Agni Mudra Ke Fayde

ਰੋਜ਼ਾਨਾ 15 ਮਿੰਟ ਜ਼ਰੂਰ ਕਰੋ ‘ਅਗਨੀ ਆਸਨ’
ਸਾਡੇ ਦੇਸ਼ ’ਚ ਯੋਗ ਦਾ ਚਲਣ ਸਦੀਆਂ ਤੋਂ ਹੈ ਅੱਜ ਯੋਗ ਦੁਨੀਆਂਭਰ ’ਚ ਸ਼ਾਂਤੀ ਅਤੇ ਕਲਿਆਣ ਦਾ ਪ੍ਰਤੀਕ ਬਣ ਗਿਆ ਹੈ

ਯੋਗ ਦੀ ਪੈਦਾਇਸ਼ ਯੋਗੀਆਂ ਨੇ ਕੀਤੀ ਸੀ, ਜਿਨ੍ਹਾਂ ਨੇ ਆਪਣੇ ਮਨ, ਸਰੀਰ ਅਤੇ ਸਾਹ ਦੀ ਵਰਤੋਂ ਕਰਕੇ ਕੁਝ ਅਜਿਹੇ ਆਸਨਾਂ ਦੀ ਖੋਜ ਕੀਤੀ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿ ਸਕੇ ਯੋਗ ਨੂੰ ਪਰੰਪਰਿਕ ਰੂਪ ਨਾਲ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ ਦੇ ਤਰੀਕੇ ਦੇ ਰੂਪ ’ਚ ਕੀਤਾ ਜਾਂਦਾ ਹੈ

ਯੋਗ ਰਾਹੀਂ ਸਿਖਾਈ ਗਈ ਸਾਹ ਲੈਣ ਦੀ ਤਕਨੀਕ ਇਕਾਗਰਤਾ ਅਤੇ ਮਨ ਨੂੰ ਬਿਹਤਰ ਬਣਾਉਣ ’ਚ ਮੱਦਦ ਕਰਦੀ ਹੈ ਯੋਗ ’ਚ ਪੰਜ ਤੱਤਾਂ ਨੂੰ ਸਾਡੇ ਸਰੀਰ ਦੇ ਮੁੱਖ ਫੋਕਸ ਬਿੰਦੂ ਮੰਨੇ ਜਾਂਦੇ ਹਨ, ਜਿਵੇਂ ਪਾਣੀ, ਧਰਤੀ, ਅਕਾਸ਼, ਹਵਾ ਅਤੇ ਅਗਨੀ ਇਨ੍ਹਾਂ ਤੱਤਾਂ ਕਾਰਨ ਹੋਣ ਵਾਲੇ ਅੰਸਤੁਲਨ ਕਾਰਨ ਬਿਮਾਰੀਆਂ ਅਤੇ ਸਿਹਤ ਦਾ ਖਰਾਬ ਹੋਣ ਆਦਿ ਸਮੱਸਿਆਵਾਂ ਵੀ ਹੋ ਸਕਦੀਆਂ ਹਨ

ਅੱਜ ਅਸੀਂ ਗੱਲ ਕਰਾਂਗੇ ਅਗਨੀ ਆਸਨ ਬਾਰੇ ਅਗਨੀ ਮੁਦਰਾ ਨੂੰ ਸੂਰਜ ਮੁਦਰਾ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ ਇਹ ਮੁਦਰਾ ਅਗਨੀ ਤੱਤ ਦੀ ਅਗਵਾਈ ਕਰਦੀ ਹੈ ਇਸ ਮੁਦਰਾ ਨੂੰ ਕਰਨਾ ਸਰੀਰ ’ਚ ਅਗਨੀ ਊਰਜਾ ਨੂੰ ਐਕਟਿਵ ਕਰਦਾ ਹੈ ਅਤੇ ਸਰੀਰ ਦੇ ਅਗਨੀ ਸੰਤੁਲਨ ਨੂੰ ਬਣਾਏ ਰੱਖਣ ’ਚ ਮੱਦਦ ਕਰਦਾ ਹੈ ਜਾਣੋ ਕਿਵੇਂ ਕਰਦੇ ਹਨ ਅਗਨੀ ਮੁਦਰਾ

