control over food is necessary otherwise

ਖਾਣੇ ’ਤੇ ਕੰਟਰੋਲ ਜ਼ਰੂਰੀ, ਨਹੀਂ ਤਾਂ…
ਸਿਹਤ ਨਾਲ ਜੁੜੀਆਂ ਢੇਰਾਂ ਸਾਵਧਾਨੀਆਂ ਦੀਆਂ ਗੱਲਾਂ ਜਾਣਨ ਤੋਂ ਬਾਅਦ ਵੀ ਜੇਕਰ ਤੁਸੀਂ ਕੁਝ ਵੀ ਖਾ ਲੈਣ ਨੂੰ ਤਿਆਰ ਰਹਿੰਦੇ ਹੋ ਤਾਂ ਹੁਣ ਤੁਹਾਨੂੰ ਆਪਣੀ ਇਹ ਆਦਤ ਨੂੰ ਛੱਡਣਾ ਪਵੇਗਾ ਨਹੀਂ ਤਾਂ ਤੁਹਾਡਾ ਪੇਟ ਇੱਕ ਤਰ੍ਹਾਂ ਡੰਪ ਬਣ ਜਾਏਗਾ ਜੀ ਹਾਂ,

ਗੱਲ ਥੋੜ੍ਹੀ ਅਜੀਬ ਲੱਗੇਗੀ ਪਰ ਇਹ ਸੱਚ ਹੈ! ਤੁਹਾਨੂੰ ਆਪਣੇ ਪੇਟ ਨੂੰ ਕੂੜਾਦਾਨ ਤੋਂ ਬਚਣਾ ਹੋਵੇਗਾ ਖਾਣੇ ਤੋਂ ਪਹਿਲਾਂ ਸੋਚੋ-ਸਮਝੋ ਅਤੇ ਉਦੋਂ ਹੀ ਇਸ ਨੂੰ ਪੇਟ ਦਾ ਰਸਤਾ ਦਿਖਾਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ,

ਜਿਨ੍ਹਾਂ ਦਾ ਖਿਆਲ ਤੁਸੀਂ ਖਾਣੇ ਤੋਂ ਪਹਿਲਾਂ ਜ਼ਰੂਰ ਰੱਖੋ

ਉਹ ਸਨੈਕਸ ਮਹਿਮਾਨਾਂ ਲਈ ਹਨ:

ਤੁਸੀਂ ਅਕਸਰ ਮਹਿਮਾਨਾਂ ਲਈ ਘਰ ’ਚ ਸਨੈਕਸ ਬਣਾਉਂਦੇ ਹੋ ਅਤੇ ਫਿਰ ਬਚ ਜਾਣ ’ਤੇ ਉਨ੍ਹਾਂ ਨੂੰ ਖੁਦ ਹੀ ਖਾ ਜਾਂਦੇ ਹੋ ਕਿਉਂਕਿ ਮਹਿਮਾਨ ਆਏ ਨਹੀਂ ਤਾਂ ਸਨੈਕਸ ਖ਼ਤਮ ਤਾਂ ਕਰਨੇ ਹੀ ਹਨ ਪਰ ਇੱਥੇ ਤੁਹਾਨੂੰ ਫਿਰ ਯਾਦ ਰੱਖਣਾ ਹੈ ਕਿ ਇਹ ਤੁਹਾਡਾ ਪੇਟ ਹੈ, ਕੂੜਾਦਾਨ ਨਹੀਂ ਇਸ ’ਚ ਉਹੀ ਪਾਓ ਜੋ ਜ਼ਰੂਰੀ ਹੈ ਸਨੈਕਸ ਓਨੇ ਹੀ ਲਓ, ਜਿੰਨੀ ਜ਼ਰੂਰਤ ਹੈ ਇਸ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੁਸੀਂ ਜਦੋਂ ਮਹਿਮਾਨ ਆਉਣ ਵਾਲੇ ਹੋਣ ਉਦੋਂ ਹੀ ਸਨੈਕਸ ਲਿਆਓ ਇਸ ਤੋਂ ਇਲਾਵਾ ਬਸ ਥੋੜ੍ਹੀ ਮਾਤਰਾ ’ਚ ਹੀ ਸਨੈਕਸ ਘਰ ’ਚ ਰੱਖੋ, ਜ਼ਿਆਦਾ ਨਹੀਂ

