Yoga Posture

ਸਟੈਮਿਨਾ ਵਧਾਉਣ ਲਈ ਕਰੋ ਇਹ ਯੋਗ ਆਸਨ Yoga Posture

ਕਿਸੇ ਵੀ ਕੰਮ ਨੂੰ ਕਰਨ ਲਈ ਸਟੈਮਿਨਾ ਦੀ ਜ਼ਰੂਰਤ ਹੁੰਦੀ ਹੈ, ਤੁਹਾਡਾ ਚੰਗਾ ਸਟੈਮਿਨਾ ਰਨਿੰਗ ਅਤੇ ਵੇਟ ਲਿਫਟਿੰਗ ਨੂੰ ਚੰਗੀ ਤਰ੍ਹਾਂ ਨਾਲ ਕਰਨ ‘ਚ ਮੱਦਦ ਕਰਦਾ ਹੈ ਸਾਡਾ ਜੀਵਨ ਬਿਜ਼ੀ ਅਤੇ ਤਨਾਅ ਨਾਲ ਭਰਿਆ ਹੁੰਦਾ ਹੈ, ਇਸ ਲਈ ਆਪਣੀ ਸਰੀਰਕ ਸਮਰੱਥਾ ਨੂੰ ਵਧਾਉਣ ਲਈ ਇੱਕ ਵਧੀਆ ਸਟੈਮਿਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਵਧਿਆ ਹੋਇਆ ਸਟੈਮਿਨਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਅਤੇ ਸਥਿਰਤਾ, ਥਕਾਵਟ, ਚਿੰਤਾ ਅਤੇ ਕਈ ਹੋਰ ਕਮੀ ਦੀ ਭਾਵਨਾ ਨੂੰ ਸਮਾਪਤ ਕਰਦਾ ਹੈ ਆਪਣੇ ਸਟੈਮਿਨਾ ਨੂੰ ਵਧਾਉਣ ‘ਚ ਯੋਗ ਤੁਹਾਡੀ ਮੱਦਦ ਕਰ ਸਕਦਾ ਹੈ ਯੋਗ ਕਰਨ ਦੇ ਫਾਇਦੇ ਸਰੀਰਕ ਅਤੇ ਮਾਨਸਿਕ ਦੋਵਾਂ ਰੂਪਾਂ ‘ਚ ਹੁੰਦੇ ਹਨ ਰੋਜ਼ਾਨਾ ਯੋਗ ਅਭਿਆਸ ਕਰਨ ਨਾਲ ਤੁਹਾਨੂੰ ਸਿਹਤਮੰਦ ਦਿਮਾਗ ਅਤੇ ਦਿਨ ਦੇ ਕੰਮਾਂ ਨਾਲ ਨਜਿੱਠਣ ਲਈ ਜ਼ਰੂਰਤਮੰਦ ਨਸਹਿਣਸ਼ਕਤੀ ਅਤੇ ਊਰਜਾ ਮਿਲੇਗੀ

