ਰੋਮ-ਰੋਮ ’ਚ ਤਾਜ਼ਗੀ ਭਰਦਾ ਸਾਉਣ ਦਾ ਮੀਂਹ
ਸਾਉਣ ਦੀ ਮੌਜ-ਮਸਤੀ ਹਰ ਕਿਸੇ ਨੂੰ ਮਤਵਾਲਾ ਬਣਾ ਦਿੰਦੀ ਹੈ ਸਾਉਣ ਦੀ ਠੰਡੀ ਮਿਆਰ ਤਨ-ਮਨ ਨੂੰ ਠੰਡਕ ਨਾਲ ਭਰ ਜਾਂਦੀ ਹੈ ਰੋਮ-ਰੋਮ ’ਚ ਤਾਜ਼ਗੀ ਦਾ ਉੱਫਾਨ ਉੱਠਣ ਲਗਦਾ ਹੈ ਕੁਦਰਤ ਨੱਚ ਉੱਠਦੀ ਹੈ ਪਸ਼ੂ-ਪੰਛੀ ਦੇ ਵਿਹਾਰ ’ਚ ਮੌਜ-ਮਸਤੀ ਛਾ ਜਾਂਦੀ ਹੈ ਬਾਗਾਂ ’ਚ ਫੁੱਲ-ਕਲੀਆਂ ਖਿੜ ਜਾਂਦੀਆਂ ਹਨ ਅਤੇ ਭੰਵਰੇ ਆਪਣੀ ਗੂੰਜ ਨਾਲ ਪੂਰੇ ਵਾਤਾਵਰਨ ਨੂੰ ਮਧੁਰ ਸੰਗੀਤ ਨਾਲ ਭਰ ਦਿੰਦੇ ਹਨ ਕੋਇਲ ਆਪਣੀ ਕੂਕ ਨਾਲ ਕੋਨੇ-ਕੋਨੇ ਨੂੰ ਖੁਸ਼ੀ ਦਿੰਦੀ ਹੈ ਅਤੇ ਇੱਧਰ-ਉੱਧਰ ਉੱਡ-ਉੱਡ ਕੇ ਸਭ ਨੂੰ ਆਪਣੀ ਮਸਤੀ ਦਾ ਅਹਿਸਾਸ ਕਰਾਉਂਦੀ ਹੈ ਸਾਉਣ ਦੀਆਂ ਕਾਲੀਆਂ ਘਟਾਵਾਂ ਅਤੇ ਚੜ੍ਹਦੇ ਬੱਦਲਾਂ ’ਚ ਮੋਰ ਵੀ ਨੱਚ ਉੱਠਦਾ ਹੈ
ਅਤੇ ਆਪਣੀ ਪਿੰਹੂ-ਪਿੰਹੂ ਦੀ ਤੇਜ਼ ਅਤੇ ਮਿੱਠੀ ਆਵਾਜ਼ ਨਾਲ ਪੂਰੇ ਖੇਤਰ ਨੂੰ ਮਧੁਰਮਈ ਬਣਾ ਦਿੰਦਾ ਹੈ ਪੱਤਾ-ਪੱਤਾ ਸਾਉਣ ’ਚ ਜਦੋਂ ਰੰਗਤ (ਹਰਿਆਲੀ) ਨੂੰ ਪਾ ਜਾਂਦਾ ਹੈ, ਤਾਂ ਫਿਰ ਕਵੀ ਮਨ ਇਸ ਤੋਂ ਅਛੂਤਾ ਕਿਵੇਂ ਰਹਿ ਸਕਦਾ ਹੈ! ਸਾਉਣ ਦੀਆਂ ਘਟਾਵਾਂ ਦਾ ਹੀ ਤਿਲਸਮ ਹੈ ਕਿ ਕਵੀਆਂ, ਗਾਇਕਾਂ, ਲੇਖਕਾਂ ਨੇ ਆਪਣੀ ਕਲਮ ਨਾਲ ਸਾਉਣ ਦੀ ਖੂਬਸੂਰਤ ਸੂਰਤ ਅਤੇ ਸੀਰਤ ਨੂੰ ਨਵਾਬੀ-ਸ਼ਬਾਬੀ ਬਣਾ ਦਿੱਤਾ ਹੈ ਕਿਤੇ ਕਵੀਆਂ ਦੀਆਂ ਕਵਿਤਾਵਾਂ ’ਚ ਸਜਾਏ ਹੋਏ ਸਾਉਣ ਦੀ ਸਰਸ ਛਟਾ ਮਨ ਨੂੰ ਲੁਭਾਉਂਦੀ ਹੈ ਅਤੇ ਕਿਤੇ ਗੀਤਕਾਰਾਂ ਨੇ ਆਪਣੇ ਗੀਤਾਂ ’ਚ ਸਜਾ ਕੇ ਸਾਉਣ ਨੂੰ ਅਲੰਕ੍ਰਿਤ ਕਰ ਦਿੱਤਾ ਹੈ
