How to get rid of the stench of sweat - sachi shiksha punjabi

ਕਿਵੇਂ ਦੂਰ ਕਰੀਏ ਬਦਬੂ ਪਸੀਨੇ ਦੀ

ਪਸੀਨਾ ਤਾਂ ਲਗਭਗ ਹਰ ਕਿਸੇ ਨੂੰ ਆਉਂਦਾ ਹੈ ਪਰ ਕੁਝ ਲੋਕਾਂ ਦੀ ਪਸੀਨੇ ਦੀ ਬਦਬੂ ਐਨੀ ਅਸਹਿਣਯੋਗ ਹੁੰਦੀ ਹੈ ਕਿ ਉਨ੍ਹਾਂ ਕੋਲ ਕੁਝ ਮਿੰਟਾਂ ਤੱਕ ਰੁਕਣਾ ਮੁਸ਼ਕਲ ਹੋ ਜਾਂਦਾ ਹੈ ਉਨ੍ਹਾਂ ਨੂੰ ਖੁਦ ਆਪਣੇ ਪਸੀਨ ਦੀ ਬਦਬੂ ਦਾ ਅਹਿਸਾਸ ਨਹੀਂ ਹੁੰਦਾ ਪਰ ਜਦੋਂ ਉਨ੍ਹਾਂ ਨੂੰ ਇਸ ਦਾ ਅਹਿਸਾਸ ਕਰਵਾਇਆ ਜਾਂਦਾ ਹੈ

ਤਾਂ ਉਨ੍ਹਾਂ ’ਚ ਹੀਨ ਭਾਵਨਾ ਜਨਮ ਲੈ ਲੈਂਦੀ ਹੈ ਜਦੋਂ ਪਸੀਨਾ ਸਾਡੀ ਚਮੜੀ ਦੇ ਰੋਮਕੂਪਾਂ ’ਚੋਂ ਨਿਕਲਦਾ ਹੈ ਤਾਂ ਉਸ ’ਚ ਕੋਈ ਗੰਧ ਨਹੀਂ ਹੁੰੁਦੀ ਹੈ ਮੁੱਖ ਤੌਰ ’ਤੇ ਪਸੀਨੇ ਦੇ ਨਾਲ ਨਮਕ, ਪ੍ਰੋਟੀਨ, ਯੂਰੀਆ, ਵਸਾ ਆਦਿ ਨਿਕਲਦੇ ਹਨ ਪਰ ਜਦੋਂ ਪਸੀਨੇ ਦਾ ਵਾਸ਼ਪੀਕਰਨ ਨਹੀਂ ਹੋ ਪਾਉਂਦਾ ਤਾਂ ਚਮੜੀ ’ਚ ਮਿਲੇ ਜੀਵਾਣੂ (ਬੈਕਟੀਰੀਆ) ਇਸ ਪਸੀਨੇ ’ਚ ਮਿਲੇ ਵਸਾ ਅਤੇ ਪ੍ਰੋਟੀਨ ਨਾਲ ਕਿਰਿਆ ਕਰਕੇ ਉਨ੍ਹਾਂ ਨੂੰ ਅਮਲ ਅਤੇ ਅਮੋਨੀਆ ’ਚ ਤਬਦੀਲ ਕਰ ਦਿੰਦੇ ਹਨ

