free-recharge

free-rechargefree-recharge ਫ੍ਰੀ ਮੋਬਾਇਲ ਰਿਚਾਰਜ ਦੇ ਮੈਸੇਜ਼ ਆਉਣ ਤਾਂ …
ਲਾੱਕਡਾਊਨ ਦੌਰਾਨ ਸੋਸ਼ਲ ਮੀਡੀਆ ਦਾ ਇਸਤੇਮਾਲ ਅਤੇ ਡਾਟੇ ਦੀ ਖ਼ਪਤ ਵਧ ਗਈ ਹੈ, ਜਿਸ ਦਾ ਫਾਇਦਾ ਸਾਇਬਰ ਠੱਗ ਵੀ ਚੁੱਕ ਰਹੇ ਹਨ ਵਟਸਅੱਪ ਅਤੇ ਫੇਸਬੁੱਕ ‘ਤੇ ਫ੍ਰੀ ਮੋਬਾਇਲ ਰਿਚਾਰਜ ਦੇ ਮੈਸੇਜ ਭੇਜ ਕੇ ਲੋਕਾਂ ਨੂੰ ਜਾਲ ‘ਚ ਫਸਾ ਕੇ ਉਨ੍ਹਾਂ ਦੀਆਂ ਜਾਣਕਾਰੀਆਂ ਚੋਰੀ ਕਰਕੇ ਬਲੈਕ ਮਾਰਕਿਟ ‘ਚ ਵੇਚੀਆਂ ਜਾ ਰਹੀਆਂ ਹਨ ਇਸ ਦੀ ਮੱਦਦ ਨਾਲ ਠੱਗ ਰਿਮੋਟ ਐਕਸੈੱਸ ਐਪ ਡਾਊਨਲੋਡ ਕਰਾ ਕੇ ਖਾਤਿਆਂ ‘ਚ ਸੇਂਧ ਲਾ ਰਹੇ ਹਨ

ਸਾਇਬਰ ਐਕਸਪਰਟ ਦੱਸਦੇ ਹਨ ਕਿ ਲਾੱਕਡਾਊਨ ‘ਚ ਲੋਕ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਸਨ ਉਨ੍ਹਾਂ ਮੁਤਾਬਕ ਕੋਈ ਵੀ ਟੈਲੀਕਾਮ ਕੰਪਨੀ ਫ੍ਰੀ ‘ਚ ਰਿਚਾਰਜ ਜਾਂ ਡਾਟਾ ਆੱਫਰ ਨਹੀਂ ਕਰਦੀ ਹੈ ਅਜਿਹੇ ‘ਚ ਈ-ਮੇਲ, ਵਟਸਅੱਪ, ਫੇਸਬੁੱਕ ਜਾਂ ਹੋਰ ਕਿਸੇ ਜ਼ਰੀਏ ਨਾਲ ਫ੍ਰੀ ਰਿਚਾਰਜ ਦਾ ਆੱਫਰ ਦੇਣ ਵਾਲੇ ਲਿੰਕ ਨੂੰ ਖੋਲ੍ਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਇਸ ਤਰ੍ਹਾਂ ਦੇ ਮੈਸੇਜ ਭੇਜਣ ਦਾ ਮਕਸਦ ਦੂਜੇ ਵਿਅਕਤੀ ਨੂੰ ਫੋਨ ਨੰਬਰ, ਲੋਕੇਸ਼ਨ, ਨਾਂਅ ਅਤੇ ਸ਼ਹਿਰ ਜਾਣਨ ਲਈ ਕੀਤਾ ਜਾਂਦਾ ਹੈ ਜਿਸ ਨੂੰ ਇਕੱਠਾ ਕਰਕੇ ਡਾਰਕ ਵੈੱਬ ‘ਚ ਵੇਚਿਆ ਜਾਂਦਾ ਹੈ ਜ਼ਿਆਦਾਤਰ ਮੈਸੇਜ ‘ਚ ਆਏ ਲਿੰਕ ਨੂੰ ਖੋਲ੍ਹਣ ‘ਤੇ ਉਸ ‘ਚ ਨਾਂਅ, ਫੋਨ ਨੰਬਰ ਅਤੇ ਸ਼ਹਿਰ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਨਾਲ ਹੀ ਫ੍ਰੀ ਰਿਚਾਰਜ free recharge ਦਾ ਮੈਸਜ ਪੰਜ ਜਾਂ ਉਸ ਤੋਂ ਜ਼ਿਆਦਾ ਲੋਕਾਂ ਨੂੰ ਭੇਜਣ ਤੋਂ ਬਾਅਦ ਹੀ ਅੱਗੇ ਦੀ ਪ੍ਰੋਸੈੱਸ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਸਾਇਬਰ ਐਕਸਪਰਟ ਮੁਤਾਬਕ ਫ੍ਰੀ ਦੇ ਫੇਰ ‘ਚ ਫਸ ਕੇ ਕਈ ਲੋਕ ਬਿਨਾਂ ਸੱਚਾਈ ਜਾਣੇ ਆਪਣੇ ਨਾਲ ਹੀ ਜਾਣਕਾਰਾਂ ਦੀ ਨਿੱਜ਼ਤਾ ਨੂੰ ਵੀ ਖ਼ਤਰੇ ‘ਚ ਪਾ ਦਿੰਦੇ ਹਨ

