pearlmeet insan created another asia book and india book of records -sachi shiksha punjabi

10 ਸਾਲ ਦੀ ਪਰਲਮੀਤ ਇੰਸਾਂ ਨੇ ਬਣਾਇਆ ਇੱਕ ਹੋਰ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡ

  • ਉਪਲੱਬਧੀ: ਅਦਭੁੱਤ ਬੁੱਧੀ ਹੁਨਰ ਨਾਲ ਚੁਟਕੀਆਂ ’ਚ ਦੱਸੇ ਤਿੰਨ ਸਦੀਆਂ ਦੀਆਂ ਵੱਖ-ਵੱਖ ਤਾਰੀਖਾਂ ਦੇ ਦਿਨ
  • ਦੋ ਸਾਲ ਪਹਿਲਾਂ ਬਣਾਇਆ ਸੀ ਪਰੀਓਡਿਕ ਟੇਬਲ ਦਾ ਰਿਕਾਰਡ

‘ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ’ ਦੀ ਕਹਾਵਤ ਨੂੰ ਸਿੱਧ ਕਰਦੇ ਹੋਏ ਸਰਸਾ ਦੀ ਰਹਿਣ ਵਾਲੀ 10 ਸਾਲ ਦੀ ਪਰਲਮੀਤ ਇੰਸਾਂ ਨੇ ਤਿੰਨ ਸਦੀਆਂ ਵਿਚਕਾਰ ਆਉਣ ਵਾਲੀਆਂ ਵੱਖ-ਵੱਖ ਤਾਰੀਖਾਂ ’ਤੇ ਪੈਣ ਵਾਲੇ ਦਿਨਾਂ ਬਾਰੇ ਦੱਸ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕਰ ਦਿਖਾਇਆ ਹੈ ਇਹ ਦੂਜਾ ਮੌਕਾ ਹੈ ਜਦੋਂ ਇਸ ਹੋਣਹਾਰ ਲੜਕੀ ਦਾ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋਇਆ ਹੈ

Also Read :-

ਜਿਊਰੀ ਵੀ ਹੋਈ ਕਾਇਲ

ਪਰਲਮੀਤ ਇੰਸਾਂ ਨੇ ਜਿਊੂਰੀ ਵੱਲੋਂ ਸੰਨ 1800 ਤੋਂ 2099 ਤੱਕ ਦੇ ਕੈਲੰਡਰ ਸਾਲਾਂ ਦਰਮਿਆਨ ਵੱਖ-ਵੱਖ 56 ਤਾਰੀਖਾਂ ’ਤੇ ਪੈਣ ਵਾਲੇ ਦਿਨਾਂ ਦੇ ਨਾਂਅ ਨੂੰ ਚੁਟਕੀਆਂ ’ਚ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਐਨੀ ਘੱਟ ਉਮਰ ’ਚ ਇਸ ਅਦਭੁੱਤ ਬੁੱਧੀ ਕੌਸ਼ਲ ਦੀ ਧਨੀ ਪਰਲਮੀਤ ਦੀ ਜਿਊਰੀ ਦੇ ਮੈਂਬਰਾਂ ਨੇ ਜੰਮ ਕੇ ਤਾਰੀਫ਼ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਬੱਚੀ ਦਾ ਆਈਕਿਊ ਕਮਾਲ ਹੈ

