Cervical

ਕਸਰਤ ਜੋ ਦੁਆਏ ਸਰਵਾਈਕਲ ’ਚ ਆਰਾਮ

ਜਿੰਨੀ ਤੇਜ਼ੀ ਨਾਲ ਅਸੀਂ ਭੌਤਿਕਤਾਵਾਦ ਵੱਲ ਵਧਦੇ ਜਾ ਰਹੇ ਹਾਂ, ਸਾਡੀ ਫ਼ਿਜ਼ੀਕਲ ਐਕਟੀਵਿਟੀ ਓਨੀ ਹੀ ਘੱਟ ਹੁੰਦੀ ਜਾ ਰਹੀ ਹੈ ਇਸ ਵਜ੍ਹਾ ਨਾਲ ਅਸੀਂ ਆਪਣੀ ਸਰੀਰਕ ਸਮਰੱਥਾ ’ਤੇ ਸ਼ੱਕ ਕਰਨ ਲੱਗਦੇ ਹਾਂ, ਜੋ ਕਿ ਗਲਤ ਹੈ ਸਾਡੀ ਸਰੀਰਕ ਸਮਰੱਥਾ ਸਾਡੀ ਰੋਜ਼ਾਨਾ ਜ਼ਿੰਦਗੀ ’ਤੇ ਨਿਰਭਰ ਕਰਦੀ ਹੈ, ਜਿਸ ਦੁਆਰਾ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਕਿੰਨੇ ਤੰਦਰੁਸਤ ਹਾਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸ ਸਰੀਰਕ ਸਥਿਤੀ (ਪੋਸ਼ਚਰ) ’ਚ ਰਹਿ ਕੇ ਕੰਮ ਕਰਦੇ ਹਾਂ, ਕਾਫੀ ਹੱਦ ਤੱਕ ਉਹ ਤੈਅ ਕਰਦਾ ਹੈ।

ਕਿ ਅਸੀਂ ਆਉਣ ਵਾਲੇ ਸਮੇਂ ’ਚ ਕਿੰਨੇ ਸਿਹਤਮੰਦ ਰਹਾਂਗੇ ਸਾਰਾ ਦਿਨ ਬੈੱਡ ’ਤੇ ਲੇਟ ਕੇ ਜਾਂ ਕੁਰਸੀ ’ਤੇ ਧੌਣ ਝੁਕਾਈ ਲਗਾਤਾਰ ਮੋਬਾਈਲ ’ਤੇ ਨਜ਼ਰਾਂ ਗੱਡੀ ਰੱਖਣਾ ਸਾਡੇ ਲਈ ਕਾਫੀ ਨੁਕਸਾਨਦੇਹ ਹੈ ਦਰਅਸਲ ਅਜਿਹੇ ਪੋਸ਼ਚਰ ’ਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੀ ਧੌਣ ਦੀਆਂ ਮਾਸਪੇਸ਼ੀਆਂ ਨੂੰ ਕਿੰਨੀ ਮੁਸ਼ੱਕਤ ਕਰਨੀ ਪੈ ਰਹੀ ਹੈ ਹੌਲੀ-ਹੌਲੀ ਇਹੀ ਜਕੜਨ (ਸਟਿਫਨੈੱਸ) ’ਚ ਬਦਲ ਜਾਂਦੀ ਹੈ ਅਤੇ ਵਧੇਰੇ ਪੀੜ ਦਾ ਕਾਰਨ ਬਣਦੀ ਹੈ ਸਮੇਂ ਦੇ ਨਾਲ ਹੀ ਇਹ ਪੀੜ ਐਨੀ ਵਧ ਜਾਂਦੀ ਹੈ ਕਿ ਧੌਣ ਸੱਜੇ-ਖੱਬੇ ਘੁੰਮਾਉਣ ’ਚ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਅਤੇ ਕਈ ਵਾਰ ਚੱਕਰ ਆਉਂਦੇ ਹਨ ਇਸੇ ਅਵਸਥਾ ਨੂੰ ‘ਸਰਵਾਈਕਲ’ ਕਿਹਾ ਜਾਂਦਾ ਹੈ।

