tips-to-strengthen-your-financial-position-manage-expenses-during-covid-19-pandemic

ਭਵਿੱਖ ‘ਚ ਨਾ ਆਵੇ ਪੈਸੇ ਦੀ ਕਮੀ, ਜੀਵਨ ਰਹੇ ਸੁਰੱਖਿਅਤ ਕੋਰੋਨਾ ‘ਚ ਬੱਚਤ:
ਹਾਲੇ ਪੂਰੀ ਦੁਨੀਆ ‘ਚ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਹੈ ਕਿ ਆਉਣ ਵਾਲੇ ਸਮੇਂ ‘ਚ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ ਕੋਰੋਨਾ ਮਹਾਂਮਾਰੀ ਦੇ ਅਸਰ ਦਾ ਅਨੁਮਾਨ ਲਾ ਪਾਉਣਾ ਮੁਸ਼ਕਲ ਹੈ ਇਸ ਤੋਂ ਇਲਾਵਾ, ਇਹ ਵੀ ਸਪੱਸ਼ਟ ਨਹੀਂ ਹੈ ਕਿ ਵਿਸ਼ਵੀ ਸਮੱਸਿਆਵਾਂ ਦੀ ਰਿਕਵਰੀ ਕਿਸ ਤਰ੍ਹਾਂ ਹੋਵੇਗੀ ਅੱਜ ਦੇ ਸਮੇਂ ‘ਚ ਲਗਜ਼ਰੀ ਚੀਜ਼ਾਂ ਦੀ ਬਜਾਇ ਕਈ ਦੂਜੀਆਂ ਜ਼ਰੂਰੀ ਗੱਲਾਂ ‘ਤੇ ਵਿਚਾਰ ਕਰਨਾ ਅਹਿਮ ਹੈ ਇਸ ‘ਚ ਇੱਕ ਅਸੀਂ ਸੁਰੱਖਿਆ ਲਈ ਵਿੱਤੀ ਸਿਹਤ ਬਾਰੇ ਵੀ ਜ਼ਰੂਰੀ ਫੈਸਲਾ ਲੈਣਾ ਹੈ

ਜ਼ਿਆਦਾਤਰ ਲੋਕਾਂ ਨੂੰ ਮਹਾਂਮਾਰੀ ਦੌਰਾਨ ਨਿਵੇਸ਼ ਕਿਵੇਂ ਕਰਨਾ ਚਾਹੀਦਾ, ਇਸ ‘ਤੇ ਗੱਲ ਕਰ ਰਹੇ ਹਾਂ ਕਈ ਲੋਕ ਵੈਲਥ ਸੰਬੰਧਿਤ ਸਲਾਹ ਚਾਹੁੰਦੇ ਹਨ ਇਸੇ ਤਰ੍ਹਾਂ, ਜ਼ਿਆਦਾਤਰ ਨਿਵੇਸ਼ਕਾਂ ਲਈ ਪੋਰਟਫੋਲੀਓ ਬਣਾਉਣ ਕਰਨ ਦਾ ਇੱਕ ਅਹਿਮ ਸਮਾਂ ਹੈ ਇੱਥੇ ਇਹ ਕਹਿਣਾ ਚਾਹੂੰਗਾ ਕਿ ਕੋਈ ਨਹੀਂ ਜਾਣਦਾ ਕਿ ਬਜ਼ਾਰ ਦੀ ਚਾਲ ਕਿਵੇਂ ਰਹੇਗੀ ਅਸਲ ‘ਚ, ਜੇਕਰ ਕੋਈ ਭਵਿੱਖ ਨੂੰ ਲੈ ਕੇ ਦਾਅਵਾ ਕਰਦਾ ਹੈ, ਤਾਂ ਉਸਨੂੰ ਸੋਸ਼ਲ ਡਿਸਟੈਂਸਿੰਗ ਦਾ ਅਭਿਆਸ ਕਰਨਾ ਚਾਹੀਦਾ ਹੈ ਕਿਸੇ ਦੇ ਕੋਲ ਸਪੱਸ਼ਟਤਾ ਨਹੀਂ ਹੈ ਆਓ ਅਜਿਹੇ ਕੁਝ ਜ਼ਰੂਰੀ ਟਿੱਪਸਾਂ ਨੂੰ ਜਾਣਦੇ ਹਾਂ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹੋ, ਜਿਸ ਨਾਲ ਘੱਟ ਤੋਂ ਘੱਟ ਵਿੱਤੀ ਨੁਕਸਾਨ ਦੇ ਨਾਲ ਇਸ ਸੰਕਟ ਤੋਂ ਬਾਹਰ ਆ ਸਕੀਏ

