Time

ਕੀ ਕਰਾਂ, ਸਮਾਂ ਹੀ ਨਹੀਂ ਮਿਲਦਾ…Time

ਅਕਸਰ ਅਜਿਹੀਆਂ ਔਰਤਾਂ ਜੋ ਸਮੇਂ ਦਾ ਰੋਣਾ ਰੋਂਦੀਆਂ ਰਹਿੰਦੀਆਂ ਹਨ, ਅਸਾਨੀ ਨਾਲ ਮਿਲ ਜਾਣਗੀਆਂ, ਪਰ ਉਨ੍ਹਾਂ ਕੋਲ ਗੁਆਂਢੀਆਂ ਦੀ ਆਲੋਚਨਾ ਕਰਨ ਦਾ, ਦੂਜਿਆਂ ਦੀਆਂ ਨੂੰਹਾਂ-ਧੀਆਂ ’ਤੇ ਟਿੱਪਣੀਆਂ ਕਰਨ ਦਾ, ਕੱਪੜਿਆਂ-ਗਹਿਣਿਆਂ ’ਤੇ ਘੰਟਿਆਂ ਤੱਕ ਬਹਿਸ ਕਰਨ ਅਤੇ ਟੀ.ਵੀ. ਦੇਖਣ ਦਾ ਸਮਾਂ ਹੁੰਦਾ ਹੈ ਬੱਸ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਹੈ ਤਾਂ ਰਚਨਾਤਮਕ ਸ਼ੌਂਕ ਪੂਰੇ ਕਰਨ ਦਾ ਆਖ਼ਰ ਅਜਿਹਾ ਕਿਉਂ ਹੈ?

ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਕੁਝ ਵੱਖਰਾ ਕਰੋ ਤਾਂ ਇਨ੍ਹਾਂ ਮੌਜੂਦਾ ਹਾਲਾਤਾਂ ’ਚੋਂ ਸਮਾਂ ਕੱਢੋ ਅਤੇ ਕੁਝ ਕਰਕੇ ਦਿਖਾਓ। ਇਸ ਸਭ ਨਾਲ ਤੁਹਾਨੂੰ ਸੰਤੋਖ ਵੀ ਮਿਲੇਗਾ ਤੇ ਸਮੇਂ ਦੀ ਸਹੀ ਵਰਤੋਂ ਵੀ ਹੋਵੇਗੀ। ਤੁਸੀਂ ਵੀ ਆਪਣੀਆਂ ਸਹੇਲੀਆਂ ਨੂੰ ਕੁਝ ਬਣਾ ਕੇ ਦਿਖਾਉਣ ’ਚ ਮਾਣ ਮਹਿਸੂਸ ਕਰ ਸਕਦੇ ਹੋ ਅਤੇ ਵਾਹੋ-ਵਾਹੀ ਲੁੱਟ ਸਕਦੇ ਹੋ ਆਓ! ਦੇਖਦੇ ਹਾਂ ਕਿ ਕਿਵੇਂ ਰੁਝੇਵੇਂ ਭਰੇ ਦਿਨਾਂ ’ਚੋਂ ਤੁਸੀਂ ਸਮਾਂ ਕੱਢ ਸਕਦੀਆਂ ਹੋ

ਘਰ ਦੇ ਹਰ ਕੰਮ ਨੂੰ ਕਰਨ ਦਾ ਠੇਕਾ ਆਪਣੇ ਉੱਪਰ ਨਾ ਲਓ। ਠੀਕ ਹੈ ਤੁਸੀਂ ਘਰ ’ਚ ਰਹਿੰਦੇ ਹੋ ਪਰ ਇਸ ਦਾ ਅਰਥ ਇਹ ਨਹੀਂ ਕਿ ਸਾਰੇ ਕੰਮ ਤੁਸੀਂ ਹੀ ਕਰਨੇ ਹਨ ਬਾਕੀ ਮੈਂਬਰਾਂ ਦੀ ਘਰ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਨ੍ਹਾਂ ਦੀ ਉਮਰ ਅਤੇ ਸਰੀਰਕ ਸਮਰੱਥਾ ਅਨੁਸਾਰ ਉਨ੍ਹਾਂ ਤੋਂ ਵੀ ਮੱਦਦ ਲਓ ਜਿਵੇਂ ਛੋਟੇ ਬੱਚਿਆਂ ਤੋਂ ਸਕੂਲ ਬੈਗ ਪੈਕ ਕਰਵਾਓ, ਸਕੂਲ ਯੂਨੀਫਾਰਮ ਰਾਤ ਨੂੰ ਕਢਵਾ ਕੇ ਰੱਖੋ, ਫਰਿੱਜ਼ ਦੀਆਂ ਖਾਲੀ ਬੋਤਲਾਂ ਨੂੰ ਭਰਵਾਓ, ਆਪਣੀਆਂ ਕਿਤਾਬਾਂ ਅਤੇ ਕੱਪੜੇ ਸਹੀ ਤਰੀਕੇ ਰੱਖਣ ਦਾ ਜਿੰਮਾ ਉਨ੍ਹਾਂ ਨੂੰ ਦਿਓ ਘਰ ’ਚ ਵੱਡੀ ਉਮਰ ਦੀ ਸੱਸ ਹੈ ਤਾਂ ਉਨ੍ਹਾਂ  ਤੋਂ ਸਬਜ਼ੀ, ਸਲਾਦ ਕਟਵਾਉਣ ’ਚ ਮੱਦਦ ਲੈ ਸਕਦੀਆਂ ਹੋ ਵੱਡੇ ਬੱਚਿਆਂ ਤੋਂ ਕਮਰੇ ਨੂੰ ਸਾਫ ਕਰਨ ’ਚ, ਬਾਜ਼ਾਰੋਂ ਛੋਟਾ-ਮੋਟਾ ਸਾਮਾਨ ਲਿਆਉਣ ’ਚ ਮੱਦਦ ਲੈ ਸਕਦੇ ਹੋtime management

