ਬਹੁਤ ਸਾਰੀਆਂ ਬਿਮਾਰੀਆਂ ਦਾ ਘਰੇਲੂ ਇਲਾਜ ਹੈ ਅਦਰਕ

ਅਦਰਕ ਦਾ ਪੂਰਾ ਸ਼ੁੱਧ ਸ਼ਬਦ ਹੈ ਆਰਦਕ ਅਸਲ ’ਚ ਅਦਰਕ ਗਰਮੀ ਪ੍ਰਦਾਨ ਕਰਨ ਵਾਲੀ ਵਸਤੂ ਹੈ, ਲਿਹਾਜ਼ਾ ਇਸਦੀ ਵਰਤੋਂ ਸਰਦੀ ਜਾਂ ਵਰਖਾ ਦੇ ਮੌਸਮ ’ਚ ਜ਼ਰੂਰ ਕਰਨੀ ਚਾਹੀਦੀ ਹੈ

ਇਸਨੂੰ ਸੁਕਾ ਕੇ ਇਸਨੂੰ ਸੁੰਢ ਦਾ ਨਾਂਅ ਦੇ ਦਿੱਤਾ ਜਾਂਦਾ ਹੈ ਅਦਰਕ ਨੂੰ ਆਪਣੇ ਆਪ ’ਚ ਸਿਹਤ ਦੇ ਦ੍ਰਿਸ਼ਟੀਕੋਣ ਨਾਲ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ

Also Read :-

ਆਓ, ਇਸਦੇ ਕੁਝ ਗੁਣਾਂ ਤੋਂ ਲਾਭ ਲੈਣ ਦਾ ਯਤਨ ਕਰੀਏ

  • ਬਦਹਜ਼ਮੀ ਦੀ ਸ਼ਿਕਾਇਤ ਹੋਣ ’ਤੇ ਇੱਕ ਚਮਚ ਸ਼ਹਿਦ ’ਚ ਅਦਰਕ ਦਾ ਰਸ ਮਿਲਾਕੇ ਪੀ ਲਓ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ
  • ਪੇਟ ’ਚ ਗੈਸ ਦੀ ਤਕਲੀਫ ਹੋ ਰਹੀ ਹੋਵੇ ਤਾਂ ਇੱਕ ਚੌਥਾਈ ਚਮਚ ਨਿੰਬੂ ਦਾ ਰਸ ਮਿਲਾਕੇ ਚੱਟ ਲਓ ਪੇਟ ਦੀ ਗੈਸ ਖ਼ਤਮ ਹੋ ਜਾਵੇਗੀ ਅਤੇ ਤੁਸੀਂ ਰਾਹਤ ਮਹਿਸੂਸ ਕਰੋਗੇ
  • ਗੈਸ ਦੀ ਹੀ ਸ਼ਿਕਾਇਤ ਹੋਣ ’ਤੇ ਇਸ ਤਰ੍ਹਾਂ ਨਾਲ ਵੀ ਅਦਰਕ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਅਦਰਕ, ਹਰਡ, ਬਹੇੜਾ, ਆਂਵਲਾ ਅਤੇ ਸੁੰਢ (ਸੁੱਕਿਆ ਅਦਰਕ) ਕਾਲੀ ਮਿਰਚ ਅਤੇ ਪੀਪਲ (ਸਾਰੇ ਪੰਜ ਗ੍ਰਾਮ) ਲੈ ਕੇ ਪੀਸ ਲਓ ਹੁਣ ਇੱਕ ਪਿਆਲਾ ਪਾਣੀ ਉੱਬਾਲ ਕੇ ਉਕਤ ਮਿਸਰਣ ਨੂੰ ਮਿਲਾਕੇ ਪੀ ਜਾਓ ਸਹੀ ਮਾਇਨੇ ’ਚ ਆਰਾਮ ਮਿਲੇਗਾ
  • ਜੇਕਰ ਆਵਾਜ਼ ਫੱਟ ਰਹੀ ਹੋਵੇ ਜਾਂ ਗਲਾ ਬੈਠ ਗਿਆ ਹੋਵੇ ਤਾਂ ਅਦਰਕ ਨੂੰ ਧੋ ਕੇ, ਉਸਨੂੰ ਚਾਕੂ ਨਾਲ ਕੱਟਕੇ, ਉਸ ’ਚ ਚੁਟਕੀ ਭਰ ਹਿੰਗ ਭਰਕੇ ਪਾਨ ਦੇ ਪੱਤੇ ’ਚ ਲਪੇਟ ਕੇ ਕੰਡੇ (ਉੱਪਲੇ) ਦੇ ਹਲਕੇ ਸੇਕ ’ਤੇ ਭੁੰਨੋਂ ਬਾਅਦ ’ਚ ਠੰਡਾ ਕਰਕੇ ਅਦਰਕ ਨੂੰ ਪੀਸਕੇ ਛੋਟੀਆਂ ਛੋਟੀਆਂ ਗੋਲੀਆਂ ਬਣਾਕੇ ਦਿਨ ’ਚ ਚਾਰ ਵਾਰ ਇੱਕ-ਇੱਕ ਗੋਲੀ ਚੂਸੋ ਆਰਾਮ ਮਿਲੇਗਾ
  • ਜੇਕਰ ਤੁਹਾਡੀ ਉਂਗਲੀ ਕੁਚਲ ਗਈ ਹੋਵੇ (ਖੂਨ ਨਾ ਵਹਿ ਰਿਹਾ ਹੋਵੇ) ਤਾਂ ਅਦਰਕ ਨੂੰ ਬਾਰੀਕ ਕੁੱਟ ਕੇ ਗਰਮ ਕਰ ਲਓ ਅਤੇ ਕੁਚਲੇ ਹੋਏ ਹਿੱਸੇ ’ਤੇ ਕਿਸੇ ਕੱਪੜੇ ਦੀ ਮੱਦਦ ਨਾਲ ਬੰਨ ਦਿਓ ਦਰਦ ’ਚ ਆਰਾਮ ਮਿਲੇਗਾ
  • ਮਿੱਚਲੀ ਆ ਰਹੀ ਹੋਵੇ ਤਾਂ ਅਦਰਕ ਨੂੰ ਛਿੱਲ ਕੇ ਉਸਦੇ ਇੱਕ ਛੋਟੇ ਜਿਹੇ ਟੁਕੜੇ ’ਤੇ ਨਿੰਬੂ ਨਿਚੋੜ ਕੇ ਉੱਪਰ ਤੋਂ ਨਮਕ ਛਿੱੜਕ ਕੇ ਚਬਾਓ ਆਰਾਮ ਮਿਲੇਗਾ
  • ਉਲਟੀ ਜਿਹੀ ਮਹਿਸੂਸ ਹੋ ਰਹੀ ਹੋਵੇ ਤਾਂ ਸਾਫ਼ ਅਦਰਕ ਦੇ ਇੱਕ ਟੁਕੜੇ ਦੇ ਬਰਾਬਰ ਨਿੰਬੂ ਰਸ ਕਰੀਬ ਓਨੀ ਹੀ ਮਾਤਰਾ ’ਚ ਅਨਾਰਦਾਣਾ ਅਤੇ ਮੁਨੱਕਾ (ਦਾਖਾ) ਮਿਲਾਕੇ ਪੀਸ ਲਓ ਇਸ ਚੂਰਨ ਨੂੰ ਚੱਟੋ
