Chair Yoga Poses for Stress and Posture

ਘਰ ’ਚ ਰਹਿ ਕੇ ਕੁਰਸੀ ਦੀ ਮੱਦਦ ਨਾਲ ਕਰੋ ਯੋਗ

ਅੱਜ ਦੇ ਆਧੁਨਿਕ ਯੁੱਗ ਅਤੇ ਭੱਜ-ਦੌੜ ਦੇ ਭਰੇ ਜੀਵਨ ’ਚ ਸਭ ਕੁਝ ਹੁੰਦੇ ਹੋਏ ਵੀ ਖੁਦ ਲਈ ਸਮੇਂ ਦੀ ਕਮੀ ਹੈ, ਜਿਸ ਕਾਰਨ ਔਰਤਾਂ ਘਰ ’ਚ ਵੀ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੀਆਂ ਜੇਕਰ ਤੁਹਾਡੇ ਨਾਲ ਵੀ ਅਜਿਹੀ ਹੀ ਸਮੱਸਿਆ ਹੈ,

ਤਾਂ ਅਸੀਂ ਕੁਝ ਅਜਿਹੇ ਯੋਗ ਆਸਨ ਅਤੇ ਐਕਸਰਸਾਈਜ਼ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਘਰੇ ਅਸਾਨੀ ਨਾਲ ਕਰ ਸਕਦੇ ਹੋ, ਉਹ ਵੀ ਇੱਕ ਕੁਰਸੀ ਦੀ ਮੱਦਦ ਨਾਲ ਘਰ ’ਚ ਰਹਿੰਦੇ ਹੋਏ ਵੀ ਅਸੀਂ ਕਿਵੇਂ ਫਿੱਟ ਅਤੇ ਤਰੋਤਾਜ਼ਾ ਰਹੀਏ ਇਹ ਅੱਜ ਇੱਕ ਸਮੱਸਿਆ ਹੈ ਇੱਕ ਸਮਾਂ ਅਜਿਹਾ ਸੀ ਜਦੋਂ ਘਰ ਦੇ ਕੰਮ ਹੀ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਦਿੰਦੇ ਸਨ

ਅਜਿਹੀ ਸ਼ਕਤੀ ਜਿਸ ਨਾਲ ਨਾ ਸਿਰਫ਼ ਉਹ ਸਿਹਤਮੰਦ ਰਹਿੰਦੀਆਂ ਸਨ ਸਗੋਂ ਲੰਮੀ ਉਮਰ ਤੱਕ ਭੋੋਗਦੀਆਂ ਸਨ ਦਾਦੀ-ਨਾਨੀ ਜਮਾਨੇ ਦੀ ਗੱਲ ਕਰੀਏ ਤਾਂ ਅੱਜ ਵੀ ਮਨ ਹੈਰਾਨੀ ਨਾਲ ਭਰ ਜਾਂਦਾ ਹੈ ਕਿ ਉਹ ਕਿਵੇਂ ਹੱਸਦੇ-ਹੱਸਦੇ ਘਰ ਦੇ ਸਾਰੇ ਕੰਮ ਨਿਪਟਾ ਲਿਆ ਕਰਦੀਆਂ ਸਨ ਅਤੇ ਉਨ੍ਹਾਂ ਦੇ ਮੱਥੇ ’ਤੇ ਥਕਾਵਟ ਦੀਆਂ ਲਕੀਰਾਂ ਵੀ ਨਹੀਂ ਆਉਂਦੀਆਂ ਸਨ ਉਹ ਗੁਣ ਮਾਂ, ਚਾਚੀ, ਤਾਈ, ਭੂਆ, ਮਾਸੀ ’ਚ ਵੀ ਦੇਖਣ ਨੂੰ ਕਾਫੀ ਹੱਦ ਤੱਕ ਮਿਲਿਆ ਉਨ੍ਹਾਂ ਨੇ ਵੀ ਕੰਮ ਤੋਂ ਨਾ ਕਦੇ ਜੀ ਚੁਰਾਇਆ ਅਤੇ ਨਾ ਹੀ ਖੁਦ ਨੂੰ ਥੱਕਿਆ ਹੋਇਆ ਦੱਸਿਆ