ਲੋੜੀਂਦਾ ਐਮਰਜੰਸੀ ਫੰਡ ਰੱਖੋ

ਅਜਿਹੇ ਸੰਕਟ ਦੇ ਸਮੇਂ ‘ਚ ਇੱਕ ਲੋੜੀਂਦਾ ਐਮਰਜੰਸੀ ਫੰਡ ਨੂੰ ਬਣਾਉਣਾ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜੇਕਰ ਤੁਹਾਡੀ ਆਮਦਨ ‘ਤੇ ਸੰਕਟ ਆਉਂਦਾ ਹੈ ਜਾਂ ਕੋਈ ਮੁਸ਼ਕਲ ਜਿਵੇਂ ਮੈਡੀਕਲ ਜਾਂ ਫੈਮਿਲੀ ਐਮਰਜੰਸੀ ਦੀ ਸਥਿਤੀ ‘ਚ ਤੁਹਾਡੀ ਐਮਰਜੰਸੀ ਸੁਰੱਖਿਆ ਪ੍ਰਦਾਨ ਕਰੇਗੀ ਤੁਸੀਂ ਇਹ ਤੈਅ ਕਰੋ ਕਿ ਤੁਹਾਡਾ ਐਮਰਜੰਸੀ ਫੰਡ ਘੱਟ ਤੋਂ ਘੱਟ 6 ਮਹੀਨੇ ਦੇ ਖਰਚ ਨੂੰ ਪੂਰਾ ਕਰਦਾ ਹੋਵੇ

ਬਜ਼ਟ ਨੂੰ ਦੇਖਦੇ ਹੋਏ ਖਰਚ ਕਰੋ

ਆਪਣੇ ਜ਼ਰੂਰੀ ਵਿੱਤੀ ਕੰਮਾਂ ਨੂੰ ਕਰਨ ਲਈ ਜਿਵੇਂ ਐਮਰਜੰਸੀ ਫੰਡ ਬਣਾਉਣਾ, ਕਿਰਾਏ ਦਾ ਭੁਗਤਾਨ, ਈਐੱਮਆਈ, ਇੰਸ਼ੋਰੈਂਸ ਪ੍ਰੀਮੀਅਮ ਆਦਿ ਲਈ ਤੁਹਾਨੂੰ ਫਿਜ਼ੂਲ ਖਰਚਿਆਂ ‘ਚ ਕਟੌਤੀ ਦੇ ਕਦਮ ਚੁੱਕਣ ਦੀ ਜ਼ਰੂਰਤ ਹੈ ਲਾੱਕਡਾਊਨ ਨੇ ਕੁਝ ਖਰਚਿਆਂ ਜਿਵੇਂ ਰੋਜ਼ਾਨਾ ਸਫ਼ਰ ‘ਚ ਕਟੌਤੀ ਕੀਤੀ ਹੈ ਤਾਂ ਇਸ ਨਾਲ ਤੁਹਾਡੀ ਬੱਚਤ ਨੂੰ ਵਾਧਾ ਮਿਲਣਾ ਚਾਹੀਦਾ ਹੈ, ਇਸ ਲਈ ਆਪਣੇ ਖਰਚਿਆਂ ‘ਚ ਕਟੌਤੀ ਲਈ ਗੈਰ-ਜ਼ਰੂਰੀ ਖਰਚਿਆਂ ਤੋਂ ਬਚੋ