ਲਸਟੈਮਿਨਾ ਵਧਾਉਣ ਲਈ ਕਰੋ ਸੇਤੂਬੰਧ ਆਸਨ

ਸਟੈਮਿਨਾ ਨੂੰ ਵਧਾਉਣ ਦੇ ਲਈ ਸੇਤੂਬੰਧ ਯੋਗ ਆਸਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਇਹ ਆਸਨ ਪਾਚਣ ਅਤੇ ਗਲੇ ਦੀ ਖਰਾਸ਼ ਵਰਗੀਆਂ ਸਥਿਤੀਆਂ ਤੋਂ ਰਾਹਤ ਦੇਣ ‘ਚ ਵੀ ਮੱਦਦ ਕਰਦਾ ਹੈ ਸੇਤੂਬੰਧ ਆਸਨ ਨੂੰ ਕਰਨ ਲਈ ਤੁਸੀਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਸਿੱੱਧੇ ਭਾਵ ਪਿੱਠ ਦੇ ਬਲ ਲੇਟ ਜਾਓ ਇਸ ਤੋਂ ਬਾਅਦ ਆਪਣੇ ਪੈਰਾਂ ਨੂੰ ਗੋਡਿਆਂ ਨਾਲ ਮੋੜੋ ਅਤੇ ਆਪਣੀਆਂ ਕੂਹਣੀਆਂ ਨੂੰ ਫਰਸ਼ ਤੋਂ ਉੱਪਰ ਉਠਾਓ ਆਪਣੇ ਦੋਵਾਂ ਹੱਥਾਂ ਨੂੰ ਪਿੱਠ ਦੇ ਹੇਠਾਂ ਲਿਆਓ ਅਤੇ ਦੋਵਾਂ ਨੂੰ ਆਪਸ ‘ਚ ਜੋੜ ਲਓ ਬ੍ਰਿਜ਼ ਆਸਨ ‘ਚ ਰਹਿੰਦੇ ਹੋਏ ਤੁਸੀਂ 20 ਵਾਰ ਸਾਹ ਲਓ ਅਤੇ ਫਿਰ ਆਪਣੀ ਸ਼ੁਰੂ ਵਾਲੀ ਸਥਿਤੀ ‘ਚ ਆ ਜਾਓ ਆਪਣੇ ਸਟੈਮਿਨਾ ਨੂੰ ਵਧਾਉਣ ਲਈ ਤੁਸੀਂ ਇਸ ਨੂੰ 5 ਮਿੰਟ ਤੱਕ ਕਰਨ ਦੀ ਕੋਸ਼ਿਸ਼ ਕਰੋ ਅਤੇ ਸੇਤੂਬੰਧ ਕਰਨ ਦੇ ਸਮੇਂ ਨੂੰ ਹੌਲੀ-ਹੌਲੀ ਵਧਾਉਂਦੇ ਜਾਓ

ਲਫਿਜ਼ੀਕਲ ਸਟੈਮਿਨਾ ਵਧਾਉਣ ਲਈ ਯੋਗ ਨਵਾਸਨਾ

ਨਵਾਸਨਾ ਯੋਗ ਨੂੰ ਨੌਸਕਾਨਾ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ ਇਹ ਯੋਗ ਆਸਨ ਤੁਹਾਡੇ ਸਟੈਮਿਨਾ ਨੂੰ ਵਧਾਉਣ ‘ਚ ਤੁਹਾਡੀ ਮੱਦਦ ਕਰਦਾ ਹੈ ਨਵਾਸਨਾ ਯੋਗ ਆਸਨ ਨਾਲ ਜਾਂਘਾਂ ਅਤੇ ਢਿੱਠ ਨੂੰ ਟੀਚਾ ਮੰਨ ਕੇ ਕਰਨ ਲਈ ਬਹੁਤ ਜ਼ਿਆਦਾ ਧੀਰਜ ਅਤੇ ਸਹਿਨਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਇਹ ਆਸਨ ਵਜ਼ਨ ਘੱਟ ਕਰਨ ਲਈ ਸਭ ਤੋਂ ਚੰਗਾ ਹੈ ਅਤੇ ਇੱਕ ਬਿਹਤਰੀਨ ਸਟੈਮਿਨਾ ਬੂਸਟਰ ਵੀ ਹੈ ਨਵਾਸਨਾ ਕਰਨ ਲਈ ਤੁਸੀਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਦੋਵੇਂ ਪੈਰਾਂ ਨੂੰ ਆਪਣੇ ਸਾਹਮਣੇ ਸਿੱਧਾ ਕਰਕੇ ਬੈਠ ਜਾਓ ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਅਤੇ ਦੋਵਾਂ ਹੱਥਾਂ ਨੂੰ ਸਿੱਧਾ ਜ਼ਮੀਨ ‘ਤੇ ਰੱਖੋ ਹੁਣ ਦੋਵੇਂ ਪੈਰਾਂ ਨੂੰ ਸਿੱਧਾ ਰੱਖ ਕੇ ਉੱਪਰ ਉਠਾਓ ਸੰਤੁਲਨ ਬਣਾਉਣ ਲਈ ਤੁਸੀਂ ਥੋੜ੍ਹਾ ਜਿਹਾ ਪਿੱਛੇ ਝੁਕ ਜਾਓ ਅਤੇ ਹੱਥਾਂ ਨੂੰ ਆਪਣੇ ਅੱਗੇ ਸਿੱਧਾ ਰੱਖੋ ਇਸ ਮੁਦਰਾ ‘ਚ ਪੈਰਾਂ ਤੇ ਸਰੀਰ ਦੇ ਉੱਪਰੀ ਹਿੱਸੇ ‘ਚ ਕਮਰ ‘ਤੇ 45 ਡਿਗਰੀ ਦਾ ਕੋਣ ਬਣੇਗਾ ਸਟੈਮਿਨਾ ਨੂੰ ਵਧਾਉਣ ਲਈ ਤੁਸੀਂ ਨਵਾਸਨਾ ਯੋਗ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਕਰਨ ਦੀ ਕੋਸ਼ਿਸ਼ ਕਰੋ