Also Read :-

ਅੱਜ ਦੀਆਂ ਔਰਤਾਂ ਕੋਲ ਮਸ਼ੀਨਾਂ ਦੀ ਭਰਮਾਰ ਹੈ, ਜਿਸ ਕਾਰਨ ਉਨ੍ਹਾਂ ਦੇ ਸਾਰੇ ਕੰਮ ਮਸ਼ੀਨਾਂ ਜ਼ਰੀਏ ਬੜੀ ਜਲਦੀ ਅਤੇ ਅਸਾਨੀ ਨਾਲ ਹੋ ਜਾਂਦੇ ਹਨ ਅੱਜ ਦੀਆਂ ਔਰਤਾਂ ਨੂੰ ਘਰ ਦੇ ਕੰਮ ਕਰਨ ਲਈ ਮਿਹਨਤ ਕਰਕੇ ਆਪਣਾ ਪਸੀਨਾ ਨਹੀਂ ਬਹਾਉਣਾ ਪੈਂਦਾ ਹੈ ਜਦੋਂ ਸਭ ਕਰਨ ਲਈ ਮਸ਼ੀਨਾਂ ਹਨ ਤਾਂ ਕਸਰਤ ਵਰਗੀਆਂ ਚੀਜ਼ਾਂ ਹੀ ਨਹੀਂ ਹਨ ਇਸ ਲਈ ਅੱਜ ਦੀਆਂ ਔਰਤਾਂ ਨੂੰ ਜਿੰਮ ਦੀ ਜ਼ਰੂਰਤ ਪੈਂਦੀ ਹੈ ਪਰ ਸਮੇਂ ਦੀ ਕਮੀ ਕਾਰਨ ਅੱਜ ਵੀ ਘਰੇਲੂ ਔਰਤਾਂ ਨਾ ਤਾਂ ਯੋਗ ਕਰ ਪਾਉਂਦੀਆਂ ਹਨ

ਅਤੇ ਨਾ ਹੀ ਜਿੰਮ ਜਾ ਪਾਉਂਦੀਆਂ ਹਨ, ਜਿਸ ਦਾ ਪ੍ਰਭਾਵ ਉਨ੍ਹਾਂ ਦੇ ਸਰੀਰ ’ਤੇ ਵੱਖ-ਵੱਖ ਰੋਗਾਂ ਦੇ ਰੂਪ ’ਚ ਪੈਂਦਾ ਹੈ ਪਰ ਇਸ ਸਮੱਸਿਆ ਦਾ ਵੀ ਹੱਲ ਹੈ ਘਰ ’ਚ ਰਹਿੰਦੇ ਹੋਏ ਵੀ ਕੁਰਸੀ ਜਾਂ ਤਖ਼ਤ ’ਤੇ ਬੈਠ ਕੇ ਕੁਝ ਯੋਗ ਅਤੇ ਆਸਨਾਂ ਨੂੰ ਕਰਕੇ ਹੀ ਆਪਣੇ ਸਰੀਰ ਨੂੰ ਫਿੱਟ, ਤਰੋਤਾਜ਼ਾ, ਜਵਾਨ ਅਤੇ ਨਿਰੋਗੀ ਰੱਖ ਸਕਦੇ ਹੋ, ਉਹ ਵੀ ਬਿਨਾਂ ਜਿੰਮ ਜਾਏ, ਬਿਨਾਂ ਧਨ ਖਰਚ ਕੀਤੇ ਅਤੇ ਥੋੜੇ੍ਹ ਜਿਹੇ ਸਮੇਂ ’ਚ ਹੀ ਬਿਨਾਂ ਕਿਸੇ ਸਾਈਡ-ਇਫੈਕਟ ਦੇ ਇਨ੍ਹਾਂ ਆਸਨਾਂ ਨੂੰ ਤੁਸੀਂ ਦਿਨ ’ਚ ਕਿਸੇ ਵੀ ਸਮੇਂ ਕਰ ਸਕੋਂਗੇ

