benefits of eating spinach in cold weather -sachi shiksha punjabi

ਠੰਡ ਦੇ ਮੌਸਮ ’ਚ ਪਾਲਕ ਖਾਣ ਦੇ ਫਾਇਦੇ

ਜਦੋਂ ਠੰਡ ਦਾ ਮੌਸਮ ਆਉਂਦਾ ਹੈ ਤਾਂ ਤਰ੍ਹਾਂ-ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਬੇਹੱਦ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਨ੍ਹਾਂ ਹਰੀਆਂ ਸਬਜੀਆਂ ਦਾ ਸਵਾਦ ਅਤੇ ਸਿਹਤ ਲਾਭ ਯਕੀਨਨ ਬੇਮਿਸਾਲ ਹੈ ਵੈਸੇ ਤਾਂ ਤੁਸੀਂ ਵੀ ਸਰਦੀ ਦੇ ਮੌਸਮ ’ਚ ਤਰ੍ਹਾਂ-ਤਰ੍ਹਾਂ ਦੀਆਂ ਹਰੀਆਂ ਸਬਜੀਆਂ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਦੇ ਹੋਵੋਗੇ,

ਪਰ ਤੁਹਾਨੂੰ ਪਾਲਕ ਨੂੰ ਬਿਲਕੁੱਲ ਵੀ ਨਹੀਂ ਭੁੱਲਣਾ ਚਾਹੀਦਾ ਇਸ ਤੋਂ ਮਿਲਣ ਵਾਲੇ ਫਾਇਦਿਆਂ ਦੀ ਗਿਣਤੀ ਬੇਹੱਦ ਹੈ ਤੁਸੀਂ ਭਾਵੇਂ ਤਾਂ ਇਸ ਨਾਲ ਸਬਜੀ ਬਣਾਓ ਜਾਂ ਫਿਰ ਸੂਪ ਜਾਂ ਫਿਰ ਜੂਸ, ਕਿਸੇ ਵੀ ਰੂਪ ’ਚ ਹੀ ਸਹੀ, ਪਰ ਤੁਹਾਨੂੰ ਇਸਨੂੰ ਜ਼ਰੂਰ ਖਾਣਾ ਚਾਹੀਦਾ ਪਾਲਕ ਆਇਰਨ ਦਾ ਮੁੱਖ ਸਰੋਤ ਹੈ ਇਸਦੀ ਵਰਤੋਂ ਨਾਲ ਸਰੀਰ ’ਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ

ਨਾਲ ਹੀ, ਪਾਲਕ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਹੁੰਦਾ ਹੈ ਪਾਲਕ ਦੇ ਸਾਗ ’ਚ ਸਭ ਤੋਂ ਜ਼ਿਆਦਾ ਪੋਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ

Also Read :- ਪਾਲਕ ਦਾ ਸੂਪ

ਤਾਂ ਆਓ ਜਾਣਦੇ ਹਾਂ ਪਾਲਕ ਖਾਣ ਦੇ ਲਾਭ:-

ਸਰੀਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਨਿਯਮਤ ਤੌਰ ’ਤੇ ਪਾਲਕ ਨਾਲ ਤਿਆਰ ਜੂਸ ਪੀਓ ਨਾਲ ਹੀ ਇਸਦੇ ਰਸ ਦੀ ਵੀ ਵਰਤੋਂ ਕਰੋ ਇਸ ਨਾਲ ਖੂਨ ਸਾਫ਼ ਹੋਣ ਦੇ ਨਾਲ ਮੁੰਹਾਸਿਆਂ ਤੋਂ ਵੀ ਪਿੱਛਾ ਛੁੱਟ ਜਾਵੇਗਾ

ਬੇਹਤਰ ਇਮਊਨ ਸਿਸਟਮ:

ਡਾਈਟੀਸ਼ੀਅਨ ਦੱਸਦੇ ਹਨ ਕਿ ਠੰਡ ਦੇ ਮੌਸਕ ’ਚ ਹਰ ਵਿਅਕਤੀ ਦੀ ਇਮਊਨ ਪ੍ਰਣਾਲੀ ਥੋੜ੍ਹੀ ਕਮਜ਼ੋਰ ਹੋ ਜਾਂਦੀ ਹੈ, ਜਿਸਦੇ ਕਾਰਨ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਮੌਸਮੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ’ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਜੋ ਤੁਹਾਡੇ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਏ ਇਹੀ ਕਾਰਨ ਹੈ

ਕਿ ਸਰਦੀਆਂ ’ਚ ਜ਼ਿਆਦਾ ਤੋਂ ਜ਼ਿਆਦਾ ਪਾਲਕ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬੀਟਾ-ਕੈਰੋਟੀਨ ’ਚ ਭਰਪੂਰ ਹੈ, ਸਗੋਂ ਜ਼ਰੂਰੀ ਐਂਟੀਆਕਸਡੈਂਟ ਅਤੇ ਵਿਟਾਮਿਨ ਸੀ ਨਾਲ ਵੀ ਭਰਪੂਰ ਹਨ, ਜੋ ਸਰੀਰ ਨੂੰ ਰੋਗਾਂ ਨਾਲ ਲੜਨ ’ਚ ਮੱਦਦ ਕਰਦੇ ਹਨ ਇਸ ਤਰ੍ਹਾਂ ਇਹ ਤੁਹਾਨੂੰ ਸਰਦੀਆਂ ’ਚ ਨਿਰੋਗੀ ਬਣਾਉਣ ’ਚ ਮੱਦਦਗਾਰ ਹੈ

ਵਧਾਓ ਹੀਮੋਗਲੋਬਿਨ ਦਾ ਪੱਧਰ:

ਜੇਕਰ ਤੁਹਾਡੇ ਸਰੀਰ ’ਚ ਹੀਮੋਗਲੋਬਿਨ ਦਾ ਪੱਧਰ ਘੱਟ ਹੈ ਅਤੇ ਤੁਸੀਂ ਉਸਨੂੰ ਕੁਦਰਤੀ ਤਰੀਕੇ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ’ਚ ਪਾਲਕ ਨੂੰ ਜਗ੍ਹਾ ਜ਼ਰੂਰ ਦੇਣੀ ਚਾਹੀਦੀ ਹੈ ਦਰਅਸਲ, ਪਾਲਕ ਫੋਲੇਟ ਨਾਲ ਭਰਪੂਰ ਹੈ, ਇੱਕ ਪੋਸ਼ਕ ਤੱਤ ਜੋ ਲਾਲ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਲਈ ਜ਼ਰੂਰੀ ਹੁੰਦਾ ਹੈ ਜਿਸ ’ਚ ਹੀਮੋਗਲੋਬਿਨ ਹੁੰਦਾ ਹੈ

ਅੱਖਾਂ ਦੀ ਰੌਸ਼ਨੀ ਹੋਵੇਗੀ ਤੇਜ਼:

ਹੈਲਥ ਐਕਸਪਰਟ ਦੱਸਦੇ ਹਨ ਕਿ ਵਰਤਮਾਨ ’ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹਾ ਇਸ ਲਈ ਹੈ, ਕਿਉਂਕਿ ਹਰ ਕਿਸੇ ਦਾ ਸਕਰੀਨ ਟਾਈਮ ਕਾਫ਼ੀ ਵਧ ਗਿਆ ਹੈ ਅਜਿਹੇ ’ਚ ਆਪਣੀਆਂ ਅੱਖਾਂ ਦਾ ਖਿਆਲ ਰੱਖਣ ਲਈ ਤੁਸੀਂ ਪਾਲਕ ਨੂੰ ਜ਼ਰੂਰ ਖਾਓ ਇਸ ’ਚ ਜੈਕਸੈਨਥਿਨ, ਲਿਊਟਿਨ ਅਤੇ ਬੀਟਾ-ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ, ਇਹ ਸਾਰੇ ਅੱਖਾਂ ਦੀ ਰੌਸ਼ਨੀ ਨੂੰ ਬੇਹਤਰ ਬਣਾਉਣ ’ਚ ਮੱਦਦ ਕਰਦੇ ਹਨ

