Invest in digital gold buy gold for one rupee

ਡਿਜ਼ੀਟਲ ਗੋਲਡ ’ਚ ਕਰੋ ਨਿਵੇਸ਼, ਇੱਕ ਰੁਪਏ ’ਚ ਖਰੀਦੋ ਸੋਨਾ
ਬਚਪਨ ’ਚ ਤਾਂ ਤੁਸੀਂ ਵੀ ਇੱਕ ਗੁੱਲਕ ਜ਼ਰੂਰ ਬਣਾਈ ਹੋਵੇਗੀ ਅੱਜ ਭਲੇ ਹੀ ਗੁੱਲਕ ਦਾ ਚਲਨ ਕੁਝ ਘੱਟ ਹੋ ਗਿਆ ਹੋਵੇ, ਪਰ ਇਸ ਦੀ ਮਹੱਤਤਾ ਤੋਂ ਅਸੀਂ ਮੂੰਹ ਨਹੀਂ ਫੇਰ ਸਕਦੇ ਉਸ ਗੁੱਲਕ ਨੂੰ ਭਰਨ ਲਈ ਬੱਚੇ ਘਰਦੇ ਲਗਭਗ ਹਰ ਮੈਂਬਰ ਕੋਲ ਜਾਂਦੇ ਸਨ

ਉਸ ਸਮੇਂ ਭਲੇ ਹੀ ਉਸ ’ਚ ਕਿਸੇ ਮੈਂਬਰ ਨੇ 50 ਪੈਸੇ ਪਾਏ ਹੋਣ ਜਾਂ 25 ਪੈਸੇ ਜਾਂ ਫਿਰ ਇੱਕ ਜਾਂ ਦੋ ਰੁਪਏ, ਪਰ ਗੁੱਲਕ ਦੇ ਸਿੱਕਿਆਂ ਦੀ ਆਵਾਜ਼ ਨਾਲ ਹੀ ਬੱਚੇ ਨੂੰ ਜੋ ਸਕੂਨ ਮਿਲਦਾ ਸੀ, ਉਸ ਦਾ ਵਰਣਨ ਕਰਨਾ ਨਾ-ਮੁਮਕਿਨ ਹੈ ਵੈਸੇ ਵੀ ਦੇਖਿਆ ਜਾਵੇ ਤਾਂ ਸਾਡੇ ਬੁਰੇ ਸਮੇਂ ’ਚ ਸਾਡੀ ਬੱਚਤ ਹੀ ਕੰਮ ਆਉਂਦੀ ਹੈ ਗੁੱਲਕ ਸਾਨੂੰ ਸਿਖਾਉਂਦੀ ਹੈ ਛੋਟੇ-ਛੋਟੇ ਹਿੱਸੇ ’ਚ ਪੈਸੇ ਜੋੜ ਕੇ ਇੱਕ ਵੱਡੀ ਬੱਚਤ ਕਰਨਾ ਅਤੇ ਬੱਚਤ ਕਰਨ ’ਚ  ਮਹਿਲਾਵਾਂ ਮਾਹਿਰ ਹੁੰਦੀਆਂ ਹਨ

ਮਹਿਲਾਵਾਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਅਜਿਹੀ ਹੀ ਕਿਸੇ ਗੁੱਲਕ ਜਾਂ ਪਿਗੀ ਬੈਂਕ ਜ਼ਰੀਏ ਕਰ ਸਕਦੀਆਂ ਹਨ

Also Read :-

ਹੁਣ ਗੁੱਲਕ ਦੇ ਨਾਲ-ਨਾਲ ਹੋਰ ਵੀ ਕਈ ਤਰੀਕੇ ਹਨ ਬੱਚਤ ਕਰਨ ਦੇ

ਬੱਚਤ ਕਰਨ ਦੇ ਤਰੀੇਕੇ:

ਤੁਸੀਂ ਆਪਣੀ ਬੱਚਤ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਮੰਨ ਲਓ ਤੁਸੀਂ ਵਰਕਿੰਗ ਹੋ ਤਾਂ ਤੁਹਾਡਾ ਪ੍ਰੋਵੀਡੈਂਟ ਫੰਡ ਜਮ੍ਹਾ ਹੋ ਰਿਹਾ ਹੋਵੇਗਾ ਜੇਕਰ ਨਹੀਂ, ਤਾਂ ਤੁਹਾਨੂੰ ਆਪਣਾ ਪ੍ਰੋਵੀਡੈਂਟ ਫੰਡ ਆਪਣੀ ਸੈਲਰੀ ’ਚੋਂ ਜ਼ਰੂਰ ਕਟਵਾਉਣਾ ਚਾਹੀਦਾ ਹੈ ਜਾਂ ਫਿਰ ਇੰਸ਼ੋਰੈਂਸ ’ਚ ਵੀ ਇਨਵੈਸਟ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਕੋਈ ਇਸ਼ੋਰੈਂਸ ਪਾੱਲਿਸੀ ਲੈਂਦੇ ਹੋ ਤਾਂ ਉੱਥੇ ਸਮੇਂ-ਸਮੇਂ ’ਤੇ ਪੈਸਾ ਜਮ੍ਹਾ ਹੁੰਦਾ ਰਹਿੰਦਾ ਹੈ ਸਮਾਂ ਆਉਣ ’ਤੇ ਤੁਹਾਨੂੰ ਇੱਕ ਚੰਗਾ ਵੱਡਾ ਅਮਾਊਂਟ ਮਿਲ ਜਾਂਦਾ ਹੈ ਤੁਸੀਂ ਮਿਊਚਅਲ ਫੰਡ ਜਾਂ ਪੀਪੀਐੱਫ, ਚਿੱਟਫੰਡ ਆਦਿ ’ਚ ਵੀ ਇਨਵੈਸਟ ਕਰ ਸਕਦੇ ਹੋ

ਭਾਰਤ ’ਚ ਸਰਵੋਤਮ ਬੱਚਤ ਦੇ ਤਰੀਕੇ:

ਸਾਵਧੀ ਜਮ੍ਹਾ (ਐੱਫਡੀ), ਆਵਰਤੀ ਜਮ੍ਹਾ (ਆਰਡੀ), ਟੈਕਸ ਸੇਵਿੰਗ ਬੈਂਕ, ਪ੍ਰਤੱਖ ਇਕਵਟੀ/ਸਟਾੱਕ, ਮਿਊਚਅਲ ਫੰਡਸ, ਯੂਨਿਟ Çਲੰਕਡ ਇੰਸ਼ੋਰੈਂਸ ਹਸ਼ਵਲਾਨ (ਯੂਲਿਪ) ਇਕਵਟੀ ਲਿੰਕਡ ਸੇਵਿੰਗਸ ਸਕੀਮ (ਈਐੱਲਐੱਸਐੱਸ)

ਭਾਰਤ ’ਚ ਸਰਵੋਤਮ ਬੱਚਤ ਯੋਜਨਾਵਾਂ:

ਜਨਤਕ ਭਵਿੱਖ ਨਿਧੀ, ਰਾਸ਼ਟਰੀ ਬੱਚਤ ਪ੍ਰਮਾਣ-ਪੱਤਰ, ਡਾਕਘਰ ਬੱਚਤ ਖਾਤਾ, ਡਾਕਘਰ ਸਮਾਂ ਜਮ੍ਹਾ, ਡਾਕਘਰ ਆਵਰਤੀ ਜਮ੍ਹਾ, ਡਾਕਘਰ ਮਹੀਨਾਵਰੀ ਆਮਦਨ ਯੋਜਨਾ, ਕਿਸਾਨ ਵਿਕਾਸ ਪੱਤਰ, ਸੁਕੰਨਿਆ ਸਮਰਿਧੀ ਯੋਜਨਾ, ਸੀਨੀਅਰ ਨਾਗਰਿਕ ਬੱਚਤ ਯੋਜਨਾ, ਰਾਸ਼ਟਰੀ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ, ਪ੍ਰਧਾਨ ਮੰਤਰ ਜਨ-ਧੰਨ ਯੋਜਨਾ, ਅਟਲ ਪੈਨਸ਼ਨ ਯੋਜਨਾ, ਸੋਨਾ, ਰੀਅਲ ਅਸਟੇਟ

