summer has come make changes in diet and routine

ਆ ਗਈ ਗਰਮੀ ਡਾਈਟ ਅਤੇ ਰੂਟੀਨ ’ਚ ਕਰੋ ਬਦਲਾਅ

ਗਰਮੀਆਂ ਆ ਚੁੱਕੀਆਂ ਹਨ ਅਤੇ ਬਸ ਠੰਡ ਭਰੇ ਦਿਨਾਂ ਨੂੰ ਅਸੀਂ ਅਲਵਿਦਾ ਕਹਿਣ ਜਾ ਰਹੇ ਹਾਂ ਸਰਦੀਆਂ ਦੀ ਤੁਲਨਾ ’ਚ ਗਰਮੀ ਦੇ ਦਿਨ ਬੱਚਿਆਂ ਲਈ ਕਾਫ਼ੀ ਪ੍ਰੇਸ਼ਾਨੀ ਭਰੇ ਹੋ ਸਕਦੇ ਹਨ ਕਈ ਵਾਰ ਤਾਂ ਉਨ੍ਹਾਂ ਦਾ ਖਾਣਾ ਖਾਣ ਦਾ ਮਨ ਵੀ ਨਹੀਂ ਹੁੰਦਾ ਹੈ ਸਕੂਲ ਤੋਂ ਆਉਣ ਤੋਂ ਬਾਅਦ ਬੱਚੇ ਪ੍ਰੇਸ਼ਾਨ ਅਤੇ ਚਿਹਰਾ ਸੁੱਕਿਆ ਹੋਇਆ ਨਜ਼ਰ ਆਉਂਦਾ ਹੈ

ਦਰਅਸਲ ਵੱਡਿਆਂ ਦੀ ਤੁਲਨਾ ’ਚ ਬੱਚਿਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਹੈ ਗਰਮੀਆਂ ਦੇ ਦਿਨਾਂ ’ਚ ਕਿਸ ਤਰ੍ਹਾਂ ਖੁਦ ਦਾ ਖਿਆਲ ਰੱਖਣ, ਤਾਂ ਉਹ ਸਕੂਲ ਤੋਂ ਆਉਣ ਤੋਂ ਬਾਅਦ ਵੀ ਪੂਰਾ ਦਿਨ ਧੁੱਪ ’ਚ ਖੇਡਣਾ ਨਹੀਂ ਛੱਡਦੇ ਹਨ ਅਜਿਹੇ ’ਚ ਗਰਮੀ ਅਤੇ ਧੁੱਪ ਦਾ ਉਨ੍ਹਾਂ ਦੇ ਸਰੀਰ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ ਇਸ ਨਾਲ ਬੱਚੇ ਨੂੰ ਡਿਹਾਈਡ੍ਰੇਸ਼ਨ ਅਤੇ ਕਮਜ਼ੋਰੀ ਹੋ ਸਕਦੀ ਹੈ ਇਸ ਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਬੱਚੇ ਦਾ ਰੋਜ਼ਾਨਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਜ਼ਿਆਦਾ ਨਾ ਪਰ ਧੁੱਪ ’ਚ ਬਾਹਰ ਜਾਣ ਤੋਂ ਜ਼ਰੂਰ ਰੋਕੋ

Also Read :-

ਇੰਜ ਬਚੋ ਗਰਮੀ ਤੋਂ

ਹੈਲਦੀ ਅਤੇ ਹਲਕਾ ਖਾਓ:

ਤੁਸੀਂ ਗਰਮੀ ਦੇ ਦਿਨਾਂ ’ਚ ਰੈਗੂਲਰ ਤੌਰ ’ਤੇ ਹਲਕਾ ਅਤੇ ਹੈਲਦੀ ਭੋਜਨ ਕਰੋ ਹਾਈ ਕਾਰਬ ਅਤੇ ਫੈਟ ਫੂਡਸ ਸਰੀਰ ’ਚ ਬਹੁਤ ਜ਼ਿਆਦਾ ਗਰਮੀ ਪੈਦਾ ਕਰਨ ਦਾ ਕੰਮ ਕਰਦੇ ਹਨ ਦੂਜੇ ਪਾਸੇ ਤੁਹਾਨੂੰ ਪਾਣੀ ਨਾਲ ਭਰੇ ਤਾਜ਼ੇ ਫਲ ਅਤੇ ਸਬਜ਼ੀਆਂ, ਜਿਵੇਂ ਸੰਤਰਾ, ਤਰਬੂਜ਼, ਟਮਾਟਰ ਅਤੇ ਇਸੇ ਤਰ੍ਹਾਂ ਦੇ ਫੂਡਸ ਨੂੰ ਵੀ ਪਹਿਲ ਦੇਣੀ ਚਾਹੀਦੀ ਜਠਰਾਂਤਰ ਸਬੰਧੀ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਘੱਟ ਤੇਲ ਅਤੇ ਘੱਟ ਮਸਾਲੇਦਾਰ ਭੋਜਨ ਦੀ ਸਲਾਹ ਦਿੱਤੀ ਜਾਂਦੀ ਹੈ

ਓਵਰ ਐਕਸਪੋਜ਼ਰ ਤੋਂ ਬਚੋ:

ਗਰਮੀ ਦੇ ਦਿਨਾਂ ’ਚ ਸੂਰਜ ਦੀ ਰੌਸ਼ਨੀ ਤੁਹਾਨੂੰ ਝੁਲਸਾ ਸਕਦੀ ਹੈ, ਜਿਸ ਕਾਰਨ ਤੁਸੀਂ ਵੱਖ-ਵੱਖ ਤਰ੍ਹਾਂ ਦੀ ਚਮੜੀ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹੋ ਆਪਣੀ ਸਕਿੱਨ ਨੂੰ ਹੈਲਦੀ ਰੱਖਣ ਅਤੇ ਸਨਬਰਨ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਹਰ ਵਾਰ ਸਨਸਕਰੀਨ ਲਗਾਓ ਸਕਿੱਨ ਨੂੰ ਹੈਲਦੀ ਰੱਖਣ ਲਈ ਹਾਈ ਐੱਸਪੀਐੱਫ ਵਾਲੀ ਸਨਸਕਰੀਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਹਾਨੂੰ ਧੁੱਪ ’ਚ ਨਿਕਲਣ ਕਾਰਨ ਸੋਜ, ਜਲਨ ਜਾਂ ਕਿਸੇ ਹੋਰ ਤਰ੍ਹਾਂ ਦੀ ਚਮੜੀ ਦੀ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ

ਖੂਬ ਪਾਣੀ ਪੀਓ:

ਗਰਮੀ ਨਾਲ ਤੁਹਾਨੂੰ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਡਿਹਾਈਡੇ੍ਰਟ ਹੋ ਜਾਂਦਾ ਹੈ ਅਤੇ ਤੁਹਾਨੂੰ ਬੁਖਾਰ ਅਤੇ ਠੰਡ ਲੱਗਣ ਵਰਗੀ ਪ੍ਰੇਸ਼ਾਨੀ ਦਾ ਸਬੱਬ ਝੱਲਣਾ ਪੈ ਸਕਦਾ ਹੈ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਰੋਜ਼ਾਨਾ ਘੱਟ ਤੋਂ ਘੱਟ 2 ਤੋਂ 3 ਲੀਟਰ ਪਾਣੀ ਪੀਓ ਗਰਮੀਆਂ ’ਚ ਪਿਆਸ ਲੱਗਣ ਅਤੇ ਖੁਦ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਣ ਲਈ ਆਈਸਡ ਟੀ, ਹਰਬਲ ਟੀ, ਸਾਦਾ ਪਾਣੀ, ਨਾਰੀਅਲ ਪਾਣੀ, ਨਿੰਬੂ ਅਤੇ ਖੀਰੇ ਦੇ ਸਲਾਇਸ ਵਾਲਾ ਪਾਣੀ, ਆਰਗੈਨਿਕ ਅਤੇ ਡਿਕੈਫਡ ਆਈਸਡ ਟੀ, ਹਰਬਲ ਟੀ ਵਰਗੇ ਡਰਿੰਕਸ ਪੀਓ