ਇਹ ਸਾਰੇ ਆਸਨ ਹਰ ਉਮਰ ਦੀਆਂ ਔਰਤਾਂ ਕਰ ਸਕਦੀਆਂ ਹਨ ਇਨ੍ਹਾਂ ਆਸਨਾਂ ਅਤੇ ਯੋਗ ਕਿਰਿਆਵਾਂ ਦੇ ਕੋਈ ਬੁਰੇ ਨਤੀਜੇ ਨਹੀਂ ਹੁੰਦੇ ਹਨ ਪਰ ਜੇਕਰ ਤੁਸੀਂ ਦਿਲ, ਕਿਡਨੀ ਜਾਂ ਕਿਸੇ ਹੋਰ ਵੱਡੀ ਬਿਮਾਰੀ ਤੋਂ ਗ੍ਰਸਤ ਹੋ ਜਾਂ ਕਿਸੇ ਤਰ੍ਹਾਂ ਦੀ ਸਰਜਰੀ ਤੁਸੀਂ ਕਰਵਾਈ ਹੈ ਤਾਂ ਫਿਰ ਤੁਸੀਂ ਕਿਸੇ ਡਾਕਟਰ ਤੋਂ ਪੁੱਛ ਕੇ ਹੀ ਇਨ੍ਹਾਂ ਯੋਗ ਕਿਰਿਆਵਾਂ ਨੂੰ ਕਰੋ, ਨਹੀਂ ਤਾਂ ਨਾ ਕਰੋ ਆਮ ਤੌਰ ’ਤੇ ਜੇਕਰ ਤੁਸੀਂ ਕਿਸੇ ਵੀ ਉਮਰ ਦੇ ਹੋ ਅਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਤਾਂ ਤੁਸੀਂ ਇਨ੍ਹਾਂ ’ਚੋਂ ਕੋਈ ਵੀ ਯੋਗ ਆਸਨ ਰੋਜ਼ਾਨਾ ਆਪਣੀ ਸੁਵਿਧਾ ਅਨੁਸਾਰ ਜ਼ਰੂਰ ਕਰੋ ਇਨ੍ਹਾਂ ਸਾਰੇ ਯੋਗ ਆਸਨ ਕਰਨ ਨਾਲ ਨਾ ਸਿਰਫ਼ ਤੁਹਾਡੀ ਸਿਹਤ ਉੱਤਮ ਰਹੇਗੀ ਨਾਲ ਹੀ ਮੋਟਾਪਾ, ਸ਼ੂਗਰ, ਜੋੜਾਂ ਦੇ ਦਰਦ, ਥਕਾਵਟ, ਥਾਇਰਾਇਡ, ਸਾਈਟਿਕਾ, ਜ਼ਿਆਦਾ ਅਤੇ ਘੱਟ ਖੂਨ ਦੇ ਸੰਚਾਰ ਵਰਗੇ ਰੋਗਾਂ ਤੋਂ ਵੀ ਰਾਹਤ ਮਿਲੇਗੀ

ਤਾਂ ਆਓ ਜਾਣਦੇ ਹਾਂ ਕੁਰਸੀ ਨਾਲ ਜੁੜੇ ਕੁਝ ਆਸਨ:

ਕੁਰਸੀ ਮਾਰਜਰੀ ਬਿਟੀਲਾਸਨ:

ਕੁਰਸੀ ’ਤੇ ਬੈਠ ਜਾਓ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ, ਦੋਵੇਂ ਪੈਰਾਂ ਨੂੰ ਫਰਸ਼ ’ਤੇ ਰੱਖੋ ਦੋਵੇਂ ਹਥੇਲੀਆਂ ਨੂੰ ਜਾਂ ਤਾਂ ਗੋਡਿਆਂ ’ਤੇ ਰੱਖੋ ਜਾਂ ਪੱਟਾਂ ’ਤੇ ਰੱਖੋ ਲੰਮੇ ਸਾਹ ਨੂੰ ਅੰਦਰ ਵੱਲ ਖਿੱਚਦੇ ਹੋਏ ਸੀਨੇ ਨੂੰ ਬਾਹਰ ਵੱਲ ਫੁਲਾਓ ਰੀੜ੍ਹ ਦੀ ਹੱਡੀ ਨੂੰ ਮੋੜਦੇ ਹੋਏ ਮੋਢਿਆਂ ਨੂੰ ਪਿੱਛੇ ਵੱਲ ਲੈ ਜਾਓ ਇਹ ਬਿਟੀਲਾਸਨ ਹੈ ਹੌਲੀ-ਹੌਲੀ ਸਾਹ ਛੱਡਦੇ ਹੋਏ ਰੀੜ੍ਹ ਦੀ ਹੱਡੀ ਨੂੰ ਪਿੱਠ ਵੱਲ ਲੈ ਜਾਓ, ਠੋਡੀ ਨੂੰ ਗਲੇ ’ਚ ਲਾਓ ਮੋਢੇ ਅਤੇ ਸਿਰ ਨੂੰ ਅੱਗੇ ਵੱਲ ਝੁਕਾਓ ਇਹ ਮਾਰਜਰੀ ਆਸਨ ਹੈ ਇਹ ਦੋਵੇਂ ਆਸਨ 5-5 ਵਾਰ ਰੋਜ ਕਰੋ

ਕੁਰਸੀ ਉਰਧਵ ਹਸਤ ਆਸਨ:

ਸਾਹ ਖਿੱਚਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਛੱਤ ਵੱਲ ਉਠਾਓ ਅਤੇ ਦੋਵਾਂ ਵਿੱਚ ਕਰੀਬ ਇੱਕ ਫੁੱਟ ਦਾ ਫਾਸਲਾ ਰੱਖੋ ਹੱਥਾਂ ਨੂੰ ਉੱਪਰ ਵੱਲ ਲੈ ਜਾਂਦੇ ਹੋਏ ਮੋਢਿਆਂ ਦੀਆਂ ਮਾਸਪੇਸ਼ੀਆਂ ਨੂੰ ਪਿੱਠ ਵੱਲ ਖਿੱਚਣ ਦੀ ਕੋਸ਼ਿਸ਼ ਕਰੋ ਪੱਟਾਂ ਅਤੇ ਹਿਪਸ ਨੂੰ ਮਾਸਪੇਸ਼ੀਆਂ ਨੂੰ ਇਹ ਆਸਨ ਕਰਦੇ ਸਮੇਂ ਸਥਿਰ ਰੱਖੋ ਇਹ ਆਸਨ 5-7 ਵਾਰ ਕਰੋ

ਕੁਰਸੀ ਉੱਤ ਆਸਨ:

ਦੋਵੇਂ ਹਥੇਲੀਆਂ ਨੂੰ ਫਰਸ਼ ’ਤੇ ਫੈਲਾ ਕੇ ਰੱਖੋ, ਜਦਕਿ ਸਿਰ ਨੂੰ ਪੱਟਾਂ ਵੱਲ ਲਟਕਾ ਕੇ ਰੱਖੋ ਸਾਹ ਖਿੱਚਦੇ ਹੋਏ ਹੱਥਾਂ ਨੂੰ ਸਿਰ ਦੇ ਉੱਪਰ ਚੁੱਕੋ ਇਹ ਆਸਨ 5-7 ਵਾਰ ਕਰੋ ਤਾਂ ਚੰਗੇ ਨਤੀਜੇ ਆਉਣਗੇ

ਕੁਰਸੀ ਉਤਥਿਤ ਪਾਸ਼ਰਵਕੋਨ ਆਸਨ:

ਕੁਰਸੀ ’ਤੇ ਬੈਠ ਕੇ ਆਪਣੇ ਦੋਵੇਂ ਹੱਥ ਫੈਲਾ ਲਓ ਆਪਦੇ ਖੱਬੇ ਹੱਥ ਦੀ ਹਥੇਲੀ ਨੂੰ ਸੱਜੇ ਪੈਰ ਵੱਲ ਲਿਆ ਕੇ ਫਰਸ਼ ’ਤੇ ਲਾਓ ਸਾਹ ਖਿੱਚਦੇ ਹੋਏ ਸੱਜੇ ਹੱਥ ਨੂੰ ਹਵਾ ’ਚ ਉੱਪਰ ਵੱਲ ਲੈ ਜਾਓ ਸਿਰ ਨੂੰ ਮੋੜ ਕੇ ਛੱਤ ਵੱਲ ਦੇਖਣ ਦੀ ਕੋਸ਼ਿਸ਼ ਕਰੋ ਜਦੋਂ ਤੱਕ ਹੋ ਸਕੇ ਇਸ ਅਵਸਥਾ ’ਚ ਰਹਿਣ ਦਾ ਯਤਨ ਕਰੋ, ਫਿਰ ਹੌਲੀ-ਹੌਲੀ ਸਾਹ ਛੱਡਦੇ ਹੋਏ ਆਮ ਸਥਿਤੀ ’ਚ ਖੁਦ ਨੂੰ ਲਿਆਓ ਫਿਰ ਇਹੀ ਪ੍ਰਕਿਰਿਆ ਸੱਜੇ ਹੱਥ ਵੱਲ ਕਰੋ

ਕੁਰਸੀ ਅਰਥ ਮਤਸਯੇਨੰਦਰ ਆਸਨ

ਇਸ ਦੇ ਲਈ ਬਿਨ੍ਹਾਂ ਹੱਥੇ ਵਾਲੀ ਕੁਰਸੀ ਲਓ ਕੁਰਸੀ ਦੀ ਪਿੱਠ ਨੂੰ ਫੜ ਕੇ ਆਪਣੇ ਧੜ ਨੂੰ ਸੱਜੇ ਅਤੇ ਖੱਬੇ ਪਾਸੇ ਘੁੰਮਾਓ, ਫਿਰ ਰੀੜ੍ਹ ਦੀ ਹੱਡੀ ਨੂੰ ਸਾਹ ਲੈਂਦੇ ਹੋਏ ਉੱਪਰ ਵੱਲ ਖਿੱਚਣ ਦਾ ਯਤਨ ਕਰੋ ਫਿਰ ਹੌਲੀ-ਹੌਲੀ ਸਾਹ ਛੱਡਦੇ ਹੋਏ ਰੀੜ੍ਹ ਦੀ ਹੱਡੀ ਨੂੰ ਮੋੜਨ ਦੀ ਕੋਸ਼ਿਸ਼ ਕਰੋ ਸੱਤ ਤੋਂ ਦਸ ਵਾਰ ਇਹੀ ਪ੍ਰਕਿਰਿਆ ਕਰੋ, ਫਿਰ ਸੱਜੇ ਹੱਥ ਵੱਲੋਂ ਵੀ ਇਹ ਪ੍ਰਕਿਰਿਆ ਕਰੋ

ਕੁਰਸੀ ਵੀਰਭੱਦਰ ਆਸਨ:

ਸੱਜੀ ਲੱਤ ਨੂੰ ਕੁਰਸੀ ’ਤੇ ਟਿਕਾਓ ਅਤੇ ਖੱਬੇ ਪੈਰ ਨੂੰ ਖਿੱਚ ਕੇ ਪਿੱਛੇ ਵੱਲ ਲੈ ਜਾਓ ਆਪਣੇ ਸੀਨੇ ਦਾ ਝੁਕਾਅ ਅੱਗੇ ਵੱਲ ਰੱਖੋ ਅਤੇ ਦੋਵੇਂ ਹੱਥਾਂ ਨੂੰ ਸਾਹ ਖਿੱਚ ਕੇ ਉੱਪਰ ਵੱਲ ਮਿਲਾਉਂਦੇ ਹੋਏ ਆਪਸ ’ਚ ਮਿਲਾਓ ਫਿਰ ਕੁਝ ਦੇਰ ਤੱਕ ਇਸੇ ਅਵਸਥਾ ’ਚ ਰਹੋ, ਫਿਰ ਖੱਬੀ ਲੱਤ ਨਾਲ ਇਹ ਪ੍ਰਕਿਰਿਆ ਕਰੋ