Cervicalਕੀ ਤੁਸੀਂ ਅੱਜ ਤੋਂ 50-60 ਸਾਲ ਪਹਿਲਾਂ ਸਰਵਾਈਕਲ ਦਾ ਕਦੇ ਨਾਂਅ ਸੁਣਿਆ ਸੀ? ਜਵਾਬ ਹੈ ਨਹੀਂ ਇਹ ਰੋਗ ਹੁਣੇ ਇਸੇ ਜ਼ਮਾਨੇ ’ਚ ਪੈਦਾ ਹੋਇਆ ਹੈ, ਕਿਉਂਕਿ ਪਹਿਲਾਂ ਇਨਸਾਨ ਦੇ ਕਾਰ-ਵਿਹਾਰ ਸਿਰਫ ਮੋਬਾਈਲ ਅਤੇ ਲੈਪਟਾਪ ਤੱਕ ਸੀਮਤ ਨਹੀਂ ਸਨ ਹੁਣ ਵੀ ਜੇਕਰ ਤੁਸੀਂ ਹਰ ਰੋਜ਼ ਖੇਤਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਦੇਖੋਗੇ, ਤਾਂ ਉਨ੍ਹਾਂ ਨੂੰ ਸਰਵਾਈਕਲ ਦਾ ਪਤਾ ਵੀ ਨਹੀਂ ਹੋਵੇਗਾ, ਕਿਉਂਕਿ ਉਹ ਲੋਕ ਸਰੀਰ ਦੀਆਂ ਉਹ ਸਾਰੀਆਂ ਕਿਰਿਆਵਾਂ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਧੌਣ ਅਤੇ ਲੱਕ ਦੀ ਕਸਰਤ ਆਪਣੇ-ਆਪ ਹੀ ਹੁੰਦੀ ਰਹਿੰਦੀ ਹੈ ਪਰ ਜਦੋਂ ਅਸੀਂ ਆਪਣੀ ਧੌਣ ਅਤੇ ਲੱਕ ਨੂੰ ਇੱਕ ਹੀ ਸਥਿਤੀ ’ਚ ਰੱਖਦੇ ਹਾਂ, ਤਾਂ ਮੁਸ਼ਕਿਲ ਹੋ ਸਕਦੀ ਹੈ ਅੱਜ 10 ’ਚੋਂ 4 ਜਣੇ ਸਰਵਾਈਕਲ ਤੋਂ ਪ੍ਰੇਸ਼ਾਨ ਹਨ ਇਹ ਉਹੀ ਲੋਕ ਹਨ, ਜੋ ਜ਼ਿਆਦਾਤਰ ਕੰਪਿਊਟਰ ਅਤੇ ਮੋਬਾਈਲ ’ਤੇ ਕੰਮ ਕਰਦੇ ਹਨ।

ਹੁਣ ਸੋਚਣ ਦਾ ਸਮਾਂ ਆ ਗਿਆ ਹੈ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ? ਕਿਉਂ ਨਾ ਅਸੀਂ ਕੁਝ ਅਜਿਹਾ ਕਰੀਏ ਕਿ ਜਿਸ ਨਾਲ ਸਰਵਾਈਕਲ ਹਮੇਸ਼ਾ ਲਈ ਦੂਰ ਚਲਾ ਜਾਵੇ ਜਾਂ ਫਿਰ ਸਾਡੀ ਜ਼ਿੰਦਗੀ ’ਚ ਕਦੇ ਆ ਕੇ ਤੰਗ ਹੀ ਨਾ ਕਰੇ।

ਤਾਂ ਆਓ! ਜਾਣਦੇ ਹਾਂ ਸਰਵਾਈਕਲ ਦੇ ਦਰਦ ਨਾਲ ਲੜਨ ਲਈ ਐਂਟੀ ਸਰਵਾਈਕਲ ਐਕਸਰਸਾਈਜ਼:-

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਇਜ਼ਾਦ ਕਰਕੇ ਇਹ ਐਕਸਰਸਾਈਜ਼ ਦੱਸੀ ਹੈ, ਜਿਸ ਦਾ ਰਿਜ਼ਲਟ 100 ਪ੍ਰਤੀਸ਼ਤ ਪਾਜ਼ੀਟਿਵ ਆ ਰਿਹਾ ਹੈ ਇਸ ਲਈ ਜ਼ਰੂਰੀ ਹੈ ਐਕਸਰਸਾਈਜ਼ ਨੂੰ ਨਿਯਮ ਅਤੇ ਤਰੀਕੇ ਅਨੁਸਾਰ ਹਰ ਰੋਜ਼ ਕੀਤਾ ਜਾਵੇ।

ਸਰਵਾਈਕਲ ਦੀ ਕਸਰਤ (ਲੇਟ ਕੇ):