ਧੁੱਪ ਤੋਂ ਰਹੋ ਸੁਰੱਖਿਅਤ:

ਮਾਈਗ੍ਰੇਨ ਤੋਂ ਪੀੜਤ ਲੋਕਾਂ ਦੇ ਧੁੱਪ ’ਚ ਟਹਿਲਣ ਨਾਲ ਉਨ੍ਹਾਂ ਦੀ ਸਮੱਸਿਆ ਵਧ ਸਕਦੀ ਹੈ ਇਸੇ ਤਰ੍ਹਾਂ ਧੁੱਪ ’ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਸਕਿੱਨ ਨਾਲ ਜੁੜੀਆਂ ਕਈ ਸਮੱਸਿਆਵਾਂ ਵਧ ਸਕਦੀਆਂ ਹਨ ਇਸ ਲਈ ਧੁੱਪ ’ਚ ਨਿਕਲਣ ਤੋਂ ਬਚੋ ਜਦੋਂ ਵੀ ਬਾਹਰ ਨਿਕਲੋ ਤਾਂ ਛੱਤਰੀ, ਚਸ਼ਮਾ, ਟੋਪੀ ਅਤੇ ਦੁਪੱਟੇ ਦਾ ਇਸਤੇਮਾਲ ਕਰੋ ਇਸ ਨਾਲ ਤੁਹਾਡੀ ਸਕਿੱਨ ਧੁੱਪ ਤੋਂ ਸੁਰੱਖਿਅਤ ਰਹੇਗੀ ਸਨਸਕਰੀਨ ਦਾ ਵੀ ਇਸਤੇਮਾਲ ਗਰਮੀਆਂ ’ਚ ਜ਼ਰੂਰ ਕਰੋ

ਆਰਾਮ ਕਰੋ:

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਰਮੀਆਂ ਦੇ ਦਿਨ ਲੰਬੇ ਅਤੇ ਥਕਾਣ ਭਰੇ ਹੁੰਦੇ ਹਨ ਕਿਉਂਕਿ ਗਰਮੀਆਂ ਦੌਰਾਨ ਤੁਹਾਡਾ ਰੂਟੀਨ ਬਦਲ ਸਕਦਾ ਹੈ, ਇਹ ਮਹੱਤਵਪੂਰਨ ਹੈ ਕਿ ਥਕਾਵਟ ਤੋਂ ਬਚਣ ਲਈ ਤੁਹਾਨੂੰ ਲੋਂੜੀਦਾ ਆਰਾਮ ਮਿਲੇ ਤੁਹਾਨੂੰ ਹਰ ਰਾਤ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਤੁਹਾਨੂੰ ਰਾਤ ਦੇ ਖਾਣੇ ’ਚ ਹਲਕਾ ਖਾਣਾ ਵੀ ਖਾਣਾ ਚਾਹੀਦਾ ਤਾਂ ਕਿ ਪਾਚਣ ’ਚ ਮੱਦਦ ਮਿਲੇ ਅਤੇ ਨੀਂਦ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ

ਬੱਚਿਆਂ ਨੂੰ ਦਿਓ ਇਹ 5 ਹੈਲਦੀ ਡਰਿੰਕਸ

ਮੈਂਗੋ ਆਈਸਡ ਟੀ:

ਚੰਗੀ ਤਰ੍ਹਾਂ ਅੰਬ ਖਾਣ ਦਾ ਮੌਕਾ ਸਾਨੂੰ ਸਿਰਫ਼ ਗਰਮੀਆਂ ’ਚ ਹੀ ਮਿਲਦਾ ਹੈ ਅਜਿਹੇ ’ਚ ਜੇਕਰ ਇਹ ਤੁਹਾਡੇ ਬੱਚੇ ਦੇ ਹੈਲਦੀ ਡਰਿੰਕਸ ’ਚ ਸ਼ਾਮਲ ਹੈ, ਤਾਂ ਬੱਚੇ ਵੀ ਇਸ ਦਾ ਭਰਪੂਰ ਆਨੰਦ ਲੈਂਦੇ ਹਨ ਇਸ ਦੇ ਲਈ ਤੁਸੀਂ ਉਨ੍ਹਾਂ ਨੂੰ ਮੈਂਗੋ ਆਈਸਡ ਟੀ ਬਣਾ ਕੇ ਪਿਲਾ ਸਕਦੇ ਹੋ ਇਸ ਦੇ ਲਈ ਤੁਸੀਂ ਮੈਂਗੋ ਪਿਊਰੀ ਬਣਾ ਲਓ ਫਿਰ ਇੱਕ ਬਰਤਨ ’ਚ ਪੱਤੇ ਅਤੇ ਚੀਨੀ ਨਾਲ ਬਣੀ ਚਾਹ ਨੂੰ ਮਿਲਾਓ ਕੁਝ ਦੇਰ ਲਈ ਇਸ ਨੂੰ ਛੱਡ ਦਿਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਧੋਤੀ ਨਾ ਜਾਵੇ ਅਤੇ ਇਸ ਨੂੰ ਠੰਡਾ ਹੋਣ ਦਿਓ ਹੁਣ ਇਸ ’ਚ ਠੰਡੇ ਅੰਬ ਦੀ ਪਿਊਰੀ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ ਆਪਣੇ ਬੱਚਿਆਂ ਨੂੰ ਪਰੋਸੋ

ਮਿੱਠੀ ਜਾਂ ਨਮਕੀਨ ਲੱਸੀ:

ਲੱਸੀ ਗਰਮੀਆਂ ਦੌਰਾਨ ਹਰ ਉਮਰ ਦੇ ਲੋਕਾਂ ਲਈ ਸਭ ਤੋਂ ਵਧੀਆ ਅਤੇ ਸਰੀਰ ਨੂੰ ਠੰਡਾ ਰੱਖਣ ਲਈ ਉੱਤਮ ਪੀਣ ਵਾਲਾ ਪਦਾਰਥ ਹੈ ਇਹ ਉਨ੍ਹਾਂ ਨੂੰ ਧੁੱਪ ਤੋਂ ਬਚਾਉਣ ’ਚ ਮੱਦਦ ਕਰ ਸਕਦਾ ਹੈ ਇਸ ਦੇ ਲਈ ਤੁਸੀਂ ਮਿੱਠੀ ਜਾਂ ਨਮਕੀਨ ਲੱਸੀ ਬਣਾ ਸਕਦੇ ਹੋ ਇਸ ਨੂੰ ਘਰ ’ਚ ਬਣਾਉਣਾ ਹੀ ਬੇਹੱਦ ਆਸਾਨ ਹੁੰਦਾ ਹੈ ਲੱਸੀ ਬਣਾਉਣ ਲਈ ਤੁਸੀਂ ਗਾੜ੍ਹੀ ਦਹੀ, ਪਾਣੀ, ਨਮਕ ਜਾਂ ਖੰਡ ਲੈ ਲਓ ਜੇਕਰ ਨਮਕੀਨ ਸਵਾਦ ਵਾਲੀ ਲੱਸੀ ਚਾਹੀਦੀ, ਤਾਂ ਕਾਲੀ ਮਿਰਚ, ਅਦਰਕ ਦਾ ਰਸ, ਹਰੀ ਮਿਰਚ, ਹਰਾ ਧਨੀਆ ਅਤੇ ਕੁਝ ਕੁ ਚੁਟਕੀ ਨਮਕ ਲੈ ਲਓ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਿੱਠੀ ਜਾਂ ਨਮਕੀਨ ਲੱਸੀ ਬਣਾ ਸਕਦੇ ਹੋ