ਵਜ਼ਨ ਕਰੋ ਘੱਟ:

ਜੇਕਰ ਤੁਸੀਂ ਫੈਟ ਟੂ ਫਿੱਟ ਬਣਨਾ ਚਾਹੁੰਦੇ ਹੋ ਤਾਂ ਅਜਿਹੇ ’ਚ ਪਾਲਕ ਦੀ ਵਰਤੋਂ ਕਰਨਾ ਇੱਕ ਚੰਗਾ ਆਈਡਿਆ ਹੈ ਡਾਈਟੀਸ਼ੀਅਨ ਅਨੁਸਾਰ, ਪਾਲਕ ’ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਇਸ ਤੋਂ ਇਲਾਵਾ, ਇਸ ’ਚ ਚਰਬੀ ’ਚ ਘੁੱਲਣਸ਼ੀਲ ਖਾਣਾ ਫਾਈਬਰ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਚੰਗਾ ਹੈ ਇਹ ਫਾਈਬਰ ਤੁਹਾਡੇ ਪਾਚਨ ’ਚ ਮੱਦਦ ਕਰਦਾ ਹੈ ਨਾਲ ਹੀ ਵਜ਼ਨ ਨੂੰ ਵੀ ਕੰਟਰੋਲ ਕਰਨ ’ਚ ਮੱਦਦਗਾਰ ਹੈ

ਸਕਿੱਨ ਨੂੰ ਬਣਾਉਂਦਾ ਹੈ ਸਿਹਤਮੰਦ ਅਤੇ ਗਲੋਇੰਗ:

ਪਾਲਕ ਸਰੀਰ ਦੇ ਨਾਲ-ਨਾਲ ਸਾਡੀ ਸਕਿੱਨ ਲਈ ਵੀ ਕਾਫ਼ੀ ਫਾਇਦੇਮੰਦ ਸਾਬਿਤ ਹੁੰਦਾ ਹੈ ਪਾਲਕ ’ਚ ਇੱਕ ਖਾਸ ਤਰ੍ਹਾਂ ਦਾ ਪੋਸ਼ਕ ਤੱਤ ਪਾਇਆ ਜਾਂਦਾ ਹੈ, ਸਕਿੱਨ ਨੂੰ ਡੈਮੇਜ਼ ਹੋਣ ਤੋਂ ਬਚਾਉਂਦਾ ਹੈ ਨਾਲ ਹੀ ਇਹ ਸਕਿੱਨ ਨੂੰ ਖੋਈ ਹੋਈ ਚਮਕ, ਡਨ ਡੈਮੇਜ਼ ਅਤੇ ਪਿੰਪਲਸ ਤੋਂ ਵੀ ਰਾਹਤ ਦਿਵਾਉਂਦਾ ਹੈ

