Free Eye CampYaad-e-Murshid

ਰੌਸ਼ਨ ਹੈ ਕਾਯਨਾਤ ਸਤਿਗੁਰੂ ਤੇਰੇ ਹੀ ਨੂਰ ਸੇ… ਯਾਦ-ਏ-ਮੁਰਸ਼ਿਦ (13-14-15 ਦਸੰਬਰ)

ਤੇਰੀ ਯਾਦ ਸੇ ਹੈ ਰੌਸ਼ਨ ਮੇਰਾ ਜਹਾਂ
ਕਰੇਂ ਜਿਨਸੇ ਤੇਰੇ ਰਹਿਮੋ-ਕਰਮ ਕੀ ਤਾਰੀਫ,
ਹਮਾਰੇ ਪਾਸ ਨਹੀਂ ਵੋ ਅਲਫਾਜ਼,
ਸੁਨਾ ਸਕੇ ਜੋ ਤੇਰੇ ਉਪਕਾਰੋਂ ਕਾ ਤਰਾਨਾ,
ਦੁਨੀਆਂ ਮੇਂ ਬਨਾ ਨਹੀਂ ਕੋਈ ਐਸਾ ਸਾਜ
ਦਿਲ ਕੀ ਧੜਕਨੋਂ ਸੇ ਹੀ ਹੋਤਾ ਹੈ ਬਿਆਂ,
ਬਸ! ਕੁਛ ਐਸਾ ਥਾ
ਆਪਕਾ ਪਿਆਰ ਦੇਨੇ ਕਾ ਅੰਦਾਜ਼

ਰੱਬੀ ਜਲਾਲ, ਨੂਰ ਹੀ ਨੂਰ, ਬਹੁਤ ਸੁੰਦਰ, ਸੁਡੌਲ ਤੇ ਆਕਰਸ਼ਕ ਕਾਇਆ, ਉੱਚਾ-ਲੰਮਾ ਕੱਦ, ਚੌੜਾ ਨੂਰੀ ਲਲਾਟ, ਗੁਲਾਬੀ ਰੰਗਤ, ਨੂਰੀ ਨੈਣ, ਰੂਹ ’ਚ ਅਮਨ-ਓ-ਸਕੂਨ ਭਰ ਦੇਣ ਵਾਲੀ ਮਿੱਠੀ ਮੁਸਕਾਨ, ਦਿਲਾਂ ਨੂੰ ਮੋਹ ਲੈਣ ਵਾਲੀ ਮਸਤ-ਮਤਵਾਲੀ ਚਾਲ ਅਜਿਹੇ ਅਲੌਕਿਕ ਹੁਸਨ ਦੇ ਸ਼ਾਹਾਕਾਰ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਵਿਲੱਖਣ ਰੱਬੀ ਸ਼ਖਸੀਅਤ ਦੀ ਤਾਰੀਫ ਲਈ ਹਰ ਅਲਫਾਜ਼ ਬੌਣਾ ਸਾਬਤ ਹੋ ਜਾਂਦਾ ਹੈ

ਆਪ ਜੀ ਦੀ ਰੱਬੀ, ਸ਼ਖਸੀਅਤ ਦੀ ਤਾਰੀਫ ਕੋਈ ਚੰਦ ਅਲਫਾਜ਼ਾਂ ’ਚ ਕਰ ਸਕੇ, ਇਹ ਨਾ-ਮੁਮਕਿਨ ਦੇ ਨਾਲ-ਨਾਲ ਅਤੀ ਅਸੰਭਵ ਵੀ ਹੈ ਨਾ ਹੀ ਦੁਨੀਆਂ ’ਚ ਅਜਿਹਾ ਕੋਈ ਸਾਜ ਬਣਿਆ ਹੈ

Also Read :-

ਜੋ ਆਪ ਜੀ ਦੇ ਰੂਹਾਨੀ ਜਲਵੇ ’ਤੇ ਨਜ਼ਰ ਲੱਗ ਜਾਣ ਦੀ ਹੱਦ ਤੱਕ ਸੁੰਦਰ ਨੂਰਾਨੀ ਅਦਾਵਾਂ ਦਾ ਤਰਾਨਾ ਗਾ ਸਕੇ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨੂਰੀ ਮੁਖੜੇ ਦੇ ਦਰਸ਼ਨ ਕਰਕੇ ਹਰ ਕੋਈ ਨਤਮਸਤਕ ਹੋ ਜਾਣ ਲਈ ਮਜ਼ਬੂਰ ਹੋ ਜਾਂਦਾ

ਪਵਿੱਤਰ ਜੀਵਨ ਝਲਕ:-

ਰੂਹਾਨੀਅਤ ਦੇ ਸੱਚੇ ਰਹਿਬਰ, ਮਹਾਨ ਪਰਉਪਕਾਰੀ ਦੀਨ-ਦੁਖੀਆਂ, ਗਰੀਬਾਂ ਦੇ ਮਸੀਹਾ, ਮਹਾਨ ਵਿਸ਼ਵ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਰਹਿਮੋ-ਕਰਮ ਬਖ਼ਸ਼ ਕੇ ਜਗਤ ਦਾ ਉੱਧਾਰ ਕੀਤਾ ਆਪ ਜੀ ਦਾ ਜਨਮ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਕਾਲਿਆਂਵਾਲੀ, ਜ਼ਿਲ੍ਹਾ ਸਰਸਾ (ਹਰਿਆਣਾ) ’ਚ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੋਖ ਤੋਂ 25 ਜਨਵਰੀ 1919 ਨੂੰ ਹੋਇਆ ਸੀ ਆਪ ਜੀ ਦੇ ਆਦਰਯੋਗ ਪਿਤਾ ਜੀ ਪਿੰਡ ਦੇ ਬਹੁਤ ਵੱਡੇ ਜਿੰਮੀਂਦਾਰ ਤੇ ਸਤਿਕਾਰਯੋਗ ਜੈਲਦਾਰ ਸਨ ਅਤੇ ਅਤੀ ਪੂਜਨੀਕ ਮਾਤਾ ਜੀ ਸ਼ੁੱਭ ਧਾਰਮਿਕ ਵਿਚਾਰਾਂ ਤੇ ਅਤਿਅੰਤ ਦਿਆਲੂ ਸੁਭਾਅ ਦੇ ਧਨੀ ਸਨ