ਨਿੰਬੂ ਪਾਣੀ:

ਗਰਮੀ ਦੇ ਦਿਨਾਂ ’ਚ ਬੱਚੇ ਦੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਤੁਸੀਂ ਉਨ੍ਹਾਂ ਨੂੰ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਪਾਣੀ ਪੀਣ ਨੂੰ ਦੇ ਸਕਦੇ ਹੋ ਨਿੰਬੂ ਪਾਣੀ ਬੱਚੇ ਨੂੰ ਤੇਜ਼ ਧੁੱਪ ’ਚ ਚੱਲਦੇ ਰਹਿਣ ’ਚ ਮੱਦਦ ਕਰੇਗਾ ਇੱਕ ਗਿਲਾਸ ਪਾਣੀ ’ਚ ਅੱਧਾ ਨਿੰਬੂ ਨਿਚੋੜੋ ਅਤੇ ਉਸ ’ਚ ਇੱਕ ਚਮਚ ਸ਼ਹਿਦ ਜਾਂ ਥੋੜ੍ਹਾ ਨਮਕ ਵੀ ਪਾ ਸਕਦੇ ਹੋ ਇਸ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਜੇਕਰ ਤੁਸੀਂ ਚਾਹੋ ਤਾਂ ਇਸ ’ਚ ਬਰਫ ਦੇ ਛੋਟੇ ਟੁਕੜੇ ਵੀ ਪਾ ਸਕਦੇ ਹੋ ਇਸ ਨਾਲ ਬੱਚੇ ਨੂੰ ਠੰਡਕ ਦਾ ਅਹਿਸਾਸ ਹੁੰਦਾ ਹੈ

ਗੁਲਕੰਦ ਮਿਲਕਸ਼ੇਕ:

ਗੁਲਕੰਦ ਮਿਲਕਸ਼ੇਕ ਗਰਮੀਆਂ ’ਚ ਸਭ ਤੋਂ ਹੈਲਦੀ ਡਰਿੰਕਸ ’ਚੋਂ ਇੱਕ ਹੈ ਕਿਉਂਕਿ ਇਸ ’ਚ ਸਰੀਰ ਨੂੰ ਠੰਡਾ ਕਰਨ ਅਤੇ ਹੀਟ ਸਟਰੋਕ ਨੂੰ ਘੱਟ ਕਰਨ ਦੀ ਸਮੱਰਥਾ ਹੁੰਦੀ ਹੈ ਗੁਲਕੰਦ ਇੱਕ ਗੁਲਾਬ ਦੀਆਂ ਪੰਖੁੜੀਆਂ ਨਾਲ ਬਣਿਆ ਹੁੰਦਾ ਹੈ ਆਮ ਤੌਰ ’ਤੇ ਇਸ ਦੀ ਵਰਤੋਂ ਪਾਨ ਬਣਾਉਣ ’ਚ ਇੱਕ ਮਹੱਤਵਪੂਰਨ ਸਮੱਗਰੀ ਦੇ ਰੂਪ ’ਚ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਘਰ ਗੁਲਾਬੀ ਗੁਲਾਬ ਜਾਂ ਸਥਾਨਕ ਗੁਲਾਬ ਉਪਲੱਬਧ ਹੈ, ਤਾਂ ਗੁਲਕੰਦ ਮਿਲਕਸ਼ੇਕ ਬਣਾਉਣਾ ਬਹੁਤ ਆਸਾਨ ਹੈ, ਨਹੀਂ ਤਾਂ ਤੁਸੀਂ ਗੁਲਕੰਦ ਸਿਰਪ ਖਰੀਦ ਕੇ ਵੀ ਇਸ ਨੂੰ ਬਣਾ ਸਕਦੇ ਹੋ ਇਸ ਦੇ ਲਈ ਤੁਸੀਂ ਦੁੱਧ ਨੂੰ ਉੱਬਾਲ ਕੇ ਠੰਡਾ ਹੋਣ ਲਈ ਫਰਿੱਜ਼ ’ਚ ਰੱਖ ਦਿਓ ਕੁਝ ਦੇਰ ਬਾਅਦ ’ਚ ਇਸ ’ਚ ਗੁਲਕੰਦ ਦੀ ਚਾਸ਼ਨੀ ਪਾਓ ਅਤੇ ਮਿਲਾਓ ਉੱਪਰ ਤੋਂ ਇਸ ’ਚ ਤੁਸੀਂ ਆਈਸਕਿਊਬ ਅਤੇ ਗੁਲਾਬ ਦੇ ਪੱਤੇ ਵੀ ਪਾ ਸਕਦੇ ਹੋ ਹੁਣ ਗੁਲਕੰਦ ਮਿਲਕਸ਼ੇਕ ਬੱਚੇ ਨੂੰ ਪੀਣ ਦੇ ਲਈ ਦਿਓ