ਇਸ ਤੋਂ ਇਲਾਵਾ ਹੋਰ ਫਾਇਦਿਆਂ ਨੂੰ ਵੀ ਜਾਣੋ:-

  • ਵਰਤਮਾਨ ’ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਅੱਖਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹਾ ਇਸ ਲਈ ਹੈ, ਕਿਉਂਕਿ ਹਰ ਕਿਸੇ ਦਾ ਸਕਰੀਨ ਟਾਈਮ ਕਾਫ਼ੀ ਵਧ ਗਿਆ ਹੈ ਅਜਿਹੇ ’ਚ ਆਪਣੀਆਂ ਅੱਖਾਂ ਦਾ ਖਿਆਲ ਰੱਖਣ ਲਈ ਤੁਸੀਂ ਪਾਲਕ ਨੂੰ ਜ਼ਰੂਰ ਖਾਓ
  • ਪਾਲਕ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ, ਕਿਉਂਕਿ ਇਸ ’ਚ ਕੈਲੋਰੀ ਅਤੇ ਚਰਬੀ ਨੂੰ ਘੱਟ ਕਰਨ ਵਾਲੇ ਡਾਈਟਰੀ ਫਾਈਬਰ ਹੁੰਦੇ ਹਨ ਇਹ ਫਾਈਬਰ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ
  • ਪਾਲਕ ’ਚ ਕਲੋਰੋਫਿਲ ਅਤੇ ਸਿਹਤ ਤੰਦਰੁਸਤ ਰੱਖਣ ਵਾਲੇ ਕੈਰੋਟੇਨਾਅੇਡਸ ਵਰਗੇ ਬੀਟਾ-ਕੈਰੋਟੀਨ ਹੁੰਦੇ ਹਨ, ਜਿਨ੍ਹਾਂ ’ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਕੈਂਸਰ ਤੱਤ ਹੁੰਦੇ ਹਨ
  • ਆਇਰਨ ਲਾਲ ਖੂਨ ਕੋਸ਼ਿਕਾਵਾਂ ਨੂੰ ਵਾਲਾਂ ਦੇ ਫਾਲਿਕਲ ਅਤੇ ਆਕਸੀਜਨ ਪਹੁੰਚਾਉਣ ’ਚ ਮੱਦਦ ਕਰਦਾ ਹੈ, ਜਿਸ ਨਾਲ ਵਾਲ ਜੜ੍ਹਾ ਤੋਂ ਮਜ਼ਬੂਤ ਹੁੰਦੇ ਹਨ ਅਤੇ ਘੱਟ ਡਿੱਗਦੇ ਹਨ
  • ਲੋਹ ਤੱਤ ਸਰੀਰ ਲਈ ਮਹੱਤਵਪੂਰਣ ਹੁੰਦਾ ਹੈ ਇਸ ਨਾਲ ਸਰੀਰ ਦੇ ਖੂਨ ’ਚ ਸਥਿੱਤ ਖੂਨ ਦੇ ਕਣਾਂ ’ਚ ਰੋਗ ਰੋਕੂ ਸਮੱਰਥਾ ਅਤੇ ਖੂਨ ’ਚ ਲਾਲੀ ਆਉਂਦੀ ਹੈ ਪਾਲਕ ਸਰੀਰ ’ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ ਹੈ
  • ਸਰੀਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਨਿਯਮਤ ਰੂਪ ਨਾਲ ਪਾਲਕ ਤੋਂ ਤਿਆਰ ਜੂਸ ਪੀਓ ਨਾਲ ਹੀ ਇਸਦੇ ਰਸ ਦਾ ਵੀ ਵਰਤੋਂ ਕਰੋ ਇਸ ਨਾਲ ਖੂਨ ਸਾਫ਼ ਹੋਣ ਦੇ ਨਾਲ ਮੁੰਹਾਸਿਆਂ ਤੋਂ ਵੀ ਪਿੱਛਾ ਛੁੱਟ ਜਾਵੇਗਾ
