chaudhary bas par nahin jaana bhains ke saath jaana hai experiences of satsangis

ਬਸ ਪਰ ਨਹੀਂ ਜਾਣਾ। ਤੈਨੇ ਭੈਂਸ ਲੇਕਰ ਜਾਣਾ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸ੍ਰੀ ਹੰਸ ਰਾਜ ਪੁੱਤਰ ਸਵ: ਸ੍ਰੀ ਜੀਵਨ ਰਾਮ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਸਰਸਾ ਪੂਜਨੀਕ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਨੋਖੀਆਂ ਖੇਡਾਂ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ :-

ਮੇਰੇ ਬਾਪੂ ਜੀ (ਸ੍ਰੀ ਜੀਵਨ ਰਾਮ) ਨੇ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਨ ਪ੍ਰਾਪਤ ਕੀਤਾ ਹੋਇਆ ਸੀ। ਉਹ ਆਮ ਤੌਰ ’ਤੇ ਦਰਬਾਰ ਵਿੱਚ ਜਾਂਦੇ ਹੀ ਰਹਿੰਦੇ ਸਨ। ਕਈ ਵਾਰ ਤਾਂ ਉਹ ਲਗਾਤਾਰ ਮਹੀਨਾ-ਮਹੀਨਾ ਦਰਬਾਰ ਵਿੱਚ ਰਹਿ ਕੇ ਸਾਧ-ਸੰਗਤ ਦੀ ਸੇਵਾ ਕਰਦੇ। ਸੰਨ 1959 ਦੀ ਗੱਲ ਹੈ ਕਿ ਉਹ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਵਿੱਚ ਗਏ। ਪਰ ਕਿਸੇ ਕਾਰਨ ਅਗਲੇ ਦਿਨ ਹੀ ਉਹਨਾਂ ਨੇ ਘਰ ਵਾਪਸ ਮੁੜਨਾ ਸੀ। ਉਸ ਸਮੇਂ ਰਾਤ ਦੇ ਸਮੇਂ ਮਜਲਿਸ ਸੀ। ਜਦੋਂ ਸੱਚੇ ਪਾਤਸ਼ਾਹ ਜੀ ਮਜਲਿਸ ਦੀ ਕਾਰਵਾਈ ਪੂਰੀ ਕਰਕੇ ਗੁਫਾ ਵਿੱਚ ਜਾਣ ਲੱਗੇ ਤਾਂ ਮੇਰੇ ਬਾਪੂ ਜੀ ਨੇ ਪੂਜਨੀਕ ਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ, ‘‘ਸਾਈਂ ਜੀ ! ਮੈਂ ਪਹਿਲੀ ਬੱਸ ’ਤੇ ਆਪਣੇ ਘਰ ਵਾਪਸ ਜਾਣਾ ਹੈ, ਮੈਨੂੰ ਜ਼ਰੂਰੀ ਕੰਮ ਹੈ।

ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਕੇ ਕੁਝ ਪਲ ਰੁਕ ਕੇ ਬੋਲੇ, ਪੁੱਟਰ ! ਬਸ ਪਰ ਨਹੀਂ ਜਾਣਾ। ਤੈਨੇ ਭੈਂਸ ਲੇਕਰ ਜਾਣਾ ਹੈ। ਏਕ ਸਾਧੂ ਕੇ ਸਾਥ ਜਾ। ਵੋਹ ਤੇਰੇ ਸਾਥ ਭੈਂਸ ਤੁਮ੍ਹਾਰੇ ਘਰ ਪਹੁੰਚਾ ਆਏਗਾ। ਸ਼ਹਿਨਸ਼ਾਹ ਜੀ ਨੇ ਫਿਰ ਫਰਮਾਇਆ, ਭੈਂਸ ਤੁਮ੍ਹੇਂ ਤੰਗ ਨਾ ਕਰੇ ਇਸ ਲੀਏ ਦੋ ਆਦਮੀ ਸਾਥ ਲੇ ਜਾ। ਸਾਧੂ ਗੁਰਮੁਖ ਗਿਆਨੀ ਅਤੇ ਇੱਕ ਸੇਵਾਦਾਰ ਮੱਝ ਨੂੰ ਲਿਜਾਣ ਲਈ ਮੇਰੇ ਬਾਪੂ ਜੀ ਦੇ ਨਾਲ ਤਿਆਰ ਹੋ ਗਏ। ਸੂਣ ਤੱਕ ਮੱਝ ਨੂੰ ਸੰਭਾਲਣਾ ਸੀ।