ਵੱਡੀ ਬੱਚਤ ਨਾ ਹੋਣ ਦਾ ਬਦਲ

ਦੇਖਿਆ ਜਾਵੇ ਤਾਂ ਮਹਿਲਾਵਾਂ ਵੱਡੀ ਬੱਚਤ ਦੀ ਸੋਚਦੀਆਂ ਹਨ, ਪਰ ਖਰਚਿਆਂ ਦੀ ਵਜ੍ਹਾ ਨਾਲ ਉਹ ਵੱਡੀ ਬੱਚਤ ਨਹੀਂ ਕਰ ਪਾਉਂਦੀਆਂ ਜੇਕਰ ਤੁਸੀਂ ਵੀ ਪੈਸਾ ਬਚਾਉਣ ਦਾ ਸੋਚਦੇ ਹੋ ਪਰ ਜ਼ਿਆਦਾ ਖਰਚ ਹੋਣ ਦੀ ਵਜ੍ਹਾ ਨਾਲ ਤੁਹਾਡੀ ਸੇਵਿੰਗਸ ਨਹੀਂ ਹੋ ਪਾਉਂਦੀ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਲਈ ਕੁਝ ਚੰਗੀ ਅਤੇ ਅਨੋਖੀ ਐਪ ਬਣਾਈ ਗਈ ਹੈ ਜੀ ਹਾਂ, ਇਸ ਐਪ ਜ਼ਰੀਏ ਤੁਸੀਂ ਛੋਟੀਆਂ-ਛੋਟੀਆਂ ਮਾਤਰਾ ’ਚ ਹਰ ਆੱਨ-ਲਾਇਨ ਟਰਾਂਜੈਕਸ਼ਨਾਂ ਕਰਦੇ ਸਮੇਂ ਸੇਵਿੰਗ ਕਰ ਸਕਦੇ ਹੋ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਇਨ੍ਹਾਂ ’ਚ ਇੱਕ ਗੋਲਡ ਸੇਵਿੰਗ ਹੈ ਜਿਨ੍ਹਾਂ ਰਾਹੀ ਤੁਸੀਂ ਪੈਸੇ ਨੂੰ ਬਚਾ ਸਕਦੇ ਹੋ ਜਾਂ ਗੋਲਡ ’ਚ ਇਨਵੈਸਟ ਕਰ ਸਕਦੇ ਹੋ ਉਹ ਵੀ ਆਸਾਨ ਤਰੀਕੇ ਨਾਲ

ਡਿਜ਼ੀਟਲ ਗੋਲਡ ’ਚ ਇਨਵੈਸਟ ਕਰੋ:

ਕੀ ਤੁਸੀਂ ਗੋਲਡ ਖਰੀਦਣਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਉਸ ਦੇ ਹਿਸਾਬ ਨਾਲ ਬੱਚਤ ਨਹੀਂ ਹੈ ਤਾਂ ਚਿੰਤਾ ਕਿਸ ਗੱਲ ਦੀ ਹੈ? ਤੁਹਾਡੀ ਇਹ ਗੁਪਲਕ ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਬਣਾਈ ਗਈ ਹੈ ਵੈਸੇ ਵੀ ਭਾਰਤੀ ਮਹਿਲਾਵਾਂ ਦਾ ਸੋਨੇ ਨਾਲ ਲਗਾਅ ਸਭ ਨੂੰ ਪਤਾ ਹੈ ਹਾਲਾਂਕਿ ਸਮੇਂ ਦੇ ਨਾਲ-ਨਾਲ ਸੋਨੇ ਦੀ ਕੀਮਤ ਵੀ ਵਧਦੀ ਜਾ ਰਹੀ ਹੈ ਪਰ ਹੁਣ ਤੁਸੀਂ ਡਿਜ਼ੀਟਲ ਤਰੀਕੇ ਨਾਲ ਵੀ ਸੋਨੇ ’ਚ ਇਨਵੈਸਟ ਕਰ ਸਕਦੇ ਹੋ ਤੁਸੀਂ ਆਪਣੇ ਸਮਾਰਟਫੋਨ ਨਾਲ ਅਸਲੀ ਗੋਲਡ ’ਚ ਸੁਰੱਖਿਅਤ ਰੂਪ ਨਾਲ ਇਨਵੈਸਟ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਜਮ੍ਹਾ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੀ ਸੁਵਿਧਾ ਅਨੁਸਾਰ ਜਿੰਨੇ ਦਾ ਸੋਨਾ ਲੈਣਾ ਚਾਹੁੰਦੇ ਹੋ ਓਨੇ ਦਾ ਖਰੀਦੋ ਭਲਾ ਹੀ ਉਹ ਇੱਕ ਰੁਪਇਆ ਕਿਉਂ ਨਾ ਹੋਵੇ ਇਸ ਤਰ੍ਹਾਂ ਦੀ ਸੁਵਿਧਾ ਦੇ ਰਹੀਆਂ ਹਨ ਭਾਰਤ ਦੀਆਂ ਕੁਝ ਪ੍ਰਸਿੱਧ ਐਪਾਂ ਹਾਲਾਂਕਿ, ਇਨ੍ਹਾਂ ਸਾਰੀਆਂ ਐਪਾਂ ’ਚ ਇਨਵੈਸਟਮੈਂਟ ਦਾ ਤਰੀਕਾ ਵੱਖ-ਵੱਖ ਹੋ ਸਕਦਾ ਹੈ ਪਰ ਤੁਸੀਂ ਘੱਟ ਇਨਵੈਸਟਮੈਂਟ ’ਚ ਸਿਕਓਰਡ ਸੇਵਿੰਗ ਕਰ ਸਕਦੇ ਹੋ ਆਓ ਜਾਣਦੇ ਹਾਂ ਇਨ੍ਹਾਂ ਐਪਾਂ ਦੇ ਫੀਚਰ ਅਤੇ ਇਨਵੈਸਟਮੈਂਟ ਦੇ ਤਰੀਕੇ ਨੂੰ

ਜਾਰ ਗੋਲਡ ਸੇਵਿੰਗ ਐਪ:

ਤੁਸੀਂ ਇਸ ਐਪ ਨੂੰ ਇੱਕ ਡਿਜ਼ੀਟਲ ਪਿਗੀ ਬੈਂਕ ਮੰਨ ਸਕਦੇ ਹੋ ਇਸ ਦਾ ਕੰਮ ਕਰਨ ਦਾ ਤਰੀਕਾ ਕੁਝ ਇਸ ਪ੍ਰਕਾਰ ਹੈ ਕਿ ਜਦੋਂ ਵੀ ਤੁਸੀਂ ਕੋਈ ਆੱਨ-ਲਾਇਨ ਟਰਾਂਜੈਕਸ਼ਨ ਕਰਦੇ ਹੋ ਤਾਂ ਇਹ ਉਹ ਅਮਾਊਂਟ ਨੂੰ 10 ’ਚ ਰਾਊਂਡ ਆਫ਼ ਕਰ ਦਿੰਦਾ ਹੈ ਅਤੇ ਜਿੰਨੇ ਵੀ ਪੈਸੇ ਐਕਸਟਰਾ ਬਚਦੇ ਹਨ ਉਨ੍ਹਾਂ ਨੂੰ ਡਿਜ਼ੀਟਲ ਗੋਲਡ ’ਚ ਆਪਣੇ ਆਪ ਇਨਵੈਸਟ ਕਰ ਦਿੰਦਾ ਹੈ ਉਦਾਹਰਨ ਦੇ ਤੌਰ ’ਤੇ ਜਿਵੇਂ ਤੁਸੀਂ ਕੁਝ ਖਾਣ ਦਾ ਸਮਾਨ ਆਰਡਰ ਕੀਤਾ ਹੈ ਅਤੇ ਉਸ ਦਾ ਬਿੱਲ 174 ਰੁਪਏ ਆਉਂਦਾ ਹੈ ਤਾਂ ਇਹ ਐਪ ਇਸ ਅਮਾਊਂਟ ਨੂੰ 180 ਰੁਪਏ ਕਰ ਦੇਵੇਗਾ ਅਤੇ ਬਚੇ ਹੋਏ 6 ਰੁਪਇਆਂ ਨੂੰ ਤੁਹਾਡੇ ਡਿਜ਼ੀਟਲ ਗੋਲਡ ’ਚ ਇਨਵੈਸਟ ਕਰ ਦੇੇਵੇਗਾ ਇਸ ਤਰ੍ਹਾਂ ਹਰ ਆੱਨ-ਲਾਇਨ ਟਰਾਂਜੈਕਸ਼ਨ ਨਾਲ ਥੋੜ੍ਹੀ-ਥੋੜ੍ਹੀ ਮਾਤਰਾ ’ਚ ਤੁਹਾਡੀ ਸੇਵਿੰਗ ਹੁੰਦੀ ਰਹੇਗੀ ਇਹ ਐਪ ਪੂਰੀ ਤਰ੍ਹਾਂ ਸੁਰੱਖਿਅਤ ਗੋਲਡ ’ਚ ਇਨਵੈਸਟ ਕਰਦਾ ਹੈ ਜਿਸ ਦੀ ਸੁਰੱਖਿਆ ਭਾਰਤ ਦੇ ਟਾਪ ਬੈਂਕ ਵੀ ਕਰਦੇ ਹਨ

