ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕ੍ਰੋਧ
ਅੱਜ ਦੀ ਭੱਜ-ਦੌੜ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਭਲੇ ਹੀ ਕੁਝ ਦਿੱਤਾ ਹੋਵੇ ਜਾਂ ਨਾ ਪਰ ਉਸ ਨੂੰ ਕ੍ਰੋਧੀ ਜ਼ਰੂਰ ਬਣਾ ਦਿੰਦਾ ਹੈ ਅੱਜ ਲਗਭਗ ਹਰ ਵਿਅਕਤੀ ’ਚ ਕ੍ਰੋਧ ਦੀ ਮਾਤਰਾ ਜ਼ਿਆਦਾ ਹੈ ਅਤੇ ਛੋਟੀਆਂ-ਵੱਡੀਆਂ ਗੱਲਾਂ ’ਤੇ ਤੁਰੰਤ ਗੁੱਸਾ ਹੋਣਾ ਇੱਕ ਸੁਭਾਵਿਕ ਪ੍ਰਕਿਰਿਆ ਬਣ ਚੁੱਕੀ ਹੈ
ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਕ੍ਰੋਧੀ ਵਿਅਕਤੀ ਦਾ ਦਿਮਾਗ ਨਸ਼ਟ ਹੋ ਜਾਂਦਾ ਹੈ ਅਤੇ ਉਹ ਆਪਣਾ ਗੁੱਸਾ ਹਰ ਕਿਸੇ ’ਤੇ ਕੱਢ ਦਿੰਦਾ ਹੈ ਚਾਹੇ ਉਹ ਉਸ ਦਾ ਦੁਸ਼ਮਣ ਹੋਵੇ ਜਾਂ ਮਿੱਤਰ ਅਤੇ ਜੇਕਰ ਅਜਿਹੇ ’ਚ ਕੋਈ ਉਸ ਦਾ ਵਿਰੋਧ ਕਰੇ ਤਾਂ ਉਸ ਦਾ ਕ੍ਰੋਧ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ
ਕ੍ਰੋਧ ਦਾ ਮਨੋਵਿਗਿਆਨ ਜਾਣਨ ਤੋਂ ਪਹਿਲਾਂ ਸਰੀਰਕ ਵਿਗਿਆਨ ਜਾਣਨ ਲਈ ਉਸ ਦੀ ਪ੍ਰਕਿਰਿਆ ਨੂੰ ਸਮਝਣਾ ਜ਼ਰੂਰੀ ਹੈ ਕ੍ਰੋਧਿਤ ਅਵਸਥਾ ’ਚ ਮਨੁੱਖ ਵਿਚਲਤ ਅਤੇ ਪ੍ਰੇਸ਼ਾਨ ਹੋ ਜਾਂਦਾ ਹੈ ਉਸ ਦੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਪ੍ਰਭਾਵਿਤ ਹੋ ਕੇ ਥੱਕ ਜਾਂਦੀਆਂ ਹਨ, ਚਿਹਰਾ ਪੀਲਾ ਪੈ ਜਾਂਦਾ ਹੈ, ਖੂਨ ਦਾ ਸੰਚਾਰ ਵਧ ਜਾਂਦਾ ਹੈ, ਮੱਥੇ ’ਤੇ ਜ਼ੋਰ ਪੈ ਜਾਂਦਾ ਹੈ, ਬੁੱਲ੍ਹ ਅਤੇ ਨਾੜਾਂ ਫੁੱਲਣ ਲਗਦੀਆਂ ਹਨ, ਅੱਖਾਂ ਫੈਲ ਜਾਂਦੀਆਂ ਹਨ ਅਤੇ ਉਹ ਆਪਣੀ ਸਾਰੀ ਚੇਤਨਾ ਅਤੇ ਦਿਮਾਗ ਭੁੱਲ ਕੇ ਅਸਧਾਰਨ ਜਿਹਾ ਹੋ ਕੇ ਸਿਰਫ਼ ਉਹੀ ਕਰਦਾ ਹੈ, ਜੋ ਸਧਾਰਨ ਸਥਿਤੀ ’ਚ ਚਾਹ ਕੇ ਵੀ ਨਹੀਂ ਕਰ ਸਕਦਾ