ਪੂਜਨੀਕ ਮਾਤਾ-ਪਿਤਾ ਦੇ ਘਰ ਧਨ-ਦੌਲਤ ਤੇ ਦੁਨਿਆਵੀ ਸੁੱਖ-ਸਹੂਲਤ ਦੀ ਹਰ ਵਸਤੂ ਭਰਪੂਰ ਸੀ ਪਰ ਇੰਨੇ ਉੱਚੇ ਖਾਨਦਾਨ ਦੇ ਵਾਰਸ, ਸੰਤਾਨ ਪ੍ਰਾਪਤੀ ਦੀ ਇੱਛਾ 17-18 ਸਾਲਾਂ ਤੋਂ ਉਹਨਾਂ ਨੂੰ ਹਰ ਸਮੇਂ ਬੇਚੈਨ ਰੱਖਦੀ ਸੀ ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦਾ ਮਿਲਾਪ ਇੱਕ ਸੱਚੇ ਰੱਬੀ ਫਕੀਰ ਨਾਲ ਹੋਇਆ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਹਾਰਦਿਕ ਸੇਵਾ ਤੇ ਈਸ਼ਵਰ ਪ੍ਰਤੀ ਸੱਚੀ ਪ੍ਰੇਮ ਭਾਵਨਾ ਤੋਂ ਖੁਸ਼ ਹੋ ਕੇ ਉਸ ਫਕੀਰ ਬਾਬਾ ਨੇ ਕਿਹਾ, ਤੁਹਾਡੀ ਸੇਵਾ ਪਰਮ ਪਿਤਾ ਪਰਮਾਤਮਾ ਨੂੰ ਮਨਜ਼ੂਰ ਹੋ ਗਈ ਹੈ ਤੁਹਾਡੀ ਸੱਚੀ ਦਿਲੀ ਕਾਮਨਾ ਪਰਮਾਤਮਾ ਜ਼ਰੂਰ ਪੂਰੀ ਕਰੇਗਾ ਉਸ ਫਕੀਰ ਬਾਬਾ ਨੇ ਇਹ ਵੀ ਬਚਨ ਕੀਤਾ ਕਿ ਤੁਹਾਡੇ ਘਰ ਇੱਕ ਰੱਬੀ ਨੂਰ ਪੈਦਾ ਹੋਵੇਗਾ ਇਸ ਤਰ੍ਹਾਂ ਉਸ ਫਕੀਰ ਬਾਬਾ ਦੀ ਸੱਚੀ ਦੁਆ ਅਤੇ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਆਪ ਜੀ ਦੇ ਅਵਤਾਰ ਧਾਰਨ ਕਰਨ ’ਤੇ ਉਸ ਫਕੀਰ ਬਾਬਾ ਨੇ ਬਹੁਤ ਦੂਰ ਤੋਂ ਪੁੱਜ ਕੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਈ ਭਗਤੋ! ਤੁਹਾਡਾ ਬੱਚਾ ਕੋਈ ਆਮ ਬੱਚਾ ਨਹੀਂ ਹੈ ਖੁਦ ਰੱਬੀ ਜੋਤ ਤੁਹਾਡੇ ਘਰ ਪ੍ਰਗਟ ਹੋਈ ਹੈ ਇਹ ਤੁਹਾਡੇ ਪਾਸ 40 ਸਾਲ ਤੱਕ ਹੀ ਰਹਿਣਗੇ ਅਤੇ ਉਸ ਤੋਂ ਬਾਅਦ ਸਤਿਗੁਰੂ, ਪਰਮੇਸ਼ਵਰ ਵੱਲੋਂ ਸੌਂਪੇ ਸ੍ਰਿਸ਼ਟੀ ਦੇ ਕਲਿਆਣਕਾਰੀ ਕਾਰਜਾਂ ਲਈ ਚਲੇ ਜਾਣਗੇ

ਪਰਮ ਪਿਤਾ ਪਰਮਾਤਮਾ ਆਪਣੀਆਂ ਹਸਤੀਆਂ (ਆਪਣੇ ਸਰੂਪ) ਨੂੰ ਪ੍ਰਗਟ ਕਰਨ ਲਈ ਅਜਿਹੇ ਜਨਮ ਦਾਤਾ ਦੇ ਘਰ ਭੇਜਦਾ ਹੈ ਜੋ ਬਹੁਤ ਉੱਚੇ ਸੰਸਕਾਰਾਂ ਵਾਲੇ ਤੇ ਉਸ ਦੀ ਭਗਤੀ ਨਾਲ ਜੁੜੇ ਹੁੰਦੇ ਹਨ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਆਪ ਜੀ ਆਪਣੇ ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਜੀ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ, ਉਪਰੰਤ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸੰਪਰਕ ’ਚ ਆਉਣ ’ਤੇ ਉਨ੍ਹਾਂ ਨੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ

ਸੱਚ ਦੀ ਪ੍ਰਾਪਤੀ:-

ਪੂਜਨੀਕ ਮਾਤਾ ਜੀ ਦੇ ਪਵਿੱਤਰ ਸੰਸਕਾਰਾਂ ਕਾਰਨ ਵੀ ਪੂਜਨੀਕ ਪਰਮ ਪਿਤਾ ਜੀ ਸ਼ੁਰੂ ਤੋਂ ਹੀ ਅਸਲ ਸੱਚ (ਖੁਦ-ਖੁਦਾ) ਦੇ ਮਿਲਾਪ ਦੀ ਪ੍ਰਬਲ ਚਾਹਤ ਰੱਖਦੇ ਸਨ ਅਸਲ ਸੱਚ ਨੂੰ ਪਾਉਣ ਲਈ ਆਪ ਜੀ ਨੇ ਵੱਡੇ-ਵੱਡੇ ਸਾਧੂ- ਮਹਾਤਮਾਵਾਂ ਦੀ ਸੋਹਬਤ ਕੀਤੀ ਪਰ ਕਿਤੋਂ ਵੀ ਤਸੱਲੀ ਨਹੀਂ ਹੋਈ ਸੀ ਇਸੇ ਦੌਰਾਨ ਆਪ ਜੀ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਉੱਚੀ-ਸੁੱਚੀ ਮਹਿਮਾ ਬਾਰੇ ਸੁਣਿਆ ਆਪ ਜੀ ਨੇ ਪੂਜਨੀਕ ਬੇਪਰਵਾਹ ਜੀ ਦੇ ਬਹੁਤ ਸਤਿਸੰਗ ਸੁਣੇ ਇਸ ਦੌਰਾਨ ਬਹੁਤ ਵਾਰੀ ਨਾਮ-ਸ਼ਬਦ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਪੂਜਨੀਕ ਬੇਪਰਵਾਹ ਜੀ ਆਪ ਜੀ ਨੂੰ ਇਹ ਕਹਿ ਕੇ ਨਾਮ-ਅਭਿਲਾਸ਼ੀ ਜੀਵਾਂ ’ਚੋਂ ਉਠਾ ਦਿਆ ਕਰਦੇ ਕਿ ਅਜੇ ਆਪ ਜੀ ਨੂੰ ਨਾਮ-ਸ਼ਬਦ ਲੈਣ ਦਾ ਹੁਕਮ ਨਹੀਂ ਹੈ

ਜਦੋਂ ਸਮਾਂ ਆਇਆ ਤਾਂ ਖੁਦ ਬੁਲਾ ਕੇ, ਆਵਾਜ਼ ਦੇ ਕੇ ਨਾਮ-ਸ਼ਬਦ ਦੇਵਾਂਗੇ, ਉਦੋਂ ਤੱਕ ਆਪ ਸਤਿਸੰਗ ਕਰਦੇ ਰਹੋ ਪਰਮ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਘੂਕਿਆਂ ਵਾਲੀ ’ਚ ਸਤਿਸੰਗ ਤੋਂ ਬਾਅਦ ਆਪ ਜੀ ਨੂੰ ਖੁਦ ਬੁੁਲਾ ਕੇ ਤੇ ਆਵਾਜ਼ ਮਾਰ ਕੇ ਨਾਮ-ਸ਼ਬਦ ਦੀ ਉੱਚੀ-ਸੁੱਚੀ ਦੌਲਤ ਪ੍ਰਦਾਨ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਮੂੜ੍ਹੇ ਦੇ ਪਾਸ ਬਿਠਾ ਕੇ ਨਾਮ-ਸ਼ਬਦ ਦੇਣ ਸਮੇਂ ਇਹ ਵੀ ਬਚਨ ਫਰਮਾਏ ਕਿ ‘ਆਪ ਕੋ ਇਸ ਲੀਏ ਪਾਸ ਬਿਠਾਕੇ ਨਾਮ-ਸ਼ਬਦ ਦੇ ਰਹੇ ਹੈ ਕਿ ਆਪ ਸੇ ਕੋਈ ਕਾਮ ਲੇਨਾ ਹੈ ਆਪ ਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆਂ ਕੋ ਨਾਮ ਜਪਾਏਗਾ’ ਆਪ ਜੀ ਤਾਂ ਪਹਿਲੇ ਦਿਨ ਤੋਂ ਹੀ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੂੰ ਆਪਣਾ ਪੀਰ ਓ- ਮੁਰਸ਼ਿਦ, ਆਪਣਾ ਸਤਿਗੁਰੂ, ਮੌਲਾ, ਪਰਮੇਸ਼ਵਰ ਮੰਨ ਚੁੱਕੇ ਸਨ

ਅਤੇ ਆਪਣਾ ਤਨ-ਮਨ-ਧਨ ਆਦਿ ਸਭ ਕੁਝ ਉਨ੍ਹਾਂ ਨੂੰ ਸੌਂਪ ਚੁੱਕੇ ਸਨ ਨਾਮ-ਸ਼ਬਦ ਦੇ ਰੂਪ ’ਚ ਰੱਬ ਦਾ ਰੱਬ ਨਾਲ ਮਿਲਾਪ ਹੋ ਗਿਆ ਉਸ ਫਕੀਰ ਬਾਬਾ ਦੇ ਬਚਨਾਂ ਅਨੁਸਾਰ ਉਹ ਸਮਾਂ ਵੀ ਆ ਗਿਆ ਸੀ ਉਮਰ ਉਹੀ ਲਗਭਗ 40 ਸਾਲ ਆਪ ਜੀ ਆਪਣਾ ਸਭ ਕੁਝ ਆਪਣੇ ਸਤਿਗੁਰੂ-ਮੌਲਾ ’ਤੇ ਕੁਰਬਾਨ ਕਰ ਚੁੱਕੇ ਸਨ ਜਦੋਂ ਹੁਕਮ ਹੋਇਆ ਤਾਂ ਆਪ ਜੀ ਨੇ ਪਲ ਵੀ ਨਹੀਂ ਲਗਾਇਆ ਆਪਣੀ ਜ਼ਮੀਨ-ਜਾਇਦਾਦ, ਘਰ ਦਾ ਸਾਰਾ ਸਮਾਨ ਅਤੇ ਸ਼ਾਹੀ ਹਵੇਲੀ ਨੂੰ ਆਪਣੇ ਹੱਥੀਂ ਤੋੜ ਕੇ ਉਸ ਦੀ ਇੱਕ-ਇੱਕ ਇੱਟ, ਛੋਟੇ ਕੰਕਰ ਤੱਕ, ਲੱਕੜ, ਬਾਲਾ, ਸ਼ਤੀਰ, ਲੋਹੇ ਦੇ ਗਾਡਰ ਆਦਿ ਸਾਰਾ ਮਲਬਾ ਟਰੱਕਾਂ, ਟਰੈਕਟਰ-ਟਰਾਲੀਆਂ ਰਾਹੀਂ ਢੋਹ ਕੇ ਆਪਣੇ ਮੁਰਸ਼ਿਦ ਦੀ ਹਜ਼ੂਰੀ ਵਿੱਚ ਲਿਆ ਕੇ ਰੱਖ ਦਿੱਤਾ ਅਤੇ ਆਪਣੇ ਆਪ ਨੂੰ ਵੀ ਪੂਰਨ ਤੌਰ ’ਤੇ ਉਨ੍ਹਾਂ ਨੂੰ ਸੌਂਪ ਦਿੱਤਾ

