ਸਿਰਲੇਖ ਦੇਖ ਕੇ ਹੈਰਾਨ ਨਾ ਹੋਵੋ ਜੇਕਰ ਤੁਸੀਂ ਮਿਲਣਸਾਰ ਹੋ ਤਾਂ ਤੁਹਾਡਾ ਡਰਾਇੰਗ ਰੂਮ ਨਾਲ ਲਾਜ਼ਮੀ ਵਾਸਤਾ ਪੈਂਦਾ ਹੋਵੇਗਾ ਹੁਣ ਤੱਕ ਤੁਸੀਂ ਡਰਾਇੰਗ ਰੂਮ ’ਚ ਕਿਵੇਂ ਵੀ ਬੈਠਦੇ ਰਹੇ ਹੋ ਪਰ ਹੁਣ ਤੋਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਲੋਕ ਜ਼ਰੂਰ ਤੁਹਾਡਾ ਡਰਾਇੰਗ ਰੂਮ ’ਚ ਸਵਾਗਤ ਕਰਨਗੇ ਤੁਸੀਂ ਘਰ ਦੇ ਮਾਲਕ ਵੱਲੋਂ ਦੱਸੀ ਗਈ ਥਾਂ ’ਤੇ ਹੀ ਬੈਠੋ ਡਰਾਇੰਗ ਰੂਮ ’ਚ ਐਂਟਰੀ ਤੋਂ ਪਹਿਲਾਂ ਦੇਖ ਲਓ ਕਿ ਘਰ ਦੇ ਮਾਲਕ ਨੇ ਬੂਟ ਇੱਕ ਪਾਸੇ ਰੱਖਣ ਦਾ ਪ੍ਰਬੰਧ ਕੀਤਾ ਹੈ ਤਾਂ ਤੁਸੀਂ ਵੀ ਖੁਸ਼ੀ ਨਾਲ ਬੂਟ ਖੋਲ੍ਹ ਕੇ ਹੀ ਐਂਟਰੀ ਕਰੋ ਕਦੇ-ਕਦੇ ਘਰ ਦੇ ਮਾਲਕ ਅਣਮੰਨੇ ਮਨ ਨਾਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਬੂਟ ਲੈ ਆਓ’ ਤੇ ਤੁਸੀਂ ਵੀ ਮਿੱਟੀ-ਚਿੱਕੜ ਨਾਲ ਭਰੇ ਬੂਟ ਲੈ ਕੇ ਅੰਦਰ ਚਲੇ ਜਾਂਦੇ ਹੋ ਤਾਂ ਚੰਗਾ ਨਹੀਂ ਲੱਗੇਗਾ। (Drawing Room)

ਡਰਾਇੰਗ ਰੂਮ ’ਚ ਪਏ ਅਖਬਾਰ, ਪੱਤ੍ਰਿਕਾ ਆਦਿ ਪੜ੍ਹ ਸਕਦੇ ਹੋ ਪਰ ਉਨ੍ਹਾਂ ਦੀ ਵਰਗ ਪਹੇਲੀ ਜਾਂ ਤਸਵੀਰਾਂ ਨਾਲ ਨਾ ਖੇਡੋ ਜੇਕਰ ਘਰ ਦਾ ਮਾਲਕ ਅੰਦਰ ਕਿਸੇ ਕੰਮ ਨੂੰ ਜਾਵੇ ਅਤੇ ਤੁਸੀਂ ਇਕੱਲੇ ਡਰਾਇੰਗ ਰੂਮ ’ਚ ਬੈਠੇ ਹੋ ਤਾਂ ਉਨ੍ਹਾਂ ਦੀ ਨਿੱਜੀ ਡਾਇਰੀ, ਐਲਬਮ ਤੇ ਚਿੱਠੀਆਂ ਆਦਿ ਨੂੰ ਕਦੇ ਟੱਚ ਨਾ ਕਰੋ ਭਲੇ ਹੀ ਤੁਹਾਡਾ ਦਿਲ ਕਿੰਨਾ ਹੀ ਉਨ੍ਹਾਂ ਨੂੰ ਛੂਹਣ ਨੂੰ ਕਰ ਰਿਹਾ ਹੋਵੇ।

ਡਰਾਇੰਗ ਰੂਮ ’ਚ ਬੈਠੇ ਅੰਦਰਲੇ ਕਮਰਿਆਂ ਅਤੇ ਰਸੋਈ ’ਚ ਨਾ ਝਾਕੋ, ਨਾ ਉੱਥੇ ਜਾਓ ਡਰਾਇੰਗ ਰੂਮ ਦੀ ਸਜਾਵਟ ਕਿਵੇਂ ਦੀ ਵੀ ਹੋਵੇ, ਉਸਨੂੰ ਸਦਾ ਸਹਿਜ਼ ਭਾਵ ਨਾਲ ਸਵੀਕਾਰ ਕਰੋ ਉਸ ’ਚ ਨੁਕਤਾਚੀਨੀ ਨਾ ਕਰੋ ਡਰਾਇੰਗ ਰੂਮ ’ਚ ਬਾਹਰੋਂ ਕਿਸੇ ਹੋਰ ਵਿਅਕਤੀ ਦੇ ਮਿਲਣ ਆਉਂਦੇ ਹੀ ਉੱਥੋਂ ਜਾਣ ਦੀ ਕਾਹਲੀ ਜ਼ਰੂਰ ਦਿਖਾਓ ਡਰਾਇੰਗ ਰੂਮ ’ਚ ਇਸ ਤਰ੍ਹਾਂ ਮੂੰਹ ਲਟਕਾ ਕੇ ਨਾ ਬੈਠੋ ਕਿ ਘਰ ਦੇ ਮਾਲਕ ਨੂੰ ਲੱਗੇ ਕਿ ਇਹ ਉਦਾਸੀ ਸਿਰਫ ਚਾਹ-ਨਾਸ਼ਤਾ ਲਿਆਉਣ ’ਤੇ ਹੀ ਦੂਰ ਹੋ ਸਕੇਗੀ। (Drawing Room)