ਜਾਰ ਐਪ ਦੀ ਵਿਸ਼ੇਸ਼ਤਾ:

ਇਸ ਐਪ ਜ਼ਰੀਏ ਤੁਹਾਨੂੰ ਨਿਵੇਸ਼ ਕਰਨ ’ਚ ਕੋਈ ਵੀ ਰੁਕਾਵਟ ਨਹੀਂ ਆਏਗੀ ਇਸ ’ਚ ਸਾਰਾ ਸਿਸਟਮ ਹੀ ਆਟੋਮੈਟਿਕ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਹੋਰ ਅਕਾਊਂਟ ਖੋਲ੍ਹਣ ਦੀ ਵੀ ਜ਼ਰੂਰਤ ਨਹੀਂ ਪਵੇਗੀ

ਗੂਗਲ-ਪੇ ਨਾਲ ਗੋਲਡ ਇਨਵੈਸਟਮੈਂਟ:

ਤੁਸੀਂ ਇਸ ਨਾਲ ਗੋਲਡ ਖਰੀਦ ਅਤੇ ਵੇਚ ਵੀ ਸਕਦੇ ਹੋ ਤੁਸੀਂ ਇਸ ਐਪ ਦੇ ਬਿਜਨੈਸ ਸੈਕਸ਼ਨ ’ਚ ਜਾਓ ਉੱਥੇ ਤੁਹਾਨੂੰ ਦਿਖੇਗਾ ਗੋਲਡ ਵਾਲਟ ਆਇਕਨ ਗੋਲਡ ਖਰੀਦਣ ਲਈ ‘ਬਾਈ’ ’ਤੇ ਕਲਿੱਕ ਕਰੋ ਅਤੇ ਤੁਸੀਂ ਜਿੰਨੇ ਰੁਪਏ ਦਾ ਗੋਲਡ ਖਰੀਦਣਾ ਹੈ, ਉਹ ਅਮਾਊਂਟ ਲਿਖੋ, ਤੁਹਾਨੂੰ ਕਿੰਨਾ ਗੋਲਡ ਮਿਲੇਗਾ ਉਹ ਦਿਖੇਗਾ ਪੇਮੈਂਟ ਮੋਡ ਵੈਸੇ ਹੀ ਹੈ ਜਿਵੇਂ ਤੁਸੀਂ ਹੋਰ ਟਰਾਂਜੈਕਸ਼ਨਾਂ ਕਰਦੇ ਹੋ ਕਿਉਂਕਿ ਗੋਲਡ ਦੇ ਰੇਟ ਹਰ ਰੋਜ਼ ਬਦਲਦੇ ਹਨ ਇਸ ਲਈ ਗੂਗਲ ’ਤੇ ਵੀ ਇਸ ਦੀ ਖਰੀਦ ਅਤੇ ਵਿਕਰੀ ਦੇ ਰੇਟ ਬਦਲਦੇ ਰਹਿਣਗੇ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ

ਨਿਓ ਐਪ ਫਾਇਨ ਟੈੱਕ:

ਫਾਇਨ ਟੈੱਕ ਦੇ ਸਟਾਰਟਅੱਪ ਨਿਓ ਨੇ ਵੀ ਇੱਕ ਅਜਿਹੀ ਹੀ ਸੁਵਿਧਾ ਨੂੰ ਲਾਂਚ ਕੀਤਾ ਹੈ ਜਿਸ ਦਾ ਨਾਂਅ ਹੈ ਇਨਵੈਸਟ ਦ ਚੇਂਜ ਇਸ ਜ਼ਰੀਏ ਤੁਸੀਂ ਆਪਣੇ ਖਰਚਿਆਂ ਨੂੰ ਰਾਊਂਡ ਆਫ਼ ਕਰ ਸਕੋਂਗੇ, ਪਰ ਇਸ ’ਚ ਤੁਸੀਂ ਰਾਊਂਫ ਆਫ਼ ਦੀ ਮਾਤਰਾ 10, 50, ਜਾਂ 100 ਰੁਪਏ ਤੱਕ ਹੀ ਰੱਖ ਸਕਦੇ ਹੋ ਇਸ ਤੋਂ ਬਾਅਦ ਤੁਹਾਡੀ ਸੇਵਿੰਗ ਨੂੰ ਕਿਸੇ ਕੰਪਨੀ ਦੇ ਆਧਾਰ ’ਤੇ ਮਿਊਚਅਲ ਫੰਡ ’ਚ ਇਨਵੈਸਟ ਕਰ ਦਿੱਤਾ ਜਾਏਗਾ ਇਸ ਐਪ ’ਚ ਵੀ ਤੁਸੀਂ ਕੁਝ ਨਹੀਂ ਕਰਨਾ ਹੈ ਸਗੋਂ ਰਾਊਂਡ ਆਫ਼ ਦੀ ਮਾਤਰਾ ਚੁਣਨੀ ਹੋਵੇਗੀ ਅਤੇ ਆਟੋ ਡੇਬਿਟ ਆੱਪਸ਼ਨ ਦੀ ਮਾਤਰਾ ਚੁਣਨੀ ਹੋਵੇਗੀ ਅਤੇ ਆਟੋ ਡੇਬਿਟ ਆਪਸ਼ਨ ’ਤੇ ਕਲਿੱਕ ਕਰ ਦੇਣਾ ਹੋਵੇਗਾ
ਇਸ ਤੋਂ ਬਾਅਦ ਚੇਂਜ ਵਾਲੇ ਪੈਸੇ ਆਪਣੇ-ਆਪ ਹੀ ਤੁਹਾਡੇ ਖਾਤੇ ਤੋਂ ਕੱਟੇ ਜਾਣਗੇ ਤੁਸੀਂ ਇਸ ਦੀ ਮਾਤਰਾ ਇੱਕ ਰੁਪਏ ਤੱਕ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਕਦੇ ਸੇਵਿੰਗ ਦੀ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਇਸ ਫੀਚਰ ਨੂੰ ਡਿਸੇਬਲ ਵੀ ਕਰ ਸਕਦੇ ਹੋ ਅਤੇ ਇਨਵੈਸਟ ਕਰਨਾ ਬੰਦ ਵੀ ਕਰ ਸਕਦੇ ਹੋ

ਪੇਟੀਐੱਮ ਤੋਂ ਖਰੀਦੋ ਸੋਨਾ:

ਅੱਜ-ਕੱਲ੍ਹ ਸਭ ਤੋਂ ਜ਼ਿਆਦਾ ਪ੍ਰਚੱਲਿਤ ਫੰਡ ਟਰਾਂਸਫਰ ਐਪ ਪੇਟੀਐੱਮ ਵੀ ਤੁਹਾਨੂੰ ਗੋਲਡ ਇੰਨਵੈਸਟ ਦੀ ਸੁਵਿਧਾ ਦੇ ਰਿਹਾ ਹੈ ਇਸ ਐਪ ’ਤੇ ਤੁਹਾਨੂੰ ਗੋਲਡ ਆਇਕਾਨ ’ਤੇ ਜਾ ਕੇ ਕਲਿੱਕ ਕਰਨਾ ਹੋਵੇਗਾ ਪੇਮੈਂਟ ਕਰਨ ਤੋਂ ਬਾਅਦ ਪ੍ਰਕਿਰਿਆ ਪੂਰੀ ਹੋ ਜਾਏਗੀ ਅਤੇ ਖਰੀਦੇ ਗਏ ਗੋਲਡ ਦੀ ਮਾਤਰਾ ਦਿਸਣ ਲੱਗੇਗੀ

