74th spiritual foundation day of dera sacha sauda

ਸ਼ਰਧਾ ਦਾ ਅਨੋਖਾ ਮਹਾਂਤਪ |ਡੇਰਾ ਸੱਚਾ ਸੌਦਾ ਦਾ 74ਵਾਂ ਰੂਹਾਨੀ ਸਥਾਪਨਾ ਦਿਵਸ

ਡੇਰਾ ਸੱਚਾ ਸੌਦਾ ਦਾ 74ਵਾਂ ਰੂਹਾਨੀ ਸਥਾਪਨਾ ਦਿਵਸ ਬੀਤੀ 29 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ ਬੇਇੰਤਹਾ ਗਰਮੀ ਦੇ ਬਾਵਜ਼ੂਦ ਇਸ ਪਾਵਨ ਭੰਡਾਰੇ ’ਚ ਸ਼ਰਧਾ ਦਾ ਗਜ਼ਬ ਜਨੂੰਨ ਦੇਖਣ ਨੂੰ ਮਿਲਿਆ ਸੰਗਤ ਦੇ ਪ੍ਰੇਮ ਨਾਲ ਜਿੱਥੇ ਪੰਡਾਲ ਖਚਾਖਚ ਭਰਿਆ ਹੋਇਆ ਸੀ, ਉੱਥੇ ਡੇਰਾ ਪ੍ਰੇਮੀਆਂ ਦੇ ਚਿਹਰੇ ਭੰਡਾਰੇ ਦੀਆਂ ਖੁਸ਼ੀਆਂ ਨਾਲ ਚਮਕ ਰਹੇ ਸਨ ਗੁਰੂ ਭਗਤੀ ਦੀਆਂ ਇਹ ਤਸਵੀਰਾਂ ਅਦਭੁੱਤ, ਵਿਲੱਖਣ ਅਤੇ ਅਕਾਲਪਨਿਕ ਸਨ ਸੰਗਤ ਦਾ ਉਤਸ਼ਾਹ ਇਸ ਕਦਰ ਉੱਮੜਿਆ ਕਿ ਪ੍ਰਬੰਧਕੀ ਕਮੇਟੀ ਦੇ ਸਾਰੇ ਕੀਤੇ ਇੰਤਜ਼ਾਮ ਛੋਟੇ ਪੈਂਦੇ ਨਜ਼ਰ ਆਏ

ਪਾਵਨ ਭੰਡਾਰੇ ਦੇ ਸ਼ੁੱਭ ਵੇਲੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਪਿਆਰੀ ਸੰਗਤ ਦੇ ਨਾਂਅ 10ਵਾਂ ਰੂਹਾਨੀ ਪੱਤਰ ਭੇਜਿਆ ਗਿਆ, ਜਿਸ ਨੂੰ ਪੜ੍ਹ ਕੇ ਸੁਣਾਇਆ ਗਿਆ ਪੱਤਰ ’ਚ ਪੂਜਨੀਕ ਗੁਰੂ ਜੀ ਨੇ 139ਵੇਂ ਮਾਨਵਤਾ ਭਲਾਈ ਦੇ ਰੂਪ ’ਚ ‘ਅਨਾਥ ਮਾਤਾ-ਪਿਤਾ ਸੇਵਾ’ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨਾਥ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰੇਗੀ

ਇਸ ਦੇ ਨਾਲ ਹੀ ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਕਿਸੇ ਦੇ ਵੀ ਬਹਿਕਾਵੇ ’ਚ ਨਾ ਆਉਣ ਅਤੇ ਨਿੰਦਾ ਕਰਨ ਵਾਲਿਆਂ ਦਾ ਸੰਗ ਨਾ ਕਰਨ ਦੇ ਬਚਨ ਫਰਮਾਏ ਪਾਵਨ ਭੰਡਾਰੇ ਦਾ ਪ੍ਰੋਗਰਾਮ ਸਵੇਰੇ 10 ਵਜੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਸ਼ੁਰੂ ਹੋਇਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤਮਈ ਭਜਨਾਂ ਜ਼ਰੀਏ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਅਨਮੋਲ ਬਚਨ ਚਲਾਏ ਗਏ

Also Read :-

ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹਜ਼ਾਰਾਂ ਸਤਿਸੰਗਾਂ ਕਰਕੇ ਲੱਖਾਂ ਲੋਕਾਂ ਨੂੰ ਗੁਰੂਮੰਤਰ ਦੇ ਕੇ ਇਨਸਾਨੀਅਤ ਦੇ ਮਾਰਗ ’ਤੇ ਚੱਲਣਾ ਸਿਖਾਇਆ ਤੀਜੀ ਪਾਤਸ਼ਾਹੀ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 139 ਮਾਨਵਤਾ ਭਲਾਈ ਦੇ ਕਾਰਜਾਂ ’ਚ ਜੁਟੇ ਹੋਏ ਹਨ,

