start a career in the gaming world a package of millions

ਗੇਮਿੰਗ ਵਰਲਡ ’ਚ ਕਰੀਅਰ ਦੀ ਕਰੋ ਸ਼ੁਰੂਆਤ, ਲੱਖਾਂ ਦਾ ਪੈਕੇਜ਼

12ਵੀਂ ਤੋਂ ਬਾਅਦ ਕੀ ਚੁਣੀਏ ਅਤੇ ਕੀ ਨਾ, ਇਹ ਸਵਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਦਿੰਦਾ ਹੈ ਪਰ ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਡਿਜ਼ੀਟਲ ਲਾਈਫ ਸਟਾਇਲ ਦੀ ਵਜ੍ਹਾ ਨਾਲ ਗੈਜੇਟਸ ਦੀ ਦੁਨੀਆਂ ਦੀਆਂ ਗੇਮਾਂ ’ਚ ਅਚਾਨਕ ਉੱਛਾਲ ਆ ਗਿਆ ਹੈ ਭਾਰਤ ’ਚ ਇਹ ਮਾਰਕਿਟ ਇਸ ਸਮੇਂ ਸ਼ੁਰੂਆਤੀ ਦੌਰ ’ਚ ਹੈ, ਇਹੀ ਵਜ੍ਹਾ ਹੈ ਕਿ ਆਉਣ ਵਾਲੇ ਸਮੇਂ ’ਚ ਗੇਮਿੰਗ ਦੀ ਦੁਨੀਆਂ ’ਚ ਪ੍ਰੋਫੈਸ਼ਨਲਾਂ ਦੀ ਮੰਗ ਵਧੇਗੀ ਦਿਲਚਸਪ ਗੱਲ ਇਹ ਹੈ ਕਿ ਡਿਜ਼ੀਟਲ ਗੇਮਾਂ ਦੇ ਬੱਚੇ ਹੀ ਨਹੀਂ ਨੌਜਵਾਨ ਅਤੇ ਦੂਸਰੇ ਉਮਰ ਵਰਗ ਦੇ ਲੋਕ ਵੀ ਬਹੁਤ ਦੀਵਾਨੇ ਹਨ ਮੋਬਾਇਲ, ਵੀਡੀਓ ਅਤੇ ਗੇਮ ਆਦਿ ’ਚ ਤੁਸੀਂ ਇੱਕ ਬਿਹਤਰੀਨ ਕਰੀਅਰ ਬਣਾ ਸਕਦੇ ਹੋ ਵੱਖ-ਵੱਖ ਪੋਸਟਾਂ ਲਈ ਤੁਹਾਡੀ ਸ਼ੁਰੂਆਤੀ ਆਮਦਨ ਤਿੰਨ ਤੋਂ ਚਾਰ ਲੱਖ ਸਾਲਾਨਾ ਤੱਕ ਹੋ ਸਕਦੀ ਹੈ

ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਬਣਾਈਏ ਇਸ ਖੇਤਰ ’ਚ ਕਰੀਅਰ:

ਕੀ ਕਹਿੰਦਾ ਹੈ ਗੇਮਿੰਗ ਦਾ ਮਾਰਕਿਟ:

ਅੱਜ-ਕੱਲ੍ਹ ਦੀ ਪੀੜ੍ਹੀ ਲਈ ਡਿਜ਼ੀਟਲ ਗੇਮ ਖੇਡਣਾ ਸਿਰਫ਼ ਮਨੋਰੰਜਨ ਦਾ ਨਹੀਂ ਸਗੋਂ ਸਟੇਟਸ ਸਿੰਬਲ ਦਾ ਮੁੱਦਾ ਵੀ ਬਣ ਗਿਆ ਹੈ ਪਿਛਲੇ ਕੁਝ ਸਮੇਂ ’ਚ ਭਾਰਤ ’ਚ ਕਈ ਆੱਨ-ਲਾਈਨ ਗੇਮਾਂ ਚਰਚਿਤ ਹੋਈਆਂ, ਜਿਸ ਨੇ ਇਸ ਖੇਤਰ ਦੇ ਕਰੀਅਰ ਵੱਲ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਏਨਾ ਹੀ ਨਹੀਂ, ਆਪਰੇਟਰਾਂ ਦੀ ਵਧਦੀ ਗਿਣਤੀ ਨੇ ਵੀ ਪ੍ਰੋਫੈਸ਼ਨਲ ਗੇਮ ਡਿਵੈਲਪਰ ਦੀ ਮੰਗ ਵਧਾਈ ਹੈ ਮਾਰਕਿਟ ’ਚ ਇਸ ਸਮੇਂ ਸੋਨੀ ਦੇ ਪਲੇਸਟੇਸ਼ਨ, ਮਾਈਕ੍ਰੋਸਾਫਟ ਦੇ ਐਕਸ-ਬਾਕਸ ਨਾਈਨਟੇਂਡੋ ਦੇ ਗੇਮਾਂ ਦੇ ਨਾਲ ਆੱਨ-ਲਾਈਨ ਇੰਟਰਨੈੱਟ ਗੇਮਾਂ ਦੀ ਵੀ ਜਬਰਦਸਤ ਡਿਮਾਂਡ ਹੈ ਜਾਵਾ, ਸੀ, ਸੀ++, ਜੇ2ਐੱਈ, ਬਲੈਕਬੇਰੀ, 2-ਡੀ ਗੇਮ ਡਿਵੈਲਪਰ, 3-ਡੀ ਡਿਵੈਲਪਮੈਂਟ ਦੇ ਜਾਣਕਾਰਾਂ ਲਈ ਇਹ ਇੱਕ ਚੰਗਾ ਕਰੀਅਰ ਆੱਪਸ਼ਨ ਹੈ ਡਿਜ਼ੀਟਲ ਹੋਣ ਦੀ ਵਜ੍ਹਾ ਨਾਲ ਹਰ ਗੇਮ ’ਚ ਵੱਖ-ਵੱਖ ਬਦਲਾਅ ਹੁੰਦੇ ਰਹਿੰਦੇ ਹਨ ਅਤੇ ਨਵੀਆਂ ਗੇਮਾਂ ਦੀ ਮੰਗ ਵਧਦੀ ਰਹਿੰਦੀ ਹੈ

ਗੇਮਿੰਗ ਉਦਯੋਗ ਕਿਉਂ ਵਧ ਰਿਹਾ ਹੈ?

ਇੰਟਰਨੈੱਟ ਅਤੇ ਮੋਬਾਇਲ ਫੋਨ ਦੀ ਵਧਦੀ ਪਹੁੰਚ, ਗਲੋਬਲ ਗੇਮਿੰਗ ਮਾਰਕਿਟ ਦੇ ਵਿਕਾਸ ਨੂੰ ਮੁੱਖ ਤੌਰ ’ਤੇ ਉਤਸ਼ਾਹਿਤ ਕਰ ਰਹੀ ਹੈ ਇਸ ਤੋਂ ਇਲਾਵਾ ਗੇਮ ਮੈਨਿਊਫੈਕਚਰਰ ਡਾਊਨਲੋਡ ਕਰਨ ਯੋਗ ਕੰਨਟੈਂਟ (ਡੀਐੱਲਸੀ) ਵੀ ਪੇਸ਼ ਕਰ ਰਹੇ ਹਨ ਜਿਸ ਨਾਲ ਗੇਮ ’ਚ ਲੋਕਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ ਕਸਟਮਰਾਂ ਦੀ ਵਧਦੀ ਆਮਦਨ ਕਾਰਨ ਗੇਮਿੰਗ ਡਿਵਾਇਜ਼ ਦੀ ਵਧਦੀ ਵਿਕਰੀ ਵੀ ਮਾਰਕਿਟ ਦੇ ਗ੍ਰੋਥ ਨੂੰ ਵਾਧਾ ਦੇ ਰਹੀ ਹੈ ਇਸ ਤੋਂ ਇਲਾਵਾ ਫ੍ਰੀ-ਟੂ-ਪਲੇਅ ਬਿਜ਼ਨੈੱਸ ਮਾਡਲ ਦੇਣ ਵਾਲੇ ਬਰਾਊਜ਼ਰ ਅਤੇ ਮੋਬਾਇਲ ਗੇਮਾਂ ਨੂੰ ਅਪਣਾਉਣ ਦੇ ਨਾਲ-ਨਾਲ ਆੱਨ-ਲਾਈਨ ਗੇਮਾਂ ’ਚ ਪਾਜ਼ੀਟਿਵ ਬਦਲਾਅ ਆਇਆ ਹੈ