Also Read :-

ਇਸੇ ਕਾਰਨ ਪਸੀਨੇ ’ਚ ਬਦਬੂ ਪੈਦਾ ਹੁੰਦੀ ਹੈ

ਮਨੁੱਖ ਦੀ ਚਮੜੀ ਦੇ ਹੇਠਾਂ ਲਗਭਗ 20 ਲੱਖ ਸਵੇਦ ਗ੍ਰੰਥੀਆਂ ਹੁੰਦੀਆਂ ਹਨ ਇਨ੍ਹਾਂ ਗ੍ਰੰਥੀਆਂ ’ਚ ਪਸੀਨਾ ਬਣਦਾ ਹੈ ਹਰੇਕ ਗ੍ਰੰਥੀ ’ਚ ਛੋਟੀ-ਛੋਟੀ ਅਤੇ ਬਹੁਤ ਹੀ ਕੋਮਲ ਟਿਊਬ ਹੁੰਦੀ ਹੈ ਜਿਸ ਦਾ ਮੂੰਹ ਚਮੜੀ ਦੀ ਅੰਦਰਲੀ ਪਰਤ ਡਮਰਿਸ ’ਚ ਥੋੜ੍ਹਾ ਉੱਪਰ ਹੁੰਦੇ ਹੋਏ ਚਮੜੀ ਦੀ ਸਤ੍ਹਾ ’ਤੇ ਆ ਕੇ ਖੁੱਲ੍ਹਦਾ ਹੈ ਇਨ੍ਹਾਂ ਗ੍ਰੰਥੀਆਂ ਰਾਹੀਂ ਨਮਕਯੁਕਤ, ਨਾਲ ਹੀ ਪ੍ਰੋਟੀਨ ਅਤੇ ਵਸਾਯੁਕਤ ਪਾਣੀ ਦਾ ਰਿਸਾਅ ਹੁੰਦਾ ਹੈ ਇਨ੍ਹਾਂ ਗ੍ਰੰਥੀਆਂ ਦਾ ਕੰਮ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਹੁੰਦਾ ਹੈ

ਜੋ ਚਮੜੀ ਦੀ ਉੱਪਰੀ ਸਤ੍ਹਾ ’ਤੇ ਨਮੀ ਪੈਦਾ ਕਰਦੇ ਹੋਏ ਚਮੜੀ ’ਚ ਠੰਡਕ ਪੈਦਾ ਕਰਦਾ ਹੈ ਜਦੋਂ ਨਮੀ ਦਾ ਵਾਸ਼ਪੀਕਰਨ ਹੁੰਦਾ ਹੈ ਉਦੋਂ ਸਾਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ ਪਸੀਨਾ ਆਉਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਸੀਨੇ ਨਾਲ ਸਾਡੇ ਸਰੀਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਜਿੰਨੀ ਜ਼ਿਆਦਾ ਗਰਮੀ ਪਏਗੀ, ਓਨਾ ਜ਼ਿਆਦਾ ਹੀ ਸਾਨੂੰ ਪਸੀਨਾ ਆਏਗਾ ਇਸੇ ਪਸੀਨੇ ਦੇ ਵਾਸ਼ਪੀਕਰਨ ਨਾਲ ਸਾਡੀ ਚਮੜੀ ਨੂੰ ਠੰਡਕ ਮਿਲਦੀ ਰਹਿੰਦੀ ਹੈ ਅਤੇ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ

ਬਦਬੂ ਤੋਂ ਬਚਣ ਦੇ ਉਪਾਅ:-

ਅਕਸਰ ਦੇਖਿਆ ਗਿਆ ਹੈ ਕਿ ਲੋਕ 2-4 ਘੰਟੇ ਕੱਪੜੇ ਪਹਿਨਣ ਤੋਂ ਬਾਅਦ ਫਿਰ ਤੋਂ ਉਨ੍ਹਾਂ ਨੂੰ ਅਲਮਾਰੀ ’ਚ ਜਿਉਂ ਦਾ ਤਿਉਂ ਰੱਖ ਦਿੰਦੇ ਹਨ ਇਹ ਆਦਤ ਹੀ ਮੁੱਖ ਤੌਰ ’ਤੇ ਬਦਬੂ ਦਾ ਕਾਰਨ ਬਣਦੀ ਹੈ ਕਿਉਂਕਿ ਪਸੀਨੇ ਨਾਲ ਲਥਪਥ ਭਿੱਜੇ ਕੱਪੜਿਆਂ ’ਤੇ ਜੀਵਾਣੂੰ ਜਲਦੀ ਨਾਲ ਹਮਲਾ ਕਰਕੇ ਪਸੀਨੇ ’ਚ ਮੌਜ਼ੂਦ ਵਸਾ, ਪ੍ਰੋਟੀਨ ਅਤੇ ਯੂਰੀਆ ਨਾਲ ਕਿਰਿਆ ਕਰਦੇ ਹਨ ਜਿਸ ਦੇ ਚੱਲਦਿਆਂ ਬਦਬੂ ਪੈਦਾ ਹੁੰਦੀ ਹੈ

ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਕਿ ਭਲੇ ਹੀ 2 ਘੰਟੇ ਕੱਪੜੇ ਪਹਿਨੀਏ ਪਰ ਅਲਮਾਰੀ ’ਚ ਰੱਖਣ ਤੋਂ ਪਹਿਲਾਂ ਉਸ ਨੂੰ ਧੋਣਾ ਕਦੇ ਨਾ ਭੁੱਲੋ ਇਸ ਦੇ ਨਾਲ ਹੀ ਸਾਨੂੰ ਆਪਣੇ ਸਰੀਰ ਦੀ ਸਫਾਈ ’ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਬਾਹਰੀ ਜੀਵਾਣੂਆਂ ਦਾ ਹਮਲਾ ਨਾ ਹੋਵੇ, ਇਸ ਦੇ ਲਈ ਸਾਨੂੰ ਗਰਮੀਆਂ ’ਚ, ਖਾਸ ਕਰਕੇ ਦਿਨ ’ਚ ਦੋ ਵਾਰ ਨਹਾਉਣਾ ਚਾਹੀਦਾ ਹੈ ਨਹਾਉਣ ਲਈ ਸਾਬਣ ਦੀ ਵਰਤੋਂ ਜ਼ਰੂਰ ਕਰੋ ਜੇਕਰ ਸਾਬਣ ਡਿਟੋਲਯੁਕਤ ਜਾਂ ਨਿੰਮਯੁਕਤ ਹੋਵੇ ਤਾਂ ਬਹੁਤ ਵਧੀਆ ਜੇਕਰ ਤੁਹਾਡੇ ਪਸੀਨੇ ’ਚ ਜ਼ਿਆਦਾ ਬਦਬੂ ਹੋਵੇ ਤਾਂ ਨਹਾਉਣ ਤੋਂ ਬਾਅਦ ਪਾਣੀ ’ਚ ਥੋੜ੍ਹਾ ਜਿਹਾ ਸਫੈਦ ਸਿਰਕਾ ਪਾ ਕੇ ਉਸ ਸਿਰਕੇਯੁਕਤ ਪਾਣੀ ਨਾਲ ਨਹਾਓ

ਅਜਿਹਾ ਕਰਨ ਨਾਲ ਤੁਹਾਡੀ ਚਮੜੀ ’ਤੇ ਅਮਲ ਦਾ ਅਸਰ ਰਹੇਗਾ ਜਿਸ ਨਾਲ ਜੀਵਾਣੂ ਤੁਹਾਡੇ ਸਰੀਰ ’ਚੋਂ ਨਿਕਲਣ ਵਾਲੇ ਪਸੀਨੇ ਵੱਲ ਆਕਰਸ਼ਿਤ ਨਹੀਂ ਹੋਣਗੇ ਨਹਾਉਣ ਤੋਂ ਬਾਅਦ ਟੇਲਕਮ ਪਾਊਡਰ ਦੀ ਵਰਤੋਂ ਕਰੋ ਇਸ ਨਾਲ ਤੁਹਾਡੇ ਸਰੀਰ ’ਚ ਸਫੂਰਤੀ ਤਾਂ ਬਣੀ ਹੀ ਰਹੇਗੀ ਅਤੇ ਜ਼ਿਆਦਾ ਪਸੀਨਾ ਆਉਣ ’ਤੇ ਪਾਊਡਰ ਉਸ ਨੂੰ ਸੋਖਦਾ ਵੀ ਰਹੇਗਾ ਜਿੱਥੋਂ ਤੱਕ ਹੋ ਸਕੇ, ਸਟਾਰਚਯੁਕਤ ਪਾਊਡਰ ਦੀ ਵਰਤੋਂ ਕਰਨਾ ਓਨਾ ਠੀਕ ਨਹੀਂ ਰਹੇਗਾ ਕਿਉਂਕਿ ਇਸ ਪਾਊਡਰ ’ਚ ਮਿਲਿਆ ਸਟਾਰਚ ਪਸੀਨੇ ਨਾਲ ਮਿਲ ਕੇ ਚਿਪਚਿਪਾਹਟ ਪੈਦਾ ਕਰ ਸਕਦਾ ਹੈ ਪਾਊਡਰ ਦਾ ਛਿੜਕਾਅ ਸਰੀਰ ਸੁਕਾ ਕੇ ਕਰੋ

ਐਂਟੀਪਰਸਪਾਈਰੈਂਟ ਅਤੇ ਡੀਓਡੋਰੈਂਟ ਦੀ ਵਰਤੋਂ:

ਅੱਜ-ਕੱਲ੍ਹ ਬਾਜ਼ਾਰ ’ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਜਿਸ ਨਾਲ ਪਸੀਨੇ ਦੀ ਬਦਬੂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ਇਨ੍ਹਾਂ ’ਚ ਪ੍ਰਮੁੱਖ ਹਨ ਡੀਓਡੋਰੈਂਟ ਜੋ ਪਸੀਨੇ ਦੀ ਬਦਬੂ ਨੂੰ ਰੋਕਦਾ ਹੈ, ਅਤੇ ਐਂਟੀਪਰਸਪਾਈਰੈਂਟ ਜੋ ਪਸੀਨਾ ਰੋਕਦਾ ਹੈ ਡੀਓਡੋਰੈਂਟ ’ਚ ਅਜਿਹੇ ਤੱਤ ਹੁੰਦੇ ਹਨ ਜੋ ਜੀਵਾਣੂਆਂ ਨੂੰ ਖ਼ਤਮ ਤਾਂ ਨਹੀਂ ਕਰਦੇ ਪਰ ਉਨ੍ਹਾਂ ਦੇ ਵਾਧੇ ਨੂੰ ਜ਼ਰੂਰ ਕੰਟਰੋਲ ਕਰਦੇ ਹਨ ਇਸ ਤੋਂ ਇਲਾਵਾ ਡੀਓਡੋਰੈਂਟ ਖੁਸ਼ਬੂਦਾਰ ਹੁੰਦਾ ਹੈ ਜੋ ਪਸੀਨੇ ਦੀ ਬਦਬੂ ਨੂੰ ਦਬਾ ਦਿੰਦਾ ਹੈ ਡੀਓਡੋਰੈਂਟ ਨਹਾਉਣ ਤੋਂ ਤੁਰੰਤ ਬਾਅਦ ਵਰਤਣਾ ਚਾਹੀਦਾ ਹੈ ਵੈਸੇ ਤਾਂ ਡੀਓਡੋਰੈਂਟ ਅੱਜ-ਕੱਲ੍ਹ ਸਾਬਣ ਦੇ ਰੂਪ ’ਚ ਵੀ ਬਾਜ਼ਾਰ ’ਚ ਉਪਲੱਬਧ ਹਨ

ਐਂਟੀਪਰਸਪਾਈਰੈਂਟ ਨਾ ਸਿਰਫ਼ ਚਮੜੀ ਦੀ ਸਤ੍ਹਾ ’ਤੇ ਪਸੀਨੇ ਨੂੰ ਜਮ੍ਹਾ ਹੋਣ ਤੋਂ ਰੋਕਦਾ ਹੈ ਸਗੋਂ ਪਸੀਨੇ ’ਚ ਮਿਲੇ ਜੀਵਾਣੂਆਂ ਦਾ ਨਾਸ਼ ਵੀ ਕਰਦਾ ਹੈ ਪਰ ਐਂਟੀਪਰਸਪਾਈਰੈਂਟ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰ ਲਓ ਕਿਉਂਕਿ ਇਸ ਨਾਲ ਐਲਰਜ਼ੀ ਵੀ ਹੋ ਸਕਦੀ ਹੈ ਹੋ ਸਕਦਾ ਹੈ ਇਹ ਤੁਹਾਡੀ ਚਮੜੀ ਦੇ ਅਨੁਰੂਪ ਨਾ ਹੋਵੇ ਐਂਟੀਪਰਸਪਾਈਰੈਂਟ ਦੀ ਵਰਤੋਂ ਹਮੇਸ਼ਾ ਨਹਾਉਣ ਤੋਂ 20-25 ਮਿੰਟ ਬਾਅਦ ਹੀ ਕਰਨੀ ਚਾਹੀਦੀ ਹੈ ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਤੋਲੀਏ ਨਾਲ ਰਗੜ ਕੇ ਭਲੀਭਾਂਤੀ ਸੁਕਾ ਲੈਣਾ ਚਾਹੀਦਾ ਹੈ ਜੇਕਰ ਤੁਹਾਡੇ ਪਸੀਨੇ ’ਚ ਜ਼ਿਆਦਾ ਬਦਬੂ ਹੈ ਤਾਂ ਤੁਸੀਂ ਇਸ ਨੂੰ ਦਿਨ ’ਚ 2 ਵਾਰ ਵਰਤੋਂ ਸਕਦੇ ਹੋ ਪਰ ਇਸਤੇਮਾਲ ਕਰਨ ਤੋਂ ਪਹਿਲਾਂ ਨਹਾਉਣਾ ਅਤੇ ਸਰੀਰ ਦਾ ਸੁੱਕਿਆ ਹੋਣਾ ਅਤਿ ਜ਼ਰੂਰੀ ਹੈ

