editorial-hearing-the-call-of-god-he-himself-came-to-take-the-soul

ਸੰਪਾਦਕੀ editorial-hearing-the-call-of-god-he-himself-came-to-take-the-soul

ਸੁਣ ਕੇ ਪੁਕਾਰ ਰੂਹੋਂ ਕੀ ਖੁਦਾ ਖੁਦ ਲੇਨੇ ਆ ਗਿਆ

ਬਹੁਤ ਹੀ ਸ਼ੁੱਭ ਘੜੀ ਹੁੰਦੀ ਹੈ ਉਹ ਜਦੋਂ ਸੰਤ-ਸਤਿਗੁਰੂ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕਰਦੇ ਹਨ ਅਜਿਹੇ ਮਹਾਨ ਸੰਤ ਖੁਦ ਪਰਮੇਸ਼ਵਰ ਸਵਰੂਪ ਹੁੰਦੇ ਹਨ ਆਪਣੀਆਂ ਵਿੱਛੜੀਆਂ ਰੂਹਾਂ ਨੂੰ ਆਪਣੇ ਨਾਲ ਮਿਲਾਉਣ ਲਈ ਪਰਮੇਸ਼ਵਰ ਖੁਦ ਉਹਨਾਂ ਨੂੰ ਜੀਵ ਸ੍ਰਿਸ਼ਟੀ ‘ਤੇ ਭੇਜਦਾ ਹੈ ਸੰਤ-ਸਤਿਗੁਰੂ ਹੀ ਰੂਹਾਂ ਦਾ ਮਿਲਾਪ ਕਰਾਉਣ ਦਾ ਜ਼ਰੀਆ ਹੁੰਦੇ ਹਨ ਜਾਂ ਇਸ ਤਰ੍ਹਾਂ ਕਹਿ ਲਓ ਕਿ ਪਰਮ ਪਿਤਾ ਪਰਮਾਤਮਾ ਖੁਦ ਮਨੁੱਖ ਦਾ ਚੋਲ਼ਾ ਪਾ ਕੇ ਸੰਤਾਂ ਦੇ ਰੂਪ ਵਿੱਚ ਧਰਤ ‘ਤੇ ਆਉਂਦਾ ਹੈ ਉਹ ਨਿਰਾਕਾਰ ਹੈ

ਪਰ ਸੰਤ-ਸਤਿਗੁਰੂ ਸਵਰੂਪ ਵਿੱਚ ਮਨੁੱਖ ਸਰੀਰ ਵਿੱਚ ਸਾਕਾਰ ਪੁਰਖ ਕਹਿਲਾਉਂਦਾ ਹੈ ਸੰਤਾਂ ਦੀ ਪਵਿੱਤਰ ਬਾਣੀ ਵਿੱਚ ਆਉਂਦਾ ਹੈ ”ਬ੍ਰਹਮ ਬੋਲੇ ਕਾਇਆ ਕੇ ਓਹਲੇ ਕਾਇਆ ਬਿਨ ਬ੍ਰਹਮ ਕਿਆ ਬੋਲੇ” ਬੰਦੇ ਨੂੰ ਸਮਝਾਉਣ ਲਈ ਪਰਮੇਸ਼ਵਰ ਨੂੰ ਇਨਸਾਨੀ ਚੋਲ਼ਾ ਹੀ ਧਾਰਨ ਕਰਨਾ ਪੈਂਦਾ ਹੈ ਇਸ ਲਈ ਉਹ ਇਨਸਾਨ ਦੇ ਰੂਪ ‘ਚ ਖੁਦ ਖੁਦਾ ਹੀ ਵਿਚਰ ਰਿਹਾ ਹੁੰਦਾ ਹੈ ਉਦਾਹਰਨ ਉਸ ਇੱਕ ਬਾਦਸ਼ਾਹ ਦੀ, ਮੰਨ ਲਓ ਜੋ ਆਪਣੇ ਵਤਨ ਤੋਂ ਜਲਾਵਤਨ ਕੀਤੇ (ਕੱਢੇ) ਗਏ ਲੋਕਾਂ ਨੂੰ ਵਾਪਸ ਆਪਣੇ ਦੇਸ਼ ਵਿੱਚ ਲਿਆਉਣ ਲਈ ਖੁਦ ਗਿਆ ਜਿੱਥੇ ਉਹ ਲੋਕ ਮਜ਼ਦੂਰੀ ਦਾ ਕੰਮ ਕਰਦੇ ਸਨ ਉਹਨਾਂ ਵਾਂਗ ਮਜ਼ਦੂਰ ਬਣ ਕੇ ਰਿਹਾ ਗੱਲਬਾਤ ਦੌਰਾਨ ਇਹ ਬਿਲਕੁਲ ਵੀ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਉਹ ਉਨ੍ਹਾਂ ਦਾ ਬਾਦਸ਼ਾਹ ਹੈ

