vegetables -sachi shiksha punjabi

ਪਹਿਚਾਣੋ ਸਬਜ਼ੀਆਂ ਦੀ ਤਾਜ਼ਗੀ

ਸਬਜ਼ੀਆਂ ਦੀ ਤਾਜ਼ਗੀ ਅਤੇ ਉਨ੍ਹਾਂ ਦੀ ਗੁਣਵੱਤਾ ਦਾ ਪਤਾ ਉਨ੍ਹਾਂ ਨੂੰ ਛੂਹਣ ਨਾਲ ਨਹੀਂ ਲੱਗ ਸਕਦਾ ਇਸ ਲਈ ਜ਼ਰੂਰੀ ਹੈ ਹੇਠ ਲਿਖੀਆਂ ਗੱਲਾਂ ’ਤੇ ਗੌਰ ਕੀਤੀ ਜਾਵੇ

ਚੁਕੰਦਰ:

ਚੁਕੰਦਰ ਉਹੀ ਤਾਜ਼ੇ ਹੁੰਦੇ ਹਨ ਜੋ ਖੂਬ ਗੂੜ੍ਹੇ ਲਾਲ ਰੰਗ ਅਤੇ ਬੈਂਗਣੀ ਰੰਗਤ ਵਾਲੇ ਹੋਣ ਅਤੇ ਜਿਨ੍ਹਾਂ ਦੀ ਉੱਪਰੀ ਪਰਤ ਪਾਟੀ ਨਾ ਹੋਵੇ

ਪੱਤਾਗੋਭੀ ਅਤੇ ਫੁੱਲਗੋਭੀ:

ਗੋਭੀ ਜੋ ਛੋਟੀ, ਗੋਲ ਅਤੇ ਇੱਕਦਮ ਗੰਢੀ ਹੋਵੇ, ਉਹੀ ਸਹੀ ਹੈ ਛੋਟੇ-ਛੋਟੇ ਸੁਰਾਖਾਂ ਦਾ ਧਿਆਨ ਰੱਖੋ ਜਿਨ੍ਹਾਂ ਦਾ ਮਤਲਬ ਹੈ ਕਿ ਤੁਹਾਡੇ ਖਾਣ ਤੋਂ ਪਹਿਲਾਂ ਕੀੜੇ ਉਸਨੂੰ ਖਾ ਚੁੱਕੇ ਹਨ

ਗਾਜਰ:

ਜੋ ਗੂੜ੍ਹੀ ਕੇਸਰੀ ਰੰਗ ਦੀ ਹੋਵੇ ਅਤੇ ਜਿਸ ਦੀ ਉੱਪਰਲੀ ਪਰਤ ਬਿਨਾਂ ਵੱਟਾਂ ਦੇ ਇੱਕਦਮ ਸਾਫ ਹੋਵੇ

ਲਸਣ:

ਜਿਸ ਦੀ ਬਾਹਰੀ ਪਰਤ ਇੱਕਦਮ ਸੁੱਕੀ ਹੋਵੇ ਹੱਥ ਲਾ ਕੇ ਉਸਦੀ ਗੰਢ ਪਹਿਚਾਣੋ ਕਿ ਇੱਕਦਮ ਸਖ਼ਤ ਹੋਵੇ ਅਤੇ ਥੋੜ੍ਹੀ ਗੋਲਾਈ ਵਿਚ ਹੋਵੇ

ਖੁੰਬਾਂ:

ਜੋ ਥੋੜ੍ਹੀਆਂ ਨਰਮ ਹੋਣ ਅਤੇ ਮੰਨੋ ਇੱਕ ਹੀ ਸੱਚੇ ’ਚ ਢਲੀਆਂ ਹੋਈਆਂ ਚੀਕਨੀਆਂ ਜਿਹੀ ਹੋਣ ਧਿਆਨ ਰਹੇ ਕਿ ਉਹ ਸਾਫ ਵੀ ਹੋਣ

ਗੰਢੇ:

ਇੱਕਦਮ ਸਖ਼ਤ, ਸੁੱਕੇ ਅਤੇ ਉੱਪਰੀ ਛਿਲਕਾ ਥੋੜ੍ਹਾ ਚੀਕਣਾ ਅਤੇ ਗੁਲਾਬੀ ਰੰਗ ਵਾਲਾ ਹੋਵੇ

ਮਟਰ:

ਜਿਸ ਦੀਆਂ ਫਲੀਆਂ ਥੋੜ੍ਹੀਆਂ ਨਰਮ, ਮੁਲਾਇਮ ਹੋਣ ਅਤੇ ਉਨ੍ਹਾਂ ਦਾ ਰੰਗ ਸੁਨਹਿਰਾ ਹਰਾ ਹੋਵੇ

ਆਲੂ:

ਜੋ ਇੱਕਦਮ ਟਾਈਟ ਹੋਣ, ਉੱਪਰੀ ਸਤਹਿ ਚੀਕਣੀ ਹੋਵੇ ਟੁੱਟੀ ਹੋਈ ਚਮੜੀ ਵਾਲੇ ਨਾ ਲਓ ਅਤੇ ਨਾ ਹੀ, ਜੋ ਬਾਹਰੋਂ ਖੂਬ ਕਾਲੇ ਜਾਂ ਮਿੱਟੀ ਨਾਲ ਭਰੇ ਹੋਏ ਹੋਣ ਇਹ ਵੀ ਧਿਆਨ ਰੱਖੋ ਕਿ ਉਹ ਪੁੰਗਰੇ ਨਾ ਹੋਣ ਜਿਨ੍ਹਾਂ ਆਲੂਆਂ ਦੀ ਚਮੜੀ ਹਰੀ ਹੋਵੇ, ਉਹ ਵੀ ਨਾ ਖਰੀਦੋ

ਪਾਲਕ:

ਜਿਸ ਦੀਆਂ ਪੱਤੀਆਂ ਸਾਫ, ਕ੍ਰਿਸਪ ਅਤੇ ਗੂੜ੍ਹੇ ਹਰੇ ਰੰਗ ਦੀਆਂ ਹੋਣ ਭਾਵ ਪੀਲੀ ਪਈ ਹੋਈ ਨਾ ਹੋਵੇ ਅਤੇ ਨਾ ਹੀ ਪੱਤਿਆਂ ’ਚ ਸੁਰਾਖ਼ ਹੋਣ

ਟਮਾਟਰ:

ਜੋ ਗੋਲ ਅਤੇ ਥੋੜ੍ਹੇ ਮੋਟੇ ਹੋਣ, ਲਾਲ ਅਤੇ ਸਖ਼ਤ ਹੋਣ ਧਿਆਨ ਰਹੇ, ਉਨ੍ਹਾਂ ’ਚ ਕੋਈ ਦਾਗ ਜਾਂ ਕਾਲੇ ਨਿਸ਼ਾਨ ਨਾ ਹੋਣ ਅਤੇ ਨਾ ਹੀ ਉਹ ਪਿਲਪਿਲੇ ਹੋਣ

ਗਵਾਰੇ ਦੀਆਂ ਫਲੀਆਂ ਅਤੇ ਫਰੈਂਚ ਬੀਨਸ:

ਹਰੀਆਂ-ਹਰੀਆਂ ਕੱਚੀਆਂ ਫਲੀਆਂ ਲਓ ਹੱਥ ਲਾ ਕੇ ਟੱਚ ਕਰੋ ਜੇਕਰ ਉਨ੍ਹਾਂ ’ਚ ਬੀਜਾਂ ਦੀ ਗੋਲਾਈ ਮਹਿਸੂਸ ਹੋਵੇ ਤਾਂ ਨਾ ਲਓ

ਭਿੰਡੀ:

ਪਤਲੀਆਂ ਲੰਮੀਆਂ ਭਿੰਡੀਆਂ ਪਸੰਦ ਕਰੋ ਉਨ੍ਹਾਂ ’ਤੇ ਕਾਲੇ ਨਿਸ਼ਾਨ ਨਾ ਹੋਣ ਉਨ੍ਹਾਂ ਦੀ ਪੂਛ ਨੂੰ ਹੱਥ ਲਾ ਕੇ ਤੋੜੋ ਜੇਕਰ ਉਹ ਝੱਟ ਟੁੱਟ ਜਾਂਦੀ ਹੈ ਤਾਂ ਇੱਕਦਮ ਤਾਜ਼ਾ ਹੈ

