leaving business and earning a name from integrated farming

ਬਿਜਨੈੱਸ ਛੱਡ ਇੰਟੀਗ੍ਰੇਟਿਡ ਫਾਰਮਿੰਗ ਨਾਲ ਕਮਾਇਆ ਨਾਂਅ

ਜੇਕਰ ਕਿਸਾਨ ਪਰੰਪਰਾਗਤ ਢੰਗ ਨਾਲ ਖੇਤੀ ਕਰੇ ਅਤੇ ਇੱਕ ਹੀ ਫਸਲ ਬੀਜੇ ਤਾਂ 3 ਤੋਂ 4 ਮਹੀਨੇ ਬਾਅਦ ਉਸ ਨੂੰ ਆਪਣੀ ਮਿਹਨਤ ਦਾ ਭਾਅ ਮਿਲਦਾ ਹੈ ਲਗਾਤਾਰ ਆਮਦਨ ਨਾ ਮਿਲ ਪਾਉਣ ਦੀ ਵਜ੍ਹਾ ਨਾਲ ਕਿਸਾਨ ਆਰਥਿਕ ਰੂਪ ਨਾਲ ਸੰਪੰਨ ਵੀ ਨਹੀਂ ਹੋ ਪਾਉਂਦਾ ਪਰ ਜੇਕਰ ਖੇਤੀ ਦੇ ਤੌਰ-ਤਰੀਕਿਆਂ ’ਚ ਬਦਲਾਅ ਕੀਤਾ ਜਾਵੇ ਸਮਵਿਤ ਖੇਤੀ ਜਾਂ ਇੰਟੀਗ੍ਰੇਟਿਡ ਫਾਰਮਿੰਗ ਦੇ ਫਾਰਮੂਲੇ ਨੂੰ ਅਪਣਾਓ ਤਾਂ ਉਹ ਇੱਕ ਰੈਗੂਲਰ ਆਮਦਨ ਪਾ ਸਕਦਾ ਹੈ ਨਾਲ ਹੀ ਆਰਥਿਕ ਰੂਪ ਨਾਲ ਸਬਲ ਵੀ ਹੋ ਜਾਂਦਾ ਹੈ ਆਧੁਨਿਕ ਖੇਤੀ ਦੇ ਇਸ ਪੈਂਤਰੇ ਨੂੰ ਅਪਣਾ ਕੇ ਹਰਿਆਣਾ ਦੇ ਇੱਕ ਕਿਸਾਨ ਨੇ ਬਣਾਇਆ ਹੈ ਖੁਦ ਨੂੰ ਲੱਖਪਤੀ