ਸਤਿਨਾਮ, ਕੁੱਲ ਮਾਲਕ ਦਾ ਨਾਮ:-

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀ ਸਖ਼ਤ ਤੋਂ ਸਖ਼ਤ ਪ੍ਰੀਖਿਆ ਲਈ ਅਤੇ ਆਪ ਜੀ ਹਰ ਇੱਕ ਪ੍ਰੀਖਿਆ ਵਿੱਚ ਪੂਰੀ ਤਰ੍ਹਾਂ ਸਫਲ ਹੋਏ ਪੂਜਨੀਕ ਬੇਪਰਵਾਹ ਜੀ ਆਪ ਜੀ ਦੀ ਇਸ ਜ਼ਬਰਦਸਤ ਕੁਰਬਾਨੀ ’ਤੇ ਬਹੁਤ ਖੁਸ਼ ਸਨ ਪੂਜਨੀਕ ਬੇਪਰਵਾਹ ਜੀ ਨੇ 28 ਫਰਵਰੀ 1960 ਨੂੰ ਆਪ ਜੀ ਨੂੰ ਆਪਣਾ ਸਵਰੂਪ ਬਖ਼ਸ਼ ਕੇ ਸਰਦਾਰ ਹਰਬੰਸ ਸਿੰਘ ਜੀ ਤੋਂ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੁੱਲ ਮਾਲਕ ਬਣਾ ਦਿੱਤਾ ਕਿ ਸਤਿਨਾਮ, ਕੁੱਲ ਮਾਲਕ ਦਾ ਹੀ ਨਾਂਅ ਹੈ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਾਧ-ਸੰਗਤ ’ਚ ਬਚਨ ਫਰਮਾਏ, ‘ਭਾਈ! ਅੱਜ ਅਸੀਂ ਸਰਦਾਰ ਹਰਬੰਸ ਸਿੰਘ ਜੀ ਨੂੰ ਸਰਦਾਰ ਸਤਿਨਾਮ ਸਿੰਘ ਜੀ, ਕੁੱਲ ਮਾਲਕ ਬਣਾ ਦਿੱਤਾ ਹੈ

ਸਤਿਨਾਮ ਉਹ ਤਾਕਤ ਹੈ ਜਿਸ ਦੇ ਸਹਾਰੇ ਖੰਡ-ਬ੍ਰਹਿਮੰੰਡ ਖੜ੍ਹੇ ਹਨ’ ਆਪ ਜੀ ਨੇ ਇਹ ਵੀ ਫਰਮਾਇਆ, ਸਤਿਨਾਮ ਜਿਸ ਨੂੰ ਦੁਨੀਆਂ ਜਪਦੀ-ਜਪਦੀ ਮਰ ਗਈ, ਪਰ ਵੋ ਨਹੀਂ ਮਿਲਾ, ਯੇ ਵੋ ਹੀ ਸਤਿਨਾਮ ਹੈ ਅਸੀਂ ਇਨ੍ਹਾਂ ਨੂੰ ਆਪਣੇ ਸੱਚੇ ਮੁਰਸ਼ਿਦ-ਏ-ਕਾਮਲ ਦਾਤਾ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਅਰਸ਼ਾਂ ਤੋਂ ਲਿਆ ਕੇ ਅੱਜ ਤੁਹਾਡੇ ਸਾਹਮਣੇ ਬਿਠਾ ਦਿੱਤਾ ਹੈ ਇਹ ਆਪਣੀ ਦਇਆ-ਮਿਹਰ ਨਾਲ ਦੁਨੀਆਂ ਦਾ ਉੱਧਾਰ ਕਰਨਗੇ ਜੋ ਇਨ੍ਹਾਂ ਦੇ ਪਿੱਠ ਪਿੱਛੋਂ ਤੋਂ ਵੀ ਦਰਸ਼ਨ ਕਰ ਲਵੇਗਾ ਅਤੇ ਆਪਣੇ ਮੁੱਖ ਤੋਂ ‘ਸਤਿਨਾਮ’ ਬੋਲ ਦੇਵੇਗਾ ਉਹ ਵੀ ਕਦੇ ਨਰਕਾਂ ’ਚ ਨਹੀਂ ਜਾਵੇਗਾ’ ਨਾਲ ਹੀ ਪੂਜਨੀਕ ਬੇਪਰਵਾਹ ਜੀ ਨੇ ਡੇਰਾ ਸੱਚਾ ਸੌਦਾ ਅਤੇ ਆਪਣੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ (ਸੰਗਤ ਦੀ ਸੇਵਾ ਤੇ ਸੰਭਾਲ) ਉਸੇ ਦਿਨ ਤੋਂ ਹੀ ਆਪ ਜੀ ਨੂੰ ਸੌਂਪ ਦਿੱਤੀ