ਜਾਣਕਾਰੀ ਅਨੁਸਾਰ ਪਰਲਮੀਤ ਇੰਸਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੋਤੀ ਹੈ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਜਮਾਤ 6ਵੀਂ ਦੀ ਵਿਦਿਆਰਥਣ ਪਰਲਮੀਤ ਇੰਸਾਂ ਨੂੰ ਪੜ੍ਹਾਈ ਦੇ ਨਾਲ-ਨਾਲ ਨਵੀਆਂ-ਨਵੀਆਂ ਚੀਜ਼ਾਂ ਕਰਨ ਅਤੇ ਸਿੱਖਣ ਦਾ ਵੀ ਹਮੇਸ਼ਾ ਜਨੂੰਨ ਸਵਾਰ ਰਹਿੰਦਾ ਹੈ ਪਰਲਮੀਤ ਇੰਸਾਂ ਬਚਪਨ ਤੋਂ ਹੀ ਬੇਹੱਦ ਤੇਜ ਦਿਮਾਗ ਤੇ ਹੁਨਰਮੰਦ ਹੈ ਆਪਣੇ ਹੁਨਰ ਦਾ ਸਬੂਤ ਦਿੰਦਿਆਂ ਪਰਲਮੀਤ ਇੰਸਾਂ ਨੇ ਸੰਨ 1800 ਤੋਂ 2099 ਤੱਕ ਦੇ ਕੈਲੰਡਰ ਸਾਲਾਂ ਦਰਮਿਆਨ ਦੀਆਂ ਵੱਖ-ਵੱਖ ਤਾਰੀਖਾਂ ਦੀ ਗਣਨਾ ਕਰਕੇ ਹੱਲ ਕੱਢਿਆ, ਭਾਵ ਉਸ ਤਾਰੀਖ ’ਤੇ ਪੈਣ ਵਾਲੇ ਦਿਨ ਨੂੰ ਪਲਕ ਝਪਕਦਿਆਂ ਹੀ ਦੱਸ ਦਿੱਤਾ, ਜੋ ਕਿ ਇੱਕ ਰਿਕਾਰਡ ਹੈ ਇਸ ਰਿਕਾਰਡ ਦੀ ਪੁਸ਼ਟੀ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ਨੇ ਪਰਲਮੀਤ ਨੂੰ ਸਰਟੀਫਿਕੇਟ ਜਾਰੀ ਕੀਤੇ ਹਨ

ਪਰਲਮੀਤ ਇੰਸਾਂ ਨੇ ਇਸ ਤੋਂ ਪਹਿਲਾਂ ਸੱਤ ਸਾਲ ਤੇ 11 ਮਹੀਨੇ ਦੀ ਉਮਰ ’ਚ ਸਿਰਫ਼ 38 ਸੈਕਿੰਡਾਂ ’ਚ ਹੀ ਪੂਰੀ ‘ਪਰੀਓਡਿਕ ਟੇਬਲ’ ਸੁਣਾ ਕੇ ਨਵਾਂ ਰਿਕਾਰਡ ਬਣਾਇਆ ਸੀ ਐਨੀ ਘੱਟ ਉਮਰ ਦੇ ਬੱਚੇ ਦੀ ਪ੍ਰਤਿਭਾ ਨੂੰ ਦੇਖ ਕੇ ਇੰਡੀਆ ਬੁੱਕ ਆਫ਼ ਰਿਕਾਰਡਸ ਦੇ ਮੈਂਬਰ ਵੀ ਬੇਹੱਦ ਪ੍ਰਭਾਵਿਤ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਪਰਲਮੀਤ ਇੰਸਾਂ ਦਾ ਐਨੇ ਮੁਸ਼ਕਲ ਸ਼ਬਦਾਂ ਨੂੰ ਯਾਦ ਕਰਨਾ ਅਤੇ ਸਹਿਜਤਾ ਨਾਲ ਉਚਾਰਣ ਅਤੇ ਬੋਲਣ ਦੀ ਸਪੀਡ ਅਦਭੁੱਤ ਹੈ ਪਰੀਓਡਿਕ ਟੇਬਲ ਸੁਣਾ ਕੇ ਰਿਕਾਰਡ ਸਥਾਪਿਤ ਕਰਨ ’ਤੇ ਇੰਡੀਆ ਬੁੱਕ ਆਫ਼ ਰਿਕਾਰਡਸ ਵੱਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਇੱਕ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਪਰਲਮੀਤ ਪੜ੍ਹਾਈ ਦੇ ਨਾਲ-ਨਾਲ ਘੋੜਸਵਾਰੀ ਅਤੇ ਸੰਸਕ੍ਰਿਤਕ ਗਤੀਵਿਧੀਆਂ ’ਚ ਵੀ ਹਿੱਸਾ ਲੈਂਦੀ ਰਹਿੰਦੀ ਹੈ
ਪਰਲਮੀਤ ਇੰਸਾਂ ਦੀ ਇਸ ਸਫ਼ਲਤਾ ਤੋਂ ਨਾ ਸਿਰਫ਼ ਸਕੂਲ ਅਤੇ ਮਾਤਾ-ਪਿਤਾ ਖੁਸ਼ ਹਨ ਸਗੋਂ ਪੂਰਾ ਸਰਸਾ ਆਪਣੇ ਜ਼ਿਲ੍ਹੇ ਦੀ ਇਸ ਉਪਲੱਬਧੀ ’ਤੇ ਖੁਸ਼ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!