the same color as the crops

ਕੁਝ ਕੀਟ-ਪਤੰਗੇ ਫਸਲਾਂ ਵਰਗਾ ਹੀ ਰੰਗ ਲੈ ਕੇ ਹੁੰਦੇ ਹਨ ਪੈਦਾ

ਜਿਸ ਤਰ੍ਹਾਂ ਇਨਸਾਨ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਯਤਨ ਕਰਦਾ ਹੈ ਖੁਦ ਨੂੰ ਸੁਰੱਖਿਅਤ ਬਣਾਉਣ ਨੂੰ ਜਾਂ ਫਿਰ ਦੁਸ਼ਮਣ ਨੂੰ ਹਰਾਉਣ ਲਈ ਹਥਿਆਰ ਤੱਕ ਉਠਾਉਂਦਾ ਹੈ, ਪਰ ਕੀਟ-ਪਤੰਗੇ ਅਜਿਹਾ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਕੋਲ ਕੁਦਰਤ ਦਾ ਨਾਯਾਬ ਹਥਿਆਰ ਹੈ ਉਹ ਹੈ ਰੰਗ ਬਦਲਣ ਦਾ ਹੁਨਰ ਇਹ ਕੀਟ-ਪਤੰਗੇ ਆਪਣਾ ਰੰਗ ਬਦਲਣ ’ਚ ਬੜੇ ਕਲਾਕਾਰ ਹੁੰਦੇ ਹਨ ਫਸਲਾਂ ’ਤੇ ਬੈਠਣ ਵਾਲੇ ਇਹ ਕੀਟ-ਪਤੰਗੇ ਵਰਗੀ ਫਸਲ ਹੋਵੇਗੀ, ਵੈਸਾ ਹੀ ਰੰਗ ਧਾਰਨ ਕਰਕੇ ਪੈਦਾ ਹੁੰਦੇ ਹਨ

ਸਾਲਾਂ ਤੱਕ ਕੀਟ ਪਤੰੰਗਿਆਂ ’ਤੇ ਖੋਜ ਕਰਨ ਵਾਲੇ ਵਾਤਾਵਰਨ ਜੀਵਨ ਵਿਗਿਆਨੀ, ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਦੇ ਕੀਟ ਵਿਗਿਆਨ ਵਿਡਟਾਗ ਤੇ ਪ੍ਰਾਣੀ ਵਿਗਿਆਨ ਵਿਡਟਾਗ ਦੇ ਪ੍ਰਧਾਨ ਅਤੇ ਮਨੁੱਖੀ ਸੰਸਾਧਨ ਪ੍ਰਬੰਧਨ ਡਾਇਰੈਕਟੋਰੇਟ (ਡੀਐੱਚਆਰਐੱਮ) ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਰਾਮ ਸਿੰਘ ਦੱਸਦੇ ਹਨ ਕਿ ਵੱਖ-ਵੱਖ ਮਹੀਨਿਆਂ ’ਚ ਇੱਕ ਹੀ ਕੀਟ ਦੇ ਨਵ-ਨਿਰਮਤ ਪਤੰਗੇ ਦਾ ਰੰਗ ਵੈਸਾ ਹੀ ਹੁੰਦਾ ਹੈ, ਜੈਸਾ ਮੇਜ਼ਬਾਨ ਫਸਲ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਅਨੁਕੂਲਨ ਨੂੰ ਪਾਲੀਫੇਨਿਜ਼ਮ ਕਿਹਾ ਜਾਂਦਾ ਹੈ ਇਹ ਰੰਗ ਬਦਲਾਅ ਕੀਟਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਅਦ੍ਰਿਸ਼ ਹੋਣ ਲਈ ਹੈ ਇਸ ਤਰ੍ਹਾਂ ਉਹ ਆਪਣੇ ਦੁਸ਼ਮਣਾਂ ਜਾਂ ਸ਼ਿਕਾਰੀਆਂ ਤੋਂ ਆਪਣੀ ਰੱਖਿਆ ਕਰ ਸਕਦੇ ਹਨ