Also Read :-

ਜ਼ਰੂਰਤ ਨਹੀਂ ਤਾਂ ਘਰ ’ਚ ਨਹੀਂ:

ਯਾਦ ਰੱਖੋ, ਜੋ ਖਾਣਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ, ਉਸ ਨੂੰ ਘਰ ’ਚ ਨਾ ਰੱਖੋ ਅਣਹੈਲਥੀ ਸਨੈਕਸ, ਚਾਕਲੇਟ ਆਦਿ ਨੂੰ ਆਪਣੇ ਘਰ ’ਚ ਨਾ ਰੱਖੋ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਤੋਂ ਵੀ ਬਚੋ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖਾਣਾ ਵੀ ਪੇਟ ਨੂੰ ਕੂੜੇਦਾਨ ਬਣਾਉਣ ਵਰਗਾ ਹੈ

ਚਬਾ ਕੇ ਖਾਣਾ ਹੈ ਜ਼ਰੂਰੀ:

ਇਹ ਤਾਂ ਤੁਹਾਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਨੇ ਦੱਸਿਆ ਹੋਵੇਗਾ ਕਿ ਖਾਣਾ ਹਮੇਸ਼ਾ ਚਬਾ ਕੇ ਹੀ ਖਾਣਾ ਚਾਹੀਦਾ ਹੈ ਇਸ ਲਈ ਇਸ ਨੂੰ ਹੌਲੀ-ਹੌਲੀ ਆਰਾਮ ਨਾਲ ਖਾਓ, ਪਰ ਅਜਿਹਾ ਨਹੀਂ ਹੁੰਦਾ ਹੈ ਜਿਆਦਾਤਰ ਲੋਕਾਂ ਨੂੰ ਖਾਣਾ ਸਵਾਦਿਸ਼ਟ ਲਗਦਾ ਹੈ ਤਾਂ ਜ਼ਿਆਦਾ ਅਤੇ ਜਲਦੀ ਖਾ ਲੈਣਾ ਚਾਹੁੰਦੇ ਹਨ ਇਹ ਆਦਤ ਤੁਹਾਡੀ ਸਿਹਤ ਲਈ ਬਿਲਕੁਲ ਵੀ ਚੰਗੀ ਨਹੀਂ ਹੈ ਜ਼ਿਆਦਾ ਖਾਣਾ ਮਤਲਬ ਜ਼ਿਆਦਾ ਕੈਲੋਰੀ ਜੇਕਰ ਖਾਣਾ ਚਬਾਓਗੇ ਨਹੀਂ ਤਾਂ ਪਚੇਗਾ ਨਹੀਂ ਇਸ ਨਾਲ ਕਬਜ਼ ਵਰਗੀਆਂ ਦਿੱਕਤਾਂ ਵੀ ਹੋ ਸਕਦੀਆਂ ਹਨ

ਥਾਲੀ ਹੋਵੇ ਛੋਟੀ:

ਜੇਕਰ ਤੁਹਾਡੀ ਥਾਲੀ ਛੋਟੀ ਹੋਵੇਗੀ ਤਾਂ ਤੁਸੀਂ ਖਾਣਾ ਵੀ ਘੱਟ ਲਵੋਂਗੇ ਕਹਿ ਸਕਦੇ ਹਾਂ ਜ਼ਿਆਦਾ ਲੈਣਾ ਚਾਹੋਂਗੇ ਤਾਂ ਵੀ ਨਹੀਂ ਲੈ ਸਕੋਂਗੇ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਛੋਟੇ ਬਰਤਨਾਂ ’ਚ ਖਾਣਾ ਲਓ ਛੋਟੇ ਬਰਤਨਾਂ ’ਚ ਖਾਣਾ ਖਾਣ ਨਾਲ ਕੈਲੋਰੀ ਦੀ ਮਾਤਰਾ ਵੀ ਸਰੀਰ ’ਚ ਘਟ ਜਾਂਦੀ ਹੈ ਇਸ ਲਈ ਵੱਡੇ ਬਰਤਨਾਂ ਦਾ ਇਸਤੇਮਾਲ ਕਰਨ ਤੋਂ ਬਚੋ

ਪੇਟ ਭਰ ਕੇ ਨਹੀਂ ਖਾਣਾ ਹੈ:

ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ, ਜਦੋਂ ਪੇਟ ਭਰਨ ਤੱਕ ਖਾਣੇ ਦੀ ਸਲਾਹ ਦਿੱਤੀ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ ਹੁਣ ਸਿਹਤ ਮਾਹਿਰਾਂ ਅੱਧਾ ਪੇਟ ਭਰਨ ਤੱਕ ਹੀ ਖਾਣੇ ਦੀ ਸਲਾਹ ਦਿੰਦੇ ਹਨ ਇਸ ਮਾੱਡਰਨ ਸਲਾਹ ਨਾਲ ਤੁਸੀਂ ਪੇਟ ਅਤੇ ਸਿਹਤ ਦੋਵਾਂ ਦਾ ਖਿਆਲ ਰੱਖ ਸਕੋਂਗੇ ਖਾਣਾ ਚੰਗਾ ਲੱਗੇ ਤਾਂ ਵੀ ਪੇਟ ਨੂੰ ਕੂੜਾਦਾਨ ਸਮਝ ਕੇ ਉਸ ਨੂੰ ਭਰਦੇ ਹੀ ਨਾ ਜਾਓ

ਬੱਚਿਆਂ ਦਾ ਖਾਣਾ, ਤੁਸੀਂ ਖਾ ਲਵੋਂਗੇ:

ਅਕਸਰ ਅਜਿਹਾ ਹੁੰਦਾ ਹੈ ਕਿ ਬੱਚਿਆਂ ਦਾ ਬਚਿਆ ਹੋਇਆ ਖਾਣਾ, ਚਿਪਸ ਜਾਂ ਚਾਕਲੇਟ ਮਾਵਾਂ ਸੁੱਟਣ ਦੀ ਬਜਾਇ ਖੁਦ ਖਾ ਲੈਂਦੀਆਂ ਹਨ ਪਰ ਖਾਣਾ ਬਚਾਉਣ ਦੇ ਚੱਕਰ ’ਚ ਤੁਸੀਂ ਆਪਣੇ ਪੇਟ ਦੇ ਨਾਲ ਲਾਪਰਵਾਹੀ ਕਰ ਰਹੇ ਹੋ ਬੱਚਿਆਂ ਨੂੰ ਓਨਾ ਹੀ ਖਾਣਾ ਸਰਵ ਕਰੋ ਜਿੰਨੀ ਉਨ੍ਹਾਂ ਦੇ ਪੇਟ ਦੀ ਜ਼ਰੂਰਤ ਹੈ

ਟੈਨਸ਼ਨ ਫ੍ਰੀ ਹੋ ਕੇ ਖਾਓ:

ਖਾਣਾ ਜਦੋਂ ਵੀ ਖਾਓ, ਟੈਨਸ਼ਨ ਫ੍ਰੀ ਹੋ ਕੇ ਖਾਓ ਚਿੰਤਾ ’ਚ ਘੱਟ ਜਾਂ ਜ਼ਿਆਦਾ ਖਾਣ ਤੋਂ ਬਚੋ ਕਿਉਂਕਿ ਕਦੇ ਬਹੁਤ ਜ਼ਿਆਦਾ ਖਾ ਲੈਂਦੇ ਹਾਂ ਤਾਂ ਵਜ਼ਨ ਵਧਣ ਲਗਦਾ ਹੈ, ਫਿਰ ਇਸ ਨੂੰ ਘੱਟ ਕਰਨ ਲਈ ਕੁਝ ਜ਼ਿਆਦਾ ਹੀ ਘੱਟ ਖਾਣ ਲੱਗਦੇ ਹਨ ਇੱਕ ਸੋਧ ਦੀ ਮੰਨੋ ਤਾਂ ਇਹ ਦੋਵੇਂ ਆਦਤਾਂ ਹੀ ਗਲਤ ਹਨ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਖਾਣੇ ਦੀ ਆਦਤ ਬਿਮਾਰੀਆਂ ਨੂੰ ਸੱਦਾ ਹੀ ਦਿੰਦੀਆਂ ਹਨ ਇਸ ਲਈ ਜ਼ਰੂਰਤ ਦੇ ਹਿਸਾਬ ਨਾਲ ਟੈਨਸ਼ਨ ਫ੍ਰੀ ਹੋ ਕੇ ਖਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!