ਘਰ ਦੇ ਮਾਲਕ ਵੱਲੋਂ ਪਾਣੀ ਦਾ ਗਲਾਸ ਲਿਆਉਣ ’ਤੇ ਪਿਆਸ ਨਾ ਹੋਣ ’ਤੇ ਵੀ ਇੱਕ ਘੁੱਟ ਪਾਣੀ ਜ਼ਰੂਰ ਪੀ ਲਓ ਇਸ ਨਾਲ ਸਭ ਦਾ ਸਨਮਾਨ ਬਣਿਆ ਰਹੇਗਾ ਜੇਕਰ ਤੁਸੀਂ ਲੇਖਕ ਹੋ ਤਾਂ ਕਿਸੇ ਦੇ ਵੀ ਡਰਾਇੰਗ ਰੂਮ ’ਚ ਜਾ ਕੇ ਘਰ ਦੇ ਮਾਲਕ ਨੂੰ ਇਹ ਕਦੇ ਨਾ ਕਹੋ ਕਿ ਉਹ ਤੁਹਾਡੀ ਕਵਿਤਾ, ਕਹਾਣੀ, ਨਾਵਲ ਆਦਿ ਸੁਣ ਹੀ ਲਵੇ।

ਡਰਾਇੰਗ ਰੂਮ ’ਚ ਘਰ ਦੇ ਮਾਲਕ ਦੀਆਂ ਕਿਤਾਬਾਂ ਦੀ ਅਲਮਾਰੀ ਨੂੰ ਬਿਨਾਂ ਪੁੱਛੇ ਹੱਥ ਨਾ ਲਾਓ ਆਮ ਦੇਖਣ ’ਚ ਆਉਂਦਾ ਹੈ ਕਿਤਾਬ ਕੱਢੀ, ਉਲਟ-ਪੁਲਟ ਕੇ ਦੇਖੀ, ਨਾਲ ਲਿਜਾਣ ਦੀ ਇੱਛਾ ਜ਼ੋਰਦਾਰ ਸ਼ਬਦਾਂ ’ਚ ਪ੍ਰਗਟ ਕੀਤੀ ਅਤੇ ਫਿਰ ਆ ਕੇ ਕਹਿ ਦਿੱਤਾ, ਕਿਤਾਬ ਤਾਂ ਗੁਆਚ ਗਈ, ਕਹੋ ਤਾਂ ਪੈਸੇ ਦੇ ਦਿਆਂ ਅਜਿਹਾ ਕਰਕੇ ਘਰ ਦੇ ਮਾਲਕ ਨੂੰ ਧਰਮ ਸੰਕਟ ’ਚ ਨਾ ਪਾਓ। ਡਰਾਇੰਗ ਰੂਮ ’ਚ ਟੀ ਟੇਬਲ ’ਤੇ ਪੈਰ ਰੱਖ ਕੇ ਨਾ ਬੈਠੋ ਬਿਜਲੀ, ਪੱਖੇ ਤੇ ਕੂਲਰ ਦੀ ਜਿੰਨੀ ਲੋੜ ਹੋਵੇ, ਓਨੀ ਹੱਦ ਤੱਕ ਹੀ ਕੰਮ ’ਚ ਲਓ। ਸਿੱਟਾ ਇਹ ਹੈ ਕਿ ਅਜਿਹੇ ਸ਼ਿਸ਼ਟਾਚਾਰ ਦਾ ਪਾਲਣ ਕਰੋ ਕਿ ਘਰ ਦਾ ਮਾਲਕ ਤੁਹਾਨੂੰ ਦੁਬਾਰਾ ਆਉਣ ਲਈ ਵੀ ਕਹੇ, ਨਹੀਂ ਤਾਂ ਉਹ ਭਾਵੇਂ ਨਾ ਕਹੇ ਪਰ ਉਸਦੀ ਆਤਮਾ ਜ਼ਰੂਰ ਕਹੇਗੀ:- (Drawing Room)

ਅਜਿਹੇ ਮਹਿਮਾਨ ਤੋਂ ਰੱਬ ਬਚਾਵੇ,
ਚੰਗਾ ਹੋਵੇ ਕੱਲ੍ਹ ਕਿਤੇ ਹੋਰ ਜਾਵੇ

ਡਾ. ਮਧੁਸੂਦਨ ਪਾਰੀਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!