ਫੋਨ ਪੇਅ ਤੋਂ ਕਰੋ ਗੋਲਡ ਇਨਵੈਸਟਮੈਂਟ:

ਮਨੀ ਟਰਾਂਜੈਕਸ਼ਨ ਦੀ ਇੱਕ ਹੋਰ ਪ੍ਰਸਿੱਧ ਐਪ ਜੋ ਅੱਜ-ਕੱਲ੍ਹ ਚਲਨ ’ਚ ਹੈ ਉਹ ਹੈ ਫੋਨ-ਪੇਅ ਇਸ ਐਪ ’ਤੇ ਜਾ ਕੇ ਜਦੋਂ ਤੁਸੀਂ ਖੱਬੇ ਹੱਥ ’ਤੇ ਮੌਜ਼ੂਦ ਗੋਲਡ ਆਇਕਨ ’ਤੇ ਕਲਿੱਕ ਕਰੋਂਗੇ ਤਾਂ ਗੋਲਡ ਦੇ ਮੌਜ਼ੂਦਾ ਭਾਅ ਦਿਸਣ ਲੱਗਣਗੇ ਜਿੰਨੇ ਭਾਅ ਦਾ ਸੋਨਾ ਖਰੀਦਣਾ ਹੈ, ਉਹ ਅਮਾਊਂਟ ਪਾਓ ਅਜਿਹਾ ਕਰਦੇ ਹੀ ਕਿੰਨਾ ਗੋਲਡ ਮਿਲੇਗਾ ਪਤਾ ਚੱਲ ਜਾਏਗਾ

ਇੱਕ ਨਜ਼ਰ ਇਨ੍ਹਾਂ ਸਾਰੀਆਂ ਐਪਾਂ ਦੇ ਫੀਚਰ ’ਤੇ:

  • ਇਨ੍ਹਾਂ ਐਪਾਂ ’ਤੇ ਇੱਕ ਮਿੰਟ ਤੋਂ ਵੀ ਘੱਟ ਸਮੇਂ ’ਚ ਰਜਿਸਟਰ ਕਰ ਸਕਦੇ ਹੋ
  • ਇਸ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਕਾਗਜ਼ੀ ਕੰਮ ਦੀ ਜ਼ਰੂਰਤ ਨਹੀਂ ਪਵੇਗੀ
  • ਇਨ੍ਹਾਂ ’ਚ ਕੁਝ ’ਚ ਤੁਹਾਨੂੰ ਕੇਵਾਈਸੀ ਦੀ ਜ਼ਰੂਰਤ ਵੀ ਨਹੀਂ ਹੈ
  • ਤੁਸੀਂ ਆਪਣੇ ਸੇਵ ਕੀਤੇ ਹੋਏ ਗੋਲਡ ਨੂੰ ਕਿਸੇ ਵੀ ਸਮੇਂ ਵੇਚ ਸਕਦੇ ਹੋ
  • ਤੁਸੀਂ ਆਪਣੇ ਪੈਸਿਆਂ ਨੂੰ ਵੀ ਕਿਸੇ ਵੀ ਸਮੇਂ ਘਰ ਬੈਠੇ-ਬੈਠੇ ਹੀ ਕੱਢ ਸਕਦੇ ਹੋ
  • ਮਹਿਲਾਵਾਂ ਲਈ ਇਸ ਤਰ੍ਹਾਂ ਦੇ ਐਪ ਜ਼ਰੀਏ ਇਨਵੈਸਟ ਕਰਨਾ ਬਹੁਤ ਹੀ ਵਧੀਆ ਬਦਲ ਹੋਵੇਗਾ ਜਦੋਂ ਤੁਹਾਨੂੰ ਆਪਣੀ ਸੇਵਿੰਗ ਦੀ ਇੱਕ ਚੰਗੀ ਰਕਮ ਮਿਲੇਗੀ ਤਾਂ ਤੁਸੀਂ ਇਨਵੈਸਟਿੰਗ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦੇਵੋਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!