ਲਸਟੈਮਿਨਾ ਵਧਾਉਣ ਲਈ ਯੋਗ ਉਸ਼ਟ੍ਰਾ ਆਸਨ

ਉਸ਼ਟ੍ਰਾ ਆਸਨ ਯੋਗ ਨੂੰ ਕੈਮਲ ਪੋਜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਹ ਯੋਗ ਆਸਨ ਤੁਹਾਡੇ ਸਟੈਮਿਨਾ ਨੂੰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਆਪਣੇ ਦਿਨ ਭਰ ਦੇ ਕੰਮ ਨੂੰ ਅਸਾਨੀ ਨਾਲ ਚੰਗੀ ਤਰ੍ਹਾਂ ਕਰ ਪਾਉਂਦੇ ਹੋ ਇਹ ਸਰੀਰ ਦੇ ਅੰਗਾਂ ਨੂੰ ਤਾਜ਼ਾ ਖੂਨ ਭੇਜਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਕਸੀਕਰਨ ਅਤੇ ਡਿਟਾਕਸਿਫਾਈ ਕੀਤਾ ਜਾਂਦਾ ਹੈ ਉਸ਼ਟ੍ਰਾ ਆਸਨ ਯੋਗ ਨੂੰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਉਸ ‘ਤੇ ਗੋਡਿਆਂ ਦੇ ਬਲ ਖੜ੍ਹੇ ਹੋ ਜਾਓ ਹੁਣ ਆਪਣੀ ਕਮਰ ਤੋਂ ਪਿੱਛੇ ਵੱਲ ਝੁਕੋ ਅਤੇ ਆਪਣੇ ਦੋਵਾਂ ਹੱਥਾਂ ਨੂੰ ਪਿੱਛੇ ਲੈ ਜਾਓ ਆਪਣੇ ਸਿਰ ਨੂੰ ਪਿੱਛੇ ਝੁਕਾ ਲਓ ਅਤੇ ਦੋਵੇਂ ਹੱਥਾਂ ਨੂੰ ਪੈਰ ਦੀਆਂ ਅੱਡੀਆਂ ‘ਤੇ ਰੱਖੋ ਉਸ਼ਟ੍ਰਾ ਆਸਨ ਦੀ ਸਥਿਤੀ ‘ਚ ਤੁਸੀਂ 30 ਤੋਂ 60 ਸੈਕਿੰਡ ਤੱਕ ਰੁਕਣ ਦੀ ਕੋਸ਼ਿਸ਼ ਕਰੋ