ਮੇਰੇ ਬਾਪੂ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਜਦੋਂ ਦੋ ਆਦਮੀ ਮੱਝ ਦੇ ਨਾਲ ਜਾ ਰਹੇ ਹਨ ਤਾਂ ਮੈਂ ਨਾਲ ਜਾ ਕੇ ਕੀ ਕਰਨਾ ਹੈ ਤੇ ਸਾਧੂ ਗੁਰਮੁਖ ਗਿਆਨੀ ਨੂੰ ਇਹ ਕਹਿ ਕੇ ਕਿ ਤੁਸੀਂ ਮੱਝ ਲੈ ਕੇ ਆ ਜਾਣਾ ਅਤੇ ਆਪ ਬੱਸ ਫੜਨ ਲਈ ਬੱਸ ਸਟੈਂਡ ਨੂੰ ਚੱਲ ਪਿਆ। ਜਦੋਂ ਅੰਤਰਯਾਮੀ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸਤਿਗੁਰ ਜੀ ਨੇ ਮੇਰੇ ਬਾਪੂ ਜੀ ਦੇ ਮਗਰ ਇੱਕ ਆਦਮੀ ਭਜਾ ਕੇ ਉਸ ਨੂੰ ਵਾਪਸ ਬੁਲਾਇਆ। ਤਿ੍ਰਕਾਲਦਰਸ਼ੀ ਸਤਿਗੁਰੂ ਜੀ ਨੇ ਮੇਰੇ ਬਾਪੂ ਜੀ ਨੂੰ ਹੁਕਮ ਫਰਮਾਇਆ, ਹਮਨੇ ਤੁਮੇ੍ਹਂ ਬੋਲਾ ਹੈ ਕਿ ਚੌਧਰੀ ਬੱਸ ’ਤੇ ਨਹੀਂ ਜਾਣਾ, ਭੈਂਸ ਕੇ ਸਾਥ ਜਾਣਾ ਹੈ। ਉਸ ਨੇ ਸਤਿ-ਬਚਨ ਕਿਹਾ ਅਤੇ ਮੱਝ ਲੈ ਕੇ ਉਹਨਾਂ ਦੋਨਾਂ ਦੇ ਨਾਲ ਚੱਲ ਪਿਆ।

ਉਹ ਤਿੰਨੇ ਮੱਝ ਲੈ ਕੇ ਜਦੋਂ ਸਿਕੰਦਰਪੁਰ ਦੇ ਬਰਾਬਰ ਪਹੁੰਚੇ ਤਾਂ ਉਸ ਸਮੇਂ ਓਹੀ ਹਿਸਾਰ ਜਾਣ ਵਾਲੀ ਪਹਿਲੀ ਬੱਸ ਸਾਡੇ ਤੋਂ ਥੋੜ੍ਹਾ ਜਿਹਾ ਪਿੱਛੇ ਦੁਰਘਟਨਾ ਗ੍ਰਸਤ ਹੋ ਗਈ ਸੀ। ਬੱਸ ਦਾ ਬੱਜਰੀ ਨਾਲ ਭਰੇ ਟਰੱਕ ਨਾਲ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਪਿਆ ਸੀ। ਕਈ ਜਣੇ ਮੌਕੇ ’ਤੇ ਹੀ ਮਰ ਗਏ ਸਨ। ਬੇਸ਼ੁਮਾਰ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਸੀ। ਇਸ ਤਰ੍ਹਾਂ ਸਰਵ-ਸਮਰੱਥ ਸਤਿਗੁਰੂ ਜੀ ਨੇ ਮੇਰੇ ਬਾਪੂ ਜੀ ਨੂੰ ਬੱਸ ’ਤੇ ਚੜ੍ਹਨ ਤੋਂ ਰੋਕ ਕੇ ਉਹਨਾਂ ਦੀ ਜਾਨ ਬਚਾਈ।