ਕੁਰਸੀ ਗਰੁੜ ਆਸਨ:

ਕੁਰਸੀ ਗਰੁੜ ਆਸਨ ਲਈ ਆਪਣੀ ਸੱਜੀ ਲੱਤ ਨੂੰ ਖੱਬੀ ਲੱਤ ’ਤੇ ਰੱਖ ਕੇ ਕਰਾਸ ਕਰੋ ਸੱਜੇ ਪੈਰ ਦੇ ਪੰਜੇ ਨਾਲ ਖੱਬੇ ਪੈਰ ਦੀ ਪਿੰਡਲੀ ਅਤੇ ਖੱਬੇੇ ਪੈਰ ਦੇ ਪੰਜੇ ਨਾਲ ਸੱਜੇ ਪੈਰ ਦੀ ਪਿੰਡਲੀ ਨੂੰ ਲਪੇਟ ਲਓ ਇਸ ਪ੍ਰਕਿਰਿਆ ਨੂੰ 5-7 ਵਾਰ ਦੁਹਰਾਓ

ਕੁਰਸੀ ਨਾਲ ਜੁੜੀਆਂ ਕੁਝ ਹੋਰ ਕਸਰਤਾਂ

ਤੁਸੀਂ ਕੁਝ ਹੋਰ ਕਸਰਤਾਂ ਵੀ ਘਰ ’ਚ ਰਹਿ ਕੇ ਹੀ ਬਿਨ੍ਹਾਂ ਜਿੰਮ ਜਾਏ ਅਤੇ ਥੋੜ੍ਹੇ ਸਮੇਂ ’ਚ ਹੀ ਕਰ ਸਕਦੇ ਹੋ, ਜੋ ਕਿ ਤੁਹਾਡੇ ਲਈ ਬਹੁਤ ਲਾਭਕਾਰੀ ਹੋਣਗੀਆਂ ਤਖ਼ਤ ਜਾਂ ਕੁਰਸੀ ਜਿੰਮ ’ਤੇ ਵੀ ਬੈਠੇ ਉਸ ’ਤੇ ਬੈਠ ਕੇ ਆਪਣੀ ਅੱਡੀਆਂ ਨੂੰ ਹੌਲੀ-ਹੌਲੀ ਚੁੱਕ ਕੇ ਜ਼ਮੀਨ ’ਤੇ ਰੱਖੋ ਇਸ ਨਾਲ ਪੈਰਾਂ ਦੇ ਸੁੰਨ ਹੋ ਜਾਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਪੈਰਾਂ ਤੇ ਪੰਜਿਆਂ ’ਚ ਆਉਣ ਵਾਲੇ ਮਰੋੜ ਵੀ ਨਹੀਂ ਆਉਣਗੇ

