹੈ ਕਿ ਮੈਂ ਤਾਉਮਰ ਸੇਵਾ, ਸਿਮਰਨ ਕਰਕੇ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਬਸਰ ਕਰਾਂ ਜਿਸ ਤਰ੍ਹਾਂ ਮੇਰੇ ਗੁਰੂ ਜੀ ਨੇ ਮੇਰਾ ਮਾਰਗਦਰਸ਼ਨ ਕੀਤਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!