ਇਸ ਦੁਰਘਟਨਾ ਤੋਂ ਪਹਿਲਾਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਰਾਤ ਦੇ ਦੋ ਵਜੇ ਸਾਧੂ ਨਿਆਮਤ ਰਾਹੀਂ ਪੇ੍ਰਮੀ ਧੰਨਾ ਰਾਮ ਲਾਲਪੁਰੇ ਵਾਲੇ ਨੂੰ ਸੰਦੇਸ਼ ਭੇਜਿਆ ਕਿ ਉਹ ਪਹਿਲੀ ਬੱਸ ’ਤੇ ਨਾ ਚੜ੍ਹੇ। ਕਿਉਂਕਿ ਧੰਨਾ ਰਾਮ ਨੇ ਹਿਸਾਰ ਰੋਡ ਦੇ ਰਸਤੇ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਮਹਿਮਦਪੁਰ ਰੋਹੀ ਜਾਣਾ ਸੀ। ਉਸ ਨੇ ਉੱਥੇ ਜਾਣ ਲਈ ਸ਼ਾਮ ਦੇ ਵਕਤ ਪੂਜਨੀਕ ਮਸਤਾਨਾ ਜੀ ਮਹਾਰਾਜ ਤੋਂ ਆਗਿਆ ਲੈ ਲਈ ਸੀ। ਉਸ ਨੇ ਵੀ ਪਹਿਲੀ ਬੱਸ ’ਤੇ ਹੀ ਚੜ੍ਹਨਾ ਸੀ।

ਆਪਣੇ ਸਤਿਗੁਰ ਜੀ ਦੇ ਹੁਕਮ ਅਨੁਸਾਰ ਉਹ ਪਹਿਲੀ ਬੱਸ ਦੀ ਬਜਾਏ ਦੂਸਰੀ ਬੱਸ ’ਤੇ ਚੜਿ੍ਹਆ। ਰਸਤੇ ਵਿੱਚ ਉਸ ਨੇ ਵੀ ਭਿਆਨਕ ਦੁਰਘਟਨਾਗ੍ਰਸਤ ਬੱਸ ਤੇ ਮਿ੍ਰਤਕ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਹ ਅੱਜ ਵੀ ਸਤਿਗੁੂਰ ਦੀਆਂ ਉਹਨਾਂ ਰਹਿਮਤਾਂ ਨੂੰ ਯਾਦ ਕਰਕੇ ਵੈਰਾਗ ਵਿੱਚ ਆ ਜਾਂਦਾ ਹੈ। ਪੂਰਨ ਸਤਿਗੁਰ ਤਿ੍ਰਕਾਲਦਰਸ਼ੀ ਹੁੰਦਾ ਹੈ ਜੋ ਘਟ-ਘਟ ਅਤੇ ਪਟ-ਪਟ ਦੀਆਂ ਜਾਣਦਾ ਹੈ। ਉਹ ਪਲ-ਪਲ, ਛਿਣ-ਛਿਣ ਆਪਣੇ ਜੀਵਾਂ ਦੀ ਸੰਭਾਲ ਕਰਦਾ ਤੇ ਉਹਨਾਂ ਨੂੰ ਭਿਆਨਕ ਆਫਤਾਂ ਤੋਂ ਬਚਾਉਂਦਾ ਰਹਿੰਦਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!