Editorial in punjabi - sachi shiksha punjabi

ਤੇਰੇ ਦਰਸ਼ ਦਾ ਹੀ ਹੈ ਸ਼ੌਂਕ ਸਾਨੂੰ…-ਸੰਪਾਦਕੀ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਸ਼ੁੱਕਰਵਾਰ, 17 ਜੂਨ ਦਾ ਦਿਨ ਖੁਸ਼ੀਆਂ ਲੈ ਕੇ ਆਇਆ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ 17 ਜੂਨ ਨੂੰ ਸਵੇਰੇ ਅੱਠ ਵਜੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ ਉੱਤਰ ਪ੍ਰਦੇਸ਼ ’ਚ ਪਧਾਰੇ ਅਤੇ ਸਾਧ-ਸੰਗਤ ਨੂੰ ਵੀਡਿਓ ਸੰਦੇਸ਼ ਜਰੀਏ ਰੂਹਾਨੀ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਸਾਲਾਂ ਤੋਂ ਸਾਧ-ਸੰਗਤ ਇਸ ਘੜੀ ਲਈ ਤਰਸ ਰਹੀ ਸੀ ਕਿਉਂਕਿ ਰੂਹ ਦਾ ਸਤਿਗੁਰੂ ਨਾਲ ਪਲ ਦਾ ਵਿਛੋੜਾ ਵੀ ਅਸਹਿਣਯੋਗ ਹੋ ਜਾਂਦਾ ਹੈ

ਅਤੇ ਇਹ ਉਹੀ ਜਾਣਦਾ ਹੈ ਜਿਸ ਦੀ ਪ੍ਰੀਤ ਲੱਗੀ ਹੁੰਦੀ ਹੈ ਇੱਕ-ਇੱਕ ਪਲ ਜੋ ਇੰਤਜ਼ਾਰ ’ਚ ਲੰਘਦਾ ਹੈ, ਸੂਲ ਵਾਂਗ ਚੁੱਭਦਾ ਹੈ ਜਿੱਥੇ ਪਲ ਨਹੀਂ, ਦਿਨ ਨਹੀਂ ਐਨੇ ਸਾਲ ਲੰਘ ਗਏ ਹੋਣ, ਉਸ ਦੇ ਲਈ ਬਿਆਨ ਕਰਨਾ ਆਸਾਨ ਨਹੀਂ ਇਸੇ ਇੰਤਜ਼ਾਰ ’ਚ ਅੱਖਾਂ ਰਾਹ ਦੇਖਦੀਆਂ ਰਹਿਣ ਕਿ ਇੱਕ ਝਲਕ ਨੂਰਾਨੀ ਮਿਲ ਜਾਏ ਕੋਈ ਘੜੀ ਅਜਿਹੀ ਆਏ, ਕੋਈ ਦਿਨ ਅਜਿਹਾ ਆਏ ਕਿ ਇਨ੍ਹਾਂ ਅੱਖੀਆਂ ਨੂੰ ਸਤਿਗੁਰੂ ਪਿਆਰੇ ਦੇ ਦਰਸ਼-ਦੀਦਾਰ ਹੋ ਜਾਣ ਇਸੇ ਤੜਫ ’ਚ, ਇਸੇ ਤਲਬ ’ਚ ਕਿੰਨੇ ਸਾਲ ਲੰਘ ਗਏ ਇੱਕ ਆਸ, ਇੱਕ ਵਿਸ਼ਵਾਸ ਦੇ ਨਾਲ ਹਰ ਦਿਨ ਲੰਘਦਾ ਗਿਆ ਜਿਵੇਂ-ਜਿਵੇਂ ਦਿਨ ਲੰਘਦੇ ਗਏ, ਤੜਫ, ਵੈਰਾਗ਼ ਹੋਰ ਵੀ ਗਹਿਰਾ ਹੁੰਦਾ ਗਿਆ