ਜਿਨ੍ਹਾਂ ’ਚ ਗਰੀਬ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇਣਾ, ਮਹਿਲਾਵਾਂ ਨੂੰ ਰੁਜ਼ਗਾਰ ’ਚ ਆਤਮਨਿਰਭਰ ਬਣਾਉਣ ਲਈ ਮੁਫ਼ਤ ਸਿਲਾਈ ਮਸ਼ੀਨਾਂ ਦੇਣਾ, ਖੂਨਦਾਨ, ਸਰੀਰਦਾਨ, ਗੁਰਦਾ ਦਾਨ, ਪੌਦੇ ਲਗਾਉਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣਾ, ਰਾਸ਼ਨ ਵੰਡਣਾ, ਅੱਖਾਂ-ਦਾਨ, ਲੋਕਾਂ ਦਾ ਨਸ਼ਾ ਛੁਡਵਾਉਣਾ ਸਮੇਤ ਕਈ ਕਾਰਜ ਸ਼ਾਮਲ ਹਨ ਦੂਜੇ ਪਾਸੇ 29 ਅਪਰੈਲ 2007 ਨੂੰ ਪੂਜਨੀਕ ਗੁਰੂ ਜੀ ਨੇ ਰੂਹਾਨੀ ਜਾਮ ਦੀ ਸ਼ੁਰੂਆਤ ਕੀਤੀ

 

 

 

 

 

 

ਸ਼ਾਹ ਸਤਿਨਾਮ ਜੀ ਧਾਮ ’ਚ ਹੋਏ ਪਾਵਨ ਭੰਡਾਰੇ ’ਚ ਪਹੁੰਚੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ ਅਤੇ ਆਦਰਯੋਗ ਡਾ. ਸ਼ਾਨ-ਏ-ਮੀਤ ਜੀ ਇੰਸਾਂ ਅਤੇ ਡੇਰਾ ਸੱਚਾ ਸੌਦਾ ਦੇ ਮੁੱਖ ਦੁਆਰ ਦੇ ਨਜ਼ਦੀਕ ਉੱਮੜੀ ਸਾਧ-ਸੰਗਤ ਦਾ ਵਿਸ਼ਾਲ ਦ੍ਰਿਸ਼

ਬੇਇੰਤਹਾ ਗਰਮੀ ਦੇ ਬਾਵਜ਼ੂਦ ਭੰਡਾਰੇ ’ਚ ਉੱਮੜੀ ਅਪਾਰ ਸਾਧ-ਸੰਗਤ
ਦੇਸ਼-ਵਿਦੇਸ਼ ’ਚ ਪ੍ਰੋਗਰਾਮ ਦਾ ਹੋਇਆ ਲਾਈਵ ਪ੍ਰਸਾਰਨ

‘ਸਾਨੂੰ ਦੇਹ ਰੂਪ ’ਚ ਦਰਸ਼ਨ ਦੇਣ…’


ਅਰਦਾਸ: ਹੇ ਪਰਮ ਪਿਤਾ ਜੀ! ਹੇ ਐੱਮਐੱਸਜੀ! ਇਸ ਵਾਰ ਸਾਡੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਲਦੀ ਆਉਣ, ਜਲਦੀ ਆਉਣ ਅਤੇ ਸਾਨੂੰ ਦੇਹ ਰੂਪ ’ਚ ਦਰਸ਼ਨ ਦੇਣ, ਜ਼ਰੂਰ ਦੇਣ ਸੰਗਤ ਨੇ ਬਿਮਾਰ ਮਰੀਜ਼ਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ

ਮਾਨਵਤਾ ਭਲਾਈ:ਦਿਸਿਆ 29 ਦਾ ਜਲਵਾ

ਸਾਧ-ਸੰਗਤ ਵੱਲੋਂ ਆਤਮ ਸਨਮਾਨ ਮੁਹਿੰਮ ਤਹਿਤ 29 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਫੂਡ ਬੈਂਕ ਮੁਹਿੰਮ ਤਹਿਤ 29 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਜਨਨੀ ਸਤਿਕਾਰ ਮੁਹਿੰਮ ਤਹਿਤ 29 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ, ਕਲਾਥ ਬੈਂਕ ਤੋਂ 29 ਜ਼ਰੂਰਤਮੰਦਾਂ ਨੂੰ ਕੱਪੜੇ, ਪੰਛੀ ਉੱਧਾਰ ਤਹਿਤ ਛੱਤਾਂ ’ਤੇ ਦਾਣਾ-ਪਾਣੀ ਦੀ ਵਿਵਸਥਾ ਲਈ 529 ਕਸੋਰੇ, 12 ਅਪੰਗਾਂ ਨੂੰ ਟਰਾਈਸਾਇਕਲਾਂ ਅਤੇ 18 ਜ਼ਰੂਰਤਮੰਦ ਪਰਿਵਾਰਾਂ ਨੂੰ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਇਸ ਮੌਕੇ ’ਤੇ ਨਵੀਂ ਸਵੇਰ ਮੁਹਿੰਮ ਤਹਿਤ ਦੋ ਭਗਤਯੋਧਾ ਵਿਆਹ ਬੰਧਨ ’ਚ ਬੱਝੇ ਦੂਜੇ ਪਾਸੇ 29 ਆਦਿਵਾਸੀ ਜੋੜਿਆਂ ਦੀਆਂ ਸ਼ਾਦੀਆਂ ਹੋਈਆਂ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੰਗਤ ਦੇ ਨਾਂਅ ਭੇਜਿਆ ਸ਼ਾਹੀ ਪੈਗ਼ਾਮ

‘ਪਰਮ ਪਿਤਾ ਜੀ ਨੇ ਸਾਨੂੰ ਤੁਹਾਡਾ ਗੁਰੂ ਬਣਾਇਆ ਸੀ, ਗੁਰੂ ਹਾਂ ਅਤੇ ਅਸੀਂ ਹੀ ਗੁਰੂ ਰਹਾਂਗੇ’

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਮਾਤਾ ਜੀ, ਸਾਧ-ਸੰਗਤ ਅਤੇ ਟਰੱਸਟ ਪ੍ਰਬੰਧਕਾਂ ਦੇ ਨਾਂਅ ਲਿਖੇ ਆਪਣੇ 10ਵੇਂ ਰੂਹਾਨੀ ਪੱਤਰ ’ਚ ਸਭ ਨੂੰ 74ਵੇਂ ਰੂਹਾਨੀ ਸਥਾਪਨਾ ਦਿਵਸ ਦੇ ਭੰਡਾਰੇ ਦੀਆਂ ਵਧਾਈਆਂ ਦਿੰਦੇ ਹੋਏ ਆਪਣਾ ਪਾਵਨ ਅਸ਼ੀਰਵਾਦ ਦਿੱਤਾ ਆਪ ਜੀ ਨੇ ਫਰਮਾਇਆ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਨੇ ਸੱਚੇ ਸੌਦੇ ਦਾ ਜੋ ਬੀਜ ਬੋਇਆ ਸੀ, ਪਰਮ ਪਿਤਾ ਸ਼ਾਹ ਸਤਿਨਾਮ ਜੀ ਨੇ ਉਸ ਨੂੰ ਸੀਂਚਿਆ ਅਤੇ ਖਾਕ ਮੀਤ ਨੂੰ ਐੱਮਐੱਸਜੀ ਬਣਾ, ਉਸ ਬੀਜ ਤੋਂ ਪੌਦਾ ਤੇ ਅੱਜ ਉਹ ਵਟ-ਵਿ੍ਰਕਸ਼ ਬਣਵਾ ਦਿੱਤਾ ਹੈ ਅਜਿਹੇ ਸਤਿਗੁਰੂ ਦਾਤਾ ਨੂੰ ਅਰਬਾਂ ਨਮਨ ਅਤੇ ਪ੍ਰਾਰਥਨਾ ਹੈ

