ਬੇਰ ਸੇਬ ਜਿਹੀ ਮਿਠਾਸ, ਉਤਪਾਦਨ ਬੇਸ਼ੁਮਾਰ
ਦੇ ਸ਼ ’ਚ ਕਈ ਅਜਿਹੇ ਨੌਜਵਾਨ ਕਿਸਾਨ ਹਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਡਿਗਰੀਆਂ ਲੈਣ ਦੇ ਬਾਵਜ਼ੂਦ ਖੇਤੀ ਨੂੰ ਅਪਣਾਇਆ ਹੈ ਇਸ ’ਚ ਇੱਕ ਨਾਂਅ ਹੁਣ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਨਿਮੜੀਵਾਲੀ ਪਿੰਡ ਦੇ ਡਾ. ਅਜੇ ਬੋਹਰਾ ਦਾ ਵੀ ਜੁੜ ਗਿਆ ਹੈ ਉਹ ਨਾ ਸਿਰਫ਼ ਖੁਦ ਖੇਤੀ ਕਰ ਰਹੇ ਹਨ ਸਗੋਂ ਆਪਣੇ ਖੇਤਰ ਦੇ ਹੋਰ ਕਿਸਾਨਾਂ ਨੂੰ ਵੀ ਆਰਗੈਨਿਕ ਖੇਤੀ ਕਰਨ ਲਈ ਪੇ੍ਰਰਿਤ ਅਤੇ ਸਿੱਖਿਆ ਦੇ ਰਹੇ ਹਨ
Table of Contents
ਤਾਂ ਆਓ ਜਾਣਦੇ ਹਨ ਡਾ. ਅਜੇ ਬੋਹਰਾ ਦੀ ਕਹਾਣੀ
ਪੰਜ ਏਕੜ ’ਚ ਲਾਏ ਐਪਲ ਬੇਰ
ਡਾ. ਅਜੇ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੰਜ ਏਕੜ ਜ਼ਮੀਨ ’ਚ ਥਾਈ ਐਪਲ ਬੇਰ ਦੀ ਕਿਸਮ ਲਾ ਰੱਖੀ ਹੈ ਇਸ ਦੇ ਪੌਦਿਆਂ ਨੂੰ 12 ਬਾਈ 12 ਫੁੱਟ ਦੀ ਦੂਰੀ ’ਤੇ ਲਾਇਆ ਜਾਂਦਾ ਹੈ ਇਸ ਤਰ੍ਹਾਂ ਪ੍ਰਤੀ ਏਕੜ ’ਚ 225 ਪੌਦੇ ਆਸਾਨੀ ਨਾਲ ਲਾਏ ਜਾ ਸਕਦੇ ਹਨ ਐਪਲ ਬੇਰ ਦੀ ਇਸ ਕਿਸਮ ’ਚ ਡੇਢ ਸਾਲ ਬਾਅਦ ਹੀ ਫਰੂਟ ਆਉਣ ਲਗਦੇ ਹਨ ਪਹਿਲੀ ਤੁੜਾਈ ’ਚ ਪ੍ਰਤੀ ਪੌਦੇ ਤੋਂ 20 ਤੋਂ 25 ਫਲ ਮਿਲਦੇ ਹਨ ਦੂਜੇ ਪਾਸੇ 4 ਤੋਂ 5 ਸਾਲਾਂ ਬਾਅਦ ਪਰਿਪੱਕ ਅਵਸਥਾ ’ਚ ਪ੍ਰਤੀ ਪੌਦੇ ਤੋਂ 80 ਕਿੱਲੋ ਤੋਂ 1 ਕੁਇੰਟਲ ਤੱਕ ਦਾ ਉਤਪਾਦਨ ਲਿਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਇਸ ਕਿਸਮ ਦਾ ਐਪਲ ਬੇਰ ਸੌ ਤੋਂ ਸਵਾ ਸੌ ਗ੍ਰਾਮ ਦਾ ਹੁੰਦਾ ਹੈ ਉਹ ਬਾਗ ’ਚ ਟੁਪਕਾ ਸਿੰਚਾਈ ਦਾ ਇਸਤੇਮਾਲ ਕਰਦੇ ਹਨ
