pay attention not only to the body but also to the mind -sachi shiksha punjabi

ਤਨ ਹੀ ਨਹੀਂ, ਮਨ ’ਤੇ ਵੀ ਧਿਆਨ ਦਿਓ

ਵਧੀਆ ਸਿਹਤ ਦੀ ਇੱਕ ਸਭ ਤੋਂ ਵੱਡੀ ਜ਼ਰੂਰਤ ਹੈ ਤੁਹਾਡੇ ਮਨ ਦਾ ਸਿਹਤਮੰਦ ਹੋਣਾ ਪਰ ਅਸੀਂ ਜ਼ਿਆਦਾਤਰ ਆਪਣੇ ਸਰੀਰਕ ਸਿਹਤਮੰਦ ਪ੍ਰਤੀ ਸੁਚੇਤ ਰਹਿੰਦੇ ਹਾਂ ਅਤੇ ਆਪਣਾ ਸਮਾਂ, ਸਾਧਨ ਅਤੇ ਪੈਸਾ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਵਰਤੋਂ ਕਰਦੇ ਹਾਂ ਅਤੇ ਸਰੀਰਕ ਫਿਟਨੈੱਸ ਨੂੰ ਹੀ ਜ਼ਿਆਦਾ ਮਹੱਤਵ ਦਿੰਦੇ ਹਾਂ ਪਰ ਜਦੋਂ ਮਨ ਦਾ ਸਵਾਲ ਆਉਂਦਾ ਹੈ ਤਾਂ ਅਸੀਂ ਉਸ ਦੀ ਸਿਹਤ ’ਤੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ ਮਾਨਸਿਕ ਸਿਹਤ ਨੂੰ ਵੀ ਮਹੱਤਵ ਦੇਣਾ ਜ਼ਰੂਰੀ ਹੈ ਨਹੀਂ ਤਾਂ ਅਸੀਂ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਸਕਦੇ ਹਾਂ