ਅਗਨੀ ਮੁਦਰਾ ਨੂੰ ਕਿਵੇਂ ਕਰੀਏ:

  • ਸਭ ਤੋਂ ਪਹਿਲਾਂ ਅਰਾਮਦਾਇਕ ਆਸਨ ’ਚ ਬੈਠ ਜਾਓ
  • ਫਿਰ ਅਨਾਮਿਕਾ ਉਂਗਲੀ ਨੂੰ ਮੋੜ ਲਓ ਅਤੇ ਅੰਗੂਠੇ ਦੇ ਹੇਠਲੇ ਹਿੱਸੇ ’ਤੇ ਅਨਾਮਿਕਾ ਉਂਗਲੀ ਨੂੰ ਲੈ ਆਓ
  • ਆਪਣੀ ਬਾਕੀ ਦੀਆਂ ਉਂਗਲਾਂ ਸਿੱਧਾ ਰੱਖੋ
  • ਅੰਗੂਠੇ ਨਾਲ ਅਨਾਮਿਕਾ ਉਂਗਲੀ ਨੂੰ ਹਲਕਾ ਜਿਹਾ ਦਬਾਓ
  • ਇਸ ਮੁਦਰਾ ਨੂੰ ਖਾਲੀ ਪੇਟ ਸਵੇਰੇ-ਸਵੇਰੇ ਕਰੋ
  • ਅਗਨੀ ਮੁਦਰਾ ਨੂੰ ਰੋਜ਼ਾਨਾ 15 ਮਿੰਟ ਜ਼ਰੂਰ ਦੁਹਰਾਓ

ਅਗਨੀ ਮੁਦਰਾ ਦੇ ਫਾਇਦੇ: Agni Mudra Ke Fayde:

ਮੋਟਾਪਾ ਘੱਟ ਕਰਨ ’ਚ ਲਾਭਦਾਇਕ:

ਇਸ ਮੁਦਰਾ ਨੂੰ ਕਰਨ ਨਾਲ ਸਰੀਰ ’ਚ ਅਗਨੀ ਤੱਤ ਚੱਲਦੇ ਹਨ ਵਜ਼ਨ ਘਟਾਉਣ ਦੀ ਪ੍ਰਕਿਰਿਆ ’ਚ, ਕਈ ਲੋਕ ਖਰਾਬ ਪਾਚਣ ਕਾਰਨ ਸਰੀਰ ਦੀ ਫੈਟ ਨੂੰ ਘੱਟ ਕਰਨ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਅਗਨੀ ਮੁਦਰਾ ’ਚ ਮੌਜ਼ੂਦ ਅਗਨੀ ਤੱਤਾਂ ਨੂੰ ਸਰੀਰ ’ਚ ਕਿਰਿਆ ਨੂੰ ਵਧਾ ਕੇ ਪਾਚਣ ’ਚ ਸੁਧਾਰ ਕਰਨ ਦੇ ਲਈ ਜਾਣਿਆ ਜਾਂਦਾ ਹੈ

ਲਗਾਤਾਰ ਅਭਿਆਸ ਨਾਲ ਵਸਾ ਘੱਟ ਕਰਨ ’ਚ ਮੱਦਦ ਮਿਲਦੀ ਹੈ ਯਾਨੀ ਮੋਟਾਪਾ ਦੂਰ ਕਰਨ ’ਚ ਇਹ ਮੁਦਰਾ ਲਾਭਦਾਇਕ ਹੈ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਉਸ ਨੂੰ ਘੱਟ ਕਰਨ ਲਈ ਤੁਹਾਨੂੰ ਇਸ ਮੁਦਰਾ ਦਾ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ

ਅੱਖਾਂ ਦੀ ਰੌਸ਼ਨੀ ਵਧਾਓ:

ਇਸ ਮੁਦਰਾ ਨੂੰ ਸੂਰਜ ਮੁਦਰਾ ਵੀ ਕਿਹਾ ਜਾਂਦਾ ਹੈ, ਇਸ ਨੂੰ ਕਰਨ ਨਾਲ ਸਾਡੇ ਸਰੀਰ ’ਚ ਅਗਨੀ ਤੱਤ ਦੀ ਮਾਤਰਾ ਵਧਦੀ ਹੈ ਇਸ ਲਈ ਇੱਕ ਨਾਂਅ ਅਗਨੀਵਰਧਕ ਮੁਦਰਾ ਵੀ ਹੈ ਇਸ ਦੇ ਨਾਲ ਹੀ ਇਹ ਮੁਦਰਾ ਸਾਡੇ ਸਰੀਰ ’ਚ ਪ੍ਰਿਥਵੀ ਮੁਦਰਾ ਨੂੰ ਘੱਟ ਕਰਨ ’ਚ ਵੀ ਮੱਦਦ ਕਰਦਾ ਹੈ ਅਗਨੀ ਤੱਤ ਨੂੰ ਅੱਖਾਂ ਦੀ ਰੌਸ਼ਨੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ

ਅਜਿਹੇ ’ਚ ਰੋਜ਼ਾਨਾ, ਇਸ ਮੁਦਰਾ ਦਾ ਅਭਿਆਸ ਕਰਨ ਨਾਲ ਅੱਖਾਂ ਕਮਜ਼ੋਰ ਨਹੀਂ ਹੁੰਦੀਆਂ ਅਤੇ ਅੱਖਾਂ ਦੀ ਰੌਸ਼ਨੀ ਵਧਦੀ ਹੈ

ਮੈਟਾਬਾਲੀਜ਼ਮ ਨੂੰ ਵਧਾਉਣ ’ਚ ਫਾਇਦੇਮੰਦ:

ਅਗਨੀ ਮੁਦਰਾ ਨੂੰ ਕਰਨ ਨਾਲ ਅਗਨੀ ਤੱਤ ਵਧਦਾ ਹੈ ਅਤੇ ਪ੍ਰਿਥਵੀ ਤੱਤ ਘੱਟ ਹੁੰਦਾ ਹੈ ਜਿਸ ਨਾਲ ਸਰੀਰ ਦੇ ਮੈਟਾਬਾੱਲਿਜ਼ਮ ਨੂੰ ਠੀਕ ਬਣਾਏ ਰੱਖਣ ’ਚ ਮੱਦਦ ਮਿਲਦੀ ਹੈ ਇਹ ਮੁਦਰਾ ਖੂਨ ਵਾਹਿਕਾਵਾਂ ’ਚ ਜਮ੍ਹਾ ਜ਼ਿਆਦਾ ਕੋਲੇਸਟਰਾਲ ਨੂੰ ਹਟਾਉਣ ਲਈ ਕੰਮ ਕਰਦੀ ਹੈ

ਇਹੀ ਨਹੀਂ ਇਸ ਨਾਲ ਹਾਰਟ ਅਟੈਕ ਦਾ ਜ਼ੋਖਮ ਘੱਟ ਹੁੰਦਾ ਹੈ ਅਤੇ ਪ੍ਰਤੱਖ ਰੂਪ ਨਾਲ ਇਹ ਮੁਦਰਾ ਸ਼ੂਗਰ ਨੂੰ ਠੀਕ ਕਰਨ ’ਚ ਵੀ ਮੱਦਦ ਕਰਦੀ ਹੈ

ਸਰਦੀ-ਜ਼ੁਕਾਮ ’ਚ ਰਾਹਤ:

ਅਗਨੀ ਮੁਦਰਾ ਨੂੰ ਰੈਗੂਲਰ ਤੌਰ ’ਤੇ ਕਰਨ ਨਾਲ ਅਗਨੀ ਤੱਤ ਵਧਦਾ ਹੈ ਜਿਸ ਨਾਲ ਸਰਦੀ-ਜ਼ੁਕਾਮ ’ਚ ਹੋਣ ਵਾਲੀਆਂ ਸਮੱਸਿਆਵਾਂ ’ਚ ਰਾਹਤ ਮਿਲਦੀ ਹੈ ਇਸ ਦੇ ਲਗਾਤਾਰ ਅਭਿਆਸ ਨਾਲ ਸਿਰ ਦਰਦ ਅਤੇ ਮਾਈਗੇ੍ਰਨ ਵੀ ਠੀਕ ਹੋ ਜਾਂਦਾ ਹੈ ਗਲੇ ਦੀ ਖਰਾਸ਼ ਨੂੰ ਦੂਰ ਕਰਨ ’ਚ ਵੀ ਇਹ ਮੁਦਰਾ ਪ੍ਰਭਾਵੀ ਹੈ

ਪਾਚਣ ਕਿਰਿਆ ਨੂੰ ਰੱਖੋ ਠੀਕ:

ਅਗਨੀ ਮੁਦਰਾ ਪਾਚਣ ਕਿਰਿਆ ਨੂੰ ਠੀਕ ਬਣਾਏ ਰੱਖਣ ’ਚ ਵੀ ਸਹਾਇਕ ਹੈ ਇਸ ਨੂੰ ਕਰਨ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਜਿਵੇਂ ਭੁੱਖ ਨਾ ਲੱਗਣਾ ਜਾਂ ਕਬਜ਼ ਆਦਿ ਦੂਰ ਹੁੰਦੀ ਹੈ

ਕਿਹੜੇ ਹਾਲਾਤਾਂ ’ਚ ਨਾ ਕਰੋ ਇਹ ਯੋਗ:

ਕੁਝ ਖਾਸ ਹਾਲਾਤਾਂ ’ਚ ਯੋਗ ਦੇ ਕੁਝ ਆਸਨ ਅਤੇ ਮੁਦਰਾਵਾਂ ਤੁਹਾਡੇ ਲਈ ਹਾਨੀਕਾਰਕ ਹੋ ਸਕਦੀਆਂ ਹਨ ਇਹ ਮੁਦਰਾ ਸਰੀਰ ਨੂੰ ਗਰਮ ਕਰਦੀ ਹੈ ਅਜਿਹੇ ’ਚ ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਉਸ ਨੂੰ ਮੁਦਰਾ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਜੋ ਲੋਕ ਕਮਜੋਰ ਹਨ ਜਾਂ ਜਿਨ੍ਹਾਂ ਦਾ ਵਜ਼ਨ ਘੱਟ ਹੈ ਉਨ੍ਹਾਂ ਨੂੰ ਅਗਨੀ ਮੁਦਰਾ ਨੂੰ ਘੱਟ ਸਮੇਂ ਲਈ ਕਰਨਾ ਚਾਹੀਦਾ ਹੈ

ਕਿਉਂਕਿ ਇਹ ਮੁਦਰਾ ਵਜ਼ਨ ਨੂੰ ਘੱਟ ਕਰਦੀ ਹੈ ਗਰਭ ਅਵਸਥਾ ’ਚ ਤੁਸੀਂ ਕੁਝ ਸਮੇਂ ਤੱਕ ਇਸ ਮੁਦਰਾ ਨੂੰ ਕਰ ਸਕਦੇ ਹੋ, ਪਰ ਇਸ ਨੂੰ ਕਰਨ ਤੋਂ ਪਹਿਲਾਂ ਯੋਗ ਮਾਹਿਰਾਂ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!