  • ਪੂਰੀ ਰਾਤ ਸੋਣ ਤੋਂ ਬਾਅਦ ਵੀ ਦਿਨ ’ਚ ਕਾਲਜ ਜਾਂ ਆਫਿਸ ’ਚ ਨੀਂਦ ਆ ਰਹੀ ਹੋਵੇ ਤਾਂ ਚਾਹ ਬਣਵਾਉਂਦੇ ਸਮੇਂ ਸੋਂਠ ਦੀ ਚੁਟਕੀ ਭਰਕੇ ਪਾਊਡਰ ਮਿਲਾਕੇ ਪਾਓ ਅਤੇ ਸਵੇਰ ਦੇ ਸਮੇਂ ਲਗਾਤਾਰ ਇੱਕ ਹਫਤੇ ਤੱਕ ਪੀਓ
  • ਪੇਟ ’ਚ ਜਲਨ ਜਾਂ ਤੇਜ਼ਾਬ ਦੀ ਸ਼ਿਕਾਇਤ ਹੋਣ ’ਤੇ ਸੁੱਕਿਆ ਅਦਰਕ ਅਤੇ ਹਰੇ ਧਨੀਏ ਦੀਆਂ ਪੱਤੀਆਂ ਮਿਲਾਕੇ ਕੁੱਟ ਲਓ ਇਸਨੂੰ ਇੱਕ ਗਿਲਾਸ ਪਾਣੀ ’ਚ ਮਿਲਾਕੇ ਉੱਬਾਲੋ ਇੱਕ ਤਿਹਾਈ ਪਾਣੀ ਬੱਚਣ ’ਤੇ ਉਸ ’ਚ ਸ਼ਹਿਦ ਮਿਲਾਕੇ ਪੀ ਜਾਓ ਆਰਾਮ ਮਿਲੇਗਾ
  • ਕਬਜ਼ ਹੋਣ ’ਤੇ ਇੱਕ ਟੁਕੜਾ ਅਦਰਕ ਅਤੇ ਇੱਕ ਮੱਧਮ ਆਕਾਰ ਦਾ ਅੰਬ ਅਤੇ ਨਿੰਬੂ ਦਾ ਰਸ ਨਿਚੋੜ ਕੇ ਇੱਕ ਪਿਆਲਾ ਪਾਣੀ ’ਚ ਮਿਲਾਕੇ ਪੀ ਜਾਓ
  • ਕਮਰ ਦਰਦ ਦੀ ਸ਼ਿਕਾਇਤ ਹੋਣ ’ਤੇ ਅਦਰਕ ਦੀ ਫਾਂਕ ’ਤੇ ਨਿੰਬੂ ਦਾ ਰਸ ਅਤੇ ਨਮਕ ਛਿੱੜਕ ਕੇ ਵਰਤੋਂ ਕਰਨ ਨਾਲ ਕਮਰ ਦਾ ਦਰਦ ਜਾਂਦਾ ਰਹਿੰਦਾ ਹੈ
  • ਗਰਭਵਤੀ ਔਰਤਾਂ ਨੂੰ ਚਾਹੀਦਾ ਕਿ ਸੁੰਢ ਦੇ ਚੂਰਨ ਨੂੰ ਤੇਲ ’ਚ ਭੁੰਨਕੇ ਪਿੱਠ ਅਤੇ ਕਮਰ ’ਚ ਮਾਲਿਸ਼ ਕਰਵਾਉਣੀ ਚਾਹੀਦੀ ਇਸ ਨਾਲ ਕਮਰ ਅਤੇ ਪਿੱਠ ਦਰਦ ਦੀ ਸ਼ਿਕਾਇਤ ਨਹੀਂ ਰਹਿੰਦੀ
  • ਖੱਟੇ ਡੱਕਾਰ ਆਉਣ ’ਤੇ ਅਦਰਕ ਨਾਲ ਅਨਾਰਦਾਣਾ, ਕਾਲੀ ਮਿਰਚ, ਕਾਲਾ ਨਮਕ, ਹਿੰਗ ਅਤੇ ਦਾਲਚੀਨੀ ਮਿਲਾਕੇ ਪੀਸ ਲਓ ਐਨੀ ਹੀ ਮਾਤਰਾ ’ਚ ਮਿਸ਼ਰੀ ਮਿਲਾਕੇ ਨਿੰਬੂ ਦੇ ਰਸ ’ਚ ਲੇਪ ਬਣਾ ਲਓ ਅਤੇ ਦਿਨ ’ਚ ਤਿੰਨ ਵਾਰ ਚੱਟੋ ਜੇਕਰ ਡੱਕਾਰ ਜ਼ਿਆਦਾ ਆ ਰਹੀ ਹੋਵੇ ਤਾਂ ਚਾਰ ਵਾਰ ਵੀ ਚੱਟਿਆਂ ਜਾ ਸਕਦਾ ਹੈ
  • ਖੰਘ ਨਾਲ ਬੁਖਾਰ ਆ ਰਿਹਾ ਹੈ ਤਾਂ ਇੱਕ ਚਮਚ ਸੁੰਢ ਦੇ ਚੂਰਨ ’ਚ ਇੱਕ ਚੁਟਕੀ ਅਜ਼ਵਾਇਨ ਪਾ ਕੇ ਖਾਓ ਅਤੇ ਆਰਾਮ ਕਰੋ ਪਸੀਨੇ ਨਾਲ ਹੀ ਤੁਹਾਡੀ ਸਾਰੀ ਸ਼ਿਕਾਇਤ ਖ਼ਤਮ ਹੋ ਜਾਵੇਗੀ ਦਿਨ ’ਚ ਤਿੰਨ ਵਾਰ ਇਸਦੀ ਵਰਤੋਂ ਕਰੋ
  • ਜੇਕਰ ਗਲਾ ਪੱਕ ਜਾਣ ਕਾਰਨ ਖੰਘਦੇ ਸਮੇਂ ਖੂਨ ਆ ਰਿਹਾ ਹੋਵੇ ਤਾਂ ਘਬਰਾਓ ਨਾ ਅਦਰਕ ਕੁੱਟ ਕੇ ਗਰਮ ਕਰੋ ਅਤੇ ਘਿਓ ਜਾਂ ਤੇਲ ’ਚ ਭੁੰਨਕੇ ਕਿਸੇ ਸਾਫ਼ ਕੱਪੜੇ ’ਚ ਬੰਨਕੇ ਗਲੇ ’ਚ ਲਪੇਟ ਲਓ ਆਰਾਮ ਮਿਲੇਗਾ
    ਐੱਮ. ਕ੍ਰਿਸ਼ਨਾ ਰਾਵ ਰਾਜ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!