Also Read:  ਸ਼ਾਹ ਮਸਤਾਨਾ ਪਿਤਾ ਪਿਆਰਾ ਜੀ... ਯਾਦ-ਏ-ਮੁਰਸ਼ਿਦ 62ਵੀਂ ਪਾਵਨ ਸਮ੍ਰਿਤੀ-18 ਅਪਰੈਲ ਵਿਸ਼ੇਸ਼

ਕੰਮ ਨੂੰ ਟਾਲਣ ਦੀ ਆਦਤ ਤੋਂ ਬਚੋ ਜੋ ਕਰਨਾ ਹੈ, ਕਰ ਹੀ ਦਿਓ ਜਿਵੇਂ ਧੋਤੇ ਕੱਪੜਿਆਂ ਨੂੰ ਤਹਿ ਲਾ ਕੇ ਰੱਖਣਾ, ਪ੍ਰੈੱਸ ਕਰਨਾ, ਖਾਣਾ ਬਣਾਉਣ ਤੋਂ ਬਾਅਦ ਰਸੋਈ ਅਤੇ ਗੈਸ ਸਾਫ ਕਰਨਾ, ਵਾਸ਼ਿੰਗ ਮਸ਼ੀਨ, ਫਰਿਜ਼ ਸਾਫ ਕਰਨਾ ਆਦਿ ਜੇਕਰ ਤੁਸੀਂ ਇਨ੍ਹਾਂ ਨੂੰ ਟਾਲਦੀਆਂ ਰਹੋਗੀਆਂ ਤਾਂ ਘਰ ਗੰਦਾ ਵੀ ਲੱਗੇਗਾ ਅਤੇ ਚਾਰੇ ਪਾਸੇ ਖਿਲਾਰਾ ਦੇਖ ਕੇ ਪ੍ਰੇਸ਼ਾਨੀ ਵੀ ਹੋਵੇਗੀ

ਜ਼ਿਆਦਾਤਰ ਔਰਤਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਉਹ (ਪਤੀ) ਕੁਝ ਵੀ ਮੱਦਦ ਨਹੀਂ ਕਰਦੇ ਅਜਿਹਾ ਕਹਿ ਕੇ ਤੁਸੀਂ ਉਨ੍ਹਾਂ ’ਤੇ ਦੋਸ਼ ਮੜ੍ਹ ਰਹੇ ਹੋ ਇਹ ਤੁਹਾਡੇ ’ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਕੰਮ ਕਢਵਾਉਣਾ ਜਾਣਦੇ ਹੋ ਜਾਂ ਨਹੀਂ ਉਂਜ ਜਦੋਂ ਉਹ ਤੁਹਾਨੂੰ ਕੁਝ ਅਲੱਗ ਕੰਮਾਂ ’ਚ ਉਲਝੀ ਦੇਖਣਗੇ ਤਾਂ ਖੁਦ ਹੀ ਮੱਦਦ ਕਰਨੀ ਸ਼ੁਰੂ ਕਰ ਦੇਣਗੇ