ਇਨ੍ਹਾਂ ਸਭ ਚੀਜ਼ਾਂ ਤੋਂ ਇਲਾਵਾ ਅੱਜ-ਕੱਲ੍ਹ ਬਾਜ਼ਾਰ ’ਚ ਯੂਡੀਕੋਲੋਨ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਬਸ ਇਸ ਨੂੰ ਨਹਾਉਣ ਵਾਲੇ ਪਾਣੀ ’ਚ ਕੁਝ ਬੂੰਦਾਂ ਪਾ ਕੇ ਨਹਾਓ ਨਹਾਉਣ ਦੇ ਤੁਰੰਤ ਬਾਅਦ ਹੀ ਤੁਹਾਡਾ ਸਰੀਰ ਮਹਿਕਣ ਲੱਗੇਗਾ ਅਤੇ ਤਰੋਤਾਜ਼ਗੀ ਮਹਿਸੂਸ ਹੋਣ ਲੱਗੇਗੀ ਅਲੱਗ ਤੋਂ ਇਨ੍ਹਾਂ ਸਭ ਉਪਾਅ ਤੋਂ ਬਾਅਦ ਵੀ ਤੁਹਾਡੇ ਪਸੀਨੇ ’ਚ ਥੋੜ੍ਹੀ ਬਹੁਤ ਬਦਬੂ ਰਹਿੰਦੀ ਹੈ ਤਾਂ ਫਿਰ ਪਰਫਿਊਮ ਦੀ ਵਰਤੋਂ ਕਰਨ ’ਚ ਹਿਚਕਿਚਾਓ ਨਾ ਇਸ ਨਾਲ ਪਸੀਨੇ ਦੀ ਰਹੀ ਸਹੀ ਬਦਬੂ ਦਬ ਜਾਂਦੀ ਹੈ

ਧੁੱਪ ਤੋਂ ਬਚੋ:-

ਜਿੱਥੋਂ ਤੱਕ ਹੋ ਸਕੇ, ਗਰਮੀਆਂ ਦੇ ਦਿਨਾਂ ’ਚ ਕਰੜੀ ਧੁੱਪ ਤੋਂ ਬਚਣਾ ਚਾਹੀਦਾ ਪਰ ਕੰਮਕਾਜ਼ੀ ਪੁਰਸ਼ ਅਤੇ ਮਹਿਲਾਵਾਂ ਲਈ ਇੱਕਦਮ ਨਾਮੁਮਕਿਨ ਹੈ ਫਿਰ ਵੀ ਅਸੀਂ ਧੁੱਪ ਤੋਂ ਬਚਣ ਲਈ ਛਤਰੀ ਦੀ ਵਰਤੋਂ ਕਰ ਸਕਦੇ ਹਾਂ ਇਸ ਲਈ ਧੁੱਪ ’ਚ ਜਦੋਂ ਵੀ ਨਿਕਲੋਂ ਤਾਂ ਛਤਰੀ ਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਨਾ ਤਾਂ ਧੁੱਪ ਦੀਆਂ ਕਿਰਨਾਂ ਤੁਹਾਡੇ ਸਰੀਰ ਨੂੰ ਟੱਚ ਕਰ ਸਕਣਗੀਆਂ ਅਤੇ ਨਾ ਹੀ ਜ਼ਿਆਦਾ ਪਸੀਨਾ ਆਏਗਾ ਧੁੱਪ ’ਚ ਮੌਜ਼ੂਦ ਪਰਾਬੈਂਗਣੀ ਕਿਰਨਾਂ ਦਾ ਪ੍ਰਭਾਵ ਚਮੜੀ ’ਤੇ ਕੈਂਸਰ ਵਰਗੀ ਬਿਮਾਰੀ ਵੀ ਪੈਦਾ ਕਰ ਸਕਦਾ ਹੈ

