ਸਦਾਬਹਾਰ -ਸੁੰਦਰਤਾ ਅਤੇ ਸਿਹਤ ਦਾ ਖਜ਼ਾਨਾ ਨਿੰਬੂ

ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਸਾਰਾ ਸਾਲ ਬਾਜ਼ਾਰ ’ਚ ਉਪਲੱਬਧ ਰਹਿੰਦਾ ਹੈ ਇਸ ਦੇ ਵੱਖ-ਵੱਖ ਪ੍ਰਯੋਗਾਂ ਨਾਲ ਵੱਖ-ਵੱਖ ਲਾਭ ਮਿਲਦੇ ਹਨ ਨਿੰਬੂ ਪਾਚਣ ਸਬੰਧੀ ਕਈ ਤਕਲੀਫਾਂ ’ਚ ਲਾਭਦਾਇਕ ਹੁੰਦਾ ਹੈ ਨਿੰਬੂ ਦੀਆਂ ਕਈ ਵਰਾਇਟੀਆਂ ਹੁੰਦੀਆਂ ਹਨ

ਕਾਗਜ਼ੀ ਨਿੰਬੂ ਸਭ ਤੋਂ ਉੱਤਮ ਹੁੰਦਾ ਹੈ ਨਿੰਬੂ ਹਮੇਸ਼ਾ ਤਾਜ਼ਾ ਖਰੀਦ ਕੇ ਵਰਤੋਂ ’ਚ ਲਿਆਉਣ ਨਾਲ ਲਾਭ ਜ਼ਿਆਦਾ ਮਿਲਦਾ ਹੈ

Also Read :-

ਸਿਹਤ ਸਬੰਧੀ ਲਾਭ

 • ਤਾਜ਼ੇ ਪਾਣੀ ’ਚ ਨਿੰਬੂ ਦਾ ਰਸ ਅਤੇ ਕਾਲਾ ਲੂਣ ਮਿਲਾ ਕੇ ਪਾਣੀ ਪੀਣ ਨਾਲ ਖੂਨ ਦੇ ਸੰਚਾਰ ’ਚ ਵਾਧਾ ਹੁੰਦਾ ਹੈ
 • ਜਿਹੜੇ ਲੋਕਾਂ ਨੂੰ ਭੁੱਖ ਘੱਟ ਲਗਦੀ ਹੋਵੇ ਉਹ ਭੋਜਨ ਕਰਨ ਤੋਂ ਇੱਕ ਘੰਟਾ ਪਹਿਲਾਂ ਅੱਧੇ ਨਿੰਬੂ ਨੂੰ ਲੂਣ ਅਤੇ ਪੀਸੀ ਕਾਲੀ ਮਿਰਚ ਦੇ ਨਾਲ ਚੱਟੋ ਕੁਝ ਦਿਨਾਂ ’ਚ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ
 • ਸਰੀਰ ਦੇ ਇਮਿਊਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ ਨਿੰਬੂ ਨਿਰੋਗ ਰਹਿਣ ਲਈ ਅੱਧੇ ਨਿੰਬੂ ਦਾ ਸੇਵਨ ਹਰ ਰੋਜ਼ ਕਰੋ
 • ਜਿਹੜੇ ਰੋਗੀਆਂ ਦਾ ਯੂਰਿਕ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਇੱਕ ਗਿਲਾਸ ਗੁਣਗੁਣੇ ਪਾਣੀ ’ਚ ਇੱਕ ਨਿੰਬੂ ਦਾ ਰਸ ਅਤੇ ਅੱਧਾ ਚਮਚ ਅਦਰਕ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ ਸਵੇਰੇ ਖਾਲੀ ਪੇਟ ਲਗਾਤਾਰ ਪੀਣ ਨਾਲ ਯੂਰਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ
 • ਬੱਚਿਆਂ ਨੂੰ ਦਸਤ ਲੱਗਣ ’ਤੇ ਗਰਮ ਦੁੱਧ ’ਚ 8-10 ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਉਸ ਨੂੰ ਫਟਾ ਲਓ ਦੁੱਧ ’ਚ ਜਦੋਂ ਪਨੀਰ ਦੀਆਂ ਫੁਟਕਰੀਆਂ ਬਣ ਜਾਣ, ਉਨ੍ਹਾਂ ਨੂੰ ਵੱਖ ਕਰਕੇ ਉਨ੍ਹਾਂ ਦਾ ਪਾਣੀ ਥੋੜ੍ਹਾ-ਥੋੜ੍ਹਾ ਕਰਕੇ ਬੱਚਿਆਂ ਨੂੰ ਪਿਆਓ ਦਿਨ ’ਚ ਚਾਰ ਵਾਰ ਦਿਓ ਹੌਲੀ-ਹੌਲੀ ਲਾਭ ਮਿਲੇਗਾ ਵੱਡੇ ਰੋਗੀ ਨੂੰ ਵੀ ਦਿੱਤਾ ਜਾ ਸਕਦਾ ਹੈ ਵੱਡਿਆਂ ਨੂੰ ਇੱਕ ਗਿਲਾਸ ਪਾਣੀ ’ਚ ਅੱਧਾ ਨਿੰਬੂ ਨਿਚੋੜ ਕੇ ਦਿਨ ’ਚ ਚਾਰ ਵਾਰ ਥੋੜ੍ਹਾ-ਥੋੜ੍ਹਾ ਦਿਓ
 • ਬਲੱਡ ਪ੍ਰੈਸ਼ਰ ਠੀਕ ਬਣਾਏ ਰੱਖਣ ਲਈ ਸਵੇਰੇ ਇੱਕ ਗਿਲਾਸ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪੀਓ ਇਸ ਨਾਲ ਮੋਟਾਪਾ ਵੀ ਘੱਟ ਹੋਵੇਗਾ ਕਿਉਂਕਿ ਨਿੰਬੂ ਸਰੀਰ ’ਚ ਮੌਜ਼ੂਦ ਸੋਡੀਅਮ ਲੂਣ ਨੂੰ ਘੱਟ ਕਰਦਾ ਹੈ
 • ਬੁਖਾਰ ਹੋਣ ’ਤੇ ਜਦੋਂ ਪਿਆਸ ਲੱਗੇ ਤਾਂ ਉੱਬਲਿਆ ਹੋਇਆ ਪਾਣੀ ਠੰਡਾ ਕਰਕੇ ਉਸ ’ਚ ਇੱਕ ਨਿੰਬੂ ਦਾ ਰਸ ਮਿਲਾ ਕੇ ਪੀਂਦੇ ਰਹੋ ਮੂੰਹ ਸੁੱਕੇਗਾ ਨਹੀਂ
 • ਸਬਜ਼ੀਆਂ ’ਚ ਨਿੰਬੂ ਦਾ ਰਸ ਪਾਉਣ ਨਾਲ ਸਬਜ਼ੀਆਂ ’ਚ ਸਵਾਦ ’ਚ ਨੈਚੂਰਲ ਖੱਟਾਸ ਆ ਜਾਂਦੀ ਹੈ ਅਤੇ ਸਬਜ਼ੀ ਅਤੇ ਦਾਲ, ਆਸਾਨੀ ਨਾਲ ਪਚ ਜਾਂਦੀ ਹੈ
 • ਕਬਜ਼ ਦੂਰ ਕਰਨ ਲਈ ਹਰ ਰੋਜ਼ ਇੱਕ ਗਿਲਾਸ ਗੁਣਗੁਣੇ ਪਾਣੀ ’ਚ ਤਾਜ਼ੇ ਨਿੰਬੂ ਦਾ ਰਸ ਨਿਚੋੜ ਕੇ ਪੀਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ

ਸੁੰਦਰਤਾ ਸਬੰਧੀ ਲਾਭ:-

 • ਚਿਹਰੇ ਦੀ ਸੁੰਦਰਤਾ ਵਧਾਉਣ ਲਈ ਨਿੰਬੂ ਦੀਆਂ ਕੁਝ ਬੂੰਦਾਂ ਦੁੱਧ ’ਚ ਪਾਓ ਰੂੰ ਦੇ ਫੰਬੇ ਨਾਲ ਚਿਹਰੇ ’ਤੇ ਲਾਓ ਚਿਹਰੇ ਦੀ ਚਮਕ ਵਧ ਜਾਂਦੀ ਹੈ
 • ਵਾਲਾਂ ਦੀ ਖੁਸ਼ਕੀ ਦੂਰ ਕਰਨ ਲਈ ਤੇੇਲ ’ਚ ਨਿੰਬੂ ਦੇ ਰਸ ਨੂੰ ਮਿਲਾ ਕੇ ਵਾਲਾਂ ’ਚ ਮਾਲਸ਼ ਕਰੋ ਖੁਸ਼ਕੀ ਦੂਰ ਹੋ ਜਾਏਗੀ
 • ਵਾਲਾਂ ਦੀ ਚਮਕ ਵਧਾਉਣ ਲਈ ਵੀ ਹੇਅਰ ਆਇਲ ’ਚ ਨਿੰਬੂ ਦਾ ਰਸ ਮਿਲਾ ਕੇ ਮਾਲਸ਼ ਕਰਕੇ ਵਾਲਾਂ ਨੂੰ ਹਲਕਾ ਸ਼ੈਂਪੂ ਕਰੋ
 • ਕਿੱਲ ਮੁੰਹਾਸਿਆਂ ਨੂੰ ਦੂਰ ਕਰਨ ਲਈ ਮਲਾਈ ’ਚ ਨਿੰਬੂ ਦਾ ਰਸ ਬਰਾਬਰ ਮਾਤਰਾ ’ਚ ਮਿਲਾਓ ਅਤੇ ਚਿਹਰੇ ’ਤੇ ਲਗਾਓ
 • ਨਿੰਬੂ ਦੇ ਸੁੱਕੇ ਛਿਲਕਿਆਂ ਨੂੰ ਪੀਸ ਕੇ ਦੁੱਧ ’ਚ ਮਿਲਾਓ ਅਤੇ ਚਿਹਰੇ ’ਤੇ ਸਕਰੱਬ ਵਾਂਗ ਵਰਤੋਂ ’ਚ ਲਿਆਓ ਚਿਹਰੇ ਦੀ ਚਮੜੀ ਮੁਲਾਇਮ ਬਣੇਗੀ
 • ਗਰਮੀਆਂ ’ਚ ਸਨਬਰਨ ਦੀ ਸਮੱਸਿਆ ਤੋਂ ਬਚਣ ਲਈ ਸ਼ੀਸ਼ੀ ’ਚ ਗਲਿਸਰੀਨ, ਨਿੰਬੂ ਦਾ ਰਸ ਅਤੇ ਗੁਲਾਬਜਲ ਬਰਾਬਰ ਮਾਤਰਾ ’ਚ ਮਿਲਾ ਕੇ ਰੱਖ ਲਓ ਅਤੇ ਖੁੱਲ੍ਹੀ ਚਮੜੀ ’ਤੇ ਉਸ ਦੀ ਵਰਤੋਂ ਕਰਕੇ ਸਨਬਰਨ ਤੋਂ ਬਚ ਸਕਦੇ ਹੋ
 • ਇੱਕ ਗਿਲਾਸ ਗੁਣਗੁਣੇ ਪਾਣੀ ’ਚ ਅੱਧਾ ਨਿੰਬੂ ਦਾ ਰਸ ਪਾ ਕੇ ਰੈਗੂਲਰ ਪੀਣ ਨਾਲ ਚਿਹਰੇ ’ਚ ਗਲੋਅ ਆ ਜਾਂਦਾ ਹੈ
 • ਕੂਹਣੀ ਅਤੇ ਗੋਡਿਆਂ ਦੀ ਚਮੜੀ ਸਖ਼ਤ ਹੁੰਦੀ ਹੈ ਇਸ ’ਤੇ ਹਫ਼ਤੇ ’ਚ ਇੱਕ ਵਾਰ ਅੱਧਾ ਨਿੰਬੂ ਮਲਣ ਨਾਲ ਚਮੜੀ ਦੀ ਸਖ਼ਤੀ ਨਰਮੀ ’ਚ ਬਦਲ ਜਾਂਦੀ ਹੈ ਕੂਹਣੀਆਂ ਸਾਫ਼ ਲਗਦੀਆਂ ਹਨ
 • ਖਰੀਦਣ ਤੋਂ ਪਹਿਲਾਂ ਧਿਆਨ ਦਿਓ: ਨਿੰਬੂ ਪਤਲੇ ਛਿਲਕੇ ਵਾਲਾ ਹੀ ਖਰੀਦੋ ਨਿੰਬੂ ਖਰੀਦਣ ਤੋਂ ਬਾਅਦ ਇਸ ਨੂੰ ਪਲਾਸਟਿਕ ਬੈਗ ’ਚ ਰੱਖੋ ਤਾਂ ਜ਼ਿਆਦਾ ਸਮੇਂ ਤੱਕ ਤਾਜ਼ੇ ਬਣੇ ਰਹਿਣਗੇ
 • ਨਿੰਬੂ ਹਮੇਸ਼ਾ ਪੀਲੇ ਰੰਗ ਵਾਲਾ ਹੀ ਖਰੀਦੋ ਹਰੇ ਨਿੰਬੂ ’ਚ ਰਸ ਜ਼ਿਆਦਾ ਨਹੀਂ ਹੁੰਦਾ ਪਿਚਕਿਆ ਹੋਇਆ ਨਿੰਬੂ ਨਾ ਖਰੀਦੋ, ਨਾ ਹੀ ਦਾਗਵਾਲਾ ਨਿੰਬੂ ਖਰੀਦੋ
 • ਜੇਕਰ ਜ਼ਿਆਦਾ ਨਿੰਬੂ ਖਰੀਦ ਲਏ ਹੋਣ ਤਾਂ ਘਬਰਾਓ ਨਾ ਉਨ੍ਹਾਂ ਦਾ ਰਸ ਕੱਢ ਕੇ ਕੱਚ ਦੀ ਬੋਤਲ ’ਚ ਭਰ ਕੇ ਫਰਿੱਜ਼ ’ਚ ਰੱਖ ਦਿਓ ਸ਼ਿਕੰਜਵੀ ਬਣਾਉਂਦੇ ਸਮੇਂ ਰਸ ਦੀ ਵਰਤੋਂ ਕਰ ਸਕਦੇ ਹੋ

ਧਿਆਨ ਦਿਓ:

 • ਜਿਹੜੇ ਲੋਕਾਂ ਨੂੰ ਐਸਡਿਟੀ ਹੋਵੇ, ਉਹ ਨਿੰਬੂ ਦੀ ਵਰਤੋਂ ਘੱਟ ਤੋਂ ਘੱਟ ਕਰਨ
 • ਜਿਹੜੇ ਲੋਕਾਂ ਨੂੰ ਚਮੜੀ ’ਤੇ ਸਫੈਦ ਦਾਗ ਦੀ ਸਮੱਸਿਆ ਹੋਵੇ, ਉਹ ਵੀ ਨਿੰਬੂ ਦੀ ਵਰਤੋਂ ਨਾ ਕਰਨ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!