ਕਣਕ ਹੀ ਨਹੀਂ ਮਲਟੀਗੇ੍ਰਨ ਆਟਾ ਖਾਣ ਦੀ ਆਦਤ ਪਾਓ
ਕਣਕ ਉਂਜ ਤਾਂ ਸਭ ਤੋਂ ਪਸੰਦੀਦਾ ਅਨਾਜ ਹੈ ਪਰ ਜੇਕਰ ਤੁਸੀਂ ਤੇਜ਼ੀ ਨਾਲ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਕਣਕ ਦੀ ਬਜਾਇ ਹੋਰ ਹੈਲਦੀ ਖਾਣਿਆਂ ਨੂੰ ਟਰਾਈ ਕਰੋ, ਕਿਉਂਕਿ ਕਣਕ ’ਚ ਗਲੂਟੇਨ ਤਾਂ ਹੁੰਦਾ ਹੀ ਹੈ, ਇਸ ਤੋਂ ਇਲਾਵਾ ਉਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਵਧਾਉਂਦਾ ਹੈ ਜਿਸ ਨਾਲ ਵਧਿਆ ਹੋਇਆ ਬਲੱਡ ਸ਼ੂਗਰ ਕੈਲੋਰੀਜ਼ ਨੂੰ ਫੈਟਸ ਦੇ ਤੌਰ ’ਤੇ ਸਰੀਰ ’ਚ ਸਟੋਰ ਕਰਨ ਲੱਗਦਾ ਹੈ, ਇਸ ਲਈ ਕਣਕ ਨੂੰ ਆਪਣੀ ਡਾਈਟ ਤੋਂ ਹਟਾਉਣ ਨਾਲ ਤੁਹਾਡੀ ਭੁੱਖ ਵੀ ਆਪਣੇ ਆਪ ਘੱਟ ਹੋ ਜਾਵੇਗੀ
ਬਾਦਾਮ ਦਾ ਆਟਾ:
ਵਜ਼ਨ ਖ਼ਤਮ ਕਰਨ ਲਈ ਬਾਦਾਮ ਦਾ ਆਟਾ ਸਭ ਤੋਂ ਬਿਹਤਰੀਨ ਆੱਪਸ਼ਨ ਹੈ ਸਿਰਫ਼ ਵਜ਼ਨ ਘੱਟ ਲਈ ਹੀ ਨਹੀਂ ਸਿਹਤ ਲਈ ਵੀ ਇਹ ਕਾਫ਼ੀ ਲਾਭਦਾਇਕ ਹੈ ਬਾਦਾਮ ਦਾ ਆਟਾ ਪਾਚਣ ਲਈ ਵੀ ਬਹੁਤ ਚੰਗਾ ਹੈ ਕਣਕ ਦੇ ਮੁਕਾਬਲੇ ਇਹ ਕਾਰਬੋਹਾਈਡ੍ਰੇਟ ’ਚ ਘੱਟ ਅਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ ਇਸ ’ਚ ਡਾਇਟਰੀ ਫਾਈਬਰ ਮੌਜ਼ੂਦ ਹੁੰਦਾ ਹੈ ਜੋ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਬਾਦਾਮ ’ਚ ਢੇਰ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਹ ਕੈਲੋਰੀ ’ਚ ਵੀ ਘੱਟ ਹੁੰਦੀ ਹੈ
ਬਾਦਾਮ ਦਾ ਆਟਾ ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ, ਵਿਟਾਮਿਨ ਈ, ਕਾੱਪਰ, ਮੈਗਨੀਜ਼ ਅਤੇ ਫਾਸਫੋਰਸ ਆਦਿ ਨਾਲ ਭਰਪੂਰ ਹੁੰਦਾ ਹੈ ਇਹ ਗਲੂਟੇਨ ਫ੍ਰੀ ਹੁੰਦਾ ਹੈ ਇਸ ਲਈ ਵੇਟ ਲਾੱਸ ’ਚ ਲਾਭਦਾਇਕ ਹੈ ਬਾਦਾਮ ਵਿਟਾਮਿਨ ਈ ਦਾ ਬਹੁਤ ਵਧੀਆ ਸਰੋਤ ਹੈ, ਵਿਟਾਮਿਨ-ਈ ਸਰੀਰ ਲਈ ਇੱਕ ਬਿਹਤਰੀਨ ਐਂਟੀਆਕਸੀਡੈਂਟ ਹੈ ਇਸਦੇ ਗੁਣਾਂ ਦੇ ਚੱਲਦਿਆਂ ਇਹ ਹਾਰਟ ਮਰੀਜ਼, ਡਾਈਬਿਟੀਜ਼, ਹਾਈ ਬੀਪੀ ਨਾਲ ਗ੍ਰਸਤ ਲੋਕਾਂ ਲਈ ਕਾਫੀ ਵਧੀਆ ਅਤੇ ਹੈਲਦੀ ਆੱਪਸ਼ਨ ਹੈ