  • ਕੁਰਸੀ ’ਤੇ ਦਸ ਵਾਰ ਉੱਠੋ, ਦਸ ਵਾਰ ਬੈਠੋ, ਇਹ ਪ੍ਰਕਿਰਿਆ ਦਿਨ ’ਚ ਚਾਰ-ਪੰਜ ਵਾਰ ਕਰੋ ਇਸ ਨਾਲ ਕਮਰ ਦਾ ਦਰਦ ਅਤੇ ਪੈਰਾਂ ਦੇ ਦਰਦ ’ਚ ਫਾਇਦਾ ਮਿਲੇਗਾ
  • ਤਖ਼ਤ ਜਾਂ ਕੁਰਸੀ ’ਤੇ ਬੈਠ ਕੇ ਪੈਰਾਂ ਦੇ ਪੰਜਿਆਂ ਨੂੰ ਜ਼ਮੀਨ ’ਤੇ ਲਾਓ ਅਤੇ ਉਠਾਓ, ਇਸ ਨਾਲ ਪੈਰਾਂ ਦੇ ਤਲਿਆਂ ’ਚ ਖੂਨ ਦਾ ਸੰਚਾਰ ਸਹੀ ਹੋਵੇਗਾ ਅਤੇ ਪੈਰਾਂ ’ਚ ਚੁਭਨ-ਜਲਨ ਦੀ ਸਮੱਸਿਆ ਦੂਰ ਹੋਵੇਗੀ
  • ਤਖ਼ਤ ਜਾਂ ਕੁਰਸੀ ’ਤੇ ਬੈਠ ਕੇ ਆਪਣੇ ਮੋਢਿਆਂ ਨੂੰ ਜਿੰਨਾ ਹੋ ਸਕੇ ਓਨਾ ਉੱਚਾ ਚੁੱਕੋ, ਉਨ੍ਹਾਂ ਨੂੰ ਅੱਗੇ-ਪਿੱਛੇ, ਉੱਪਰ-ਹੇਠਾਂ ਘੁੰਮਾਓ ਅਜਿਹਾ ਕਰਨ ਨਾਲ ਮੋਢਿਆਂ ਦੀ ਕਸਰਤ ਹੋਵੇਗੀ ਅਤੇ ਮੋਢਿਆਂ ਅਤੇ ਗਰਦਨ ਦਾ ਦਰਦ ਵੀ ਦੂਰ ਹੋਵੇਗਾ
  • ਕੁਰਸੀ ਜਾਂ ਤਖ਼ਤ ’ਤੇ ਬੈਠੇ-ਬੈਠੇ ਹੀ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਖੋਲ੍ਹੋ ਅਤੇ ਬੰਦ ਕਰੋ, ਇਸ ਨਾਲ ਉਂਗਲਾਂ ਦੀ ਸੋਜ ਦੂਰ ਹੋਵੇਗੀ, ਦਰਦ ਦੂਰ ਹੋਵੇਗਾ
  • ਅੱਖਾਂ ਦੇ ਦਰਦ ਨੂੰ ਦੂਰ ਕਰਨ ਲਈ ਕੁਰਸੀ ’ਤੇ ਬੈਠ ਕੇ ਅੱਖਾਂ ਨੂੰ 360 ਡਿਗਰੀ ਦੇ ਕੋਨ ’ਤੇ ਘੁੰਮਾਓ ਜਾਂ ਇੱਕ ਪੈਨਸਲ ਨੂੰ ਸਿੱਧੇ ਹੱਥ ’ਚ ਫੜ ਅੱਖ ਦੇ ਕੋਲ ਲਿਆਓ ਅਤੇ ਫਿਰ ਦੂਰ ਲੈ ਜਾਓ ਅਜਿਹਾ ਦਿਨ ’ਚ ਦੋ-ਤਿੰਨ ਵਾਰ 5-5 ਮਿੰਟਾਂ ਤੱਕ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ ਅਤੇ ਅੱਖਾਂ ਦਾ ਦਰਦ ਦੂਰ ਹੋਵੇਗਾ
  • ਇਨ੍ਹਾਂ ਸਾਰੇ ਆਸਨਾਂ ਅਤੇ ਕਸਰਤ ਕਰਨ ਦੇ ਤੁਹਾਨੂੰ ਲਾਭ ਹੋਣਗੇ ਉਸਦੇ ਕੋਈ ਸਾਈਡ-ਇਫੈਕਟ ਨਹੀਂ ਹੋਣਗੇ, ਪਰ ਆਪਣੀ ਸਿਹਤ ਅਤੇ ਸਰੀਰਕ ਜ਼ਰੂਰਤ ਨੂੰ ਦੇਖਦੇ ਹੋਏ ਹੀ ਇਹ ਘਰੇਲੂ ਯੋਗਾ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!