improve complexion with ayurveda get velvety skin - sachi shiksha punjabi

ਆਯੂਰਵੈਦ ਨਾਲ ਸੁਧਾਰੋ ਰੰਗਤ, ਪਾਓ ਮਖਮਲੀ ਚਮੜੀ
ਗਰਮੀਆਂ ਦਾ ਮੌਸਮ ਚਰਮ ’ਤੇ ਹੈ ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਗਰਮੀ ’ਚ ਚਮੜੀ ਦਾ ਜ਼ਿਆਦਾ ਧਿਆਨ ਰੱਖਿਆ ਜਾਏ ਗਰਮੀਆਂ ਦੇ ਮੌਸਮ ’ਚ ਸਕਿੱਨ ਦਾ ਧਿਆਨ ਰੱਖਣਾ ਕਾਫੀ ਚੁਣੌਤੀ ਭਰਿਆ ਹੁੰਦਾ ਹੈ ਕੜਕਦੀ ਧੁੱਪ ਅਤੇ ਗਰਮੀ ਚਮੜੀ ਨੂੰ ਕਈ ਤਰੀਕੇ ਨਾਲ ਨੁਕਸਾਨ ਪਹੁੰਚਾ ਸਕਦੀ ਹੈ ਧੁੱਪ ਦੀਆਂ ਤੇਜ਼ ਕਿਰਨਾਂ, ਵਧਦੀ ਧੂੜ ਅਤੇ ਪ੍ਰਦੂਸ਼ਣ ਨਾਲ ਚਮੜੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸਲ ’ਚ ਗਰਮੀਆਂ ਦੇ ਮੌਸਮ ’ਚ ਸਾਡੇ ਸਰੀਰ ਦਾ ਧਿਆਨ ਰੱਖਣਾ ਜਿੰਨਾ ਜ਼ਰੂਰੀ ਹੁੰਦਾ ਹੈ

ਓਨਾ ਹੀ ਚਮੜੀ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਤੁਹਾਨੂੰ ਛੋਟੀਆਂ ਤੋਂ ਲੈ ਕੇ ਵੱਡੀਆਂ ਆਦਤਾਂ ’ਤੇ ਧਿਆਨ ਦੇਣਾ ਹੋਵੇਗਾ ਦਰਅਸਲ ਗਰਮੀ ਦਾ ਮੌਸਮ ਆਉਂਦੇ ਹੀ ਚਿਹਰੇ ’ਤੇ ਪਸੀਨਾ, ਸੁੱਕਾਪਣ, ਟੈਨਿੰਗ, ਸਨਬਰਨ, ਪਿੰਪਲ, ਹੀਟ ਰੈਸ਼ੇਜ਼ ਵਰਗੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ

ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਮਹਿੰਗੇ-ਮਹਿੰਗੇ ਫੇਸ਼ਵਾਸ ਅਤੇ ਸਾਬਣ ਦਾ ਇਸਤੇਮਾਲ ਕਰਦੇ ਹਾਂ ਪਰ ਕਈ ਵਾਰ ਇਹ ਡਰਾਈ ਸਕਿੱਨ ਅਤੇ ਚਿਹਰੇ ’ਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ ਪਰ ਇਨ੍ਹਾਂ ਸਭ ਦੇ ਬਿਨਾਂ ਵੀ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ, ਉਹ ਵੀ ਘਰ ’ਚ ਮੌਜ਼ੂਦ ਕੁਝ ਚੀਜ਼ਾਂ ਨੂੰ ਅਪਣਾ ਕੇ

Also Read :-

ਤਾਂ ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਆਯੂਰਵੈਦ ਤਰੀਕੇ ਨਾਲ ਜਿਨ੍ਹਾਂ ਦੀ ਮੱਦਦ ਨਾਂਲ ਤੁਸੀਂ ਘਰ ’ਚ ਹੀ ਚਮੜੀ ਨੂੰ ਹੈਲਦੀ ਰੱਖ ਸਕਦੇ ਹੋ

