Hongmengos

Hongmengosਬਿਹਤਰੀਨ ਬਦਲਾਅ ਨਾਲ ਆਈਫੋਨ ਦਾ ਨਵਾਂ ਆੱਪਰੇਟਿੰਗ ਸਿਸਟਮ ਲਾਂਚ ਡਿਜਟਲਾਈਜ਼ੇਸ਼ਨ | Hongmengos
ਆਈਫੋਨ ਨੇ ਆਈਓਐਸ-14 ਨੂੰ ਆਪਣੇ ਲੇਟੈਸਟ ਮੋਬਾਇਲ ਆੱਪਰੇਟਿੰਗ ਸਿਸਟਮ ਦੇ ਰੂਪ ‘ਚ ਪੇਸ਼ ਕੀਤਾ ਹੈ ਨਵਾਂ ਆਈਓਐੱਸ ਵਰਜ਼ਨ ਇੰਟਰਫੇਸ ‘ਚ ਬਦਲਾਆਂ ਨਾਲ ਆਉਂਦਾ ਹੈ ਅਤੇ ਨਾਲ ਹੀ ਕੰਪਨੀ ਨੇ ਨਵੇਂ ਵਰਜਨ ‘ਚ ਕਈ ਨਵੇਂ ਫੀਚਰਜ਼ ਨੂੰ ਵੀ ਜੋੜਿਆ ਹੈ ਆਈਓਐੱਸ-14 ‘ਚ ਇੱਕ ਐਪ ਲਾਇਬ੍ਰੇਰੀ ਅਤੇ ਰੀ-ਡਿਜਾਇਨ ਕੀਤੇ ਗਏ ਵਿਜੇਟ ਸ਼ਾਮਲ ਕੀਤੇ ਗਏ ਹਨ ਇਸ ਤੋਂ ਇਲਾਵਾ ਪਿਕਚਰ-ਇਨ-ਪਿਕਚਰ ਸੁਪੋਰਟ ਨੂੰ ਵੀ ਅਪਡੇਟ ਕੀਤਾ ਗਿਆ ਹੈ,

ਜਿਸ ਨਾਲ ਤੁਸੀਂ ਕਿਸੇ ਹੋਰ ਐਪਾਂ ਦੇ ਉੱਪਰ ਵੀ ਇੱਕ ਛੋਟੀ ਸਕਰੀਨ ਜ਼ਰੀਏ ਵੀਡੀਓ ਦੇਖ ਸਕਦੇ ਹੋ ਨਵਾਂ ਐਪਲ ਆੱਪਰੇਟਿੰਗ ਸਿਸਟਮ ਇੱਕ ਐਡਵਾਂਸ ਸੀਰੀਜ਼ ਲੈ ਕੇ ਆਇਆ ਹੈ, ਜਿਸ ‘ਚ ਹੁਣ ਫੁੱਲ-ਸਕਰੀਨ ਇੰਟਰਫੇਸ ਨਹੀਂ ਹੈ ਅਤੇ ਤੁਹਾਡੀ ਕਿਸੇ ਵੀ ਸਕਰੀਨ ‘ਤੇ ਵਿਜੇਟ ਲਿਆ ਸਕਦਾ ਹੈ ਇਸ ਤੋਂ ਇਲਾਵਾ, ਆਈਓਐੱਸ-14 ਇੱਕ ਟਰਾਂਸਲੇਟ ਐਪ ਨਾਲ ਆਉਂਦਾ ਹੈ,

ਜੋ ਗੂਗਲ ਟਰਾਂਸਲੇਸ਼ਨ ਦਾ ਇੱਕ ਪ੍ਰਤੀਯੋਗੀ ਹੋਵੇਗਾ ਅਤੇ ਦੋ ਵੱਖ-ਵੱਖ ਭਾਸ਼ਾਵਾਂ ‘ਚ ਸਾਇਡ-ਬਾਇ-ਸਾਇਡ ਟਰਾਂਸਲੇਸ਼ਨ ਦਾ ਫੀਚਰ ਹੋਵੇਗਾ ਆਈਓਐੱਸ-14 ਅਪਡੇਟ ਆਈਓਐੱਸ-13 ‘ਤੇ ਕੰਮ ਕਰਨ ਵਾਲੇ ਸਾਰੇ ਆਈਫੋਨ ਮਾਡਲ ‘ਤੇ ਡਾਊਨਲੋਡ ਲਈ ਉਪਲੱਬਧ ਹੋਵੇਗਾ