ਭਾਰਤ ਗੇਮਿੰਗ ਇੰਡਸਟਰੀ ਲਈ ਸੋਨੇ ਦੀ ਖਾਨ ਵਰਗਾ ਹੈ

1.3 ਬਿਲੀਅਨ ਆਬਾਦੀ ਅਤੇ ਉਨ੍ਹਾਂ ’ਚ ਦੋ-ਤਿਹਾਈ 35 ਸਾਲ ਤੋਂ ਘੱਟ ਉਮਰ ਦੇ ਲੋਕ ਭਾਵ ਦੁਨੀਆਂ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ, ਭਾਰਤ ’ਚ ਹੈ ਜੋ ਗੇਮਿੰਗ ’ਚ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਬਣਾਉਣ ਲਈ ਕਾਫੀ ਹੈ ਭਾਰਤ ਤੇਜ਼ੀ ਨਾਲ ਗੇਮਿੰਗ ਇੰਡਸਟਰੀ ’ਚ ਇੱਕ ਪ੍ਰਮੁੱਖ ਖਿਡਾਰੀ ਬਣ ਰਿਹਾ ਹੈ ਕਿਉਂਕਿ ਇੱਥੇ ਕੰਪੀਟੀਟਿਵ ਕਾਸਟ ’ਤੇ ਟੈਕਨੀਕਲ ਅਤੇ ਕ੍ਰਿਏਟਿਵ ਸਕਿੱਲ ਸੈੱਟ ਅਤੇ ਇੰਟਰਨੈਸ਼ਨਲ ਗੇਮਿੰਗ ਗ੍ਰੋਥ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਫੈਸ਼ਨਲ ਐਬੀਲਿਟੀ ਅਵਲੇਬਲ ਹੈ ਅੰਗਰੇਜ਼ੀ ਭਾਸ਼ਾ ਦੀ ਸੁਵਿਧਾ ਕਾਰਨ ਕਮਿਊਨੀਕੇਸ਼ਨ ’ਚ ਆਸਾਨੀ ਵੀ ਸਾਨੂੰ ਗਲੋਬਲ ਕੰਪੀਟੀਸ਼ਨ ’ਚ ਮੇਨ ਪੋਲ ’ਤੇ ਰੱਖਦੀ ਹੈ ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ’ਚ ਨੌਜਵਾਨ ਹੁਣ ਗੇਮ ਡਿਵੈਲਪਮੈਂਟ ਨੂੰ ਇੱਕ ਸੀਰੀਅਸ ਕਰੀਅਰ ਦੇ ਰੂਪ ’ਚ ਦੇਖ ਰਹੇ ਹਨ, ਜਿਸ ਨਾਲ ਗ੍ਰੋਥ ਦੀ ਪੂਰੀ ਸੰਭਾਵਨਾ ਹੈ

ਗੇਮਿੰਗ ਦੀ ਦੁਨੀਆਂ ਨਾਲ ਜੁੜ ਕੇ ਬਣਾ ਸਕਦੇ ਹਾਂ ਇਹ ਕਰੀਅਰ:

ਗੇਮ ਡਿਜ਼ਾਇਨਰ ਦਾ ਕੰਮ ਨਾ ਸਿਰਫ਼ ਗੇਮ ਦੀ ਡਿਜ਼ਾਈਨਿੰਗ ਕਰਨਾ ਹੁੰਦਾ ਹੈ ਸਗੋਂ ਇਨ੍ਹਾਂ ਨੂੰ ਉਸ ਗੇਮ ਦਾ ਰੋਚਕ ਰੂਪ ਵੀ ਦੇਣਾ ਹੁੰਦਾ ਹੈ ਇਨ੍ਹਾਂ ਗੇਮਾਂ ਨੂੰ ਲਿਖਣ ਅਤੇ ਉਸ ਦੇ ਡਾਇਗ੍ਰਾਮ ਤਿਆਰ ਕਰਨ ਦਾ ਕੰਮ ਵੀ ਕਰਨਾ ਹੁੰਦਾ ਹੈ ਟੈਕਨਾਲੋਜੀ ਦੀ ਜਾਣਕਾਰੀ ਦੇ ਨਾਲ ਆਰਟੀਸਟਿੱਕ ਵੀਜ਼ਨ ਵੀ ਜ਼ਰੂਰੀ ਹੈ ਕਿਉਂਕਿ ਲੀਡ ਡਿਜ਼ਾਇਨਰ ’ਤੇ ਪੂਰੇ ਕਾੱਨਸੈਪਟ, ਡਿਜ਼ਾਇਨਿੰਗ ਵਿਜ਼ਨ, ਪ੍ਰੋਜੈਂਟੇਸ਼ਨ, ਇੰਪਲੀਮੈਨਟੇਸ਼ਨ ਆਦਿ ਦੀ ਜ਼ਿੰਮੇਵਾਰੀ ਹੁੰਦੀ ਹੈ