ਲਾਈਫ਼ ਅਤੇ ਹੈਲਥ ਇੰਸ਼ੋਰੈਂਸ ਨੂੰ ਤੈਅ ਕਰੋ

ਜੇਕਰ ਤੁਹਾਡੇ ਕੋਲ ਟਰਮ ਪਲਾਨ ਹੈ, ਤਾਂ ਇਹ ਤੈਅ ਕਰੋ ਕਿ ਤੁਸੀਂ ਪ੍ਰੀਮੀਅਮ ਦਾ ਭੁਗਤਾਨ ਸਮੇਂ ‘ਤੇ ਕਰੋ ਜਿਸ ‘ਚ ਕੋਈ ਚੂਕ ਨਾ ਹੋਵੇ ਤੁਹਾਡਾ ਲਾਈਫ਼ ਇਸ਼ੋਰੈਂਸ ਪਲਾਨ ਤੁਹਾਡੀ ਸਮੇਂ ਤੋਂ ਪਹਿਲਾਂ ਮੌਤ ਤੇ ਤੁਹਾਡੇ ‘ਤੇ ਨਿਰਭਰ ਰਹਿਣ ਵਾਲਿਆਂ ਦੀ ਮੱਦਦ ਕਰੇਗਾ ਇਸੇ ਤਰ੍ਹਾਂ ਆਪਣੇ ਅਤੇ ਪਰਿਵਾਰ ਵਾਲਿਆਂ ਲਈ ਮੈਡੀਕਲ ਇੰਸ਼ੋਰੈਂਸ ਪਲਾਨ ਨੂੰ ਤੈਅ ਕਰੋ ਜੋ ਘੱਟ ਤੋਂ ਘੱਟ 5 ਲੱਖ ਰੁਪਏ ਦੀ ਕਵਰੇਜ਼ ਰਕਮ ਦੇ ਨਾਲ ਹੋਵੇ ਜੇਕਰ ਤੁਸੀਂ ਆਫ਼ਿਸ ਰਾਹੀਂ ਦਿੱਤੇ ਗਏ ਪਲਾਨ ‘ਤੇ ਨਿਰਭਰ ਹੋ ਤਾਂ ਤੁਸੀਂ ਵੱਖ ਤੋਂ ਪਲਾਨ ਲੈ ਲਓ ਜਿਸ ਨਾਲ ਨੌਕਰੀ ਖੋਹਣ ਦੀ ਸਥਿਤੀ ‘ਚ ਕੋਈ ਮੁਸ਼ਕਲ ਨਾ ਹੋਵੇ

ਆਪਣੇ ਜ਼ਰੂਰੀ ਨਿਵੇਸ਼ ਨੂੰ ਨਾ ਰੋਕੋ

ਨਿਵੇਸ਼ ਤੁਹਾਡੇ ਵਿੱਤੀ ਭਵਿੱਖ ਦੀ ਸੁਰੱਖਿਆ ਕਰਨ ਲਈ ਜ਼ਰੂਰੀ ਹੁੰਦਾ ਹੈ ਹਾਲਾਂਕਿ, ਜੀਵਨ ‘ਚ ਕੁਝ ਟੀਚੇ ਦੂਜਿਆਂ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ, ਇਸ ਲਈ ਜੇਕਰ ਤੁਸੀਂ ਕੈਸ਼ ਦੀ ਕਿਸੇ ਕਮੀ ਨਾਲ ਜੂਝ ਰਹੇ ਹੋ ਤਾਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਨਿਵੇਸ਼ ਨੂੰ ਰੋਕੇ ਬਿਨਾਂ ਮੈਨੇਜ ਕਰ ਸਕਦੇ ਹੋ ਘੱਟ ਮਹੱਤਵਪੂਰਨ ਨਿਵੇਸ਼ ਜਾਂ ਜੋ ਕਿਸੇ ਵਿੱਤੀ ਟੀਚੇ ਨਾਲ ਸਿੱਧੇ ਸੰਬੰਧਿਤ ਨਹੀਂ ਹਨ, ਉਨ੍ਹਾਂ ਨੂੰ ਕੈਸ਼ ਜਮ੍ਹਾ ਕਰਨ ਲਈ ਘੱਟ ਕੀਤਾ ਜਾ ਸਕਦਾ ਹੈ ਤੁਸੀਂ ਕੁਝ ‘ਚ ਠਹਿਰਾਅ ਵੀ ਦੇ ਸਕਦੇ ਹੋ, ਉਦਾਹਰਨ ਦੇ ਤੌਰ ‘ਤੇ ਮਿਊਚਅਲ ਫੰਡ ਐੱਸਆਈਪੀ ਜਦੋਂ ਤੁਸੀਂ ਕੈਸ਼ ਦੀ ਵੱਡੀ ਸਮੱਸਿਆ ਨਾਲ ਜੂਝ ਰਹੇ ਹੋ ਅਤੇ ਸਥਿਤੀ ਠੀਕ ਹੋਣ ‘ਤੇ ਨਿਵੇਸ਼ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ

ਸਾਵਧਾਨੀ ਨਾਲ ਲੋਨ ਲਓ

ਇਸ ਸਮੇਂ ਬਹੁਤ ਸਾਰੇ ਲੋਕ ਲੋਨ ਲੈਣ ਦੀ ਸੋਚ ਰਹੇ ਹਨ, ਪਰ ਤੁਸੀਂ ਉਦੋਂ ਲਓ ਜਦੋਂ ਬਹੁਤ ਜ਼ਰੂਰੀ ਹੋਵੇ ਦੂਜੇ ਸਰੋਤਾਂ ਤੋਂ ਕੈਸ਼ ਲੈਣ ਦੀ ਕੋਸ਼ਿਸ਼ ਕਰੋ ਜਿਵੇਂ ਐਮਰਜੰਸੀ ਫੰਡ ਅਤੇ ਗੈਰ-ਜ਼ਰੂਰੀ ਨਿਵੇਸ਼ ਦਾ ਲਿਕਵਿਡੇਸ਼ਨ ਇਸ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਲੋਨ ਨਾ ਲਓ ਅਤੇ ਇਹ ਤੈਅ ਕਰੋ ਕਿ ਤੁਹਾਡੇ ਕੋਲ ਲੋਨ ਦਾ ਮੁੜ-ਭੁਗਤਾਨ ਕਰਨ ਦੀ ਸਮਰੱਥਾ ਹੈ ਜੇਕਰ ਤੁਸੀਂ ਆਪਣੇ ਉਧਾਰ ਨੂੰ ਨਹੀਂ ਚੁਕਾ ਪਾਉਂਦੇ ਤਾਂ ਤੁਹਾਡੀ ਸਥਿਤੀ ਹੋਰ ਖਰਾਬ ਹੋਵੇਗੀ

ਕ੍ਰੈਡਿਟ ਕਾਰਡ ਦਾ ਸਹੀ ਇਸਤੇਮਾਲ ਕਰੋ

ਅਕਸਰ ਕ੍ਰੈਡਿਟ ਕਾਰਡਾਂ ਨੂੰ ਅਨਾਪ-ਸ਼ਨਾਪ ਖਰਚ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣਾਇਆ ਜਾਂਦਾ ਹੈ ਹਾਲਾਂਕਿ, ਇਹ ਕਾਰਡ ਕਈ ਤਰ੍ਹਾਂ ਦੇ ਬੈਨੀਫਿਟ ਆੱਫਰ ਕਰਦੇ ਹਨ ਸ਼ਰਤ ਇਹ ਹੈ ਕਿ ਇਨ੍ਹਾਂ ਨੂੰ ਸਹੀ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਵੇ ਅਕਸਰ ਕ੍ਰੈਡਿਟ ਸਾਈਕਲ ਦੇ ਅੰਤ ਹੋਣ ਦੇ 15 ਦਿਨ ਬਾਅਦ ਪੇਮੈਂਟ ਦੀ ਵਾਰੀ ਆਉਂਦੀ ਹੈ, ਇਸ ਲਈ ਹਰ ਖਰੀਦ ਲਈ ਕਰੀਬ 15-45 ਦਿਨਾਂ ਦਾ ਕ੍ਰੈਡਿਟ ਪੀਰੀਅਡ ਮਿਲਦਾ ਹੈ ਸਹੀ ਮਾਈਨਿਆਂ ‘ਚ ਕ੍ਰੈਡਿਟ ਕਾਰਡ ਤੁਹਾਨੂੰ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਇੱਕ ਸੁਵਿਧਾ ਹੈ, ਜੋ ਪਹਿਲਾਂ ਪੈਸੇ ਖਰਚ ਕਰਨ ਅਤੇ ਬਾਅਦ ‘ਚ ਉਸ ਨੂੰ ਚੁਕਾਉਣ ਦੀ ਸੁਵਿਧਾ ਦਿੰਦਾ ਹੈ ਤੁਸੀਂ ਕੈਡਿਟ ਕਾਰਡ ਤੋਂ ਆੱਨ-ਲਾਇਨ ਜਾਂ ਆੱਫ-ਲਾਇਨ ਪੇਮੈਂਟ ਕਰ ਸਕਦੇ ਹੋ ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਬਿੱਲ ਨਹੀਂ ਚੁਕਾਉਂਦੇ ਤਾਂ ਤੁਹਾਨੂੰ ਉਸ ‘ਤੇ ਜ਼ੁਰਮਾਨਾ ਭਰਨਾ ਪੈਂਦਾ ਹੈ