Also Read :-

ਮਨ ਦੀ ਵਧੀਆ ਸਿਹਤ ਲਈ ਜ਼ਰੂਰੀ ਹੈ:-

  • ਮਾਨਸਿਕ ਸਿਹਤ ਲਈ ਜ਼ਰੂਰੀ ਹੈ ਕੋਈ ਸ਼ੌਂਕ ਹੋਣਾ, ਤੁਸੀਂ ਗਾਣੇ ਸੁਣ ਸਕਦੇ ਹੋ, ਚਿੱਤਰਕਾਰੀ ਕਰ ਸਕਦੇ ਹੋ, ਬਾਗਬਾਨੀ ਜਾਂ ਹੋਰ ਅਜਿਹਾ ਸ਼ੌਂਕ ਅਪਣਾ ਸਕਦੇ ਹੋ ਜੋ ਤੁਹਾਡੇ ਮਨ ਨੂੰ ਸੰਤੁਸ਼ਟੀ ਦੇਵੇ ਇਸ ਸ਼ੌਂਕ ਨੂੰ ਅਪਣਾ ਕੇ ਤੁਹਾਡਾ ਮਨ ਖੁਸ਼ ਰਹੇਗਾ
  • ਕੁਝ ਸਮਾਂ ਸਿਰਫ਼ ਆਪਣੇ ਆਪ ਨੂੰ ਦਿਓ ਇਸ ਸਮੇਂ ਤੁਸੀਂ ਸ਼ਾਂਤ ਮਨ ਨਾਲ ਬੈਠੋ ਜਾਂ ਲੇਟ ਅਤੇ ਕੋਈ ਵੀ ਵਿਚਾਰ ਮਨ ’ਚ ਨਾ ਲਿਆਓ
  • ਉਸੇ ਵਿਅਕਤੀ ਦਾ ਮਨ ਸ਼ਾਂਤ ਰਹਿੰਦਾ ਹੈ ਜੋ ਆਪਣੇ ਮਨ ਦੀ ਉਧੇੜਬੁਨ ਨੂੰ ਦੂਜਿਆਂ ਦੇ ਸਾਹਮਣੇ ਉਜ਼ਾਗਰ ਕਰਦਾ ਹੈ, ਇਸ ਲਈ ਤੁਹਾਡੇ ਮਨ ’ਚ ਜੋ ਵੀ ਭਾਵਨਾਵਾਂ ਉੱਠ ਰਹੀਆਂ ਹਨ ਉਨ੍ਹਾਂ ਨੂੰ ਦੂਜਿਆਂ ਨਾਲ ਜ਼ਾਹਿਰ ਕਰੋ ਆਪਣੀਆਂ ਇੱਛਾਵਾਂ, ਸੁਫਨਿਆਂ ਅਤੇ ਪ੍ਰੇਰਨਾਵਾਂ ਨੂੰ ਆਪਣਿਆਂ ਨਾਲ ਵੰਡੋ
  • ਚੰਗੇ ਦੋਸਤ ਬਣਾਓ ਅਤੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਓ ਜਦੋਂ ਵੀ ਤੁਸੀਂ ਨਿਰਾਸ਼ ਮਹਿਸੂਸ ਕਰੋ ਤਾਂ ਇਹ ਦੋਸਤ ਅਤੇ ਰਿਸ਼ਤੇ ਤੁਹਾਨੂੰ ਆਪਣਾ ਮਜ਼ਬੂਤ ਸਹਾਰਾ ਦੇਣਗੇ ਅਤੇ ਤੁਹਾਨੂੰ ਨਿਰਾਸ਼ਾ ਦੇ ਅੰਧਕਾਰ ’ਚੋਂ ਕੱਢਣਗੇ
  • ਆਪਣੇ ਅੰਦਰ ਸ਼ੁੱਧ ਭਾਵਨਾਵਾਂ ਲਿਆਓ ਅਤੇ ਖੁਦ ਨਾਲ ਇਮਾਨਦਾਰ ਰਹੋ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਦੁਨੀਆਂ ਤੋਂ ਆਪਣੇ ਆਪ ਨੂੰ ਛੁਪਾ ਸਕਦੇ ਹੋ ਪਰ ਖੁਦ ਤੋਂ ਨਹੀਂ ਸ਼ੁੱਧ ਭਾਵਨਾਵਾਂ ਤੁਹਾਡੇ ਮਨ ਨੂੰ ਸ਼ਾਂਤ ਰੱਖਣਗੀਆਂ ਜਦਕਿ ਨਕਾਰਾਤਮਕ ਭਾਵਨਾਵਾਂ ਹਮੇਸ਼ਾ ਤੁਹਾਨੂੰ ਅਸ਼ਾਂਤ ਰੱਖਣਗੀਆਂ
  • ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦੂਜਿਆਂ ਨਾਲ ਈਰਖਾ ਕਰਕੇ ਖੁਦ ਨੂੰ ਅਸ਼ਾਂਤ ਕਰਦੇ ਹਨ ਅਜਿਹੇ ਲੋਕ ਮਾਨਸਿਕ ਰੂਪ ਤੋਂ ਦੁਖੀ ਰਹਿੰਦੇ ਹਨ ਇਸ ਲਈ ਬਿਹਤਰ ਹੋਵੇਗਾ ਕਿ ਦੂਜਿਆਂ ਤੋਂ ਜਲਣ ਦੀ ਬਜਾਇ ਤੁਹਾਡੇ ਕੋਲ ਜੋ ਵੀ ਹੈ ਉਸ ਨਾਲ ਸੰਤੁਸ਼ਟ ਰਹੋ