ਕੰਪਿਊਟਰ ਗੇਮ ਪ੍ਰੋਡਿਊਸਰ ਨੂੰ ਡਿਜਾਈਨਿੰਗ ਦੇ ਨਾਲ ਟੂ-ਡੀ ਸਾਫਟਵੇਅਰ ਅਤੇ ਥ੍ਰੀ-ਡੀ ਮਾਡÇਲੰਗ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਆਡਿਓ ਇੰਜੀਨੀਅਰ ਬਣਨ ਲਈ ਸਾਊਂਡ ਇੰਜੀਨੀਅਰਿੰਗ ਦੇ ਨਾਲ-ਨਾਲ ਸੀ++ ਅਤੇ ਦੂਜੀ ਲੈਂਗਵੇਜ਼ ਦੀ ਗਹਿਰੀ ਜਾਣਕਾਰੀ ਹੋਣਾ ਜ਼ਰੂਰੀ ਹੈ ਇਨ੍ਹਾਂ ਇੰਜੀਨੀਅਰਾਂ ਨੂੰ ਆਰਟਸ, ਡਿਜ਼ਾਇਨ, ਕੁਆਲਿਟੀ ਕੰਟਰੋਲ ਆਦਿ ’ਤੇ ਟੀਮ ਦੇ ਨਾਲ ਕੰਮ ਕਰਨਾ ਹੁੰਦਾ ਹੈ ਅਤੇ ਪ੍ਰੋਡਕਸ਼ਨ ਦੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਵੀ ਲੈਣੀ ਹੁੰਦੀ ਹੈ ਆਡਿਓ ਪ੍ਰੋਗਰਾਮਰ ਨੂੰ ਸਾਊਂਡ ਇੰਜੀਨੀਅਰ ਦੇ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ

ਕੰਪਿਊਟਰ ਇੰਜੀਨੀਅਰ ਲਈ ਇਹ ਇੱਕ ਬਿਹਤਰੀਨ ਕਰੀਅਰ ਮੰਨਿਆ ਜਾਂਦਾ ਹੈ

ਆਡਿਓ ਪ੍ਰੋਗਰਾਮਰ:

ਆਡਿਓ ਪ੍ਰੋਗਰਾਮਰ ਨੂੰ ਕਿਸੇ ਵੀ ਗੇਮ ’ਚ ਸਪੈਸ਼ਲ ਇਫੈਕਟ ਪਾਉਣੇ ਹੁੰਦੇ ਹਨ ਜਿਸ ਦੇ ਲਈ ਸਾਊਂਡ ਸਿਥੇਸਿਸ ਦੀ ਜਾਣਕਾਰੀ ਜ਼ਰੂਰੀ ਹੈ ਲੀਡ ਐਨੀਮੇਟਰ ਆਮ ਤੌਰ ’ਤੇ ਕਿਸੇ ਵੀ ਗੇਮ ਦੇ ਸੀਨੀਅਰ ਆਰਟਿਸਟ ਅਤੇ ਲੀਡ ਪ੍ਰੋਗਰਾਮਰ ਦੇ ਨਾਲ ਕੰਮ ਕਰਦੇ ਹਨ ਐਨੀਮੇਟਰ ਦੀ ਭੂਮਿਕਾ ’ਚ ਕੰਮ ਕਰਨ ਲਈ ਤੁਹਾਡੇ ਕੋਲ ਟੂ-ਡੀ ਟੈਕਸਚਰ ਮੈਪ ਨੂੰ ਤਿਆਰ ਕਰਨ ਦੀ ਅਤੇ ਟੂ-ਡੀ ਕਾਨਸੈਪਟ ਆਰਟ ਜ਼ਰੀਏ ਨਾਲ ਥ੍ਰੀ-ਡੀ ਮਾਡਲ ਤਿਆਰ ਕਰਨ ਦੀ ਯੋਗਤਾ ਜ਼ਰੂਰੀ ਹੋਣੀ ਚਾਹੀਦੀ ਹੈ ਗ੍ਰਾਫਿਕ ਪ੍ਰੋਗਰਾਮਰ ਕਿਸੇ ਵੀ ਗੇਮ ਨੂੰ ਬਣਾਉਣ ਲਈ ਟੈਕਨੀਕਲ ਸਪੋਰਟ ਦਿੰਦਾ ਹੈ ਇਸ ਦੇ ਲਈ ਤੁਹਾਨੂੰ ਡਾਇਰੈਕਟ ਐਕਸ, ਸੀ, ਸੀ++, ਵਿੰਡੋ ਪ੍ਰੋਗਰਾਮਿੰਗ, ਓਪਨ ਜੀਐੱਲ, ਥ੍ਰੀ-ਡੀ ਪੈਕੇਜ਼ ਆਦਿ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ

ਕੰਪਿਊਟਰ ਗੇਮ ਪ੍ਰੋਡਿਊਸਰ :

ਇਸ ਦੇ ਲਈ ਡਿਜਾਈਨਿੰਗ ਦੀ ਜਾਣਕਾਰੀ ਤੋਂ ਇਲਾਵਾ, 3-ਡੀ ਮਾਡਊÇਲੰਗ ਅਤੇ ਟੂ-ਡੀ ਸਾਫਟਵੇਅਰ ਦੀ ਨਾੱਲਜ ਹੋਣਾ ਜ਼ਰੂਰੀ ਹੈ ਨਾਲ ਆਡਿਓ ਇੰਜੀਨੀਅਰ ਲਈ ਸੀ++, ਸਾਊਂਡ ਇੰਜੀਨੀਅਰਿੰਗ ਤੋਂ ਇਲਾਵਾ, ਹੋਰ ਲੈਂਗਵੇਜ਼ ਦੀ ਜਾਣਕਾਰੀ ਜ਼ਰੂਰੀ ਹੈ ਵੀਡੀਓ ਗੇਮ ਪ੍ਰੋਡਿਊਸਰ ਦਾ ਕੰਮ ਪੂਰੇ ਪ੍ਰੋਡਕਸ਼ਨ ਦੇ ਕੰਮ ’ਤੇ ਨਜ਼ਰ ਰੱਖਣਾ ਹੁੰਦਾ ਹੈ ਇਸ ਤਰ੍ਹਾਂ ਦੇ ਇੰਜੀਨੀਅਰ ਡਿਜ਼ਾਇਨ ਆਰਟ ਕਵਾਲਿਟੀ ਕੰਟਰੋਲ ਟੀਮ ਨਾਲ ਮਿਲ ਕੇ ਕੰਮ ਕਰਦੇ ਹਨ

ਗੇਮ ਡਿਜਾਈਨਰ:

ਇਨ੍ਹਾਂ ਦਾ ਕੰਮ ਗੇਮ ਡਿਜ਼ਾਈਨਿੰਗ ਦੇ ਨਾਲ ਗੇਮ ਨੂੰ ਫਨੀ ਬਣਾਉਣਾ ਹੁੰਦਾ ਹੈ ਨਾਲ ਹੀ ਇਹ ਗੇਮ ਰਾਈਟਿੰਗ ਅਤੇ ਡਾਇਗ੍ਰਾਮ ਵੀ ਤਿਆਰ ਕਰਦੇ ਹਨ ਲੀਡ ਡਿਜ਼ਾਇਨਰ ਤੇ ਪੂਰੇ ਡਿਜਾਈਨਿੰਗ ਵਿਜ਼ਨ, ਕੰਨਸੈਪਟ, ਪ੍ਰੋਜੈਂਟੈਨਸ਼ਨ, ਇੰਪਲੀਮੈਨਟੇਸ਼ਨ ਦੀ ਜਾਣਕਾਰੀ ਹੋਣ ਦੇ ਨਾਲ-ਨਾਲ ਆਰਟੀਸਟੀਕ ਵਿਜ਼ਨ ਬੇਹੱਦ ਜ਼ਰੂਰੀ ਹੈ

ਐਨੀਮੇਟਰ:

ਐਨੀਮੇਟਰ ਆਮ ਤੌਰ ’ਤੇ ਪ੍ਰੋਗਰਾਮਰ ਅਤੇ ਸੀਨੀਅਰ ਆਰਟਿਸਟ ਦੇ ਨਾਲ ਗੇਮ ਦੇ ਕਰੇਕਟਰ ਦੇ ਹਰ ਪਹਿਲੂ ’ਤੇ ਕੰਮ ਕਰਦੇ ਹਨ, ਤੁਸੀਂ ਐਨੀਮੇਟਰ ਦੇ ਰੂਪ ’ਚ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ’ਚ 2-ਡੀ ਕੰਨਸੈਪਟ ਆਰਟ ਜ਼ਰੀਏ 3-ਡੀ ਮਾਡਲ ਅਤੇ 2-ਡੀ ਟੈਕਚਰ ਮੈਪ ਨੂੰ ਤਿਆਰ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ

ਨੈਰੇਟਿਵ ਡਿਜ਼ਾਇਨਰ:

ਇਹ ਪੇਸ਼ੇਵਰ ਗੇਮ ਡਿਜ਼ਾਇਨਰਾਂ ਨਾਲ ਮਿਲ ਕੇ ਇੰਪ੍ਰੇਸਿਵ ਸਟੋਰੀ ਤਿਆਰ ਕਰਦੇ ਹਨ ਇਹ ਪੇਸ਼ੇਵਰ ਗੇਮ ਦੇ ਵੱਖ-ਵੱਖ ਕਰੈਕਟਰਾਂ ਲਈ ਟੈਕਸਟ ਅਤੇ ਡਾਇਲਾੱਗ ਲਿਖਦੇ ਹਨ ਇਨ੍ਹਾਂ ਲੋਕਾਂ ਦੇ ਇਸ਼ਾਰੇ ’ਤੇ ਹੀ ਗੇਮ ਦੇ ਕਰੈਕਟਰ ਐਕਸ਼ਨ ਕਰਦੇ ਹਨ ਅਤੇ ਆਪਣੇ ਫੈਸ਼ੀਅਲ ਐਕਸਪ੍ਰੈਸ਼ਨਜ਼ ਦਿੰਦੇ ਹਨ

ਗੇਮ ਕ੍ਰਿਏਟਿਵ ਡਾਇਰੈਕਟਰ:

ਇਹ ਪੇਸ਼ੇਵਰ ਕਿਸੇ ਵੀ ਗੇਮ ’ਚ ਗੇਮ ਦੀ ਫੀÇਲੰਗ ਅਤੇ ਗੇਮ ਪਲੇਅਰ ਲਈ ਮਜ਼ੇਦਾਰ ਗੇਮਿੰਗ ਐਕਸਪੀਰੀਅੰਸ ਤਿਆਰ ਕਰਨ ਲਈ ਆਪਣੀ ਕ੍ਰਿਏਟੀਵਿਟੀ ਦਾ ਇਸਤੇਮਾਲ ਕਰਕੇ ਸਾਰੇ ਜ਼ਰੂਰੀ ਡਾਇਰੈਕਸ਼ਨ ਦੇ ਕੇ ਗੇਮ ਡਿਜ਼ਾਇਨ ਤਿਆਰ ਕਰਵਾਉਂਦੇ ਹਨ

ਆਡਿਓ ਪ੍ਰੋਗਰਾਮਰ:

ਇਸ ਤਰ੍ਹਾਂ ਦੇ ਪ੍ਰੋਗਰਾਮਰ ਗੇਮ ਲਈ ਆਡਿਓ ਤਿਆਰ ਕਰਨ ਤੋਂ ਇਲਾਵਾ ਸਾਊਡ ਇੰਜੀਨੀਅਰ ਕਰਨ ਦਾ ਕੰਮ ਵੀ ਕਰਦੇ ਹਨ ਵੈਸੇ ਇਹ ਫੀਲਡ ਕੰਪਿਊਟਰ ਲਈ ਬਿਹਤਰੀਨ ਮੰਨਿਆ ਜਾਂਦਾ ਹੈ ਆਡਿਓ ਪ੍ਰੋਗਰਾਮਰ ਨੂੰ ਗੇਮ ’ਚ ਸਪੈਸ਼ਲੀ ਇਫੈਕਟਾਂ ਦੇ ਇਸਤੇਮਾਲ ਲਈ ਸਾਊਂਡ ਬਾਰੇ ਚੰਗੀ ਨਾੱਲਜ਼ ਰੱਖਣਾ ਜ਼ਰੂਰੀ ਹੈ

ਗ੍ਰਾਫਿਕ ਪ੍ਰੋਗਾਮਰ:

ਗੇਮ ਨੂੰ ਡਵੈਲਪ ਕਰਨ ’ਚ ਗ੍ਰਾਫਿਕ ਪ੍ਰੋਗਰਾਮਰ ਟੈਕਨੀਕਲ ਸਪੋਰਟ ਦਿੰਦਾ ਹੈ ਪਰ ਇਸਦੇ ਲਈ ਗ੍ਰਾਫਿਕ ਪ੍ਰੋਗਰਾਮਰ ਨੂੰ ਸੀ, ਸੀ++, ਡਾਇਰੈਕਟ ਐਕਸ, ਓਪਨ ਜੀਐੱਲ, ਵਿੰਡੋ ਪ੍ਰੋਗਰਾਮਿੰਗ, 3 ਡੀ ਪੈਕੇਜ਼ ਆਦਿ ਦੇ ਬਾਰੇ ਪਤਾ ਹੋਣਾ ਚਾਹੀਦਾ