ਅਣਗਿਣਤ ਉਪਕਾਰ ਜਾਏ ਨਾ ਗਿਣਾਏ:-

ਡੇਰਾ ਸੱਚਾ ਸੌਦਾ ’ਚ ਗੱਦੀਨਸ਼ੀਨ ਹੋ ਕੇ ਪੂਜਨੀਕ ਪਰਮ ਪਿਤਾ ਜੀ ਨੇ 30-31 ਸਾਲਾਂ ਤੱਕ ਸਾਧ-ਸੰਗਤ ਤੇ ਡੇਰਾ ਸੱਚਾ ਸੌਦਾ ਦਰਬਾਰ ਪ੍ਰਤੀ ਜੋ ਅਣਮੁੱਲਾ ਪਿਆਰ ਬਖ਼ਸ਼ਿਆ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਆਪ ਜੀ ਨੇ ਸਾਧ-ਸੰਗਤ ਰੂਪੀ ਪਵਿੱਤਰ ਫੁੱਲਵਾੜੀ ਨੂੰ ਆਪਣੇ ਰਹਿਮੋ-ਕਰਮ ਦੇ ਅੰਮ੍ਰਿਤ ਨਾਲ ਜਿਸ ਤਰ੍ਹਾਂ ਸਿੰਜਿਆ, ਉਸੇ ਕਾਰਨ ਡੇਰਾ ਸੱਚਾ ਸੌਦਾ ਅੱਜ ਕਰੋੜਾਂ ਲੋਕਾਂ ਲਈ ਹਰਮਨ ਪਿਆਰਾ, ਸੱਚਾ ਇਸ਼ਟ, ਸਿਜਦਾ ਕਰਨ ਦਾ ਸਥਾਨ ਹੈ ਆਪ ਜੀ ਨੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਜੀਵਾਂ ਦੇ ਉੱਧਾਰ, ਸਤਿਸੰਗਾਂ ਤੇ ਪਰਮਾਰਥੀ ਕੰਮਾਂ ’ਚ ਲਾਇਆ ‘ਕਰ ਲੀਆ ਸੋ ਕਾਮ, ਜਪ ਲੀਆ ਸੋ ਨਾਮ’, ਇਹੀ ਆਪ ਜੀ ਦਾ ਪਰਮ ਉਦੇਸ਼ ਰਿਹਾ ਹੈ

ਆਪ ਜੀ ਨੇ ਆਪਣੇ ਪਰਉਪਕਾਰੀ ਉਦੇਸ਼ ਨੂੰ ਲੈ ਕੇ ਗਰਮੀ-ਸਰਦੀ, ਵਰਖਾ-ਹਨੇ੍ਹਰੀ ਆਦਿ ਦੀ ਕਦੇ ਪਰਵਾਹ ਨਹੀਂ ਕੀਤੀ ਸੀ ਕਈ ਵਾਰ ਤਾਂ ਆਪ ਜੀ ਤੇਜ਼ ਬੁਖਾਰ (104 ਡਿਗਰੀ) ਦੇ ਹੁੰਦੇ ਹੋਏ ਵੀ ਸਤਿਸੰਗ ਲਈ ਪਹੁੰਚ ਜਾਂਦੇ ਹਾਲਾਂਕਿ ਡਾਕਟਰ ਸਾਹਿਬਾਨ ਵੀ ਪੂਰੇ ਅਰਾਮ ਦੀ ਸਲਾਹ ਦਿੰਦੇ ਅਤੇ ਸੇਵਾਦਾਰ ਵੀ ਸਤਿਸੰਗ ਪ੍ਰੋਗਰਾਮ ਕੈਂਸਲ ਕਰ ਦੇਣ ਲਈ ਜ਼ੋਰ ਦਿੰਦੇ, ਪਰ ਆਪ ਜੀ ਸੇਵਾਦਾਰਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਕਿ ‘ਬੇਟਾ, ਸੰਗਤ ਵਿਚਾਰੀ ਪਤਾ ਨਹੀਂ ਕਦੋਂ ਤੋਂ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਜੇਕਰ ਅਸੀਂ ਨਹੀਂ ਜਾਵਾਂਗੇ ਤਾਂ ਉਹ ਵਿਚਾਰੇ ਨਿਰਾਸ਼ ਹੋ ਜਾਣਗੇ ਤੇ ਉਹਨਾਂ ਦਾ ਦਿਲ ਟੁੱਟ ਜਾਵੇਗਾ’ ਆਪ ਜੀ ਮਾਨਵਤਾ ਭਲਾਈ ਲਈ ਸਮਾਜ ’ਚ ਫੈਲੀਆਂ ਦਹੇਜ-ਪ੍ਰਥਾ ਆਦਿ ਬੁਰਾਈਆਂ, ਵਹਿਮ-ਭਰਮਾਂ, ਪਾਖੰਡਾਂ ਤੇ ਰੂੜ੍ਹੀਵਾਦੀ ਕੁਰੀਤੀਆਂ ਨੂੰ ਖ਼ਤਮ ਕਰਨ ਅਤੇ ਸਾਫ-ਸੁਥਰੇ ਸਮਾਜ ਦੇ ਨਿਰਮਾਣ ਲਈ ਯਤਨਸ਼ੀਲ ਰਹੇ ਆਪ ਜੀ ਨੇ ਸਾਧ-ਸੰਗਤ ਨੂੰ ‘ਛੋਟਾ ਪਰਿਵਾਰ ਸੁਖੀ ਪਰਿਵਾਰ’ ਦਾ ਸੰਦੇਸ਼ ਦਿੱਤਾ

ਆਪ ਜੀ ਨੇ ਫਰਮਾਇਆ ਕਿ ਕਈ ਵਾਰ ਬੇਟੇ ਦੀ ਇੱਛਾ ਰੱਖਦੇ ਹੋਏ ਪਰਿਵਾਰ ਬਹੁਤ ਵਧ ਜਾਂਦਾ ਹੈ ਅਤੇ ਜਿਸ ਤੋਂ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ ਬੇਟਾ-ਬੇਟੀ ਨੂੰ ਇੱਕ ਸਮਾਨ ਜਾਣੋ ਅਤੇ ਚੰਗੇ ਸੰਸਕਾਰ ਦਿਓ ਆਪ ਜੀ ਨੇ ਸਾਧ-ਸੰਗਤ ਨੂੰ ਜੰਮਣੇ-ਮਰਨ ਦੀਆਂ ਪੁਰਾਣੀਆਂ ਰੂੜ੍ਹੀਵਾਦੀ ਗਲਤ ਧਾਰਨਾਵਾਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ ਆਪ ਜੀ ਨੇ ਮਾਨਵਤਾ ਭਲਾਈ ਲਈ ਡੇਰਾ ਸੱਚਾ ਸੌਦਾ ’ਚ ਬਿਨ੍ਹਾਂ ਦਾਜ-ਦਹੇਜ਼ ਦੇ ਵਿਆਹ ਦੀ ਇੱਕ ਨਰੋਈ ਪਰੰਪਰਾ ਚਲਾਈ, ਜਿਸ ਦੇ ਤਹਿਤ ਅੱਜ ਲੱਖਾਂ ਪਰਿਵਾਰ ਫਾਇਦਾ ਚੁੱਕ ਕੇ ਬਹੁਤ ਹੀ ਸੁਖਮਈ ਜੀਵਨ ਜੀਅ ਰਹੇ ਹਨ