60 ਸਾਲ ਦੇ ਸੁਰੇਸ਼ ਗੋਇਲ ਹਰਿਆਣਾ ਦੇ ਜ਼ਿਲ੍ਹੇ ਹਿਸਾਰ ਦੇ ਪਿੰਡ ਤਲਵੰਡੀ ਰੁੱਕਾ ਦੇ ਰਹਿਣ ਵਾਲੇ ਹਨ ਉਨ੍ਹਾਂ ਦਾ ਪਿੰਡ ਟਰਾਂਸਪੋਰਟੇਸ਼ਨ ਦੇ ਕੰਮਗਾਰਾਂ ਲਈ ਪ੍ਰਸਿੱਧ ਹੈ ਇਸ ਪਿੰਡ ’ਚ ਸੁਰੇਸ਼ ਗੋਇਲ ਬੀਤੇ ਸੱਤ ਸਾਲਾਂ ਤੋਂ ਸਫਲ ਖੇਤੀ ਕਰ ਰਹੇ ਹਨ ਉਨ੍ਹਾਂ ਦੇ ਕਿਸਾਨ ਬਣਨ ਦੀ ਕਹਾਣੀ ਬੜੀ ਹੀ ਦਿਲਚਸਪ ਹੈ ਉਨ੍ਹਾਂ ਦੇ ਬਚਪਨ ’ਚ ਪਿੰਡ ’ਚ ਜ਼ਿਆਦਾਤਰ ਚੀਜ਼ਾਂ ਦੀਆਂ ਸੁਵਿਧਾਵਾਂ ਨਹੀਂ ਸਨ ਇੱਥੋਂ ਤੱਕ ਕਿ ਵੱਖ-ਵੱਖ ਪ੍ਰਕਾਰ ਦੇ ਫਲ ਅਤੇ ਸਬਜ਼ੀਆਂ ਵੀ ਨਹੀਂ ਮਿਲਦੀਆਂ ਸਨ ਪਿੰਡ ਦੇ ਲੋਕ ਖਾਣੇ ’ਚ ਜ਼ਿਆਦਾ ਤੋਂ ਜ਼ਿਆਦਾ ਆਲੂ-ਪਿਆਜ ਜਾਂ ਫਿਰ ਦਾਲ ਅਤੇ ਕੜ੍ਹੀ ’ਤੇ ਹੀ ਨਿਰਭਰ ਸਨ ਉਨ੍ਹਾਂ ਦੀ ਆਪਣੀ ਕੋਈ ਜ਼ਮੀਨ ਵੀ ਨਹੀਂ ਸੀ ਤਾਂ ਉਹ ਖੁਦ ਵੀ ਕੁਝ ਨਹੀਂ ਉਗਾਉਂਦੇ ਸਨ ਹਾਲਾਂਕਿ ਸੁਰੇਸ਼ ਦੀ ਖੇਤੀ ਨੂੰ ਅਪਣਾਉਣ ਦੀ ਕਹਾਣੀ ਜਮਸ਼ੇਦਪੁੁਰ ਤੋਂ ਸ਼ੁਰੂ ਹੁੰਦੀ ਹੈ, ਉੱਥੇ ਉਨ੍ਹਾਂ ਦੇ ਮਾਮਾ ਰਹਿੰਦੇ ਸਨ ਇੱਕ ਵਾਰ ਉਹ ਸੁਰੇਸ਼ ਦੇ ਘਰ ਆਏ ਅਤੇ ਉਨ੍ਹਾਂ ਨੇ ਮਾਂ ਤੋਂ ਪੁੱਛਿਆ ਕਿ ਇੱਥੇ ਫਲ-ਫਰੂਟ ਵੀ ਨਹੀਂ ਮਿਲਦੇ ਕਿ? ਮਾਂ ਨੇ ਵੀ ਉਨ੍ਹਾਂ ਨੂੰ ਤਾਨ੍ਹਾ ਦਿੰਦੇੇ ਹੋਏ ਕਿਹਾ ਕਿ ਮੈਨੂੰ ਕਿਹੜਾ ਤੁਸੀਂ ਬਾਗਾਂ ਵਾਲੇ ਦੇ ਇੱਥੇ ਵਿਆਹਿਆ ਸੀ ਜੋ ਫਲ-ਫਰੂਟ ਮਿਲਣਗੇ ਬਸ ਉਸੇ ਤਾਨੇ੍ਹ ਤੋਂ ਬਾਅਦ ਸੁਰੇਸ਼ ਨੇ ਠਾਨ ਲਈ ਕਿ ਮੈਂ ਆਪਣੀ ਮਾਂ ਲਈ ਬਾਗ ਲਗਾਉਣਾ ਹੈ