ਹਰ ਕਲਮਕਾਰ ਨੇ ਆਪਣੀਆਂ ਰਚਨਾਵਾਂ ਦਾ ਸ਼ਿੰਗਾਰ ਬਣਾ ਕੇ ਇਸ ਦੇ ਅਲੜ੍ਹਪਣ ਦਾ ਸੁੰਦਰ ਸਵਰੂਪ ਪੇਸ਼ ਕੀਤਾ ਹੈ ਕਲਮਕਾਰਾਂ ਨੇ ਆਮ ਬੋਲਚਾਲ ਦੀ ਭਾਸ਼ਾ ’ਚ ਨਿਖਾਰ ਕੇ ਜਨ-ਜਨ ਨੂੰ ਇਸ ਦਾ ਚਹੇਤਾ ਬਣਾ ਦਿੱਤਾ ਹੈ ਇਸੇ ’ਚ ਸਾਨੂੰ ਆਪਣੀਆਂ ਸ਼ੁੱਧ ਪਰੰਪਰਾਵਾਂ ਦੇ ਦੀਦ ਹੁੰਦੇ ਹਾਂ ਅਤੇ ਉਨ੍ਹਾਂ ਨਾਲ ਜੁੜੇ ਰਹਿਣ ਦੇ ਭਾਵ ਪੈਦਾ ਹੁੰਦੇ ਹਨ ਇਹੀ ਕਾਰਨ ਹੈ ਕਿ ਸਾਉਣ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਸ਼ੀਸ਼ਾ ਹੈ ਸਿੱਧੇ-ਸਾਦੇ ਅਤੇ ਫੱਕੜੀ ਪਰਿਵੇਸ਼ ਦਾ ਪ੍ਰਤੀਕ ਹੈ ਸਾਉਣ ਬੇਸ਼ੱਕ ਅੱਜ ਇਸ ਦਾ ਰੰਗ-ਰੂਪ ਬਦਲ ਗਿਆ ਹੈ, ਪਰ ਸਾਡੇ ਅਤੀਤ ਦੀ ਖੁਸ਼ਹਾਲੀ, ਸੰਪੰਨਤਾ, ਸੌਹਾਰਦ ਦਾ ਇਹ ਪੱਕਾ ਗਵਾਹ ਹੈ ਅੱਜ ਵੀ ਲੋਕ ਸਾਉਣ ਦੀਆਂ ਕਵਿਤਾਵਾਂ, ਗੀਤਾਂ, ਮੁਹਾਵਰਿਆਂ, ਲੁਕੋਕਤੀਆਂ, ਫਿੱਕਰਾਂ, ਛੰਦ, ਦੋਹੇ, ਚੌਪਾਈਆਂ, ਗਜ਼ਲਾਂ, ਸ਼ੇਅਰ-ਓ-ਸ਼ਾਇਰੀਆਂ, ਚੁਟਕੀਆਂ, ਵਿਅੰਗ ਜਾਂ ਕਹਾਣੀਆਂ ਜ਼ਰੀਏ ਸਾਡੇ ਅਤੀਤ ਦੀ ਸੁੱਖ-ਸ਼ਾਂਤੀ ਨੂੰ ਨਿਹਾਰ ਖੁਸ਼ੀ ਦਾ ਅਹਿਸਾਸ ਜਤਾਉਂਦੇ ਹਨ
ਸਾਉਣ ਦੇ ਆਗਮਨ ਦਾ ਕੁਦਰਤ ’ਚ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਬੱਦਲਾਂ ਦੀ ਕੁੱਖ ਤੋਂ ਨਿਕਲ ਕੇ ਛਣ-ਛਣ ਕਰਦੀਆਂ ਪਾਣੀ ਦੀਆਂ ਬੂੰਦਾਂ ਤੋਂ ਹਰੇਕ ਪ੍ਰਾਣੀ ਝੂਮ ਉੱਠਦਾ ਹੈ ਠੰਡੇ ਮੌਸਮ ਦੇ ਨਾਲ ਬੱਦਲ ਗਰਜ਼ਨ ਲਗਦਾ ਹੈ, ਤਾਂ ਅਜਿਹੇ ’ਚ ਸਮੁੱਚੀ ਕੁਦਰਤ ਹਰਿਆਲੀ ਰੂਪੀ ਆਂਚਲ ਓਢੇ ਦੁਲਹਣ ਜਿਹੀ ਦਿਖਾਈ ਦੇਣ ਲੱਗਦੀ ਹੈ ਅਜਿਹਾ ਲਗਦਾ ਹੈ ਮੰਨੋ-