ਸਾਇਬਰ ਮਾਹਿਰਾਂ ਮੁਤਾਬਕ ਜਾਲਸਾਜ਼ ਵਾਊਚਰ ਦੇਣ ਦੇ ਬਹਾਨੇ ਫੋਨ ਕਰਦੇ ਹਨ ਫਿਰ ਮੋਬਾਇਲ ‘ਤੇ ਇੱਕ ਮੈਸੇਜ ਭੇਜ ਕੇ ਉਸ ‘ਤੇ ਦਿੱਤੇ ਗਏ ਲਿੰਕ ਨੂੰ ਡਾਊਨਲੋਡ ਕਰਨ ਲਈ ਕਹਿੰਦੇ ਹਨ ਲਿੰਕ ‘ਤੇ ਕਲਿੱਕ ਕਰਦੇ ਹੀ ਉਸ ਦੇ ਮੋਬਾਇਲ ‘ਤੇ ਰਿਮੋਟ ਐਕਸੈੱਸ ਐਪ (ਟੀਮ ਵੀਵਰ, ਐਨੀਡੈਸਕ ਜਾਂ ਕਵਿੱਕ ਸਪੋਰਟ) ਡਾਊਨਲੋਡ ਹੋ ਜਾਂਦੀ ਹੈ ਇਸ ਵਿੱਚ ਠੱਗ ਫਸਾ ਕੇ ਨਂੌ ਡਿਜ਼ਿਟ ਦਾ ਕੋਡ ਅਤੇ ਪਿਨ ਨੰਬਰ ਪੁੱਛ ਲੈਂਦਾ ਹੈ ਇਸ ਤੋਂ ਬਾਅਦ ਠੱਗ ਦੇ ਕੰਟਰੋਲ ‘ਚ ਦੂਜੇ ਦੇ ਈ-ਵਾੱਲੇਟ ਤੋਂ ਰੁਪਏ ਕੱਢ ਲੈਂਦੇ ਹਨ

ਇਹ ਵਰਤੋ ਸਾਵਧਾਨੀਆਂ:

  • ਮੈਸੇਜ ਜਾਂ ਹੋਰ ਤਰੀਕੇ ਨਾਲ ਲਿੰਕ ਨੂੰ ਨਾ ਖੋਲ੍ਹੋ
  • ਗਲਤੀ ਨਾਲ ਲਿੰਕ ਖੋਲ੍ਹ ਲਿਆ ਹੈ ਤਾਂ ਗੁਪਤ ਡਿਟੇਲ ਨਾ ਦੱਸੋ
  • ਰਿਚਾਰਜ਼ ਕਰਨ ਲਈ ਟੈਲੀਕਾਮ ਕੰਪਨੀ ਜਾਂ ਆਫਿਸ਼ੀਅਲੀ ਈਮੇਲ ਦਾ ਹੀ ਇਸਤੇਮਾਲ ਕਰੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!