ਇਸ ਅਵਸਥਾ ’ਚ ਉਹ ਅਸੰਤੁਸ਼ਟ ਅਤੇ ਵਿਚਲਤ ਹੀ ਨਹੀਂ ਸਗੋਂ ਅਤਿਅੰਤ ਦੁਖੀ ਅਤੇ ਤਨਾਅਗ੍ਰਸਤ ਵੀ ਹੋ ਜਾਂਦਾ ਹੈ ਕਦੇ-ਕਦੇ ਇਹ ਵੀ ਦੇਖਿਆ ਜਾਂਦਾ ਹੈ ਕਿ ਕ੍ਰੋਧਿਤ ਵਿਅਕਤੀ ਖੁਦ ਨੂੰ ਬਹੁਤ ਕਮਜ਼ੋਰ ਅਤੇ ਇਕੱਲਾ ਜਿਹਾ ਮਹਿਸੂਸ ਕਰਨ ਲਗਦਾ ਹੈ ਅਤੇ ਆਪਣਾ ਕ੍ਰੋਧ ਸਾਹਮਣੇ ਵਾਲੇ ’ਤੇ ਕੱਢ ਕੇ, ਕਮਜ਼ੋਰ ਪੈਣ ਤੋਂ ਬਾਅਦ ਅਚਾਨਕ ਰੋਣ ਲੱਗਦਾ ਹੈ ਇਹ ਵੀ ਦੇਖਿਆ ਗਿਆ ਹੈ ਕਿ ਕ੍ਰੋਧਿਤ ਵਿਅਕਤੀ ਆਪਣੀ ਦਾਲ ਕਿਤੇ ਨਾ ਗਲਦੀ ਦੇਖ ਫਿਜ਼ੂਲ ਦੀਆਂ ਗੱਲਾਂ ’ਤੇ ਚੀਖਦਾ-ਚਿਲਾਉਂਦਾ ਅਤੇ ਤੋੜ-ਫੋੜ ਕਰਨ ਲਗਦਾ ਹੈ ਇਸ ਦਾ ਅਰਥ ਇਹ ਹੋਇਆ ਕਿ ਕ੍ਰੋਧ ਦਾ ਰਿਸ਼ਤਾ ਭਾਵਨਾਵਾਂ ਅਤੇ ਜਜ਼ਬਾਤ ਨਾਲ ਵੀ ਜੁੜਿਆ ਹੁੰਦਾ ਹੈ
ਮਾਹਿਰਾਂ ਦਾ ਮੰਨਣਾ ਹੈ ਕਿ ਕ੍ਰੋਧ ਇੱਕ ਸੁਭਾਵਿਕ ਪ੍ਰਕਿਰਿਆ ਹੈ ਜਿਸ ਦਾ ਸਬੰਧ ਮਨੁੱਖੀ ਸਰੀਰ ’ਚ ਰੋਣ, ਹੱਸਣ, ਬੋਲਣ ਅਤੇ ਦੇਖਣ ਵਰਗਾ ਹੈ ਪਰ ਇਸ ਦਾ ਪ੍ਰਭਾਵ ਸਰੀਰ ਲਈ ਕਸ਼ਟਕਾਰੀ ਜ਼ਰੂਰ ਹੈ ਕ੍ਰੋਧ ਉਸ ਸਥਿਤੀ ’ਚ ਜ਼ਿਆਦਾ ਆਉਂਦਾ ਹੈ ਜਦੋਂ ਵਿਅਕਤੀ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਸਮਾਜ ’ਚ ਅਪਮਾਨਿਤ ਹੋ ਰਿਹਾ ਹੋਵੇ ਅਤੇ ਉਸ ਦੀਆਂ ਗੱਲਾਂ ਨੂੰ ਨਜ਼ਰ-ਅੰਦਾਜ ਕੀਤਾ ਜਾ ਰਿਹਾ ਹੋਵੇ ਅਜਿਹੇ ’ਚ ਇੱਕ ਸੁਭਾਵਿਕ ਕਿਰਿਆ ਦੁਆਰਾ ਸਰੀਰ ਦੇ ਹਾਇਪੋਥੇਲੇਮਪ ਖੇਤਰ ਅਤੇ ਹਾਰਮੋਨ ਅਤੇ ਤੰਤਰਿਕ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ ਜਿਸ ਨਾਲ ਸੁਭਾਅ ’ਚ ਕ੍ਰੋਧ ਪੈਦਾ ਹੋ ਜਾਂਦਾ ਹੈ ਇਸ ਸਥਿਤੀ ’ਚ ਜੇਕਰ ਕ੍ਰੋਧ ਨੂੰ ਪੂਰੀ ਤਰ੍ਹਾਂ ਮਨ ’ਚ ਦਬਾ ਵੀ ਦਿੱਤਾ ਜਾਵੇ ਤਾਂ ਉਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਸਿੱਧ ਹੋ ਸਕਦਾ ਹੈ ਅਜਿਹੇ ’ਚ ਵਿਅਕਤੀ ਪਾਗਲ ਅਤੇ ਮਾਨਸਿਕ ਅਪਰਾਧੀ ਵੀ ਬਣ ਸਕਦਾ ਹੈ
ਮਾਹਿਰਾਂ ਦਾ ਕਥਨ ਹੈ ਕਿ ਕ੍ਰੋਧ ’ਤੇ ਜਿੱਤ ਪਾਈ ਜਾ ਸਕਦੀ ਹੈ ਇਸ ਦੇ ਲਈ ਕੁਝ ਗੱਲਾਂ ਅਤੇ ਇਲਾਜ ਦਾ ਅਨੁਸਰਨ ਕਰਨਾ ਹੋਵੇਗਾ ਆਯੂਰਵੈਦ ’ਚ ਕ੍ਰੋਧ ਦੀ ਸਟੀਕ ਦਵਾਈ ਹੈ ਇੱਕ ਗਿਲਾਸ ਠੰਡਾ ਪਾਣੀ ਕ੍ਰੋਧਿਤ ਵਿਅਕਤੀ ਨੂੰ ਜੇਕਰ ਠੰਡਾ ਪਾਣੀ ਪਿਲਾ ਦਿੱਤਾ ਜਾਵੇ ਤਾਂ ਉਸ ਦੇ ਦਿਮਾਗ ’ਚ ਛਾਈ ਗਰਮੀ ਵੀ ਸ਼ਾਂਤ ਹੋ ਜਾਂਦੀ ਹੈ ਅਤੇ ਸੁਭਾਅ ਵੀ ਨਰਮ ਹੋਣ ਲਗਦਾ ਹੈ
ਕ੍ਰੋਧ ਤੋਂ ਬਚਣ ’ਚ ਆਹਾਰ ਦੀ ਵੀ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਕਹਾਵਤ ਪ੍ਰਸਿੱਧ ਹੈ ‘ਜੈਸਾ ਖਾਏ ਅੰਨ-ਵੈਸਾ ਰਹੇ ਮਨ’ ਆਹਾਰ ’ਤੇ ਧਿਆਨ ਦੇਣਾ ਚਾਹੀਦਾ ਹੈ ਜ਼ਿਆਦਾ ਮਿਰਚ ਮਸਾਲਿਆਂ ਦਾ ਸੇਵਨ ਨਾ ਕਰੋ ਕਿਉਂਕਿ ਇਹ ਪੇਟ ’ਚ ਜਾ ਕੇ ਤਰ੍ਹਾਂ-ਤਰ੍ਹਾਂ ਦੀਆਂ ਵਿ੍ਰਤੀਆਂ ਨੂੰ ਜਨਮ ਦਿੰਦੇ ਹਨ ਜਿਸ ਨਾਲ ਪਿਤ ਦੀ ਗਰਮੀ ਤੇਜ਼ ਹੋ ਜਾਂਦੀ ਹੈ ਅਤੇ ਕ੍ਰੋਧ ਨੂੰ ਵਾਧਾ ਮਿਲਦਾ ਹੈ