ਲਐਨਰਜ਼ੀ ਵਧਾਉਣ ਲਈ ਯੋਗ ਪਦਮਾਸਨ

ਪਦਮਾਸਨ ਜਾਂ ਲੋਟਸ ਪੋਜ਼ ਇੱਕ ਧਿਆਨ ਮੁਦਰਾ ਹੈ ਜੋ ਅਧਿਆਤਮਕ ਅਤੇ ਗਿਆਨਵਰਧਕ ਧਾਰਨਾ ਨੂੰ ਦਰਸਾਉਂਦੀ ਹੈ ਪਦਮਾਸਨ ਤੁਹਾਡੇ ਸਰੀਰ ਦੇ ਊਰਜਾ ਪੱਧਰਾਂ ਨੂੰ ਮੁੜ ਸਥਾਪਿਤ ਕਰਦਾ ਹੈ ਇਹ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਐਨਰਜੀ ਨੂੰ ਵਧਾਉਂਦਾ ਹੈ ਪਦਮਾਸਨ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਉਸ ‘ਤੇ ਦੰਡ ਆਸਨ ਦੀ ਮੁਦਰਾ ‘ਚ ਬੈਠ ਜਾਓ ਆਪਣੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖੋ ਹੁਣ ਆਪਣੇ ਸੱਜੇ ਪੈਰ ਨੂੰ ਮੋੜੋ ਅਤੇ ਉਸ ਨੂੰ ਖੱਬੇ ਪੈਰ ਦੀ ਜਾਂਘ ‘ਤੇ ਰੱਖ ਲਓ ਹੁਣ ਖੱਬੇ ਪੈਰ ਨੂੰ ਮੋੜੋ ਅਤੇ ਉਸ ਨੂੰ ਸੱਜੇ ਪੈਰ ਦੀ ਜਾਂਘ ‘ਤੇ ਰੱਖ ਲਓ ਤੁਸੀਂ ਦੋਵੇਂ ਹੱਥਾਂ ਨੂੰ ਸਿੱਧਾ ਕਰਕੇ ਦੋਵਾਂ ਗੋਡਿਆਂ ‘ਤੇ ਰੱਖ ਲਓ ਅੱਖਾਂ ਨੂੰ ਬੰਦ ਕਰਕੇ ਧਿਆਨ ਲਾਓ ਇਸ ਆਸਨ ਨੂੰ ਤੁਸੀਂ 1 ਤੋਂ 5 ਮਿੰਟ ਲਈ ਕਰੋ

ਲਸਹਿਨਸ਼ਕਤੀ ਵਧਾਉਣ ਲਈ ਯੋਗ ਗਾੱਡੇਸ ਪੋਜ਼

ਗਾੱਡੇਸ ਪੋਜ ਨੂੰ ਉਤਕਟ ਕੋਣਾਸਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਸਟੈਮਿਨਾ ਨੂੰ ਵਧਾਉਣ ਲਈ ਤੁਸੀਂ ਗਾੱਡੇਸ ਪੋਜ਼ ਦਾ ਸਹਾਰਾ ਲੈ ਸਕਦੇ ਹੋ ਇਹ ਤੁਹਾਡੀ ਸਹਿਨਸ਼ਕਤੀ ਨੂੰ ਵਧਾਉਣ ਲਈ ਬਹੁਤ ਹੀ ਚੰਗਾ ਯੋਗ ਹੈ ਇਸ ਯੋਗ ਆਸਨ ਨੂੰ ਕਰਨ ਦੇ ਤੁਸੀਂ ਇੱਥ ਯੋਗਾ ਮੈਟ ‘ਤੇ ਸਿੱਧੇ ਖੜ੍ਹੇ ਹੋ ਜਾਓ ਅਤੇ ਆਪਣੇ ਦੋਵਾਂ ਹੱਥਾਂ ਨੂੰ ਸਿੱਧਾ ਰੱਖੋ ਹੁਣ ਆਪਣੇ ਦੋਵੇਂ ਪੈਰਾਂ ਨੂੰ ਦੂਰ-ਦੂਰ ਕਰਕੇ ਉਨ੍ਹਾਂ ‘ਚ 1.5 ਤੋਂ 2 ਫੁੱਟ ਦੀ ਦੂਰੀ ਬਣਾਓ ਦੋਵੇਂ ਪੈਰਾਂ ਦੀਆਂ ਉਂਗਲਾਂ ਨੂੰ ਬਾਹਰ ਵੱਲ ਕਰਕੇ ਹਰੇਕ ਪੈਰ ਨਾਲ 45 ਡਿਗਰੀ ਦਾ ਕੋਣ ਬਣਾਓ ਹੁਣ ਪੈਰਾਂ ਨੂੰ ਗੋਡਿਆਂ ਨਾਲ ਮੋੜ ਕੇ ਕੂਹਣੀਆਂ ਨੂੰ ਹੇਠਾਂ ਵੱਲ ਫਰਸ਼ ਦੇ ਸਮਾਂਨਾਂਤਰ ਲੈ ਜਾਓ ਆਪਣੇ ਦੋਵਾਂ ਹੱਥਾਂ ਨੂੰ ਉੱਪਰ ਵੱਲ ਸਿੱਧਾ ਕਰ ਲਓ ਤੁਸੀਂ ਗਾੱਡੇਸ ਪੋਜ਼ ‘ਚ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਦੀ ਕੋਸ਼ਿਸ਼ ਕਰੋ