  • ਆਲਸ ਵੀ ਸਿਹਤਮੰਦ ਤਨ-ਮਨ ਦਾ ਦੁਸ਼ਮਣ ਹੈ, ਇਸ ਲਈ ਉਸ ਨੂੰ ਆਪਣੇ ਕੋਲ ਨਾ ਫਟਕਣ ਦਿਓ ਹਰ ਰੋਜ਼ ਸਵੇਰੇ ਘੁੰਮਣ ਲਈ ਜਾਓ ਸਾਫ਼ ਅਤੇ ਖੁੱਲ੍ਹੀ ਹਵਾ ਤੁਹਾਡੇ ਮਨ ਨੂੰ ਖੁਸ਼ੀ ਦਾ ਸੰੰਚਾਰ ਕਰੇਗੀ ਅਤੇ ਤੁਸੀਂ ਖਿੜ੍ਹੇ ਮਨ ਨਾਲ ਆਪਣਾ ਦਿਨ ਸ਼ੁਰੂ ਕਰੋਗੇ ਜੇਕਰ ਦਿਨ ਦਾ ਆਰੰਭ ਖਿੜ੍ਹੇ ਮਨ ਨਾਲ ਹੋਵੇ ਤਾਂ ਸਾਰਾ ਦਿਨ ਵਧੀਆ ਬੀਤਦਾ ਹੈ
  • ਜਦੋਂ ਦਿਨ ਖ਼ਤਮ ਹੋਵੇ ਤਾਂ ਇਸ ਗੱਲ ’ਤੇ ਕੁਝ ਸਮਾਂ ਦਿਓ ਕਿ ਤੁਸੀਂ ਸਾਰਾ ਦਿਨ ਕੀ ਕੀਤਾ ਇਸ ਨਾਲ ਤੁਹਾਨੂੰ ਗਿਆਨ ਹੋਵੇਗਾ ਕਿ ਤੁਸੀਂ ਕੀ ਚੰਗਾ ਕੀਤਾ ਅਤੇ ਕੀ ਮਾੜਾ ਅਤੇ ਤੁਸੀਂ ਅਗਲੇ ਦਿਨ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਗਲਤੀ ਨਾ ਕਰੋ
  • ਮਨ ਦੀ ਸ਼ਾਂਤੀ ਲਈ ਜ਼ਰੂਰੀ ਹੈ ਵਿਅਰਥ ਦੇ ਵਾਦ-ਵਿਵਾਦਾਂ ’ਚ ਨਾ ਪਓ ਤੇ ਇਸ ਦਾ ਅਰਥ ਇਹ ਕਦੇ ਨਹੀਂ ਕਿ ਤੁਸੀਂ ਰੀਐਕਟ ਹੀ ਨਾ ਕਰੋ ਰੀਐਕਟ ਕਰੋ ਪਰ ਜਿੱਥੇ ਜ਼ਰੂਰਤ ਹੋਵੇ ਬੇਵਜ੍ਹਾ ਬਹਿਸ ਤੁਹਾਡੇ ਮਨ ਨੂੰ ਕਸ਼ਟ ਦੇਵੇਗੀ
  • ਸਿਹਤਮੰਦ ਸਰੀਰ ਅਤੇ ਮਨ ਦੀ ਕੁੰਜੀ ਹੈ ਆਸ਼ਾਵਾਦੀ ਹੋਣਾ, ਇਸ ਲਈ ਆਪਣੇ ਮਨ ’ਚ ਆਸ਼ਾਵਾਦੀ ਭਾਵਨਾਵਾਂ ਰੱਖੋ ਹਮੇਸ਼ਾ ਚੰਗਾ ਸੋਚਣ ਦਾ ਯਤਨ ਕਰੋ ਤੁਸੀਂ ਸੁਣਿਆ ਵੀ ਹੋਵੇਗਾ ਕਿ ‘ਚੰਗਾ ਸੋਚੋ ਤਾਂ ਚੰਗਾ ਹੁੰਦਾ ਹੈ’
  • ਇਹ ਨਾ ਭੁੱਲੋ ਕਿ ਸਰੀਰ ਅਤੇ ਮਨ ਵੱਖ-ਵੱਖ ਨਹੀਂ ਸਗੋਂ ਇੱਕ-ਦੂਜੇ ’ਤੇ ਨਿਰਭਰ ਸਰੀਰ ਦੇ ਦੋ ਅੰਗ ਹਨ ਇਸ ਲਈ ਇੱਕ ਨਹੀਂ ਸਗੋਂ ਦੋਵਾਂ ’ਤੇ ਧਿਆਨ ਦਿਓ ਤਾਂ ਸਿਹਤਮੰਦ ਸਰੀਰ ’ਚ ਸਿਹਤਮੰਦ ਮਨ ਦਾ ਨਿਵਾਸ ਹੋਵੇ
    ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!