ਚੋਕਰ ਯੁਕਤ ਆਟਾ:
ਕਣਕ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਪਰ ਚੋਕਰ ਕੱਢ ਦੇਣ ਨਾਲ ਇਸ ਦੇ ਗੁਣ ਘੱਟ ਹੋ ਜਾਂਦੇ ਹਨ ਜੇਕਰ ਵਜ਼ਨ ਘੱਟ ਕਰਨਾ ਹੈ ਤਾਂ ਚੋਕਰ ਯੁਕਤ ਰੋਟੀ ਖਾਓ ਚੋਕਰ ’ਚ ਹਾਈ ਫਾਈਬਰ, ਆਇਰਨ, ਵਿਟਾਮਿਨ ਏ, ਬੀ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟੇਸ਼ੀਅਮ ਪਾਇਆ ਜਾਂਦਾ ਹੈ ਚੋਕਰ ਕਈ ਬਿਮਾਰੀਆਂ ਨੂੰ ਵੀ ਕੰਟਰੋਲ ਕਰਦਾ ਹੈ ਇਹ ਹਾਰਟ ਨੂੰ, ਅੰਤੜੀਆਂ ਨੂੰ ਹੈਲਦੀ ਰੱਖਦਾ ਹੈ ਅਤੇ ਕੋਲੇਸਟਰਾਲ ਨਹੀਂ ਬਣਨ ਦਿੰਦਾ ਹੈ
ਰਾਗੀ ਦਾ ਆਟਾ:
ਰਾਗੀ ਫਾਈਬਰ ਦਾ ਬਿਹਤਰੀਨ ਸਰੋਤ ਹੈ ਰਾਗੀ ਪਾਚਣ ਤੰਤਰ ਨੂੰ ਬਿਹਤਰ ਕਰਕੇ ਵਜ਼ਨ ਘੱਟ ਕਰਨ ’ਚ ਮੱਦਦ ਕਰਦਾ ਹੈ ਇਹ ਗਲੂਟੇਨ ਫ੍ਰੀ ਹੁੰਦਾ ਹੈ ਅਤੇ ਗਲੂਟੇਨ ਹੀ ਵਜ਼ਨ ਵਧਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਰਾਗੀ ਵਿਟਾਮਿਨ-ਸੀ ਦਾ ਬਿਹਤਰੀਨ ਸਰੋਤ ਹੈ ਇਸ ਤੋਂ ਇਲਾਵਾ ਰਾਗੀ ’ਚ ਆਇਰਨ, ਕੈਲਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇੇ ਹਨ ਰਾਗੀ ਕੋਲੇਸਟਰਾਲ ਨੂੰ ਘੱਟ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਬਚਾਉਣ ’ਚ ਕਾਰਗਰ ਹੈ ਇਹ ਅਨਿੰਦਰਾ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਕੇ ਚੰਗੀ ਨੀਂਦ ਲਿਆਉਣ ’ਚ ਸਹਾਇਕ ਹੈ
ਮਲਟੀ ਗੇ੍ਰਨ ਆਟਾ:
ਮਲਟੀ ਗੇ੍ਰਨ ’ਚ ਕਈ ਤਰ੍ਹਾਂ ਦੇ ਅਨਾਜ ਮਿਲਾ ਕੇ ਆਟਾ ਬਣਾਇਆ ਜਾਂਦਾ ਹੈ ਇਸ ’ਚ ਜਵਾਰ, ਬਾਜਰਾ, ਛੋਲੇ, ਰਾਗੀ ਹੋਰ ਵੀ ਆਪਣੀ ਪਸੰਦ ਦੇ ਅਨੁਸਾਰ ਅਨਾਜਾਂ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਆਟਾ ਬਣਾ ਸਕਦੇ ਹਾਂ ਇਸ ਨਾਲ ਬਣੀ ਰੋਟੀ ਹੈਲਦੀ ਵੀ ਹੁੰਦੀ ਹੈ ਅਤੇ ਵਜ਼ਨ ਘਟਾਉਣ ’ਚ ਵੀ ਮੱਦਦ ਕਰਦੀ ਹੈ
ਜੌਂ ਦਾ ਆਟਾ:
ਇਸ ’ਚ ਨਾ ਸਿਰਫ਼ ਘੱਟ ਕੈਲੋਰੀ ਹੁੰਦੀ ਹੈ ਸਗੋਂ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਵੀ ਨਹੀਂ ਹੁੰਦੀ, ਕਿਉਂਕਿ ਇਸ ’ਚ ਫਾਈਬਰ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਇਹ ਡਾਈਬਿਟੀਜ਼, ਹਾਰਟ ਦੀ ਬਿਮਾਰੀ, ਕੋਲੇਸਟਰੋਲ ਅਤੇ ਮੋਟਾਪੇ ਤੋਂ ਮੁਕਤੀ ਦਿਵਾਉਂਦਾ ਹੈ
ਜਵਾਰ ਦਾ ਆਟਾ:
ਪ੍ਰੋਟੀਨ ਨਾਲ ਭਰਪੂਰ ਜਵਾਰ ਦਾ ਆਟਾ ਵੀ ਗਲੂਟੇਨ ਫ੍ਰੀ ਹੁੰਦਾ ਹੈ ਇਹ ਪਾਚਣ ਤੰਤਰ ਨੂੰ ਬਿਹਤਰ ਕਰਦਾ ਹੈ ਇੰਮਊਨਿਟੀ ਬੂਸਟ ਕਰਦਾ ਹੈ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਰੱਖਦਾ ਹੈ ਇਸ ’ਚ ਆਇਰਨ, ਪ੍ਰੋਟੀਨ, ਮਿਨਰਲਸ, ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਮੌਜ਼ੂਦ ਹੁੰਦੇ ਹਨ ਡਾਇਟਰੀ ਫਾਈਬਰ ਨਾਲ ਭਰਪੂਰ ਜਵਾਰ ਦੇ ਆਟੇ ਨਾਲ ਬਣੀਆਂ ਰੋਟੀਆਂ ਵਜ਼ਨ ਘੱਟ ਕਰਨ ’ਚ ਕਾਫ਼ੀ ਮੱਦਦਗਾਰ ਹਨ
ਬਾਜਰੇ ਦਾ ਆਟਾ:
ਫਾਈਬਰ ਨਾਲ ਭਰਪੂਰ ਹੁੰਦਾ ਹੈ ਬਾਜਰਾ, ਜਿਸ ਨਾਲ ਦੇਰ ਤੱਕ ਭੁੱਖ ਨਹੀਂ ਲਗਦੀ ਇਸ ਤਰ੍ਹਾਂ ਇਹ ਵਜ਼ਨ ਘੱਟ ਕਰਨ ਲਈ ਬਿਹਤਰੀਨ ਮੰਨਿਆ ਜਾਂਦਾ ਹੈ ਪਾਚਣ ਕਿਰਿਆ ਨੂੰ ਇਹ ਬਿਹਤਰ ਕਰਕੇ ਕੋਲੇਸਟਰੋਲ ਨੂੰ ਕੰਟਰੋਲ ਕਰਦਾ ਹੈ ਬਾਜਰਾ ਵਿਟਾਮਿਨ ਬੀ, ਕੈਲਸ਼ੀਅਮ ਅਤੇ ਆਇਰਨ ਦਾ ਵਧੀਆ ਸਰੋਤ ਹੈ ਇਹ ਡਾਈਬਿਟੀਜ਼ ਨੂੰ ਕੰਟਰੋਲ ਕਰਦਾ ਹੈ ਹਾਰਟ ਅਤੇ ਅੰਤੜੀਆਂ ਨੂੰ ਹੈਲਦੀ ਰੱਖਦਾ ਹੈ ਇਹ ਗਲੂਟੇਨ ਫ੍ਰੀ ਹੁੰਦਾ ਹੈ ਅਤ ਕੁਝ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ
ਸੱਤੂ ਦਾ ਆਟਾ:
ਵਜ਼ਨ ਨੂੰ ਘੱਟ ਕਰਨ ਲਈ ਸੱਤੂ ਨੂੰ ਕਾਫੀ ਚੰਗਾ ਮੰਨਿਆ ਜਾਂਦਾ ਹੈ ਇਹ ਗੈਸ, ਅਪਚ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾ ਕੇ ਮੇਟਾਬਾਲੀਜ਼ਮ ਨੂੰ ਬਿਹਤਰ ਕਰਦਾ ਹੈ ਅਤੇ ਸਰੀਰ ਨੂੰ ਪ੍ਰਭਾਵੀ ਤਰੀਕੇ ਨਾਲ ਕੈਲੋਰੀਜ਼ ਬਰਨ ਕਰਨ ’ਚ ਮੱਦਦ ਕਰਦਾ ਹੈ ਇਸ ਦੀ ਡਿਟਾਕਿਸਫਾਇੰਗ ਪ੍ਰਾੱਪਰਟੀਜ਼ ਸਰੀਰ ਤੋਂ ਟਾੱਕਿਸੰਸ ਨੂੰ ਬਾਹਰ ਕਰਨ ’ਚ ਮੱਦਦ ਕਰਦੀ ਹੈ ਇਹ ਆਇਰਨ ਅਤੇ ਫਾਈਬਰ ਦਾ ਬਿਹਤਰੀਨ ਸਰੋਤ ਹੈ ਪਾਚਣ ਤੰਤਰ ਨੂੰ ਹੈਲਦੀ ਰੱਖਦਾ ਹੈ ਇਸ ਦੇ ਸੇਵਨ ਨਾਲ ਅੰਤੜੀਆਂ ਅਤੇ ਪੇਟ ਵੀ ਹੈਲਦੀ ਰਹਿੰਦਾ ਹੈ ਜਿਸ ਨਾਲ ਤੁਸੀਂ ਹੈਲਦੀ ਅਤੇ ਫਿੱਟ ਰਹਿੰਦੇ ਹੋ ਇਹ ਕੂਲੈਂਟ ਵਾਂਗ ਕੰਮ ਕਰਕੇ ਸਰੀਰ ਨੂੰ ਹਾਈਡ੍ਰੇਟਿਡ ਰੱਖਦਾ ਹੈ ਹਾਈ ਬੀਪੀ ਅਤੇ ਡਾਈਬਿਟੀਜ਼ ਦੇ ਰੋਗੀਆਂ ਲਈ ਫਾਇਦੇਮੰਦ ਹੈ ਅਤੇ ਇਹ ਤੁਹਾਨੂੰ ਐਨਰਜੈਟਿਕ ਵੀ ਰੱਖਦਾ ਹੈ
ਸੋਇਆਬੀਨ ਦਾ ਆਟਾ:
ਇਹ ਫਾਈਬਰ ਅਤੇ ਪ੍ਰੋਟੀਨ ਦਾ ਬਿਹਤਰੀਨ ਸਰੋਤ ਤਾਂ ਹੈ ਹੀ, ਨਾਲ ਹੀ ਇਸ ’ਚ ਸੈਚੁਰੇਟਿਡ ਫੈਟਸ ਬੇਹੱਦ ਘੱਟ ਹੁੰਦਾ ਹੈ ਇਹ ਲੋਅ ਫੈਟ ਹੁੰਦਾ ਹੈ ਅਤੇ ਵਿਟਾਮਿਨ, ਮਿਨਰਲਸ ਨਾਲ ਭਰਪੂਰ ਹੁੰਦਾ ਹੈ ਇਸ ’ਚ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ ਇਹ ਜ਼ੀਰੋ ਕੋਲੇਸਟਰੋਲ ਅਤੇ ਲੈਕਟੋਸ ਫ੍ਰੀ ਹੁੰਦਾ ਹੈ ਹਾਈ ਪ੍ਰੋਟੀਨ ਹੋਣ ਕਾਰਨ ਇਹ ਤੇਜ਼ੀ ਨਾਲ ਵਜ਼ਨ ਘਟਾਉਣ ’ਚ ਕਾਫ਼ੀ ਕਾਰਗਰ ਹੈ ਮੇਨੋਪਾੱਜ ਤੋਂ ਲੰਘ ਰਹੀਆਂ ਮਹਿਲਾਵਾਂ ਲਈ ਇਹ ਕਾਫ਼ੀ ਲਾਭਦਾਇਕ ਹੈ ਕਿਉਂਕਿ ਇਸ ’ਚ ਫੀਮੇਲ ਹਾਰਮੋਨ ਵਰਗਾ ਪਦਾਰਥ ਹੁੰਦਾ ਹੈ ਜੋ ਮੇਨੋਪਾੱਜ ਦੇ ਲੱਛਣਾ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