ਸਮਾਂ ਪ੍ਰਬੰਧਨ ਦੀ ਆਦਤ ਪਾਓ ਤਾਂ ਕਿ ਹਰ ਕੰਮ ਨੂੰ ਨਿਪਟਾਉਣ ਲਈ ਸਮਾਂ ਨਿਰਧਾਰਿਤ ਕਰਕੇ ਖ਼ਤਮ ਕਰਨ ਦਾ ਯਤਨ ਕਰੋ ਹੋ ਸਕਦਾ ਹੈ ਕਿ ਤੁਸੀਂ ਸਮੇਂ ਤੋਂ ਪਹਿਲਾਂ ਕੰਮ ਖ਼ਤਮ ਕਰ ਲਓ ਅਤੇ ਇਹ ਵੀ ਹੋ ਸਕਦਾ ਹੈ ਨਿਰਧਾਰਿਤ ਸਮੇਂ ’ਤੇ ਕੰਮ ਖ਼ਤਮ ਨਾ ਹੋਵੇ ਇੱਕ ਹਫਤਾ ਅਭਿਆਸ ਕਰਕੇ ਸਮੇਂ ’ਚ ਬਦਲਾਅ ਲਿਆ ਸਕਦੀਆਂ ਹੋ

ਗੁਆਂਢੀਆਂ ਨਾਲ ਫਾਲਤੂ ਗੱਪਾਂ ਅਤੇ ਦੂਜਿਆਂ ਦੀ ਆਲੋਚਨਾ ਕਰਦੇ ਹੋਏ ਸਮੇਂ ਨੂੰ ਬਰਬਾਦ ਨਾ ਕਰੋ ਜੇਕਰ ਤੁਹਾਨੂੰ ਕੋਈ ਚੰਗੀ ਗੁਆਂਢਣ, ਜੋ ਚੰਗੀ ਸਹੇਲੀ ਵੀ ਹੈ, ਦੇ ਨਾਲ, ਸਮਾਂ ਨਿਰਧਾਰਤ ਕਰਕੇ ਉਸਦੇ ਨਾਲ ਦੇ ਪਾਰਕ ’ਚ ਸੈਰ ’ਤੇ ਜਾਓ ਜਾਂ ਆਸ-ਪਾਸ ਦੇ ਬਾਜ਼ਾਰ ’ਚੋਂ ਇਕੱਠੇ ਸ਼ਾਪਿੰਗ ਕਰਨ ਜਾਓ ਤਾਂ ਕਿ ਕੰਮ ਵੀ ਹੋ ਜਾਵੇ ਤੇ ਗੱਪ-ਸ਼ੱਪ ਵੀ ਹੋ ਜਾਣਗੀਆਂ

ਟੀ.ਵੀ. ਦੇਖੋ ਪਰ ਉਸ ਨੂੰ ਫੁੱਲ ਟਾਈਮ ਪੇਸ਼ਾ ਨਾ ਬਣਾਓ ਕਿ ਤੁਸੀਂ ਸਾਰੇ ਸੀਰੀਅਲ ਦੇਖਣੇ ਹੀ ਹਨ ਤਾਂ ਕਿ ਤੁਸੀਂ ਆਪਣੀਆਂ ਸਹੇਲੀਆਂ ’ਤੇ ਪ੍ਰਭਾਵ ਪਾ ਸਕੋ ਕਿ ਤੁਸੀਂ ਟੀ.ਵੀ. ਦੀ ਕਿੰਨੀ ਸ਼ੌਕੀਨ ਹੋ ਉਸ ਸਮੇਂ ਤੁਸੀਂ ਆਪਣੇ ਸਰੀਰ ਨੂੰ ਆਰਾਮ ਦੇ ਸਕਦੇ ਹੋ ਜਾਂ ਆਪਣੇ ਸ਼ੌਂਕ ਨੂੰ ਰਚਨਾਤਮਕ ਰੂਪ ਵੀ ਦੇ ਸਕਦੇ ਹੋ

Also Read:  ਨਾ ਬਣੋ Night OWL

ਸਵੇਰੇ ਛੇਤੀ ਉੱਠਣ ਦੀ ਆਦਤ ਪਾਓ ਇਸ ਨਾਲ ਤੁਸੀਂ ਰੋਜ਼ਾਨਾ ਦੇ ਕੰਮਾਂ ਨੂੰ ਸਮੇਂ ’ਤੇ ਨਿਪਟਾ ਕੇ ਆਪਣੀ ਰੁਚੀ ਦੇ ਕੰਮਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਸਮਾਂ ਕੱਢ ਸਕਦੀ ਹੋ ਇਸੇ ਤਰ੍ਹਾਂ ਸਮਾਂ ਨਾ ਮਿਲਣ ਦੀ ਸਮੱਸਿਆ ਨੂੰ ਸੁਲਝਾ ਕੇ ਕਿਸੇ ਦੇ ਅੱਗੇ ਸਮਾਂ ਨਾ ਮਿਲਣ ਦੇ ਰੋਣੇ ਤੋਂ ਵੀ ਬਚ ਸਕਦੇ ਹੋ -ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