ਸੁਰੇਸ਼ ਗੋਇਲ ਲਈ ਕਿਸਾਨੀ ਕੋਈ ਪੁਸ਼ਤੈਨੀ ਵਪਾਰ ਨਹੀਂ ਹੈ, ਪਰਿਵਾਰ ’ਚ ਪਹਿਲਾਂ ਤੋਂ ਕੋਈ ਕਿਸਾਨ ਨਹੀਂ ਹੈ, ਸੁਰੇਸ਼ ਖੁਦ ਵੀ ਲਗਾਤਾਰ 32 ਸਾਲ ਤੱਕ ਮੁੰਬਈ-ਚੇਨਈ ਵਰਗੇ ਵੱਡੇ ਸ਼ਹਿਰਾਂ ’ਚ ਟਰਾਂਸਪੋਰਟ ਦਾ ਵਪਾਰ ਕਰਦੇ ਰਹੇ ਅਖੀਰ ’ਚ ਜਾ ਕੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਮੁੰਬਈ ’ਚ ਰਹਿਣ ਲੱਗੇ ਸਾਲ 2012 ’ਚ ਉਨ੍ਹਾਂ ਨੇ ਆਪਣੀ ਮਾਂ ਦੇ ਨਾਂਅ ’ਤੇ ਪਿੰਡ ’ਚ ਹੀ ਸਾਢੇ ਸੱਤ ਏਕੜ ਜ਼ਮੀਨ ਖਰੀਦੀ ਅਤੇ ਸਾਲ 2013 ’ਚ ਟਰਾਂਸਪੋਰਟੇਸ਼ਨ ਦੇ ਵਪਾਰ ਨੂੰ ਬੱਚਿਆਂ ਨੂੰ ਸੌਂਪ ਕੇ ਮੁੰਬਈ ਤੋਂ ਵਾਪਸ ਆਪਣੇ ਪਿੰਡ ਆ ਗਏ ਅਤੇ ਖੇਤੀ ਵੱਲ ਰੁਖ ਕੀਤਾ ਖੇਤੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੁਰੇਸ਼ ਗੋਇਲ ਨੇ ਖੇਤੀ ਯੂਨੀਵਰਸਿਟੀਆਂ ਅਤੇ ਖੇਤੀ ਵਿਗਿਆਨ ਕੇਂਦਰਾਂ ਤੋਂ ਖੇਤੀ ਦੇ ਗੁਰ ਸਿੱਖੇ, ਖੇਤੀ ਦੀ ਵਰਕਸ਼ਾਪਾਂ ’ਚ ਹਿੱਸਾ ਲਿਆ, ਜੈਵਿਕ ਅਤੇ ਕੁਦਰਤੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਵਿੱਚ ਉਨ੍ਹਾਂ ਹਰਿਆਣਾ-ਪੰਜਾਬ ਦੇ ਕਈ ਉੱਨਤੀਸ਼ੀਲ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ

ਉਹ ਦੂਸਰੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਖੇਤੀ ਦੇ ਆਧੁਨਿਕ ਤੌਰ ਤਰੀਕਿਆਂ ਨੂੰ ਜਾਣਨ ਲੱਗੇ, ਫਿਰ ਡੇਲੀ ਇਨਕਮ ਮਾਡਲ ਦੇ ਆਧਾਰ ’ਤੇ ਸਾਢੇ ਸੱਤ ਏਕੜ ਜ਼ਮੀਨ ’ਤੇ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਜੈਵਿਕ ਅਤੇ ਕੁਦਰਤੀ ਖੇਤੀ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਇੱਕ ਗੱਲ ਸਮਝ ’ਚ ਆ ਗਈ ਸੀ ਕਿ ਉਨ੍ਹਾਂ ਨਾ ਤਾਂ ਖੁਦ ਕੈਮੀਕਲ ਖਾਣਾ ਹੈ ਅਤੇ ਨਾ ਹੀ ਉਹ ਦੂਸਰਿਆਂ ਨੂੰ ਕੈਮੀਕਲ ਖੁਵਾਉਣਗੇ ਉਨ੍ਹਾਂ ਨੇ ਹੌਲੀ-ਹੌਲੀ ਆਪਣੀ ਜ਼ਮੀਨ ਨੂੰ 13 ਏਕੜ ਤੱਕ ਫੈਲਾ ਲਿਆ ਅਤੇ ਅੱਜ ਇਸ 13 ਏਕੜ ’ਚ ਸੁਰੇਸ਼ ਹਰ ਸਾਲ ਲਗਭਗ 20 ਲੱਖ ਰੁਪਏ ਦੀ ਬੱਚਤ ਕਰਦੇ ਹਨ ਉਹ ਦੱਸਦੇ ਹਨ ਕਿ ਕਿਸਾਨੀ ਲਈ ਉਨ੍ਹਾਂ ਦਾ ਸਿਧਾਂਤ ‘ਡੇਲੀ ਇਨਕਮ ਮਾਡਲ’ ਭਾਵ ਕਿ ਹਰ ਰੋਜ਼ ਦੀ ਕਮਾਈ ਹੈ

ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਖੇਤ ’ਚ ਉੱਚਿਤ ਦੂਰੀ ’ਤੇ ਫਲਾਂ ਦੇ ਪੌਦੇ ਲਗਾਏ ਉਨ੍ਹਾਂ ਦੇ ਬਾਗ ’ਚ ਵੱਖ-ਵੱਖ ਫਲਾਂ ਦੇ ਜਿਵੇਂ-ਅਮਰੂਦ, ਮੌਸਮੀ, ਆਂਵਲਾ, ਕਿੰਨੂ, ਨਿੰਬੂ, ਚੀਕੂ, ਆੜੂ, ਆਲੂ ਬੁਖਾਰਾ, ਅਨਾਰ, ਜਾਮਣ, ਲੀਚੀ, ਸੇਬ, ਬੇਰ ਐਪਲ, ਨਾਰ ੰਗੀ ਆਦਿ ਦੇ 1500 ਦਰੱਖਤ ਹਨ ਇਹ ਸਾਰੇ ਦਰੱਖਤ ਸਾਲ ’ਚ ਵੱਖ-ਵੱਖ ਮੌਸਮ ’ਚ ਫਲ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਸਾਲਭਰ ਉੱਪਜ ਅਤੇ ਸਾਲਭਰ ਆਮਦਨੀ ਮਿਲਦੀ ਰਹਿੰਦੀ ਹੈ


ਫਲਾਂ ਤੋਂ ਅਲੱਗ ਦੋ ਏਕੜ ਜ਼ਮੀਨ ’ਤੇ ਸੁਰੇਸ਼ ਸਬਜੀਆਂ ਦੀ ਵੀ ਖੇਤੀ ਕਰਦੇ ਹਨ ਜਿੱਥੇ ਉਨ੍ਹਾਂ ਨੇ 10 ਵੱਖ-ਵੱਖ ਸਬਜੀਆਂ ਦੀ ਮਲਟੀ ਕ੍ਰਾਪਿੰਗ ਕੀਤੀ ਹੈ ਇਸ ਨਾਲ ਉਨ੍ਹਾਂ ਨੂੰ ਲਗਾਤਾਰ ਕਿਸੇ ਨਾ ਕਿਸੇ ਸਬਜ਼ੀ ਦੀ ਉੱਪਜ ਮਿਲਦੀ ਰਹਿੰਦੀ ਹੈ ਸੁਰੇਸ਼ ਨੂੰ ਹੋ ਰਹੇ ਮੁਨਾਫ਼ੇ ਦੀ ਇੱਕ ਵੱਡੀ ਵਜ੍ਹਾ ਹੈ ਕਿ ਉਹ ਉੱਪਜ ਨੂੰ ਥੋਕ ਬਾਜ਼ਾਰ ’ਚ ਵੇਚਣ ਦੀ ਬਜਾਇ ਸਿੱਧੇ ਗਾਹਕ ਨੂੰ ਵੇਚਦੇ ਹਨ ਆਸ-ਪਾਸ ਦੇ ਪਿੰਡਾਂ ਦੇ ਹੀ ਏਨੇ ਗਾਹਕ ਹਨ ਕਿ ਉਨ੍ਹਾਂ ਦੀਆਂ ਫਲ ਸਬਜ਼ੀਆਂ ਖੇਤ ਤੋਂ ਹੀ ਵਿਕ ਜਾਂਦੀਆਂ ਹਨ ਇਸ ਨਾਲ ਉਨ੍ਹਾਂ ਦਾ ਫਲਾਂ-ਸਬਜੀਆਂ ਨੂੰ ਬਾਜਾਰ ਤੱਕ ਪਹੁੰਚਾਉਣ ਦਾ ਖਰਚ ਵੀ ਬਚਦਾ ਹੈ ਅਤੇ ਭਾਅ ਵੀ ਚੰਗੇ ਮਿਲਦੇ ਹਨ
ਉੱਪਜ ਨੂੰ ਸਿੱਧੇ ਗਾਹਕ ਨੂੰ ਵੇਚਣ ਲਈ ਸੁਰੇਸ਼ ਆਪਣੇ ਬਾਗ ’ਚ ਹੀ ਸਬਜ਼ੀ ਮੰਡੀ ਵੀ ਲਗਾਉਂਦੇ ਹਨ ਜਿੱਥੇ ਉਹ ਬਾਜ਼ਾਰ ਤੋਂ ਥੋੜ੍ਹੇ ਘੱਟ ਭਾਅ ’ਤੇ ਸਬਜ਼ੀ-ਫਲ ਵੇਚਦੇ ਹਨ ਤਾਂ ਕਿ ਜੈਵਿਕ ਫਲ-ਸਬਜ਼ੀਆਂ ਦੀ ਖਰੀਦ ਲਈ ਗਾਹਕਾਂ ਦੀ ਵੀ ਕਮੀ ਨਹੀਂ ਹ ੁੰਦੀ ਜੋ ਮਾਲ ਬਚ ਜਾਂਦਾ ਹੈ ਉਸ ਦੇ ਲਈ ਉਨ੍ਹਾਂ ਨੇ ਦੋ ਕਾਮੇ ਵੀ ਰੱਖੇ ਹਨ ਜੋ ਫਲ-ਸਬਜੀਆਂ ਨੂੰ ਠੇਲ੍ਹਿਆਂ ’ਤੇ ਰੱਖ ਕੇ ਵੇਚ ਆਉਂਦੇ ਹਨ