ਕਿ ਉਹ ਖੁਦ ਐੱਮਐੱਸਜੀ ਦੇ ਰੂਪ ’ਚ, ‘ਮੀਤ’ ’ਚ ਰਹਿ ਕੇ ਇਸ ਵਿ੍ਰਕਸ਼ ਨੂੰ ਸਦਾ ਹਰਿਆ-ਭਰਿਆ ਰੱਖਣ’ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਪਰਮ ਪਿਤਾ ਜੀ ਨੇ ਸਾਨੂੰ ਤੁਹਾਡਾ ਗੁਰੂ ਬਣਾਇਆ ਸੀ, ਗੁਰੂ ਹਾਂ ਅਤੇ ਅਸੀਂ ਹੀ ਗੁਰੂ ਰਹਾਂਗੇ ਕਿਸੇ ਦੇ ਵੀ ਬਹਿਕਾਵੇ ’ਚ ਤੁਸੀਂ ਨਾ ਆਇਆ ਕਰੋ ਬਚਨ ਸਿਰਫ਼ ਅਤੇ ਸਿਰਫ਼ ਗੁਰੂ ਦੇ ਹੀ ਹੁੰਦੇ ਹਨ ਬਾਕੀ ਸਭ ਦੀਆਂ ਤਾਂ ਸਿਰਫ਼ ਗੱਲਾਂ ਹੁੰਦੀਆਂ ਹਨ ਗੁਰੂ ਬਚਨ ਗੁਰੂ ਦਾ ਸਤਿਗੁਰੂ ਜੀ ਹੁਕਮ ਦੇ ਕੇ ਕਰਵਾਉਂਦੇ ਹਨ, ਨਾ ਕਿ ਗੁਰੂ ਕਿਸੇ ਵੀ ਬੰਦੇ ਦੇ ਕਹਿਣੇ ’ਤੇ ਕਰਦੇ ਹਨ ਵੱਖ-ਵੱਖ ਸੂਬਿਆਂ ’ਚ ਭੰਡਾਰਾ (ਨਾਮ-ਚਰਚਾ) ਮਨਾਇਆ ਹੈ, ਸਤਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਬਖ਼ਸ਼ਣ ਜੋ ਸੇਵਾਦਾਰ ਲਗਾਤਾਰ ਵੱਖ-ਵੱਖ ਆਸ਼ਰਮਾਂ (ਸੱਚਾ ਸੌਦਾ) ’ਚ ਜਾ ਕੇ ਸੇਵਾ ਕਰਦੇ ਹਨ ਹਰ ਵਾਰ ਉਨ੍ਹਾਂ ਦੀ ਵੱਖ-ਵੱਖ ਜਾਇਜ਼ ਮੰਗ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਸਤਿਗੁਰੂ ਜੀ ਨੂੰ ਇਹ ਵੀ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਸਭ ਦੀ, ਸਭ ਤੋਂ ਵੱਡੀ ਮੰਗ ਵੀ ਜਲਦ ਤੋਂ ਜਲਦ ਪੂਰੀ ਕਰਨ ਜੀ ਪੂਜਨੀਕ ਗੁਰੂ ਜੀ ਨੇ ਸੁਚੇਤ ਕਰਦੇ ਹੋਏ

ਅੱਗੇ ਫਰਮਾਇਆ ਕਿ ਤੁਹਾਨੂੰ ਸਭ ਨੂੰ ਇੱਕ ਗੱਲ ਬਹੁਤ ਵਾਰ ਸਮਝਾਈ ਹੈ ਕਿ ਆਪਣੇ ਗੁਰੂ ਦੇ ਹੀ ਬਚਨ ਸੁਣੋ ਅਤੇ ਮੰਨੋ ਤਾਂ ਕਿ ਤੁਸੀਂ ਜਿਉਂਦੇ ਜੀਅ ਗ਼ਮ, ਦੁੱਖ, ਚਿੰਤਾ ਅਤੇ ਰੋਗਾਂ ਤੋਂ ਮੌਕਸ਼ ਪ੍ਰਾਪਤ ਕਰੋ ਅਤੇ ਮਰਨ ਉਪਰੰਤ ਆਵਾਗਮਨ ਤੋਂ ਵੀ ਮੌਕਸ਼ ਮਿਲੇ ਚੰਗੇ ਲੋਕਾਂ ਦਾ ਸੰਗ ਅਤੇ ਨਿਹਸਵਾਰਥ ਭਾਵਨਾ ਨਾਲ ਪਿਆਰ ਪ੍ਰੇਮ ਕਰੋ ਜੋ ਕਿਸੇ ਦੀ ਵੀ ਨਿੰਦਾ ਕਰਦਾ ਹੈ, ਨਾ ਤਾਂ ਉਸ ਦੀ ਗੱਲ ਸੁਣੋ ਅਤੇ ਨਾ ਹੀ ਉਸ ਦੀਆਂ ਗੱਲਾਂ ’ਚ ਹਾਂ ’ਚ ਹਾਂ ਮਿਲਾਓ ਹਮਾਰੇ ਕਰੋੜੋਂ ਬੱਚੋ ਸੁਣੋ ਪਿਆਰੇ-2, ਦਿਲ ਕੇ ਟੁਕੜੇ ਅੱਖੀਓਂ ਕੇ ਤਾਰੇ ਗੁਰੂ ਕੀ ਸੁਣੋਗੇ ਤੋ ਗੰਦ ਕੀ ਨਹੀਂ ਤੁਮ, ‘ਸ਼ਹਿਦ ਵਾਲੀ ਬਣੋਗੇ’ ਮੱਖੀਆਂ ਸਾਰੇ’ ਇਸ ਪਾਵਨ ਭੰਡਾਰੇ ਦੇ ਦਿਨ ਅਸੀਂ ਆਪਣੇ ‘ਬਚਨਾਂ’ ਨਾਲ ਤੁਹਾਡੇ ਸਭ ਦੇ ਸਿਰ ’ਤੇ ਆਪਣਾ (ਅਸ਼ੀਰਵਾਦ ਦੇ ਰੂਪ ’ਚ) ਹੱਥ ਰੱਖ ਰਹੇ ਹਾਂ