ਹਰ ਬਿਲਿੰਗ ਸਾਈਕਲ ਦੇ ਅੰਤ ‘ਚ ਤੁਹਾਨੂੰ ਬਿੱਲ ਦੀ ਘੱਟੋ-ਘੱਟ ਰਕਮ ਜ਼ਰੂਰ ਚੁਕਾਉਣੀ ਚਾਹੀਦੀ ਹੈ ਕ੍ਰੈਡਿਟ ਕਾਰਡ ਦਾ ਬਿੱਲ ਜੈਨਰੇਟ ਹੋਣ ਅਤੇ ਖਰੀਦਦਾਰੀ ਕਰਨ ‘ਚ ਕਰਜ਼ ਮੁਕਤ ਸਮਾਂ ਮਿਲਦਾ ਹੈ ਜੇਕਰ ਤੁਸੀਂ ਸਮੇਂ ‘ਤੇ ਕ੍ਰੈਡਿਟ ਕਾਰਡ ਦਾ ਪੂਰਾ ਬਿੱਲ ਚੁੱਕਾ ਦਿੰਦੇ ਹੋ ਤਾਂ ਤੁਹਾਨੂੰ ਕੋਈ ਪੈਨਾਲਟੀ ਨਹੀਂ ਦੇਣੀ ਹੁੰਦੀ ਤੁਹਾਡਾ ਕ੍ਰੈਡਿਟ ਸਕੋਰ ਵੀ ਬਿਹਤਰ ਹੁੰਦਾ ਜਾਂਦਾ ਹੈ ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਬਿੱਲ ਸਮੇਂ ‘ਤੇ ਨਹੀਂ ਚੁਕਾਉਂਦੇ ਤਾਂ ਤੁਹਾਡੇ ‘ਤੇ ਵਿਆਜ ਦੀ ਰਕਮ ਜਮ੍ਹਾ ਹੁੰਦੀ ਹੈ ਕਈ ਵਾਰ ਬਕਾਇਆ ਰਕਮ ਅਤੇ ਫਾਈਨੈਂਸ ਚਾਰਜ ‘ਤੇ ਵੀ ਲੇਟ ਪੇਮੈਂਟ ਲੱਗਦਾ ਰਹਿੰਦਾ ਹੈ ਕਈ ਆਫਲਾਇਨ ਅਤੇ ਆਨਲਾਇਨ ਸ਼ਾੱਪ ਇਸ ਤਰ੍ਹਾਂ ਦੇ ਕਾਰਡਾਂ ‘ਤੇ ਡਿਸਕਾਊਂਟ ਆੱਫਰ ਕਰਦੇ ਹਨ ਹਾਲਾਂਕਿ, ਇਨ੍ਹਾਂ ਆਫਰਾਂ ਨੂੰ ਪਾਉਣ ਲਈ ਬੇਵਜ੍ਹਾ ਦੀ ਖਰੀਦਦਾਰੀ ਨਹੀਂ ਕਰਨੀ ਚਾਹੀਦੀ ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟ ਵੀ ਆੱਫਰ ਕਰਦੇ ਹਨ, ਇਨ੍ਹਾਂ ਪੁਆਇੰਟਾਂ ਨੂੰ ਜੁਟਾ ਕੇ ਬਾਅਦ ‘ਚ ਕੋਈ ਪ੍ਰੋਡਕਟ ਖਰੀਦਿਆ ਜਾ ਸਕਦਾ ਹੈ