ਲਸਟੈਮਿਨਾ ਵਧਾਉਣ ਲਈ ਅੱਪਵਰਡ ਫੇਸਿੰਗ ਡਾੱਗ ਪੋਜ਼

ਅੱਪਵਰਡ ਫੇਸਿੰਗ ਡਾੱਗ ਪੋਜ਼ ਸਟੈਮਿਨਾ ਵਧਾਉਣ ਲਈ ਇੱਕ ਯੋਗ ਆਸਨ ਹੈ ਅੱਪਵਰਡ ਫੇਸਿੰਗ ਡਾੱਗ ਪੋਜ਼ ਨੂੰ ਉੱਪਰ ਮੁੱਖ ਸ਼ਵਾਨਾਸਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਹ ਆਸਨ ਭੁਜੰਗ ਆਸਨ ਦੇ ਸਮਾਨ ਹੈ ਇਹ ਆਸਨ ਪੁਰਸ਼ਾਂ ਦੀ ਛਾਤੀ ਨੂੰ ਫੈਲਾਉਣ, ਪਿੱਠ ਅਤੇ ਹੱਥਾਂ ਨੂੰ ਮਜ਼ਬੂਤ ਕਰਨ ‘ਚ ਮੱਦਦ ਕਰਦਾ ਹੈ ਇਹ ਆਸਨ ਉਨ੍ਹਾਂ ਪੁਰਸ਼ਾਂ ਲਈ ਬਹੁਤ ਹੀ ਫਾਇਦੇਮੰਦ ਹੈ ਜੋ ਕਸਰਤ ਕਰਕੇ ਆਪਣੇ ਸਰੀਰ ਨੂੰ ਕਠੋਰ ਅਤੇ ਮਜ਼ਬੂਤ ਕਰਨਾ ਚਾਹੁੰਦੇ ਹਨ ਇਸ ਆਸਨ ਨੂੰ ਕਰਨ ਲਈ ਤੁਸੀਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਸਿੱਧਾ ਲੇਟ ਜਾਓ ਅਤੇ ਆਪਣੇ ਪੈਰ ਦੇ ਤਲਿਆਂ ਨੂੰ ਉੱਪਰ ਵੱਲ ਰੱਖੋ ਆਪਣੇ ਦੋਵਾਂ ਹੱਥਾਂ ਨੂੰ ਫਰਸ਼ ‘ਤੇ ਮੋਢਿਆਂ ਨਾਲ ਥੋੜ੍ਹਾ ਅੱਗੇ ਰੱਖੋ ਹੁਣ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ‘ਤੇ ਜ਼ੋਰ ਪਾਉਂਦੇ ਹੋਏ, ਆਪਣੀ ਛਾਤੀ ਨੂੰ ਫਰਸ਼ ਤੋਂ ਉੱਪਰ ਉਠਾਓ ਅਤੇ ਹੌਲੀ-ਹੌਲੀ ਸਿਰ ਨੂੰ ਪਿੱਛੇ ਵੱਲ ਕਰਦੇ ਜਾਓ, ਆਪਣੇ ਹੇਠਾਂ ਦੇ ਸਰੀਰ ਨੂੰ ਜ਼ਮੀਨ ‘ਤੇ ਹੀ ਰੱਖੋ ਅੱਪਵਰਡ ਫੇਸਿੰਗ ਡਾੱਗ ਪੋਜ਼ ਨੂੰ 20 ਤੋਂ 30 ਸੈਕਿੰਡ ਤੱਕ ਕਰੋ