ਡੇਵਆੱਪਸ ਇੰਜੀਨੀਅਰ:

ਇਹ ਪੇਸ਼ੇਵਰ ਆੱਨ-ਲਾਇਨ ਵੀਡੀਓ ਗੇਮਾਂ ਨਾਲ ਸੰਬੰਧ ਨੈਟਵਰਕ ਅਤੇ ਸਰਵਰ ਨੂੰ ਤਿਆਰ ਕਰਦੇ ਹਨ ਅਤੇ ਫਿਰ ਮੈਨਟੇਨ ਰੱਖਦੇ ਹਨ ਆਸਾਨ ਸ਼ਬਦਾਂ ’ਚ, ਇਹ ਪੇਸ਼ੇਵਰ ਉਸ ਸਰਵਰ ਨੂੰ ਚਲਾਉਣ ਲਈ ਅਤੇ ਸੁਰੱਖਿਆ ਲਈ ਜ਼ਿੰਮੇਵਾਰ ਹੁੰਦੇ ਹਨ ਜਿਸ ਨਾਲ ਆੱਨ-ਲਾਇਨ ਵੀਡੀਓ ਗੇਮ ਪਲੇਅਰ ਕਨੈਕਟਡ ਹੁੰਦੇ ਹਨ ਇੱਕ ਡੇਵਆਪਸ ਇੰਜੀਨੀਅਰ ਨੂੰ ਸਬੰਧਿਤ ਗੇਮਾਂ ਦੇ ਕੋਡ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਨੈਟਵਰਕ ਸੰਰਚਨਾ ਦੀ ਦੇਖਭਾਲ ਕਰ ਸਕਣ

ਗੇਮ ਕਰੀਟਿਕ:

ਇਹ ਪੇਸ਼ੇਵਰ ਵੱਖ-ਵੱਖ ਆੱਨ-ਲਾਈਨ ਵੀਡੀਓ ਗੇਮਾਂ ਦੇ ਮਹੱਤਵਪੂਰਨ ਰਿਵਿਊਜ਼ ਅਤੇ ਵਿਸ਼ਲੇਸ਼ਣ ਪੇਸ਼ ਕਰਦੇ ਹਨ ਜਿਨ੍ਹਾਂ ਦੇ ਆਧਾਰ ’ਤੇ ਹੀ ਗਾਹਕ ਕਿਸੇ ਨਵੀਂ ਗੇਮ ਨੂੰ ਖਰੀਦਦੇ ਹਨ ਇਹ ਪੇਸ਼ੇਵਰ ਇੱਕ ਚੰਗੇ ਗੇਮਰ ਹੋਣ ਦੇ ਨਾਲ-ਨਾਲ ਇੱਕ ਚੰਗੇ ਰਾਈਟਰ ਵੀ ਹੁੰਦੇ ਹਨ ਜੋ ਆਸਾਨ ਸ਼ਬਦਾਂ ’ਚ ਕਿਸੇ ਵੀ ਆੱਨ-ਲਾਇਨ ਵੀਡੀਓ ਗੇਮਾਂ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਉਪਲੱਬਧ ਕਰਵਾਉਂਦੇ ਹਨ