ਚੰਦਨ ਨਾਲ ਪਾਓ ਮਖਮਲੀ ਚਮੜੀ:

ਠੰਡੀ ਚੰਦਨ ਗਰਮੀਆਂ ’ਚ ਚਮੜੀ ਦੀ ਦੇਖਭਾਲ ਲਈ ਇਸਤੇਮਾਲ ਕੀਤੇ ਜਾਣ ਵਾਲੇ ਨੁਸਖਿਆਂ ’ਚ ਬਹੁਤ ਅਹਿਮ ਹੈ ਚਮੜੀ ’ਤੇ ਚੰਦਨ ਲਗਾਉਣ ਨਾਲ ਇਸ ਨੂੰ ਸ਼ਾਂਤ ਕਰਨ ’ਚ ਮੱਦਦ ਮਿਲਦੀ ਹੈ ਅਤੇ ਇੱਥੋਂ ਤੱਕ ਕਿ ਮੁੰਹਾਸਿਆਂ ਨੂੰ ਘੱਟ ਕਰਨ ਅਤੇ ਬਲਮਿਸ਼ ਨੂੰ ਹਲਕਾ ਕਰਨ ’ਚ ਮੱਦਦ ਕਰਦਾ ਹੈ ਇੱਕ ਚਮਚ ਚੰਦਨ ਪਾਊਡਰ ’ਚ ਇੱਕ ਚਮਚ ਹਲਦੀ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਲਓ, ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਹਫ਼ਤੇ ’ਚ ਇੱਕ ਜਾਂ ਦੋ ਵਾਰ ਇਸ ਨੂੰ ਫੇਸ ਮਾਸਕ ਨੂੰ ਆਪਣੇ ਚਿਹਰੇ ’ਤੇ ਲਗਾਓ

ਨਾਰੀਅਲ ਦੇ ਤੇਲ ਦਾ ਇਸਤੇਮਾਲ:

ਤੁਸੀਂ ਗਰਮੀਆਂ ’ਚ ਨਾਰੀਅਲ ਦੇ ਤੇਲ ਦੇ ਫਾਇਦੇ ਤੋਂ ਹੁਣ ਤੱਕ ਵਾਂਝੇ ਹੋ ਤਾਂ ਇਨ੍ਹਾਂ ਗਰਮੀਆਂ ’ਚ ਤੁੁਹਾਨੂੰ ਨਾਰੀਅਲ ਦੇ ਤੇਲ ਦੇ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਨਾਰੀਅਲ ਤੇਲ ਦਾ ਨੇਚਰ ਠੰਡਕ ਪਹੁੰਚਾਉਣ ਵਾਲਾ ਹੁੰਦਾ ਹੈ ਨਾਰੀਅਲ ਦਾ ਤੇਲ ਚਮੜੀ ’ਤੇ ਭਾਰੀਪਣ ਮਹਿਸੂਸ ਨਹੀਂ ਕਰਵਾਉਂਦਾ ਅਤੇ ਚਮੜੀ ਲਈ ਵੀ ਹੈਲਦੀ ਮੰਨਿਆ ਜਾਂਦਾ ਹੈ ਆਯੂਰਵੈਦ ਮੁਤਾਬਕ ਤੁਹਾਨੂੰ ਗਰਮੀਆਂ ਦੇ ਦਿਨਾਂ ’ਚ ਚਮੜੀ ਨੂੰ ਰੁੱਖੇਪਣ ਅਤੇ ਖੁਜਲੀ ਦੀ ਸਮੱਸਿਆ ਤੋਂ ਬਚਾਉਣ ਲਈ ਨਹਾਉਣ ਤੋਂ ਪਹਿਲਾਂ ਨਾਰੀਅਲ ਦੇ ਤੇਲ ਨਾਲ ਮਸਾਜ ਕਰਨੀ ਚਾਹੀਦੀ ਹੈ ਨਾਰੀਅਲ ਦੇ ਤੇਲ ’ਚ ਕੂÇਲੰਗ ਇਫੈਕਟ ਹੁੰਦਾ ਹੈ ਅਤੇ ਇਹ ਗਰਮੀ ਦੇ ਮੌਸਮ ’ਚ ਚਮੜੀ ’ਚ ਨਮੀ ਬਣਾਏ ਰੱਖਣ ਦਾ ਵੀ ਕੰਮ ਕਰਦਾ ਹੈ