ਆਈ ਸਾਉਣ ਦੀ ਰੁੱਤ ਸੁਹਾਣੀ
ਬਰਸੇ ਧਰਤੀ ’ਤੇ ਰਿੱਮਝਿੱਮ ਪਾਣੀ
ਧਰਤੀ ਨੱਚੇ, ਨੱਚੇ ਹੈ ਅੰਬਰ
ਦੇਖ ਕੇ ਮੌਸਮ ਦੇ ਯੌਵਨ ਨੂੰ
ਮਯੂਰੀ ਹੋਈ ਦੀਵਾਨੀ
ਅਜਿਹੇ ਸੁਹਾਵਣੇ ਮੌਸਮ ’ਚ ਨਵਵਿਆਹੁਤਾ ਨੂੰ ਮਾਇਕੇ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨ ’ਚ ਸਾਉਣ ਕੋਈ ਕਸਰ ਨਹੀਂ ਛਡਦਾ ਇੱਕ ਪਾਸੇ ਜਿੱਥੇ ਸਮੁੱਚੀ ਕੁਦਰਤ ਪੇੜ-ਪੌਦੇ, ਜੀਵ-ਜੰਤੂ, ਪਸ਼ੂ-ਪੰਛੀ ਅਤੇ ਮਨੁੱਖ ਪ੍ਰਾਣੀ ਸਾਉਣ ਦਾ ਸਵਾਗਤ ਕਰਦੇ ਹਨ, ਉੱਥੇ ਨਵ-ਵਿਆਹੁਤਾ ਵੀ ਆਪਣੇ ਉੱਪਰ ਲੱਗੀਆਂ ਸਾਰੀਆਂ ਬੰਦਿਸ਼ਾਂ ਤੋੜਨ ਨੂੰ ਵੀ ਮਜ਼ਬੂਰ ਹੋ ਉੱਠਦੀਆਂ ਹਨ ਸਾਉਣ ਦੇ ਅੰਮ੍ਰਿਤਰਸ ਦਾ ਰਸ ਹਰ ਕੋਈ ਲੈਣ ਨੂੰ ਤਿਆਰ ਰਹਿੰਦਾ ਹੈ ਇਸ ਸਾਉਣ ਮਹੀਨੇ ’ਚ ਸਾਉਣੀ ਤੀਜ਼ ਦਾ ਵੀ ਜ਼ਿਕਰ ਮਿਲਦਾ ਹੈ, ਜੋ ਕਿ ਔਰਤਾਂ ਦਾ ਸਭ ਤੋਂ ਪਿਆਰਾ ਤਿਉਹਾਰ ਮੰਨਿਆ ਜਾਂਦਾ ਹੈ ਉਨ੍ਹਾਂ ਦਾ ਦਿਲ ਅਜੀਬ ਜਿਹੀਆਂ ਖੁਸ਼ੀਆਂ ਦੀ ਸੌਗਾਤ ਨਾਲ ਭਰ ਜਾਂਦਾ ਹੈ ਖੁਸ਼ੀ ਅਤੇ ਆਨੰਦ ’ਚ ਸਾਉਣੀ ਉਮੰਗਾਂ ਦੀਆਂ ਤਰੰਗਾਂ ਉਨ੍ਹਾਂ ਦੇ ਰੋਮ-ਰੋਮ ਨੂੰ ਖੁਸ਼ੀ ਨਾਲ ਭਰ ਦਿੰਦੀਆਂ ਹਨ