ਪ੍ਰੋ. ਰਾਮ ਸਿੰਘ ਨੇ ਕਪਾਹ ਦੇ ਚਿੱਤੀਦਾਰ ਫਲ ਛੇਦਕ ਕੀਟ (ਸਪਾਇਨੀ ਬੋਲਵਰਮ) ’ਤੇ ਵਿਸਥਾਰਪੂਰਨ ਅਧਿਐਨ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਹੀ ਕੀਟ ਦੇ ਪਰਿਪੱਕ ਪਤੰਗਾਂ ਦਾ ਰੰਗ ਵੱਖ-ਵੱਖ ਹੋ ਸਕਦਾ ਹੈ ਜੇਕਰ ਸੁੰਡੀ ਅਤੇ ਪਿਊਪਾ ਨੂੰ ਵੱਖ-ਵੱਖ ਤਾਪਮਾਨ ’ਤੇ ਪਾਲਿਆ ਗਿਆ ਹੈ ਕਪਾਹ ਦੀ ਫਸਲ ਦਾ ਜੂਨ ਤੋਂ ਅਗਸਤ ’ਚ ਮੁੱਖ ਰੂਪ ਨਾਲ ਹਰੇ ਪੱਤਿਆਂ ਦਾ ਉਤਪਾਦਨ ਕਾਲ ਹੁੰਦਾ ਹੈ ਪਰਿਪੱਕ ਕੀਟ-ਪਤੰਗਿਆਂ ਦਾ ਰੰਗ ਵੀ ਕਪਾਹ ਦੀ ਫਸਲ ਦੇ ਸਮਾਨ ਹਰਾ ਹੁੰਦਾ ਹੈ ਅਕਤੂਬਰ ਤੋਂ ਦਸੰਬਰ ’ਚ ਤਾਪਮਾਨ ’ਚ ਗਿਰਾਵਟ ਤੇ ਸਰਦੀਆਂ ਦੀ ਸ਼ੁਰੂਆਤ ਕਾਰਨ, ਪੌਦੇ ਭੂਰੇ ਰੰਗ ਦੀ ਦਿੱਖ ਨਾਲ ਪੱਤੇ ਰਹਿਤ ਹੋ ਜਾਂਦੇ ਹਨ

ਫਿਰ ਨਵੇਂ ਉੱਭਰਦੇ ਪਰਿਪੱਕ ਪਤੰਗੇ ਵੀ ਸਮਾਨ ਰੰਗ ਦੇ ਹੋਣਗੇ ਪਰਿਪੱਕ ਪਤੰਗਿਆਂ ਦੀ ਬਾਕੀ ਪੰਗਤੀ ਹਰੇ ਰੰਗ ਦੀ ਹੈ ਅਤੇ ਹੇਠਲੀ ਪੰਗਤੀ ਭੂਰੇ ਰੰਗ ਦੀ ਹੈ ਵਿਚਕਾਰਲੀਆਂ ਦੋ ਪੰਗਤੀਆਂ ’ਚ ਮਿਸ਼ਰਤ ਰੰਗ ਫਸਲ ਦੀ ਦਿੱਖ ਅਨੁਸਾਰ ਹੈ ਇਸ ਕੀਟ ਦੇ ਪੰਖਿਆਂ ਦੇ ਨੇੜੇ ਦਾ ਦ੍ਰਿਸ਼ ਸਪੱਸ਼ਟ ਰੂਪ ਤੋਂ ਆਪਣੇ ਦੁਸ਼ਮਣਾਂ ਤੋਂ ਆਤਮ-ਰੱਖਿਆ ਲਈ ਕੀਟ ਦੇ ਰੰਗ ’ਚ ਮਹਾਨ ਪਰਿਵਰਤਨਸ਼ੀਲਤਾ ਦਾ ਸੰਕੇਤ ਦਿੰਦਾ ਹੈ ਜਿੱਥੇ ਵੱਡੀ ਗਿਣਤੀ ’ਚ ਅਜਿਹੇ ਅਨੁਕੂਲਨ ਤੋਂ ਆਪਣੇ ਦੁਸ਼ਮਣਾਂ ਨੂੰ ਧੋਖਾ ਦੇਣ ’ਚ ਅੱਗੇ ਹਨ ਇਹ ਆਤਮ-ਰੱਖਿਆ ਰਣਨੀਤੀ ਦੂਜਿਆਂ ਨੂੰ ਹਾਨੀ ਪਹੁੰਚਾਏ ਬਿਨਾਂ ਪ੍ਰਭਾਵੀ ਅਤੇ ਵਾਤਾਵਰਨ ਦੇ ਅਨੁਕੂਲ ਹੈ