ਲਰਨਿੰਗ ਸਟੈਮਿਨਾ ਵਧਾਉਣ ਲਈ ਯੋਗ ਧਨੁਰ ਆਸਨ

ਧਨੁਰ ਆਸਨ ਯੋਗ ਰਨਿੰਗ ਸਟੈਮਿਨਾ ਵਧਾਉਣ ਲਈ ਇੱਕ ਚੰਗਾ ਆਸਨ ਹੈ ਇਸ ਆਸਨ ‘ਚ ਰੀੜ੍ਹ ਦੀ ਹੱਡੀ ‘ਚ ਬਹੁਤ ਲਚੀਲਾਪਨ ਆਉਂਦਾ ਹੈ ਇਹ ਵਜ਼ਨ ਨੂੰ ਘੱਟ ਕਰਨ ਲਈ ਇੱਕ ਚੰਗਾ ਆਸਨ ਹੈ ਇਸ ਆਸਨ ਨੂੰ ਕਰਨ ਲਈ ਇੱਕ ਯੋਗਾ ਮੈਟ ਨੂੰ ਜ਼ਮੀਨ ‘ਤੇ ਵਿਛਾ ਕੇ ਉਸ ‘ਤੇ ਪੇਟ ਦੇ ਬਲ ਲੇਟ ਜਾਓ ਹੁਣ ਆਪਣੇ ਦੋਵੇਂ ਹੱਥਾਂ ਨੂੰ ਸਰੀਰ ਦੇ ਸਮਾਨਾਂਤਰ ਰੱਖੋ, ਹੁਣ ਆਪਣੇ ਦਵੇਂ ਪੈਰਾਂ ਨੂੰ ਪਿੱਛੇ ਵੱਲ ਗੋਡਿਆਂ ਨੂੰ ਮੋੜੋ ਆਪਣੇ ਹੱਥਾਂ ਨੂੰ ਪਿੱਛੇ ਵੱਲ ਲੈ ਜਾਓ ਅਤੇ ਦੋਵੇਂ ਪੈਰਾਂ ਨੂੰ ਦੋਵੇਂ ਹੱਥਾਂ ਨਾਲ ਫੜ ਲਓ ਇਸ ਆਸਨ ‘ਚ ਘੱਟ ਤੋਂ ਘੱਟ 20 ਤੋਂ 30 ਸੈਕਿੰਡ ਤੱਕ ਰੁਕਣ ਦੀ ਕੋਸ਼ਿਸ਼ ਕਰੋ ਆਖਰ ‘ਚ ਦੋਵਾਂ ਹੱਥਾਂ ਨੂੰ ਖੋਲ੍ਹ ਕੇ ਆਪਣੀ ਸ਼ੁਰੂ ਵਾਲੀ ਸਥਿਤੀ ‘ਚ ਆਓ

ਲਸਟੈਮਿਨਾ ਵਧਾਉਣ ਲਈ ਯੋਗ ਮਤਸਯਾਸਨ

ਮਤਸਯਾਸਨ ਯੋਗ ਨੂੰ ਕਰਨ ਵਾਲੇ ਵਿਅਕਤੀ ਦੀ ਸਥਿਤੀ ਮੱਛੀ ਵਾਂਗ ਦਿਖਾਈ ਦਿੰਦੀ ਹੈ ਇਹ ਯੋਗ ਆਸਨ ਤੁਹਾਡੇ ਸਟੈਮਿਨਾ ਨੂੰ ਵਧਾਉਣ ‘ਚ ਮੱਦਦ ਕਰਦਾ ਹੈ ਮਤਸਯਾਸਨ ਪਾਚਣ, ਸੰਚਾਰ, ਪ੍ਰਜਨਨ ਅਤੇ ਹਿਰਦੈ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਇਸ ਨਾਲ ਪਾਚਕ ਅਤੇ ਪੋਸ਼ਕ ਤੱਤਾਂ ਦੇ ਅਵਸ਼ੋਸ਼ਣ ‘ਚ ਸੁਧਾਰ ਹੁੰਦਾ ਹੈ ਮਤਸਯਾਸਨ ਨੂੰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਉਸ ‘ਤੇ ਪਦਮਾਸਨ ‘ਚ ਬੈਠ ਜਾਓ ਆਪਣੇ ਦੋਵੇਂ ਹੱਥਾਂ ਨਾਲ ਪੈਰ ਦੇ ਅੰਗੂਠੇ ਨੂੰ ਫੜੋ ਅਤੇ ਪਿੱਛੇ ਵੱਲ ਲੇਟ ਜਾਓ ਸਿਰ ਨੂੰ ਜ਼ਮੀਨ ‘ਤੇ ਰੱਖੋ ਇਸ ਆਸਨ ਨੂੰ ਤੁਸੀਂ ਕੁਝ ਦੇਰ ਲਈ ਕਰੋ

