effect-of-increased-screen-time-on-childrens-health-amid-lockdown

ਘੰਟਿਆਂ ਤੱਕ ਮੋਬਾਇਲ ‘ਤੇ ਪੜ੍ਹਾਈ ਨਾਲ ਬੱਚਿਆਂ ਨੂੰ ਹੋ ਸਕਦਾ ਹੈ ਦ੍ਰਿਸ਼ਟੀ-ਰੋਗ

ਮਾਰਚ ਦੇ ਦੂਜੇ ਹਫ਼ਤੇ ਤੋਂ ਦੇਸ਼ਭਰ ‘ਚ ਸਕੂਲ ਅਤੇ ਕਾਲਜ ਬੰਦ ਹਨ ਹਾਲਾਂਕਿ ਹੁਣ ਤੱਕ ਕੋਈ ਪੱਕਾ ਨਹੀਂ ਹੈ ਕਿ ਸਕੂਲ ਫਿਰ ਤੋਂ ਕਦੋਂ ਖੁੱਲ੍ਹਣਗੇ ਸਪੱਸ਼ਟ ਹੈ ਕਿ ਵਰਤਮਾਨ ਸਿੱਖਿਆ ਪੱਧਰ ਪਰੰਪਰਿਕ ਰੂਪ ਨਾਲ ਸਥਾਪਿਤ ਮਾਨਦੰਡਾਂ ਦੇ ਆਧਾਰ ‘ਤੇ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਤਦ ਨੀਤੀ ਘਾੜਿਆਂ ਨੇ ਇਸ ਦੇ ਦੁਰਗਾਮੀ ਅਸਰ ਦਾ ਅਨੁਮਾਨ ਲਾ ਲਿਆ ਸੀ ਅਤੇ ਬਦਲਵੇਂ ਮਾਡਲ ‘ਤੇ ਕਾਫੀ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਡਿਜ਼ੀਟਲ ਸਵਰੂਪ ਨੂੰ ਮਾਨਤਾ ਦਿੱਤੀ ਗਈ ਹੈ

ਕਲਾਸ ‘ਚ ਆਹਮਣੇ-ਸਾਹਮਣੇ ਦੀ ਥਾਂ ‘ਤੇ ਇੰਟਰਨੈਟ, ਮੋਬਾਇਲ, ਲੈਪਟਾਪ ਆਦਿ ਤੇ ਆਭਾਸੀ ਕਲਾਸਾਂ ਨੇ ਲੈ ਲਈ ਹੈ ਜੂਮ, ਸਿਸਕੋ ਵੈੱਬ ਐਕਸ, ਗੁਗਲ ਕਲਾਸਰੂਮ, ਟੀਸੀਐੱਸ ਆਇਨ ਡਿਜ਼ੀਟਲ ਕਲਾਸ ਰੂਮ ਆਦਿ ਨੇ ਪ੍ਰਸਿੱਧੀ ਦੇ ਆਧਾਰ ‘ਤੇ ਸਿੱਖਿਆ ਜਗਤ ‘ਚ ਆਪਣਾ-ਆਪਣਾ ਸਥਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਦੂਜੇ ਪਾਸੇ ਘੰਟਿਆਂ ਮੋਬਾਇਲ ‘ਤੇ ਆੱਨ-ਲਾਇਨ ਪੜ੍ਹਾਈ ਕਰਨ ਨਾਲ ਬੱਚਿਆਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ ਇਸ ਨਾਲ ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਸਪਾਇਨ ‘ਚ ਦਿੱਕਤ ਵੀ ਆ ਸਕਦੀ ਹੈ ਇਸ ਲਈ ਆਨ-ਲਾਇਨ ਹੋਮਵਰਕ ਪੂਰਾ ਕਰਵਾਉਣ ਲਈ ਮਾਪਿਆਂ ਨੂੰ ਵੀ ਅਲਰਟ ਰਹਿਣ ਦੀ ਜ਼ਰੂਰਤ ਹੈ

Also Read :-

ਸਿਹਤ ‘ਤੇ ਪੈਣ ਵਾਲੇ ਪ੍ਰਭਾਵ:

ਸੁੱਕ ਸਕਦਾ ਹੈ ਅੱਖਾਂ ਦਾ ਪਾਣੀ:

ਅੱਖਾਂ ਦੇ ਰੋਗ ਦੇ ਮਾਹਿਰ ਡਾ. ਸ਼ਰਦ ਕੁਸ਼ਵਾਹਾ ਮੁਤਾਬਕ, ਮੋਬਾਇਲ ‘ਤੇ ਲਗਾਤਾਰ ਪੜ੍ਹਾਈ ਕਰਵਾਉਣਾ ਗਲਤ ਹੈ ਇਸ ਨਾਲ ਬੱਚਿਆਂ ਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਸਕਦਾ ਹੈ ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀਆਂ ਅੱਖਾਂ ਕਮਜੋਰ ਹਨ ਉਨ੍ਹਾਂ ਨੂੰ ਸਿਰਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ ਉਨ੍ਹਾਂ ਨੇ ਦੱਸਿਆ ਕਿ ਅਜਿਹੇ ‘ਚ ਬੱਚਿਆਂ ਦੀਆਂ ਅੱਖਾਂ ਤੋਂ ਹਰ 5 ਮਿੰਟ ਬਾਅਦ ਮੋਬਾਇਲ ਦੂਰ ਕਰ ਦਿਓ ਅਤੇ ਡਾਕਟਰ ਦੀ ਸਲਾਹ ਨਾਲ ਉਨ੍ਹਾਂ ਦੀਆਂ ਅੱਖਾਂ ‘ਚ ਆਈ ਡਰਾੱਪ ਪਾਓ

ਲੰਬਾਈ ‘ਤੇ ਪੈ ਸਕਦਾ ਹੈ ਅਸਰ:

ਮਾਪੇ ਆਨ-ਲਾਇਨ ਪੜ੍ਹਾਈ ਕਰਵਾਉਂਦੇ ਸਮੇਂ ਬੱਚਿਆਂ ਦੇ ਬੈਠਣ ‘ਤੇ ਧਿਆਨ ਦੇਣ ਜ਼ਿਆਦਾ ਦੇਰ ਝੁੱਕ ਕੇ ਬੈਠਣ ਨਾਲ ਸਭ ਤੋਂ ਵੱਡਾ ਅਸਰ ਉਨ੍ਹਾਂ ਦੀ ਲੰਬਾਈ ‘ਤੇ ਪੈ ਸਕਦਾ ਹੈ ਨਾਲ ਹੀ ਗਰਦਨ, ਕਮਰ ‘ਚ ਦਰਦ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਸਪਾਇਨ ‘ਚ ਵੀ ਦਿੱਕਤ ਆ ਸਕਦੀ ਹੈ ਇਸ ਲਈ ਪੜ੍ਹਦੇ ਸਮੇਂ ਥੋੜ੍ਹੀ-ਥੋੜ੍ਹੀ ਦੇਰ ‘ਚ ਮੋਬਾਇਲ ਵੱਖ ਰੱਖ ਦਿਓ ਅਤੇ ਥੋੜ੍ਹੀ ਦੇਰ ਵਾੱਕ ਕਰੋ

ਥਕਾਨ ਅਤੇ ਕਮਜ਼ੋਰੀ ਨਾਲ ਬੱਚੇ ਹੋਣਗੇ ਚਿੜਚਿੜੇ:

ਬੱਚਿਆਂ ਦੀ ਫਿਟਨੈੱਸ ਨੂੰ ਧਿਆਨ ‘ਚ ਰੱਖਦੇ ਹੋਏ ਮੋਬਾਇਲ ਦਾ ਇਸਤੇਮਾਲ ਜ਼ਿਆਦਾ ਕਰਨ ਨਾਲ ਬੱਚਿਆਂ ‘ਚ ਥਕਾਨ ਅਤੇ ਕਮਜੋਰੀ ਆਏਗੀ ਇਸ ਨਾਲ ਉਨ੍ਹਾਂ ‘ਚ ਸਾਰਾ ਦਿਨ ਚਿੜਚਿੜਾਪਣ ਬਣਿਆ ਰਹੇਗਾ ਅਤੇ ਆਲਸ ਵੀ ਰਹੇਗਾ ਉਨ੍ਹਾਂ ਨੇ ਦੱਸਿਆ ਕਿ ਮੋਬਾਇਲ ਤੋਂ ਬਿਹਤਰ ਹੋਵੇਗਾ ਕਿ ਮਾਪੇ ਡੈਸਕਟਾੱਪ ‘ਤੇ ਪੜ੍ਹਾਈ ਕਰਵਾਉਣ