ਡਾ. ਬੋਹਰਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਮੁੱਖ ਫਸਲ ਦੇ ਨਾਲ-ਨਾਲ ਵੱਖ ਪ੍ਰਕਾਰ ਦੀ ਖੇਤੀ ਵੀ ਉਗਾਉਂਦੇ ਹਨ ਜਿਵੇਂ ਐਪਲ ਬੇਰ ਦੇ ਖੇਤ ’ਚ ਹੀ ਉਹ ਮੂੰਗ ਦੀ ਬਿਜਾਈ ਕਰ ਰਹੇ ਹਨ ਇੱਕ ਵਾਰ ਉਨ੍ਹਾਂ ਨੇ ਆਲੂ ਦੀ ਬਿਜਾਈ ਕੀਤੀ ਸੀ, ਜਿਸ ਦਾ ਗੁਰੂਗ੍ਰਾਮ ਦੀ ਫੇਅਰਲੈਬ ’ਚ ਟੈਸਟ ਕੀਤਾ ਗਿਆ ਸੀ ਜੋ ਸੌ ਪ੍ਰਤੀਸ਼ਤ ਆਰਗੈਨਿਕ ਸਾਬਤ ਹੋਇਆ ਹੈ ਉਸ ਲੈਬ ’ਚ 54 ਪ੍ਰਕਾਰ ਦੇ ਕੈਮੀਕਲ ਦਾ ਟੈਸਟ ਕੀਤਾ ਗਿਆ ਸੀ, ਜਿਸ ਦੀ ਆਲੂ ’ਚ ਕੋਈ ਮਾਤਰਾ ਨਹੀਂ ਮਿਲੀ ਉਸੇ ਆਲੂ ਨੂੰ ਉਨ੍ਹਾਂ ਨੇ ਗੁਰੂਗ੍ਰਾਮ ’ਚ ਵੇਚਿਆ ਤਾਂ ਮੰਡੀ ’ਚ ਆਲੂ ਤਿੰਨ ਰੁਪਏ ਪ੍ਰਤੀ ਕਿੱਲੋਗ੍ਰਾਮ ਵਿੱਕ ਰਿਹਾ ਸੀ, ਅਜਿਹੇ ’ਚ ਉਨ੍ਹਾਂ ਦੇ ਆਲੂ ਦੀ 50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਰੀ ਹੋਈ ਉਨ੍ਹਾਂ ਦੀ ਆਰਗੈਨਿਕ ਕਣਕ ਵੀ ਤਿੰਨ ਹਜ਼ਾਰ ਰੁਪਏ ਕੁਇੰਟਲ ਦੇ ਹਿਸਾਬ ਨਾਲ ਵਿਕੀ, ਜਿਸ ਦੀ ਆਸ-ਪਾਸ ਦੇ ਖੇਤਰ ’ਚ ਖੂਬ ਡਿਮਾਂਡ ਹੈ
5 ਤੋਂ 7 ਲੱਖ ਦੀ ਕਮਾਈ
2009 ਲਾੱਅ ਡਿਗਰੀ ਲੈਣ ਤੋਂ ਬਾਅਦ ਡਾ. ਅਜੇ ਬੇਹਰਾ ਨੇ ਵਕਾਲਤ ਦੀ ਬਜਾਇ ਆਪਣਾ ਖੁਦ ਦਾ ਟਾਈਲਜ਼ ਦਾ ਬਿਜਨੈੱਸ਼ ਸ਼ੁਰੂ ਕੀਤਾ ਪਰ ਇਸ ਬਿਜ਼ਨੈੱਸ ਨੂੰ ਉਨ੍ਹਾਂ ਨੇ ਸਾਲ 2018 ’ਚ ਬੰਦ ਕਰ ਦਿੱਤਾ ਅੱਜ ਉਹ ਐਪਲ ਬੇਰ ਸਮੇਤ ਹੋਰ ਫਸਲਾਂ ਦੀ ਜੈਵਿਕ ਖੇਤੀ ਕਰ ਰਹੇ ਹਨ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਫਸਲ ਖੇਤ ਤੋਂ ਹੀ ਵਿੱਕ ਜਾਂਦੀ ਹੈ ਡਾ. ਅਜੇ ਦੱਸਦੇ ਹਨ ਕਿ ਪਹਿਲੇ ਸਾਲ ਉਨ੍ਹਾਂ ਨੇ 2.5 ਲੱਖ ਰੁਪਏ ਦੀ ਕਮਾਈ ਹੋਈ ਸੀ ਦੂਜੇ ਪਾਸੇ ਇਸ ਸਾਲ 5 ਤੋਂ 7 ਲੱਖ ਰੁਪਏ ਦੀ ਕਮਾਈ ਹੋਣ ਦੀ ਸੰਭਾਵਨਾ ਹੈ
ਤਰਲ ਖਾਦ ਵੀ ਕੀਤੀ ਜਾਂਦੀ ਹੈ ਤਿਆਰ