ਟੈਲੀਕਾਮ ਬਿੱਲ ਨੂੰ ਕੰਟਰੋਲ ‘ਚ ਰੱਖੋ

ਬੀਤੇ ਇੱਕ ਤੋਂ ਦੋ ਸਾਲਾਂ ‘ਚ ਤੁਹਾਡੇ ਟੈਲੀਕਾਮ ਬਿੱਲ ਜ਼ਰੂਰ ਹੇਠਾਂ ਆਏ ਹੋਣਗੇ ਟੈਲੀਕਾਮ ਕੰਪਨੀਆਂ ਦੇ ਵਿੱਚ ਮੁਕਾਬਲੇ ਨੂੰ ਇਸ ਦਾ ਹਿੱਸਾ ਕਿਹਾ ਜਾ ਸਕਦਾ ਹੈ ਜੇਕਰ ਅਜਿਹਾ ਨਹੀਂ ਹੋਇਆ ਹੈ ਤਾਂ ਤੁਹਾਨੂੰ ਇਸ ‘ਤੇ ਰੋਕ ਲਾਉਣ ਦੀ ਜ਼ਰੂਰਤ ਹੈ ਸੰਭਵ ਹੈ ਕਿ ਤੁਸੀਂ ਹੁਣ ਵੀ ਬਹੁਤ ਪੁਰਾਣੇ ਪਲਾਨਾਂ ਦਾ ਇਸਤੇਮਾਲ ਕਰ ਰਹੇ ਹੋ ਵਰਕ ਫਰਾੱਮ ਦੇ ਚੱਲਦਿਆਂ ਬਿਜਲੀ, ਟੈਲੀਫੋਨ ਅਤੇ ਇੰਟਰਨੈੱਟ ਦਾ ਖਰਚ ਵਧ ਸਕਦਾ ਹੈ ਅਮੇਜ਼ਨ ਪ੍ਰਾਈਮ, ਨੈੱਟ-ਫਲਿੱਕਸ ਦੇ ਚੱਲਦਿਆਂ ਵੀ ਇਹ ਵਧ ਸਕਦਾ ਹੈ ਅਜਿਹਾ ਨਹੀਂ ਹੈ ਕਿ ਤੁਸੀਂ ਇਨ੍ਹਾਂ ਸਭ ਨੂੰ ਬੰਦ ਕਰ ਦਿਓ ਪਰ, ਇਨ੍ਹਾਂ ਸੇਵਾਵਾਂ ਨੂੰ ਦੇਣ ਵਾਲਿਆਂ ਨੂੰ ਛਾਂਟ ਕੇ ਤੁਸੀਂ ਕਾਫ਼ੀ ਬੱਚਤ ਕਰ ਸਕਦੇ ਹੋ