ਕੋਰਸਾਂ ਲਈ ਐਲੀਜੀਬਲਿਟੀ ਅਤੇ ਯੋਗਤਾ

ਗੇਮ ਡਿਜਾਈਨਿੰਗ ’ਚ ਸਰਟੀਫਿਕੇਟ ਲੇਵਲ ਕੋਰਸ ਕਰਨ ਲਈ ਕਿਸੇ ਵੀ ਵਿਸ਼ੇ ’ਚ 10ਵੀਂ ਕਲਾਸ ਪਾਸ ਕਰਨਾ ਜ਼ਰੂਰੀ ਹੈ, ਪਰ ਡਿਪਲੋਮਾ ਜਾਂ ਗ੍ਰੈਜ਼ੂਏਟ ਲੇਵਲ ਕੋਰਸ ਕਰਨ ਲਈ ਤੁਹਾਨੂੰ ਕਿਸੇ ਵੀ ਵਿਸ਼ੇ ’ਚ ਆਪਣੀ 12ਵੀਂ ਕਲਾਸ ਦਾ ਬੋਰਡ ਐਗਜ਼ਾਮ ਜ਼ਰੂਰ ਪਾਸ ਕਰਨਾ ਹੋਵੇਗਾ ਮਾਸਟਰ ਡਿਗਰੀ ਕੋਰਸ ਲਈ, ਕਿਸੇ ਟੈਕਨੀਕਲ ਫੀਲਡ ’ਚ ਜਾਂ ਕਿਸੇ ਹੋਰ ਸੰਬੰਧ ਵਿਸ਼ੇ ’ਚ ਤੁਹਾਡੇ ਕੋਲ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ

ਗੇਮ ਡਿਜਾਈਨਿੰਗ ਦੇ ਪ੍ਰਸਿੱਧ ਇੰਸਟੀਚਿਊਟ:

 • ਭਾਰਤੀ ਵਿੱਦਿਆਪੀਠ ਯੂਨੀਵਰਸਿਟੀ, ਪੂਨੇ
 • ਮਾਇਆ ਅਕੈਡਮੀ ਆਫ ਐਡਵਾਂਸਡ ਸਿਨੇਮੈਟਿਕ (ਐੱਮਏਏਸੀ), ਮੁੰਬਈ
 • ਏਰਿਨਾ ਐਨੀਮੇਸ਼ਨ, ਨਵੀਂ ਦਿੱਲੀ
 • ਜੀ ਇੰਸਟੀਚਿਊਟ ਆਫ਼ ਕ੍ਰਿਏਟਿਵ ਆਰਟਸ, ਬੈਂਗਲੋਰ
 • ਆਈ ਪਿਕਿਸਓ ਐਨੀਮੇਸ਼ਨ ਕਾਲਜ, ਬੈਂਗਲੋਰ
 • ਐਨੀਮਾਸਟਰ ਅਕੈਡਮੀ- ਕਾਲਜ ਆਫ ਐਕਸੀਲੈਂਸ ਇਨ ਐਨੀਮੇਸ਼ਨ, ਬੈਂਗਲੋਰ
 • ਅਕੈਡਮੀ ਆਫ ਐਨੀਮੇਸ਼ਨ ਐਂਡ ਗੇਮਿੰਗ, ਨੋਇਡਾ

ਸੈਲਰੀ ਪੈਕਜ਼:

ਸਾਡੇ ਦੇਸ਼ ’ਚ ਸ਼ੁਰੂ ’ਚ ਕਿਸੇ ਫੈਸ਼ਨ ਗੇਮ ਡਿਜ਼ਾਈਨਰ/ਡਿਵੈਲਪਰ ਨੂੰ ਐਵਰੇਜ਼ 3 ਤੋਂ 4 ਲੱਖ ਰੁਪਏ ਸਾਲਾਨਾ ਦਾ ਸੈਲਰੀ ਪੈਕਜ਼ ਮਿਲਦਾ ਹੈ ਕੁਝ ਸਾਲਾਂ ਦੇ ਅਨੁਭਵ, ਟੈਲੰਟ ਅਤੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਮੁਤਾਬਕ ਇਹ ਪੇਸ਼ੇਵਰ ਐਵਰੇਜ਼ 7 ਤੋਂ 10 ਲੱਖ ਰੁਪਏ ਸਾਲਾਨਾ ਜਾਂ ਇਸ ਤੋਂ ਜ਼ਿਆਦਾ ਵੀ ਕਮਾ ਸਕਦੇ ਹੋ

ਮੰਨੇ-ਪ੍ਰਮੰਨੇ ਗੇਮ ਡਿਵੈਲਪਰ:

 • ਜੰਪ ਗੇਮਾਂ, ਮੁੰਬਈ
 • ਡਿਜ਼ੀਟਲ ਚਾਕਲੇਟ, ਬੈਂਗਲੋਰ
 • ਗੇਮਲਾਫਟ, ਹੈਦਰਾਬਾਦ
 • ਇੰਡੀਆ ਗੇਮ, ਮੁੰਬਈ
 • ਇਲੈਕਟ੍ਰਾਨਿਕ ਆੱਟਸ, ਹੈਦਰਾਬਾਦ
 • ਮੋਬਾਇਲ ਟੂ ਵਿਨ, ਮੁੰਬਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!