139ਵਾਂ ਮਾਨਵਤਾ ਭਲਾਈ ਕਾਰਜ ਹੁਣ ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣੇਗੀ ਸਾਧ-ਸੰਗਤ

ਮਾਨਵਤਾ ਭਲਾਈ ਕਾਰਜਾਂ ’ਚ ਵੈਸੇ ਡੇਰਾ ਸੱਚਾ ਸੌਦਾ ਦਾ ਕੋਈ ਸਾਨੀ ਨਹੀਂ ਹੈ ਪਰ ਹੁਣ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬੇਸਹਾਰਾ ਅਤੇ ਅਨਾਥ ਬਜ਼ੁਰਗਾਂ ਦੀ ਸੰਭਾਲ ਦਾ ਜ਼ਿੰਮਾ ਵੀ ਉਠਾਏਗੀ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਹਾਨੀ ਪੱਤਰ ’ਚ ਸਾਧ-ਸੰਗਤ ਨੂੰ ਨਵੇਂ ਸੇਵਾ ਕਾਰਜਾਂ ਦੇ ਰੂਪ ’ਚ ਅਨਾਥ ਮਾਤਾ-ਪਿਤਾ ਸੇਵਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਗਈ, ਜਿਸ ਨੂੰ ਸਾਧ-ਸੰਗਤ ਨੇ ਖੁਸ਼ੀ-ਖੁਸ਼ੀ ਹੱਥ ਉੱਪਰ ਉਠਾ ਕੇ ਸਵੀਕਾਰ ਕਰ ਲਿਆ ਡੇਰਾ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਨ੍ਹਾਂ ਬਜ਼ੁਰਗਾਂ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਹੈ ਜਾਂ ਘਰ ’ਚ ਉਨ੍ਹਾਂ ਦੀ ਸਾਰ-ਸੰਭਾਲ ਕਰਨ ਵਾਲਾ ਕੋਈ ਨਹੀਂ ਹੈ, ਅਜਿਹੇ ਬਜ਼ੁਰਗਾਂ ਦਾ ਹੁਣ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਹਾਰਾ ਬਣੇਗੀ ਇਸ ਦੇ ਲਈ ਬਕਾਇਦਾ ਬਲਾਕ ਵਾਈਜ਼ ਸਰਵੇ ਕੀਤਾ ਜਾਏਗਾ

60ਕੁਇੰਟਲ ਬੂੰਦੀ ਦਾ ਪ੍ਰਸ਼ਾਦ 600 ਮਣ ਆਟੇ ਨਾਲ ਤਿਆਰ ਹੋਇਆ ਲੰਗਰ

ਭੰਡਾਰੇ ਦੇ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਲਈ ਲੰਗਰ ਭੋਜਨ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ ਲਾਂਗਰੀ ਕਾਲਾ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਸੰਗਤ ਲਈ ਭੋਜਨ-ਲੰਗਰ ਬਣਾਉਣ ਲਈ ਇੱਕ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ

ਉਨ੍ਹਾਂ ਦੱਸਿਆ ਕਿ ਪ੍ਰਸ਼ਾਦ ਦੇ ਤੌਰ ’ਤੇ 60 ਕੁਇੰਟਲ ਬੂੰਦੀ ਤਿਆਰ ਕੀਤੀ ਗਈ ਸੀ

ਦੂਜੇ ਪਾਸੇ 50 ਕੁਇੰਟਲ ਸੁੱਕੀਆਂ ਦਾਲਾਂ ਤੋਂ ਮਿਸ਼ਰਤ ਦਾਲਾ ਬਣਾਇਆ ਗਿਆ ਅਤੇ

600 ਮਣ ਆਟੇ ਤੋਂ ਲੰਗਰ ਤਿਆਰ ਕੀਤਾ ਗਿਆ ਕਰੀਬ 5000 ਹਜ਼ਾਰ ਸੇਵਾਦਾਰਾਂ ਨੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੁਝ ਹੀ ਸਮੇਂ ’ਚ ਸੰਗਤ ਨੂੰ ਲੰਗਰ-ਭੋਜਨ ਛਕਾ ਦਿੱਤਾ