ਸਕਿੱਨ ਕੇਅਰ ਲਈ ਇਸਤੇਮਾਲ ਕਰੋ ਹਲਦੀ:

ਹਲਦੀ ਦੇ ਗੁਣਕਾਰੀ ਫਾਇਦਿਆਂ ਨੂੰ ਹਰ ਕੋਈ ਜਾਣਦਾ ਹੈ ਇਸ ਲਈ ਕਈ ਸੌ ਸਾਲ ਪਹਿਲਾਂ ਤੋਂ ਲੈ ਕੇ ਅੱਜ ਤੱਕ ਹਲਦੀ ਨੂੰ ਇੱਕ ਦਵਾਈ ਦੇ ਤੌਰ ’ਤੇ ਗਿਣਿਆ ਜਾਂਦਾ ਹੈ ਸਕਿੱਨ ਲਈ ਹਲਦੀ ਇੱਕ ਨੈਚੁਰਲ ਫੇਸ ਪੈਕ ਦਾ ਕੰਮ ਕਰਦੀ ਹੈ ਇਸ ਨਾਲ ਚਿਹਰੇ ’ਤੇ ਇੱਕ ਚਮਕ ਆਉਂਦੀ ਹੈ ਇਹੀ ਕਾਰਨ ਹੈ ਕਿ ਸ਼ਾਦੀ ਤੋਂ ਪਹਿਲਾਂ ਦੁੱਲ੍ਹਾ ਅਤੇ ਦੁੱਲਹਣ ਦੀ ਸਕਿੱਨ ’ਤੇ ਹਲਦੀ ਦਾ ਲੇਪ ਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਕਈ ਮਹਿਲਾਵਾਂ ਖੂਬਸੂਰਤ ਦਿਸਣ ਅਤੇ ਨੈਚੁਰਲ ਨਿਖਾਰ ਪਾਉਣ ਲਈ ਮੁਲਤਾਨੀ ਮਿੱਟੀ ਦੇ ਨਾਲ ਹਲਦੀ ਨੂੰ ਮਿਲਾ ਕੇ ਆਪਣੇ ਚਿਹਰੇ ’ਤੇ ਲਾਉਂਦੀਆਂ ਹਨ ਤੁਸੀਂ ਭਲੇ ਹੀ ਪਾਰਲਰ ’ਚ ਘੰਟੇ ਬਿਤਾ ਕੇ ਮੇਕਅੱਪ ਕਰ ਲਓ, ਪਰ ਨੈਚੁਰਲੀ ਤੁਹਾਡੇ ਫੇਸ ’ਤੇ ਗਲੋਅ ਨਹੀਂ ਆ ਪਾਉਂਦਾ ਹੈ ਪਰ ਹਲਦੀ ਨਾਲ ਆਪਣੇ ਘਰ ’ਚ ਹੀ ਗੋਲਡ ਫੈਸ਼ੀਅਲ ਤਿਆਰ ਕੀਤਾ ਜਾ ਸਕਦਾ ਹੈ ਇਸ ਨਾਲ ਤੁਹਾਡੀ ਚਮੜੀ ’ਤੇ ਨਿਖਾਰ ਆਏਗਾ ਅਤੇ ਤੁਹਾਨੂੰ ਨੈਚੁਰਲ ਬਿਊਟੀ ਦਾ ਅਹਿਸਾਸ ਹੋਵੇਗਾ

ਗੁਲਾਬ ਜਲ ਦਾ ਇਸਤੇਮਾਲ:

ਆਯੂਰਵੈਦ ’ਚ ਗੁਲਾਬ ਦਾ ਇਸਤੇਮਾਲ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ ਤੁਸੀਂ ਗਰਮੀਆਂ ਦੇ ਦਿਨਾਂ ’ਚ ਗੁਲਾਬ ਨਾਲ ਬਣਨ ਵਾਲੇ ਰੋਜ਼ ਵਾਟਰ ਦਾ ਇਸਤੇਮਾਲ ਚਮੜੀ ਨੂੰ ਹੈਲਦੀ ਰੱਖਣ ਲਈ ਕਰ ਸਕਦੇ ਹੋ ਗੁਲਾਬ ਜਲ ਨਾਲ ਤੁਸੀਂ ਚਿਹਰੇ ਨੂੰ ਸਾਫ਼ ਵੀ ਕਰ ਸਕਦੇ ਹੋ, ਚਮੜੀ ਨੂੰ ਟੋਨਡ ਅਤੇ ਮਾੱਸ਼ਚਰਾਈਜ਼ ਕਰਨ ਲਈ ਗੁਲਾਬ ਜਲ ਇੱਕ ਹੈਲਦੀ ਬਦਲ ਹੈ ਗੁਲਾਬ ਜਲ ਜ਼ਿਆਦਾਤਰ ਚਮੜੀ ਟੋਨ ਨੂੰ ਸੂਟ ਕਰਦਾ ਹੈ ਅਤੇ ਇਸ ਨਾਲ ਫਿਨਸੀਆਂ ਅਤੇ ਚਮੜੀ ’ਤੇ ਕਾਲੇ ਧੱਬਿਆਂ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਤੁਹਾਡੀ ਚਮੜੀ ਸਾੱਫਟ ਹੁੰਦੀ ਹੈ

ਆਂਵਲੇ ਨਾਲ ਚਮੜੀ ਨੂੰ ਮਿਲੇਗੀ ਨਵੀਂ ਚਮਕ:

ਕਦੇ-ਕਦੇ ਘਰ ਦੇ ਵੱਡੇ ਸਾਨੂੰ ਸਲਾਹ ਦਿੰਦੇ ਹਨ ਕਿ ਰੋਜ ਇੱਕ ਆਂਵਲਾ ਖਾਓ ਪਰ ਅਸੀਂ ਇਸ ਗੱਲ ਨੂੰ ਐਨੀ ਗੰਭੀਰਤਾ ਨਾਲ ਨਹੀਂ ਲੈਂਦੇ ਆਂਵਲੇ ਨੂੰ ਹਰ ਮਰਜ਼ ਦੀ ਦਵਾਈ ਵੀ ਕਿਹਾ ਜਾਂਦਾ ਹੈ ਕਹਿੰਦੇ ਹਨ, ਬਜ਼ੁਰਗਾਂ ਦੀ ਗੱਲ ਦਾ ਅਤੇ ਆਂਵਲੇ ਦੇ ਸਵਾਦ ਦਾ ਪਤਾ ਬਾਅਦ ’ਚ ਚੱਲਦਾ ਹੈ ਆਂਵਲੇ ਨੂੰ ਪ੍ਰਾਚੀਨ ਆਯੂਰਵੈਦਿਕ ਪ੍ਰਣਾਲੀ ’ਚ ਕਈ ਤਰ੍ਹਾਂ ਦੇ ਰੋਗਾਂ ਦੇ ਇਲਾਜ ਲਈ ਲਗਭਗ ਪੰਜ ਹਜ਼ਾਰ ਸਾਲ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਦਾ ਲਗਾਤਾਰ ਸੇਵਨ ਦਿਲ ਦੀ ਬਿਮਾਰੀ, ਡਾਈਬਿਟੀਜ਼, ਬਵਾਸੀਰ, ਅਲਸਰ, ਦਮਾ, ਬ੍ਰਾੱਨਕਾਈਟਿਸ ਅਤੇ ਫੇਫੜਿਆਂ ਦੀ ਬਿਮਾਰੀ ’ਚ ਰਾਮਬਾਣ ਦਾ ਕੰਮ ਕਰਦਾ ਹੈ