ਤੁਰਈ:

ਉੱਪਰੀ ਛਿਲਕਾ ਬਹੁਤ ਜ਼ਿਆਦਾ ਕੰਡੇਦਾਰ ਨਾ ਹੋਵੇ ਅਤੇ ਨਾ ਹੀ ਉਨ੍ਹਾਂ ’ਤੇ ਕਾਲੇ ਨਿਸ਼ਾਨ ਹੋਣ ਜ਼ਿਆਦਾ ਮੋਟੀ ਵੀ ਨਾ ਲਓ, ਕਿਉਂਕਿ ਫਿਰ ਉਸ ਵਿਚ ਬਹੁਤ ਬੀਜ ਅਤੇ ਰੇਸ਼ੇ ਹੋਣਗੇ

ਧਨੀਆ ਪੱਤੇ ਅਤੇ ਮੇਥੀ:

ਪੱਤੇ ਮੁੁਲਾਇਮ ਅਤੇ ਹਰੇ ਹੋਣ ਪੀਲਾ ਪਿਆ ਹੋਇਆ ਨਾ ਲਓ ਨਾ ਹੀ ਮੁਰਝਾਏ ਹੋਏ ਪੱਤੇ ਲਓ, ਕਿਉਂਕਿ ਇਨ੍ਹਾਂ ’ਚ ਖੁਸ਼ਬੂ ਨਹੀਂ ਰਹੇਗੀ ਬਹੁਤ ਗਿੱਲੀਆਂ ਗੁੱਛੀਆਂ ਵੀ ਨਾ ਲਓ ਕਿਉਂਕਿ ਇਨ੍ਹਾਂ ’ਚ ਕਾਫੀ ਪਾਣੀ ਰਹੇਗਾ ਅਤੇ ਇਹ ਛੇਤੀ ਗਲ਼ ਜਾਣਗੀਆਂ ਇਨ੍ਹਾਂ ਨੂੰ ਹਮੇਸ਼ਾ ਕਾਗਜ਼ ’ਚ ਲਪੇਟ ਕੇ ਰੱਖੋ

ਨਿੰਬੂ:

ਥੋੜ੍ਹੇ ਜਿਹੇ ਵੱਡੇ ਲਓ ਜੋ ਲਿਸ਼ਕਦੇ ਹੋਣ ਅਤੇ ਉਨ੍ਹਾਂ ਦਾ ਛਿਲਕਾ ਪਤਲਾ ਹੋਵੇ ਅਤੇ ਉਨ੍ਹਾਂ ’ਤੇ ਕਾਲੇ ਨਿਸ਼ਾਨ ਨਾ ਹੋਣ

ਲੌਕੀ (ਅੱਲ):

ਲੰਮੀ ਅਤੇ ਪਤਲੀ ਲੌਕੀ ਚੁਣੋ ਜਿਸ ਦਾ ਛਿਲਕਾ ਹਲਕੇ ਹਰੇ ਰੰਗ ਦਾ ਤੇ ਥੋੜ੍ਹਾ ਚਿਕਨਾਈ ਵਾਲਾ ਹੋਵੇ

ਪਰਵਲ:

ਲੰਬਾਈ ਵਾਲੇ ਹੋਣ ਅਤੇ ਜਿਨ੍ਹਾਂ ’ਤੇ ਸੁਨਹਿਰਾ ਹਰਾ ਰੰਗ ਹੋਵੇ ਅਤੇ ਹਲਕੇ ਜਿਹੇ ਗੂੜ੍ਹੇ ਰੰਗ ਦੀ ਧਾਰੀ ਵੀ ਦਿਸਦੀ ਹੋਵੇ ਪੀਲੇ ਪਏ ਹੋਏ ਨਾ ਲਓ ਨਾ ਹੀ ਮੋਟਾਈ ਵਾਲੇ ਹੋਣ ਕਿਉਂਕਿ ਇਨ੍ਹਾਂ ਦੇ ਅੰਦਰ ਬੀਜ ਪੱਕੇ ਹੋਏ ਹੋ ਸਕਦੇ ਹਨ
-ਨਰਿੰਦਰ ਦੇਵਾਂਗਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!