15 ਮਿੰਟਾਂ ’ਚ ਹਰ ਵਿਅਕਤੀ ਤੱਕ ਪਹੁੰਚ ਰਿਹਾ ਸੀ ਠੰਡਾ ਪਾਣੀ

ਗਰਮੀ ਦੇ ਮੌਸਮ ਦੇ ਮੱਦੇਨਜ਼ਰ ਡੇਰਾ ਪ੍ਰਬੰਧਨ ਵੱਲੋਂ ਵੀ ਸੰਗਤ ਦੀ ਸੁਵਿਧਾ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ ਸੇਵਾਦਾਰਾਂ ਦੀ ਪੂਰੀ ਟੀਮ ਐਨੀ ਫੁਰਤੀ ਨਾਲ ਕੰਮ ਕਰ ਰਹੀ ਸੀ ਕਿ ਪੰਡਾਲ ’ਚ ਬੈਠੇ ਹਰ ਵਿਅਕਤੀ ਤੱਕ 15 ਮਿੰਟਾਂ ਦੇ ਅੰਤਰਾਲ ’ਚ ਠੰਡਾ ਜਲ ਪਹੁੰਚ ਰਿਹਾ ਸੀ ਦੂਜੇ ਪਾਸੇ ਮੁੱਖ ਗੇਟ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਟ੍ਰੈਫਿਕ ਪੰਡਾਲਾਂ ’ਚ ਵੀ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਸੀ

ਪਾਣੀ ਸੰਮਤੀ ਦੇ ਇੰਚਾਰਜ ਰਿੰਕੂ ਇੰਸਾਂ ਨੇ ਦੱਸਿਆ ਕਿ ਸੰਗਤ ਲਈ ਜਗ੍ਹਾ-ਜਗ੍ਹਾ ਛਬੀਲਾਂ ਲਗਾਈਆਂ ਹੋਈਆਂ ਸਨ ਸੇਵਾਦਾਰ ਪੂਰੇ ਪ੍ਰੇਮ ਅਤੇ ਸਤਿਕਾਰ ਭਾਵ ਨਾਲ ਸਾਧ-ਸੰਗਤ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾ ਰਹੇ ਸਨ

ਟ੍ਰੈਫਿਕ ਵਿਵਸਥਾ

ਭੰਡਾਰੇ ’ਤੇ ਸੇਵਾਦਾਰਾਂ ਨੇ ਹੀ ਟ੍ਰੈਫਿਕ ਵਿਵਸਥਾ ਵੀ ਬਾਖੂਬੀ ਸੰਭਾਲੀ ਨੌਜਵਾਨ ਸੇਵਾਦਾਰਾਂ ਨੇ ਵਾਹਨਾਂ ਦੀ ਇਸ ਤਰ੍ਹਾਂ ਨਾਲ ਵਿਵਸਥਾ ਕੀਤੀ ਕਿ ਟ੍ਰੈਫਿਕ ਪੰਡਾਲਾਂ ’ਚ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਝੱਲਣੀ ਪਈ ਹਾਲਾਂਕਿ ਸਾਧ-ਸੰਗਤ ਦੇ ਜੋਸ਼ ਦੇ ਅੱਗੇ ਟ੍ਰੈਫਿਕ ਗਰਾਊਂਡ ਵੀ ਛੋਟੇ ਪੈਂਦੇ ਨਜ਼ਰ ਆਏ

ਡਾਕਟਰੀ ਸੁਵਿਧਾ: 3 ਐਂਬੂਲੈਂਸਾਂ ਰਹੀਆਂ ਤੈਨਾਤ, ਵੰਡੇ ਮਾਸਕ

ਸਾਧ-ਸੰਗਤ ਦੀ ਸਿਹਤ ਦੇ ਮੱਦੇਨਜ਼ਰ ਮੈਡੀਕਲ ਟੀਮਾਂ ਨਿਯੁਕਤ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਮਾਹਿਰ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੇ ਨਾਲ-ਨਾਲ ਬਲਾਕਾਂ ਤੋਂ ਆਏ ਡਾਕਟਰਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਡਾ. ਬਾਲ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਭਾਰੀ ਇਕੱਠ ਨੂੰ ਦੇਖਦੇ ਹੋਏ 3 ਐਂਬੂਲੈਂਸਾਂ ਦੋ ਦਿਨ ਲਗਾਤਾਰ ਤੈਨਾਤ ਰਹੀਆਂ, ਪੁਰਸ਼ ਅਤੇ ਮਹਿਲਾ ਪੰਡਾਲਾਂ ’ਚ 25-25 ਮੈਡੀਕਲ ਸਟਾਲ ਲਗਾਏ ਗਏ ਸਨ ਮਾਸਕ ਵੀ ਵੰਡੇ ਗਏ ਤਾਂ ਕਿ ਸੰਕਰਮਣ ਫੈਲਣ ਦਾ ਸ਼ੱਕ ਨਾ ਰਹੇ

