ਕੂਪਨ ਸਕੀਮ 2021-22: ਮਾਸਿਕ ਸੱਚੀ ਸ਼ਿਕਸ਼ਾ ਪੱਤ੍ਰਿਕਾ ਨੇ ਪਾਠਕਾਂ ’ਤੇ ਕੀਤੀ ਇਨਾਮਾਂ ਦੀ ਬੌਛਾੜ
ਲਹਿਰਾਗਾਗਾ ਦੇ ਹਰਸੁੱਖ, ਖਿਜ਼ਰਾਬਾਦ ਦਾ ਅਨੁਦੀਪ, ਘੜਸਾਣਾ ਤੋਂ ਆਸ਼ਾ ਵਡੇਰਾ ਅਤੇ ਪੂਰਬੀ ਦਿੱਲੀ ਤੋਂ ਰਾਜੇਸ਼ਵਰੀ ਦੇਵੀ ਬਣੀ ਪਹਿਲੀ ਕਿਸਮਤਵਾਲੀ ਜੇਤੂ
ਪਹਿਲੇ ਪੁਰਸਕਾਰ ਦੇ ਖੁਸ਼ਕਿਸਮਤ ਜੇਤੂਆਂ ਨੂੰ ਐੱਲਈਡੀ ਦੇ ਕੇ ਸਨਮਾਨਿਤ ਕਰਦੇ ਹੋਏ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, ਮਲਕੀਤ ਇੰਸਾਂ ਅਤੇ ਹੋਰ
ਹਮੇਸ਼ਾ ਸੱਚ ਦਾ ਰਾਹ ਦਿਖਾਉਣ ਵਾਲੀ ਮਾਸਿਕ ਸੱਚੀ ਸ਼ਿਕਸ਼ਾ ਪੱਤ੍ਰਿਕਾ ਵੱਲੋਂ 24 ਜਨਵਰੀ 2022 ਸੋਮਵਾਰ ਨੂੰ ਕੂਪਨ ਸਕੀਮ 2021-22 ਦਾ ਲੱਕੀ ਡਰਾਅ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ’ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸਭ ਤੋਂ ਪਹਿਲੇ ਖੁਸ਼ਕਿਸਮਤ ਜੇਤੂ ਲਈ ਪੰਜਾਬ ਦੇ 45 ਮੈਂਬਰ ਹਰਚਰਨ ਇੰਸਾਂ ਨੇ ਪਰਚੀ ਕੱਢੀ ਜਿਸ ’ਚ ਹਰਸੁੱਖ ਸਿੰਘ ਲਹਿਰਾਗਾਗਾ ਨੇ ਐੱਲਈਡੀ ਦਾ ਇਨਾਮ ਜਿੱਤਿਆ
ਇਸ ਦੌਰਾਨ ਪਹਿਲੇ ਪੁਰਸਕਾਰ ਲਈ 4 ਸੂਬਿਆਂ ’ਚੋਂ 8 ਖੁਸ਼ਕਿਸਮਤ ਪਾਠਕਾਂ ਦੀ ਚੋਣ ਕੀਤੀ ਗਈ ਹਾਜ਼ਰੀਨਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਜੇਤੂਆਂ ਨੂੰ ਪਾਵਨ ਅਵਤਾਰ ਦਿਵਸ ਦੀਆਂ ਦੋਹਰੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, 45 ਮੈਂਬਰ ਹਰਚਰਨ ਇੰਸਾਂ, ਵਿਜੇ ਇੰਸਾਂ, ਰਤਨ ਲਾਲ ਇੰਸਾਂ, ਧਰਮਬੀਰ ਇੰਸਾਂ, ਚਾਂਦੀ ਰਾਮ ਇੰਸਾਂ, ਯੂਥ ਭੈਣ ਗੁਰਚਰਨ ਇੰਸਾਂ ਅਤੇ ਭੈਣ ਗੁਰਜੀਤ ਇੰਸਾਂ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ
ਜਾਣਕਾਰੀ ਅਨੁਸਾਰ, ਕਸ਼ਿਸ਼ ਰੈਸਟੋਰੈਂਟ ’ਚ ਕਰਵਾਈ ਕੂਪਨ ਸਕੀਮ ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਨਾਅਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲਗਾਕੇ ਹੋਈ ਸੱਚੀ ਸ਼ਿਕਸ਼ਾ ਦੇ ਜ਼ਿੰਮੇਵਾਰ ਮਲਕੀਤ ਇੰਸਾਂ ਨੇ ਮੰਚ ਸੰਚਾਲਨ ਕਰਦੇ ਹੋਏ ਪ੍ਰੋਗਰਾਮ ’ਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਲੱਕੀ ਡਰਾਅ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ ਜਿਸ ’ਚ ਸਾਰੇ ਸੂਬਿਆਂ ਦੇ ਜਿੰਮੇਵਾਰਾਂ ਨੇ ਪਰਚੀ ਜ਼ਰੀਏ