ਲਤਾਕਤ ਵਧਾਉਣ ਲਈ ਯੋਗ ਸ਼ੀਰਸ਼ਾਸਨ

ਸ਼ੀਰਸ਼ਾਸਨ ਯੋਗ ਤੁਹਾਡੇ ਸਟੈਮਿਨਾ ਨੂੰ ਵਧਾਉਣ ‘ਚ ਮੱਦਦ ਕਰਦਾ ਹੈ, ਇਹ ਇੱਕ ਮਹਾਨ ਸਹਿਨਸ਼ਕਤੀ ਬੂਸਟਰ ਯੋਗ ਹੈ ਇਹ ਸ਼ੀਰਸ਼ਾਸਨ (ਹੈਂਡਸਟੈਂਡ ਪੋਜ਼) ਸਭ ਤੋਂ ਪ੍ਰਸਿੱਧ ਆਸਨ ਚੋਂ ਇੱਕ ਹੈ ਅਤੇ ਇਹ ਕਰਨ ‘ਚ ਮੁਸ਼ਕਲ ਵੀ ਹੈ ਸ਼ੀਰਸ਼ਾਸਨ ਤੁਹਾਡੇ ਸਿਰ ‘ਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਅਤੇ ਆਕਸੀਜਨ ਦੇ ਪ੍ਰਵਾਹ ‘ਚ ਸੁਧਾਰ ਕਰਦਾ ਹੈ ਸ਼ੀਰਸ਼ਾਸਨ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਯੋਗਾ ਮੈਟ ਨੂੰ ਵਿਛਾ ਕੇ ਉਸ ‘ਤੇ ਗੋਡਾ ਟੇਕ ਕੇ ਬੈਠ ਜਾਓ ਆਪਣੇ ਦੋਵੇਂ ਹੱਥਾਂ ਦੀਆਂ ਉਂਗਲਾਂ ਨੂੰ ਆਪਸ ‘ਚ ਫਸਾ ਕੇ ਫਰਸ਼ ‘ਤੇ ਰੱਖੋ ਹੱਥਾਂ ‘ਚ ਆਪਣੇ ਸਿਰ ਨੂੰ ਰੱਖੋ ਅਤੇ ਆਪਣੇ ਦੋਵਾਂ ਪੈਰਾਂ ਨੂੰ ਹੌਲੀ-ਹੌਲੀ ਉੱਪਰ ਕਰਨ ਦੀ ਕੋਸ਼ਿਸ਼ ਕਰੋ ਹੁਣ ਆਪਣੇ ਦੋਵੇਂ ਪੈਰਾਂ ਨੂੰ ਉੱਪਰ ਕਰਕੇ ਇੱਕ ਸਿੱਧੀ ਰੇਖਾ ‘ਚ ਰੱਖੋ ਸੀਰਸ਼ ਆਸਨ ਨੂੰ ਤੁਸੀਂ 1 ਤੋਂ 5 ਮਿੰਟ ਦੇ ਲਈ ਕਰੋ ਆਪਣੇ ਸਟੈਮਿਨਾ, ਤਾਕਤ ਅਤੇ ਸਰੀਰ ਦੇ ਲਚੀਲੇਪਣ ਨੂੰ ਵਧਾਉਣ ਲਈ ਹਫ਼ਤੇ ‘ਚ 4-5 ਵਾਰ ਇਨ੍ਹਾਂ ਆਸਨਾਂ ਦਾ ਅਭਿਆਸ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!