ਗੁਰੂ ਦਾ ਇੱਕ ਸ਼ਬਦ ਹੀ ਮਾਲਕ ਨਾਲ ਮਿਲਾ ਸਕਦਾ ਹੈ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਇਹ ਭੰਡਾਰਾ ਸਾਈਂ ਮਸਤਾਨਾ ਜੀ ਦੇ ਰਹਿਮੋ-ਕਰਮ ਦਾ ਇੱਕ ਨਜ਼ਾਰਾ ਹੈ ਇਹ ਭੰਡਾਰਾ ਕਰੋੜਾਂ ਲੋਕਾਂ ਦਾ ਕਰ ਚੁੱਕਿਆ ਪਾਰ ਉਤਾਰਾ ਹੈ ਅਤੇ ਇਹ ਭੰਡਾਰਾ ਸਾਨੂੰ ਅਜ਼ੀਜ਼ ਜਾਨ ਤੋਂ ਵੀ ਪਿਆਰਾ ਹੈ ਇਹ ਉਹ ਦਿਨ ਹੈ ਜਿਸ ਦਿਨ ਸੱਚਾ ਸੌਦਾ ਸਭ ਦੇ ਸਾਹਮਣੇ ਆਇਆ 29 ਅਪਰੈਲ 1948 ਦਾ ਉਹ ਦਿਨ ਸਾਈਂ ਦਾਤਾ, ਰਹਿਬਰ, ਮਾਲਕ ਸ਼ਾਹ ਮਸਤਾਨਾ ਜੀ ਨੇ ਸਰਸਾ ’ਚ ਆਪਣਾ ਧਾਮ ਬਣਾਇਆ ਅਤੇ ਸਭ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਨਾਲ ਮਿਲਣ ਦਾ ਬੜਾ ਆਸਾਨ ਜਿਹਾ ਢੰਗ ਦੱਸਿਆ ਕਈ ਵਾਰ ਲੋਕਾਂ ਨੂੰ ਲਗਦਾ ਹੈ ਰੂਹਾਨੀਅਤ, ਸੂਫ਼ੀਅਤ ’ਚ ਜ਼ਿਆਦਾ ਪੜ੍ਹਨ ਨਾਲ ਮਾਲਕ ਜ਼ਿਆਦਾ ਖੁਸ਼ੀਆਂ ਬਖ਼ਸ਼ਦੇ ਹਨ, ਜ਼ਿਆਦਾ ਪੜ੍ਹਨ ਨਾਲ ਗਿਆਨ ਜ਼ਿਆਦਾ ਆਉਂਦਾ ਹੈ

ਇਸ ’ਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਪੜ੍ਹਨ ਨਾਲ ਗਿਆਨ ਜ਼ਿਆਦਾ ਆਉਂਦਾ ਹੈ ਪਰ ਜ਼ਿਆਦਾ ਪੜ੍ਹਨ ਨਾਲ ਮਾਲਕ ਦਾ ਪਿਆਰ ਮਿਲਦਾ ਹੈ, ਇਹ ਗਲਤ ਹੈ ਇੱਕ ਅੱਖਰ, ਇੱਕ ਸ਼ਬਦ ਮੁਰਸ਼ਿਦੇ-ਏ-ਕਾਮਿਲ ਜੇਕਰ ਦੱਸ ਦੇਣ ਅਤੇ ਮੁਰੀਦ ਉਸ ’ਤੇ ਅਮਲ ਕਰ ਲਵੇ ਤਾਂ ਉਹ ਇੱਕ ਸ਼ਬਦ ਮਾਲਕ ਨਾਲ ਪਲ ’ਚ ਮਿਲਾ ਸਕਦਾ ਹੈ ‘ਬਿਨ ਅਮਲਾਂ ਦੇ ਆਲਮਾ ਇਲਮ ਨਿਕੰਮੇ ਸਾਰੇ ਕੋਈ ਅਮਲ ਕਮਾ ਲੈ ਤੂੰ ਗਰ ਜਸ਼ ਲੈਣਾ ਏ ਸਤਿਗੁਰੂ ਦੁਆਰੇ, ਗਰ ਯਸ਼ ਲੈਣਾ ਏ ਮਾਲਕ ਦੁਆਰੇ’ ਪਵਿੱਤਰ ਗੁਰਬਾਣੀ ’ਚ ਇਸ ਬਾਰੇ ਲਿਖਿਆ ਹੈ ਪੜ੍ਹਦੇ ਰਹੋ ਦਿਨ-ਰਾਤ, ਅਗਰ ਅਮਲ ਨਹੀਂ ਕਰਦੇ ਤਾਂ ਉਸ ਨੂੰ ਪੜ੍ਹਨ ਦਾ ਕੀ ਫਾਇਦਾ ਦੁੱਧ ’ਚ ਘਿਓ ਹੈ