ਆਪ ਜੀ ਨੇ ਆਪਣੇ ਸਵਾਰਥ ਲਈ ਡੇਰਾ ਸੱਚਾ ਸੌਦਾ ਤੋਂ ਕਦੇ ਇੱਕ ਪੈਸੇ ਦੀ ਵੀ ਚੀਜ਼ ਦੀ ਵਰਤੋਂ ਨਹੀਂ ਕੀਤੀ ਸੀ, ਸਗੋਂ ਆਪ ਜੀ ਆਪਣੀ ਹੱਕ-ਹਲਾਲ, ਆਪਣੀ ਪੁਸ਼ਤੈਨੀ ਜ਼ਮੀਨ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਡੇਰਾ ਸੱਚਾ ਸੌਦਾ ’ਚ ਰਹਿ ਰਹੇ ਸਤਿਬ੍ਰਹਮਚਾਰੀ ਸੇਵਾਦਾਰਾਂ ਤੇ ਸਾਧ-ਸੰਗਤ ਦੀ ਸੁਵਿਧਾ ’ਤੇ ਲਾ ਦਿੰਦੇ ਆਪ ਜੀ ਨੇ ਆਪਣਾ ਪੂਰਾ ਜੀਵਨ ਬਹੁਤ ਹੀ ਸਾਦਗੀ-ਪੂਰਨ ਢੰਗ ਨਾਲ ਬਤੀਤ ਕੀਤਾ ਆਪ ਜੀ ਨੇ ਸਾਧ-ਸੰਗਤ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਆਪ ਜੀ ਨੇ ਸੰਗਤ ਦੀ ਖੁਸ਼ੀ ਲਈ ਹਰ ਯਤਨ ਕੀਤਾ

ਗੁਰਗੱਦੀ ਬਖਸ਼ਿਸ਼:-

ਸਮੇਂ ਤੇ ਸਥਿਤੀ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਖਸ਼ਿਸ਼ ਦਾ ਆਪਣਾ ਫੈਸਲਾ ਜੁਲਾਈ 1989 ਵਿੱਚ ਸਾਧ-ਸੰਗਤ ਨਾਲ ਸਾਂਝਾ ਕੀਤਾ ਆਪ ਜੀ ਨੇ ਆਪਣੇ ਇਸ ਉਦੇਸ਼ ਤਹਿਤ ਲਗਭਗ ਸਵਾ ਸਾਲ ਤੱਕ ਮੀਟਿੰਗਾਂ ਦੇ ਜ਼ਰੀਏ ਸਾਧ-ਸੰਗਤ ਨਾਲ ਵਿਚਾਰ-ਚਰਚਾ ਕੀਤੀ ਇਸ ਦੌਰਾਨ ਆਪ ਜੀ ਨੇ ਧੁਰਧਾਮ ਤੋਂ ਬਣ ਕੇ ਆਈ ਉਸ ਪਵਿੱਤਰ ਰੂਹ ਨੂੰ ਆਪਣੇ ਰਹਿਮੋ-ਕਰਮ ਨਾਲ ਪੂਰਨ ਕਰ ਲਿਆ ਸੀ ਗੁਰਗੱਦੀ ਬਖਸ਼ਿਸ਼ ਲਈ ਆਪ ਜੀ ਨੇ 23 ਸਤੰਬਰ 1990 ਦਾ ਦਿਨ ਨਿਸ਼ਚਿਤ ਕੀਤਾ ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਸਾਧ-ਸੰਗਤ ’ਚ ਆਪਣਾ ਉੱਤਰਾਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਆਪ ਜੀ ਨੇ ਇਸ ਦੌਰਾਨ ਸਾਧ-ਸੰਗਤ ’ਚ ਫਰਮਾਇਆ ‘ਭਾਈ! ਜਿਵੇਂ ਤੇ ਜਿਹੋ-ਜਿਹਾ ਅਸੀਂ ਚਾਹੁੰਦੇ ਸੀ,

ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਤੋਂ ਕਿਤੇ ਜ਼ਿਆਦਾ ਯੋਗ ਸਾਨੂੰ ਦਿੱਤਾ ਹੈ ਅੱਜ ਅਸੀਂ ਬਹੁਤ ਖੁਸ਼ ਹਾਂ ਅਤੇ ਆਪਣੇ ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰ ਰਹੇ ਹਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਡੇ ਸਿਰ ਤੋਂ ਬਹੁਤ ਭਾਰੀ ਬੋਝ ਉੱਤਰ ਗਿਆ ਹੋਵੇ ਅਸੀਂ ਇਨ੍ਹਾਂ ਦੀ ਝੋਲੀ ’ਚ ਦੋਨਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ ਇਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ ਜੋ ਦੁਨੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਕੋਈ ਉਂਗਲੀ ਨਹੀਂ ਉਠਾ ਸਕੇਗਾ ਜੇਕਰ ਪਹਾੜ ਵੀ ਟਕਰਾਏਗਾ ਤਾਂ ਚੂਰ-ਚੂਰ ਹੋ ਜਾਵੇਗਾ’