  • ਇਸ ਐਕਸਰਸਾਈਜ਼ ਲਈ ਸਭ ਤੋਂ ਪਹਿਲਾਂ ਕਿਸੇ ਮੇਜ਼ ਜਾਂ ਬੈੱਡ ਦੀ ਚੋਣ ਕਰੋ।
  • ਮੇਜ਼ ਜਾਂ ਬੈੱਡ ’ਤੇ ਸਿੱਧੇ ਲੇਟ ਜਾਓ।
  • ਤਸਵੀਰ ’ਚ ਦਿਖਾਏ ਅਨੁਸਾਰ ਆਪਣੀ ਉੱਪਰ ਵਾਲੀ ਬਾਡੀ ਨੂੰ ਹੌਲੀ-ਹੌਲੀ ਹੇਠਾਂ ਵੱਲ ਨੂੰ ਲਮਕਾਓ ਜੇਕਰ ਤੁਹਾਨੂੰ ਜ਼ਿਆਦਾ ਦਰਦ ਹੈ ਜਾਂ ਤੁਸੀਂ ਪਹਿਲੀ ਵਾਰ ਕਰ ਰਹੇ ਹੋ, ਤਾਂ ਲਮਕਣ ਲਈ ਕਿਸੇ ਦੂਜੇ ਵਿਅਕਤੀ ਦੀ ਮੱਦਦ ਜ਼ਰੂਰ ਲਓ 15 ਸੈਕਿੰਡ ਇਸ ਸਥਿਤੀ ’ਚ ਰੁਕੋ ਅਤੇ ਹੌਲੀ-ਹੌਲੀ ਵਾਪਸ ਉੱਪਰ ਆ ਜਾਓ।
  • ਇਸ ਪ੍ਰਕਿਰਿਆ ਨੂੰ ਇੱਕ ਸਮੇਂ ’ਚ 3 ’ਚੋਂ 4 ਵਾਰ ਕਰੋ ਦਿਨ ’ਚ 3-4 ਵਾਰ ਕਰਨ ਨਾਲ ਚੰਗਾ ਨਤੀਜਾ ਹਾਸਲ ਹੋਵੇਗਾ।

Cervical ਸਾਵਧਾਨੀਆਂ

  • ਇਹ ਕਸਰਤ ਇੱਕਦਮ ਝਟਕੇ ਨਾਲ ਨਾ ਕਰੋ।
  • ਇਸ ਕਿਰਿਆ ਦਾ ਸਮਾਂ ਹੌਲੀ-ਹੌਲੀ ਵਧਾਓ।
  • ਜਿਨ੍ਹਾਂ ਨੂੰ ਚੱਕਰ ਆਉਂਦੇ ਹਨ, ਉਹ ਆਪਣੇ ਕੋਲ ਕਿਸੇ ਵਿਅਕਤੀ ਨੂੰ ਜ਼ਰੂਰ ਖੜ੍ਹਾ ਰੱਖਣ।
  • ਸਮਾਂ ਹੌਲੀ-ਹੌਲੀ 15 ਸੈਕਿੰਡ ਤੋਂ ਵਧਾ ਕੇ 2 ਮਿੰਟ ਤੱਕ ਵੀ ਕਰ ਸਕਦੇ ਹੋ।

Cervical ਲਾਭ

  • ਇਹ ਸਰਵਾਈਕਲ ਦੇ ਨਾਲ-ਨਾਲ ਮੋਢਿਆਂ ਦੀ ਵੀ ਚੰਗੀ ਕਸਰਤ ਹੈ।
  • ਬਲੱਡ ਸਰਕੁਲੇਸ਼ਨ ਸਿਰ ਵੱਲ ਜਾਣ ਦੀ ਵਜ੍ਹਾ ਨਾਲ ਮਾਈਂਡ ਤਾਂ ਰਿਲੈਕਸ ਹੁੰਦਾ ਹੈ, ਨਾਲ ਹੀ ਵਾਲ ਵੀ ਸਿਹਤਮੰਦ ਰਹਿੰਦੇ ਹਨ ਅਤੇ ਵਾਲਾਂ ਦੀ ਗਰੋਥ ਲਈ ਵੀ ਚੰਗਾ ਹੈ।
  • ਬੈਕ ਪੇਨ ’ਚ ਵੀ ਰਾਹਤ ਮਿਲਦੀ ਹੈ।
  • ਇਹ ਕਿਰਿਆ ਲੱਕ ’ਚ ਜੋ ਕੁੱਬ ਨਿੱਕਲਦਾ ਹੈ, ਉਸਨੂੰ ਘੱਟ ਕਰਨ ’ਚ ਵੀ ਸਹਾਇਕ ਹੈ।
  • ਨੋਟ:-ਕਿਸੇ ਰੋਗੀ ਵਿਅਕਤੀ ਨੂੰ ਇਸ ਕਿਰਿਆ ਨੂੰ ਕਰਨ ਨਾਲ ਫਾਇਦਾ ਮਿਲਿਆ ਹੋਵੇ ਜਾਂ ਕਿਸੇ ਵਿਦਿਆਰਥੀ ਜਾਂ ਖਿਡਾਰੀ ਨੇ ਹਾਇਰ ਅਚੀਵਮੈਂਟ ਹਾਸਲ ਕੀਤੀ ਹੈ, ਤਾਂ ਕਿਰਪਾ ਕਰਕੇ ਆਪਣਾ ਨਾਂਅ ਅਤੇ ਅਨੁਭਵ ਸੱਚੀ ਸ਼ਿਕਸ਼ਾ ਦੇ ਪਤੇ ’ਤੇ ਭੇਜ ਕੇ ਜ਼ਰੂਰ ਸ਼ੇਅਰ ਕਰੋ, ਤਾਂ ਕਿ ਹੋਰ ਵੀ ਚਾਹਵਾਨ ਅਤੇ ਜ਼ਰੂਰਤਮੰਦ ਫਾਇਦਾ ਲੈ ਸਕਣ