  • ਇਸ ’ਚ ਮੌਜ਼ੂਦ ਵਿਟਾਮਿਨ ਕੇ ਹੱਡੀਆਂ ਦੀ ਸਿਹਤ ਨੂੰ ਠੀਕ ਕਰਦਾ ਹੈ ਪਾਲਕ ਡੇਅਰੀ ਪ੍ਰੋਡਕਟਸ ਦਾ ਬਹੁਤ ਵਧੀਆ ਬਦਲ ਹੈ ਇਸ ’ਚ ਕੈਲਸ਼ੀਅਮ ਭਰਪੂਰ ਹੁੰਦਾ ਹੈ, ਜੋ ਆਸਿਟਓਪੋਰੋਸਿਸ ਨਹੀਂ ਹੋਣ ਦਿੰਦਾ ਹੈ
  • ਹਾਈਪਰਟੈਂਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਕਾਰਨ ਕਈ ਗੰਭੀਰ ਬੀਮਾਰੀਆਂ ਹੋ ਰਹੀਆਂ ਹਨ ਇਸ ਨਾਲ ਕਿਡਨੀ ਅਤੇ ਦਿਲ ਸਬੰਧੀ ਰੋਗ ਅਤੇ ਸਟਰੋਕ ਵਧਦਾ ਹੈ ਨਾਲ ਹੀ, ਇਸ ’ਚ ਤਨਾਅ ਨੂੰ ਦੂਰ ਕਰਨ ਵਾਲੇ ਤੱਤ ਵੀ ਮੌਜ਼ੂਦ ਹੁੰਦੇ ਹਨ, ਜੋ ਹਾਈਪਰਟੈਨਸ਼ਨ ਘੱਟ ਕਰਦਾ ਹੈ
  • ਪਾਲਕ ’ਚ ਜ਼ਿੰਕ ਅਤੇ ਮੈਗਨੀਸ਼ੀਅਮ ਸਰੀਰ ਨੂੰ ਰਿਲੈਕਸ ਅਤੇ ਤਨਾਅ ਮੁਕਤ ਰੱਖਣ ’ਚ ਮੱਦਦਗਾਰ ਹੁੰਦੇ ਹਨ ਇਸ ਨਾਲ ਰਾਤ ਨੂੰ ਨੀਂਦ ਵਧੀਆ ਆਉਣ ਦੇ ਨਾਲ ਹੀ ਤਰੋਤਾਜਾ ਵੀ ਮਹਿਸੂਸ ਕਰੋਗੇ
  • ਇਹ ਸਰੀਰ ’ਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ ਹੈ ਦਰਅਸਲ, ਇਸ ’ਚ ਆਇਰਨ ਭਰਪੂਰ ਮਾਤਰਾ ’ਚ ਹੁੰਦਾ ਹੈ ਇਸਦੇ ਵਰਤੋਂ ਨਾਲ ਤੁਸੀਂ (ਖਾਸ ਕਰਕੇ ਔਰਤਾਂ) ਐਨੀਮੀਆਂ ਤੋਂ ਬਚੇ ਰਹਿ ਸਕਦੇ ਹੋ
  • ਪਾਲਕ ਖਾਣ ਨਾਲ ਦਿਮਾਗ ਸਹੀ ਢੰਗ ਨਾਲ ਕੰਮ ਕਰਦਾ ਹੈ ਯਾਦਦਾਸ਼ਤ ਸਮੱਰਥਾ ਵੀ ਵਧਦੀ ਹੈ ਇਸ ’ਚ ਆਕਸਲੇਟ ਜ਼ਿਆਦਾ ਮਾਤਰਾ ’ਚ ਹੁੰਦਾ ਹੈ ਜੇਕਰ ਤੁਹਾਡੀ ਕਿਡਨੀ ’ਚ ਪੱਥਰੀ ਹੈ, ਤਾਂ ਲੋ-ਆਕਸਲੇਟ ਭਰਪੂਰ ਡਾਈਟ ਲਓ ਇਸ ’ਚ ਹਰ ਰੋਜ਼ ਤੁਸੀਂ 50 ਮਿਲੀਗ੍ਰਾਮ ਪਾਲਕ ਖਾ ਸਕਦੇ ਹੋ

ਸਰੀਰ ਦੀ ਖੂਬਸੂਰਤੀ ਬਰਕਰਾਰ ਰੱਖਣ ਲਈ ਨਿਯਮਿਤ ਰੂਪ ਨਾਲ ਪਾਲਕ ਤੋਂ ਤਿਆਰ ਜੂਸ ਪੀਓ ਨਾਲ ਹੀ ਇਸਦੇ ਰਸ ਦਾ ਵੀ ਵਰਤੋਂ ਕਰੋ ਇਸ ਨਾਲ ਖੂਨ ਸਾਫ਼ ਹੋਣ ਦੇ ਨਾਲ ਮੁੰਹਾਸਿਆਂ ਤੋਂ ਵੀ ਪਿੱਛਾ ਛੁੱਟ ਜਾਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!