ਇਸ ਤਰ੍ਹਾਂ ਡੇਲੀ ਇਨਕਮ ਮਾਡਲ ਨਾਲ ਉਨ੍ਹਾਂ ਨੂੰ ਚੰਗੀ-ਖਾਸੀ ਆਮਦਨੀ ਹੋ ਜਾਂਦੀ ਹੈ

ਜੈਵਿਕ ਖੇਤੀ ਦੇ ਕੁਝ ਆਸਾਨ ਤਰੀਕੇ:

ਸੁਰੇਸ਼ ਸ਼ੁਰੂ ਤੋਂ ਹੀ ਜੈਵਿਕ ਖੇਤੀ ਕਰ ਰਹੇ ਹਨ, ਉਨ੍ਹਾਂ ਨੇ ਆਪਣੇ ਖੇਤਾਂ ’ਚ ਕਦੇ ਵੀ ਕੈਮੀਕਲ ਦਾ ਇਸਤੇਮਾਲ ਨਹੀਂ ਕੀਤਾ ਖਾਦ ਬਣਾਉਣ ਲਈ ਗੋਹੇ ਅਤੇ ਸੁੱਕੇ ਪੱਤੇ ਆਦਿ ਤਾਂ ਹਰ ਕੋਈ ਇਸਤੇਮਾਲ ਕਰਦਾ ਹੈ, ਪਰ ਸੁਰੇਸ਼ ਆਪਣੇ ਖੇਤਾਂ ’ਚੋਂ ਨਿਕਲਣ ਵਾਲੀ ਖਰਪਤਵਾਰ ਨੂੰ ਵਿਸ਼ੇਸ਼ ਤੌਰ ’ਤੇ ਖਾਦ ਬਣਾਉਣ ਲਈ ਇਸਤੇਮਾਲ ਕਰਦੇ ਹਨ ਉਨ੍ਹਾਂ ਨੇ ਆਪਣੇ ਖੇਤਾਂ ’ਚ ਹੀ ਇੱਕ ਖੱਡਾ ਬਣਾਇਆ ਹੋਇਆ ਹੈ ਜਿੱਥੇ ਖੇਤਾਂ ’ਚੋਂ ਨਿੱਕਲੀ ਖਰਪਤਵਾਰ ਨੂੰ ਪਾਇਆ ਜਾਂਦਾ ਹੈ ਅਤੇ ਇਸ ਨਾਲ ਬਣੀ ਖਾਦ ਦਾ ਇਸਤੇਮਾਲ ਉਹ ਆਪਣੇ ਖੇਤਾਂ ’ਚ ਕਰਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਪੇੜ-ਪੌਦਿਆਂ ਤੋਂ ਕੀਟਾਂ ਨੂੰ ਦੂਰ ਰੱਖਣ ਲਈ ਉਹ ਨਿੰਮ ਦੇ ਤੇਲ ਦਾ ਇਸਤੇਮਾਲ ਕਰਦੇ ਹਨ ਜੋ ਇੱਕ ਕੁਦਰਤੀ ਪੈਸਟੀਸਾਈਡ ਹੈ ਇਸ ਤੋਂ ਇਲਾਵਾ, ਉਹ ਆਪਣੀ ਫਸਲ ਦੇ ਚਾਰੇ ਪਾਸੇ ਕੁਝ ਫਲਾਂ ਦੇ ਪੇੜ ਲਗਾਉਂਦੇ ਹਨ ਤਾਂ ਕਿ ਸਾਰੇ ਕੀਟ ਉਨ੍ਹਾਂ ਵੱਲ ਆਕਰਸ਼ਿਤ ਹੋਣ ਅਤੇ ਫਲਾਂ ਨੂੰ ਖਰਾਬ ਨਾ ਕਰਨ