ਐਕਸਟਰਾ ਐਕਟਵਿਟੀ ‘ਚ ਸ਼ਾਮਲ ਹੋਣ ਬੱਚੇ:

ਆਨ-ਲਾਇਨ ਸਟੱਡੀ ਦਾ ਬਦਲ ਪੂਰੀ ਤਰ੍ਹਾਂ ਸਹੀ ਨਹੀਂ ਹੈ ਜਿੰਨਾ ਇਹ ਲਾਭਦਾਇਕ ਹੈ ਓਨਾ ਹੀ ਖਤਰਨਾਕ ਵੀ ਹੈ ਉਨ੍ਹਾਂ ਨੇ ਦੱਸਿਆ ਕਿ ਆਨ-ਲਾਇਨ ਪੜ੍ਹਾਈ ਤੋਂ ਚੰਗਾ ਹੈ ਬੱਚੇ ਟੀਵੀ ‘ਤੇ ਰਾਮਾਇਣ ਸਮੇਤ ਹੋਰ ਧਾਰਮਿਕ ਪ੍ਰੋਗਰਾਮਾਂ ਨਾਲ ਚੰਗੀਆਂ ਗੱਲਾਂ ਸਿੱਖਣ ਅਤੇ ਐਕਸਟਰਾ ਐਕਟਵਿਟੀ ਕਰਨ

ਪੌਸ਼ਟਿਕ ਆਹਾਰ ਲੈਂਦੇ ਰਹਿਣ:

ਬੱਚਿਆਂ ਦੇ ਆਹਾਰ ‘ਚ ਪੌਸ਼ਟਿਕ ਚੀਜ਼ਾਂ ਜਿਸ ‘ਚ ਵਿਟਾਮਿਨ-ਏ ਅਤੇ ਸੀ ਹੋਣ ਉਨ੍ਹਾਂ ਨੂੰ ਖੁਵਾਓ ਜਿਵੇਂ ਆਂਵਲਾ, ਗਾਜਰ, ਪਾਲਕ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖੁਵਾਉਣ ਨਾਲ ਹੀ ਉਨ੍ਹਾਂ ਨੂੰ ਬਾਦਾਮ, ਪਿਸਤਾ ਵਰਗੇ ਕੁਝ ਸੁੱਕੇ ਮੇਵੇ ਵੀ ਜ਼ਰੂਰ ਖੁਵਾਉਣ ਕੁਝ ਜ਼ਰੂਰੀ ਘਰੇਲੂ ਨੁਸਖੇ ਜਿਵੇਂ ਗ੍ਰੀਨ ਟੀ ਜਾਂ ਸਾਧਾਰਨ ਟੀ-ਬੈਗ ਨੂੰ ਕੁਝ ਦੇਰ ਦੇ ਲਈ ਫਰਿੱਜ਼ ‘ਚ ਰੱਖ ਕੇ ਠੰਡਾ ਕਰ ਲੈਣ ਅਤੇ ਫਿਰ ਇਸ ਨੂੰ ਪਾਣੀ ‘ਚ ਡੁਬੋ ਕੇ ਨਿਚੋੜਕੇ ਬੱਚਿਆਂ ਦੀਆਂ ਅੱਖਾਂ ‘ਤੇ ਰੱਖਣ ਅਜਿਹਾ ਕਰਨ ਨਾਲ ਉਸ ਨੂੰ ਠੰਢਕ ਮਿਲੇਗੀ ਅਤੇ ਥੱਕੀਆਂ ਹੋਈਆਂ ਅੱਖਾਂ ਨੂੰ ਆਰਾਮ ਵੀ ਮਿਲੇਗਾ