ਸਾਉਣ ਨਾ ਹੁੰਦਾ, ਤਾਂ ਬਾਰਸ਼ ਕਿਵੇਂ ਹੁੰਦੀ? ਗਰਮੀ ਤੋਂ ਰਾਹਤ ਕਿਵੇਂ ਮਿਲਦੀ? ਰਿੱਮਝਿੱਮ ’ਚ, ਝਮਾਝਮ ਫੁਹਾਰਿਆਂ ’ਚ ਆਪਣਿਆਂ ਦੇ ਨਾਲ ਮੱਕੀ ਖਾਣ ਦਾ ਆਨੰਦ ਕਿਵੇਂ ਉਠਾਉਂਦੇ? ਅਜਿਹੇ ਕਈ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਸਾਉਣ ਦਾ ਮੌਸਮ ਹਰ ਕਿਸੇ ਦਾ ਮਨਪਸੰਦ ਮੌਸਮ ਹੁੰਦਾ ਹੈ ਹਰ ਨੁੱਕੜ ’ਤੇ ਕੱਚੇ ਕੋਇਲਾਂ ਦੇ ਲਾਲ ਸੁਰਖ ਅੰਗਿਾਰਿਆਂ ’ਤੇ ਲੋਹੇ ਦੀ ਜਾਲੀ ਦੇ ਉੱਪਰ ਉਲਟ-ਪਲਟ ਕਰਕੇ ਭੁੰਨਦੀ ਮੱਕੀ, ਆਹਾ! ਇਹ ਦ੍ਰਿਸ਼ ਅਤੇ ਭੁੰਨਦੇ ਹੋਈ ਮੱਕੀ ਦੀ ਸੁਗੰਧ ਨਾਲ ਮਨ ਹੀ ਨਹੀਂ ਆਤਮਾ ਤੱਕ ਨੂੰ ਪਰਮ ਆਨੰਦ ਮਿਲਦਾ ਹੈ ਜਦੋਂ ਉਸ ਗਰਮਾ-ਗਰਮ ਮੱਕੀ ’ਤੇ ਮਸਾਲਾ ਅਤੇ ਨਿੰਬੂ ਲਗਵਾ ਕੇ ਭਿੱਜੀ ਬਰਸਾਤ ’ਚ ਖਾਣ ਦਾ ਮਜ਼ਾ ਲਿਆ ਜਾਂਦਾ ਹੈ ਤਾਂ ਕਹਿਣੇ ਹੀ ਕੀ! ਸੱਚ ’ਚ ਸਭ ਪੀਜਾ, ਬਰਗਰ ਉਸ ਦੇ ਸਾਹਮਣੇ ਵਿਅਰਥ (ਫਿੱਕੇ) ਪ੍ਰਤੀਤ ਹੁੰਦੇ ਹਨ
ਜਦੋਂ ਕੁਦਰਤ ਨੇ ਹਰੀ ਸਾੜ੍ਹੀ ਪਹਿਨ ਲਈ ਹੋਵੇ ਤਾਂ ਕਿਸ ਦਾ ਮਨ ਨਹੀਂ ਮਚਲ ਉੱਠੇਗਾ! ਸਾਰੇ ਬਰਸਾਤ ’ਚ ਖੁਸ਼ ਹੁੰਦੇ ਹਨ ਅਤੇ ਹਰਿਆਲੀ ਦੇਖਣ ਲਈ ਹੀ ਸਾਉਣ ਦੀ ਆਸ ਹੁੰਦੀ ਹੈ ਅੱਜ-ਕੱਲ੍ਹ ਵੈਸੇ ਵੀ ਹਰਿਆਲੀ ਖ਼ਤਮ ਹੁੰਦੀ ਜਾ ਰਹੀ ਹੈ ਸਾਉਣ ’ਚ ਹਰੀ-ਹਰੀ ਮਹਿੰਦੀ ਇਸ ਹਰਿਆਲੀ ’ਚ ਮਿਲ ਜਾਂਦੀ ਹੈ ਰੁੱਖਾਂ ’ਤੇ ਝੂਲੇ ਅਤੇ ਪੀਂਘ ਭਰਦੀਆਂ ਔਰਤਾਂ ਤਾਂ ਹੁਣ ਘੱਟ ਦਿਸਦੀਆਂ ਹਨ, ਪਰ ਸਾਉਣ ਦੇ ਆਉਂਦੇ ਹੀ ਉਨ੍ਹਾਂ ਦੀ ਛਵ੍ਹੀ ਜ਼ਰੂਰ ਉੱਭਰ ਆਉਂਦੀ ਹੈ ਮਨ ’ਚ ਇਸ ਮੌਸਮ ਦੀ ਅਗਵਾਈ ਕਰਦੇ ਹਨ ਫੁੱਲ ਰੰਗ-ਬਿਰੰਗੀ ਦੁਨੀਆਂ ਸਜ ਜਾਂਦੀ ਹੈ ਫੁੱਲਾਂ ਦੀ ਸਕਾਰਾਤਮਕ ਊਰਜਾ ਆਉਂਦੀ ਹੈ