ਪਹਿਲੀ, ਦੂਜੀ ਅਤੇ ਤੀਜੀ ਸ਼੍ਰੇਣੀ ਦੇ ਖੁਸ਼ਕਿਸਮਤ ਜੇਤੂਆਂ ਦੀ ਚੋਣ ਕੀਤੀ ਪਹਿਲਾ ਪੁਰਸਕਾਰ (ਐੱਲਈਡੀ) ਦੇ ਰੂਪ ’ਚ ਹਰਿਆਣਾ ਤੋਂ ਅਨੁਦੀਪ ਖਿਜ਼ਰਾਬਾਦ (ਕੂਪਨ ਨੰ. 92019),
ਰਿਸ਼ੀਆ ਟੋਹਾਣਾ (ਕੂਪਨ ਨੰ. 288023),
ਮਨੀਸ਼ਾ ਇੰਸਾਂ ਮਹਿੰਦਰਗੜ੍ਹ (ਕੂਪਨ ਨੰ. 119550),
ਪੰਜਾਬ ਸੂਬੇ ਤੋਂ ਹਰਸੁੱਖ ਸਿੰਘ ਲਹਿਰਾਗਾਗਾ (ਕੂਪਨ ਨੰ. 156518),
ਸ਼ਕੁੰਤਲਾ ਬਠਿੰਡਾ (ਕੂਪਨ ਨੰ. 261439),
ਜੋਬਨ ਸਨੌਰ, ਪਟਿਆਲਾ (ਕੂਪਨ ਨੰ. 273084),
ਰਾਜਸਥਾਨ ਤੋਂ ਆਸ਼ਾ ਵਡੇਰਾ ਘੜਸਾਣਾ (ਕੂਪਨ ਨੰ. 315245) ਅਤੇ
ਦਿੱਲੀ ਤੋਂ ਰਾਜੇਸ਼ਵਰੀ ਪੂਰਬੀ ਦਿੱਲੀ (ਕੂਪਨ ਨੰ. 82766) ਦੇ ਨਾਂਵਾਂ ਦਾ ਐਲਾਨ ਹੋਇਆ ਇਸ ਦੌਰਾਨ ਸੱਚੀ ਸ਼ਿਕਸ਼ਾ ਟੀਮ ਨਾਲ ਜੁੜੀਆਂ ਯੂਥ ਭੈਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ 45 ਮੈਂਬਰ ਜੈ ਪ੍ਰਕਾਸ਼ ਇੰਸਾਂ, ਵਿਜੇ ਇੰਸਾਂ, ਅਨਿਲ ਤਿਆਗੀ, ਰਾਜੇਸ਼ ਰਾਘਵ, ਧਰਮਬੀਰ ਦਨੌਦਾ, ਰਾਕੇਸ਼ ਵਰਮਾ, ਰਮਣੀਕ ਇੰਸਾਂ, ਨੰਬਰਦਾਰ ਜਗਦੀਸ਼, ਸੱਤਪਾਲ ਤਿਆਗੀ, ਜਗਦੀਸ਼ ਫੌਜੀ, ਬਸੰਤ ਇੰਸਾਂ, ਰਾਮਫਲ ਇੰਸਾਂ, ਟੇਕਰਾਮ ਨਾਗਰ, ਪਵਨ ਇੰਸਾਂ ਬਲਾਕ ਭੰਗੀਦਾਸ, ਸਰਵਜੀਤ ਇੰਸਾਂ ਸਮੇਤ ਕਾਫ਼ੀ ਗਿਣਤੀ ’ਚ ਯੂਥ ਭੈਣਾਂ ਵੀ ਮੌਜ਼ੂਦ ਰਹੀਆਂ
Table of Contents
ਘਰ ’ਚ ਖੁਸ਼ੀਆਂ ਲੈ ਕੇ ਆਉਂਦੀ ਹੈ ਸੱਚੀ ਸ਼ਿਕਸ਼ਾ: ਗੁਰਚਰਨ ਇੰਸਾਂ
ਇਸ ਦੌਰਾਨ ਯੂਥ 45 ਮੈਂਬਰ ਭੈਣ ਗੁਰਚਰਨ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸੱਚੀ ਸ਼ਿਕਸ਼ਾ ਪੱਤ੍ਰਿਕਾ ਨੂੰ ਲੈ ਕੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਚਨ ਫਰਮਾਏ ਕਿ ਸੱਚੀ ਸ਼ਿਕਸ਼ਾ ਹਰ ਘਰ ’ਚ ਇੱਕ ਮਹੀਨੇ ਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ ਇਸ ਪੱਤ੍ਰਿਕਾ ’ਚ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਦੇ ਰੂਹਾਨੀ ਬਚਨ ਪੜ੍ਹਨ ਨੂੰ ਮਿਲਦੇ ਹਨ,
ਜਿਸ ਨਾਲ ਹਰ ਵਿਅਕਤੀ ਦਾ ਮਾਰਗਦਰਸ਼ਨ ਹੁੰਦਾ ਹੈ, ਚਾਹੇ ਉਹ ਦੁਨੀਆਂਦਾਰੀ ਦੀ ਗੱਲ ਹੋਵੇ ਜਾਂ ਰੂਹਾਨੀਅਤ ਦੀ, ਸੱਚੀ ਸ਼ਿਕਸ਼ਾ ਆਪਣੇ ਆਪ ’ਚ ਨਿਰੋਲ ਸਾਹਿਤ ਦੀ ਧਨੀ ਹੈ, ਜਿਸਨੂੰ ਪੂਰਾ ਪਰਿਵਾਰ ਇਕੱਠੇ ਬੈਠਕੇ ਪੜ੍ਹ ਸਕਦਾ ਹੈ
ਉਨ੍ਹਾਂ ਨੇ ਸੱਚੀ ਸ਼ਿਕਸ਼ਾ ਨੂੰ ਸਮੇਂ ਦੀ ਮੰਗ ਦੱਸਦੇ ਹੋਏ ਇਸਨੂੰ ਘਰ-ਘਰ ’ਚ ਲਗਵਾਉਣ ਦੀ ਅਪੀਲ ਵੀ ਕੀਤੀ