ਆਂਵਲਾ ਪਾਊਡਰ ਦੂਰ-ਦੂਰ ਤੱਕ ਪ੍ਰਸਿੱਧ

ਸੁਰੇਸ਼ ਫਿਲਹਾਲ ਆਂਵਲੇ ਹੀ ਪ੍ਰੋਸੈਸਿੰਗ ਕਰ ਰਹੇ ਹਨ ਪਰ ਇਸ ’ਚ ਵੀ ਉਨ੍ਹਾਂ ਨੂੰ ਚੰਗਾ ਮੁਨਾਫਾ ਮਿਲ ਰਿਹਾ ਹੈ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਆਂਵਲੇ ਦੀ ਫਸਲ ਨੂੰ ਇੱਕ ਵਾਰ ਮੰਡੀ ’ਚ ਭੇਜਿਆ ਪਰ ਉੱਥੇ ਉਨ੍ਹਾਂ ਨੂੰ 12 ਰੁਪਏ ਕਿੱਲੋ ਦਾ ਭਾਅ ਮਿਲ ਰਿਹਾ ਸੀ ਉਨ੍ਹਾਂ ਨੇ ਸਾਰੇ ਆਂਵਲੇ ਵਾਪਸ ਮੰਗਵਾ ਲਏ ਅਤੇ ਉਸ ਦੀ ਪ੍ਰੋਸੈਸਿੰਗ ਕਰਨ ਦੀ ਠਾਨੀ ਸਭ ਤੋਂ ਪਹਿਲਾਂ ਉਸ ਦਾ ਪਾਊਡਰ ਬਣਾਇਆ ਅਤੇ ਫਿਰ ਉਸ ’ਚ ਕਈ ਵੱਖ ਕੁਦਰਤੀ ਚੀਜ਼ਾਂ ਮਿਲਾ ਕੇ ਇੱਕ ਖਾਸ ਲੂਣ ਤਿਆਰ ਕੀਤਾ ਅੱਜ ਮ ੇਰਾ ਇਹ ਲੂਣ ਮੇਰੇ ਆਪਣੇ ਪਿੰਡ ਦੇ ਇਲਾਵਾ ਆਸ-ਪਾਸ ਦੇ ਪਿੰਡਾਂ ’ਚ ਵੀ ਜਾਂਦਾ ਹੈ ਇਸ ਤੋਂ ਇਲਾਵਾ, ਬਾਹਰ ਤੋਂ ਆਉਣ ਵਾਲੇ ਲੋਕ ਵੀ ਇਸ ਨੂੰ ਖਰੀਦ ਕੇ ਲੈ ਜਾਂਦੇ ਹਨ