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ:

 • ਮੋਬਾਇਲ ਨੂੰ ਲੈਪਟਾੱਪ, ਡੈਸਕਟਾੱਪ ਜਾਂ ਐਲਈਡੀ ਨਾਲ ਕਨੈਕਟ ਕਰਕੇ ਪੜ੍ਹਾਈ ਕਰਵਾਓ
 • ਵਿੱਚ ਦੀ ਬੱਚਿਆਂ ਨੂੰ ਬ੍ਰੇਕ ਜ਼ਰੂਰ ਕਰਵਾਓ
 • ਮਾਪੇ ਬੱਚਿਆਂ ਦੇ ਬੈਠਣ ਦੇ ਤਰੀਕੇ ‘ਤੇ ਨਜ਼ਰ ਰੱਖਣ
 • ਚੈੱਕ ਕਰਦੇ ਰਹੋ ਕਿ ਬੱਚੇ ਕਿਤੇ ਗੇਮ ਜਾਂ ਚੈਟ ‘ਤੇ ਸਮਾਂ ਤਾਂ ਨਹੀਂ ਬਿਤਾ ਰਹੇ
 • ਆਨ-ਲਾਇਨ ਪ੍ਰਸ਼ਨ-ਉੱਤਰ ਨੂੰ ਕਾਪੀ ‘ਤੇ ਲਿਖਵਾ ਕੇ ਕਰਵਾਓ ਕੰਮ

ਬੱਚਿਆਂ ਨੂੰ ਘਰ ਹੀ ਪੜ੍ਹਾਉਣ ਮਾਪੇ

ਬਾਲ ਸੁਰੱਖਿਆ ਕਮਿਸ਼ਨ ਦੀ ਮੈਂਬਰ ਡਾ. ਸੁਚਿਤਾ ਚਤੁਰਵੈਦੀ ਨੇ ਦੱਸਿਆ ਕਿ ਮੋਬਾਇਲ ‘ਤੇ ਆਨ-ਲਾਇਨ ਪੜ੍ਹਾਈ ਨੂੰ ਲੈ ਕੇ ਕਈ ਸਮੱਸਿਆਵਾਂ ਹਨ ਜ਼ਰੂਰੀ ਨਹੀਂ ਕਿ ਹਰ ਘਰ ‘ਚ ਕਈ ਐਂਡਰਾਇਡ ਫੋਨ ਹੋਣ ਨੈੱਟਵਰਕ ਅਤੇ ਡੇਟਾ ਦੀ ਸਮੱਸਿਆ ਵੀ ਹੁੰਦੀ ਹੈ ਇਸ ਲਈ ਬੱਚਿਆਂ ਅਤੇ ਮਾਪਿਆਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਸਕੂਲ ਪ੍ਰਸ਼ਾਸਨ ਨੂੰ ਆਨ-ਲਾਇਨ ਕਲਾਸ ਦੀ ਇਸ ਵਿਵਸਥਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਮਾਪਿਆਂ ਨੂੰ ਖੁਦ ਆਪਣੇ ਬੱਚਿਆਂ ਨੂੰ ਘਰ ਪੜ੍ਹਾਉਣਾ
ਚਾਹੀਦਾ ਹੈ

ਸਕੂਲਾਂ ਨੇ ਦੱਸੇ ਫਾਇਦੇ:

 • ਲਾਕਡਾਊਨ ਦੌਰਾਨ ਕੰਮ ਨੂੰ ਪੂਰਾ ਕਰਨ ਲਈ ਆੱਨ-ਲਾਇਨ ਜਮਾਤਾਂ ਜ਼ਰੀਆ ਬਣੀਆਂ
 • ਸਕੂਲਾਂ ਨੇ ਦਾਅਵਾ ਕੀਤਾ ਕਿ ਆਨ-ਲਾਇਨ ਜਮਾਤਾਂ ਦੀ ਵਜ੍ਹਾ ਨਾਲ ਬੱਚਿਆਂ ‘ਚ ਪੜ੍ਹਾਈ ਕਰਨ ਦੀ ਆਦਤ ਨਹੀਂ ਹਟੀ
 • ਆਨ-ਲਾਇਨ ਜਮਾਤਾਂ ਨਾਲ ਬੱਚਿਆਂ ਨੇ ਤਕਨੀਕ ਦੇ ਇਸਤੇਮਾਲ ਦਾ ਨਵਾਂਤਰੀਕਾ ਸਿੱਖਿਆ
 • ਭਵਿੱਖ ਨੂੰ ਦੇਖਦੇ ਹੋਏ ਵਰਕ ਫਰਾਮ ਹੋਮ ਦੀ ਵੀ ਬੱਚਿਆਂ ‘ਚ ਆਦਤ ਪਈ ਹੈ
 • ਸਿੱਖਿਆ ਪ੍ਰਣਾਲੀ ਦੀ ਨਵੀਂ ਵਿਵਸਥਾ ‘ਤੇ ਬੱਚੇ ਆਨ-ਲਾਇਨ ਜਮਾਤਾਂ ਜ਼ਰੀਏ ਖੁਦ ਨੂੰ ਢਾਲ ਰਹੇ ਹਨ
 • ਆਨ-ਲਾਇਨ ਜਮਾਤਾਂ ਤੋਂ ਅਧਿਆਪਕਾਂ ਨੇ ਵੀ ਪੜ੍ਹਾਈ ਕਰਾਉਣ ਦਾ ਤਰੀਕਾ ਸਿੱਖਿਆ
 • ਭਵਿੱਖ ‘ਚ ਆਨ-ਲਾਇਨ ਪੜ੍ਹਾਈ ਨਾਲ ਸਬੰਧਿਤ ਕਈ ਹੋਰ ਪ੍ਰਯੋਗ ਕਰਨ ਦੀ ਤਿਆਰੀ
 • ਮਾਪਿਆਂ ਸਾਹਮਣੇ ਹੀ ਚੱਲ ਰਹੀਆਂ ਕਲਾਸਾਂ ਤੋਂ ਉਹ ਵੀ ਬੱਚਿਆਂ ਦਾ ਆਸਾਨੀ ਨਾਲ ਆਂਕਲਣ ਕਰ ਪਾ ਰਹੇ ਹਨ

ਮਾਪਿਆਂ ਨੇ ਗਿਣਾਏ ਨੁਕਸਾਨ:

 • ਮਾਪਿਆਂ ਨੇ ਆਨ-ਲਾਇਨ ਕਲਾਸਾਂ ਨੂੰ ਸਕੂਲ ਵੱਲੋਂ ਫੀਸ ਲੈਣ ਦਾ ਜ਼ਰੀਆ ਦੱਸਿਆ
 • ਕਲਾਸਾਂ ‘ਚ ਹੀ ਨੈਟਵਰਕ ਸੰਬੰਧੀ ਸਮੱਸਿਆਵਾਂ ਤੋਂ ਬੱਚਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ
 • ਮਾਪਿਆਂ ਦੇ ਬੱਚੇ ਦੇ ਨਾਲ ਹੋਣ ਦੀ ਜ਼ਰੂਰਤ ਨਾਲ ਮਾਪਿਆਂ ਦਾ ਸਮਾਂ ਬਰਬਾਦ ਹੁੰਦਾ ਹੈ
 • ਮਾਪਿਆਂ ਦਾ ਦੋਸ਼ ਕਿ ਸਕੂਲ ਆਪਣੀ ਜ਼ਿੰਮੇਵਾਰੀ ਇਨ੍ਹਾਂ ਕਲਾਸਾਂ ਜ਼ਰੀਏ ਮਾਪਿਆਂ ‘ਤੇ ਪਾ ਰਹੇ ਹਨ
 • ਆਨ-ਲਾਇਨ ਕਲਾਸਾਂ ‘ਚ ਸਕੂਲ ਦਾ ਮਾਹੌਲ ਨਾ ਹੋਣ ਨਾਲ ਬੱਚਿਆਂ ਦੀ ਪੜ੍ਹਾਈ ‘ਚ ਮਨ ਨਹੀਂ ਲੱਗ ਪਾਉਂਦਾ ਹੈ
 • ਅਚਾਨਕ ਸ਼ੁਰੂ ਹੋਈਆਂ ਆਨ-ਲਾਇਨ ਕਲਾਸਾਂ ਨਾਲ ਮਾਪੇ ਨਹੀਂ ਜੁਟਾ ਪਾਏ ਸਾਧਨ
 • ਪ੍ਰਯੋਗਾਤਮਕ ਪੜ੍ਹਾਈ ਲਈ ਆਨ-ਲਾਇਨ ਕਲਾਸਾਂ ਸਫ਼ਲ ਸਾਬਤ ਨਹੀਂ ਹੋ ਰਹੀਆਂ ਹਨ
 • ਆਰਥਿਕ ਰੂਪ ਤੋਂ ਵੀ ਲੋਕਾਂ ‘ਤੇ ਵਾਧੂ ਬੋਝ ਪਿਆ ਹੈ