-ਨੀਲਮ ਇੰਸਾਂ, ਯੋਗਾ ਵਰਲਡ ਚੈਂਪੀਅਨ

ਸਰਵਾਈਕਲ ਦੀ ਕਸਰਤ (ਖੜ੍ਹੇ ਹੋ ਕੇ)

  • ਸਿੱਧੇ ਖੜੇ੍ਹ ਹੋ ਜਾਓ।
  • ਦੋਵਾਂ ਹੱਥਾਂ ਨੂੰ ਗਰਿੱਪ ਕਰਕੇ, ਬਾਹਵਾਂ ਨੂੰ ਸਿਰ ਦੇ ਉੱਪਰ ਦਿਖਾਈ ਗਈ ਤਸਵੀਰ ਅਨੁਸਾਰ ਸਿੱਧਾ ਕਰੋ।
  • ਆਪਣੀ ਨਜ਼ਰ ਵਿਚਾਲੜੀ ਉਂਗਲੀ ’ਤੇ ਰੱਖੋ।
  • 15 ਸੈਕਿੰਡ ਕਰੋ ਅਤੇ ਫਿਰ 15 ਸੈਕਿੰਡ ਆਰਾਮ ਕਰੋ ਇੱਕ ਵਾਰ ’ਚ ਇਸ ਕਿਰਿਆ ਨੂੰ 3-4 ਵਾਰ ਕਰੋ ਦਿਨ ’ਚ 3-4 ਵਾਰ ਜ਼ਰੂਰ ਕਰੋ।
  • ਸਮਾਂ 15 ਸੈਕਿੰਡ ਤੋਂ 2 ਮਿੰਟਾਂ ਤੱਕ ਵਧਾ ਸਕਦੇ ਹੋ।

ਇਸ ਕਸਰਤ ਨੂੰ ਕੰਪਿਊਟਰ ਅਤੇ ਮੋਬਾਈਲ ’ਤੇ ਕੰਮ ਕਰਦੇ ਸਮੇਂ ਵਿਚਾਲੇ ਕਰਦੇ ਰਹਿਣ ਨਾਲ ਤੁਹਾਡੇ ਲੱਕ ਅਤੇ ਅੱਖਾਂ ਨੂੰ ਬਹੁਤ ਆਰਾਮ ਮਿਲਦਾ ਹੈ ਇਸ ਲਈ ਆਫਿਸ ਦੇ ਵਰਕ ਰੂਟੀਨ ਦੇ ਚੱਲਦਿਆਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਜ਼ਰੂਰ ਸ਼ਾਮਲ ਕਰੋ, ਤਾਂ ਕਿ ਤੁਸੀਂ ਆਪਣਾ ਕੰਮ ਪੂਰੇ ਤਨ-ਮਨ ਨਾਲ ਕਰ ਸਕੋ ਅਤੇ ਤੁਹਾਡੀ ਸਿਹਤ ’ਤੇ ਵੀ ਮਾੜਾ ਅਸਰ ਨਾ ਪਵੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਰੋਜ਼ਾਨਾ ਜ਼ਿੰਦਗੀ ’ਚ ਸ਼ਾਮਲ ਕਰਕੇ ਦਰਦ ਤੋਂ ਨਿਜ਼ਾਤ ਹਾਸਲ ਕਰ ਲਈ ਹੈ ਤੇ ਤੁਸੀਂ ਵੀ ਜ਼ਰੂਰ ਅਪਣਾਓ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!