ਡਰਿੱਪ ਇਰੀਗੇਸ਼ਨ ਸਿਸਟਮ ਵੀ ਇੰਸਟਾਲ

ਰਾਤ ਨੂੰ ਫਸਲ ਦੇ ਕੀਟਾਂ ਤੋਂ ਬਚਾਅ ਲਈ ਵੀ ਉਨ੍ਹਾਂ ਨੇ ਇੱਕ ਅਨੋਖਾ ਤਰੀਕਾ ਕੱਢਿਆ ਹੈ ਪੂਰੇ ਬਾਗ ’ਚ ਲਾਈਟਿੰਗ ਕਰਕੇ ਜਗ੍ਹਾ-ਜਗ੍ਹਾ ਬੱਲਬ ਲਗਾਏ ਹਨ ਅਤੇ ਹਰ ਬਲਬ ਦੇ ਹੇਠਾਂ ਖੱਡਾ ਕਰਕੇ ਉਨ੍ਹਾਂ ’ਚ ਪਾਣੀ ਭਰ ਦਿੰਦੇ ਹਨ ਤਾਂ ਕਿ ਕੀਟ ਰੌਸ਼ਨੀ ਤੋਂ ਆਕਰਸ਼ਿਤ ਹੋ ਕੇ ਉੱਧਰ ਜਾਣ ਤਾਂ ਪਾਣੀ ’ਚ ਡਿੱਗ ਜਾਣ ਪੂਰੇ ਬਾਗ ’ਚ ਫਰੂਟ ਫਲਾਈ ਟਰੈਪ ਅਤੇ ਪਾਣੀ ਦੀ ਬੱਚਤ ਦੇ ਲਈ ਡਰਿੱਪ ਇਰੀਗੇਸ਼ਨ ਸਿਸਟਮ ਵੀ ਲਾਇਆ ਹੈ

ਮਹਿਲਾਵਾਂ ਨੂੰ ਰੁਜ਼ਗਾਰ ਅਤੇ ਪਿੰਡ ਦੀ ਭਲਾਈ

ਸੁਰੇਸ਼ ਦੇ ਮਾਡਲ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਜ਼ਰੀਏ ਆਪਣੇ ਪਿੰਡ ਦੇ ਲੋਕਾਂ ਲਈ ਰੁਜ਼ਗਾਰ ਬਣਾਇਆ ਹੈ ਉਨ੍ਹਾਂ ਦੇ ਫਲ ਅਤੇ ਸਬਜ਼ੀਆਂ ਦੀ ਫੇਰੀ ਲਾਉਣ ਲਈ ਉਨ੍ਹਾਂ ਨੇ ਪਿੰਡ ਦੇ ਹੀ ਦੋ-ਤਿੰਨ ਲੋਕਾਂ ਨੂੰ ਰੱਖਿਆ ਹੋਇਆ ਹੈ, ਜਿਨ ੍ਹਾਂ ਨੂੰ ਪੈਸੇ ਦਿੰਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਬਾਗ ਦੇ ਰਖ-ਰਖਾਵ ਦਾ ਕੰਮ ਪਿੰਡ ਦੇ ਗਰੀਬ ਤਬਕੇ ਦੀਆਂ ਮਹਿਲਾਵਾਂ ਨੂੰ ਦਿੱਤਾ ਹੈ ਉਨ੍ਹਾਂ ਦੇ ਬਾਗ ’ਚ 22 ਮਹਿਲਾਵਾਂ ਕੰਮ ਕਰਦੀਆਂ ਹਨ ਟਰਾਂਸਪੋਰਟੇਸ਼ਨ ਦੇ ਵਪਾਰ ਨਾਲ ਖੇਤੀ ਦੇ ਵਪਾਰ ’ਚ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਸੁਰੇਸ਼ ਗੋਇਲ ਨੇ ਸਾਬਤ ਕਰ ਦਿੱਤਾ ਕਿ ਜੇਕਰ ਤੁਸੀਂ ਕਿਸੇ ਕੰਮ ਨੂੰ ਮਨ ਨਾਲ ਕਰੋ ਤਾਂ ਸਫਲਤਾ ਜ਼ਰੂਰ ਮਿਲਦੀ ਹੈ