ਡਾ. ਅਜੇ ਕੁਮਾਰ ਬੋਹਰਾ 20 ਡਰੱਮ ’ਚ ਵੱਖ-ਵੱਖ ਤਰ੍ਹਾਂ ਦੀ ਤਰਲ ਖਾਦ ਵੀ ਤਿਆਰ ਕਰਦੇ ਹਨ ਇਸ ’ਚ ਮਾਕ੍ਰੋਬਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੈਵਿਕ ਖੇਤੀ ’ਚ ਮੁੱਖ ਤੌਰ ’ਤੇ ਸੂਖਮ ਜੀਵਾਂ ਨਾਲ ਖੇਤੀ ਹੁੰਦੀ ਹੈ ਸੂਖਮ ਜੀਵ ਤਰਲ ਖਾਦਾਂ ’ਚ ਜ਼ਿਆਦਾ ਪਾਏ ਜਾਂਦੇ ਹਨ ਇਨ੍ਹਾਂ ਖਾਦਾਂ ਲਈ ਸਾਨੂੰ ਖਾਲੀ ਡਰੱਮ, ਗੁੜ, ਦੇਸੀ ਗਾਂ ਦਾ ਗੋਹਾ ਅਤੇ ਗਊਮੂਤਰ, ਚੂਨਾ, ਲੋਹਾ, ਤਾਂਬਾ, ਜਿੰਕ, ਨਿੰਬੋਲੀ, ਵੇਸਣ ਬੜ ਦੇ ਹੇਠਾਂ ਦੀ ਮਿੱਟੀ ਆਦਿ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ
ਆਰਗੈਨਿਕ ਫਾਰਮਰ ਅਤੇ ਟਰੇਨਰ ਐਵਾਰਡ ਨਾਲ ਸਨਮਾਨਿਤ
ਬੈਂਕਾਕ ’ਚ 23 ਫਰਵਰੀ ਨੂੰ ਗਲੋਬਲ ਟਰੰਪ ਫਾਊਂਡੇਸ਼ਨ ਵੱਲੋਂ ਜੀਟੀਐੱਫ ਵਰਲਡ ਸਮਿੱਟ 2019 ਦਾ ਆਯੋਜਨ ’ਚ ਭਾਰਤ ਦੇਸ਼ ਦੀ ਅਗਵਾਈ ਕਰਦੇ ਹੋਏ ਜੈਵਿਕ ਕਿਸਾਨ ਅਤੇ ਟਰੇਨਰ ਅਜੇ ਕੁਮਾਰ ਬੋਹਰਾ ਨੇ ਹਿੱਸਾ ਲਿਆ ਸੀ, ਜਿਸ ਨੂੰ ਬੈਸਟ ਆਰਗੈਨਿਕ ਫਾਰਮਰ ਅਤੇ ਟਰੇਨਰ ਐਵਾਰਡ ਨਾਲ ਨਵਾਜ਼ਿਆ ਗਿਆ ਅਜੇ ਕੁਮਾਰ ਬੋਹਰਾ ਨੇ ਦੱਸਿਆ ਕਿ ਸਮਾਰੋਹ ’ਚ ਵੱਖ-ਵੱਖ ਖੇਤਰਾਂ ਤੋਂ ਸਰਵੋਤਮ ਕੰਮ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਉਹ 2009 ਤੋਂ ਖੇਤੀ ਦਾ ਕੰਮ ਕਰ ਰਹੇ ਹਨ ਉਨ੍ਹਾਂ ਨੇ ਪੰਜ ਏਕੜ ’ਚ ਐਪਲ ਬੇਰ ਦਾ ਬਾਗ ਲਾ ਰੱਖਿਆ ਹੈ
ਜੋ ਪੂਰੀ ਤੌਰ ’ਤੇ ਆਰਗੈਨਿਕ ਹੈ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਡੇ ਬੇਰ ਦੀ ਮਿਠਾਸ ਦਾ ਜੂਸ ਮਾਰਕਿਟ ’ਚ ਉਪਲੱਬਧ ਐਪਲ ਬੇਰ ’ਚ ਨਹੀਂ ਮਿਲੇਗਾ ਇਸ ਤੋਂ ਇਲਾਵਾ 6 ਅਪਰੈਲ 2019 ਨੂੰ ਕੋਲਕਾਤਾ ’ਚ ਗਲੋਬਲ ਪੀਸ ਫਾਊਂਡੇਸ਼ਨ ਡਾਕਟਰੇਟ ਦੀ ਮਾਨਦ ਉਪਾਧੀ ਨਾਲ ਨਵਾਜ਼ਿਆ 23 ਅਪਰੈਲ 2019 ਨੂੰ ਖਾਂਡਾਖੇੜੀ ’ਚ ਸਮਰਿਧ ਕਿਸਾਨ ਗ੍ਰਾਮੀਣ ਵਿਕਾਸ ਸੰਸਥਾ ਨੇ ਜ਼ਹਿਰ ਮੁਕਤ ਖੇਤੀ ਨੂੰ ਵਾਧਾ ਦੇਣ ਲਈ ਇੱਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ
ਮੋਬਾਇਲ ਨੰਬਰ: 94165-24495