ਇਸ ਮਨਭਾਉਣੇ ਸਾਉਣ ’ਚ ਘਨਘੌਰ ਘਟਾਵਾਂ ’ਚ ਜਦੋਂ ਬਿਜਲੀ ਚਮਕਦੀ ਹੈ ਅਤੇ ਬਾਰਸ਼ ਦੀ ਫੁਹਾਰ ਤਨ-ਮਨ ਭਿਓਂ ਦਿੰਦੀ ਹੈ, ਉਦੋਂ ਲਗਦਾ ਹੈ ਕਿ ‘ਆਇਆ ਹੈ ਸਾਉਣ ਝੂਮ ਕੇ’ ਇਸੇ ਮਸਤੀ ਦੇ ਮੌਸਮ ਲਈ ਪੂਰੇ ਸਾਲ ਸਾਉਣ ਦਾ ਇੰਤਜ਼ਾਰ ਰਹਿੰਦਾ ਹੈ ਆਸਮਾਨ ਤੋਂ ਵਰਸਦਾ ਪਾਣੀ ਬਹੁਤ ਰੋਮਾਂਚਿਤ ਕਰਦਾ ਹੈ ਬਚਪਨ ਦੇ ਉਹ ਦਿਨ ਤਾਂ ਅੱਜ ਵੀ ਨਹੀਂ ਭੁੱਲਦੇ ਜਦੋਂ ਵਿਹੜੇ ’ਚ ਖੜ੍ਹੇ ਹੋ ਕੇ ਸਿਰ ’ਤੇ ਬਾਪੂ ਦੀ ਕਾਲੀ ਛੱਤਰੀ ਤਾਨ ਲੈਂਦੇ ਅਤੇ ਟਪਕ-ਟਪਕ ਡਿੱਗਦੀਆਂ ਬੂੰਦਾਂ ਦਾ ਆਨੰਦ ਲੈਂਦੇ ਮੈਂ ਤਾਂ ਆਪਣੇ ਬਸਤੇ ’ਚ ਇੱਕ ਵੱਡਾ ਜਿਹਾ ਪਾਰਦਰਸ਼ੀ ਮੋਮਜ਼ਾਮਾ ਜ਼ਰੂਰ ਰੱਖਦੀ ਸੀ
ਕਦੇ ਸਕੂਲ ਤੋਂ ਵਾਪਸ ਆਉਂਦੇ ਸਮੇਂ ਬਾਰਸ਼ ਹੋਈ, ਤਾਂ ਝਟ ਮੋਮਜ਼ਾਮਾ ਖੋਲ੍ਹਿਆ ਅਤੇ ਲੈ ਲਿਆ ਫਿਰ ਉੱਪਰ ਤੋਂ ਡਿੱਗਦੀਆਂ ਬੂੰਦਾਂ ਟਪਕ-ਟਪਕ ਡਿੱਗਦੀਆਂ ਹੋਈਆਂ ਦਿਸਦੀਆਂ ਤਾਂ ਸੀ, ਪਰ ਭਿਓਂ ਨਹੀਂ ਪਾਉਂਦੀਆਂ ਸਨ ਇਹ ਸਭ ਜਾਦੂ-ਜਿਹਾ ਲਗਦਾ ਸੀ ਹੁਣ ਤਾਂ ਉਹ ਸਭ ਗੱਲਾਂ ਸੁਫਨਾ ਹੋ ਕੇ ਰਹਿ ਗਈਆਂ ਹਨ ਸਾਉਣ ਦੇ ਮੌਸਮ ’ਚ ਸਵਾਦ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਮੌਸਮ ’ਚ ਘੇਵਰ, ਅਨਦਰਸੇ ਮਠਿਆਈ ਦੀਆਂ ਦੁਕਾਨਾਂ ’ਤੇ ਖੂਬ ਸਜਦੇ ਹਨ ਸਾਉਣ ਬੇਟੀਆਂ ਦੇ ਘਰ ਸਿੰਦਾਰਾ ਭੇਜਣ ਦਾ ਸਮਾਂ ਹੁੰਦਾ ਹੈ ਅਤੇ ਇਸ ਸਿੰਦਾਰੇ ’ਚ ਘੇਵਰ, ਗੁੰਜੀਆ, ਅਨਦਰਸੇ, ਮੱਠੜੀ, ਛਾਕ, ਫਿਰਨੀ ਵਰਗੀਆਂ ਚੀਜ਼ਾਂ ਭੇਜੀਆਂ ਜਾਂਦੀਆਂ ਹਨ