ਅਤੇ ਬੈਠੇ-ਬੈਠੇ ਕਹਿੰਦੇ ਰਹੋ ਕਿ ਘਿਓ ਬਾਹਰ ਆ ਜਾ, ਘਿਓ ਨਿਕਲ ਆ ਅਜ਼ੀ ਇੱਕ ਦਿਨ ਕੀ, ਦੋ-ਤਿੰਨ ਦਿਨ ਲੱਗੇ ਰਹੋ ਦੁੱਧ ਫਟ ਜਾਵੇਗਾ, ਨਾ ਦੁੱਧ ਕੰਮ ਦਾ ਨਾ ਘਿਓ ਨਿੱਕਲਿਆ ਕਿਉਂਕਿ ਤੁਸੀਂ ਪੜਿ੍ਹਆ ਹੈ, ਤੁਹਾਨੂੰ ਪਤਾ ਹੁੰਦਾ ਹੈ ਕਿ ਦੁੱਧ ’ਚ ਘਿਓ ਹੁੰਦਾ ਹੈ, ਪਰ ਅਮਲ ਕਰਨਾ ਤੁਹਾਨੂੰ ਆਉਂਦਾ ਹੀ ਨਹੀਂ ਅਤੇ ਜਿਨ੍ਹਾਂ ਨੂੰ ਅਮਲ ਕਰਨਾ ਆਉਂਦਾ ਹੈ ਉਹ ਦੁੱਧ ਨੂੰ ਨਹੀਂ ਕਹਿਣਗੇ ਘਿਓ ਨਿਕਲ ਆ ਬਲਕਿ ਉਹ ਦੁੱਧ ਨੂੰ ਜਾਗ ਲਗਾਉਣਗੇ, ਸ਼ਾਮ ਨੂੰ ਜਮਾ ਦੇਣਗੇ ਅਤੇ ਸਵੇਰੇ ਉਸ ਨੂੰ ਬਿਲੋਣਗੇ, ਉਸ ’ਚ ਮੱਖਣ ਆਵੇਗਾ, ਉਸ ਨੂੰ ਗਰਮ ਕਰਨਗੇ, ਲੱਸੀ ਵੱਖ ਅਤੇ ਘਿਓ ਵੱਖ ਹੋ ਜਾਵੇਗਾ ਇਹ ਹੈ ਅਮਲ

ਲੋਕ ਪਰੰਪਰਾਵਾਂ ਦੀ ਦਿਸੀ ਝਲਕ, ਨੱਚੀ ਸੰਗਤ

ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਨੂੰ ਲੈ ਕੇ ਸਾਧ-ਸੰਗਤ ਦਾ ਉਤਸ਼ਾਹ ਚਰਮ ’ਤੇ ਸੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਸੂਬਿਆਂ ਦੀ ਸਾਧ-ਸੰਗਤ ਆਪਣੀ-ਆਪਣੀ ਪਾਰੰਪਰਿਕ ਵੇਸਭੂਸ਼ਾ ਪਹਿਨ ਕੇ ਨੱਚਦੀ-ਗਾਉਂਦੀ ਹੋਈ ਪਾਵਨ ਭੰਡਾਰੇ ’ਚ ਪਹੁੰਚੀ ਇਸ ਤੋਂ ਪਹਿਲਾਂ 28 ਅਤੇ 29 ਅਪਰੈਲ ਦੀ ਮੱਧ ਰਾਤ ’ਚ ਬਲਾਕ ਸਰਸਾ, ਸ਼ਾਹ ਸਤਿਨਾਮ ਜੀ ਪੁਰਾ, ਕਲਿਆਣ ਨਗਰ, ਟ੍ਰਿਊ ਸੋਲ ਕੰਪਲੈਕਸ ਦੀ ਸਾਧ-ਸੰਗਤ ਨੇ ਪੰਜਾਬ ਦੀ ਲੋਕ ਪਰੰਪਰਾ ਅਨੁਸਾਰ ਜਾਗੋ ਕੱਢੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਆਸਮਾਨ ਨੂੰ ਗੁੰਜਾਏਮਾਨ ਕਰਦੇ ਹੋਏ

ਵਧਾਈ ਦਿੱਤੀ ਨਾਲ ਹੀ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਭਜਨਾਂ ‘ਯੂ ਆਰ ਦ ਲਵ ਚਾਰਜਰ’, ‘ਤੇਰਾ ਇਸ਼ਕ ਨਚਾਉਂਦਾ’, ‘ਕੇਸਰੀਆ’, ‘ਨੇਵਰ-ਐਵਰ’ ‘ਦਾਰੂ ਕੋ ਗੋਲੀ ਮਾਰੋ’, ‘ਰਾਮ-ਰਾਮ ਓ ਮੇਰੇ ਰਾਮ’ ਆਦਿ ਭਜਨਾਂ ’ਤੇ ਨੱਚਦੇ-ਝੂਮਦੇ ਹੋਏ ਸਾਧ-ਸੰਗਤ ਸ਼ਾਹ ਸਤਿਨਾਮ ਜੀ ਧਾਮ ਪਹੁੰਚੀ ਅਤੇ ਸਜਦਾ ਕੀਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!