Also Read :-

ਹਾਲਾਂਕਿ ਵਿੱਚ-ਵਿੱਚ ਦੀ ਮੌਕੇ ਆਏ ਪਰ ਉਹ ਗੱਲ ਨਹੀਂ ਬਣੀ, ਜਿਸ ਦਾ ਇੰਤਜ਼ਾਰ ਸੀ ਜਿਸ ਨਾਲ ਰੂਹ ਨੂੰ ਤਸੱਲੀ ਮਿਲ ਸਕੇ ਤੜਫ਼ਦੀਆਂ ਰੂਹਾਂ ਦਾ ਵੈਰਾਗ਼ ਅੰਦਰ ਹੀ ਅੰਦਰ ਵਹਿ ਕੇ ਰਹਿ ਗਿਆ ਜਦੋਂ ਗੁਰੂਗ੍ਰਾਮ ਦਾ ਪ੍ਰਵਾਸ ਪੂਰਾ ਹੋਇਆ ਅਤੇ ਦਰਸ਼-ਦੀਦਾਰ ਦੀਆਂ ਤਮੰਨਾਵਾਂ ਅਧੂਰੀਆਂ ਹੀ ਰਹਿ ਗਈਆਂ ਤਾਂ ਮੰਨੋ ਰੂਹ ’ਚ ਜਿਵੇਂ ਜਾਨ ਹੀ ਨਾ ਰਹੀ ਹੋਵੇ ਅਜਿਹਾ ਹਾਲ ਸਿਰਫ਼ ਰੂਹਾਨੀ ਪਿਆਰ ’ਚ ਖੋਇਆ ਹੋਇਆ ਇਨਸਾਨ ਹੀ ਜਾਣ ਸਕਦਾ ਹੈ, ਦੂਜਿਆਂ ਲਈ ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਹੀ ਹੁੰਦੀਆਂ ਹਨ ਸਿਰਫ਼ ਰੱਬੀ ਇਸ਼ਕ ਵਾਲਾ ਹੀ ਜਾਣ ਸਕਦਾ ਹੈ ਕਿ ਦਰਸ਼ਨ ਨਾ ਮਿਲਣ ’ਤੇ ਰੂਹ ਕਿਸ ਤਰ੍ਹਾਂ ਕੁਲਬੁਲਾ ਰਹੀ ਹੈ ਜਿਸ ਤਨ ਲਾਗੈ, ਸੋ ਤਨ ਜਾਨੈ ਔਰ ਨਾ ਜਾਨੈ ਪੀੜ ਪਰਾਈ ਪ੍ਰੀਤਮ ਪਿਆਰੇ ਦੇ ਦਰਸ਼ਨ ਨਾ ਹੋਣ ਦਾ ਰੰਜੋ-ਗ਼ਮ, ਤੜਫ-ਵੈਰਾਗ਼ ਦਾ ਸੰਤਾਪ ਰੂਹ ਨੂੰ ਝਿੰਜੋੜ ਕੇ ਰੱਖ ਦਿੰਦਾ ਹੈ,

ਪਰ ‘ਰਾਜੀ ਹੈਂ ਹਮ ਉਸੀ ਮੇਂ, ਸਤਿਗੁਰੂ ਜਿਸਮੇਂ ਤੇਰੀ ਰਜ਼ਾ ਹੈ’ ਦੀ ਗੱਲ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸਾਧ-ਸੰਗਤ ਨੇ ਉਫ ਤੱਕ ਨਹੀਂ ਕੀਤੀ ਸੰਗਤ ਆਪਣੇ ਰੂਹਾਨੀ ਪਿਆਰ ਦੀ ਦੁਆ ਸਲਾਮਤੀ ’ਚ ਸਬਰ ਰੱਖੇ ਰਹੀ ਸ਼ਬਰੀ ਦੀ ਹਾਲਤ ’ਚ ਪਲਕਾਂ ਵਿਛਾ ਕੇ ਉਸ ਦੀ ਮੌਜ ਨੂੰ ਮੰਨਿਆ ਦਰਸ਼ਨ ਦੀ ਆਸ ’ਚ ਉਨ੍ਹਾਂ ਦੇ ਆਉਣ ਦੀਆਂ ਖੁਸ਼ੀਆਂ ਮਨਾਈਆਂ ਜਗ੍ਹਾ-ਜਗ੍ਹਾ ਘਿਓ ਦੇ ਦੀਵੇ ਬਾਲ਼ੇ ਗਲੀਆਂ ਨੂੰ ਸੰਵਾਰ ਕੇ ਰੱਖ ਦਿੱਤਾ ਹਰ ਘਰ ’ਚ ਜਗਮਗ ਦੀਵਾਲੀ ਦੀਆਂ ਖੁਸ਼ੀਆਂ ਮਹਿਕ ਉੱਠੀਆਂ ਜਦੋਂ ਵੀ ਉਸ ਦੇ ਆਉਣ ਦੀ ਖਬਰ ਮਿਲੀ, ਕਿਤੋਂ ਕੋਈ ਖੁਸ਼ਬੂ ਆਈ, ਵਿਸ਼ਾਲ-ਏ-ਸਨਮ ਦੀ ਲਲਕ ਉੱਛਲ ਉੱਠੀ ਪਿਆਰ ਦੀ ਉਮੰਗ ਹਿਲੋਰੇ ਲੈਣ ਲੱਗੀ ਉਹ ਆਉਣਗੇ….,