ਖਾਣ-ਪੀਣ:-

ਗਰਮੀਆਂ ਦੇ ਦਿਨਾਂ ’ਚ ਸਾਨੂੰ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿੱਥੋਂ ਤੱਕ ਹੋ ਸਕੇ ਅਜਿਹੇ ਆਹਾਰ ਲਓ ਜੋ ਸਰੀਰ ਨੂੰ ਠੰਡਕ ਪਹੁੰਚਾਉਣ ਜਿਵੇਂ ਮੌਸਮੀ ਫਲਾਂ ਦਾ ਰਸ, ਦਹੀ, ਸਲਾਦ ਆਦਿ ਦੀ ਵਰਤੋਂ ਜ਼ਿਆਦਾ ਕਰੋ ਤਲੀਆਂ ਭੁੰਨੀਆਂ ਚੀਜ਼ਾਂ ਅਤੇ ਮਿਰਚ ਮਸਾਲਾ ਯੁਕਤ ਭੋਜਨ ਘੱਟ ਖਾਓ ਪਸੀਨੇ ਨਾਲ ਸਰੀਰ ’ਚ ਲੂਣ ਵੀ ਨਿਕਲਦਾ ਹੈ ਇਸ ਲਈ ਪਾਣੀ ’ਚ ਨਿੰਬੂ ਅਤੇ ਲੂਣ ਪਾ ਕੇ ਪੀਓ ਇਸ ਨਾਲ ਸਰੀਰ ’ਚ ਲੂਣ ਦਾ ਸੰਤੁਲਨ ਬਣਿਆ ਰਹੇਗਾ ਗਰਮੀਆਂ ਦੇ ਦਿਨਾਂ ’ਚ ਸਾਨੂੰ ਪਾਣੀ ਵੀ ਘੱਟ ਤੋਂ ਘੱਟ 10-12 ਗਿਲਾਸ ਗਰਮੀਆਂ ਤੱਕ ਇੱਕ ਦਿਨ ’ਚ ਜ਼ਰੂਰ ਪੀਣਾ ਚਾਹੀਦਾ ਹੈ

ਪਹਿਨਾਵਾ:-

ਗਰਮੀਆਂ ਦੇ ਦਿਨਾਂ ’ਚ ਸਾਨੂੰ ਆਪਣੇ ਪਹਿਨਾਵੇ ਅਤੇ ਵੇਸਭੂਸ਼ਾ ’ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਸਰੀਰ ਨਾਲ ਚਿਪਕੇ ਹੋਏ ਤੰਗ ਕੱਪੜੇ ਨਹੀਂ ਪਹਿਨਣੇ ਚਾਹੀਦੇ ਤੰਗ ਕੱਪੜਿਆਂ ’ਚ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਪਸੀਨੇ ਦਾ ਵਾਸ਼ਪੀਕਰਨ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ ਜਿਸ ਦੇ ਚੱਲਦਿਆਂ ਕੱਪੜਿਆਂ ’ਚੋਂ ਬਦਬੂ ਆਉਣ ਲਗਦੀ ਹੈ ਇਸ ਲਈ ਗਰਮੀ ਦੇ ਦਿਨਾਂ ’ਚ ਢਿੱਲੇ ਅਤੇ ਸਾਫ਼-ਸੁਥਰੇ ਸੂਤੀ ਕੱਪੜੇ ਪਹਿਨੋ ਜਿੱਥੋਂ ਤੱਕ ਹੋ ਸਕੇ, ਸਿੰਥੈਟਿਕ ਕੱਪੜੇ ਨਾ ਪਹਿਨੋ ਕਿਉਂਕਿ ਸਿੰਥੈਟਿਕ ਕੱਪੜਿਆਂ ’ਚ ਸਰੀਰ ਤੱਕ ਹਵਾ ਇੱਕਦਮ ਨਹੀਂ ਪਹੁੰਚ ਪਾਉਂਦੀ ਅਤੇ ਸਰੀਰ ਗਰਮ ਹੋਣ ਲਗਦਾ ਹੈ ਜਿਸਦੇ ਚੱਲਦਿਆਂ ਪਸੀਨਾ ਜ਼ਿਆਦਾ ਨਿੱਕਲਣ ਲਗਦਾ ਹੈ

ਜੇਕਰ ਤੁਸੀਂ ਇਨ੍ਹਾਂ ਸਭ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਗਰਮੀਆਂ ਦੇ ਦਿਨਾਂ ’ਚ ਰੱਖੋਗੇ ਤਾਂ ਤੁਸੀਂ ਆਸਾਨੀ ਨਾਲ ਪਸੀਨੇ ਤੋਂ ਨਿਜ਼ਾਤ ਪਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!