ਚਮੜੀ ਦੀ ਦੇਖਭਾਲ ਕਰੋ ਦਹੀ ਨਾਲ:

ਦਹੀ ’ਚ ਮੌਜ਼ੂਦ ਵਿਟਾਮਿਨ ਈ, ਜਿੰਕ ਅਤੇ ਫਾਸਫੋਰਸ ਸਕਿੱਨ ਦੀ ਰੰਗਤ ਨੂੰ ਨਿਖਾਰਦਾ ਹੈ ਇਸ ਨੂੰ ਤੁਸੀਂ ਆਪਣੇ ਫੇਸਪੈੱਕ ’ਚ ਮਿਲਾਓ ਜਾਂ ਖਾਲੀ ਦਹੀ ਨਾਲ ਚਿਹਰੇ ਦੀ ਦੋ ਮਿੰਟ ਮਸਾਜ ਕਰੋ ਸਭ ਤੋਂ ਬੈਸਟ ਫੇਸ ਪੈਕ ਹੈ ਵੇਸਣ ਅਤੇ ਨਿੰਬੂ ’ਚ ਦਹੀ ਮਿਲਾ ਕੇ ਹਫ਼ਤੇ ’ਚ ਦੋ ਵਾਰ ਚਿਹਰੇ ’ਤੇ ਲਾਓ

ਆਇਰਨ ਭਰਪੂਰ ਆਹਾਰ ਦਾ ਕਰੋ ਸੇਵਨ:

ਵਿਟਾਮਿਨ-ਸੀ ਦੇ ਨਾਲ-ਨਾਲ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਤੁਸੀਂ ਆਇਰਨ ਖਾਓ ਆਯੂਰਵੈਦ ਅਨੁਸਾਰ ਤੁਹਾਨੂੰ ਹਮੇਸ਼ਾ ਮੌਸਮੀ ਫਲ ਖਾਣੇ ਚਾਹੀਦੇ ਹਨ ਸਰਦੀਆਂ ’ਚ ਤੁਸੀਂ ਗਾਜ਼ਰ ਅਤੇ ਚੁਕੰਦਰ ਸ਼ਾਮਲ ਕਰ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਗਰਮੀਆਂ ਬਾਰੇ ਸੋਚ ਰਹੇ ਹੋ ਤਾਂ ਅਨਾਰ ਦਾ ਜੂਸ ਲਓ ਆਇਰਨ ਨੈਚੁਰਲ ਬਲੱਡ ਪਿਓਰੀਫਾਇਰ ਹੁੰਦਾ ਹੈ ਜੋ ਚਮੜੀ ’ਤੇ ਗਲੋਅ ਲਿਆਉਣ ’ਚ ਮੱਦਦਗਾਰ ਹੈ

ਹਰਬਲ-ਟੀ ਦਾ ਸੇਵਨ:

ਸਕਿੱਨ ਨੂੰ ਗਰਮੀਆਂ ’ਚ ਹੀਟ ਦੇ ਪ੍ਰਕੋਪ ਤੋਂ ਬਚਾਉਣ ਲਈ ਤੁਹਾਨੂੰ ਚਮੜੀ ’ਚ ਨਮੀ ਬਰਕਰਾਰ ਰੱਖਣੀ ਚਾਹੀਦੀ ਹੈ ਚਮੜੀ ’ਚ ਗਰਮੀ ਬਣਾਏ ਰੱਖਣ ਲਈ ਤੁਹਾਨੂੰ ਉਸ ਨੂੰ ਹਾਈਡ੍ਰੇਟ ਕਰਦੇ ਰਹਿਣਾ ਚਾਹੀਦਾ ਹੈ ਆਯੂਰਵੈਦ ਮੁਤਾਬਕ ਤੁਹਾਨੂੰ ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਹਰਬਲ-ਟੀ ਦੀ ਮੱਦਦ ਲੈਣੀ ਚਾਹੀਦੀ ਹੈ ਤੁਸੀਂ ਅਦਰਕ ਅਤੇ ਨਿੰਬੂ ਦੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ ਇਸ ਨਾਲ ਚਮੜੀ ਵੀ ਹੈਲਦੀ ਰਹੇਗੀ ਅਤੇ ਡਾਈਜੇਸ਼ਨ ਵੀ ਬਿਹਤਰ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਗਲੋਇੰਗ ਚਮੜੀ ਲਈ ਗੁੜਹਲ ਦੇ ਫੁੱਲ ਦੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਦਾ ਸੇਵਨ ਜ਼ਰੂਰ ਕਰੋ