ਕਿਰਾਏ ‘ਤੇ ਰੋਕ ਲਾਓ

ਕਿਰਾਏ ‘ਤੇ ਜੋ ਲੋਕ ਰਹਿੰਦੇ ਹਨ, ਉਨ੍ਹਾਂ ਲਈ ਕਾੱਸਟ ਘਟਾਉਣ ਦੇ ਦੋ ਤਰੀਕੇ ਹਨ ਇਨ੍ਹਾਂ ‘ਚ ਸਭ ਤੋਂ ਆਸਾਨ ਦੂਜੇ ਘਰ ‘ਚ ਸ਼ਿਫਟ ਕਰ ਜਾਣ ਦਾ ਹੈ ਜ਼ਿਆਦਾਤਰ ਲੋਕ ਇਨ੍ਹਾਂ ਦਿਨਾਂ ‘ਚ ਘਰੋਂ ਕੰਮ ਕਰ ਰਹੇ ਹਨ ਇਹ ਟਰੇਂਡ ਅੱਗੇ ਵੀ ਬਣੇ ਰਹਿਣ ਦੀ ਉਮੀਦ ਹੈ ਅਜਿਹੇ ‘ਚ ਕੰਮ ਕਰਨ ਵਾਲੀ ਥਾਂ ਦੇ ਕਰੀਬ ਸਥਿਤ ਮਹਿੰਗੇ ਘਰ ਤੋਂ ਕੁਝ ਦੂਰੀ ‘ਤੇ ਸਸਤਾ ਘਰ ਲਿਆ ਜਾ ਸਕਦਾ ਹੈ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਘੱਟ ਪੈਸਿਆਂ ‘ਚ ਜ਼ਿਆਦਾ ਚੰਗਾ ਘਰ ਮਿਲ ਜਾਂਦਾ ਹੈ ਦੂਜਾ ਬਦਲ ਮਕਾਨ ਮਾਲਕ ਨੂੰ ਕਿਰਾਇਆ ਘਟਾਉਣ ਲਈ ਕਹਿਣਾ ਹੈ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਅਸਥਾਈ ਰੂਪ ਤੋਂ ਹੀ ਸਹੀ ਪਰ ਕਿਰਾਏ ‘ਚ ਰਾਹਤ ਦਿੱਤੀ ਜਾਵੇ ਜੇਕਰ ਤੁਹਾਡੇ ਮਕਾਨ ਮਾਲਕ ਨਾਲ ਚੰਗੇ ਸੰਬੰਧ ਹਨ ਤਾਂ ਨਿਸ਼ਚਿਤ ਹੀ ਇਸ ਬਦਲ ਬਾਰੇ ਸੋਚਿਆ ਜਾ ਸਕਦਾ ਹੈ

ਵਿਆਜ ਲਾਗਤ ਨੂੰ ਘਟਾਓ

ਜਿਵੇਂ ਕਿਰਾਏ ਦੇ ਮਕਾਨ ‘ਚ ਰਹਿਣ ਵਾਲਿਆਂ ਲਈ ਕਿਰਾਇਆ ਵੱਡਾ ਖਰਚ ਹੁੰਦਾ ਹੈ ਵੈਸੇ ਹੀ ਆਪਣੇ ਘਰ ‘ਚ ਰਹਿਣ ਵਾਲਿਆਂ ਲਈ ਭਾਰੀ ਭਰਕਮ ਹਾਊਸਿੰਗ ਲੋਨ ਦੀ ਈਐੱਮਆਈ ਵੱਡਾ ਖਰਚ ਹੈ ਦੂਜੇ ਪਾਸੇ ਕਾਰ, ਐਜ਼ੂਕੇਸ਼ਨ, ਪਰਸਨਲ ਲੋਨ ਆਦਿ ਵਰਗੇ ਕਰਜ਼ ਵੀ ਵਿਆਜ ਦਾ ਬੋਝ ਵਧਾਉਂਦੇ ਹਨ ਤੁਹਾਡਾ ਪਹਿਲਾ ਕਦਮ ਸਾਰੇ ਮਹਿੰਗੇ ਲੋਨਾਂ ਨੂੰ ਸਾਫ ਕਰਨ ਦਾ ਹੋਣਾ ਚਾਹੀਦਾ ਹੈ ਇਸ ਦੇ ਲਈ ਘਰ ਦੀ ਤਿਜ਼ੋਰੀ ‘ਚ ਬੰਦ ਪਏ ਸੋਨੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਗੋਲਡ ਲੋਨ ਦੀਆਂ ਵਿਆਜ਼ ਦਰਾਂ ਅਮੂਮਨ ਪਰਸਨਲ ਲੋਨ, ਕਾਰ ਲੋਨ ਆਦਿ ਤੋਂ ਘੱਟ ਹੁੰਦੀ ਹੈ ਇਸ ਨਾਲ ਮਹਿੰਗੇ ਕਰਜ਼ਿਆਂ ਨੂੰ ਉਤਾਰਿਆ ਜਾ ਸਕਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!