ਗੱਲਾਂ-ਗੱਲਾਂ ਵਿੱਚ ਉਹਨਾਂ ਨੂੰ ਪ੍ਰੇਰਿਤ ਕੀਤਾ, ਘਰ-ਪਰਿਵਾਰ ਦੀ ਯਾਦ ਦਿਵਾਈ ਹਾਲਾਂਕਿ ਜਲਾਵਤਨੀ ਉਨ੍ਹਾਂ ਦੀ ਮਜ਼ਬੂਰੀ ਸੀ, ਪਰ ਉਹਨਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਉਹ (ਬਾਦਸ਼ਾਹ) ਕਾਫੀ ਹੱਦ ਤੱਕ ਸਫਲ ਵੀ ਹੋਇਆ ਕਿ ਜੇਕਰ ਵਾਪਸ ਵਤਨ ਚੱਲੋਗੇ ਤਾਂ ਮੈਂ ਆਪਣੇ ਪਿਆਰੇ ਮਿੱਤਰ ਬਾਦਸ਼ਾਹ ਨੂੰ ਆਪ ਲੋਕਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸਿਫਾਰਸ਼ ਕਰਾਂਗਾ ਕਿ ਉਹ ਤੁਹਾਨੂੰ ਆਪਣੇ ਵਤਨ ਵਿੱਚ ਰਹਿਣ ਦੀ ਇਜਾਜ਼ਤ ਦੇ ਦੇਵੇਗਾ ਅਤੇ ਇਸ ਤਰ੍ਹਾਂ ਜੋ ਲੋਕ ਤਿਆਰ ਹੋਏ ਉਹ (ਬਾਦਸ਼ਾਹ) ਉਹਨਾਂ ਨੂੰ ਆਪਣੇ ਨਾਲ ਲੈ ਆਇਆ ਅਸਲੀਅਤ ਦਾ ਪਤਾ ਉਹਨਾਂ ਨੂੰ ਰਾਜਧਾਨੀ ਵਿੱਚ ਪਹੁੰਚਣ ‘ਤੇ ਲੱਗਿਆ ਕਿ ਇਹ ਤਾਂ ਸਾਡਾ ਬਾਦਸ਼ਾਹ ਹੈ ਅਤੇ ਸਾਨੂੰ ਵਾਪਸ ਲਿਆਉਣ ਲਈ ਮਜ਼ਦੂਰ ਦਾ ਭੇਸ ਧਾਰਨ ਕੀਤਾ ਗਿਆ ਸੀ ਲੱਖ-ਲੱਖ ਸ਼ੁਕਰ ਕੀਤਾ, ਧੰਨਵਾਦ ਕੀਤਾ ਆਪਣੇ ਬਾਦਸ਼ਾਹ ਦਾ ਇਹੀ ਸਥਿਤੀ ਸਾਡੀ ਦੁਨਿਆਵੀ ਜੀਵਾਂ ਦੀ ਅਤੇ ਕੁੱਲ ਮਾਲਕ ਦਰਮਿਆਨ ਹੈ

ਪਰਮ ਪਿਤਾ ਪਰਮਾਤਮਾ ਨੇ 25 ਜਨਵਰੀ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਵਰੂਪ ਵਿੱਚ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕੀਤਾ ਪੂਜਨੀਕ ਪਰਮ ਪਿਤਾ ਜੀ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੇ ਪਾਤਸ਼ਾਹ 1960 ਤੋਂ 1991 ਤੱਕ ਮੌਜ਼ੂਦ ਰਹੇ ਆਪ ਜੀ (ਜੀਵਾਂ ਨੂੰ ਵਾਪਸ ਆਪਣੇ ਨਿੱਜ ਦੇਸ਼ ਸੱਚਖੰਡ-ਸਤਿਲੋਕ ਲੈ ਜਾਣ) ਨੇ ਅਧਿਕਾਰੀ ਜੀਵਾਂ ਨੂੰ ਕੁੱਲ ਮਾਲਕ ਨਾਲ ਮਿਲਾਉਣ ਲਈ ਮਨੁੱਖ ਸਵਰੂਪ ਸਤਿਗੁਰੂ ਦਾ ਚੋਲ਼ਾ ਧਾਰਨ ਕੀਤਾ ਜਦੋਂ ਅਜਿਹੀਆਂ ਮਹਾਨ, ਪਾਕ-ਪਵਿੱਤਰ ਹਸਤੀਆਂ ਸ੍ਰਿਸ਼ਟੀ ‘ਤੇ ਪ੍ਰਗਟ ਹੁੰਦੀਆਂ ਹਨ ਤਾਂ ਅਧਿਕਾਰੀ ਰੂਹਾਂ ਮੰਗਲਗਾਨ ਗਾਉਂਦੀਆਂ ਹਨ ਪ੍ਰੇਮੀ-ਸਤਿਸੰਗੀਆਂ ਲਈ ਆਪਣੇ ਮੁਰਸ਼ਿਦੇ-ਕਾਮਲ ਦਾ ਅਵਤਾਰ ਮਹੀਨਾ ਅਵਤਾਰ ਦਿਵਸ ਇੱਕ ਬਹੁਤ ਵੱਡਾ ਤੇ ਅਸਲੀ ਤਿਉਹਾਰ ਹੁੰਦਾ ਹੈ ਜਨਵਰੀ ਦਾ ਪਵਿੱਤਰ ਮਹੀਨਾ ਅਤੇ 25 ਜਨਵਰੀ ਦਾ ਪਾਕ-ਪਵਿੱਤਰ ਦਿਨ ਭਾਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦਾ ਅਵਤਾਰ ਦਿਵਸ ਤੇ ਨਵੇਂ ਸਾਲ ‘ਤੇ ਪੂਜਨੀਕ ਸਤਿਗੁਰ ਜੀ ਨੂੰ ਲੱਖ-ਲੱਖ ਸੱਜਦਾ, ਬਹੁਤ-ਬਹੁਤ ਵਧਾਈ ਹੋਵੇ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!