ਮਨੁੱਖ ਨੂੰ ਕੀੜਿਆਂ ਤੋਂ ਸਿੱਖਣ ਦਾ ਸਹੀ ਸਮਾਂ

ਪ੍ਰੋਫੈਸਰ ਰਾਮ ਸਿੰਘ ਦਾ ਮੰਨਣਾ ਹੈ ਕਿ ਇਹ ਮਨੁੱਖ ਲਈ ਇੱਕ ਸਬਕ ਹੈ ਕਿ ਆਤਮ-ਰੱਖਿਆ ’ਚ, ਦੁਸ਼ਮਣਾਂ ਨਾਲ ਲੜਨ ਲਈ ਪਰਮਾਣੂ ਬੰਬ, ਹਾਈਡ੍ਰੋਜਨ ਬੰਬ ਜਾਂ ਮਿਜ਼ਾਇਲ ਵਰਗੇ ਖ਼ਤਰਨਾਕ ਹਥਿਆਰਾਂ ਨੂੰ ਕਿਉਂ ਵਿਕਸਤ ਕੀਤਾ ਜਾਵੇ ਜੋ ਨਾ ਸਿਰਫ਼ ਮਨੁੱਖ, ਸਗੋਂ ਪੂਰੇ ਜੀਵਤ ਪ੍ਰਾਣੀਆਂ ਲਈ ਵਿਨਾਸ਼ਕਾਰੀ ਹੈ ਇਸ ਅਸੱਭਿਆ ਜਾਨਵਰ ਦੀ ਗਲਤੀ, ਮਾਂ ਪ੍ਰਕਿਰਤੀ ਨੂੰ ਸੁਧਾਰਾਤਮਕ ਅਤੇ ਪ੍ਰਭਾਵੀ ਕੰਟਰੋਲ ਉਪਾਅ ਕਰਨ ਲਈ ਮਜ਼ਬੂਰ ਕਰ ਸਕਦੀ ਹੈ ਆਦਮੀ ਨੂੰ ਕੀਟ ਪਤੰਗਿਆਂ ਤੋਂ ਸਿੱਖਣਾ ਚਾਹੀਦਾ ਹੈ

ਕਿ ਹੋਰ ਜਾਨਵਰਾਂ ਦੇ ਨਾਲ ਸਦਭਾਵ ਦੇ ਨਾਲ ਕਿਵੇਂ ਰਹਿਣਾ ਹੈ ਮਨੁੱਖ ਨੂੰ ਸਮੂਹਿਕ ਵਿਨਾਸ਼ ਦੇ ਸਾਰੇ ਖ਼ਤਰਨਾਕ ਹਥਿਆਰਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ ਆਤਮ-ਰੱਖਿਆ ਲਈ ਸਭ ਤੋਂ ਸਥਾਈ ਜਾਂ ਘੱਟ ਹਾਨੀਕਾਰਕ ਹਥਿਆਰਾਂ ਜਿਵੇਂ ਕਿ ਪਰੰਪਰਿਕ ਬਾਂਸ ਜਾਂ ਲਠ (ਲਾਠੀ ਚਾਰਜ) ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਖੁਦ ਦੀ ਸ਼ਕਤੀ ਨੂੰ ਵਿਅਕਤ ਕਰਨ ਲਈ ਮਲਯੁੱਧ ਦੀ ਚੋਣ ਕਰਨੀ ਚਾਹੀਦੀ ਹੈ ਇਹ ਸਮੇਂ ਦੀ ਐਮਰਜੰਸੀ ਜ਼ਰੂਰਤ ਹੈ ਨਹੀਂ ਤਾਂ ਮਾਂ ਪ੍ਰਕਿਰਤੀ 1927 ਦੀ ਮਨੁੱਖੀ ਸਥਿਤੀ ਨੂੰ ਬਹਾਲ ਕਰਨ ਲਈ ਮਜ਼ਬੂਰ ਹੋ ਜਾਏਗੀ ਹੁਣ ਇਸ ਨੂੰ ਯੂਨੀਵਰਸਲ ਸੱਚ ਮੰਨਿਆ ਜਾਣਾ ਚਾਹੀਦਾ ਹੈ ਮਨੁੱਖ ਨੂੰ ਕੋਈ ਵੀ ਹੋਸ਼ਾਪਣ ਕਰਨ ਤੋਂ ਪਹਿਲਾਂ ਧਰਤੀ ’ਤੇ ਹੋਰ ਜੀਵਨ ਕਲਿਆਣ ’ਤੇ ਵਿਚਾਰ ਕਰਨ ਲਈ ਇੱਕ ਤੰਤਰ ਵਿਕਸਤ ਕਰਨਾ ਹੀ ਪਏਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!