ਗੁਰਗੱਦੀ ਬਖਸ਼ਿਸ਼ ਕਰਕੇ ਪੂਜਨੀਕ ਪਰਮ ਪਿਤਾ ਜੀ ਨੇ ਇੱਥੇ ਡੇਰਾ ਸੱਚਾ ਸੌਦਾ ਦੀ ਸਾਰੀ ਜ਼ਿੰਮੇਵਾਰੀ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਸੌਂਪ ਦਿੱਤੀ, ਉੱਥੇ ਹੀ ਸਤਿਸੰਗ, ਨਾਮ, ਸਾਧ-ਸੰਗਤ ਦੀ ਸੇਵਾ ਤੇ ਡੇਰਾ ਸੱਚਾ ਸੌਦਾ ਦੇ ਸਾਰੇ ਕਾਰਜ ਵੀ ਉਨ੍ਹਾਂ ਨੂੰ ਸੌਂਪ ਦਿੱਤੇ ਆਪ ਜੀ ਨੇ ਸਾਧ-ਸੰਗਤ ਦੇ ਭਲੇ ਲਈ ਆਪਣਾ ਇੱਕ ਹੁਕਮਨਾਮਾ ਵੀ ਉਸੇ ਦਿਨ ਸਾਧ-ਸੰਗਤ ’ਚ ਜਾਰੀ ਕੀਤਾ ਤੇ ਸਮੂਹ ਸਾਧ-ਸੰਗਤ ’ਚ ਪੜ੍ਹ ਕੇ ਸੁਣਾਇਆ ਕਿ ਤਾਂਕਿ ਸਾਧ-ਸੰਗਤ ਆਪਣੇ ਮਨ ਜਾਂ ਕਿਸੇ ਹੋਰ ਦੇ ਬਹਿਕਾਵੇ ’ਚ ਆ ਕੇ ਆਪਣਾ ਅਕਾਜ਼ ਨਾ ਕਰ ਲਵੇ ਆਪ ਜੀ ਨੇ ਫਰਮਾਇਆ ਕਿ ਇਹ (ਪੂਜਨੀਕ ਹਜ਼ੂਰ ਪਿਤਾ ਜੀ) ਸਾਡਾ ਹੀ ਰੂਪ ਹਨ ਇਹਨਾਂ ਦਾ ਹੁਕਮ ਸਾਡਾ ਹੁਕਮ ਹੈ ਜੋ ਇਹਨਾਂ ਨਾਲ ਪ੍ਰੇਮ ਕਰਦਾ ਹੈ ਉਹ ਸਾਡੇ ਨਾਲ ਪ੍ਰੇਮ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ, ਮੰਨੋ ਉਹ ਸਾਡੇ ਨਾਲ ਭੇਦਭਾਵ ਕਰਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਇਹ ਵੀ ਫਰਮਾਇਆ ਕਿ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਕਰੇਗਾ, ਉਹ ਸੁੱਖ ਪਾਵੇਗਾ

ਇੰਨਾ ਹੀ ਨਹੀਂ, ਪੂਜਨੀਕ ਪਰਮ ਪਿਤਾ ਜੀ ਲਗਭਗ ਪੰਦਰਾਂ ਮਹੀਨੇ ਖੁਦ ਬਾਡੀ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਨਾਲ ਸਾਧ-ਸੰਗਤ ’ਚ ਮੌਜ਼ੂਦ ਰਹੇ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆਂ ’ਚ ਇੱਕ ਅਨੋਖੀ ਮਿਸਾਲ ਪੇਸ਼ ਕੀਤੀ

ਪੂਜਨੀਕ ਪਰਮ ਪਿਤਾ ਜੀ 13 ਦਸੰਬਰ 1991 ਨੂੰ ਆਪਣਾ ਪੰਚ ਭੌਤਿਕ ਸਰੀਰ ਤਿਆਗ ਕੇ ਧੁਰ-ਧਾਮ, ਕੁੱਲ ਮਾਲਕ ਪਰਮ ਪਿਤਾ ਪਰਮਾਤਮਾ ’ਚ ਜਾ ਸਮਾਏ ‘ਅਸੀਂ ਸੀ, ਅਸੀਂ ਹਾਂ, ਅਸੀਂ ਹੀ ਰਹਾਂਗੇ’ ਆਪ ਜੀ ਆਪਣੇ ਮੌਜ਼ੂਦਾ ਸਰੂਪ ਪੂਜਨੀਕ ਹਜ਼ੂਰ ਪਿਤਾ ਜੀ ਰਾਹੀਂ ਸਾਧ-ਸੰਗਤ ਦੀ ਸੇਵਾ ਤੇ ਸੰਭਾਲ ਪਹਿਲਾਂ ਤੋਂ ਵੀ ਦੁੱਗਣੀ-ਚੌਗੁਣੀ ਕਈ ਗੁਣਾ ਜ਼ਿਆਦਾ ਕਰ ਰਹੇ ਹਨ

ਅਦੁੱਤੀ ਸ਼ਖਸੀਅਤ:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ-ਪ੍ਰਦੇਸ਼ ਆਦਿ ਸੂਬਿਆਂ ਦੇ ਸੈਂਕੜੇ ਪਿੰਡਾਂ-ਸ਼ਹਿਰਾਂ, ਕਸਬਿਆਂ ’ਚ ਹਜ਼ਾਰਾਂ ਸਤਿਸੰਗ ਲਾਏ ਅਤੇ ਘਰ-ਘਰ ਰਾਮ-ਨਾਮ ਦਾ ਪ੍ਰਚਾਰ ਕੀਤਾ ਆਪ ਜੀ ਨੇ ਗਿਆਰਾਂ ਲੱਖ ਤੋਂ ਵੱਧ ਜੀਵਾਂ ਨੂੰ ਨਾਮ-ਸ਼ਬਦ ਦੇ ਕੇ ਉਹਨਾਂ ਨੂੰ ਬੁਰਾਈਆਂ (ਅੰਡਾ ਮਾਸ, ਸ਼ਰਾਬ, ਹਰਾਮਖੋਰੀ ਆਦਿ) ਤੋਂ ਬਚਾਇਆ ਤੇ ਉਨ੍ਹਾਂ ਦੀ ਆਤਮਾ ਦਾ ਉੱਧਾਰ ਕੀਤਾ

ਆਪ ਜੀ ਨੇ ਆਪਣੇ ਰੂਹਾਨੀ ਬਚਨਾਂ ਦੀ ਸਰਲ ਭਾਸ਼ਾ ਵਿੱਚ ਅਨੇਕ ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ ਹੈ ਆਪ ਜੀ ਦੀਆਂ ਪਵਿੱਤਰ ਰਚਨਾਵਾਂ ਤੋਂ ਅੱਜ ਕਰੋੜਾਂ ਲੋਕ (ਸਾਧ-ਸੰਗਤ) ਆਪਣੇ ਜੀਵਨ ਵਿੱਚ ਅਮਲ ਕਰਕੇ ਲਾਭ ਉਠਾ ਰਹੇ ਹਨ

ਆਪ ਜੀ ਦੁਆਰਾ ਵਿੱਢੀ ਮਾਨਵਤਾ ਭਲਾਈ ਤੇ ਸਮਾਜ ਉੱਥਾਨ ਦੇ ਕਾਰਜਾਂ ਦੀ ਲੜੀ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਅੱਗੇ ਵਧਾਉਂਦੇ ਹੋਏ ਮਾਨਵਤਾ ਭਲਾਈ ਦੇ 135 ਕਾਰਜ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਧ-ਸੰਗਤ ਤਨ-ਮਨ-ਧਨ ਨਾਲ ਰਾਤ-ਦਿਨ ਕਰਨ ’ਚ ਲੱਗੀ ਹੋਈ ਹੈ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਪਾਵਨ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਤੇ ਸਾਧ-ਸੰਗਤ ਨੇਕੀ-ਭਲਾਈ ਦੇ ਕੰਮਾਂ ’ਚ ਲੱਗੀ ਹੋਈ ਭੁੱਖਿਆਂ ਨੂੰ ਭੋਜਨ, ਪਿਆਸਿਆਂ ਨੂੰ ਪਾਣੀ, ਗਰੀਬ ਬਿਮਾਰਾਂ ਨੂੰ ਡਾਕਟਰੀ ਸਹਾਇਤਾ, ਬੇਘਰਾਂ ਨੂੰ ਘਰ-ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ ਆਦਿ ਅਨੇਕਾਂ ਪਵਿੱਤਰ ਕਾਰਜ ਹਨ, ਜੋ ਸਾਧ-ਸੰਗਤ ਦਿਨ-ਰਾਤ ਕਰਕੇ ਸਤਿਗੁਰੂ ਦੇ ਬਚਨਾਂ ਦੀ ਪਾਲਣਾ ਕਰਨ ’ਚ ਲੱਗੀ ਹੋਈ ਹੈ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਸਮਰਪਿਤ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪਾਂ ਦੀ ਲੜੀ 1992 ਤੋਂ ਹਰ ਸਾਲ ਚੱਲਦੀ ਆ ਰਹੀ ਹੈ ਲੱਖਾਂ ਲੋਕ ਇਸ ਪਵਿੱਤਰ ਕਾਰਜ ਤੋਂ ਲਾਭਵੰਤ ਹੋਏ ਹਨ ਤੇ ਹੋ ਰਹੇ ਹਨ 13-14-15 ਦਸੰਬਰ 1992 ਤੋਂ 2020 ਤੱਕ ਤੱਕ 29 ਕੈਂਪ ਲਾਏ ਜਾ ਚੁੱਕੇ ਹਨ, ਜਿਨ੍ਹਾਂ ’ਚ ਲੱਖਾਂ ਮਰੀਜ਼ ਆਪਣੀਆਂ ਅੱਖਾਂ ਦੀ ਨਵੀਂ ਰੌਸ਼ਨੀ ਪਾ ਕੇ ਲਾਭਵੰਤ ਹੋਏ ਹਨ

ਉਂਜ ਤਾਂ ਪੂਰਾ ਦਸੰਬਰ ਮਹੀਨਾ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਹਜ਼ੂਰ ਪਿਤਾ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜਾਂ ਪ੍ਰਤੀ ਸਮਰਪਿਤ ਤੇ ਵਚਨਬੱਧ ਹੈ, ਪਰ 13-14-15 ਦਸੰਬਰ ਦੇ ਇਹ ਪਵਿੱਤਰ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ

ਸੰਨ 1992 ਤੋਂ ਹਰ ਸਾਲ 13-14-15 ਦਸੰਬਰ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਲਾਇਆ ਜਾਂਦਾ ਹੈ ਜਿੱਥੇ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕਰਕੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉੱਥੇ ਹੀ ਅਪ੍ਰੇਸ਼ਨ ਯੋਗ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ ਉਹਨਾਂ ਲਈ ਐਨਕਾਂ, ਦਵਾਈਆਂ ਤੇ ਖਾਣ-ਪੀਣ ਆਦਿ ਦੀ ਹਰ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਸੰਨ 1992 ਤੋਂ 2020 ਤੱਕ 29 ਕੈਂਪ ਲਾਏ ਜਾ ਚੁੱਕੇ ਹਨ

ਇਹਨਾਂ ਫ੍ਰੀ ਕੈਂਪਾਂ ਦੀ ਖਾਸ ਗੱਲ ਇਹ ਵੀ ਹੈ ਕਿ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਅੱਖਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਤੋਂ ਇਲਾਵਾ ਹੋਰ ਵੀ ਮਾਹਿਰ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਆਪਣੀਆਂ ਪ੍ਰਸ਼ੰਸਾਯੋਗ ਸੇਵਾਵਾਂ ਦਿੰਦੇ ਹਨ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਸਮਰਪਿਤ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪਾਂ ਦੀ ਲੜੀ 1992 ਤੋਂ ਹਰ ਸਾਲ ਚੱਲਦੀ ਆ ਰਹੀ ਹੈ ਲੱਖਾਂ ਲੋਕ ਇਸ ਪਵਿੱਤਰ ਕਾਰਜ ਤੋਂ ਲਾਭਵੰਤ ਹੋਏ ਹਨ ਤੇ ਹੋ ਰਹੇ ਹਨ 13-14-15 ਦਸੰਬਰ 1992 ਤੋਂ 2020 ਤੱਕ ਤੱਕ 29 ਕੈਂਪ ਲਾਏ ਜਾ ਚੁੱਕੇ ਹਨ, ਜਿਨ੍ਹਾਂ ’ਚ ਲੱਖਾਂ ਮਰੀਜ਼ ਆਪਣੀਆਂ ਅੱਖਾਂ ਦੀ ਨਵੀਂ ਰੌਸ਼ਨੀ ਪਾ ਕੇ ਲਾਭਵੰਤ ਹੋਏ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!