do-not-let-children-play-games-much

do-not-let-children-play-games-muchਬੱਚਿਆਂ ਨੂੰ ਜ਼ਿਆਦਾ ਨਾ ਖੇਡਣ ਦਿਓ ਗੇਮ

ਬਾਹਰੀ ਗਤੀਵਿਧੀਆਂ:

ਘਰ ‘ਚ ਜੇਕਰ ਕੋਈ ਗੇਮ ਦੀ ਲਤ ਨਾਲ ਜੂਝ ਰਿਹਾ ਹੈ ਤਾਂ ਮਾਪੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਉਤਸ਼ਾਹਿਤ ਕਰਨ ਪੇਰੈਂਟਸ ਨੂੰ ਬੱਚਿਆਂ ਨੂੰ ਆਊਟਡੋਰ ਗੇਮਾਂ ਅਤੇ ਕਸਰਤ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ

ਮੋਬਾਇਲ ਅਤੇ ਇੰਟਰਨੈੱਟ ਟਾਈਮ ਨੂੰ ਤੈਅ ਕਰੋ:

ਇਹ ਸਲਾਹ ਗੇਮਿੰਗ ਲਤ ਨਾਲ ਜੂਝ ਰਹੇ ਲੋਕਾਂ ਲਈ ਕਾਫ਼ੀ ਫਾਇਦੇਮੰਦ ਹੈ, ਕਿਉਂਕਿ ਜੇ ਤੁਸੀਂ ਮੋਬਾਇਲ ਅਤੇ ਇੰਟਰਨੈੱਟ ਦਾ ਸਮਾਂ ਸੀਮਤ ਕਰ ਦਿੰਦੇ ਹੋ ਤਾਂ ਤੁਹਾਨੂੰ ਦੂਜੇ ਕੰਮਾਂ ਲਈ ਵੀ ਸਮਾਂ ਮਿਲਦਾ ਹੈ ਆਪਣੇ ਮੋਬਾਇਲ ਅਤੇ ਇੰਟਰਨੈੱਟ ਸਮੇਂ ਨੂੰ ਫਿਕਸ ਕਰ ਦਿਓ

ਇੱਛਾਵਾਂ ‘ਤੇ ਧਿਆਨ ਦਿਓ:

ਲਗਾਤਾਰ ਗੇਮ ਖੇਡਦੇ ਰਹਿਣ ਦੀ ਆਦਤ ਕਾਰਨ ਵਿਅਕਤੀ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦਾ ਹੈ, ਜਦਕਿ ਇਹ ਚੀਜ਼ ਤੁਹਾਨੂੰ ਗੇਮਿੰਗ ਡਿਸਆਰਡਰ ਤੋਂ ਬਚਾ ਸਕਦੀ ਹੈ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਉਨ੍ਹਾਂ ਪੁਰਾਣੀਆਂ ਪਸੰਦੀਦਾ ਚੀਜ਼ਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ

ਬੱਚਿਆਂ ਦੀਆਂ ਹਰਕਤਾਂ ਨੂੰ ਪੇਰੈਂਟਸ ਮਾੱਨੀਟਰ ਕਰਨ:

ਪੇਰੈਂਟਸ ਲਈ ਬੱਚਿਆਂ ਦੀਆਂ ਹਰਕਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਆਮ ਤੌਰ ‘ਤੇ ਘੱਟ ਉਮਰ ਦੇ ਬੱਚਿਆਂ ਕੋਲ ਫੋਨ ਨਹੀਂ ਹੁੰਦਾ ਹੈ, ਪਰ ਉਹ ਮਾਤਾ-ਪਿਤਾ ਦੀ ਡਿਵਾਇਸ ਦੀ ਵਰਤੋਂ ਕਰਦੇ ਹਨ ਇਸ ਮਾਮਲੇ ‘ਚ ਤਾਂ ਤੁਸੀਂ ਕਾਫ਼ੀ ਹੱਦ ਤੱਕ ਉਨ੍ਹਾਂ ਦੀ ਐਕਟੀਵਿਟੀਜ਼ ਨੂੰ ਦੇਖ ਸਕਦੇ ਹੋ, ਪਰ ਨਿੱਜੀ ਮੋਬਾਇਲ ਫੋਨ ਰੱਖਣ ਵਾਲੇ ਬੱਚਿਆਂ ਦੇ ਮਾਮਲੇ ‘ਚ ਇਹ ਮੁਸ਼ਕਲ ਹੋ ਜਾਂਦਾ ਹੈ ਅਜਿਹੇ ‘ਚ ਮਾਪੇ ਉਨ੍ਹਾਂ ਦੀਆਂ ਆੱਨ-ਲਾਈਨ ਗਤੀਵਿਧੀਆਂ ਦੀ ਜਾਂਚ ਕਰਦੇ ਰਹਿਣ ਮਾੱਨੀਟਰ ਕਰਨ ਕਿ ਬੱਚਾ ਸਕ੍ਰੀਨ ‘ਤੇ ਜ਼ਿਆਦਾ ਸਮਾਂ ਕਿੱਥੇ ਗੁਜ਼ਾਰ ਰਿਹਾ ਹੈ

-ਐਕਸਪਰਟਾਂ ਦੀ ਸਲਾਹ ਲਓ:

ਜੇਕਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕੋਈ ਵਿਅਕਤੀ ਗੇਮਿੰਗ ਦੀ ਲਤ ਨਾਲ ਨਹੀਂ ਉੱਭਰ ਪਾ ਰਿਹਾ ਹੈ ਤਾਂ ਤੁਸੀਂ ਐਕਸਪਰਟਾਂ ਦੀ ਸਲਾਹ ਲਓ ਮੈਨਟਲ ਹੈਲਥ ਐਕਸਪਰਟਾਂ ਅਨੁਸਾਰ ਅਜਿਹੇ ਮਾਮਲਿਆਂ ‘ਚ ਸਾਈਕੋਥੈਰੇਪੀ ਬਿਹਤਰ ਕੰਮ ਕਰਦੀ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!