ਸਟਰਾੱਬੇਰੀ ਮਿਲਕਸ਼ੇਕ:

ਸਟਰਾੱਬੇਰੀ ਮਿਲਕਸ਼ੇਕ ਬੱਚਿਆਂ ਨੂੰ ਕਾਫ਼ੀ ਪਸੰਦ ਆਉਂਦਾ ਹੈ ਅਤੇ ਇਹ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ ਸਟਰਾੱਬੇਰੀ ’ਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਮੈਗਨੀਸ਼ੀਅਮ ਅਤੇ ਪੋਟੇਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਬੱਚਿਆਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਇਸ ਲਈ ਤੁਸੀਂ ਗਰਮੀਆਂ ’ਚ ਆਪਣੇ ਬੱਚੇ ਨੂੰ ਦੁਪਹਿਰ ਜਾਂ ਸ਼ਾਮ ਨੂੰ ਸਟਰਾੱਬੇਰੀ ਮਿਲਕਸ਼ੇਕ ਪੀਣ ਨੂੰ ਦੇ ਸਕਦੇ ਹੋ ਇਸ ’ਚ ਇੱਕ ਸਕੂਪ ਆਇਸਕਰੀਮ ਜਾਂ ਤਾਜ਼ੀ ਕਰੀਮ ਮਿਲਾ ਸਕਦੇ ਹੋ ਇਸ ਨਾਲ ਸ਼ੇਕ ਦਾ ਸਵਾਦ ਵਧ ਜਾਂਦਾ ਹੈ

ਧਿਆਨ ਰੱਖੋ

  • ਬੱਚਿਆਂ ਨੂੰ ਬਾਹਰ ਦੇ ਬਣੇ ਜੂਸ ਦਾ ਸੇਵਨ ਨਾ ਕਰਨ ਦਿਓ ਇਸ ਨਾਲ ਨੁਕਸਾਨ ਹੋ ਸਕਦਾ ਹੈ
  • ਇਸ ਤੋਂ ਇਲਾਵਾ ਗਰਮੀ ਲੱਗਣ ’ਤੇ ਬੱਚੇ ਨੂੰ ਕੋਲਡ ਡਰਿੰਕਸ ਪੀਣ ਨੂੰ ਬਿਲਕੁਲ ਨਾ ਦਿਓ ਇਸ ਨਾਲ ਉਨ੍ਹਾਂ ਦੇ ਪੇਟ ’ਚ ਗੈਸ ਬਣ ਸਕਦੀ ਹੈ
  • ਬੱਚੇ ਨੂੰ ਬਹੁਤ ਧੁੱਪ ’ਚੋਂ ਆਉਣ ’ਤੇ ਤੁਰੰਤ ਠੰਡਾ ਪੀਣ ਨੂੰ ਨਾ ਦਿਓ ਇਸ ਨਾਲ ਸਰੀਰ ’ਚ ਪ੍ਰੇਸ਼ਾਨੀ ਵਧ ਸਕਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!