ਕ੍ਰੋਧ ਤੋਂ ਮੁਕਤੀ ਦਿਵਾਉਣ ’ਚ ਇਕਾਗਰਤਾ ਵੀ ਬਹੁਤ ਸਹਾਇਕ ਹੈ ਕਿਉਂਕਿ ਇਕਾਗਰਤਾ ਚੰਚਲਤਾ ਨੂੰ ਸ਼ਾਂਤ ਕਰਦੀ ਹੈ ਯੋਗ ਸ਼ਾਸਤਰ ਅਨੁਸਾਰ ਜੇਕਰ ਇਕਾਗਰਤਾ ਪ੍ਰਾਪਤ ਕਰਨੀ ਹੈ ਤਾਂ ਜੀਭ ਨੂੰ ਸਥਿਰ ਬਣਾਉਣ ਦਾ ਯਤਨ ਕਰੋ ਇਸ ਦੇ ਲਈ ਜੀਭ ਦੀ ਵਰਤੋਂ ਖੇਚਰੀ ਮੁਦਰਾ ’ਚ ਕਰਕੇ ਉਸ ਨੂੰ ਦੰਦਾਂ ਹੇਠ ਦਬਾਓ ਜਾਂ ਬਿਲਕੁਲ ਅੱਧ ’ਚ ਰੱਖੋ ਇਸ ਨਾਲ ਜਿੱਥੇ ਚੰਚਲਤਾ ਘੱਟ ਹੋਵੇਗੀ, ਉੱਥੇ ਇਕਾਗਰਤਾ ’ਚ ਵਾਧਾ ਹੋਣ ਨਾਲ ਕ੍ਰੋਧ ਵੀ ਸ਼ਾਂਤ ਰਹੇਗਾ ਇਸ ਤੋਂ ਇਲਾਵਾ ਘੱਟ ਬੋਲਣਾ, ਚੰਗੀ ਸਿਹਤ, ਚੰਗਾ ਸੰਗੀਤ, ਅਧਿਆਤਮ, ਮਨੁੱਖੀ ਪ੍ਰੇਮ ਆਦਿ ਵੀ ਕ੍ਰੋਧ ਦਾ ਮਾਰਗ ਰੋਕਣ ’ਚ ਸਹਾਇਕ ਸਿੱਧ ਹੋ ਸਕਦੇ ਹਨ
ਜੇਕਰ ਵਿਅਕਤੀ ਖੁਦ ’ਚ ਸਮਾਜ ਦੇ ਨਾਲ ਚੱਲਣ ਦੀ ਭਾਵਨਾ ਨੂੰ ਸਭ ਤੋਂ ਪਹਿਲਾਂ ਰੱਖੇ ਤਾਂ ਕ੍ਰੋਧ ਆ ਹੀ ਨਹੀਂ ਸਕਦਾ ਇਸ ਦੇ ਲਈ ਜ਼ਰੂਰੀ ਹੈ ਕਿ ਦੂਸਰਿਆਂ ਨਾਲ ਗੱਲ ਕਰਦੇ ਸਮੇਂ ਆਪਣੀ ਮਾਨਸਿਕਤਾ ਪ੍ਰਬਲ ਅਤੇ ਸੁਭਾਅ ਸ਼ਾਂਤ ਅਤੇ ਮਿੱਠਾ ਰੱਖੋ
ਪਰਿਵਾਰ ਅਤੇ ਕੁਟੁੰਬ ’ਚ ਕਲੇਸ਼ ਅਤੇ ਝਗੜੇ ਦਾ ਵਾਤਾਵਰਨ ਛਾ ਜਾਂਦਾ ਹੈ ਅਤੇ ਅਖੀਰ ’ਚ ਪ੍ਰਾਪਤ ਹੁੰਦਾ ਹੈ ਸਿਰਫ ਅਤੇ ਸਿਰਫ਼ ਪਛਤਾਵਾ, ਆਖਰ ’ਚ ਕ੍ਰੋਧ ਨੂੰ ਖੁਦ ਤੋਂ ਦੁੂਰ ਰੱਖੋ, ਆਪਣਾ ਮਨ ਚੰਗੇ ਕੰਮਾਂ ਅਤੇ ਸਮਾਜ ਦੇ ਹਿੱਤ ’ਚ ਲਾਓ ਉਦੋਂ ਤੁਸੀਂ ਹਰ ਕਿਸੇ ਦੇ ਦਿਲ ’ਚ ਆਪਣੀ ਛਵ੍ਹੀ ਵਿਸ਼ੇਸ਼ ਅਤੇ ਉੱਚ ਬਣਾਉਣ ’ਚ ਸਫਲ ਹੋਵੋਂਗੇ
ਮਨੂੰ ਭਾਰਦਵਾਜ਼ ‘ਮਨੂੰ’