ਸ਼ਾਨਦਾਰ ਚੂਹਾ ਮੈਨੇਜਮੈਂਟ

ਅਕਸਰ ਕਿਸਾਨ ਆਪਣੇ ਖੇਤਾਂ ’ਚ ਚੂਹੇ ਮਾਰਨ ਦੀਆਂ ਗੋਲੀਆਂ ਮੰਗਦੇ ਨਜ਼ਰ ਆਉਂਦੇ ਹਨ ਪਰ ਕਿਸਾਨ ਸੁਰੇਸ਼ ਦੀ ਸ਼ਾਨਦਾਰ ਚੂਹਾ ਮੈਨੇਜ਼ਮੈਂਟ ਵੀ ਕਈ ਸਮੱਸਿਆਵਾਂ ਦਾ ਹੱਲ ਹੈ ਸਭ ਤੋਂ ਪਹਿਲਾਂ ਉਹ ਸਫੈਦ ਚੂਹੇ ਲੈ ਕੇ ਆਏ ਅਤੇ ਖੇਤ ’ਚ ਹੀ ਇੱਕ ਪੱਕੀ ਝੌਂਪੜੀ ਦਾ ਨਿਰਮਾਣ ਕਰ ਦਿੱਤਾ ਝੌਂਪੜੀ ’ਚ ਚੂਹਿਆਂ ਦੇ ਛੋਟੇ-ਛੋਟੇ ਕਮਰੇ ਬਣਾ ਦਿੱਤੇ ਸਵੇਰੇ-ਸ਼ਾਮ ਉਨ੍ਹਾਂ ਦੇ ਖਾਣ-ਪੀਣ ਦਾ ਬੰਦੋਬਸਤ ਵੀ ਕੀਤਾ ਦਿਨ-ਪ੍ਰਤੀ-ਦਿਨ ਸਫੈਦ ਚੂਹਿਆਂ ਦੀ ਗਿਣਤੀ ਵਧਣ ਲੱਗੀ ਅਤੇ ਉਨ੍ਹਾਂ ਨੇ ਲੰਮੇ-ਲੰਮੇ ਖੁੱਡਾਂ ਲੱਭ ਲਈਆਂ ਜਿਨ੍ਹਾਂ ’ਚ ਖੁੱਡਾਂ ਤੱਕ ਵੀ ਪਹੁੰਚ ਗਏ ਅਤੇ ਚੂਹਿਆਂ ਨੇ ਖੇਤਾਂ ’ਚ ਵੀ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ ਹੁਣ ਸਫੈਦ ਚੂਹਿਆਂ ਦੇ ਖੇਤਾਂ ’ਚ ਆਉਣ ਨਾਲ ਜੰਗਲੀ ਚੂਹੇ ਉੱਥੋਂ ਚਲੇ ਗਏ ਅਤੇ ਖੇਤਾਂ ’ਚ ਇੱਕ ਕੁਦਰਤੀ ਬੈਲੰਸ ਬਣ ਗਿਆ ਅਤੇ ਇੱਕ ਵੱਡੀ ਸਮੱਸਿਆ ਦਾ ਵਧੀਆ ਹੱਲ ਲੱਭ ਲਿਆ ਗਿਆ

ਦੇਸ਼ ਵਿਦੇਸ਼ ਤੋਂ ਸਮਰਥਨ ਅਤੇ ਪਿਆਰ

ਕਿਸਾਨ ਸੁਰੇਸ਼ ਗੋਇਲ ਦਾ ਡੇਲੀ ਇਨਕਮ ਮਾਡਲ ਦੇਖਣ ਲਈ ਦੇਸ਼-ਵਿਦੇਸ਼ ਦੇ ਵਿਗਿਆਨਕ ਅਤੇ ਜਿਗਿਆਸੂ ਪ੍ਰਵਿਰਤੀ ਦੇ ਲੋਕ ਆਉਂਦੇ ਰਹਿੰਦੇ ਹਨ ਅਤੇ ਉਹ ਆਪਣੇ ਤਰੀਕੇ ਨਾਲ ਇਨ੍ਹਾਂ ਦੇ ਨਾਲ ਚਰਚਾ ਕਰਦੇ ਹਨ ਸੁਰੇਸ਼ ਆਪਣੇ ਹਰੇਕ ਆੱਬਜ਼ਰਵੇਸ਼ਨ ਅਤੇ ਪ੍ਰੈਕਟੀਕਲ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕਰਦੇ ਹਨ ਅਤੇ ਉਨ੍ਹਾਂ ਤੋਂ ਵੀ ਸਿੱਖਣ ਦਾ ਯਤਨ ਕਰਦੇ ਹਨ ਕਿ ਉਨ੍ਹਾਂ ਦੇ ਦੇਸ਼ਾਂ ’ਚ ਇੱਥੇ ਮਹਿਸੂਸ ਕੀਤੇ ਜਾਣ ਵਾਲੀਆਂ ਸਮੱਸਿਆਵਾਂ ਦਾ ਲੋਕਾਂ ਨੇ ਕੀ ਹੱਲ ਲੱਭਿਆ ਹੋਇਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!