ਇਸ ਦਾ ਮਤਲਬ ਹੈ ਕਿ ਨਵਾਂ ਆਈਓਐੱਸ ਵਰਜ਼ਨ ਆਈਫੋਨ-6 ਐੱਸ ਤੋਂ ਲੈ ਕੇ ਆਈਫੋਨ ਐੱਸਈ (2020) ਤੱਕ ਸਾਰੇ ਆਈਫੋਨਾਂ ‘ਤੇ ਕੰਮ ਕਰੇਗਾ ਆਈਓਐੱਸ 14 ‘ਚ ਸਭ ਤੋਂ ਵੱਡਾ ਬਦਲਾਅ ਐਪ ਲਾਇਬ੍ਰੇਰੀ ਵਿਊ ਹੈ, ਜੋ ਇੱਕ ਸਿੰਗਲ ਸਕਰੀਨ ‘ਤੇ ਕਈ ਐਪਾਂ ਨੂੰ ਆਪਣੇ ਆਪ ਗਰੁੱਪ ਕਰਦਾ ਹੈ ਇੱਕ ‘ਜਿਗਲ ਮੋਡ’ ਹੈ ਜੋ ਤੁਹਾਨੂੰ ਆਪਣੇ ਹੋਮ ਸਕਰੀਨ ਤੋਂ ਵੱਖ-ਵੱਖ ਪੇਜ਼ਾਂ ਨੂੰ ਛੁਪਾਉਣ ਅਤੇ ਉਨ੍ਹਾਂ ਨੂੰ ਐਪ ਲਾਇਬ੍ਰੇਰੀ ਵਿਊ ‘ਚ ਟਰਾਂਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ ਐਪਲ ਇੱਕ ਸਮਾਰਟ ਸਟੈਕ ਫੀਚਰ ਵੀ ਲਿਆਇਆ ਹੈ ਜੋ ਪੂਰੇ ਦਿਨ ਕਈ ਤਰ੍ਹਾਂ ਦੇ ਵਿਜੇਟ ਦਿਖਾਉਂਦਾ ਹੈ

ਵੀਡੀਓ ਪ੍ਰੇਮੀਆਂ ਲਈ, ਆਈਓਐੱਸ-14 ਪਿਕਚਰ-ਇਨ-ਪਿਕਚਰ ਸੁਪੋਰਟ ਲਿਆਉਂਦਾ ਹੈ, ਜੋ ਤੁਹਾਨੂੰ ਵੀਡੀਓ ਦੇਖਦੇ ਸਮੇਂ ਜਾਂ ਫੇਸਟਾਇਮ ਕਾੱਲ ‘ਤੇ ਗੱਲ ਕਰਦੇ ਹੋਏ ਆਪਣੇ ਆਈਫੋਨ ‘ਤੇ ਐਪ ਐਕਸੈੱਸ ਕਰਨ ਦੀ ਸੁਵਿਧਾ ਦਿੰਦਾ ਹੈ ਇਹ ਫੀਚਰ ਐਂਡਰਾਇਡ ਡਿਵਾਇਜ਼ ‘ਤੇ ਲੰਮੇਂ ਸਮੇਂ ਤੋਂ ਮੌਜ਼ੂਦ ਪੀਆਈਪੀ ਵਰਗੇ ਕੰਮ ਕਰਦਾ ਹੈ ਅਤੇ ਦੇਖਣ ‘ਚ ਵੀ ਇਸ ਦੇ ਬਰਾਬਰ ਲੱਗਦਾ ਹੈ

ਲੇਟੈਸਟ ਆਈਓਐੱਸ-14 ਨੂੰ ਇੱਕ ਨਵੇਂ ਅਹਿਸਾਸ ‘ਚ ਬਦਲ ਦਿੰਦਾ ਹੈ, ਜੋ ਤੁਹਾਡੀ ਡਿਸਪਲੇਅ ਦੇ ਹੇਠਲੇ ਹਿੱਸੇ ‘ਚ ਦਿਖਾਈ ਦਿੰਦਾ ਹੈ ਇਸ ਤੋਂ ਪਹਿਲਾਂ ਦੇ ਵਰਜ਼ਨ ‘ਚ ਸਿਰੀਜ਼ ਵਾਇਜ਼ ਅਸਿਸਟੈਂਟ ਤੁਹਾਡੇ ਡਿਵਾਇਜ਼ ਦੀ ਪੂਰੀ ਸਕਰੀਨ ‘ਤੇ ਕਬਜ਼ਾ ਕਰ ਲੈਂਦਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!