ਐਲੋਵੀਰਾ ਦਾ ਇਸਤੇਮਾਲ:

ਤੁਸੀਂ ਐਲੋਵੀਰਾ ਨੂੰ ਆਪਣੀ ਚਮੜੀ ਕੇਅਰ ਰੂਟੀਨ ’ਚ ਸ਼ਾਮਲ ਕਰ ਸਕਦੇ ਹੋ ਐਲੋਵੀਰਾ ਨਾਲ ਸਨਬਰਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਤੁਹਾਡੀ ਚਮੜੀ ’ਚ ਗਰਮੀਆਂ ’ਚ ਹੋਣ ਵਾਲੀ ਚਮੜੀ ਪ੍ਰਾੱਬਲਮ ਜਿਵੇਂ ਫਿਨਸੀਆਂ ਜਾਂ ਰੈੱਡਨੈਸ ਨਹੀਂ ਹੁੰਦੀ ਜੇਕਰ ਤੁਸੀਂ ਐਲੋਵੀਰਾ ਅਪਲਾਈ ਕਰਦੇ ਹੋ ਤਾਂ ਤੁਹਾਡੀ ਚਮੜੀ ਲਈ ਮਾੱਸਚੁਰਾਈਜ਼ ਦਾ ਕੰਮ ਕਰਦਾ ਹੈ ਤੁਸੀਂ ਐਲੋਵੀਰਾ ਨੂੰ ਗਰਮੀਆਂ ਦੇ ਦਿਨਾਂ ’ਚ ਚਮੜੀ ’ਤੇ ਲਗਾਓਂਗੇ ਤਾਂ ਚਮੜੀ ’ਚ ਨਮੀ ਵੀ ਬਰਕਰਾਰ ਰਹੇਗੀ

ਚਮੜੀ ਨੂੰ ਹਾਈਡ੍ਰੇਟ ਕਿਵੇਂ ਰੱਖੀਏ:

ਆਯੂਰਵੈਦ ਮੁਤਾਬਕ ਖਾਣੇ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਤੁਹਾਨੂੰ ਅਜਿਹੇ ਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇ ਅਤੇ ਸਰੀਰ ’ਚ ਠੰਡਕ ਰਹੇ ਤੇ ਤੁਹਾਨੂੰ ਗਰਮੀ ਤੋਂ ਰਾਹਤ ਮਿਲੇ ਤੁਹਾਡਾ ਸਰੀਰ ਠੰਡਾ ਰਹੇਗਾ ਤਾਂ ਉਸ ਦਾ ਪਾੱਜ਼ੀਟਿਵ ਅਸਰ ਚਮੜੀ ’ਤੇ ਪਏਗਾ ਅਤੇ ਗਰਮੀਆਂ ’ਚ ਚਮੜੀ ’ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਚਮੜੀ ਰੈਸ਼ੇਜ, ਪਿੰਪਲ ਆਦਿ ਦੀ ਸਮੱਸਿਆ ਨਹੀਂ ਹੋਵੇਗੀ ਤੁਹਾਨੂੰ ਆਪਣੀ ਡਾਈਟ ’ਚ ਤਰਬੂਜ਼, ਐਪਲ, ਬੇਰੀਜ਼, ਖੀਰਾ, ਟਮਾਟਰ, ਸ਼ਿਮਲਾ ਮਿਰਚ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ’ਚ ਵਾਟਰ ਕੰਨਟੈਂਟ ਜ਼ਿਆਦਾ ਹੁੰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!