ਹਰ ਹਾਲ ਆਉਣਗੇ…. ਇੰਜ ਤੂਫਾਨੀ ਅਰਮਾਨ ਲਹਿਰਾਂ ਵਾਂਗ ਝੂਮਣ ਲੱਗੇ ਗੁਰੂਗ੍ਰਾਮ ’ਚ ਗੁਰੂ ਜੀ ਦਾ ਆਉਣਾ ਇਸੇ ਤਰ੍ਹਾਂ ਹੀ ਅਰਮਾਨਾਂ ਨੂੰ ਚਿਰਸਥਾਈ ਜੋਸ਼ ਨਾਲ ਭਰ ਗਿਆ ਚਾਹਤਾਂ ਨੂੰ ਨਵੇਂ ਰੰਗ ਲਾ ਗਿਆ ਮੁਲਾਕਾਤਾਂ ਦੀ ਕਸ਼ਿਸ਼ ਜਗਾ ਗਿਆ ਉਮੀਦ ਭਰੀ ਦੀਦ ਦੇ ਅਜਿਹੇ ਝਰਨੇ ਵਹਿ ਉੱਠੇ, ਜੋ ਨੂਰਾਨੀ ਝਲਕ ਤੱਕ ਲੈ ਗਏ ਵੈਰਾਗ਼-ਵਿਛੋੜੇ ’ਚ ਤੜਫ਼ਦੀਆਂ ਰੂਹਾਂ ਨੂੰ ਝਲਕ ਦਾ ਅਜਿਹਾ ਨਜ਼ਾਰਾ ਮਿਲਿਆ ਕਿ ਰੇਗਿਸਤਾਨ ’ਚ ਰਿਮਝਿਮ ਬਾਰਸ਼ ਹੋਣ ਲੱਗੀ ਹੋਵੇ ਰੂਹਾਨੀ ਫੁਹਾਰਾਂ ਨਾਲ ਪਿਆਸੀ ਧਰਤੀ ਗਦਗਦ ਹੋ ਗਈ ਰੂਹ ਦਾ ਰੋਮ-ਰੋਮ ਨਿਹਾਲ ਹੋ ਗਿਆ ਐਨੇ ਸਾਲਾਂ ਬਾਅਦ ਨੂਰਾਨੀ ਝਲਕ ਨੂੰ ਦੇਖ ਕੇ ਸਾਧ-ਸੰਗਤ ਧੰਨ-ਧੰਨ ਹੋ ਗਈ ਉਹ ਸ਼ੁੱਭ ਘੜੀ ਆ ਗਈ

ਆਪਣੇ ਸਤਿਗੁਰੂ ਪਿਆਰੇ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਬਚਨ ਸਰਵਨ ਹੋਇਆ ਪਾਕ-ਪਵਿੱਤਰ ਬਚਨਾਂ ਦੀ ਅੰਮ੍ਰਿਤ-ਵਰਖਾ ਨਾਲ ਹਰ ਕੋਈ ਨਿਹਾਲ ਹੋ ਗਿਆ ਮੁੱਦਤਾਂ ਤੋਂ ਬਾਅਦ ਉਹ ਕਸ਼ਿਸ਼ ਭਰੀ ਨੂਰਾਨੀ ਮਿੱਠੀ ਪਿਆਰੀ ਆਵਾਜ਼ ਦਾ ਚਸ਼ਮਾ ਨਸੀਬ ਹੋਇਆ ਇੱਕ-ਇੱਕ ਸ਼ਬਦ ਤਨ-ਮਨ ਅਤੇ ਰੂਹ ਨੂੰ ਲਬਾਲਬ ਕਰ ਗਿਆ ਨੂਰੀ ਮੁੱਖੜੇ ਦਾ ਪਾਕ ਦੀਦਾਰ ਅਤੇ ਅੰਮ੍ਰਿਤ ਬਚਨਾਂ ਦਾ ਝਰਨਾ ਹਰ ਰੂਹ ਨੂੰ ਖੁਸ਼-ਨਸੀਬ ਬਣਾ ਗਿਆ 17 ਜੂਨ ਦਾ ਦਿਨ ਸਾਧ-ਸੰਗਤ ਲਈ ਇਤਿਹਾਸਕ ਹੋ ਗਿਆ ਇਸ ਦਿਨ ਸਾਧ-ਸੰਗਤ ਨੂੰ ਜੋ ਨਜ਼ਾਰੇ ਮਿਲੇ, ਕਦੇ ਭੁਲਾਏ ਨਹੀਂ ਜਾ ਸਕਦੇ ਦਿਲੋ-ਦਿਮਾਗ ’ਚ ਇਹ ਹਮੇਸ਼ਾ ਤੈਰਦੇ ਰਹਿਣਗੇ ਅਤੇ ਹਰ ਕੋਈ ਆਪਣੇ ਸਤਿਗੁਰੂ ਦਾ ਗੁਣਗਾਨ ਕਰਦਾ ਰਹੇਗਾ, ਜੋ ਨਜ਼ਾਰੇ ਦੇਣ ਵਾਲਾ ਹੈ ਜੋ ਪਿਆਰ ਦਾ ਸਮੁੰਦਰ ਹੈ ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!