ਪੰਜ ਸਮੱਸਿਆਵਾਂ:

 • ਆਨ-ਲਾਇਨ ਕਲਾਸ ‘ਚ ਪ੍ਰੈਕਟੀਕਲ ਨਹੀਂ ਕਰਾ ਸਕਦੇ ਖਾਸ ਕਰਕੇ ਸਾਇੰਸ ਅਤੇ ਸੋਸ਼ਲ ਸਾਇੰਸ ਦੇ
 • ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਤਾਲਮੇਲ ਦੀ ਕਮੀ
 • ਵੱਖ-ਵੱਖ ਐਪ ‘ਤੇ ਇੱਕ ਨਿਰਧਾਰਿਤ ਗਿਣਤੀ ਤੋਂ ਜ਼ਿਆਦਾ ਵਿਦਿਆਰਥੀ ਨਹੀਂ ਜੁੜ ਸਕਦੇ
 • ਜ਼ਿਆਦਾਤਰ ਪਿੰਡਾਂ ਦੇ ਵਿਦਿਆਰਥੀਆਂ ਕੋਲ ਇਹ ਸੁਵਿਧਾ ਨਹੀਂ ਹੈ
 • 40 ਮਿੰਟ ਦੀ ਕਲਾਸ ‘ਚ ਅਧਿਆਪਕ ਅਧਿਆਏ ਨੂੰ ਸੰਖੇਪ ‘ਚ ਦੱਸ ਦਿੰਦੇ ਹਨ

ਪੰਜ ਹੱਲ:

 • ਅਧਿਆਪਕਾਂ ਨੂੰ ਆਨ-ਲਾਇਨ ਟ੍ਰੇਨਿੰਗ ਦੀ ਜ਼ਰੂਰਤ
 • ਪੜ੍ਹਾਉਣ ਅਤੇ ਪੜ੍ਹਨ ਤੋਂ ਪਹਿਲਾਂ ਅਧਿਆਪਕ ਤੇ ਵਿਦਿਆਰਥੀ ਦੋਵੇਂ ਤਿਆਰ ਹੋ ਕੇ ਆਨ-ਲਾਇਨ ਹੋਣ
 • ਜਿਨ੍ਹਾਂ ਵਿਦਿਆਰਥੀਆਂ ਕੋਲ ਆਨ-ਲਾਇਨ ਪੜ੍ਹਨ ਦੇ ਸਾਧਨ ਨਹੀਂ ਹਨ, ਉਨ੍ਹਾਂ ਨੂੰ ਸੁਵਿਧਾ ਦਿੱਤੀ ਜਾਵੇ
 • ਆਨ-ਲਾਇਨ ਕਲਾਸ ਨੂੰ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਇੱਕ ਸਿਸਟਮ ਬਣਾ ਕੇ ਜ਼ਰੂਰੀ ਕੀਤਾ ਜਾਵੇ
 • ਆਨ-ਲਾਇਨ ਕਲਾਸ ਦੀ ਪਹੁੰਚ ਵਧਾਉਣ ਲਈ ਪਲੇਟਫਾਰਮ ਵਿਕਸਤ ਕੀਤੇ ਜਾਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!